Thursday, 04 June 2026

 

 

ਖ਼ਾਸ ਖਬਰਾਂ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ ਅਜੀਤਪਾਲ ਸਿੰਘ ਕੋਹਲੀ ਵੱਲੋਂ ਲੀਲਾ ਭਵਨ ਤੋਂ ਥਾਪਰ ਚੌਂਕ ਤੱਕ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੜਕ ਲੋਕਾਂ ਨੂੰ ਸਮਰਪਿਤ ਦੋ ਰੋਜ਼ਾ “ਐਡਵਾਂਸਡ ਟੈਕਨੋਲੋਜੀਕਲ ਇੰਟਰਵੈਨਸ਼ਨ ਇਨ ਸਮਾਰਟ ਫਾਰਮਿੰਗ” ਵਰਕਸ਼ਾਪ ਦਾ ਆਯੋਜਨ ਰਾਜਨੀਤਿਕ ਪਾਰਟੀਆਂ ਨੂੰ ਐਸ.ਆਈ.ਆਰ. ਦੇ ਸੋਧੇ ਹੋਏ ਸ਼ਡਿਊਲ ਬਾਰੇ ਜਾਣੂ ਕਰਵਾਇਆ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਜਥੇਬੰਦੀ ਵੱਲੋਂ ਡਾ. ਬਲਵੀਰ ਸਿੰਘ ਨਾਲ ਕੀਤੀ ਗਈ ਮੀਟਿੰਗ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇ : ਵਧੀਕ ਡਿਪਟੀ ਕਮਿਸ਼ਨਰ ਨਾਇਬ ਸਿੰਘ ਸੈਣੀ ਦੀ ‘ਗੋ ਗਲੋਬਲ’ ਅਪ੍ਰੋਚ ਨੂੰ ਮਿਲੀ ਨਵੀਂ ਰਫ਼ਤਾਰ ਹਿਸਾਰ ਦੇ 10 ਪਿੰਡਾਂ ਦੇ ਕਿਸਾਨ ਵਫਦ ਨੇ ਸ਼ਰੂਤੀ ਚੌਧਰੀ ਨਾਲ ਕੀਤੀ ਮੁਲਾਕਾਤ ਪ੍ਰਧਾਨ ਮੰਤਰੀ ਨੇ ਮਹਿਲਾਵਾਂ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ਦੇ ਕੇਂਦਰ ਵਿੱਚ ਸਥਾਪਤ ਕਰਨ ਦਾ ਕੀਤਾ ਕਾਰਜ : ਨਾਇਬ ਸਿੰਘ ਸੈਣੀ ਹਰਿਆਣਾ ਵਿੱਚ 24 ਸਾਲ ਬਾਅਦ ਵੋਟਰ ਸੂਚੀਆਂ ਦੀ ਵਿਸ਼ੇਸ਼ ਗੰਭੀਰ ਪੁਨਰੀਖਣ ਪ੍ਰਕਿਰਿਆ, 15 ਜੂਨ ਤੋਂ ਸ਼ੁਰੂ ਹੋਵੇਗੀ ਘਰ-ਘਰ ਤਸਦੀਕ ਮੁਹਿੰਮ ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਕੀਤਾ ਵਿਸਥਾਰ ਸੇਵਾਮੁਕਤ ਆਈਏਐਸ ਅਧਿਕਾਰੀ ਸੰਜੇ ਗੁਪਤਾ ਨੇ ਪੀਐਸਈਆਰਸੀ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ ਮਾਨ ਸਰਕਾਰ ਵੱਲੋਂ ਸਭ ਤੋਂ ਵੱਡੀ ਸੀਵਰੇਜ ਸਫਾਈ ਮੁਹਿੰਮ ਦੀ ਸ਼ੁਰੂਆਤ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਕੀਤੀ ਪ੍ਰਧਾਨਗੀ, ਲੰਬਿਤ ਮਸਲਿਆਂ ਦੇ ਜਲਦੀ ਹੱਲ ਦੇ ਦਿੱਤੇ ਨਿਰਦੇਸ਼ ਐਮਆਰਐਸਏਐਫਪੀਆਈ ਦੇ ਦੋ ਕੈਡਿਟਾਂ ਨੇ ਏਐਫਸੀਏਟੀ ਵਿੱਚ ਦੇਸ਼ ਭਰ ਵਿੱਚੋਂ ਹਾਸਲ ਕੀਤਾ ਦੂਜਾ ਤੇ ਛੇਵਾਂ ਰੈਂਕ 5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ

 

ਕਾਨੂੰਨ ਹੈ ਲੋਕਤੰਤਰ ਦੀ ਰੀਡ, ਨਾਗਰਿਕਾਂ ਦੇ ਅਧਿਕਾਰਾਂ ਦੀ ਕਰਦਾ ਹੈ ਰੱਖਿਆ - ਰਾਜਪਾਲ ਪ੍ਰੋਫੈਸਰ ਅਸ਼ੀਮ ਕੁਮਾਰ ਘੋਸ਼

ਵਿਧਾਈ ਪ੍ਰਾਰੂਪਣ ਤਿਆਰ ਕਰਨ ਵਿੱਚ ਕੁਸ਼ਲ ਹੋਣ ਅਧਿਕਾਰੀ ਤੇ ਕਰਮਚਾਰੀ

Prof Ashim Kumar Ghosh, Haryana, Haryana Governor, Dr Krishan Lal Middha, Harvinder Kalyan

Web Admin

Web Admin

5 Dariya News

ਚੰਡੀਗੜ੍ਹ , 27 Sep 2025

Last updated on: Oct 08, 2025, 12:00 IST

ਹਰਿਆਣਾ ਦੇ ਰਾਜਪਾਲ ਪ੍ਰੋਫੈਸਰ ਅਸ਼ੀਮ ਕੁਮਾਰ ਘੋਸ਼ ਨੇ ਕਿਹਾ ਕਿ ਕਾਨੂੰਲ ਲੋਕਤੰਤਰ ਦੀ ਰੀਡ ਹੈ, ਪਰ ਇਸ ਦੀ ਅਸਲੀ ਤਾਕਤ ਇਸ ਗੱਲ ਵਿੱਚ ਨਿਹਿਤ ਹੈ ਕਿ ਇਸ ਨੂੰ ਕਿੰਨੀ ਸਪਸ਼ਟਤਾ ਅਤੇ ਪ੍ਰਭਾਵੀ ਢੰਗ ਨਾਲ ਤਿਆਰ ਕੀਤਾ ਜਾਂਦਾ ਹੈ। ਵਿਧਾਈ ਪ੍ਰਾਰੁਪਣ ਸਿਰਫ ਸ਼ਬਦਾਂ ਨੂੰ ਕਾਗਜ਼ 'ਤੇ ਉਤਾਰਣਾ ਨਹੀਂ ਹੈ, ਸਗੋ ਇਹ ਨਿਆਂ ਨੂੰ ਜੀਵੰਤ ਤੇ ਸ਼ਾਸਨ ਨੂੰ ਮਜਬੂਤ ਕਰਨ ਅਤੇ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਦੇ ਬਾਰੇ ਵਿੱਚ ਹੈ। ਇਕ ਚੰਗੀ ਤਰ੍ਹਾ ਨਾਲ ਤਿਆਰ ਕੀਤਾ ਗਿਆ ਕਾਨੂੰਨ ਸਪਸ਼ਟਤਾ, ਏਕਰੂਪਤਾ ਅਤੇ ਨਿਰਪੱਖਤਾ ਯਕੀਨੀ ਕਰਦਾ ਹੈ।

ਰਾਜਪਾਲ ਅੱਜ ਹਰਿਆਣਾ ਵਿਧਾਨਸਭਾ ਤੇ ਲੋਕਸਭਾ ਦੀ ਸੰਵਿਧਾਨ ਅਤੇ ਸੰਸਦੀ ਅਧਿਐਨ ਸੰਸਥਾਨ ਦੇ ਸੰਯੁਕਤ ਤੱਤਵਾਧਾਨ ਵਿੱਚ ਚੰਡੀਗੜ੍ਹ ਦੇ ਸੈਕਟਰ-26 ਸਥਿਤ ਮਹਾਤਮਾ ਗਾਂਧੀ ਰਾਜ ਲੋਕ ਪ੍ਰਸਾਸ਼ਨ ਸੰਸਥਾਨ ਵਿੱਚ ਵਿਧਾੲਖੀ ਪ੍ਰਾਰੂਪਾਂ ਅਤੇ ਸੰਵਰਧਨ ਵਿਸ਼ਾ 'ਤੇ ਹਰਿਆਣਾ ਵਿਧਾਨਸਭਾ ਤੇ ਹੋਰ ਵਿਭਾਗਾਂ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਲਈ ਆਯੋਜਿਤ ਦੋ ਦਿਨਾਂ ਦੀ ਸਿਖਲਾਈ ਕੈਂਪ ਦੇ ਸਮਾਪਨ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ।

ਰਾਜਪਾਲ ਨੇ ਕਿਹਾ ਕਿ ਵਿਧਾਈ ਪ੍ਰਾਰੂਪਣ ਵੀ ਇੱਕ ਲੋਕਤਾਂਤਰਿਕ ਜਿਮੇਵਾਰੀ ਹੈ। ਇੱਕ ਚੁਣਿਆ ਹੋਇਆ ਜਨਪ੍ਰਤੀਨਿਧੀ (ਵਿਧਾਇਕ) ਜਨਤਾ ਦੀ ਇੱਛਾ ਦੀ ਪ੍ਰਤੀਨਿਧੀਤਵ ਕਰਦਾ ਹੈ। ਉੱਥੇ, ਵਿਧਾਈ ਪ੍ਰਾਰੂਪਣ ਨੂੰ ਤਿਆਰ ਕਰਨ ਵਿੱਚ ਲੱਗੇ ਅਧਿਕਾਰੀ ਤੇ ਕਰਮਚਾਰੀ ਵੀ ਅਹਿਮ ਭੁਮਿਕਾ ਨਿਭਾਉਂਦੇ ਹਨ। ਇਸ ਲਈ ਉਨ੍ਹਾਂ ਵਿੱਚ ਕੁਸ਼ਲਤਾਂ ਤੇ ਕੌਸ਼ਲਤਾ ਹੋਣੀ ਚਾਹੀਦੀ ਹੈ, ਤਾਂਹੀ ਇੱਕ ਸਧਿਆ ਹੋਇਆ ਕਾਨੂੰਨ ਬਣਾਦਾ ਹੈ ਜੋ ਕਿ ਰਾਜਨੀਤਿਕ ਦ੍ਰਿਸ਼ਟੀ ਅਤੇ ਵਿਵਹਾਰਕ ਸ਼ਾਸਨ ਦੇ ਵਿੱਚ ਸੇਤੂ ਦਾ ਕੰਮ ਕਰਦਾ ਹੈ। 

ਉਨ੍ਹਾਂ ਦੀ ਭੁਮਿਕਾ ਲਹੀ ਨਾ ਸਿਰਫ ਕਾਨੂੰਨ ਮਾਹਰਤਾ ਸਗੋ ਨੈਤਿਕ ਸੰਵੇਦਨਸ਼ੀਲਤਾ ਦੀ ਵੀ ਜਰੂਰਤ ਹੁੰਦੀ ਹੈ, ਤਾਂ ਜੋ ਇਹ ਸਕੀਨੀ ਹੋ ਸਕੇ ਕਿ ਕਾਨੂੰਨ ਦੀ ਭਾਸ਼ਾ ਨਿਆਂ, ਸਮਾਨਤਾ ਅਤੇ ਸੰਵੈਧਿਾਨਿਕ ਮੁੱਲਾਂ ਨੂੰ ਮੂਰਤ ਰੂਪ ਦਵੇ। ਉਨ੍ਹਾਂ ਨੇ ਕਿਹਾ ਕਿ ਹਰ ਨੀਤੀ, ਚਾਹੇ ਉਸ ਦਾ ਉਦੇਸ਼ ਕਿੰਨ੍ਹਾ ਵੀ ਨੇਕ ਕਿਉਂ ਨਾ ਹੋਵੇ, ਉਨ੍ਹੀ ਹੀ ਪ੍ਰਭਾਵੀ ਹੁੰਦੀ ਹੈ ਜਿਨ੍ਹਾਂ ਕਿ ਉਸ ਨੂੰ ਲਾਗੂ ਕਰਨ ਵਾਲਾ ਕਾਨੁੰਨ, ਵਿਧਾਈ ਪ੍ਰਾਰੁਪਣ ਇਹ ਨਿਰਧਾਰਿਤ ਕਰਦਾ ਹੈ ਕਿ ਕੋਈ ਨੀਤੀਗਤ ਵਾਅਦਾ ਜਮੀਨੀ ਪੱਧਰ 'ਤੇ ਮੌਜੂਦਾ ਬਦਲਾਅ ਲਿਆਏਗਾ ਜਾਂ ਨਹੀਂ।

ਰਾਜਪਾਲ ਨੇ ਕਿਹਾ ਕਿ ਇੱਕ ਭਲਾਈਕਾਰੀ ਰਾਜ ਹੋਣ ਦੇ ਨਾਤੇ ਉਸ ਦੇ ਕਾਨੂੰਨ ਵੀ ਲੋਕਾਂ ਦੀ ਭਲਾਈ ਨੂੰ ਧਿਆਨ ਵਿੱਚ ਰੱਖ ਕੇ ਬਨਾਉਣੇ ਚਾਹੀਦੇ ਹਨ। ਬਿਹਤਰ ਵਿਧਾਈ ਪ੍ਰਾਰੁਪਣ ਲਈ ਅਧਿਕਾਰੀਆਂ ਤੇ ਕਰਮਚਾਰੀਆਂ ਵਿੱਚ ਨਾ ਸਿਰਫ ਭਾਸ਼ਾ ਅਤੇ ਕਾਨੂੰਨ ਵਿੱਚ ਨਿਪੁਣਤਾ ਹੋਣੀ ਚਾਹੀਦੀ ਹੈ, ਸਗੋ ਅਰਥਸ਼ਾਸਤਰ, ਸਮਾਜਸ਼ਾਸਤਰ, ਤਕਨਾਲੋਜੀ ਅਤੇ ਮਨੁੱਖ ਵਿਵਹਾਰ ਦੀ ਸਮਝ ਵੀ ਜਰੂਰੀ ਹੋਣੀ ਚਾਹੀਦੀ ਹੈ। ਕਿਸੇ ਵੀ ਦੇਸ਼ ਵਿੱਚ ਪ੍ਰਾਰੂਪਣ ਦੀ ਗੁਣਵੱਤਾ ਵਿੱਚ ਸੁਧਾਰ ਲਈ ਲਗਾਤਾਰ ਸਿਖਲਾਈ, ਵੱਖ-ਵੱਖ ਵਿਸ਼ਿਆਂ ਵਿੱਚ ਅਧਿਐਨ ਅਤੇ ਸਰਵੋਤਮ ਪ੍ਰਥਾਵਾਂ ਨੂੰ ਅਪਨਾਉਣਾ ਜਰੂਰੀ ਹੈ।

ਉਨ੍ਹਾਂ ਨੇ ਕਿਹਾ ਕਿ ਜਿਵੇਂ-ਜਿਵੇਂ ਅਸੀਂ ਨਿਆਂ ਅਤੇ ਨਿਰਪੱਖਤਾ ਨਾਲ ਸੰਚਾਲਿਤ ਸਮਾਜ ਦੀ ਉਮੀਂਦਾਂ ਅਤੇ ਯਤਨ ਕਰਨ ਹਨ ਅਤੇ ਉਸੀ ਤਰ੍ਹਾ ਨਾਲ ਅਸੀਂ ਮਸੌਦਾ ਤਿਆਰ ਕਰਨ ਦੀ ਕਲਾ ਵਿੱਚ ਨਿਵੇਸ਼ ਕਰਨਾ ਹੋਵੇਗਾ। ਸਾਡੇ ਕਾਨੂੰਨਾਂ ਦੀ ਗੁਣਵੱਤਾ ਸਾਡੇ ਲੋਕਤੰਤਰ ਦੀ ਗੁਣਵੱਤਾ ਨੂੰ ਦਰਸ਼ਾਉਂਦੀ ਹੈ। ਸਪਸ਼ਟ ਮਸੌਦਾ ਤਿਆਰ ਕਰਨ ਨਾਲ ਸਪਸ਼ਟ ਨਿਆਂ ਪ੍ਰਾਪਤ ਹੁੰਦਾ ਹੈ ਅਤੇ ਸਪਸ਼ਟ ਨਿਆਂ ਇੱਕ ਵੱਧ ਮਜਬੂਤ, ਵੱਧ ਲਚੀਲਾ ਅਤੇ ਸਮਾਵੇਸ਼ੀ ਰਾਸ਼ਟਰ ਦਾ ਨਿਰਮਾਣ ਕਰਦਾ ਹੈ।

ਵਿਧਾਈ ਪ੍ਰਾਰੂਪਣ ਤਿਆਰ ਕਰਨਾ ਲੋਕਤੰਤਰ ਦੀ ਹੈ ਸ਼੍ਰੇਸ਼ਠਤਮ ਸੇਵਾਵਾਂ - ਹਰਵਿੰਦਰ ਕਲਿਆਣ

ਹਰਿਆਣਾ ਵਿਧਾਨਸਭਾ ਦੇ ਸਪੀਕਰ ਸ੍ਰੀ ਹਰਵਿੰਦਰ ਕਲਿਆਣ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਿਧਾਈ ਪ੍ਰਾਰੂਪਣ ਕਾਨੂੰਨ ਦੀ ਆਤਮਾ ਹੈ। ਇਹ ਲੋਕਤੰਤਰ ਦੀ ਸ਼੍ਰੇਸ਼ਠਤਮ ਸੇਵਾ ਹੈ। ਵਿਅਕਤੀ ਦਾ ਕੋਈ ਵੀ ਅਹੁਦਾ ਜਾਂ ਪਾਵਰ ਗਿਆਨ ਦੇ ਕਾਰਨ ਹੀ ਲੋਕਾਂ ਦੇ ਕੰਮ ਆਉਂਦੀ ਹੈ।ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਵਿਜ਼ਨ ਅਤੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦੀ ਪਹਿਲ ਸੀ ਕਿ ਵਿਧਾਈ ਪ੍ਰਾਰੂਪਣ ਲਈ ਤਜਰਬੇਕਾਰ ਤੇ ਗਿਆਨੀ ਲੋਕਾਂ ਦੀ ਟੀਮ ਤਿਆਰ ਕੀਤੀ ਜਾਵੇ, ਤਾਂ ਜੋ ਉਹ ਲੋਕਹਿੱਤ ਵਿੱਚ ਸਰਲ ਭਾਸ਼ਾ ਵਿੱਚ ਕਾਨੂੰਨ ਬਨਾਉਣ ਵਿੱਚ ਯੋਗਦਾਨ ਦੇ ਸਕਣ।

ਉਨ੍ਹਾਂ ਨੇ ਰਾਜਪਾਲ ਨੂੰ ਇਸ ਗੱਲ ਨਾਲ ਜਾਣੂ ਕਰਾਇਆ ਕਿ ਹਰਿਆਣਾ ਵਿਧਾਨਸਭਾ ਦੇਸ਼ ਦੀ ਅਜਿਹੀ ਪਹਿਲੀ ਵਿਧਾਨਸਭਾ ਹੈ, ਜਿਸ ਵਿੱਚ ਵਿਧਾਈ ਪ੍ਰਾਰੂਪਣ ਲਈ ਆਪਣੇ ਸਕੱਤਰੇਤ ਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਲਈ ਵਿਧਾਈ ਪ੍ਰਾਰੂਪਣ 'ਤੇ ਦੋ ਦਿਨਾਂ ਦੀ ਸਿਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ ਹੈ। ਉਨ੍ਹਾਂ ਨੇ ਦਸਿਆ ਕਿ ਲੋਕਸਭਾ ਦੇ ਸਪੀਕਰ ਸ੍ਰੀ ਓਮ ਬਿਰਲਾ ਨੇ ਇਸ ਸਿਖਲਾਈ ਪ੍ਰੋਗਰਾਮ ਦਾ ਵਿਧੀਵਤ ਉਦਘਾਟਨ ਕੀਤਾ ਸੀ। 

ਸ੍ਰੀ ਬਿਰਲਾ ਹਰਿਆਣਾ ਦੀ 15ਵੀਂ ਵਿਧਾਨਸਭਾ ਗਠਨ ਦੇ ਬਾਅਦ ਪਿਛਲੇ ਇੱਕ ਸਾਲ ਵਿੱਚ ਚਾਰ ਵਾਰ ਹਰਿਆਣਾ ਵਿਧਾਨਸਭਾ ਦੇ ਲਈ ਦੌਰਾ ਕਰ ਚੁੱਕੇ ਹਨ। ਸ੍ਰੀ ਬਿਰਲਾ ਪਹਿਲੇ ਵਿਧਾਇਕਾਂ ਲਈ ਓਰਿਅਨਟੇਸ਼ਨ, ਦੂਜੀ ਵਾਰ ਹਰਿਆਣਾ ਵਿਧਾਨਸਭਾ ਦੇ ਸਕੱਤਰੇਤ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਸਿਖਲਾਈ ਪ੍ਰੋਗਰਾਮ ਵਿੱਚ, ਤੀਜੀ ਵਾਰ ਦੇਸ਼ ਦੇ ਸਾਰੇ ਸ਼ਹਿਰੀ ਸਥਾਨਕ ਨਿਗਮਾਂ ਦੇ ਮੇਅਰਾਂ ਲਈ ਆਯੋਜਿਤ ਗੁਰੂਗ੍ਰਾਮ ਦੇ ਮਾਨੇਸਰ ਵਿੱਚ ਹੋਈ ਪ੍ਰੋਗਰਾਮ ਵਿੱਚ ਅਤੇ ਚੌਥੀ ਵਾਰ ਇਸ ਵਿਧਾਈ ਪ੍ਰਾਰੂਪਣ ਪ੍ਰੋਗਰਾਮ ਵਿੱਚ ਮੋਜੂਦ ਹੋਏ ਹਨ ਅਤੇ ਹਰ ਪ੍ਰੋਗਰਾਮ ਵਿੱਚ ਉਨ੍ਹਾਂ ਨੇ ਪ੍ਰੇਰਣਾਸਰੋਤ ਸੰਬੋਧਨ ਦਿੱਤਾ ਹੈ।

ਵਿਧਾਈ ਪ੍ਰਾਰੂਪਣ ਸਿਖਲਾਈ ਲੋਕਤੰਤਰ ਵਿੱਚ ਆਮ ਜਨਤਾ ਲਈ ਕਾਨੂੰਨ ਤਿਆਰ ਕਰਨ ਵਿੱਚ ਹੁੰਦਾ ਹੈ ਉਪਯੋਗੀ - ਪ੍ਰੋਫੈਸਰ ਰਾਮ ਸ਼ਿੰਦੇ

ਮਹਾਰਾਸ਼ਟਰ ਵਿਧਾਨ ਪਰਿਸ਼ਦ ਦੇ ਸਭਾਪਤੀ ਪ੍ਰੋਫੈਸਰ ਰਾਮ ਸ਼ਿੰਦੇ ਨੇ ਕਿਹਾ ਕਿ ਵਿਧਾਈ ਪ੍ਰਾਰੂਪਣ ਸਿਖਲਾਈ ਇੱਕ ਬਹੁਤ ਮਹਤੱਵਪੂਰਣ ਪ੍ਰੋਗਰਾਮ ਹੁੰਦਾ ਹੈ, ਜਿਸ ਦੀ ਭਾਸ਼ਾ ਤੇ ਸ਼ੈਲੀ ਲੋਕਤੰਤਰ ਵਿੱਚ ਆਮ ਜਨਤਾ ਲਈ ਕਾਨੂੰਨ ਤਿਆਰ ਕਰਨ ਵਿੱਚ ਉਪਯੋਗੀ ਹੁੰਦੀ ਹੈ ਅਤੇ ਇਹ ਸਮਾਜ ਨੂੰ ਨਵੀਂ ਦਿਸ਼ਾ ਦੇਣ ਦਾ ਕੰਮ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਚੰਗਾ ਕਾਨੂੰਨ ਵਿਧਾਇਕਾ ਤੇ ਕਾਰਜਪਾਲਿਕਾ ਨੂੰ ਹੋਰ ਮਜਬੂਤ ਕਰਨ ਦਾ ਕੰਮ ਕਰਦਾ ਹੈ। ਵਿਧਾਈ ਪ੍ਰਾਰੂਪਣ ਸਿਰਫ ਨੀਤੀ ਪ੍ਰਕ੍ਰਿਆ ਹੀ ਨਹੀਂ ਹੈ ਸਗੋ ਇਸ ਨੂੰ ਕਲਾ ਅਤੇ ਵਿਗਿਆਨ ਵੀ ਕਿਹਾ ਗਿਆ ਹੈ। 

ਵਿਧਾਈ ਪ੍ਰਾਰੂਪਣ ਤਿਆਰ ਕਰਨ ਵਿੱਚ ਕੁਸ਼ਲ ਵਰਕਫੋਰਸ ਦੀ ਭਾਸ਼ਾ ਸਪਸ਼ਟ, ਸਟੀਕ ਅਤੇ ਸਰਲ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਕਾਨੂੰਨ ਨੂੰ ਬਨਾਉਦੇ ਸਮੇਂ ਇਹ ਦੇਖਣਾ ਚਾਹੀਦਾ ਹੈ ਕਿ ਉਸ ਨਾਲ ਜਨਤਾ ਦਾ ਕਿੰਨ੍ਹਾ ਭਲਾ ਹੋਵੇਗਾ। ਚੰਗਾ ਕਾਨੂੰਨ ਜਨਤਾ ਦੀ ਭਲਾਈ ਦਾ ਪ੍ਰਤੀਬਿੰਦ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਵਿਧਾਇਕਾਂ ਨੂੰ ਵੀ ਵਿਧਾਈ ਪ੍ਰਾਰੂਪਣ ਦੀ ਸਿਖਲਾਈ ਦਿੱਤੀ ਜਾਵੇ, ਤਾਂ ਜੋ ਉਹ ਵੱਧ ਪ੍ਰਭਾਵੀ ਕਾਨੂੰਨ ਬਨਾਉਣ ਵਿੱਚ ਯੋਗਦਾਨ ਦੇ ਸਕਣ। ਕਾਨੂੰਨ ਸਮਾਜ ਸੁਧਾਰ ਦਾ ਵੀ ਇੱਕ ਮਜਬੂਤ ਸਰੋਤ ਹੈ।

ਵਿਧਾਈ ਪ੍ਰਾਰੂਪਣ ਲੋਕ ਸੇਵਾ 'ਤੇ ਹੋਵੇ ਅਧਾਰਿਤ - ਡਾ. ਕ੍ਰਿਸ਼ਣ ਲਾਲ ਮਿੱਢਾ

ਹਰਿਆਣਾ ਵਿਧਾਨਸਭਾ ਦੇ ਡਿਪਟੀ ਸਪੀਕਰ ਡਾ. ਕ੍ਰਿਸ਼ਣ ਲਾਲ ਮਿੱਢਾ ਨੇ ਕਿਹਾ ਕਿ ਵਿਧਾਈ ਸਿਖਲਾਈ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਿਰਫ ਗਿਆਨ ਤੇ ਨਿਪੁੰਣਤਾ ਵਿੱਚ ਹੀ ਨਹੀਂ ਸੋਗ ਕੁਸ਼ਲਤਾ, ਆਤਮਵਿਸ਼ਵਾਸ ਨਾਲ ਨਵੇਂ ਵਿਚਾਰਾਂ ਨੂੰ ਅਪਨਾਉਣ ਦਾ ਮਾਧਿਅਮ ਹੈ। ਉਨ੍ਹਾਂ ਨੇ ਕਿਹਾ ਕਿ ਵਿਧਾਈ ਪ੍ਰਾਰੂਪਣ ਵਿੱਚ ਨੈਤਿਕ ਮੁੱਲਾਂ ਤੇ ਪਾਰਦਰਸ਼ਿਤਾ ਨੁੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ, ਜੋ ਕਿ ਲੋਕ ਸੇਵਾ 'ਤੇ ਅਧਾਰਿਤ ਹੋਵੇ।

 

Tags: Prof Ashim Kumar Ghosh , Haryana , Haryana Governor , Dr Krishan Lal Middha , Harvinder Kalyan

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD