ਕੇਂਦਰ ਊਰਜਾ, ਆਵਾਸ ਅਤੇ ਸ਼ਹਿਰੀ ਵਿਕਾਸ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਜੀਐਸਟੀ ਟੈਕਸ ਸੁਧਾਰ ਨਾਲ ਖੇਤੀਬਾੜੀ, ਉਦਯੋਗ ਅਤੇ ਐਮਐਸਐਮਈ, ਉਦਯੋਗਪਤੀਆਂ ਅਤੇ ਵਪਾਰੀਆਂ, ਖਪਤਾਕਰਾਂ ਨੂੰ ਵੀ ਰਾਹਤ ਪਹੁੰਚਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜੀਐਸਟੀ ਟੈਕਸ ਸੁਧਾਰ ਨਾਲ ਨਵੀਂ ਆਰਥਕ ਕ੍ਰਾਂਤੀ ਦੀ ਸ਼ੁਰੂਆਤ ਹੋ ਗਈ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਆਮ ਜਨਤਾ ਨਾਂਲ ਜੁੜੀ ਹੋਈ ਵੱਧ ਤੋਂ ਵੱਧ ਚੀਜਾਂ 'ਤੇ ਵੱਧ ਟੈਕਸ ਘਟਾਇਆਹੈ ਤਾਂ ਜੋ ਸਿੱਧੇ ਤੌਰ 'ਤੇ ਆਮ ਜਨਤਾ ਨੂੰ ਲਾਭ ਹੋਵੇ।
ਜੀਐਸਟੀ ਦੇ ਨਵੇਂ ਸਲੈਬ ਵਿੱਚ 90 ਫੀਸਦੀ ਵਸਤੁਆਂ ਅਜਿਹੀਆਂ ਹਨ ਜਿਨ੍ਹਾਂ 'ਤੇ ਜੀਐਸਟੀ 28 ਤੋਂ 18 ਫੀਸਦੀ ਕੀਤਾ ਗਿਆ ਹੈ। ਅਤੇ 99 ਫੀਸਦੀ ਵਸਤੂ ਅਜਿਹੀਆਂ ਹਨ ਜਿਨ੍ਹਾਂ 'ਤੇ 18 ਤੋਂ 5 ਫੀਸਦੀ ਕੀਤਾ ਗਿਆ ਹੈ। ਕੇਂਦਰੀ ਮੰਤਰੀ ਅੱਜ ਪਾਣੀਪਤ ਵਿੱਚ ਪ੍ਰੈਸ ਕਾਨਫ੍ਰੈਂਸ ਕਰ ਰਹੇ ਸਨ। ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਟੈਕਸ ਘੱਟ ਹੋਣ ਨਾਲ ਆਮਜਨਤਾ ਦੀ ਖਰੀਦ ਦੀ ਸਮਰੱਥਾ ਵਧੇਗੀ, ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ, ਕਰਮਚਾਰੀਆਂ ਤੇ ਛੋਟੇ ਕਿਸਾਨਾਂ ਨੂੰ ਬਚੱਤ ਦੇ ਮੌਕੇ ਪ੍ਰਾਪਤ ਹੋਣਗੇ ਅਤੇ ਨਿਵੇਸ਼ ਦੇ ਮੌਕੇ ਵੀ ਉਨ੍ਹਾਂ ਨੁੰ ਮਿਲਣਗੇ। ਇਸ ਮੋਕੇ 'ਤੇ ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਮੌਜੂਦ ਰਹੇ।
ਕੇਂਦਰੀ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਟੈਕਸ ਦੇ ਨਵੇਂ ਸਲੈਬ ਆਉਣ ਨਾਲ ਉਦਯੋਗਾਂ ਨੂੰ ਗਤੀ ਮਿਲੇਗੀ ਅਤੇ ਉਤਪਾਦਨ ਸਮਰੱਥਾ ਵਧੇਗੀ। ਉਨ੍ਹਾਂ ਦੇ ਉਤਪਾਦਾਂ ਦੀ ਮੰਗ ਵਧੇਗੀ ਅਤੇ ਉਹ ਲੋਕਾਂ ਨੁੰ ਵੱਧ ਤੋਂ ਵੱਧ ਰੁਜ਼ਗਾਰ ਵੀ ਦੇ ਪਾਉਣਗੇ। ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਦੇ ਕੁਸ਼ਲ ਵਿੱਤ ਪ੍ਰਬੰਧਨ ਦੇ ਕਾਰਨ ਜਿੱਥੇ ਭਾਰਤ ਵਿਸ਼ਵ ਦੀ ਚੌਥੀ ਅਰਥਵਿਵਸਥਾ ਬਣ ਗਿਆ ਹੈ, ਉੱਥੇ ਦੇਸ਼ ਦੀ ਅੰਦੂਰਣੀ ਅਰਥਵਿਵਸਥਾ ਨੂੰ ਮਜਬੂਤ ਬਨਾਉਣ ਅਤੇ ਸਮਾਜ ਦੇ ਹਰ ਵਰਗ ਨੂੰ ਰਾਹਤ ਪ੍ਰਦਾਨ ਕਰਨ ਲਈ ਸਰਕਾਰ ਨੇ ਜਿੱਥੇ ਇੰਕਮ ਟੈਕਸ ਦੀ ਸੀਮਾ ਨੂੰ ਵਧਾ ਕੇ 12 ਲੱਖ ਰੁਪਏ ਸਾਲਾਨਾ ਕੀਤਾ ਹੈ, ਉੱਥੇ ਹੁਣ ਵਸਤੂ ਅਤੇ ਸੇਵਾਟੈਕਸ ਦੀ ਦਰ ਨੂੰ ਘਟਾ ਕੇ 5 ਅਤੇ 18 ਫੀਸਦੀ ਕਰ ਕੇ ਵੀ ਆਮ ਜਨਤਾ ਨੂੰ ਵੱਡੀ ਰਾਹਤ ਪ੍ਰਦਾਨ ਕਰਨ ਦਾ ਕੰਮ ਕੀਤਾ ਹੈ।
ਉਨ੍ਹਾਂ ਨੇ ਕਿਹਾਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ 15 ਅਗਸਤ, 2025 ਦੇ ਸੁਤੰਤਰਾ ਦਿਵਸ 'ਤੇ ਜਨਤਾ ਤੋਂ ਇਸ ਵਾਰ ਦੀ ਦੀਵਾਲੀ 'ਤੇ ਦੇਸ਼ ਦੀ ਜਨਤਾ ਤੋਂ ਟੈਕਸ ਸੁਧਾਰ ਦਾ ਵਾਅਦਾ ਕੀਤਾ ਸੀ।ਉਨ੍ਹਾਂ ਨੇ ਕਿਹਾ ਕਿ ਸਰਕਾਰ ਮੌ੧ੂਦਾ ਦੌਰਾ ਵਿੱਚ ਉਦਯੋਗਾਂ ਦੀ ਦਿਸ਼ਾ ਅਤੇ ਦਸ਼ਾ ਵਿੱਚ ਬਦਲਾਅ ਲਿਆਉਣ ਲਈ ਨਿਵੇਸ਼, ਸਮਾਵੇਸ਼, ਇਨੋਵੇਸ਼ਨ ਵਾਲੇ ਸਾਰੇ ਦਿਸ਼ਾ ਸੂਚਕ ਤਅ ਕਰਨ ਦਾ ਕੰਮ ਕਰ ਰਹੀ ਹੈ ਤਾਂ ਜੋ ਇਸ ਖੇਤਰ ਵਿੱਚ ਵੀ ਭਾਰਤ ਆਤਮਨਿਰਭਰ ਹੋ ਸਕੇ।