Thursday, 04 June 2026

 

 

ਖ਼ਾਸ ਖਬਰਾਂ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ ਕੇਵਲ ਸਿੰਘ ਢਿੱਲੋਂ ਨੇ ਸੰਭਾਲੀ ਕਮਾਨ, ‘ਮਹਾਰਾਜਾ ਰਣਜੀਤ ਸਿੰਘ ਵਾਲੇ ਪੰਜਾਬ’ ਨੂੰ ਬਣਾਇਆ ਭਾਜਪਾ ਦਾ ਆਦਰਸ਼ 1000 ਰੁਪਏ ਦੀ ਸਹਾਇਤਾ ਬਹੁਤ ਘੱਟ ਅਤੇ ਬਹੁਤ ਦੇਰ ਨਾਲ ਚੁੱਕਿਆ ਗਿਆ ਕਦਮ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਵਿੱਚ ਇਸ ਵਾਰ ਬਣੇਗੀ ਡਬਲ ਇੰਜਣ ਵਾਲੀ ਭਾਜਪਾ ਸਰਕਾਰ : ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਸਵਰਗੀ ਚੌਧਰੀ ਭਜਨ ਲਾਲ ਦੀ ਬਰਸੀ 'ਤੇ ਦਿੱਤੀ ਸ਼ਰਧਾਂਜਲੀ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਹਰਿਆਣਾ ਦਾ ਵੱਡਾ ਕਦਮ, 100 ਕਰੋੜ ਰੁਪਏ ਦੇ ਗ੍ਰੀਨ ਕਲਾਈਮੇਟ ਫੰਡ ਦੀ ਸਥਾਪਨਾ ਦਾ ਪ੍ਰਸਤਾਵ ਰਾਹੁਲ ਚਾਬਾ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜ਼ਨ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਐਲਪੀਯੂ ਦੀ ਵਿਦਿਆਰਥਣ ਪੂਜਾ ਸਿੰਘ ਨੇ ਰਾਸ਼ਟਰੀ ਰਿਕਾਰਡ ਅਤੇ ਏਸ਼ੀਅਨ ਯੂ20 ਸੋਨ ਤਗਮਾ ਜਿੱਤ ਕੇ ਭਾਰਤੀ ਐਥਲੈਟਿਕਸ ਇਤਿਹਾਸ ਨੂੰ ਦੁਬਾਰਾ ਲਿਖਿਆ ਦਲਵਿੰਦਰਜੀਤ ਸਿੰਘ ਵੱਲੋਂ ਐੱਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਜਨਗਣਨਾ-2027 ਦੇ ਪਹਿਲੇ ਫੇਜ਼ ਦਾ ਕੰਮ ਮੁਕੰਮਲ ਕਰਨ ਵਾਲੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਕੀਤਾ ਸਨਮਾਨਿਤ ਬਲਬੀਰ ਸਿੰਘ ਪਨੂੰ ਨੇ 'ਮੁੱਖ ਮੰਤਰੀ ਤੀਰਥ ਯਾਤਰਾ' ਤਹਿਤ ਪਿੰਡ ਦਮੋਦਰ ਤੋਂ ਸ਼ਰਧਾਲੂਆਂ ਦੀ ਬੱਸ ਰਵਾਨਾ ਕੀਤੀ ‘ਮੇਰੀ ਰਸੋਈ’ ਯੋਜਨਾ ਨਾਲ ਲੋੜਵੰਦ ਪਰਿਵਾਰਾਂ ਨੂੰ ਮਿਲੀ ਮਜ਼ਬੂਤੀ : ਬ੍ਰਮ ਸ਼ੰਕਰ ਜਿੰਪਾ ਈ-ਵੇਸਟ ਇਕੱਠਾ ਕਰਨ ਦੀ ਮੁਹਿੰਮ ਤਹਿਤ 1500 ਕਿਲੋਗ੍ਰਾਮ ਇਲੈਕਟ੍ਰਾਨਿਕ ਕੂੜਾ ਵਿਗਿਆਨਕ ਰੀਸਾਈਕਲਿੰਗ ਲਈ ਭੇਜਿਆ ਗਿਆ : ਆਸ਼ਿਕਾ ਜੈਨ ਭਾਰਤ ਦੇ ਨੌਜਵਾਨਾਂ ਨੂੰ ਨੌਕਰੀ ਲੱਭਣ ਵਾਲੇ ਨਹੀਂ, ਸਗੋਂ ਨੌਕਰੀਆਂ ਪੈਦਾ ਕਰਨ ਵਾਲੇ ਬਣਨਾ ਚਾਹੀਦਾ ਹੈ : ਗੁਲਾਬ ਚੰਦ ਕਟਾਰੀਆ 18000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਵਿਜੀਲੈਂਸ ਬਿਊਰ ਨੇ ਕੀਤਾ ਕਾਬੂ ਜ਼ਿਲ੍ਹਾ ਚੋਣ ਅਫਸਰ ਰਾਹੁਲ ਵੱਲੋਂ ਐਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਪੰਜਾਬ ਰਾਜ ਵਿੱਚ ਐਸ.ਆਈ.ਆਰ. ਅਧੀਨ ਘਰੋ-ਘਰੀ ਗਣਨਾ 25 ਜੂਨ 2026 ਤੋਂ ਹੋਵੇਗੀ ਸ਼ੁਰੂ ਭਗਵੰਤ ਸਿੰਘ ਮਾਨ ਸਰਕਾਰ ਦਾ ਲੁਧਿਆਣਾ ਦੇ ਲੋਕਾਂ ਨੂੰ ਵੱਡਾ ਤੋਹਫਾ ਪ੍ਰਧਾਨ ਮੰਤਰੀ ਮੋਦੀ ਦੇ ਨਿਆਂ ਵਿਜ਼ਨ ਨੂੰ ਹਰਿਆਣਾ ਵਿੱਚ ਸਾਕਾਰ ਕਰ ਰਹੀ ਹੈ ਸਰਕਾਰ : ਨਾਇਬ ਸਿੰਘ ਸੈਣੀ ਹਰਿਆਣਾ ਦੀਆਂ ਖੰਡ ਮਿੱਲਾਂ ਨੂੰ ਇੱਕ ਸਾਲ ਵਿੱਚ ਘਾਟੇ ਤੋਂ ਮੁਨਾਫ਼ੇ ਵਿੱਚ ਲਿਆਉਣਾ ਯਕੀਨੀ ਕਰਨ : ਨਾਇਬ ਸਿੰਘ ਸੈਣੀ

 

ਸਹੀ ਆਂਕੜੇ ਸਹੀ ਫੈਸਲੇ ਦਾ ਆਧਾਰ ਹੁੰਦੇ ਹਨ - ਨਾਇਬ ਸਿੰਘ ਸੈਣੀ

ਕੋਈ ਵੀ ਨੀਤੀ ਮੌਜੂਦਾ ਆਂਕੜਿਆਂ ਦੇ ਆਧਾਰ 'ਤੇ ਹੁੰਦੀ ਹੈ ਸਫਲ - ਮੁੱਖ ਮੰਤਰੀ

Nayab Singh Saini, Haryana, Bharatiya Janata Party, BJP, Haryana Chief Minister, Chief Minister of Haryana, BJP Haryana, Rao Inderjit Singh

Web Admin

Web Admin

5 Dariya News

ਚੰਡੀਗੜ੍ਹ , 25 Sep 2025

Last updated on: Oct 07, 2025, 18:31 IST

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਹੀ ਆਂਕੜੇ ਸਹੀ ਫੈਸਲੇ ਦਾ ਆਧਾਰ ਹੁੰਦੇ ਹਨ ਅਤੇ ਤੱਥਾਂ ਤੋਂ ਬਿਨ੍ਹਾਂ ਵਿਕਾਸ ਅਧੂਰਾ ਹੈ। ਹਰ ਖੇਤਰ ਵਿੱਚ ਸਟੀਕ ਆਂਕੜਿਆਂ ਦੀ ਭੁਮਿਕਾ ਨਿਰਣਾਇਕ ਹੁੰਦੀ ਹੈ ਅਤੇ ਕੋਈ ਵੀ ਨੀਤੀ ਤਾਂਹੀ ਸਫਲ ਹੋਵੇਗੀ, ਜਦੋਂ ਉਹ ਮੌਜ਼ੂਦਾ ਆਂਕੜਿਆਂ 'ਤੇ ਅਧਾਰਿਤ ਹੋਵੇਗੀ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇਹ ਗੱਲ ਅੱਜ ਇੱਥੇ ਸਥਾਨਕ ਪੱਧਰ ਦੇ ਸ਼ਾਸਨ ਦਾ ਸਸ਼ਕਤੀਕਰਣ ਵਿਸ਼ਾ 'ਤੇ ਆਯੋਜਿਤ 29ਵੇਂ ਕੇਂਦਰੀ ਅਤੇ ਰਾਜ ਆਂਕੜਾ ਸੰਗਠਨ ਸਮੇਲਨ ਦੌਰਾਨ ਨੀਤੀ-ਨਿਰਮਾਤਾਵਾਂ, ਆਂਕੜਾ ਵਿਗਿਆਨੀਆਂ ਅਤੇ ਵੱਖ-ਵੱਖ ਸੂਬਿਆਂ ਤੋਂ ਆਏ ਪ੍ਰਤੀਨਿਧੀਆਂ ਨੂੰ ਸੰਬੋਧਿਤ ਕਰਦੇ ਹੋਏ ਕਹੀ। ਇਸ ਮੌਕੇ 'ਤੇ ਕੇਂਦਰੀ ਆਂਕੜੇ ਅਤੇ ਪ੍ਰੋਗਰਾਮ ਲਾਗੂ ਕਰਨ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ ਵੀ ਮੌਜ਼ੂਦ ਰਹੇ।

ਸਥਾਨਕ ਪੱਧਰ 'ਤੇ ਸ਼ਾਸਨ ਨੂੰ ਮਜਬੂਤ ਬਨਾਉਣ ਨਵੇਂ ਭਾਰਤ ਦੀ ਉੱਮੀਦਾਂ ਦੀ ਪੂਰਤੀ ਦਾ ਮਾਰਗ ਵੀ

ਉਨ੍ਹਾਂ ਨੇ ਕਿਹਾ ਕਿ ਸਥਾਨਕ ਪੱਧਰ 'ਤੇ ਸ਼ਾਸਨ ਨੂੰ ਮਜਬੂਤ ਬਨਾਉਣਾ ਹੈ। ਇਹ ਨਾ ਸਿਰਫ ਸਮੇਂ ਦੀ ਮੰਗ ਹੈ, ਸਗੋ ਨਵੇਂ ਭਾਰਤ ਦੀ ਉੱਮੀਦਾਂ ਦੀ ਪੂਰਤੀ ਦਾ ਮਾਰਗ ਵੀ ਹੈ। ਜਦੋਂ ਸ਼ਾਸਨ ਨੂੰ ਸਥਾਨਕ ਪੱਧਰ 'ਤੇ ਮਜਬੂਤ ਕੀਤਾ ਜਾਂਦਾ ਹੈ, ਉਦੋਂ ਯੋਜਨਾਵਾਂ ਸਿਰਫ ਫਾਇਲਾਂ ਵਿੱਚ ਨਹੀਂ ਰਹਿੰਦੀਆਂ, ਸਗੋ ਜਨ-ਜਨ ਤੱਕ ਪਹੁੰਚਦੀ ਹੈ ਤਾਂ ਇਹੀ ਲੋਕਤੰਤਰ ਦੀ ਤਾਕਤ ਹੈ। ਇਸ ਦੌਰਾਨ ਮੁੱਖ ਮੰਤਰੀ ਅਤੇ ਕੇਂਦਰੀ ਰਾਜ ਮੰਤਰੀ ਨੇ ਚਿਲਡ੍ਰਨ ਇਨ ਇੰਡੀਆ 2025 ਅਤੇ ਏਨਵਾਇਰਮੈਂਟ ਏਕਾਊਂਟਿੰਗ ਆਨ ਫਾਰੇਸਟ 2025 ਦਾ ਵਿਮੋਚਨ ਕੀਤਾ।

ਪ੍ਰਧਾਨ ਮੰਤਰੀ ਨੇ ਪਿਛਲੇ ਇੱਕ ਦਿਹਾਕੇ ਵਿੱਚ ਡਾਟਾ ਡ੍ਰਾਈਵਨ ਗਵਰਨੈਂਸ ਨੂੰ ਦਿੰਤੀ ਪ੍ਰਾਥਮਿਕਤਾ

ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਪਿਛਲੇ ਇੱਕ ਦਿਹਾਕੇ ਵਿੱਚ ਡਾਟਾ ਡ੍ਰਾਈਵਨ ਗਵਰਨੈਂਸ ਨੂੰ ਪ੍ਰਾਥਮਿਕਤਾ ਦਿੱਤੀ ਹੈ। ਉਨ੍ਹਾਂ ਨੇ ਆਧਾਰ ਕਾਰਡ ਤੋਂ ਪੱਛਾਣ ਨੂੰ ਯਕੀਨੀ ਕੀਤਾ ਅਤੇ ਜਨਧਨ ਖਾਤਿਆਂ ਨਾਲ ਗਰੀਬਾਂ ਤੱਕ ਯੋਜਨਾਵਾਂ ਸਿੱਧੇ ਪਹੁੰਚਾਉਣ ਦਾ ਕੰਮ ਕੀਤਾ ਹੈ। ਡਿਜ਼ੀਟਲ ਇੰਡੀਆ ਰਾਹੀਂ ਡੇਟਾ ਸੰਗ੍ਰਹਿਣ ਅਤੇ ਪਾਰਦਰਸ਼ਿਤਾ ਨੂੰ ਨਵੀਂ ਉਚਾਈ ਦਿੱਤੀ। ਕੇਂਦਰੀ ਅਤੇ ਰਾਜ ਆਂਕੜਾ ਸੰਗਠਨਾਂ ਦੀ ਭੁਮਿਕਾ ਨੀਤੀ-ਨਿਰਮਾਣ ਤੋਂ ਲੈ ਕੇ ਨੀਤੀ ਲਾਗੂ ਕਰਨ ਤੱਕ ਹਰ ਪੜਾਅ 'ਤੇ ਮਹਤੱਵਪੂਰਣ ਹੁੰਦੀ ਹੈ।

ਆਂਕੜਿਆਂ ਦਾ ਤਕਨੀਕ ਦੇ ਨਾਲ ਤਾਲਮੇਲ ਹੀ ਦਿੰਦਾ ਹੈ ਮੌਜੂਦਾ ਅਤੇ ਪ੍ਰਭਾਵੀ ਨਤੀਜਾ

ਉਨ੍ਹਾਂ ਨੇ ਕਿਹਾ ਕਿ ਅੱਜ ਦਾ ਯੁੱਗ ਤਕਨੀਕ ਦਾ ਯੁੱਗ ਹੈ। ਆਂਕੜਿਆਂ ਦਾ ਤਕਨੀਕ ਦੇ ਨਾਲ ਤਾਲਮੇਲ ਹੀ ਮੌਜ਼ੂਦਾ ਅਤੇ ਪ੍ਰਭਾਵੀ ਨਤੀਜਾ ਹੁੰਦਾ ਹੈ। ਆਂਕੜਿਆਂ ਤੇ ਤਕਨੀਕ ਦੇ ਮੇਲ ਨਾਲ ਅਸੀਂ ਹਰਿਆਣਾ ਵਿੱਚ ਕਈ ਸਫਲ ਪ੍ਰਯੋਗ ਕੀਤੇ ਹਨ। ਅੱਜ ਦੇਸ਼ ਦੇ ਕਈ ਸੂਬੇ ਵੀ ਉਨ੍ਹਾਂ ਦਾ ਅਨੁਸਰਣ ਕਰ ਰਹੇ ਹਨ। ਇਸ ਦਾ ਸੱਭ ਤੋਂ ਵੱਡਾ ਉਦਾਹਰਣ ਮੇਰਾ ਪਰਿਵਾਰ ਮੇਰੀ ਪੱਛਾਣ ਪ੍ਰੋਗਰਾਮ ਹੈ। ਇਸ ਦੇ ਰਾਹੀਂ ਸਰਕਾਰ ਨੇ ਹਰ ਪਰਿਵਾਰ ਦਾ ਡਾਟਾਬੇਸ ਤਿਆਰ ਕੀਤਾ ਹੈ। ਇਸ ਡਾਟਾ ਦੇ ਆਧਾਰ 'ਤੇ ਯੋਜਨਾਵਾਂ ਦਾ ਲਾਭ ਬਿਨ੍ਹਾਂ ਕਿਸੇ ਭੇਦਭਾਵ ਦੇ ਸਿੱਧਾ ਯੋਗ ਪਰਿਵਾਰਾਂ ਤੱਕ ਪਹੁੰਚ ਰਿਹਾ ਹੈ। ਸਿੱਖਿਆ, ਸਿਹਤ, ਰੁਜ਼ਗਾਰ, ਸਮਾਜਿਕ ਸੁਰੱਖਿਆ, ਹਰ ਖੇਤਰ ਵਿੱਚ ਇਹ ਡਾਟਾ ਇੱਕ ਕ੍ਰਾਂਤੀਕਾਰੀ ਬਦਲਾਅ ਲਿਆ ਰਿਹਾ ਹੈ।

ਹਰ ਸੂਬਾ ਸਟੀਕ ਡੇਟਾ ਸੰਗ੍ਰਹਿਣ ਅਤੇ ਵਰਤੋ ਵਿੱਚ ਇੱਕ-ਦੂਜੇ ਨਾਲ ਕਰਨ ਮੁਕਾਬਲਾ

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਾਲ 2047 ਤੱਕ ਵਿਕਸਿਤ ਭਾਰਤ ਬਨਾਉਣ ਦਾ ਟੀਚਾ ਰੱਖਿਆ ਹੈ। ਇਸ ਨੂੰ ਪੂਰਾ ਕਰਨ ਵਿੱਚ ਸਥਾਨਕ ਸ਼ਾਸਨ ਅਤੇ ਸਟੀਕ ਆਂਕੜੇ ਸਭ ਤੋਂ ਅਹਿਮ ਭੁਮਿਕਾ ਨਿਭਾਉਣਗੇ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹਰ ਪੰਚਾਇਤ ਦੇ ਕੋਲ ਡੇਟਾ ਡੈਸ਼ਬੋਰਡ ਹੋਵੇ, ਹਰ ਜ਼ਿਲ੍ਹੇ ਵਿੱਚ ਆਂਕੜਾ ਨਵਾਚਾਰ ਲੈਬ ਸਥਾਪਿਤ ਹੋਵੇ ਅਤੇ ਹਰ ਰਾਜ ਸਟੀਕ ਡੇਟਾ ਸੰਗ੍ਰਹਿਣ ਅਤੇ ਵਰਤੋ ਵਿੱਚ ਇੱਕ ਦੂਜੇ ਨਾਲ ਮੁਕਾਬਲਾ ਕਰਨ।

ਹਰਿਆਣਾ ਦੇ ਆਰਥਿਕ ਵਿਕਾਸ ਦੀ ਤਸਵੀਰ ਵੀ ਆਂਕੜਿਆਂ ਦੀ ਸਟੀਕਤਾ ਨਾਲ ਹੁੰਦੀ ਹੈ ਸਪਸ਼ਟ

ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਦੇ ਆਰਥਕ ਵਿਕਾਸ ਦੀ ਤਸਵੀਰ ਵੀ ਆਂਕੜਿਆਂ ਦੀ ਸਟੀਕਤਾ ਨਾਲ ਸਪਸ਼ਟ ਹੁੰਦੀ ਹੈ। ਸਾਲ 2014-15 ਵਿੱਚ ਰਾਜ ਦੀ ਜੀਡੀਪੀ 4 ਲੱਖ 37 ਹਜ਼ਾਰ ਕਰੋੜ ਰੁਪਏ ਸੀ। ਇਹ ਸਾਲ 2024-25 ਵਿੱਚ ਵੱਧ ਕੇ 12 ਲੱਖ 13 ਹਜ਼ਾਰ ਕਰੋੜ ਰੁਪਏ ਹੋ ਗਈ ਹੈ। ਇਸ ਸਮੇਂ ਵਿੱਚ ਪ੍ਰਤੀ ਵਿਅਕਤੀ ਆਮਦਨ 1 ਲੱਖ 47 ਹਜ਼ਾਰ ਰੁਪਏ ਤੋਂ ਵੱਧ ਕੇ 3 ਲੱਖ 53 ਹਜ਼ਾਰ ਰੁਪਏ ਹੋ ਗਈ ਹੈ।

ਡੇਟਾ ਦੇ ਮਹਤੱਵ ਨੂੰ ਪੱਛਾਣਦੇ ਹੋਏ ਹਰਿਆਣਾ ਵਿੱਚ ਕਈ ਡੇਟਾ ਸੈਂਟਰ ਸ਼ੁਰੂ ਕਰਨ ਦੀ ਪਹਿਲ ਕੀਤੀ

ਉਨ੍ਹਾਂ ਨੇ ਕਿਹਾ ਕਿ ਡੇਟਾ ਦੇ ਮਹਤੱਵ ਨੂੰ ਪੱਛਾਣਦੇ ਹੋਏ ਹਰਿਆਣਾ ਵਿੱਚ ਕਈ ਡੇਟਾ ਸੈਂਟਰ ਸ਼ੁਰੂ ਕਰਨ ਦੀ ਪਹਿਲ ਕੀਤੀ ਹੈ। ਨਰਾਇਣਗੜ੍ਹ ਵਿੱਚ 11 ਅਗਸਤ, 2025 ਤੋਂ ਆਨਲਾਇਨ ਪੇਪਰਲੈਸ ਡੀਡ ਰਜਿਸਟ੍ਰੇਸ਼ਣ ਦਾ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਅਿਗਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਸਥਾਨਕ ਪੱਧਰ 'ਤੇ ਸ਼ਾਸਨ ਨੂੰ ਮਜਬੂਤ ਕਰਨਾ ਹੈ ਤਾਂ ਸਟੀਕ ਆਂਕੜੇ , ਪਿੰਡ, ਵਾਰਡ ਅਤੇ ਮੋਹੱਲੇ ਪੱਧਰ 'ਤੇ ਹਰ ਜਾਣਕਾਰੀ ਦਾ ਅੱਪਡੇਟਿਡ ਰਿਕਾਰਡ, ਜਨ-ਭਾਗੀਦਾਰੀ, ਤਕਨੀਕ ਦੀ ਵਰਤੋ ਵਰਗੇ ਜਿਵੇਂ ਕਿ ਏਆਈ, ਮਸ਼ੀਨ ਲਰਨਿੰਗ ਅਤੇ ਡਿਜੀਟਲ ਟੂਲਸ ਦੇ ਰਾਹੀਂ ਯੋਜਨਾਵਾਂ ਦੀ ਨਿਗਰਾਨੀ ਕਰਨੀ ਹੋਵੇਗੀ।

ਹਰਿਆਣਾ ਏ.ਆਈ. ਵਿਕਾਸ ਪਰਿਯੋਜਨਾ ਤਹਿਤ ਕਰਨ ਜਾ ਰਿਹਾ 474 ਕਰੋੜ ਰੁਪਹੇ ਦਾ ਨਿਵੇਸ਼

ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਏ.ਆਈ. ਵਿਕਾਸ ਪਰਿਯੋਜਨਾ ਸਾਲ 2025-26 ਦੇ ਤਹਿਤ 474 ਕਰੋਡ ਰੁਪਏ ਦਾ ਨਿਵੇਸ਼ ਕਰਨ ਜਾ ਰਹੇ ਹਨ। ਇਸ ਦੇ ਤਹਿਤ ਗੁਰੂਗ੍ਰਾਮ ਵਿੱਚ ਵਿਸ਼ਵ ਬਨਾਵਟੀ ਬੁੱਧੀਮਤਾ ਕੇਂਦਰ ਅਤੇ ਪੰਚਕੂਲਾ ਵਿੱਚ ਏਡਵਾਂਸਡ ਕੰਪਿਊਟਿੰਗ ਸਹੂਲਤ ਸਥਾਪਿਤ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਆਂਕੜਾ ਮੰਤਰਾਲੇ ਨੇ ਹਰਿਆਣਾ ਦੀ ਆਂਕੜਾ ਪ੍ਰਣਾਲੀ ਨੂੰ ਹੋਰ ਵੱਧ ਮਜਬੂਤ ਅਤੇ ਤਕਨੀਕੀ ਨਜਰ ਨਾਲ ਉੱਨਤ ਬਨਾਉਣ ਤਹਿਤ 5 ਕਰੋੜ ਰੁਪਏ ਦੇ ਐਓਯੂ 'ਤੇ ਦਸਤਖ਼ਤ ਕੀਤੇ ਹਨ। 

ਇਹ ਸਮਾਗਮ ਕੇਂਦਰੀ ਅਤੇ ਰਾਜ ਆਂਕੜਾ ਸੰਗਠਨਾਂ ਦੇ ਵਿੱਚ ਸਾਂਝਾ ਮੁੱਦਿਆਂ 'ਤੇ ਚਰਚਾ ਕਰਨ ਅਤੇ ਸਮਰੱਥਾ ਵਿਕਾਸ ਦਾ ਕਾਰਗਰ ਮੰਚ ਸਾਬਤ ਹੋਵੇਗਾ।ਇਸ ਮੌਕੇ 'ਤੇ ਸਮੇਲਨ ਵਿੱਚ ਆਂਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਮੰਤਰਾਲੇ ਦੇ ਸਕੱਤਰ ਡੀ. ਸੌਰਭ ਗਰਗ, ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਪੰਜਾਬ ਦੇ ਮੁੱਖ ਸਕੱਤਰ ਸ੍ਰੀ ਕੇ. ਏ.ਪੀ. ਸਿਨਹਾ ਅਤੇ ਹਿਮਾਚਲ ਪ੍ਰਦੇਸ਼ ਦੇ ਯੋਜਨਾ ਬੋਡਰ ਦੇ ਵਾਇਸ ਚੇਅਰਮੈਨ ਸ੍ਰੀ ਭਵਾਨੀ ਸਿੰਘ ਪਠਾਨਿਆ ਸਮੇਤ ਵੱਖ-ਵੱਖ ਸੂਬਿਆਂ ਤੋਂ ਆਏ ਅਧਿਕਾਰੀ ਮੌਜੂਦ ਰਹੇ।

 

Tags: Nayab Singh Saini , Haryana , Bharatiya Janata Party , BJP , Haryana Chief Minister , Chief Minister of Haryana , BJP Haryana , Rao Inderjit Singh

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD