Saturday, 25 July 2026

 

 

ਖ਼ਾਸ ਖਬਰਾਂ ਹੁਣ ਉੱਤਰਾਖੰਡ ਵਿੱਚ ਪੇਪਰ ਲੀਕ ਹੋ ਗਏ, ਪ੍ਰਧਾਨ ਮੰਤਰੀ ਜੀ ਇਹ ਕਦੋਂ ਰੁਕਣਗੇ?- ਕੇਜਰੀਵਾਲ ਬੱਚਿਆਂ ਨੇ ਫਾਸਟ ਟ੍ਰੈਕ ਕੋਰਟ ਨਹੀਂ, ਧਰਮਿੰਦਰ ਪ੍ਰਧਾਨ ਦਾ ਅਸਤੀਫਾ ਮੰਗਿਆ ਹੈ ਨਰਿੰਦਰ ਕੌਰ ਭਰਾਜ ਨੇ ਪਿੰਡ ਰੂਪਾਹੇੜੀ ਵਿਖੇ 18.16 ਲੱਖ ਰੁਪਏ ਦੀ ਲਾਗਤ ਨਾਲ ਸਾਂਝੇ ਜ਼ਮੀਨਦੋਜ਼ ਪਾਈਪਲਾਈਨ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਕੁਲਤਾਰ ਸਿੰਘ ਸੰਧਵਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਦੇ ਬਲਾਕ ਕੋਆਰਡੀਨੇਟਰਾਂ ਨੂੰ ਸ਼ਨਾਖਤੀ ਕਾਰਡ ਕੀਤੇ ਜਾਰੀ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ 6 ਅਧੁਨਿਕ ਪਿਸਤੌਲਾਂ, 1 ਕਿਲੋ ਹੈਰੋਇਨ, 10 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਸਰਕਾਰ ਵਿਦਿਆਰਥੀਆਂ ਦੀਆਂ ਭਾਵਨਾਵਾਂ ਤੋਂ ਭਲੀ-ਭਾਂਤ ਜਾਣੂ, ਵਿਦਿਆਰਥੀ ਆਪਣੇ ਅੰਦੋਲਨ ਦੇ ਸਿਆਸੀ ਅਗਵਾ ਹੋਣ ਤੋਂ ਰਹਿਣ ਸਾਵਧਾਨ : ਸੁਨੀਲ ਜਾਖੜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਮਾਜਿਕ ਸੁਰੱਖਿਆ ਵਿਭਾਗ ਨੂੰ ਆਂਗਣਵਾੜੀ ਵਰਕਰਾਂ ਲਈ ਘੱਟੋ-ਘੱਟ 60 ਲੱਖ ਰੁਪਏ ਦਾ ਜੀਵਨ ਬੀਮਾ ਯਕੀਨੀ ਬਣਾਉਣ ਦੇ ਨਿਰਦੇਸ਼ ਪੰਜਾਬ ਸਰਕਾਰ ਦੀ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਮੁਹਿੰਮ ਜੰਗੀ ਪੱਧਰ 'ਤੇ ਜਾਰੀ ਭੋਜਨ ਸੁਰੱਖਿਆ ਤੋਂ ਪੋਸ਼ਣ ਸੁਰੱਖਿਆ ਵੱਲ ਵਧ ਰਿਹਾ ਪੰਜਾਬ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਤੇ ਦਿੱਤਾ ਜ਼ੋਰ ਕਿਸੇ ਵੀ ਵਪਾਰੀ ਦੀ ਸਮੱਸਿਆ ਨੂੰ ਬੇਲੋੜਾ ਲਮਕਣ ਨਹੀਂ ਦਿੱਤਾ ਜਾਵੇਗਾ : ਪੂਨਮਦੀਪ ਕੌਰ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲੇ 'ਰਾਹਵੀਰ' ਹੋਣਗੇ 25 ਹਜ਼ਾਰ ਰੁਪਏ ਨਕਦ ਇਨਾਮ ਨਾਲ ਸਨਮਾਨਿਤ : ਨਵਜੋਤ ਕੌਰ ਬੇਸਹਾਰਾ ਪਸ਼ੂਆਂ ਨਾਲ ਵਾਪਰਦੇ ਹਾਦਸਿਆਂ ਦੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਦੇਣ ਲਈ ਪ੍ਰਸ਼ਾਸਨ ਵਚਨਬੱਧ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ‘ਠੋਸ ਕੂੜਾ ਪ੍ਰਬੰਧਨ ਨਿਯਮ 2026’ ਦੀ ਇੰਨ-ਬਿੰਨ ਪਾਲਣਾ ਦੇ ਆਦੇਸ਼ ਟ੍ਰਾਈਡੈਂਟ ਲਿਮਟਿਡ ਦਾ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਆਪਸੀ ਤਾਲਮੇਲ ਨਾਲ ਕੀਤੇ ਜਾਣ ਕਾਰਜ : ਅਮਿਤ ਕੁਮਾਰ ਪੰਚਾਲ ਸ਼ਾਮਚੁਰਾਸੀ ਹਲਕੇ ਦੇ ਹਰ ਲੋੜਵੰਦ ਤੱਕ ਸਹੂਲਤਾਂ ਪਹੁੰਚਾਉਣਾ ਸਾਡੀ ਤਰਜੀਹ - ਡਾ. ਰਵਜੋਤ ਸਿੰਘ ਵਿਦਿਆਰਥੀਆਂ ਖ਼ਿਲਾਫ਼ ਐਨਐਸਏ ਲਗਾਉਣਾ ਨਿੰਦਣਯੋਗ : ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੁਲਜੀਤ ਸਿੰਘ ਰੰਧਾਵਾ ਵੱਲੋਂ 88ਵੀਂ, 89ਵੀਂ ਅਤੇ 90ਵੀਂ ਬੱਸ ਰਵਾਨਾ ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ : ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਮੋਹਾਲੀ ਹਲਕੇ ਤੋਂ 86ਵੀਂ, 87ਵੀਂ ਅਤੇ 88ਵੀਂ ਬੱਸ ਰਵਾਨਾ

 

ਸੀਈਸੀ-ਸੀਜੀਸੀਐਲ ਲਾਂਡਰਾਂ ਵੱਲੋਂ ਕਲਾਉਡ ਕੰਪਿਊਟਿੰਗ ਵਿਸ਼ੇ ਸੰਬੰਧੀ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਆਯੋਜਨ

CGC Landran, Landran, Chandigarh Group Of Colleges, Satnam Singh Sandhu, Rashpal Singh Dhaliwal, Chandigarh Engineering College, CEC

Web Admin

Web Admin

5 Dariya News

ਲਾਂਡਰਾਂ , 24 Sep 2025

Last updated on: Sep 24, 2025, 18:04 IST

ਚੰਡੀਗੜ੍ਹ ਇੰਜੀਨੀਅਰਿੰਗ ਕਾਲਜ (ਸੀਈਸੀ) ਦੇ ਸੀਐਸਈ ਵਿਭਾਗ, ਸੀਜੀਸੀ ਲਾਂਡਰਾਂ ਵੱਲੋਂ ਕੈਂਪਸ ਵਿਖੇ ‘ਰੀਸੈਂਟ ਟ੍ਰੈਂਡਜ਼ ਐਂਡ ਰਿਸਰਚ ਆਨ ਕਲਾਉਡ ਕੰਪਿਊਟਿੰਗ ਐਂਡ ਸਰਵਿਸਜ਼’ ਵਿਸ਼ੇ ਸੰਬੰਧੀ ਇੱਕ ਹਫ਼ਤਾ ਭਰ ਚੱਲਣ ਵਾਲੇ ਏਆਈਸੀਟੀਈ ਸਪਾਂਸਰਡ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਐਫਡੀਪੀ) ਦਾ ਆਯੋਜਨ ਕੀਤਾ ਗਿਆ। 

ਇਸ ਪ੍ਰੋਗਰਾਮ ਦਾ ਉਦੇਸ਼ ਭਾਗੀਦਾਰਾਂ ਨੂੰ ਕਲਾਉਡ ਕੰਪਿਊਟਿੰਗ ਵਿੱਚ ਨਵੀਨਤਮ ਤਰੱਕੀਆਂ, ਪ੍ਰੈਕਟੀਕਲ ਐਪਲੀਕੇਸ਼ਨਾਂ ਅਤੇ ਰਿਸਰਚ ਦਿਸ਼ਾਵਾਂ ਦੀ ਪੜਚੋਲ ਕਰਨ ਲਈ ਇੱਕ ਪ੍ਰਮੁੱਖ ਮੰਚ ਪ੍ਰਦਾਨ ਕਰਨਾ ਸੀ। ਇਸ ਐਫਡੀਪੀ ਵਿੱਚ ਅਕਾਦਮਿਕ, ਉਦਯੋਗ ਅਤੇ ਸਰਕਾਰੀ ਸੰਸਥਾਵਾਂ ਦੇ ਉੱਘੇ ਬੁਲਾਰਿਆਂ ਨੇ ਹਿੱਸਾ ਲਿਆ ਜਿਨ੍ਹਾਂ ਨੇ ਅਤਿਆਧੁਨਿਕ ਵਿਸ਼ਆਂ ਉੱਤੇ ਆਪਣੇ ਅਨੁਭਵ ਮੁਹਾਰਤ ਸਾਂਝੇ ਕੀਤੇ। 

ਐਨਆਈਟੀਟੀਟੀਆਰ ਚੰਡੀਗੜ੍ਹ ਤੋਂ ਡਾ.ਮਾਲਾ ਕਾਲਰਾ ਨੇ ਕਲਾਉਡ ਕੰਪਿਊਟਿੰਗ ਅਤੇ ਏਡਬਲਿਉਐਸ ਕਲਾਉਡ ਬਾਰੇ ਸੰਖੇਪ ਜਾਣਕਾਰੀ ਸੰਬੰਧੀ ਇੱਕ ਸੂਝਵਾਨ ਸੈਸ਼ਨ ਪੇਸ਼ ਕੀਤਾ। ਪੰਜਾਬ ਇੰਜੀਨੀਅਰਿੰਗ ਕਾਲਜ, ਚੰਡੀਗੜ੍ਹ ਤੋਂ ਡਾ.ਸਤਨਾਮ ਕੌਰ ਨੇ ਏਆਈ ਹੱਲਾਂ ਲਈ ਕਲਾਉਡ ਪਲੇਟਫਾਰਮਾਂ ਦੇ ਉਪਯੋਗ ਸੰਬੰਧੀ ਗੱਲ ਕੀਤੀ।

ਦੱਖਣੀ ਏਸ਼ੀਆ ਵਿਖੇ ਤਕਨੀਕੀ ਪ੍ਰੋਗਰਾਮ ਮੈਨੇਜਰ ਸ਼੍ਰੀਮਤੀ ਅਕਾਂਕਸ਼ਾ ਰਾਏ ਸ਼ਰਮਾ ਨੇ ਭਾਗੀਦਾਰਾਂ ਨੂੰ ਏਡਬਲਿਉਐਸ ਸਿਖਲਾਈ, ਸਰਟੀਫਿਕੇਸ਼ਨ ਅਤੇ ਅਕੈਡਮੀ ਕੋਰਸਾਂ ਨਾਲ ਜਾਣੂ ਕਰਵਾਇਆ। ਨੀਤੀ ਆਯੋਗ ਵਿਖੇ ਸੀਨੀਅਰ ਕਲਾਉਡ ਇੰਜੀਨੀਅਰ ਸ਼੍ਰੀ ਅਮਨ ਗੁਪਤਾ ਨੇ ਕਲਾਉਡ ਕੰਪਿਊਟਿੰਗ, ਏਡਬਲਿਉ ਆਈਏਐਮ, ਅਤੇ ਜਨਰੇਟਿਵ ਏਆਈ ਸੰਬੰਧੀ ਸੈਸ਼ਨ ਪੇਸ਼ ਕੀਤੇ। 

ਮੋਹਾਲੀ ਦੇ ਟੈਕ ਸਲਿਊਸ਼ਨਜ਼ ਤੋਂ ਸ਼੍ਰੀ ਅਮਿਤ ਜੈਨ ਨੇ ਵਰਚੁਅਲ ਪ੍ਰਾਈਵੇਟ ਕਲਾਉਡ, ਕਲਾਉਡ ਸਟੋਰੇਜ ਅਤੇ ਕਲਾਉਡ9 ਆਈਡੀਈ ’ਤੇ ਇੱਕ ਸੈਸ਼ਨ ਦਾ ਸੰਚਾਲਨ ਕੀਤਾ। ਨੀਤੀ ਆਯੋਗ ਵਿਖੇ ਇਨੋਵੇਟ ਸਕਿੱਲਜ਼ ਦੇ ਸੰਸਥਾਪਕ ਅਤੇ ਮੈਂਟਰ ਆਫ ਚੇਂਜ ਸ਼੍ਰੀ ਅਜੈ ਗੋਦਾਰਾ ਨੇ ਕਈ ਪਲੇਟਫਾਰਮਾਂ ਤੇ ਆਈਓਟੀ ਕਲਾਉਡ ਐਪਲੀਕੇਸ਼ਨ ਵਿਕਾਸ ਬਾਰੇ ਆਪਣਾ ਧਿਆਨ ਕੇਂਦਰਿਤ ਕੀਤਾ। 

ਰੁੜਕੀ ਦੇ ਨੈਸ਼ਨਲ ਇੰਸਟੀਚਿਊਟ ਆਫ਼ ਹਾਈਡ੍ਰੋਲੋਜੀ ਵਿਖੇ ਵਿਗਆਨੀ-ਈ ਡਾ.ਲਕਸ਼ਮੀ ਨਾਰਾਇਣ ਠਾਕੁਰਾਲ ਨੇ ਹਾਈਡ੍ਰੋਲੋਜਿਕ ਮਾਡਲੰਿਗ ਅਤੇ ਵਾਟਰ ਰਿਸੋਰਸ ਮੈਨੇਜਮੈਂਟ ਲਈ ਕਲਾਉਡ ਕੰਪਿਊਟਿੰਗ ਸੰਬੰਧੀ ਗੱਲ ਕੀਤੀ। ਸੀ-ਡੀਏਸੀ ਮੋਹਾਲੀ ਦੀ ਇੱਕ ਉਦਯੋਗਿਕ ਫੇਰੀ ਨੇ ਭਾਗੀਦਾਰਾਂ ਨੂੰ ਉੱਨਤ ਕੰਪਿਊਟਿੰਗ, ਏਆਈ, ਸਾਈਬਰ ਸੁਰੱਖਿਆ ਅਤੇ ਸਵਦੇਸ਼ੀ ਕਲਾਉਡ ਨਵੀਨਤਾਵਾਂ ਦਾ ਅਨੁਭਵ ਦਿੱਤਾ। 

ਐਨਆਈਟੀਟੀਆਰ ਚੰਡੀਗੜ੍ਹ ਤੋਂ ਡਾ.ਮੀਨਾਕਸ਼ੀ ਸੂਦ ਨੇ ਪਾਠਕ੍ਰਮ ਵਿਕਾਸ ਅਤੇ ਐਨਈਪੀ 2020 ਲਾਗੂ ਕਰਨ ਸੰਬੰਧੀ ਚਰਚਾ ਕੀਤੀ, ਜਦ ਕਿ ਐਲਟੀਆਈਮਾਈਂਡਟਰੀ ਟੈਕਨਾਲੋਜੀ, ਨੋਇਡਾ ਤੋਂ ਸ਼੍ਰੀ ਮਨਦੀਪ ਮੇਹਨ ਨੇ ਆਈਡੀਐਮਸੀ ਕਲਾਉਡ ਟੂਲਸ, ਇਲਾਸਟਿਕ ਲੋਡ ਬੈਲੇਂਸਰ, ਕਲਾਉਡਵਾਚ ਅਤੇ ਕਲਾਉਡਟ੍ਰੇਲ ਸੇਵਾਵਾਂ ਬਾਰੇ ਪੇਸ਼ਕਾਰੀ ਕੀਤੀ। 

ਪ੍ਰੋਗਰਾਮ ਵਿੱਚ ਤਕਨੀਕੀ ਸੈਸ਼ਨਾਂ ਦੇ ਨਾਲ-ਨਾਲ ਪ੍ਰੈਕਟੀਕਲ ਪ੍ਰਦਰਸ਼ਨ (ਡੈਮੋਨਸਟ੍ਰੇਸ਼ਨ) ਵੀ ਸ਼ਾਮਲ ਸਨ ਜਿਸ ਨਾਲ ਭਾਗੀਦਾਰਾਂ ਨੂੰ ਏਡਬਲਯੂਐਸ ਪਲੇਟਫਾਰਮ, ਜਨਰੇਟਿਵ ਏਆਈ, ਆਈਓਟੀ, ਹਾਈਡ੍ਰੋਲੋਜਿਕ ਮਾਡਲੰਿਗ ਅਤੇ ਕਲਾਉਡ ਤਕਨਾਲੋਜੀ ਦੇ ਅੰਤਰ ਅਨੁਸ਼ਾਸਨੀ ਐਪਲੀਕੇਸ਼ਨਾਂ ਦਾ ਕੀਮਤੀ ਅਨੁਭਵ ਪ੍ਰਦਾਨ ਕੀਤਾ ਗਿਆ। 

ਫੈਕਲਟੀ ਮੈਂਬਰਾਂ ਨੇ ਇਸ ਖੇਤਰ ਵਿੱਚ ਅਰਥਪੂਰਨ ਪ੍ਰੋਜੈਕਟਾਂ ਅਤੇ ਖੋਜ ਦੀ ਅਗਵਾਈ ਕਰਨ ਲਈ ਵਿਹਾਰਕ ਸਿੱਖਣ ਦੇ ਤਜਰਬੇ, ਉਦਯੋਗ ਅਭਿਆਸਾਂ ਅਤੇ ਰਣਨੀਤੀਆਂ ਵਿੱਚ ਸੂਝ ਪ੍ਰਾਪਤ ਕੀਤੀ। ਸਮਾਪਤੀ ਸੈਸ਼ਨ ਦੌਰਾਨ ਸੀਜੀਸੀ ਲਾਂਡਰਾਂ ਦੇ ਕੈਂਪਸ ਡਾਇਰੈਕਟਰ ਡਾ.ਰਾਜਦੀਪ ਸਿੰਘ ਨੇ ਪ੍ਰਬੰਧਕਾਂ ਅਤੇ ਭਾਗੀਦਾਰਾਂ ਨੂੰ ਵਧਾਈ ਦਿੱਤੀ ਅਤੇ ਐਫਡੀਪੀ ਦੇ ਸਫਲ ਆਯੋਜਨ ਵਿੱਚ ਉਨ੍ਹਾਂ ਦੀ ਅਗਵਾਈ ਲਈ ਸਾਰਿਆਂ ਦੀ ਪ੍ਰਸ਼ੰਸਾ ਕੀਤੀ।

ਇਸ ਦੌਰਾਨ ਉਨ੍ਹਾਂ ਨੇ ਉੱਭਰ ਰਹੀਆਂ ਤਕਨਾਲੋਜੀਆਂ ਵਿੱਚ ਨਿਰੰਤਰ ਖੋਜ ਅਤੇ ਵਿਕਾਸ ਦੀ ਮਹੱਤਤਾ ਤੇ ਜ਼ੋਰ ਦਿੱਤਾ। ਅੰਤ ਵਿੱਚ ਡਾ.ਸੁਖਪ੍ਰੀਤ ਕੌਰ ਵੱਲੋਂ ਧੰਨਵਾਦ ਦਾ ਮਤਾ ਪੇਸ਼ ਕੀਤਾ ਗਿਆ ਜਿਨ੍ਹਾਂ ਨੇ ਏਆਈਸੀਟੀਈ, ਏਟੀਏਐਲ ਸੈੱਲ, ਵਿਸ਼ੇਸ਼ ਬੁਲਾਰਿਆਂ ਅਤੇ ਭਾਗੀਦਾਰਾਂ ਦਾ ਐਫਡੀਪੀ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ।

 

Tags: CGC Landran , Landran , Chandigarh Group Of Colleges , Satnam Singh Sandhu , Rashpal Singh Dhaliwal , Chandigarh Engineering College , CEC

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD