Friday, 05 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਸ਼ਹਿਰੀ ਖੇਤਰ ਵਿੱਚ ਇਜ਼ੀ ਮੋਡ ਆਫ ਟ੍ਰੈਵਲਿੰਗ ਪ੍ਰਦਾਨ ਕਰਨਾ ਸਮੇਲਨ ਦਾ ਮੁੱਖ ਉਦੇਸ਼ - ਮਨੋਹਰ ਲਾਲ

ਕੇਂਦਰੀ ਆਵਾਸਨ ਅਤੇ ਸ਼ਹਿਰੀ ਮੰਤਰੀ ਮਨੋਹਰ ਲਾਲ ਨੇ ਗੁਰੂਗ੍ਰਾਮ ਵਿੱਚ ਕੀਤਾ 18ਵੇਂ ਅਰਬਨ ਮੋਬਿਲਿਟੀ ਇੰਡੀਆ ਸਮੇਲਨ ਅਤੇ ਪ੍ਰਦਰਸ਼ਨੀ ਦਾ ਉਦਘਾਟਨ

Manohar Lal Khattar, Union Minister of Power and Minister of Housing and Urban Affairs, Ministry of Power and Minister of Housing and Urban Affairs, BJP, Bharatiya Janata Party, Tokhan Sahu

Web Admin

Web Admin

5 Dariya News

ਗੁਰੂਗ੍ਰਾਮ , 07 Nov 2025

Last updated on: Nov 08, 2025, 16:55 IST

ਕੇਂਦਰੀ ਆਵਾਸਨ, ਸ਼ਹਿਰੀ ਅਤੇ ਊਰਜਾ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ 18ਵੇਂ ਅਰਬਨ ਮੋਬਿਲਿਟੀ ਇੰਡੀਆ ਸਮੇਲਨ ਅਤੇ ਪ੍ਰਦਰਸ਼ਨੀ ਦਾ ਉਦੇਸ਼ ਸ਼ਹਿਰੀ ਖੇਤਰਾਂ ਵਿੱਚ ਇਜ਼ੀ ਮੋਡ ਆਫ ਟ੍ਰੈਵਲਿੰਗ ਥੀਮ ਦੇ ਨਾਲ ਸੁਗਮਤਾ ਬਣਾਏ ਰੱਖਣ ਲਈ ਬਿਹਤਰ ਆਵਾਜਾਈ ਵਿਵਸਥਾ ਤੇ ਸੇਵਾਵਾਂ ਪ੍ਰਦਾਨ ਕਰਨਾ ਹੈ। ਇਸ ਸਮੇਲਨ ਵਿੱਚ ਨੀਤੀਗਤ ਆਧਾਰ 'ਤੇ ਆਏ ਸੁਝਾਆਂ ਦੇ ਨਾਲ ਸ਼ਹਿਰੀ ਖੇਤਰ ਵਿੱਚ ਸਕਾਰਾਤਮਕ ਬਦਲਾਅ ਲਿਆਉਂਦੇ ਹੋਏ ਜਨ ਸੇਵਾਵਾਂ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਸ਼ਲਾਘਾਯੋਗ ਕਦਮ ਵਧਾਏ ਜਾਣਗੇ।

ਕੇਂਦਰੀ ਮੰਤਰੀ ਸ਼ਕਰਵਾਰ ਨੂੰ ਗੁਰੂਗ੍ਰਾਮ ਵਿੱਚ ਆਯੋਜਿਤ ਤਿੰਨ ਦਿਨਾਂ ਦੇ 18ਵੇਂ ਅਰਬਨ ਮੋਬਿਲਿਟੀ ਇੰਡੀਆ ਸਮੇਲਨ ਅਤੇ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਬਾਅਦ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਪਰਿਸਰ ਵਿੱਚ ਲੱਗੀ ਸ਼ਹਿਰੀ ਵਿਕਾਸ ਅਤੇ ਗਤੀਸ਼ੀਲਤਾ ਨੂੰ ਦਰਸ਼ਾਉਂਦੀ ਵਿਕਾਸਤਾਮਕ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਬਾਅਦ ਅਵਲੋਕਨ ਵੀ ਕੀਤਾ।

ਸ਼ਹਿਰੀ ਵਿਕਾਸ 'ਤੇ ਕੇਂਦ੍ਰਿਤ ਨਵੀਂ ਯੋਜਨਾਵਾਂ ਦੇ ਲਾਗੂ ਕਰਨ ਤਹਿਤ ਹੋਏ ਐਲਾਨ

ਸ੍ਰੀ ਮਨੋਹਰ ਲਾਲ ਨੇ ਆਪਣੇ ਮੰਤਰਾਲੇ ਰਾਹੀਂ ਆਮਜਨਤਾ ਦੀ ਸਹੂਲਤ ਤੇ ਬਿਹਤਰ ਇੰਫ੍ਰਾਸਟਕਚਰ ਵਿਕਸਿਤ ਕਰਨ ਦੇ ਉਦੇਸ਼ 'ਤੇ ਕੇਂਦ੍ਰਿਤ ਤਿੰਨ ਵੱਡੇ ਐਲਾਨ ਕਰਦੇ ਹੋਏ ਕਿਹਾ ਕਿ ਇੰਨ੍ਹਾਂ ਦੇ ਸ਼ੁਰੂ ਹੋਣ ਨਾਲ ਵਿਕਾਸ ਦੀ ਨਵੀਂ ਸ਼ੁਰੂਆਤ ਦੇਖਣ ਨੂੰ ਮਿਲੇਗੀ। ਉਨ੍ਹਾਂ ਨੇ ਐਲਾਨ ਕੀਤਾ ਕਿ ਦਿੱਲੀ ਮੈਟਰੋ ਇੰਟਰਨੈਸ਼ਨਲ ਲਿਮੀਟੇਡ-ਡੀਐਮਆਈਐਲ ਦੀ ਸਥਾਪਨਾ ਕੀਤੀ ਜਾਵੇਗੀ ਜਿਸ ਦੇ ਤਹਿਤ ਭਾਰਤ ਤੋਂ ਇਲਾਵਾ ਹੋਰ ਦੇਸ਼ ਲਈ ਇਹ ਏਜੰਸੀ ਮੈਟਰੋ ਦੇ ਵਿਸਤਾਰੀਕਰਣ ਦੀ ਦਿਸ਼ਾ ਵਿੱਚ ਕੰਮ ਕਰੇਗੀ। 

ਉੱਥੇ ਹੀ ਮਾਸ ਰੈਪਿਡ ਟ੍ਰਾਂਸਿਟ ਸਿਸਟਮ ਵਿਕਸਿਤ ਕੀਤਾ ਜਾਵੇਗਾ ਜਿਸ ਦੇ ਲਈ ਡੀਐਮਆਰਸੀ ਸਹਿਯੋਗੀ ਰਹੇਗੀ। ਇਸ ਸਿਸਟਮ ਨਾਲ ਮੈਟਰੋ ਦਾ ਬਿਹਤਰ ਢੰਗ ਨਾਲ ਇੱਕ ਦੂਜੇ ਨਾਲ ਜੁੜਾਵ ਹੋਵੇਗਾ ਅਤੇ ਸੁਰੱਖਿਆ ਮਾਨਕਾਂ ਤੇ ਸਾਈਬਰ ਸਿਕਓਰਿਟੀ ਸਿਸਟਮ ਦੇ ਨਾਲ ਆਮ ੧ਨਤਾ ਨੂੰ ਸੁਰੱਖਿਅਤ ਆਵਾਜਾਈ ਸਹੂਲਤਾਂ ਤੇ ਸੇਵਾਵਾਂ ਕੰਮ ਕਰਣਗੀਆਂ। ਮੈਟਰੋ ਸੇਵਾ ਵਿੱਚ ਗੁਣਵੱਤਾਪਰਕ ਸੁਧਾਰ ਲਿਆਉਣ ਤੇ ਨਵੇਂ ਪ੍ਰਯੋਗ ਕਰਨ ਲਈ ਦਿੱਲੀ ਮੈਟਰੋ ਰੇਲ ਅਕਾਦਮੀ ਦਾ ਗਠਨ ਸ਼ਹਿਰੀ ਮੰਤਰਾਲੇ ਵੱਲੋਂ ਕੀਤਾ ਜਾਵੇਗਾ। 

ਇਸ ਦੇ ਗਠਨ ਨਾਲ ਤੇਜੀ ਨਾਲ ਕੇਪੈਸਿਟੀ ਬਿਲਡਿੰਗ ਦਾ ਕੰਮ ਹੋਵੇਗਾ ਅਤੇ ਸੈਂਟਰ ਆਫ ਐਕਸੀਲੈਂਸ ਦੇ ਨਾਲ ਇਹ ਕੇਂਦਰ ਮੈਟਰੋ ਸੇਵਾ ਵਿੱਚ ਨਵਾਚਾਰ ਪੱਦਤੀ ਦੇ ਨਾਲ ਨਵੀਂ ਦਿਸ਼ਾ ਪ੍ਰਦਾਨ ਕਰੇਗਾ। ਉਨ੍ਹਾਂ ਨੇ ਦਸਿਆ ਕਿ ਕੌਮੀ ਰਜਧਾਨੀ ਵਿੱਚ ਅਨੇਕ ਵੱਡੇ ਕਨਵੇਂਸ਼ਨ ਸੈਂਟਰ ਹਨ ਪਰ ਵੱਡੇ ਸ਼ਹਿਰਾਂ ਵਿੱਚ ਸ਼ਾਮਿਲ ਗੁਰੁਗ੍ਰਾਮ ਵਿੱਚ ਵੀ ਕਨਵੇਂਸ਼ਨ ਸੈਂਟਰ ਦੀ ਜਰੂਰਤ ਹੈ, ਅਜਿਹੇ ਵਿੱਚ ਉਹ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਵਿਚਾਰ-ਵਟਾਂਦਰਾਂ ਕਰਦੇ ਹੋਏ ਇੱਥੇ ਵੀ ਅੱਤਆਧੁਨਿਕ ਸਹੂਲਤਾਂ ਨਾਲ ਲੈਸ ਕਨਵੇਂਸ਼ਨ ਸੈਂਟਰ ਬਨਾਉਣ ਦੀ ਦਿਸ਼ਾ ਵਿੱਚ ਕੰਮ ਕਰਣਗੇ।

ਕੌਮਾਂਤਰੀ ਪੱਧਰ 'ਤੇ ਅੱਗੇ ਵੱਧ ਰਿਹਾ ਭਾਰਤ

ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਗਵਾਈ ਹੇਠ ਭਾਰਤ ਆਤਮਨਿਰਭਰ ਦੇ ਨਾਲ ਅੱਗੇ ਵੱਧ ਰਿਹਾ ਹੈ। ਟ੍ਰਾਂਸਪੋਰਟ ਨੈਟਵਰਕਿੰਗ ਨੂੰ ਜੋੜਦੇ ਹੋਏ ਦੇਸ਼ ਮੇਕ ਇਨ ਇੰਡੀਆ ਦੇ ਸਿਦਾਂਤ ਦੇ ਨਾਲ 2047 ਨੂੰ ਵਿਕਸਿਤ ਰਾਸ਼ਟਰ ਵਜੋ ਪਹਿਚਾਣ ਦਿਵਾਉਣ ਵਿੱਚ ਮੋਹਰੀ ਰਹੇਗਾ। ਉਨ੍ਹਾਂ ਨੇ ਦਸਿਆ ਕਿ ਸ਼ਹਿਰੀ ਖੇਤਰ ਵਿੱਚ ਜਰੂਰਤ ਅਨੁਸਾਰ ਸਕਾਰਾਤਮਕ ਬਦਲਾਅ ਕੀਤਾ ਜਾ ਰਿਹਾ ਹੈ। 

ਸ਼ਹਿਰੀ ਖੇਤਰ ਵਿੱਚ ਆਵਾਜਾਈ 'ਤੇ ਸਰਕਾਰ ਦਾ ਪੂਰਾ ਫੋਕਸ ਹੈ। ਉਨ੍ਹਾਂ ਨੇ ਦਸਿਆ ਕਿ ਭਾਰਤ ਅੱਜ ਮੈਟਰੋ ਸੇਵਾ ਪ੍ਰਦਾਨ ਕਰਨ ਵਿੱਚ ਦੁਨੀਆ ਵਿੱਚ ਤੀਜੇ ਸਥਾਨ 'ਤੇ ਹੈ ਅਤੇ ਆਉਣ ਵਾਲੇ ਕਰੀਬ 3 ਸਾਲ ਵਿੱਚ ਅਸੀਂ ਅਮੇਰਿਕਾ ਨੁੰ ਪਿੱਛੇ ਛੱਡ ਕੇ ਮੋਹਰੀ ਦੇਸ਼ਾਂ ਵਿੱਚ ਸ਼ਾਮਿਲ ਹੋਵਾਂਗੇ। ਨਵੀਂ ਤਕਨੀਕ ਦੇ ਨਾਲ ਜਨਸਹੂਲਤਾਂ ਪ੍ਰਦਾਨ ਕਰਨ ਲਈ ਕੇਂਦਰ ਸਰਕਾਰ ਕੰਮ ਕਰ ਰਹੀ ਹੈ ਅਤੇ ਇਸ ਤਰ੍ਹਾ ਦੇ ਸਮੇਲਨ ਰਾਹੀਂ ਮਾਹਰਾਂ ਦੇ ਸਹਿਯੋਗ ਨਾਲ ਨਵਾਚਾਰ ਪੱਦਤੀ 'ਤੇ ਅਸੀਂ ਕੰਮ ਕਰਣਗੇ।

ਦੇਸ਼ ਦੇ ਸ਼ਹਿਰੀ ਭਵਿੱਖ ਨੂੰ ਨਵੀਂ ਸੋਚ ਦੇ ਨਾਲ ਦਿੱਤਾ ਜਾ ਰਿਹਾ ਹੈ ਨਵਾਂ ਆਕਾਰ - ਸ੍ਰੀ ਤੋਖਨ ਸਾਹੂ

ਕੇਂਦਰੀ ਆਵਾਸ ਅਤੇ ਸ਼ਹਿਰੀ ਕਾਰਜ ਰਾਜ ਮੰਤਰੀ ਤੋਖਨ ਸਾਹੂ ਨੈ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਲ 2047 ਦੇ ਟੀਚਿਆਂ ਦੀ ਪ੍ਰਗਤੀ ਦੀ ਦਿਸ਼ਾ ਵਿੱਚ ਇਹ ਸਮੇਲਨ ਇੱਕ ਮਜਬੂਤ ਕਦਮ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਵਿੱਚ ਸਾਨੂੰ ਦੇਸ਼ ਦੇ ਸ਼ਹਿਰੀ ਭਵਿੱਖ ਨੂੰ ਨਵੀਂ ਸੋਚ, ਨਵੀਂ ਊਰਜਾ ਅਤੇ ਨਵੀਂ ਪ੍ਰਤੀਬੱਧਤਾ ਦੇ ਨਾਲ ਆਕਾਰ ਦੇ ਰਹ ਹਨ। 

ਇਹ ਸਮੇਲਨ ਸਾਡੀ ਸਭਿਆਚਾਰਕ ਵਿਰਾਸਤ ਅਤੇ ਵਿਕਾਸ ਦੇ ਸੰਕਲਪ- ਦੋਵਾਂ ਨੁੰ ਇੱਕਠੇ ਜੋੜਦਾ ਹੈ। ਉਨ੍ਹਾਂ ਨੈ ਕਿਹਾ ਕਿ ਭਾਰਤ ਅੱਜ ਇੰਫ੍ਰਾਸਕਟਚਰ ਵਿਕਾਸ ਦੇ ਇੱਕ ਬਦਲਾਅਕਾਰੀ ਯੁੱਗ ਤੋਂ ਲੰਘ ਰਿਹਾ ਹੈ, ਜਿੱਥੇ ਸ਼ਹਿਰੀ ਬਦਲਾਅ ਸਿਰਫ ਆਵਾਜਾਈ ਦਾ ਮਾਧਿਅਮ ਨਹੀਂ, ਸਗੋ ਆਰਥਕ ਵਿਕਾਸ। ਵਾਤਾਵਰਣ ਸੰਤੁਲਨ ਅਤੇ ਸਮਾਜਿਕ ਸਮਾਨਤਾ ਦਾ ਮਜਬੂਤ ਸਾਧਨ ਬਣ ਚੁੱਕਾ ਹੈ।

ਸ੍ਰੀ ਸਾਹੂ ਨੇ ਕਿਹਾ ਕਿ ਇਸ ਸਾਲ ਦਾ ਸਮੇਲਨ ਸ਼ਹਿਰੀ ਵਿਕਾਸ ਅਤੇ ਟ੍ਰਾਂਸਪੋਰਅ ਦਾ ਆਪਸੀ ਸਬੰਧ ਵਰਗੇ ਬਹੁਤ ਮਹਤੱਵਪੂਰਣ ਅਤੇ ਸਮਾਇਕ ਵਿਸ਼ਾ 'ਤੇ ਕੇਂਦ੍ਰਿਤ ਹੈ। ਗਤੀਸ਼ੀਲ ਅਤੇ ਸਮਾਵੇਸ਼ੀ ਟ੍ਰਾਂਸਪੋਰਅ ਪ੍ਰਣਾਲੀ ਹੀ ਨਾਗਰਿਕਾਂ ਨੂੰ ਸਿਖਿਆ, ਸਿਹਤ, ਰੁਜਗਾਰ ਅਤੇ ਜਰੂਰੀ ਸੇਵਾਵਾਂ ਤੱਕ ਆਸਾਨ ਪਹੁੰਚ ਪ੍ਰਦਾਨ ਕਰਦੀ ਹੈ। 

ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਸਵੱਛ ਭਾਰਤ ਮਿਸ਼ਨ, ਮਿਸ਼ਨ ਅੰਮ੍ਰਿਤ, ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ), ਮੈਟਰੋ ਰੇਲ ਵਿਸਥਾਰ, ਇਲੈਕਟ੍ਰਿਕ ਬੱਸ ਸੇਵਾ, ਪਬਲਿਕ ਸਾਈਕਲ ਪ੍ਰਣਾਲੀ ਅਤੇ ਟ੍ਰਾਂਜਿਟ ਉਨਮੁੱਖ ਵਿਕਾਸ ਵਰਗੀ ਯੋਜਨਾਵਾਂ ਨੇ ਦੇਸ਼ ਵਿੱਚ ਸ਼ਹਿਰੀ ਟ੍ਰਾਂਸਪੋਰਟ ਨੂੰ ਨਵੀਂ ਦਿਸ਼ਾ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਉਦੇਸ਼ ਅਜਿਹਾ ਟ੍ਰਾਂਸਪੋਰਟ ਸਿਸਟਮ ਬਨਾਉਣਾ ਹੈ ਜੋ ਸਮਾਵੇਸ਼ੀ, ਵਾਤਾਵਰਣ ਦੇ ਅਨੁਕੂਲ ਅਤੇ ਸਾਰੇ ਵਰਗਾਂ ਦੀ ਜਰੂਰਤਾਂ ਦੇ ਅਨੁਰੂਪ ਹੋਵੇ।

ਸ਼ਹਿਰੀ ਗਤੀਸ਼ੀਲਤਾ ਖੇਤਰ ਵਿੱਚ ਉਨੱਤੀ ਦਾ ਵਧੀਆ ਪ੍ਰਦਰਸ਼ਨ ਕਰ ਰਿਹਾ ਹਰਿਆਣਾ

ਸਮੇਲਨ ਵਿੱਚ ਹਰਿਆਣਾ ਦੇ ਵਧੀਕ ਮੁੱਖ ਸਕੱਤਰ ਡਾ. ਰਾਜਾ ਸ਼ੇਖਰ ਵੁੰਡਰੂ ਨੇ ਕਿਹਾ ਕਿ ਹਰਿਆਣਾ ਰਾਜ ਸ਼ਹਿਰੀ ਗਤੀਸ਼ੀਲਤਾ (ਅਰਬਨ ਮੋਬਿਲਿਟੀ) ਦੇ ਖੇਤਰ ਵਿੱਚ ਪ੍ਰਗਤੀ ਦਾ ਇੱਕ ਵਧੀਆ ਉਦਾਹਰਣ ਪੇਸ਼ ਕਰ ਰਿਹਾ ਹੈ। ਜੋ ਕਿ ਹੋਰ ਸੂਬਿਆਂ ਦੇ ਲਈ ਅਨੁਸਰਣ ਦਾ ਵਿਸ਼ਾ ਹੈ। ਡਾ. ਵੁੰਡਰੂ ਨੇ ਸਮੇਲਨ ਦੀ ਮਹਤੱਵਤਾ 'ਤੇ ਚਾਨਣ ਪਾਉਂਦੇ ਹੋਏ ਕਿਹਾ ਕਿ ਇਹ ਸਮੇਲਨ ਸਰਕਾਰ, ਉਦਯੋਗ, ਵਿਦਿਅਕ ਅਦਾਰਿਆਂ ਅਤੇ ਆਮ ਨਾਗਰਿਕਾਂ ਦੇ ਵਿੱਚ ਸਹਿਯੋਗ ਦਾ ਇੱਕ ਮਜਬੂਤ ਮੰਚ ਪ੍ਰਦਾਨ ਕਰਦਾ ਹੈ। 

ਇਹ ਅਜਿਹਾ ਮੰਚ ਹੈ ਕਿ ਜਿੱਥੇ ਅਸੀਂ ਸਾਰੇ ਮਿਲ ਕੇ ਨਵੇਂ ਵਿਚਾਰ, ਇਨੋਵੇਸ਼ਨ ਅਤੇ ਰਚਨਾਤਮਕ ਹੱਲ ਪੇਸ਼ ਕਰ ਸਕਦੇ ਹਨ। ਇਸ ਤਰ੍ਹਾ ਦੇ ਯਤਨ ਸਾਨੂੰ ਸਿਰਫ ਢਾਂਚਾਗਤ ਨਿਰਮਾਣ ਤੱਕ ਸੀਮਤ ਨਹੀਂ ਰੱਖਦੇ, ਸਗੋ ਨਤੀਜੇ ਅਧਾਰਿਤ ਵਿਕਾਸ, ਸੰਪਰਕ ਨਾਲ ਸੁਗਮਤਾ ਅਤੇ ਆਖੀਰ ਵਿੱਚ ਉਸ ਬਦਲਾਅ ਦੀ ਦਿਸ਼ਾ ਵਿੱਚ ਲੈ ਜਾਂਦੇ ਹਨ ਜਿਸ ਦੀ ਅਸੀਂ ਕਲਪਣਾ ਕਰਦੇ ਹਨ- ਜਿੱਥੇ ਸਾਡੇ ਸ਼ਹਿਰ ਕਿਫਾਇਤੀ, ਸਰਲ ਅਤੇ ਰਹਿਣਯੋਗ ਬਣਨ। ਅੱਜ ਅਸੀਂ ਜਿਨ੍ਹਾਂ ਸ਼ਹਿਰਾਂ ਦਾ ਸਵਰੂਪ ਤਿਆਰ ਕਰ ਰਹੇ ਹਨ, ਉਹੀ ਆਉਣ ਵਾਲੇ ਕੱਲ ਦੇ ਭਾਰਤ ਦੀ ਪਹਿਚਾਣ ਤੈਅ ਕਰਣਗੇ।

ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ 'ਤੇ ਕੇਂਦਰੀ ਮੰਤਰੀ ਮਨੋਹਰ ਲਾਲ ਨੇ ਕੀਤਾ ਸਮੂਹਿਕ ਗਾਇਨ

ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ ਨੇ ਪ੍ਰੋਗਰਾਮ ਦੀ ਸ਼ੁਰੂਆਤ ਵੰਦੇ ਮਾਤਰਮ ਰਾਸ਼ਟਰੀ ਗੀਤ ਦੇ 150 ਸਾਲ ਪੂਰੇ ਹੋਣ ਦੇ ਮੌਕੇ ਵਿੱਚ ਮੌਜੂਦ ਜਨਸਮੂਹ ਦੇ ਨਾਲ ਸਮੂਹਿਕ ਗਾਇਨ ਕਰ ਕੀਤੀ। ਉਨ੍ਹਾਂ ਨੇ ਕਿਹਾ ਕਿ ਵੰਦੇ ਮਾਤਰਮ ਸਿਰਫ ਇੱਕ ਗੀਤ ਨਹੀਂ ਸਗੋ ਭਾਰਤ ਦੀ ਸੁਤੰਤਰਤਾ ਅੰਦੋਲਨ ਦੀ ਆਤਮਾ ਰਿਹਾ ਹੈ। 

ਬੰਕਿਮਚੰਦਰ ਚੱਟੋਪਾਧਿਆਏ ਵੱਲੋਂ ਰਚਿਤ ਇਹ ਗੀਤ ਉਸ ਮਸੇਂ ਦੇ ਹਰ ਭਾਰਤੀ ਦੇ ਦਿਲ ਵਿੱਚ ਜੋਸ਼ , ਆਤਮਬੱਲ ਅਤੇ ਸਵਾਭੀਮਾਨ ਦੀ ਜੋਤੀ ਜਲਾਉਣ ਦਾ ਮੰਤਰ ਸਾਬਤ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਇਸ ਗੀਤ ਨੇ ਦੇਸ਼ ਨੂੰ ਏਕਤਾ ਦੇ ਧਾਗੇ ਵਿੱਚ ਪਿਰੋਇਆ ਅਤੇ ਅੱਜ ਵੀ ਇਹ ਸਾਨੂੰ ਮਾਤਰਭੂਮੀ ਦੇ ਪ੍ਰਤੀ ਸਮਰਪਣ, ਤਿਆਗ ਅਤੇ ਸੇਵਾ ਦੀ ਪੇ੍ਰਰਣਾ ਦਿੰਦਾ ਹੈ।

ਪ੍ਰੋਗਰਾਮ ਦੌਰਾਨ ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ ਨੇ ਤਿੰਨ ਮਹਤੱਵਪੂਰਣ ਕਿਤਾਬਾਂ ਦੀ ਘੁੰਡ ਚੁਕਾਈ ਵੀ ਕੀਤੀ। ਜਿਨ੍ਹਾਂ ਵਿੱਚ ਗਾਇਡਲਾਇੰਸ ਫਾਰ ਇਸ਼ੂਇੰਗ ਮਿਯੂਨਿਸਿਪਲ ਗ੍ਰੀਨ ਬਾਡ ਇਨ ਇੰਡੀਆ, ਦਾ ਗ੍ਰੀਨ ਅਰਬਨ ਮੋਬਿਲਿਟੀ ਪਾਰਟਨਰਸ਼ਿਪ ਨਿਯੂਜ਼ਲੇਟਰ ਦੇ ਏਡਿਸ਼ਨ 5 ਅਤੇ ਗਾਇਡੇਂਸ ਡਾਕਿਯੂਮੈਂਟ ਆਨ ਬਿਲਡਿੰਗ ਰਿਸਾਈਲੇਂਟ ਈ-ਬੱਸ ਇਕੋਸਿਸਟਮ ਕਿਤਾਬ ਸ਼ਾਮਿਲ ਸੀ।

ਇਸ ਮੌਕੇ 'ਤੇ ਆਵਾਸਨ ਅਤੇ ਸ਼ਹਿਰੀ ਕਾਰਜ ਮੰਤਰਾਲੇ ਦੇ ਸਕੱਤਰ ਸ਼੍ਰੀਨਿਵਾਸ ਕਟੀਕਿਥਲਾ, ਗੁਰੂਗ੍ਰਾਮ ਮੈਟਰੋ ਰੇਲ ਲਿਮੀਟੇਡ ਦੇ ਪ੍ਰਬੰਧ ਨਿਦੇਸ਼ਕ ਡਾ. ਚੰਦਰ ਸ਼ੇਖਰ ਖਰੇ ਸਮੇਤ ਹੋਰ ਅਧਿਕਾਰੀ ਤੇ ਮਾਣਯੋਗ ਵਿਅਕਤੀ ਸਮੇਤ ਦੇਸ਼ਭਰ ਦੇ ਮੇਅਰ ਤੇ ਸ਼ਹਿਰੀ ਵਿਕਾਸ ਨਾਲ ਜੁੜੇ ਪ੍ਰਤੀਨਿਧੀ ਮੌਜੂਦ ਰਹੇ।

 

Tags: Manohar Lal Khattar , Union Minister of Power and Minister of Housing and Urban Affairs , Ministry of Power and Minister of Housing and Urban Affairs , BJP , Bharatiya Janata Party , Tokhan Sahu

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD