Wednesday, 22 July 2026

 

 

ਖ਼ਾਸ ਖਬਰਾਂ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼

 

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮਦਿਨ 'ਤੇ ਨਾਰੀ ਸ਼ਕਤੀ ਨੂੰ ਮਿਲਿਆ ਤੋਹਫਾ

ਪ੍ਰਧਾਨ ਮੰਤਰੀ ਨੇ ਰਾਸ਼ਟਰਵਿਆਪੀ ਸਿਹਤਮੰਦ ਨਾਰੀ, ਸ਼ਸ਼ਕਤ ਪਰਿਵਾਰ ਮੁਹਿੰਮ ਅਤੇ 8ਵੇਂ ਪੋਸ਼ਣਮਹੀਨੇ ਦੀ ਕੀਤੀ ਸ਼ੁਰੂਆਤ

Nayab Singh Saini, Haryana, Bharatiya Janata Party, BJP, Haryana Chief Minister, Chief Minister of Haryana, BJP Haryana, Dr Arvind Sharma, Jagat Prakash Nadda, Mohan Lal Badoli, Aarti Singh Rao, Shruti Choudhry

Web Admin

Web Admin

5 Dariya News

ਰੋਹਤਕ , 17 Sep 2025

Last updated on: Sep 19, 2025, 15:13 IST

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਜਨਮਦਿਨ ਮੌਕੇ 'ਤੇ ਦੇਸ਼ਭਰ ਵਿੱਚ ਮਹਿਲਾਵਾਂ ਨੂੰ ਅਨੋਖਾ ਤੋਹਫਾ ਮਿਲਿਆ। ਮਹਿਲਾਵਾਂ ਦੇ ਸਿਹਤ ਅਤੇ ਪੋਸ਼ਣ ਨੂੰ ਸਮਰਪਿਤ ਅਭਿਨਵ ਪਹਿਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਅੱਜ ਮੱਧ ਪ੍ਰਦੇਸ਼ ਤੋਂ ਰਾਸ਼ਟਰਵਿਆਪੀ ਸਿਹਤਮੰਦ ਨਾਰੀ, ਸ਼ਸ਼ਕਤ ਪਰਿਵਾਰ ਮੁਹਿੰਮ ਅਤੇ 8ਵੇਂ ਪੋਸ਼ਣ ਮਹੀਨੇ ਸਮੇਤ ਹੋਰ ਪਹਿਲਾਂ ਦੀ ਸ਼ੁਰੂਆਤ ਕੀਤੀ। ਹਰਿਆਣਾ ਵਿੱਚ ਇਸ ਮੁਹਿੰਮ ਦੀ ਸ਼ੁਰੂਆਤ ਰੋਹਤਕ ਵਿੱਚ ਆਯੋਜਿਤ ਰਾਜ ਪੱਧਰੀ ਸਮਾਰੋਹ ਵਿੱਚ ਕੇਂਦਰੀ ਸਿਹਤ ਮੰਤਰੀ ਸ੍ਰੀ ਜੇ ਪੀ  ਨੱਡਾ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕੀਤੀ।

ਸਮਾਰੋਹ ਦੌਰਾਨ, ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਮੱਧ ਪ੍ਰਦੇਸ਼ ਤੋਂ ਦਿੱਤੇ ਗਏ ਸੰਦੇਸ਼ ਨੂੰ ਲਾਇਵ ਪ੍ਰਸਾਰਣ ਰਾਹੀਂ ਸੁਣਿਆ ਗਿਆ। ਵਰਨਣਯੋਗ ਹੈਕਿ ਇਹ ਮੁਹਿੰਮ ਮਹਿਲਾਵਾਂ, ਕਿਸ਼ੋਰੀਆਂ ਅਤੇ ਬੱਚਿਆਂ ਲਈ ਸਿਹਤ ਸੇਵਾਵਾਂ ਅਤੇ ਪੋਸ਼ਣ ਸਹੂਲਤਾਂ ਨੂੰ ਮਜਬੁਤ ਕਰਨ ਦੀ ਦਿਸ਼ਾ ਵਿੱਚ ਇੱਕ ਇਤਿਹਾਸਕ ਕਦਮ ਸਾਬਤ ਹੋਵੇਗਾ। ਇਹ ਮੁਹਿੰਮ ਮਹਿਲਾਵਾਂ ਦੇ ਜੀਵਨ ਪੱਧਰ ਸੁਧਾਰਣ ਲਈ, ਕੁਆਲਿਟੀ ਆਫ ਲਾਇਫ ਬਿਹਤਰ ਕਰਨ ਲਈ, ਵੀਮੇਨ ਲੇਡ ਡਿਵੇਲਪਮੈਂਟ ਦਾ ਨਵਾਂ ਯੁੱਗ ਦੇਸ਼ ਵਿੱਚ ਲਿਆਉਣ ਦੀ ਪ੍ਰਧਾਨ ਮੰਤਰੀ ਨੇ ਜੋ ਗਾਰੰਟੀ ਦਿੱਤੀ ਸੀ, ਉਸ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਵੀ ਇੱਕ ਮੀਲ ਦਾ ਪੱਥਰ ਸਾਬਤ ਹੋਵੇਗਾ।

8ਵੇਂ ਪੋਸ਼ਣ ਮਹੀਨੇ ਦਾ ਉਦੇਸ਼ ਵੀ ਜਣੇਪਾ ਮਹਿਲਾਵਾਂ, ਸਤਨਪਾਨ ਕਰਵਾਉਣ ਵਾਲੀ ਮਾਤਾਵਾਂ, ਕਿਸ਼ੋਰੀਆਂ ਅਤੇ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਪੋਸ਼ਣ ਦੇ ਮਹਤੱਵ ਦੇ ਬਾਰੇ ਵਿੱਚ ਜਾਗਰੁਕਤਾ ਫੈਲਾਉਣਾ ਹੈ।ਸਮਾਰੋਹ ਦੌਰਾਨ, ਕੇਂਦਰੀ ਮੰਤਰੀ ਸ੍ਰੀ ਜੇ ਪੀ ਨੱਡਾ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮਹਿਲਾਵਾਂ ਦੇ ਸਿਹਤ ਜਾਂਚ ਕੈਂਪ, ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਤਵ ਮੁਹਿੰਮ-੧ੜ ਅਤੇ ਵਿਸ਼ੇਸ਼ ਟੀਕਾਕਰਣ ਹਫਤਾ ਦੀ ਸ਼ੁਰੂਆਤ ਕੀਤੀ। ਨਾਲ ਹੀ, ਸ੍ਰੀ ਜੇ ਪੀ ਨੱਡਾ ਨੇ ਸ਼ਿਸ਼ੂ ਨੂੰ ਪੋਸ਼ਟਿਕ ਭੋਜਨ ਖਿਲਾ ਕੇ ਪੋਸ਼ਣ ਮਹੀਨੇ ਦੀ ਸ਼ੁਰੂਆਤ ਕੀਤੀ।

ਇਸ ਤੋਂ ਇਲਾਵਾ, ਲਿੰਗਨੁਪਾਤ ਵਿੱਚ ਸੁਧਾਰ ਲਈ ਰੋਹਤਕ ਜਿਲ੍ਹਾ ਦੇ ਪਿੰਡਾਂ, ਜਿੱਥੇ ਬੇਟਿਆਂ ਦੇ ਮੁਕਾਬਲੇ ਬੇਟੀਆਂ ਦੀ ਜਨਮ ਦਰ ਵੱਧ ਰਹੀ, ਉਨ੍ਹਾਂ ਪਿੰਡਾਂ ਦੀ ਸਰਪੰਚਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਰੋਹਤਕ ਜਿਲ੍ਹਾ ਦੇ ਪਿੰਡ ਸਮਚਾਣਾ ਦੀ ਸਰਪੰਚ ਰੇਣੂ, ਪਿੰਡ ਖਰਾਵੜ ਦੀ ਸਰਪੰਚ ਸਰੋਜ ਅਤੇ ਪਿੰਡ ਭੈਣੀ ਸੁਰਜਨ ਦੀ ਕਾਜਲ ਨੂੰ ਸਨਮਾਨਿਤ ਕੀਤਾ ਗਿਆ। ਨਾਲ ਹੀ, ਪ੍ਰਧਾਨ ਮੰਤਰੀ ਆਯੂਸ਼ਮਾਨ ਭਾਰਤ ਅਤੇ ਅਰੋਗਯ ਯੋਜਨਾ ਤਹਿਤ 70 ਸਾਲ ਤੇ ਵੱਧ ਉਮਰ ਵਰਗ ਦੇ ਬਜੁਰਗਾਂ ਨੂੰ ਵਯਵੰਦਨ ਕਾਰਡ ਅਤੇ ਆਯੂਸ਼ਮਾਨ ਯੋਜਨਾ ਦੇ ਲਾਭਕਾਰਾਂ ਨੂੰ ਆਯੂਮਾਨ ਕਾਰਡ ਵੀ ਵੰਡੇ। ਸਮਾਰੋਹ ਵਿੱਚ ਕੈਂਸਰ ਨੂੰ ਮਾਤ ਦੇਣ ਵਾਲੇ ਕੈਂਸਰ ਚੈਂਪੀਅਨ ਨੂੰ ਵੀ ਸਨਮਾਨਿਤ ਕੀਤਾ ਗਿਆ।

ਸਮਾਰੋਹ ਵਿੱਚ ਸ੍ਰੀ ਜੇ ਪੀ ਨੱਡਾ ਅਤੇ ਸ੍ਰੀ ਨਾਇਬ ਸਿੰਘ ਸੈਣੀ ਨੇ ਮੌਜੂਦ ਜਨਤਾ ਨੂੰ ਅੰਗ ਦਾਨ ਅਤੇ ਸਿਹਤਮੰਦ ਭੋਜਨ - ਸੰਤੁਲਿਤ ਭੋਜਨ ਦੀ ਸੁੰਹ ਵੀ ਚੁਕਾਈ। ਇਸ ਮੌਕੇ 'ਤੇ ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ, ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ, ਭਾਜਪਾ ਸੂਬਾ ਪ੍ਰਧਾਨ ਸ੍ਰੀ ਮੋਹਨ ਲਾਲ ਬਡੋਲੀ ਅਤੇ ਸਾਬਕਾ ਮੰਤਰੀ ਸ੍ਰੀ ਮਨੀਸ਼ ਗਰੋਵਰ ਸਮੇਤ ਹੋਰ ਮਾਣਯੋਗ ਮਹਿਮਾਨ ਮੌਜੂਦ ਰਹੇ।

 

Tags: Nayab Singh Saini , Haryana , Bharatiya Janata Party , BJP , Haryana Chief Minister , Chief Minister of Haryana , BJP Haryana , Dr Arvind Sharma , Jagat Prakash Nadda , Mohan Lal Badoli , Aarti Singh Rao , Shruti Choudhry

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD