Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਕ੍ਰਿਕੇਟ ਵਿਸ਼ਵਕਪ ਵਿਜੇਤਾ ਭਾਰਤੀ ਮਹਿਲਾ ਟੀਮ ਦੀ ਖਿਡਾਰੀ ਸ਼ੈਫ਼ਾਲੀ ਵਰਮਾ ਦਾ ਰੋਹਤਕ ਪਹੁੰਚਣ 'ਤੇ ਹੋਇਆ ਸ਼ਾਨਦਾਰ ਸੁਆਗਤ

ਖਿਡਾਰੀ ਸ਼ੈਫ਼ਾਲੀ ਵਰਮਾ ਦਾ ਸਰਕਿਟ ਹਾਉਸ ਪਹੁੰਚਣ 'ਤੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਕ੍ਰਿਸ਼ਣ ਕੁਮਾਰ ਬੇਦੀ ਨੇ ਸਰਕਾਰ ਵੱਲੋਂ ਕੀਤਾ ਸੁਆਗਤ

Web Admin

Web Admin

5 Dariya News

ਰੋਹਤਕ , 09 Nov 2025

Last updated on: Nov 10, 2025, 17:25 IST

ਵਿਸ਼ਵਕਪ ਵਿਜੇਤਾ ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਖਿਡਾਰੀ ਸ਼ੈਫ਼ਾਲੀ ਵਰਮਾ ਦਾ ਐਂਤਵਾਰ ਨੂੰ ਰੋਹਤਕ ਪਹੁੰਚਣ 'ਤੇ ਸ਼ਾਨਦਾਰ ਸੁਆਗਤ ਕੀਤਾ ਗਿਆ। ਹਰਿਆਣਾ ਸਰਕਾਰ ਵੱਲੋਂ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ, ਸਾਬਕਾ ਮੰਤਰੀ ਮਨੀਸ਼ ਕੁਮਾਰ ਗ੍ਰੋਵਰ, ਡਿਪਟੀ ਕਮੀਸ਼ਨਰ ਸਚਿਨ ਗੁਪਤਾ, ਭਾਜਪਾ ਦੇ ਸੂਬਾ ਉਪ-ਪ੍ਰਧਾਨ ਸਤੀਸ਼ ਨਾਂਦਲ, ਜ਼ਿਲ੍ਹਾ ਪ੍ਰਧਾਨ ਰਣਬੀਰ ਢਾਕਾ, ਮਹਾਪੌਰ ਰਾਮ ਅਵਤਾਰ ਵਾਲਮੀਕਿ, ਸਾਬਕਾ ਮਹਾਪੌਰ ਮਨਮੋਹਨ ਗੋਇਲ ਅਤੇ ਸਬ-ਡਿਵਿਜ਼ਨਲ ਆਸ਼ੀਸ਼ ਕੁਮਾਰ, ਸਾਂਪਲਾ ਕਮੇਟੀ ਦੇ ਚੇਅਰਮੈਨ ਉਦਯਭਾਨ ਮਲਿਕ ਸਮੇਤ ਸਮਾਜ ਦੇ ਮੰਨ੍ਹੇ-ਪਰਮੰਨ੍ਹੇ ਵਿਅਕਤੀਆਂ ਨੇ ਸ਼ੈਫ਼ਾਲੀ ਵਰਮਾ ਦਾ ਫੁੱਲ-ਮਾਲਾਵਾਂ ਨਾਲ ਸ਼ਾਨਦਾਰ ਸੁਆਗਤ ਕੀਤਾ।

ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ ਨੇ ਸਥਾਨਕ ਸਰਕਿਟ ਹਾਉਸ ਵਿੱਚ ਕ੍ਰਿਕੇਟ ਖਿਡਾਰੀ ਸ਼ੈਫ਼ਾਲੀ ਵਰਮਾ ਅਤੇ ਪਰਿਵਾਰ ਦਾ ਸਰਕਾਰ ਵੱਲੋਂ ਮਾਨ-ਸਨਮਾਨ ਦਾ ਪ੍ਰਤੀਕ ਪਗੜੀ ਅਤੇ ਸ਼ਾਲ ਭੇਂਟ ਕਰ ਅਭਿਨੰਦਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਕ੍ਰਿਕੇਟ ਖਿਡਾਰੀ ਸ਼ੈਫ਼ਾਲੀ ਵਰਮਾ ਦਾ ਪੂਰਾ ਮਾਨ-ਸਨਮਾਨ ਕੀਤਾ ਜਾਵੇਗਾ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ 12 ਨਵੰਬਰ ਨੂੰ ਸ਼ੈਫ਼ਾਲੀ ਵਰਮਾ ਨਾਲ ਮਿਲਣਗੇ। ਸ਼ੈਫ਼ਾਲੀ ਵਰਮਾ ਦੇ ਪਰਿਜਨ ਦਾਦਾ ਸੰਤਲਾਲ, ਪਿਤਾ ਸੰਜੀਵ ਵਰਮਾ, ਚਾਚਾ ਬਿੰਦਰ, ਭਾਈ ਸਾਹਿਲ ਵੀ ਮੌਜ਼ੂਦ ਰਹੇ।

ਸ਼ੈਫ਼ਾਲੀ ਵਰਮਾ ਨੇ ਦੇਸ਼ ਅਤੇ ਸੂਬੇ ਦਾ ਨਾਮ ਕੀਤਾ ਰੋਸ਼ਨ

ਮੰਤਰੀ ਸ੍ਰੀ ਬੇਦੀ ਨੇ ਕਿਹਾ ਕਿ ਭਾਰਤੀ ਮਹਿਲਾ ਕ੍ਰਿਕੇਟ ਟੀਮ ਵੱਲੋਂ ਵਿਸ਼ਵਕਪ ਜਿੱਤ ਕੇ ਤਿਰੰਗੇ ਨਾਲ ਨਾਲ ਦੇਸ਼ ਦਾ ਨਾਮ ਵੀ ਰੋਸ਼ਨ ਕੀਤਾ ਹੈ। ਸਾਰੇ ਕੌਮਾਂਤਰੀ ਕੰਪੀਟਿਸ਼ਨਾਂ ਵਿੱਚ ਸਭ ਤੋਂ ਵੱਧ ਤਗਮੇ ਪ੍ਰਾਪਤ ਕਰਨ ਵਾਲਿਆਂ ਵਿੱਚ ਹਮੇਸ਼ਾ ਹਰਿਆਣਾ ਦੇ ਖਿਡਾਰੀ ਅੱਗੇ ਰਹਿੰਦੇ ਹਨ। 

ਉਨ੍ਹਾਂ ਨੇ ਕਿਹਾ ਕਿ ਕ੍ਰਿਕੇਟ ਖਿਡਾਰੀ ਸ਼ੈਫ਼ਾਲੀ ਵਰਮਾ ਨੇ ਵਿਸ਼ਵਕਪ ਦੇ ਮੁਕਾਬਲਾਂ ਦੌਰਾਨ ਸਭ ਤੋਂ ਵੱਧ ਪ੍ਰਦਰਸ਼ਨ ਕਰ ਦੇਸ਼ ਅਤੇ ਸੂਬੇ ਲਈ ਮਾਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਪਰਿਜਨਾਂ ਦੀ ਸਲਾਂਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਸ਼ੈਫ਼ਾਲੀ ਵਰਮਾ ਨਾਲ ਖੜੇ ਰਹਿ ਕੇ ਉਨ੍ਹਾਂ ਨੂੰ ਹੌਂਸਲਾ ਦਿੱਤਾ ਜਿਸ ਦੇ ਨਤੀਜੇ ਵੱਜੋਂ ਅੱਜ ਉਹ ਵਿਸ਼ਵਕਪ ਵਿੱਚ ਮਿਲੀ ਜਿੱਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਪਾਈ ਹਨ।

ਮੌਜ਼ੂਦਾ ਸਰਕਾਰ ਖਿਡਾਰਿਆਂ ਨੂੰ ਦੇ ਰਹੀ ਬੇਹਤਰ ਸਹੂਲਤਾਂ

ਸ੍ਰੀ ਬੇਦੀ ਨੇ ਕਿਹਾ ਕਿ ਮੌਜ਼ੂਦਾ ਸਰਕਾਰ ਵੱਲੋਂ ਕੌਮਾਂਤਰੀ ਕੰਪੀਟਿਸ਼ਨਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰਿਆਂ ਨੂੰ ਵੀ ਨਕਦ ਰਕਮ ਦਿੱਤੀ ਜਾਂਦੀ ਹੈ। ਸਰਕਾਰ ਵੱਲੋਂ ਸੂਬੇ ਵਿੱਚ ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ ਵਿੱਚ ਬੇਹਤਰ ਖੇਡ ਸਹੂਲਤਾਂ ਮੁਹੱਈਆ ਕਰਵਾਈ ਜਾ ਰਹੀਆਂ ਹਨ ਅਤੇ ਕੌਮਾਂਤਰੀ ਕੰਪੀਟਿਸ਼ਨਾਂ ਵਿੱਚ ਤਗਮੇ ਜਿੱਤਣ ਵਾਲੇ ਖਿਡਾਰਿਆਂ ਦਾ ਖੇਡ ਨੀਤੀ ਅਨੁਸਾਰ ਨਕਦ ਇਨਾਮ ਅਤੇ ਰੁਜਗਾਰ ਦੇ ਕੇ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਕਰ ਰਹੀ ਹੈ।

ਸ਼ੈਫ਼ਾਲੀ ਵਰਮਾ ਨੇ ਜਿੱਤ ਦਾ ਸੇਹਰਾ ਦਿੱਤਾ ਪਰਿਜਨਾਂ ਨੂੰ

ਕ੍ਰਿਕੇਟ ਖਿਡਾਰੀ ਸ਼ੈਫ਼ਾਲੀ ਵਰਮਾ ਨੇ ਵਿਸ਼ਵਕਪ ਵਿੱਚ ਪ੍ਰਾਪਤ ਜਿੱਤ ਦਾ ਸੇਹਰਾ ਪਰਿਜਨਾਂ ਨੂੰ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਮਾਂ-ਪਿਓ ਦਾ ਆਸ਼ੀਰਵਾਦ ਹਮੇਸ਼ਾ ਉਨਾਂ੍ਹ ਨਾਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਵਿਸ਼ਵਕਪ ਮੈਚਾਂ ਵਿੱਚ ਰਣਨੀਤੀ ਤਹਿਤ ਬੱਲੇਬਾਜੀ ਅਤੇ ਗੇਂਦਬਾਜੀ ਕੀਤੀ। ਉਨ੍ਹਾਂ ਨੇ ਕਿਹਾ ਕਿ ਸਚਿਨ ਤੇਂਦੁਲਕਰ ਤੋਂ ਮਿਲਣ ਤੋਂ ਬਾਅਦ ਉਨ੍ਹਾਂ ਦੇ ਹੌਂਸਲੇ ਹੋਰ ਬੁਲੰਦ ਹੋਏ ਅਤੇ ਉਨ੍ਹਾਂ ਵਿੱਚ ਜਿੱਤ ਦੇ ਜੋਸ਼ ਦਾ ਸੰਚਾਰ ਹੋਇਆ।

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਟੀਮ ਦੀ ਖਿਡਾਰਿਆਂ ਨਾਲ ਆਪਣੇ ਬਿਜ਼ੀ ਸਮੇ ਵਿੱਚੋਂ ਦੋ ਘੰਟੇ ਦਾ ਸਮਾਂ ਕੱਡੀਆ ਅਤੇ ਖਿਡਾਰਿਆਂ ਦੀ ਇਸ ਸ਼ਾਨਦਾਰ ਉਪਲਬਧੀ 'ਤੇ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀ।

ਕ੍ਰਿਕੇਟ ਖਿਡਾਰੀ ਸ਼ੈਫ਼ਾਲੀ ਵਰਮਾ ਖੁਲੀ ਜੀਪ ਵਿੱਚ ਸਵਾਰ ਹੋ ਕੇ ਸ਼ਹਿਰ ਤੋਂ ਹੁੰਦੀ ਹੋਈ ਪਹੁੰਚੀ ਘਰ

ਇਸ ਤੋਂ ਬਾਅਦ ਕ੍ਰਿਕੇਟ ਖਿਡਾਰੀ ਸ਼ੈਫ਼ਾਲੀ ਵਰਮਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਹੱਈਆ ਕਰਵਾਈ ਗਈ ਖੁਲੀ ਜੀਪ ਵਿੱਚ ਸਵਾਰ ਹੋ ਕੇ ਸ਼ਹਿਰ ਤੋਂ ਗੁਜਰਦੇ ਹੋਏ ਘਰ ਪਹੁੰਚੀ। ਮੰਤਰੀ ਕ੍ਰਿਸ਼ਣ ਕੁਮਾਰ ਬੇਦੀ, ਸਾਬਕਾ ਮੰਤਰੀ ਮਨੀਸ਼ ਕੁਮਾਰ ਗ੍ਰੋਵਰ, ਡਿਪਟੀ ਕਮੀਸ਼ਨਰ ਸਚਿਨ ਗੁਪਤਾ, ਖਿਡਾਰੀ ਦੇ ਦਾਦਾ ਸੰਤਲਾਲ ਅਤੇ ਭਾਈ ਸਾਹਿਲ ਵੀ ਖਿਡਾਰੀ ਨਾਲ ਖੁਲੀ ਜੀਪ ਵਿੱਚ ਸਵਾਰ ਹੋਕੇ ਨਾਗਰਿਕ ਅਭਿਨੰਦਨ ਵਿੱਚ ਸ਼ਾਮਲ ਹੋਏ।

 

Tags: Krishan Kumar Bedi , Krishna Kumar Bedi , Haryana , Bharatiya Janata Party , BJP , BJP Haryana , Shafali Verma , Rohtak

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD