Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਵਿਧਾਨ ਸਭਾ 'ਚ ਕੁਲਵੰਤ ਸਿੰਘ ਸਿੱਧੂ ਨੇ ਕੀਤੀ ਵਕੀਲਾਂ ਦੀ ਵਕਾਲਤ, ਪੇਸ਼ ਕੀਤਾ ਵਕੀਲ ਸੁਰੱਖਿਆ ਬਿੱਲ

ਲੋਕਾਂ ਦੇ ਹੱਕਾਂ ਲਈ ਡਟ ਕੇ ਲੜਨ ਵਾਲੇ ਆਪਣੇ ਹੱਕਾਂ ਲਈ ਕਿਉਂ ਹੋਣ ਬੇਵੱਸ : ਕੁਲਵੰਤ ਸਿੰਘ ਸਿੱਧੂ

Kulwant Singh Sidhu, Ludhiana, AAP, Aam Aadmi Party, Aam Aadmi Party Punjab, AAP Punjab, Punjab Vidhan Sabha

Web Admin

Web Admin

5 Dariya News

ਲੁਧਿਆਣਾ , 13 Oct 2025

Last updated on: Oct 14, 2025, 16:35 IST

ਲੁਧਿਆਣਾ ਬਾਰ ਐਸੋਸੀਏਸ਼ਨ ਨੂੰ ਏਸ਼ੀਆ ਦੀ ਸਭ ਤੋਂ ਵੱਡੀ ਐਸੋਸੀਏਸ਼ਨ ਵਜੋਂ ਜਾਣਿਆ ਜਾਂਦਾ ਹੈ ਜਿਸਦੇ ਵਕੀਲ ਭਾਈਚਾਰੇ ਨੇ ਬਹੁਤ ਵੱਡੇ ਰੁਤਬਿਆਂ 'ਤੇ ਕੰਮ ਕੀਤਾ ਹੈ ਅਤੇ ਲੁਧਿਆਣਾ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵਕੀਲ ਭਾਈਚਾਰਾ ਮਜਬੂਰ ਅਤੇ ਲੋੜਵੰਦ ਲੋਕਾਂ ਨਾਲ ਡੱਟ ਕੇ ਖੜਦਾ ਹੈ ਅਤੇ ਲੋਕਾਂ ਨੂੰ ਹੱਕ ਦਿਵਾਉਣ ਲਈ ਉਹਨਾਂ ਦੀ ਲੜਾਈ ਆਪਣੀ ਲੜਾਈ ਸਮਝ ਕੇ ਲੜਦਾ ਹੈ, ਪਰ ਜਦੋਂ ਵਕੀਲਾਂ ਨੂੰ ਕਿਸੇ ਗਲਤ ਅਨਸਰ ਵੱਲੋਂ ਕਿਸੇ ਵੀ ਝੂਠੇ ਕੇਸ ਵਿੱਚ ਉਲਝਾਇਆ ਜਾਂਦਾ ਹੈ ਜਾਂ ਉਹਨਾਂ ਦੇ ਜਾਨ ਮਾਲ ਤੇ ਹਮਲਾ ਹੁੰਦਾ ਹੈ ਤਾਂ ਲੋਕਾਂ ਦੇ ਹਿੱਤ ਲਈ ਲੜਨ ਵਾਲਾ ਵਕੀਲ ਭਾਈਚਾਰਾ ਆਪਣੇ ਹੱਕਾਂ ਲਈ ਧਰਨੇ ਲਾਉਂਦਾ ਹੈ ਜਾਂ ਬਹੁਤ ਬੇਵੱਸ ਮਹਿਸੂਸ ਹੁੰਦਾ ਹੈ।

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਵਿਧਾਨ ਸਭਾ ਵਿੱਚ ਪ੍ਰਾਈਵੇਟ ਮੈਂਬਰ ਬਿੱਲ 2025 ਵਕੀਲ ਸੁਰੱਖਿਆ ਬਿਲ ਪੇਸ਼ ਕਰਨ ਦੌਰਾਨ ਕੀਤਾ। ਇਸ ਬਿੱਲ ਨੂੰ ਪੇਸ਼ ਕਰਨ ਦੌਰਾਨ ਐਡਵੋਕੇਟ ਵਿਧਾਇਕ ਸਿੱਧੂ ਇੱਕ ਸੁਲਝੇ ਹੋਏ ਵਕੀਲ ਦੇ ਨਾਲ ਨਾਲ ਇੱਕ ਭਾਵੁਕ ਅਤੇ ਗੰਭੀਰ ਇਨਸਾਨ ਦੀ ਤਰ੍ਹਾਂ ਦਿਖਾਈ ਦਿੱਤੇ। 

ਉਹਨਾਂ ਸਪੀਕਰ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਪੰਛੀ ਵੀ ਆਪਣੇ ਭਾਈਚਾਰੇ ਲਈ ਲੜਦਾ ਹੈ ਉਹ ਤਾਂ ਫਿਰ ਵੀ ਇੱਕ ਇਨਸਾਨ ਹਨ। ਦੱਸ ਦਈਏ ਕਿ ਪਹਿਲੀਆਂ ਸਰਕਾਰਾਂ ਵਿੱਚ ਵੀ ਕਈ ਵਕੀਲ ਵਿਧਾਇਕ ਅਤੇ ਮੰਤਰੀ ਵੀ ਬਣੇ ਹਨ, ਪ੍ਰੰਤੂ ਵਕੀਲ ਭਾਈਚਾਰੇ ਲਈ ਕਿਸੇ ਨੇ ਵੀ ਐਡਾ ਵੱਡਾ ਹਾਂਅ ਦਾ ਨਾਅਰਾ ਨਹੀਂ ਮਾਰਿਆ ਜਿੰਨਾ ਕਿ ਵਿਧਾਇਕ ਕੁਲਵੰਤ ਸਿੰਘ ਸਿੱਧੂ ਉਪਰਾਲਾ ਕਰ ਰਹੇ ਹਨ। 

ਸਮੇਂ ਸਮੇਂ 'ਤੇ ਉਹ ਵਕੀਲਾਂ ਦੀਆਂ ਮੰਗਾਂ ਵਿਧਾਨ ਸਭਾ ਵਿੱਚ ਉਠਾਉਂਦੇ ਰਹਿੰਦੇ ਹਨ ਪਹਿਲਾਂ ਵੀ ਉਹਨਾਂ ਨੇ ਵਕੀਲਾਂ ਲਈ ਨਵੇਂ ਕੈਬਨ ਬਣਾਉਣ ਲਈ ਵਿਧਾਨ ਸਭਾ ਵਿੱਚ ਸਵਾਲ ਉਠਾਇਆ ਸੀ। ਉਹਨਾਂ ਇਹ ਵੀ ਕਿਹਾ ਕਿ ਇਸ ਬਿੱਲ ਦੇ ਪਾਸ ਹੋਣ ਨਾਲ ਵਕੀਲ ਭਾਈਚਾਰੇ ਦੇ ਸਿਰ ਉੱਤੋਂ ਬਹੁਤ ਵੱਡਾ ਬੋਝ ਲੱਥ ਜਾਵੇਗਾ ਅਤੇ ਉਹ ਨਿਧੱੜਕ ਹੋ ਕੇ ਹੱਕ ਸੱਚ ਦੀ ਲੜਾਈ ਲੜ ਸਕਣਗੇ। 

ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਜੇਕਰ ਕੋਈ ਕਿਸੇ ਵਕੀਲ ਨੂੰ ਪਰੇਸ਼ਾਨ ਕਰਦਾ ਹੈ ਜਿਵੇਂ ਉਨ੍ਹਾਂ ਤੋਂ ਕੋਈ ਜਰੂਰੀ ਕਾਗਜ਼ ਖੋੰਹਦਾ ਹੈ ਜਾਂ ਪਾੜਦਾ ਹੈ, ਉਸ ਤੋਂ ਕੋਈ ਖੁਫੀਆ ਜਾਣਕਾਰੀ ਧੱਕੇ ਨਾਲ ਲੈਣੀ ਚਾਹੁੰਦਾ ਹੈ, ਉਸ ਨੂੰ ਘੇਰਦਾ ਹੈ, ਉਸ ਨੂੰ ਅਦਾਲਤ ਵਿੱਚ ਪੇਸ਼ ਹੋਣ ਤੋਂ ਰੋਕਦਾ ਜਾਂ ਉਨ੍ਹਾਂ ਉੱਤੇ ਹਮਲਾ ਕਰਦਾ ਹੈ ਤਾਂ ਇਸ ਬਿੱਲ ਵਿੱਚ ਸੁਝਾਈ ਗਈ ਧਾਰਾ 3 ਦੇ ਅਧੀਨ ਮੁਲਜ਼ਮ 'ਤੇ ਕਾਰਵਾਈ ਹੋਵੇਗੀ ਜੋ ਕਿ ਗੈਰ ਜਮਾਨਤੀ ਹੈ।

ਇਸ ਵਿੱਚ ਮੁਲਜ਼ਮ ਨੂੰ ਛੇ ਮਹੀਨਿਆਂ ਤੋਂ ਲੈ ਕੇ ਪੰਜ ਸਾਲ ਤੱਕ ਦੀ ਸਜ਼ਾ ਹੋਵੇਗੀ ਅਤੇ ਜੇਕਰ ਉਹ ਇਹੀ ਗਲਤੀ ਦੁਹਰਾਉਂਦਾ ਹੈ ਤਾਂ ਉਸ ਨੂੰ ਸਜ਼ਾ ਤੇ ਜੁਰਮਾਨਾ ਦੁਗਣਾ ਕਰ ਦਿੱਤਾ ਜਾਵੇਗਾ। ਵਿਧਾਇਕ ਸਿੱਧੂ ਨੇ ਕਿਹਾ ਕਿ ਇਸ ਨਾਲ ਵਕੀਲਾਂ ਨਾਲ ਹੋਣ ਵਾਲੀਆਂ ਹਿੰਸਕ ਅਤੇ ਅਪਰਾਧਿਕ ਘਟਨਾਵਾਂ ਨੂੰ ਬਹੁਤ ਵੱਡੀ ਠੱਲ ਪਵੇਗੀ। 

ਇਸ ਵਿੱਚ ਇੱਕ ਹੋਰ ਖਾਸੀਅਤ ਹੈ ਕਿ ਕੋਈ ਵੀ ਗਲਤ ਅਨਸਰ ਵਕੀਲਾਂ ਨੂੰ ਬੇਵਜਹਾ ਪਰੇਸ਼ਾਨ ਨਹੀਂ ਕਰ ਸਕੇਗਾ। ਜੇਕਰ ਕੋਈ ਵਿਅਕਤੀ ਕਿਸੇ ਵਕੀਲ 'ਤੇ ਕਿਸੇ ਵੀ ਕਿਸਮ ਦਾ ਇਲਜ਼ਾਮ ਲਗਾਉਂਦਾ ਹੈ ਤਾਂ ਉਸ ਦੀ ਤਫਤੀਸ਼ ਐਸ ਪੀ ਤੋਂ ਘੱਟ ਰੈਂਕ ਦਾ ਅਫਸਰ ਨਹੀਂ ਕਰ ਸਕੇਗਾ ਅਤੇ ਤਫਤੀਸ਼ੀ ਅਫਸਰ ਨੂੰ 30 ਦਿਨਾਂ ਦੇ ਵਿੱਚ ਵਕੀਲਾਂ ਸੰਬੰਧੀ ਇਨਕੁਆਇਰੀ ਨੂੰ ਕੰਪਲੀਟ ਕਰਨਾ ਪਵੇਗਾ। 

ਧਾਰਾ 3 ਦੇ ਅਧੀਨ ਅਗਰ ਕੋਈ ਵਕੀਲ 'ਤੇ ਝੂਠੀ ਦਰਖਾਸਤ ਦਿੰਦਾ ਹੈ ਤਾਂ ਸਾਬਤ ਹੋਣ 'ਤੇ ਉਸ ਨੂੰ 1 ਲੱਖ ਰੁਪਏ ਤੱਕ ਦਾ ਜੁਰਮਾਨਾ ਹੋਵੇਗਾ। ਵਕੀਲਾਂ ਨਾਲ ਸੰਬੰਧਿਤ ਕੇਸ ਸੈਸ਼ਨ ਕੋਰਟ ਤੋਂ ਥੱਲੇ ਵਾਲੀ ਅਦਾਲਤ ਵਿੱਚ ਨਹੀਂ ਚੱਲੇਗਾ ਅਤੇ ਇਸ ਕੇਸ ਨੂੰ ਫਾਸਟ ਟਰੈਕ ਕੋਰਟ ਰਾਹੀ ਰੋਜਾਨਾ ਤਰੀਕ ਅਤੇ ਲਗਾਤਾਰ ਗਵਾਹੀਆਂ ਰਾਹੀਂ ਚਲਾਉਣਾ ਪਵੇਗਾ।

 

Tags: Kulwant Singh Sidhu , Ludhiana , AAP , Aam Aadmi Party , Aam Aadmi Party Punjab , AAP Punjab , Punjab Vidhan Sabha

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD