Thursday, 04 June 2026

 

 

ਖ਼ਾਸ ਖਬਰਾਂ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ ਅਜੀਤਪਾਲ ਸਿੰਘ ਕੋਹਲੀ ਵੱਲੋਂ ਲੀਲਾ ਭਵਨ ਤੋਂ ਥਾਪਰ ਚੌਂਕ ਤੱਕ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੜਕ ਲੋਕਾਂ ਨੂੰ ਸਮਰਪਿਤ ਦੋ ਰੋਜ਼ਾ “ਐਡਵਾਂਸਡ ਟੈਕਨੋਲੋਜੀਕਲ ਇੰਟਰਵੈਨਸ਼ਨ ਇਨ ਸਮਾਰਟ ਫਾਰਮਿੰਗ” ਵਰਕਸ਼ਾਪ ਦਾ ਆਯੋਜਨ ਰਾਜਨੀਤਿਕ ਪਾਰਟੀਆਂ ਨੂੰ ਐਸ.ਆਈ.ਆਰ. ਦੇ ਸੋਧੇ ਹੋਏ ਸ਼ਡਿਊਲ ਬਾਰੇ ਜਾਣੂ ਕਰਵਾਇਆ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਜਥੇਬੰਦੀ ਵੱਲੋਂ ਡਾ. ਬਲਵੀਰ ਸਿੰਘ ਨਾਲ ਕੀਤੀ ਗਈ ਮੀਟਿੰਗ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇ : ਵਧੀਕ ਡਿਪਟੀ ਕਮਿਸ਼ਨਰ ਨਾਇਬ ਸਿੰਘ ਸੈਣੀ ਦੀ ‘ਗੋ ਗਲੋਬਲ’ ਅਪ੍ਰੋਚ ਨੂੰ ਮਿਲੀ ਨਵੀਂ ਰਫ਼ਤਾਰ ਹਿਸਾਰ ਦੇ 10 ਪਿੰਡਾਂ ਦੇ ਕਿਸਾਨ ਵਫਦ ਨੇ ਸ਼ਰੂਤੀ ਚੌਧਰੀ ਨਾਲ ਕੀਤੀ ਮੁਲਾਕਾਤ ਪ੍ਰਧਾਨ ਮੰਤਰੀ ਨੇ ਮਹਿਲਾਵਾਂ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ਦੇ ਕੇਂਦਰ ਵਿੱਚ ਸਥਾਪਤ ਕਰਨ ਦਾ ਕੀਤਾ ਕਾਰਜ : ਨਾਇਬ ਸਿੰਘ ਸੈਣੀ ਹਰਿਆਣਾ ਵਿੱਚ 24 ਸਾਲ ਬਾਅਦ ਵੋਟਰ ਸੂਚੀਆਂ ਦੀ ਵਿਸ਼ੇਸ਼ ਗੰਭੀਰ ਪੁਨਰੀਖਣ ਪ੍ਰਕਿਰਿਆ, 15 ਜੂਨ ਤੋਂ ਸ਼ੁਰੂ ਹੋਵੇਗੀ ਘਰ-ਘਰ ਤਸਦੀਕ ਮੁਹਿੰਮ ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਕੀਤਾ ਵਿਸਥਾਰ ਸੇਵਾਮੁਕਤ ਆਈਏਐਸ ਅਧਿਕਾਰੀ ਸੰਜੇ ਗੁਪਤਾ ਨੇ ਪੀਐਸਈਆਰਸੀ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ ਮਾਨ ਸਰਕਾਰ ਵੱਲੋਂ ਸਭ ਤੋਂ ਵੱਡੀ ਸੀਵਰੇਜ ਸਫਾਈ ਮੁਹਿੰਮ ਦੀ ਸ਼ੁਰੂਆਤ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਕੀਤੀ ਪ੍ਰਧਾਨਗੀ, ਲੰਬਿਤ ਮਸਲਿਆਂ ਦੇ ਜਲਦੀ ਹੱਲ ਦੇ ਦਿੱਤੇ ਨਿਰਦੇਸ਼ ਐਮਆਰਐਸਏਐਫਪੀਆਈ ਦੇ ਦੋ ਕੈਡਿਟਾਂ ਨੇ ਏਐਫਸੀਏਟੀ ਵਿੱਚ ਦੇਸ਼ ਭਰ ਵਿੱਚੋਂ ਹਾਸਲ ਕੀਤਾ ਦੂਜਾ ਤੇ ਛੇਵਾਂ ਰੈਂਕ 5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ

 

ਵਿਧਾਈ ਡਰਾਫਟ ਬਣਾਉਂਦੇ ਸਮੇਂ ਭਵਿੱਖ ਦੀ ਚਨੌਤੀਆਂ ਅਤੇ ਤਕਨੀਕੀ ਬਦਲਾਆਂ 'ਤੇ ਦੇਣਾ ਹੋਵੇਗਾ ਧਿਆਨ : ਨਾਇਬ ਸਿੰਘ ਸੈਣੀ

ਚੰਗੇ ਅਤੇ ਸਪਸ਼ਟ ਕਾਨੂੰਨ ਲੋਕਤਾਂਤਰਿਕ ਵਿਵਸਥਾ ਦੀ ਅਸਲੀ ਤਾਕਤ

Nayab Singh Saini, Haryana, Bharatiya Janata Party, BJP, Haryana Chief Minister, Chief Minister of Haryana, BJP Haryana, Om Birla, Harvinder Kalyan

Web Admin

Web Admin

5 Dariya News

ਚੰਡੀਗੜ੍ਹ , 26 Sep 2025

Last updated on: Oct 08, 2025, 11:11 IST

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਿਧਾਈ ਡਰਾਫਟਿੰਗ ਸਿਰਫ ਤਕਨੀਕੀ ਅਭਿਆਸ ਨਹੀਂ, ਸਗੋ ਲੋਕਤੰਤਰ ਨੂੰ ਵੱਧ ਮਜਬੂਤ, ਪ੍ਰਭਾਵੀ ਅਤੇ ਜਨਤਾ ਦੇ ਕਰੀਬ ਲਿਆਉਣ ਦਾ ਇੱਕ ਮਾਧਿਅਮ ਹੈ। ਚੰਗੇ ਅਤੇ ਸਪਸ਼ਟ ਕਾਨੂੰਨ ਹੀ ਕਿਸੇ ਲੋਕਤਾਂਤਰਿਕ ਵਿਵਸਥਾ ਦੀ ਅਸਲੀ ਤਾਕਤ ਹੁੰਦੇ ਹਨ। ਨਾਲ ਹੀ, ਇਹ ਵੀ ਜਰੂਰੀ ਹੈ ਕਿ ਡਰਾਫਟ ਬਣਾਉਂਦੇ ਸਮੇਂ ਭਵਿੱਖ ਦੀ ਚਨੌਤੀਆਂ ਅਤੇ ਤਕਨੀਕੀ ਬਦਲਾਆਂ ਦਾ ਧਿਆਨ ਵੀ ਰੱਖਿਆ ਜਾਵੇ।

ਮੁੱਖ ਮੰਤਰੀ ਅੱਜ ਹਰਿਆਣਾ ਵਿਧਾਨਸਭਾ ਵੱਲੋਂ ਲੋਕਸਭਾ ਦੀ ਸੰਵਿਧਾਨ ਅਤੇ ਸੰਸਦੀ ਅਧਿਐਨ ਸੰਸਥਾਨ ਦੇ ਸਹਿਯੋਗ ਨਾਲ ਚੰਡੀਗੜ੍ਹ ਸੈਕਟਰ-26 ਸਥਿਤ ਮਹਾਤਮਾ ਗਾਂਧੀ ਰਾਜ ਲੋਕ ਪ੍ਰਸਾਸ਼ਨ ਸੰਸਥਾਨ ਵਿੱਚ ਵਿਧਾਨਿਕ ਖਰੜਾ ਤਿਆਰ ਕਰਨ ਅਤੇ ਸਮਰੱਥਾ ਨਿਰਮਾਣ ਵਿਸ਼ਾ 'ਤੇ ਆਯੋਜਿਤ ਦੋ ਦਿਨਾਂ ਦੀ ਸਿਖਲਾਈ ਕੈਂਪ ਨੂੰ ਸੰਬੋਧਿਤ ਕਰ ਰਹੇ ਸਨ।ਵਰਕਸ਼ਾਪ ਦਾ ਉਦਘਾਟਨ ਲੋਕਸਭਾ ਸਪੀਕਰ ਸ੍ਰੀ ਓਮ ਬਿਰਲਾ ਨੇ ਕੀਤਾ। 

ਇਸ ਮੌਕੇ 'ਤੇ ਹਰਿਆਣਾ ਵਿਧਾਨਸਭਾ ਸਪੀਕਰ ਸ੍ਰੀ ਹਰਵਿੰਦਰ ਕਲਿਆਣ, ਕਰਨਾਟਕ ਵਿਧਾਨਸਭਾ ਸਪੀਕਰ ਸ੍ਰੀ ਯੂ ਟੀ ਖਾਦਰ ਫਰੀਦ, ਹਰਿਆਣਾ ਵਿਧਾਨਸਭਾ ਦੇ ਡਿਪਟੀ ਸਪੀਕਰ ਡਾ. ਕ੍ਰਿਸ਼ਣ ਲਾਲ ਮਿੱਢਾ ਮੌਜੂਦ ਰਹੇ।ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਹ ਸਿਰਫ ਇੱਕ ਸਿਖਲਾਈ ਪ੍ਰੋਗਰਾਮ ਨਹੀਂ ਹੈ, ਸਗੋ ਇੱਕ ਮਜਬੂਤ ਲੋਕਤਾਂਤਰਿਕ ਰਿਵਾਇਤ ਨੂੰ ਹੋਰ ਵੱਧ ਸਰਲ, ਜਿੰਦਾਂ ਅਤੇ ਮੌਜੂਦਾ ਸਮੇਂ ਦੀ ਮੰਗ ਅਨੁਰੂਪ ਬਨਾਉਣ ਦਾ ਯਤਨ ਹੈ।

ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਲੋਕਤੰਤਰ ਵਿਸ਼ਵ ਦਾ ਸੱਭ ਤੋਂ ਵੱਡਾ ਲੋਕਤੰਤਰ ਹੈ। ਇਸ ਦੀ ਸਫਲਤਾ ਸਿਰਫ ਚੋਣਾਵੀ ਪ੍ਰਕ੍ਰਿਆ 'ਤੇ ਨਹੀਂ ਟਿਕੀ ਹੈ, ਸਗੋ ਇਸ ਗੱਲ 'ਤੇ ਨਰਭਰ ਕਰਦੀ ਹੈ ਕਿ ਸਾਡ ਕਾਨੂੰਨ ਕਿੰਨ੍ਹੇ ਪ੍ਰਭਾਵੀ, ਸਪਸ਼ਟ ਅਤੇ ਜਨ ਹਿਤੇਸ਼ੀ ਹੈ। ਕਿਸੇ ਵੀ ਲੋਕਤਾਂਤਰਿਕ ਵਿਵਸਥਾ ਦੀ ਰੀੜ ਉਸਦੀ ਵਿਧਾਇਕਾ ਹੁੰਦੀ ਹੈ। ਅਤੇ ਵਿਧਾਇਕ ਦੀ ਮੌਜੂਦਾ ਤਾਕਤ ਉਸ ਵੱਲੋਂ ਬਣਾਏ ਗਏ ਕਾਨੂੰਨਾਂ ਵਿੱਚ ਹੁੰਦੀ ਹੈ। ਇੰਨ੍ਹਾਂ ਕਾਨੂੰਨਾਂ ਦਾ ਖਰੜਾ ਤੁਸੀਂ ਤਿਆਰ ਕਰਦੇ ਹਨ। ਇਸ ਲਈ, ਤੁਹਾਡੇ ਮੌਜੂਦਾ ਹਾਲਾਤ ਅਤੇ ਤਕਨੀਕ ਤੋਂ ਜਾਣੂ ਰਹਿਣਾ ਜਰੂਰੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਵਿਧਾਈ ਡਰਾਫਟ ਕੋਹੀ ਸਾਧਾਰਣ ਪ੍ਰਕ੍ਰਿਆ ਨਹੀਂ ਹੈ। ਇਸ ਵਿੱਚ ਸੰਵਿਧਾਨ ਦੀ ਮੂਲ ਭਾਵਨਾ, ਨਿਆਂਪਾਲਿਕਾ ਦੇ ਦਿਸ਼ਾ-ਨਿਰਦੇਸ਼, ਕਾਰਜਪਾਲਿਕਾ ਦੀ ਜਰੂਰਤਾਂ ਅਤੇ ਸੱਭ ਤੋਂ ਮਹਤੱਵਪੂਰਣ ਜਨਤਾ ਦੀ ਉਮੀਦਾਂ, ਇੰਨ੍ਹਾਂ ਸੱਭ ਦਾ ਸੰਤੁਲਨ ਬੈਠਾਉਣਾ ਹੁੰਦਾ ਹੈ। ਹਿੱਕ ਚੰਗਾ ਵਿਧਾਨਿਕ ਡਰਾਫਟ ਸਮਾਜ ਦੇ ਹਰ ਵਰਗ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਜਾਂਦਾ ਹੈ।

ਵਿਧਾਨਸਭਾ ਵਿੱਚ ਬਨਣ ਵਾਲੇ ਹਰੇਕ ਕਾਨੂੰਨ ਸਮਾਜਿਕ ਨਿਆਂ, ਸਮਾਨਤਾ ਅਤੇ ਸਮਾਵੇਸ਼ਿਤਾ ਦਾ ਆਧਾਰ ਬਣੇ

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਜਦੋਂ ਸਮਾਜ ਤੇਜੀ ਨਾਲ ਬਦਲ ਰਿਹਾ ਹੈ ਡਿਜੀਟਲ ਯੁੱਗ ਨੇ ਸ਼ਾਸਨ-ਪ੍ਰਸਾਸ਼ਨ ਨੂੰ ਨਵੇਂ ਮੁਕਾਮ ਦਿੱਤੇ ਹਨ, ਉਦੋਂ ਸਾਡੇ ਵਿਧਾਈ ਡਰਾਫਟਿੰਗ ਵਿੱਚ ਵੀ ਆਧੁਨਿਕਤਾ ਅਤੇ ਨਵਾਚਾਰ ਦੀ ਜਰੂਰਤ ਹੈ। ਵਿਧਾਨਸਭਾ ਸਿਰਫ ਬਹਿਸ ਅਤੇ ਚਰਚਾ ਦਾ ਮੰਚ ਨਹੀਂ ਹੈ, ਸਗੋ ਇਹ ਜਨਤਾ ਦੀ ਇੱਛਾਵਾਂ ਅਤੇ ਉਮੀਦਾਂ ਦਾ ਪ੍ਰਤੀਕ ਹੈ। ਸੰਵਿਧਾਨ ਨੇ ਸਾਨੂੰ ਜੋ ਜਿਮੇਵਾਰੀ ਦਿੱਤੀ ਹੈ, ਉਹ ਬਹੁਤ ਪਵਿੱਤਰ ਹੈ। ਅਸੀਂ ਇਹ ਯਕੀਨੀ ਕਰਨਾ ਹੈ ਕਿ ਵਿਧਾਨਸਭਾ ਵਿੱਚ ਬਨਣ ਵਾਲੇ ਹਰੇਕ ਕਾਨੂੰਨ ਵਿੱਚ ਸੰਵਿਧਾਨ ਦੀ ਆਤਮਾ ਇਸ ਦੇ ਸਮਾਜਿਕ, ਨਿਆਂ, ਸਮਾਨਤਾ ਅਤੇ ਸਮਾਵੇਸ਼ਿਤਾ ਹਰ ਬਿੱਲ ਦ ਆਧਾਰ ਬਣੇ।

ਹਰਿਆਣਾ ਵਿਧਾਨਸਭਾ ਕੰਮਕਾਜ ਦੀ ਪਾਰਦਰਸ਼ਿਤਾ ਅਤੇ ਕਾਰਜਕੁਸ਼ਲਤਾ ਵਧਾਉਣ ਲਈ ਲਗਾਤਾਰ ਚੁੱਕ ਰਹੀ ਕਦਮ

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਦਾ ਦੇਸ਼ ਦੇ ਲੋਕਤਾਂਤਰਿਕ ਮੁੱਲਾਂ ਦੇ ਪ੍ਰਤੀ ਸੁਚੇਤ ਰਿਹਾ ਹੈ। ਸਾਡੀ ਵਿਧਾਨਸਭਾ ਨੇ ਸਮੇਂ-ਸਮੇਂ 'ਤੇ ਆਪਣੇ ਕੰਮਕਾਜ ਦੀ ਪਾਰਦਰਸ਼ਿਤਾ ਅਤੇ ਕਾਰਜਕੁਸ਼ਲਤਾ ਵਧਾਉਣ ਲਈ ਨਵੇਂ ਕਦਮ ਚੁੱਕੇ ਹਨ। ਈ-ਵਿਧਾਨ, ਡਿਜੀਟਲੀਕਰਣ ਅਤ ਪਾਰਦਰਸ਼ਿਤਾ ਦੀ ਦਿਸ਼ਾ ਵਿੱਚ ਹਰਿਆਣਾ ਵਿਧਾਨਸਭਾ ਦੇਸ਼ ਦੀ ਮੋਹਰੀ ਵਿਧਾਨਸਭਾਵਾਂ ਵਿੱਚ ਗਿਣਤੀ ਜਾਂਦੀ ਹੈ।  ਹੁਣ ਵਿਧਾਈ ਡਰਾਫਟਿੰਗ 'ਤੇ ਇਹ ਸਿਖਲਾਈ ਪ੍ਰੋਗਰਾਮ ਇਸੀ ਦਿਸ਼ਾ ਵਿੱਚ ਇੱਕ ਹੋਰ ਮਹਤੱਵਪੂਰਣ ਕਦਮ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਸਿਖਲਾਈ ਸਾਰੇ ਅਧਿਕਾਰੀਆਂ ਲਈ ਬਹੁਤ ਮਹਤੱਵਪੂਰਣ ਹੈ, ਕਿਉਂਕਿ ਉਹ ਹੀ ਇਹ ਕੜੀ ਹਨ, ਜੋ ਨੀਤੀ ਅਤੇ ਕਾਨੂੰਨ ਨੂੰ ਜੋੜਦੇ ਹਨ। ਉਨ੍ਹਾਂ ਦੇ ਯਤਨਾਂ ਨਾਲ ਹੀ ਕੋਈ ਬਿੱਲ ਸੁਸੰਗਤ ਭਾਸ਼ਾ ਵਿੱਚ ਤਿਆਰ ਹੋ ਕੇ ਸਦਨ ਵਿੱਚ ਪੇਸ਼ ਹੁੰਦਾ ਹੈ। ਇਹ ਉਨ੍ਹਾਂ ਦੀ ਸਿਰਫ ਤਕਨੀਕੀ ਜਿਮੇਵਾਰੀ ਨਹੀਂ ਹੈ, ਸਗੋ ਉਨ੍ਹਾਂ ਦਾ ਸੰਵੈਧਾਨਿਕ ਜਿਮੇਵਾਰੀ ਵੀ ਹੈ। ਉਨ੍ਹਾਂ ਦੀ ਕਲਮ ਇਹ ਯਕੀਨੀ ਕਰਦੀ ਹੈ ਕਿ ਜੋ ਕਾਨੂੰਨ ਬਣਨ, ਉਹ ਨਾ ਸਿਰਫ ਨਿਆਂਪੂਰਣ ਹੋਣ, ਸਗੋ ਜਨਤਾ ਦੀ ਨਵਜ਼ ਨਾਲ ਵੀ ਜੁੜਿਆ ਹੋਵੇ। ਇਸ ਲਈ, ਇਸ ਸਿਖਲਾਈ ਨੁੰ ਸਿਰਫ ਇੱਕ ਟ੍ਰੇਨਿੰਗ ਪ੍ਰਕ੍ਰਿਆ ਨਾ ਮੰਨਣ, ਸਗੋ ਇਸ ਨੂੰ ਇੱਕ ਜਨਸੇਵਾ ਦਾ ਮੌਕਾ ਮੰਨਣ।

ਭਾਰਤ ਦੀ ਵਿਧਾਈ ਪ੍ਰਕ੍ਰਿਆਵਾਂ ਬਣ ਰਹੀਆਂ ਹਨ ਕੌਮਾਂਤਰੀ ਉਦਾਹਰਣ

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦੁਨੀਆ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੁੰ ਦੁਨੀਆ ਦੀ ਸੱਭ ਤੋਂ ਵੱਡੀ ਅਤੇ ਜੀਵੰਤ ਲੋਕਤਾਂਤਰਿਕ ਸ਼ਕਤੀ ਵਜੋ ਦੇਖਦੀ ਹੈ। ਅੱਜ ਕੌਮਾਂਤਰੀ ਮੰਚਾਂ 'ਤੇ ਭਾਰਤ ਦੀ ਵਿਧਾਈ ਅਤੇ ਪ੍ਰਸਾਸ਼ਨਿਕ ਪ੍ਰਕ੍ਰਿਆਵਾਂ ਉਦਾਹਰਣ ਬਣ ਰਹੀਆਂ ਹਨ। ਅਜਿਹੇ ਵਿੱਚ ਸਾਡੀ ਜਿਮੇਵਾਰੀ ਹੋਰ ਵੱਧ ਜਾਂਦੀ ਹੈ ਕਿ ਅਸੀਂ ਆਪਣੀ ਵਿਧਾਈ ਡਰਾਫਟਿੰਗ ਨੂੰ ਉਚਤਮ ਪੱਧਰ ਦਾ ਬਨਾਉਣ। 

ਅੱਜ ਦੀ ਇਹ ਸਿਖਲਾਈ ਪ੍ਰੋਗਰਾਮ ਇਸੀ ਦਿਸ਼ਾ ਵਿੱਚ ਇੱਕ ਹੋਰ ਮਹਤੱਵਪੂਰਣ ਕਦਮ ਹੈ। ਇੱਥੇ ਨਾ ਸਿਰਫ ਮਸੌਦਾ ਤਿਆਰ ਕਰਨ ਦੀ ਤਕਨੀਕੀ ਬਾਰੀਕਿਆਂ ਨੂੰ ਸਮਝਣਗੇ, ਸਗੋ ਤੁਸੀਂ ਕਾਨੁੰਨੀ, ਨੈਤਿਕ ਅਤੇ ਸੰਵੈਧਾਨਿਕ ਸਿਦਾਂਤਾਂ ਦੇ ਨਾਲ-ਨਾਲ ਨਵੀਨਤਮ ਤਕਨੀਕਾਂ ਜਿਵੇਂ ਕਿ ਏਆਈ ਦੀ ਵਰਤੋ ਦੇ ਬਾਰੇ ਵਿੱਚ ਵੀ ਜਾਨਣਗੇ।

ਹਰਿਆਣਾ ਸਰਕਾਰ ਦਾ ਪਾਰਦਰਸ਼ੀ ਅਤੇ ਜਵਾਬਦੇਹ ਸ਼ਾਸਨ ਮਾਡਲ ਬਨਾਉਣ ਦਾ ਟੀਚਾ

ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਦਾ ਟੀਚਾ ਇੱਕ ਅਜਿਹਾ ਸ਼ਾਸਨ ਮਾਡਲ ਸਥਾਪਿਤ ਕਰਨਾ ਹੈ ਜੋ ਪਾਰਦਰਸ਼ੀ, ਜਵਾਬਦੇਹੀ ਅਤੇ ਕੁਸ਼ਲ ਹੋਵੇ। ਇਸੀ ਟੀਚੇ ਨੂੰ ਪ੍ਰਾਪਤ ਕਰਨ ਲਈ ਸਾਨੂੰ ਅਜਿਹੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਰੁਰੀ ਹੈ, ਜੋ ਕਾਨੂੰਨ ਬਨਾਉਣ ਦੀ ਪ੍ਰਕ੍ਰਿਆ ਵਿੱਚ ਨਿਪੁੰਣ ਹੋਣ। ਤੁਹਾਡੇ ਵੱਲੋਂ ਤਿਆਰ ਕੀਤੇ ਗਏ ਮਜਬੂਤ ਅਤੇ ਸਪਸ਼ਟ ਕਾਨੂੰਨ ਹੀ ਇੱਕ ਮਜਬੂਤ ਅਤੇ ਵਿਕਸਿਤ ਹਰਿਆਣਾ ਦੀ ਨੀਂਹ ਰੱਖਣਗੇ। ਇਸ ਮੌਕੇ 'ਤੇ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਸ੍ਰੀ ਉਤਪਲ ਕੁਮਾਰ ਸਿੰਘ, ਮਹਾਸਕੱਤਰ ਲੋਕਸਭਾ ਸਮੇਤ ਹਰਿਆਣਾ ਵਿਧਾਨਸਭਾ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।

 

Tags: Nayab Singh Saini , Haryana , Bharatiya Janata Party , BJP , Haryana Chief Minister , Chief Minister of Haryana , BJP Haryana , Om Birla , Harvinder Kalyan

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD