Thursday, 23 July 2026

 

 

ਖ਼ਾਸ ਖਬਰਾਂ ਮੁੱਖ ਮੰਤਰੀ ਨੇ ਪੱਤਰਕਾਰਾਂ ਨੂੰ ਲੋਕਤੰਤਰ ਦੀ ਸਜਗ ਚੇਤਨਾ ਦੱਸਿਆ, ਕਿਹਾ- ਸੱਚ ਅਤੇ ਜ਼ਿੰਮੇਵਾਰੀ ਹੀ ਪੱਤਰਕਾਰੀ ਦੀ ਅਸਲ ਤਾਕਤ ਪੰਜਾਬ ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਮੁੱਖ ਵਿਸ਼ੇ ਵਜੋਂ ਸ਼ਾਮਲ ਕਰਨ ਵਾਲਾ ਭਾਰਤ ਦਾ ਪਹਿਲਾ ਸੂਬਾ ਬਣਿਆ : ਹਰਜੋਤ ਸਿੰਘ ਬੈਂਸ ਅੰਮ੍ਰਿਤਸਰ 'ਚ ਕਾਂਗਰਸੀ ਵਰਕਰਾਂ ਨੇ ਮੁੱਖ ਮੰਤਰੀ ਤੀਰਥ ਯਾਤਰਾ ਬੱਸ 'ਤੇ ਕੀਤਾ ਹਮਲਾ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 2,300 ਡਾਇਬੀਟੀਜ਼ ਮਰੀਜ਼ਾਂ ਦਾ ਕੈਸ਼ਲੈੱਸ ਇਲਾਜ, ₹6.5 ਕਰੋੜ ਦੇ ਇਲਾਜ ਦਾ ਖ਼ਰਚ ਕੀਤਾ ਗਿਆ ਭਾਰਤ ਨੂੰ ਵਿਕਸਤ ਬਣਾਉਣ ਲਈ ਚੰਗੀ ਸਿੱਖਿਆ ਜ਼ਰੂਰੀ, ਦਿੱਲੀ ਤੋਂ ਬਾਅਦ ਪੰਜਾਬ ਵਿੱਚ ਵੀ ਸ਼ਾਨਦਾਰ ਸਿੱਖਿਆ ਦੇ ਰਹੀ ਆਪ ਸਰਕਾਰ- ਅਰਵਿੰਦ ਕੇਜਰੀਵਾਲ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ

 

ਤੁਹਾਡਾ ਮਨਪਸੰਦ ਸਕੁਐਡ ਵਾਪਸ ਆ ਰਿਹਾ ਹੈ! “ਯਾਰ ਜਿਗਰੀ ਕਸੂਤੀ ਡਿਗਰੀ – ਦ ਫ਼ਿਲਮ” 7 ਅਗਸਤ 2026 ਨੂੰ ਲੱਗੇਗੀ ਸਿਨੇਮਾਘਰਾਂ ‘ਚ!

Pollywood, Entertainment, Actor, Actress, Cinema, Punjabi Films, Movie, Yaar Jigree Kasooti Degree

Web Admin

Web Admin

5 Dariya News

ਲਾਂਡਰਾਂ , 27 Oct 2025

Last updated on: Oct 27, 2025, 18:05 IST

ਓਮਜੀ ਸਿਨੇ ਵਰਲਡ ਨੇ ਟ੍ਰੋਲ ਪੰਜਾਬੀ ਦੇ ਸਹਿਯੋਗ ਨਾਲ “ਯਾਰ ਜਿਗਰੀ ਕਸੂਤੀ ਡਿਗਰੀ – ਦ ਫ਼ਿਲਮ” ਦਾ ਐਲਾਨ ਇੱਕ ਰੌਣਕਭਰੇ ਸਮਾਰੋਹ ਦੌਰਾਨ ਕੀਤਾ, ਜੋ ਸੀਜੀਸੀ ਲਾਂਡਰਾਂ ‘ਚ ਹੋਇਆ। ਸੈਂਕੜਿਆਂ ਵਿਦਿਆਰਥੀਆਂ ਅਤੇ ਮੀਡੀਆ ਪ੍ਰਤਿਨਿਧੀਆਂ ਦੀ ਹਾਜ਼ਰੀ ਵਿਚ ਹੋਏ ਇਸ ਸ਼ਾਨਦਾਰ ਇਵੈਂਟ ਵਿੱਚ ਪੂਰੀ ਸਟਾਰ ਕਾਸਟ ਪੁਖਰਾਜ ਭੱਲਾ, ਅੰਮ੍ਰਿਤ ਐਂਬੀ, ਪਵਨ ਜੋਹਲ, ਹਸ਼ਨੀਨ ਚੌਹਾਨ ਅਤੇ ਹੋਰ ਕਲਾਕਾਰਾਂ ਦੇ ਨਾਲ ਲੇਖਕ-ਨਿਰਦੇਸ਼ਕ ਰੈਬੀ ਟਿਵਾਣਾ ਅਤੇ ਪ੍ਰੋਡਿਊਸਰ ਮੁਨੀਸ਼ ਸਾਹਨੀ ਨੇ ਸ਼ਮੂਲੀਅਤ ਕੀਤੀ। 

ਇਸ ਮੌਕੇ ‘ਤੇ ਖਾਸ ਐਲਾਨ ਟੀਜ਼ਰ ਜਾਰੀ ਕਰਕੇ ਫ਼ਿਲਮ ਦੀ ਰਿਲੀਜ਼ ਦੀ ਤਾਰੀਖ 7 ਅਗਸਤ 2026 ਦਾ ਅਧਿਕਾਰਿਕ ਐਲਾਨ ਕੀਤਾ ਗਿਆ। ਪੰਜਾਬੀ ਮਨੋਰੰਜਨ ਦੀ ਦੁਨੀਆ ਦੀ ਸਭ ਦੀ ਮਨਪਸੰਦ ਵੈੱਬ ਸੀਰੀਜ਼ਾਂ ਵਿੱਚੋਂ ਇੱਕ “ਯਾਰ ਜਿਗਰੀ ਕਸੂਤੀ ਡਿਗਰੀ” ਦਰਸ਼ਕਾਂ ਦੇ ਦਿਲਾਂ ਵਿੱਚ ਖਾਸ ਥਾਂ ਬਣਾਈ ਹੋਈ ਹੈ, ਜਿਸ ਨੂੰ ਯੂ ਟਿਊਬ‘ਤੇ 550 ਮਿਲੀਅਨ ਤੋਂ ਵੱਧ ਵਿਊਜ਼ ਮਿਲੇ ਹਨ। 

ਹੁਣ ਇਹ ਫ਼ਿਲਮ ਉਸੀ ਕਹਾਣੀ ਨੂੰ ਅੱਗੇ ਵਧਾਏਗੀ ਪੁਰਾਣੇ ਕਿਰਦਾਰਾਂ, ਕਾਲਜ ਦੀਆਂ ਯਾਦਾਂ ਤੇ ਦੋਸਤੀ ਦੇ ਜਜ਼ਬਾਤਾਂ ਨੂੰ ਇਕ ਨਵੀਂ ਉਡਾਨ ਦੇਵੇਗੀ, ਇਸ ਵਾਰ ਹੋਰ ਵੀ ਨਵੇਂ ਮੋੜਾਂ ਅਤੇ ਭਾਵਨਾਵਾਂ ਨਾਲ। ਅਦਾਕਾਰ ਪੁਖਰਾਜ ਭੱਲਾ ਨੇ ਕਿਹਾ, “ਇਹ ਸਿਰਫ਼ ਫ਼ਿਲਮ ਨਹੀਂ, ਇਹ ਸਾਡੀ ਰਿਯੂਨਿਅਨ ਹੈ। ਜਿਹੜਾ ਪਿਆਰ ਫੈਨਾਂ ਨੇ ਸਾਨੂੰ ਦਿੱਤਾ, ਹੁਣ ਉਹ ਜਾਦੂ ਵਾਪਸ ਲੈ ਕੇ ਆ ਰਹੇ ਹਾਂ ਵੱਡੇ ਪਰਦੇ ‘ਤੇ।”

ਨਿਰਦੇਸ਼ਕ ਰੈਬੀ ਟਿਵਾਣਾ  ਨੇ ਕਿਹਾ, “ਯਾਰ ਜਿਗਰੀ ਕਸੂਤੀ ਡਿਗਰੀ” ਇੱਕ ਸੁਪਨਾ ਸੀ ਜੋ ਅਸੀਂ ਦਰਸ਼ਕਾਂ ਨਾਲ ਮਿਲ ਕੇ ਦੇਖਿਆ। ਉਹਨਾਂ ਦਾ ਪਿਆਰ ਇਸਨੂੰ ਇੱਕ ਮੂਵਮੈਂਟ ਬਣਾ ਗਿਆ। ਇਹ ਫ਼ਿਲਮ ਉਸ ਯਾਤਰਾ ਨੂੰ ਹੋਰ ਵੱਡੇ ਪੱਧਰ ‘ਤੇ ਮਨਾਉਣ ਦਾ ਤਰੀਕਾ ਹੈ।” ਪ੍ਰੋਡਿਊਸਰ ਮੁਨੀਸ਼ ਸਾਹਨੀ ਨੇ ਕਿਹਾ, “ਇਸ ਸੀਰੀਜ਼ ਨੂੰ ਮਿਲਿਆ ਪਿਆਰ ਇਤਿਹਾਸਕ ਹੈ। 

ਇਸਨੂੰ ਸਿਨੇਮਾਘਰਾਂ ਤੱਕ ਲੈ ਜਾਣਾ ਕੁਦਰਤੀ ਕਦਮ ਹੈ, ਕਿਉਂਕਿ ਇਹ ਹਰ ਪੰਜਾਬੀ ਨੌਜਵਾਨ ਦੇ ਦਿਲ ਨਾਲ ਜੁੜੀ ਕਹਾਣੀ ਹੈ। ਹੁਣ ਅਸੀਂ ਇਸਨੂੰ ਗਲੋਬਲ ਪੱਧਰ ‘ਤੇ ਲੈ ਕੇ ਜਾਣ ਲਈ ਤਿਆਰ ਹਾਂ।” “ਯਾਰ ਜਿਗਰੀ ਕਸੂਟੀ ਡਿਗਰੀ – ਦ ਫ਼ਿਲਮ” ਯਾਦਾਂ, ਸੁਪਨਿਆਂ ਅਤੇ ਦੋਸਤੀ ਦਾ ਜਸ਼ਨ ਹੋਵੇਗੀ ਕਲਾਸਰੂਮ ਤੋਂ ਸਿਨੇਮਾਘਰਾਂ ਤੱਕ ਦੀ ਇਹ ਯਾਤਰਾ 7 ਅਗਸਤ 2026 ਨੂੰ ਸ਼ੁਰੂ ਹੋਣ ਜਾ ਰਹੀ ਹੈ।

 

Tags: Pollywood , Entertainment , Actor , Actress , Cinema , Punjabi Films , Movie , Yaar Jigree Kasooti Degree

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD