Thursday, 04 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਭਗਵਾਨ ਸ਼੍ਰੀ ਵਿਸ਼ਵਕਰਮਾ ਜੈਯੰਤੀ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮਦਿਨ 'ਤੇ ਹਰਿਆਣਾ ਵਿੱਚ ਕਾਰੀਗਰਾਂ ਨੂੰ ਵੱਡੀ ਸੌਗਾਤ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤੀ ਮੁੱਖ ਮੰਤਰੀ ਵਿਸ਼ਵਕਰਮਾ ਸਨਮਾਨ ਯੋਜਨਾ ਦੀ ਸ਼ੁਰੂਆਤ

Nayab Singh Saini, Haryana, Bharatiya Janata Party, BJP, Haryana Chief Minister, Chief Minister of Haryana, BJP Haryana, Dr Arvind Sharma, Krishan Lal Panwar, Ranbir Gangwa, Rohtak, Lord Vishwakarma Jayanti, Mukhyamantri Vishwakarma Samman Yojana

Web Admin

Web Admin

5 Dariya News

ਰੋਹਤਕ , 17 Sep 2025

Last updated on: Sep 19, 2025, 15:03 IST

ਭਗਵਾਨ ਸ਼੍ਰੀ ਵਿਸ਼ਵਕਰਮਾ ਜੈਯੰਤੀ ਦੇ ਪਵਿੱਤਰ ਮੌਕੇ ਅਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਜਨਮਦਿਨ 'ਤੇ ਹਰਿਆਣਾ ਵਿੱਚ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਵੱਡੀ ਸੌਗਾਤ ਮਿਲੀ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮੁੱਖ ਮੰਤਰੀ ਵਿਸ਼ਵਕਰਮਾ ਸਨਮਾਨ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਯੋਜਨਾ ਤਹਿਤ ਹਰਿਆਣਾ ਦੇ ਉਨ੍ਹਾਂ ਕਾਰੀਗਰਾਂ ਨੂੰ 5 ਹਜਾਰ ਰੁਪਏ ਦਾ ਟਾਪ-ਅੱਪ ਪ੍ਰੋਤਸਾਹਨ ਦਿੱਤਾ ਜਾਵੇਗਾ, ਜੋ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਵਿੱਚ ਸਕਿਲ ਸਿਖਲਾਈ ਪ੍ਰਾਪਤ ਕਰਦੇ ਹਨ। 

ਮੁੱਖ ਮੰਤਰੀ ਬੁੱਧਵਾਰ ਨੂੰ ਰੋਹਤਕ ਵਿੱਚ ਸ਼੍ਰੀ ਵਿਸ਼ਵਕਰਮਾ ਜੈਯੰਤੀ ਅਤੇ ਸ਼੍ਰਮਿਕ ਦਿਵਸ ਸਮਾਰੋਹ 'ਤੇ ਆਯੋਜਿਤ ਰਾਜ ਪੱਧਰੀ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ। ਸਮਾਰੋਹ ਵਿੱਚ ਸਾਬਕਾ ਮੰਤਰੀ ਸ੍ਰੀ ਮਨੀਸ਼ ਗਰੋਵਰ ਸਮੇਤ ਹੋਰ ਮਾਣਯੋਗ ਮਹਿਮਾਨ ਮੌਜੂਦ ਰਹੇ।ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਹ ਸ਼ੁੱਭ ਸੰਯੋਗ ਹੈ ਕਿ ਅੱਜ ਦਿਵਅ ਸ਼ਿਲਪੀ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦੀ ਜੈਯੰਤੀ ਹੈ। 21ਵੀਂ ਸ਼ਤਾਬਦੀ ਦੇ ਨਵੇਂ ਭਾਰਤ ਦੇ ਸ਼ਿਲਪੀ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਜਨਮਦਿਨ ਵੀ ਹੈ। ਉਨ੍ਹਾਂ ਨੇ ਹਰਿਆਣਾ ਨੂੰ ਪੌਨੇ 3 ਕਰੋੜ ਜਨਤਾ ਵੱਲੋਂ ਭਗਵਾਨ ਵਿਸ਼ਵਕਰਮਾ ਨੂੰ ਨਮਨ ਕੀਤਾ ਪ੍ਰਧਾਨ ਮੰਤਰੀ ਨੂੰ ਜਨਮ ਦਿਨ ਦੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਮੌਕੇ 'ਤੇ ਮੁੱਖ ਮੰਤਰੀ ਨੇ ਵਿਸ਼ਵਕਰਮਾ ਸਿਖਿਆ ਸਮਿਤੀ, ਰੋਹਤਕ ਨੂੰ 31 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਨਾਲ ਹੀ, ਉਨ੍ਹਾਂ ਨੇ ਕਿਹਾ ਕਿ ਵਿਸ਼ਵਕਰਮਾ ਸਮਾਜ ਵੱਲੋਂ ਬਿਨੈ ਕਰਨ 'ਤੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੇ ਨਿਯਮਅਨੁਸਾਰ ਪਲਾਟ ਅਲਾਟ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਮੁੱਖ ਮੰਤਰੀ ਵਿਆਹ ਸ਼ਗਨ ਯੋਜਨਾ ਤਹਿਤ ਸੂਬੇ ਵਿੱਚ 4200 ਬੇਟੀਆਂ ਦੇ ਵਿਆਹ ਲਈ 22 ਕਰੋੜ ਰੁਪਏ ਦੀ ਰਕਮ 30 ਸਤੰਬਰ ਤੱਕ ਜਾਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਦੀਨ ਦਿਆਲ ਲਾਡੋ ਲੱਛਮੀ ਯੋਜਨਾ ਤਹਿਤ ਜਲਦੀ ਰਜਿਸਟ੍ਰੇਸ਼ਣ ਸ਼ੁਰੂ ਹੋਵੇਗਾ ਅਤੇ ਜਲਦੀ ਹੀ ਭੈਣਾਂ ਨੂੰ 2100 ਰੁਪਏ ਪ੍ਰਤੀ ਮਹੀਨਾ ਦਾ ਲਾਭ ਦਿੱਤਾ ਜਾਵੇਗਾ।

ਮੁੱਖ ਮੰਤਰੀ ਨੇ ਦਿਵਅ ਸ਼ਿਲਪੀ, ਭਗਵਾਨ ਵਿਸ਼ਵਕਰਮਾ ਜੀ ਨੂੰ ਨਮਨ ਕਰਦੇ ਹੋਏ ਕਿਹਾ ਕਿ ਇਹ ਦਿਨ ਉਨ੍ਹਾਂ ਸਾਰੇ ਮਿਹਨਤੀ, ਇਮਾਨਦਾਰ ਮਜਦੂਰਾਂ ਦੇ ਪ੍ਰਤੀ ਸਨਮਾਨ ਪ੍ਰਗਟ ਕਰਨ ਦਾ ਹੈ, ਜੋ ਆਪਣੀ ਮਿਹਨਤ ਨਾਲ ਦੇਸ਼ ਦੇ ਵਿਕਾਸ ਦੀ ਗਾਥਾ ਲਿੱਖ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਨੈ ਕਰਮ ਕੌਸ਼ਲ ਰਾਹੀਂ ਮਿਹਨਤ ਕਰਨ ਦੀ ਪੇ੍ਰਰਣਾ ਦਿੱਤੀ ਸੀ। ਉਨ੍ਹਾਂ ਦੀ ਹੀ ਪ੍ਰੇਰਣਾ ਨਾਲ ਪੁਰਾਣੇ ਸਮੇਂ ਤੋਂ ਲੈ ਕੇ ਅੱਜ ਤੱਕ ਉਨ੍ਹਾਂ ਦੇ ਲੱਖਾਂ ਸਾਧਕਾਂ ਦੇ ਕਿਰਤ ਅਤੇ ਸਕਿਲ ਦੀ ਬਦੌਲਤ ਸਾਡਾ ਵਿਕਾਸ ਹੋਇਆ ਹੈ।

ਹਰਿਆਣਾ ਵਿੱਚ ਹੁਣ ਤੱਕ ਪੀਐਮ ਵਿਸ਼ਵਕਰਮਾ ਯੋਜਨਾ ਵਿੱਚ 41,366 ਬਿਨੈਕਾਰ ਰਜਿਸਟਰਡ, 30,655 ਕਾਰੀਗਰਾਂ ਨੇ ਪੂਰਾ ਕੀਤੀ ਸਕਿਲ ਸਿਖਲਾਈ

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਚਨੌਤੀਆਂ ਵੀ ਹਨ, ਓਜ਼ਾਰ  ਮਹਿੰਗੇ ਹਨ, ਡਿਜਾਇਨ ਬਦਲਦੇ ਹਨ, ਬਾਜਾਰ ਤੱਕ ਪਹੁੰਚਣਾ ਮੁਸ਼ਕਲ ਹੈ ਅਤੇ ਕੇ੍ਰਡਿਟ ਦੀ ਜਰੂਰਤ ਰਹਿੰਦੀ ਹੈ। ਇਸੀ ਤੱਥਾਂ ਨੂੰ ਸਮਝਦੇ ਹੋਏ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਚਲਾਈ ਹੈ। ਇਸ ਯੋਜਨਾ ਵਿੱਚ ਕਾਰੀਗਰਾਂ ਨੂੰ ਸਕਿਲ ਸਿਖਲਾਈ ਦਿੱਤੀ ਜਾਂਦੀ ਹੈ, ਸਿਖਲਾਈ ਦੌਰਾਨ 500 ਰੁਪਏ ਰੋਜਾਨਾ ਸਟਾਈਫੰਡ  ਦਿੱਤਾ ਜਾਂਦਾ ਹੈ ਅਤੇ ਟੂਲ ਕਿੱਟ ਵੀ ਦਿੱਤੀ ਜਾਂਦੀ ਹੈ। 

ਕਾਰੋਬਾਰ ਲਈ ਮਾਮੂਲੀ ਵਿਆਜ ਦਰ 'ਤੇ ਕਰਜਾ ਵੀ ਦਿੱਤਾ ਜਾਂਦਾ ਹੈ। ਇਹੀ ਨਹੀਂ, ਉਤਪਾਦਾਂ ਦੀ ਤਸਦੀਕ, ਬ੍ਰਾਂਡਿੰਗ, ਪ੍ਰਚਾਰ ਲਈ ਮਦਦ ਕੀਤੀ ਜਾਂਦੀ ਹੈ। ਈ-ਕਾਮਰਸ ਅਤੇ ਜੈਮ ਪੋਰਟਲ 'ਤੇ ਵੀ ਪਹੁੰਚ ਦਿੱਤੀ ਜਾਂਦੀ ਹੈ ਤਾਂ ਜੋ ਕਾਰੀਗਰ ਆਪਣੇ ਉਤਪਾਦ ਦੇਸ਼-ਵਿਦੇਸ਼ ਵਿੱਚ ਕਿਤੇ ਵੀ ਵੇਚ ਸਕਣ।ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਨੂੰ ਹਰਿਆਣਾ ਵਿੱਚ ਲਾਗੂ ਕਰ ਰਹੇ ਹਨ। ਸੂਬੇ ਵਿੱਚ 41,366 ਬਿਨੈਕਾਰ ਰਜਿਸਟਰਡ ਹੋਏ ਹਨ। ਇੰਨ੍ਹਾਂ ਵਿੱਚੋਂ 30,655 ਕਾਰੀਗਰਾਂ ਦੀ ਸਕਿਲ ਸਿਖਲਾਈ ਪੂਰੀ ਹੋ ਚੁੱਕੀ ਹੈ ਅਤੇ ਲਗਭਗ 12 ਹਜਾਰ ਕਾਰੀਗਰਾਂ ਨੂੰ ਟੂਲ ਕਿੱਟ ਵੀ ਦਿੱਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ, 6 ਹਜਾਰ ਕਾਰੀਗਰਾਂ ਨੂੰ 56 ਕਰੋੜ ਰੁਪਏ ਦੇ ਕਰਜੇ ਦਿੱਤੇ ਜਾ ਚੁੱਕੇ ਹਨ। ਸੂਬਾ ਸਰਕਾਰ ਨੇ ਜਿਲ੍ਹਾ ਪਲਵਲ ਦੇ ਦਧੌਲਾ ਵਿੱਚ ਸ਼੍ਰੀ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਹੈ। ਇਹ ਯੂਨੀਵਰਸਿਟੀ ਪੂਰੇ ਦੇਸ਼ ਲਈ ਸਕਿਲ ਸਿਖਿਆ ਦਾ ਇੱਕ ਅਨੁਪਮ ਮਾਡਲ ਬਣ ਕੇ ਉਭਰਿਆ ਹੈ।

ਕਿਜਤ ਸ਼ਕਤੀ ਦੇ ਬਲ 'ਤੇ ਭਾਰਤ ਵਿਸ਼ਵ ਦੀ ਤੀਜੀ ਸੱਭ ਤੋਂ ਵੱਡੀ ਅਰਥਵਿਵਸਥਾ ਬਨਣ ਦੇ ਵੱਲ ਵਧਿਆ

ਨਾਂਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਦੇਸ਼ ਤੇਜੀ ਨਾਲ ਅੱਗੇ ਵੱਧ ਰਿਹਾ ਹੈ। ਪ੍ਰਧਾਨ ਮੰਤਰੀ ਦੇ ਅਗਵਾਈ ਹੇਠ ਭਾਰਤ ਵਿਸ਼ਵ ਦੀ ਚੌਥੀ ਸੱਭ ਤੋਂ ਮਜਬੂਤ ਅਰਥਵਿਵਸਥਾ ਬਨਣ ਦੇ ਬਾਅਦ ਹੁਣ ਤੀਜੀ ਸੱਭ ਤੋਂ ਮਜਬੂਤ ਅਰਥਵਿਵਸਥਾ ਬਨਣ ਵੱਲ ਆਪਣੇ ਕਦਮ ਵਧਾ ਚੁੱਕਾ ਹੈ। ਦੇਸ਼ ਦੀ ਇਹ ਤਰੱਕੀ ਕਿਰਤ-ਸ਼ਕਤੀ ਦੇ ਬਲ 'ਤੇ ਹੀ ਹੋਈ ਹੈ। ਪ੍ਰਧਾਨ ਮੰਤਰੀ ਨੇ ਸਾਲ 2047 ਤੱਕ ਵਿਕਸਿਤ ਭਾਰਤ ਦਾ ਟੀਚਾ ਰੱਖਿਆ ਹੈ। ਇਸ ਟੀਚੇ ਨੂੰ ਹਾਸਲ ਕਰਨ ਵਿੱਚ ਵੀ ਕਿਰਤ ਸ਼ਕਤੀ ਦੀ ਅਹਿਮ ਭੁਮਿਕਾ ਰਹੇਗੀ।

ਉਨ੍ਹਾਂ ਨੇ ਕਿਹਾ ਕਿ ਭਵਨ ਨਿਰਮਾਣ ਅਤੇ ਉਦਯੋਗਾਂ ਵਿੱਚ ਕੰਮ ਕਰ ਰਹੇ ਰਜਿਸਟਰਡ ਕਾਮੇ ਲਈ ਚਲਾਈ ਜਾ ਰਹੀ ਭਲਾਈਕਾਰੀ ਯੋਜਨਾਵਾਂ ਦੇ ਲਾਭ ਡੀਬੀਟੀ ਰਾਹੀਂ ਦਿੱਤੇ ਜਾ ਰਹੇ ਹਨ। ਭਵਨ ਨਿਰਮਾਣ ਅਤੇ ਉਦਯੋਗ ਵਿੱਚ ਕੰਮ ਕਰ ਰਹੇ ਮਜਦੂਰਾਂ ਦੇ ਫੇਫੜੇ ਸਿਲੀਕੋਸਿਸ ਦੀ ਗੰਭੀਰ ਬੀਮਾਰੀ ਨਾਲ ਪ੍ਰਭਾਵਿਤ ਹੁੰਦੇ ਹਨ,  ਉਨ੍ਹਾਂ ਦੇ ਲਈ ਪੁਨਰਵਾਸ ਨੀਤੀ ਲਾਗੂ ਕੀਤੀ ਗਈ ਹੈ। 

ਇਸ ਨੀਤੀ ਤਹਿਤ ਹੁਣ ਤੱਕ ਲਗਭਗ 38 ਕਰੋੜ ਰੁਪਏ ਦੀ ਰਕਮ ਪ੍ਰਦਾਨ ਕੀਤੀ ਗਈ ਹੈ। ਮੁੱਖ ਮੰਤਰੀ ਕਿਰਤ ਪੁਰਸਕਾਰ ਯੋਜਨਾ ਤਹਿਤ ਸ਼੍ਰੇਸ਼ਠ ਕਾਮਿਆਂ ਨੂੰ ਪੁਰਸਕਾਰ ਦਿੰਤੇ ਜਾਂਦੇ ਹਨ। ਕਾਮੇ ਪਰਿਵਾਰਾਂ ਨੂੰ ਕੰਨਿਆਦਾਨ ਸਕੀਮ ਤਹਿਤ ਬੇਟੀਆਂ ਦੇ ਵਿਆਹ ਲਈ ਹਰ ਵਿਆਹ ਵਿੱਚ 1 ਲੱਖ 1 ਹਜਾਰ ਰੁਪਏ ਦਾ ਕੰਨਿਆਦਾਨ ਦਿੱਤਾ ਜਾਂਦਾ ਹੈ। ਇਸੀ ਤਰ੍ਹਾ, ਬੇਟੇ ਤੇ ਖੁਦੇ ਵਿਆਹ 'ਤੇ ਵੀ 21 ਹਜਾਰ ਰੁਪਏ ਦੀ ਸ਼ਗਨ ਰਕਮ ਦਿੱਤੀ ਜਾਂਦੀ ਹੈ।ਉਨ੍ਹਾਂ ਨੇ ਕਿਹਾ ਕਿ ਅਸੰਗਠਤ ਖੇਤਰ ਵਿੱਚ ਕੰਮ ਕਰ ਰਹੇ ਕਾਮਿਆਂ ਦੀ ਭਲਾਈ ਲਈ ਹਰਿਆਣਾ ਅਸੰਗਠਤ ਕਰਮਕਾਰ ਸਮਾਜਿਕ ਸੁਰੱਖਿਆ ਬੋਰਡ ਗਠਨ ਕੀਤਾ ਗਿਆ ਹੈ। 

ਵੱਖ-ਵੱਖ ਭਲਾਈਕਾਰੀ ਯੋਜਨਾਵਾਂ ਤਹਿਤ ਹਰਿਆਣਾ ਭਵਨ ਅਤੇ ਹੋਰ ਨਿਰਮਾਣ ਕਰਮਗਾਰ ਭਲਾਈ ਬੋਡ ਵੱਲੋਂ ਪਿਛਲੇ 11 ਸਾਲਾਂ ਵਿੱਚ ਨਿਰਮਾਣ ਕਾਮਿਆਂ ਦੀ ਭਲਾਈ ਲਈ 3,866 ਕਰੋੜ ਰੁਪਏ ਖਰਚ ਕੀਤੇ ਗਏ ਹਨ। ਹਰਿਆਣਾ ਕਿਰਤ ਭਲਾਈ ਬੋਰਡ ਵੱਲੋਂ ਵੀ 11 ਸਾਲਾਂ ਵਿੱਚ ਕਾਮਿਆਂ ਦੀ ਭਲਾਈ ਲਈ ਲਗਭਗ 778 ਕਰੋੜ ਰੁਪਏ ਖਰਚ ਕੀਤੇ ਗਏ ਹਨ।ਮੁੱਖ ਮੰਤਰੀ ਨੇ ਅਪੀਲ ਕੀਤੀ ਕਿ ਅਸੀਂ ਸੰਕਲਪ ਲਈਏ ਕਿ ਕਾਰੀਗਰਾਂ ਦਾ ਸਨਮਾਨ ਕਰਾਂਗੇ। ਉਨ੍ਹਾਂ ਨੁੰ ਮਜਬੂਤ ਕਰਾਂਗੇ ਅਤੇ ਉਨ੍ਹਾਂ ਨੁੰ ਖੁਸ਼ਹਾਲ ਕਰਾਂਗੇ। ਵੋਕਲ ਫਾਰ ਲੋਕਲ ਨੂੰ ਜੀਵਨ ਦਾ ਵਿਵਹਾਰ ਬਨਾਉਣਗੇ।

ਪ੍ਰਦਰਸ਼ਨੀ ਦਾ ਕੀਤਾ ਅਵਲੋਕਨ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਭਗਵਾਨ ਸ਼੍ਰੀ ਵਿਸ਼ਵਕਰਮਾ ਜੈਯੰਤੀ ਸਮਾਰੋਹ ਸਥਾਨ 'ਤੇ ਸੂਚਨਾ, ਜਨਸੰਪਰਕ ਅਤੇ ਭਾਸ਼ਾ ਵਿਭਾਗ ਵੱਲੋਂ ਲਗਾਈ ਗਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਜੀਵਨ 'ਤੇ ਕੇਂਦ੍ਰਿਤ ਪ੍ਰਦਰਸ਼ਨੀ ਦਾ ਦੌਰਾ ਕੀਤਾ। ਪ੍ਰਦਰਸ਼ਨੀ ਵਿੱਚ ਸ੍ਰੀ ਨਰੇਂਦਰ ਮੋਦੀ ਦੀ ਜਨਸੇਵਾ ਨੂੰ ਸਮਰਪਿਤ ਯੋਜਨਾਵਾਂ ਦੇ ਨਾਲ ਹੀ ਪ੍ਰਦਰਸ਼ਨੀ ਰਾਹੀਂ ਉਨ੍ਹਾਂ ਦੀ ਕੁਸ਼ਲ ਕਾਰਜਸ਼ੈਲੀ ਨੂੰ ਪ੍ਰਦਰਸ਼ਿਤ ਕੀਤਾ ਗਿਆ। ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਕੇ. ਮਕਰੰਦ ਪਾਂਡੂਰੰਗ ਨੇ ਪ੍ਰਦਰਸ਼ਨੀ ਦੇ ਬਾਰੇ ਵਿੱਚ ਵਿਸਤਾਰ ਨਾਲ ਜਾਣਕਾਰੀ ਸਾਂਝੀ ਕੀਤੀ।

ਸ਼ਿਲਪਕਾਰਾਂ ਦਾ ਹੋਇਆ ਸਨਮਾਨ

 ਇਸ ਮੌਕੇ 'ਤੇ ਮੁੱਖ ਮੰਤਰੀ ਨੇ ਟੇਰਾਕੋਟਾ ਸ਼੍ਰੇਣੀ ਵਿੱਚ ਫਰੀਦਾਬਾਦ ਨਿਵਾਸੀ ਮਹੇਂਦਰ ਕੁਮਾਰ ਨੂੰ ਪਹਿਲਾ ਪੁਰਸਕਾਰ ਵਜੋ 3 ਲੱਖ ਰੁਪਏ, ਲੱਕੜੀ ਤੇ ਬਾਂਸ ਕ੍ਰਾਫਟ ਸ਼੍ਰੇਣੀ ਵਿੱਚ ਕੁਰੂਕਸ਼ੇਤਰ ਨਿਵਾਸੀ ਦੀਪਕ ਨੂੰ 3 ਲੱਖ ਰੁਪਏ, ਧਾਤੂ ਵਿੱਚ ਰਿਵਾੜੀ ਦੇ ਸ਼ਿਵ ਕੁਮਾਰ ਨੂੰ 3 ਲੱਖ ਰੁਪਏ, ਹੈਂਡਲੂਮਸ ਵਿੱਚ ਪਾਣੀਪਤ ਦੇ ਖੇਮਰਾਜ ਨੂੰ 3 ਲੱਖ ਰੁਪਏ, ਉੱਥੇ ਹੀ ਚਿਤਰਕਲਾ ਖੇਤਰ ਵਿੱਚ ਰਿਵਾੜੀ ਦੇ ਸੁਰੇਂਦਰ ਕੁਮਾਰ ਨੂੰ ਦੂਜਾ ਪੁਰਸਕਾਰ ਵਜੋ 51 ਹਜਾਰ ਰੁਪਏ ਤੇ ਟੇਰਾਕੋਟਾ ਵਿੱਚ ਫਰੀਦਾਬਾਦ ਦੇ ਕੇਦਾਰ ਨੂੰ 51 ਹਜਾਰ ਰੁਪਏ ਦੇ ਸਨਮਾਨ ਨਾਲ ਨਵਾਜਿਆ।

ਯੁਵਾ ਸ਼ਕਤੀ ਲਈ ਪ੍ਰੇਰਣਾਦਾਇਕ ਹਨ ਅਜਿਹੇ ਆਯੋਜਨ-ਕ੍ਰਿਸ਼ਣ ਲਾਲ ਪੰਵਾਰ

ਵਿਕਾਸ ਅਤੇ ਪੰਚਾਇਤ ਅਤੇ ਵਿਕਾਸ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਭਗਵਾਨ ਸ੍ਰੀ ਵਿਸ਼ਵਕਰਮਾ ਨੂੰ ਨਮਨ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਆਯੋਜਨ ਯੁਵਾ ਸ਼ਕਤੀ ਲਈ ਪ੍ਰੇਰਣਾਦਾਇਕ ਹਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਸੰਤ ਮਹਾਂਪੁਰਖਾਂ ਸਨਮਾਨ ਅਤੇ ਵਿਚਾਰ ਪ੍ਰਸਾਰ ਯੋਜਨਾ ਤਹਿਤ ਇਸ ਤਰਾਂ੍ਹ ਦੇ ਆਯੋਜਨ ਸਾਨੂੰ ਮਹਾਨ ਹਸਤਿਆਂ ਦੀ ਕਾਰਜਸ਼ੈਲੀ ਤੋਂ ਜਾਣੂ ਕਰਾਉਂਦੀ ਹੈ।

ਉਨ੍ਹਾਂ ਨੇ ਦੱਸਿਆ ਕਿ ਅੱਜ ਸੂਬੇ ਵਿੱਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸਮਾਨ ਵਿਕਾਸ ਕੰਮ ਕਰ ਰਹੇ ਹਨ। ਸੇਵਾ ਅਤੇ ਸੁਸ਼ਾਸਨ ਦੀ ਦਿਸ਼ਾ ਵਿੱਚ ਸਰਕਾਰ ਸਲਾਂਘਾਯੋਗ ਕਦਮ ਵਧਾ ਰਹੀ ਹੈ। ਸ਼ਹਿਰੀ ਖੇਤਰ ਨਾਲ ਹੀ ਪੇਂਡੂ ਖੇਤਰਾਂ ਵਿੱਚ ਹੋ ਰਹੇ ਵਿਕਾਸ ਵਿਕਸਿਤ ਭਾਰਤ ਦੀ ਪਰਿਕਲਪਨਾ ਨੂੰ ਸਾਕਾਰ ਕਰਨ ਵਿੱਚ ਅਹਿਮ ਹਨ।

ਵਿਸ਼ਵਕਰਮਾ ਸਮਾਜ ਸਵੈ-ਨਿਰਭਰ ਭਾਰਤ ਦੀ ਰੀਢ-ਡਾ. ਅਰਵਿੰਦ ਸ਼ਰਮਾ

ਇਸ ਮੌਕੇ 'ਤੇ ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਆਪਣੇ ਸੰਦੇਸ਼ ਵਿੱਚ ਸਪਸ਼ਟ ਤੌਰ 'ਤੇ ਜੋਰ ਦਿੱਤਾ ਕਿ ਦੇਸ਼ ਨੂੰ ਸਵੈ-ਨਿਰਭਰ ਬਨਾਉਣ ਲਈ ਸਾਨੂੰ ਦੇਸ਼ੀ ਉਤਪਾਦਕਾਂ ਦਾ ਉਪਯੋਗ ਵਧਾਉਣਾ ਹੋਵੇਗਾ। ਭਾਵੇਂ ਕਪੜਾ ਹੋਵੇ, ਆਟੋਮੋਬਾਇਲ ਹੋਵੇ ਜਾਂ ਹੋਰ ਚੀਜਾਂ, ਵੋਕਲ ਫਾਰ ਲੋਕਲ ਦਾ ਸੰਕਲਪ ਭਾਰਤ ਨੂੰ ਵਿਕਸਿਤ ਰਾਸ਼ਟਰ ਬਨਾਉਦ ਦੀ ਦਿਸ਼ਾ ਵਿੱਚ ਨਿਰਣਾਇਕ ਸਾਬਿਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਵਿਸ਼ਵਕਰਮਾ ਸਮਾਜ ਦੇਸ਼ ਦੀ ਰੀਢ ਹੈ ਅਤੇ ਇਸ ਸਮਾਜ ਦੀ ਭੂਮਿਕਾ ਸਵੈ-ਨਿਰਭਰ ਭਾਰਤ ਦੇ ਨਿਰਮਾਣ ਵਿੱਚ ਵਿਸ਼ੇਸ਼ ਹੋਵੇਗੀ।

ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ 17 ਸਤੰਬਰ 2023 ਪੀਐਮ ਵਿਸ਼ਵਕਰਮਾ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਇਸ ਯੋਜਨਾ ਦਾ ਟੀਚਾ 18 ਰਵਾਇਤੀ ਕਿੱਤਿਆਂ ਜਿਵੇ ਤਰਖਾਣ, ਲੁਹਾਰ, ਕੁਮਹਾਰ, ਮੋਚੀ ਆਦਿ ਸ਼ਿਲਪਕਾਰਾਂ ਨੂੰ ਵਿਤੀ ਮਦਦ, ਆਧੁਨਿਕ ਉਪਕਰਨ, ਸਿਖਲਾਈ ਅਤੇ ਬਾਜਾਰ ਤੱਕ ਪਹੁੰਚ ਮੁਹੱਈਆ ਕਰਾਉਣਾ ਹੈ ਤਾਂ ਜੋ ਉਹ ਸਵੈ-ਨਿਰਭਰ ਅਤੇ ਸਸ਼ਕਤ ਬਣ ਸਕੇ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਕੇਂਦਰ ਸਰਕਾਰ ਦੀ ਸਾਰੀ ਯੋਜਨਾਵਾਂ ਨੂੰ ਧਰਾਤਲ ਤੱਕ ਪਹੁੰਚਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਹੈ।

ਯੁਵਾਵਾਂ ਨੂੰ ਪਾਰਦਰਸ਼ੀ ਢੰਗ ਨਾਲ ਪ੍ਰਦਾਨ ਹੋ ਰਿਹਾ ਰੁਜਗਾਰ-ਰਣਬੀਰ ਗੰਗਵਾ

ਜਨਸਿਹਤ ਇੰਜੀਨਿਅਰਿੰਗ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਸੂਬਾ ਸਰਕਾਰ ਸਾਰੇ ਸੰਤ ਮਹਾਂਪੁਰਖਾਂ ਦੀ ਜੈਯੰਤੀ ਮਨਾ ਰਹੀ ਹੈ, ਇਹ ਸਾਡੇ ਸਾਰਿਆਂ ਲਈ ਮਾਣ ਦੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ 75ਵਾਂ ਜਨਮ ਦਿਨ ਹੈ। ਅੱਜ ਤੋਂ ਆਗਾਮੀ 2 ਅਕਤੂਬਰ ਤੱਕ ਕਈ ਜਾਗਰੂਕਤਾ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਦੀ ਅਗਵਾਈ ਹੇਠ ਯੁਵਾਵਾਂ ਨੂੰ ਨੌਕਰੀ ਮਿਲ ਰਹੀ ਹੈ। ਉਨਾਂ੍ਹ ਨੇ ਭਗਵਾਨ ਸ੍ਰੀ ਵਿਸ਼ਵਕਰਮਾ ਨੂੰ ਨਮਨ ਕਰਦੇ ਹੋਏ ਉਨ੍ਹਾਂ ਦੇ ਦੱਸੇ ਹੋਏ ਰਸਤੇ 'ਤੇ ਤੁਰਨ ਦੀ ਅਪੀਲ ਕੀਤੀ।

ਭਗਵਾਨ ਵਿਸ਼ਵਕਰਮਾ ਜੀ ਦੇ ਆਦਰਸ਼ਾਂ 'ਤੇ ਤੁਰਦੇ ਹੋਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਨਵੀਂ ਉੱਚਾਈਆਂ ਤੱਕ ਲੈ ਜਾ ਰਹੇ-ਓਪੀ ਧਨਖੜ

ਸਾਬਕਾ ਮੰਤਰੀ ਅਤੇ ਭਾਜਪਾ ਦੇ ਰਾਸ਼ਟਰੀ ਸਕੱਤਰ ਸ੍ਰੀ ਓ.ਪੀ.ਧਨਖੜ ਨੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਜੀ ਨੇ ਦੁਨਿਆ ਦੇ ਵਿਕਾਸ ਲਈ ਜੋ ਆਧਾਰ ਸਥਾਪਿਤ ਕੀਤਾ ਸੀ, ਅੱਜ ਉਸੇ ਦਿਸ਼ਾ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇਸ਼ ਨੂੰ ਨਵੀਂ ਉੱਚਾਈਆਂ ਤੱਕ ਲੈ ਜਾ ਰਹੇ ਹਨ। ਜਿਵੇ ਭਗਵਾਨ ਵਿਸ਼ਵਕਰਮਾ ਨੇ ਦੁਨਿਆ ਨੂੰ ਆਕਾਰ ਦਿੱਤਾ, ਉਸੇ ਤਰ੍ਹਾਂ ਸ੍ਰੀ ਨਰੇਂਦਰ ਮੋਦੀ ਭਾਰਤ ਦੇ ਸੰਪੂਰਨ ਵਿਕਾਸ ਲਈ ਲਗਾਤਾਰ ਕੰਮ ਕਰ ਰਹੇ ਹਨ।

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੀ ਉਨ੍ਹਾਂ ਦੇ ਵਿਜਨ ਨੂੰ ਰਾਜ ਵਿੱਚ ਅੱਗੇ ਵਧਾ ਰਹੇ ਹਨ। ਅੱਜ ਭਾਰਤ ਦੁਨਿਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਚੁੱਕਾ ਹੈ ਅਤੇ ਬਹੁਤ ਜਲਦ ਤੀਜੇ ਸਥਾਨ 'ਤੇ ਪਹੁੰਚੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤ ਵੱਡੀ ਤਾਕਤਾਂ ਨਾਲ ਟੱਕਰ ਲੈਣ ਦੀ ਸਕਰਥਾ ਰੱਖਦਾ ਹੈ ਅਤੇ ਇਸ ਵਿੱਚ ਸਭ ਤੋਂ ਵੱਡਾ ਯੋਗਦਾਨ ਵਿਸ਼ਵਕਰਮਾ ਸਮਾਜ ਦਾ ਹੀ ਹੋਵੇਗਾ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਵਿੱਚ ਭਾਈਚਾਰਾ ਦੁਬਾਰਾ ਜਿੰਦਾ-ਰਾਮਚੰਦਰ ਜਾਂਗੜਾ

ਰਾਜਸਭਾ ਸਾਂਸਦ ਸ੍ਰੀ ਰਾਮਚੰਦਰ ਜਾਂਗੜਾ ਨੇ ਕਿਹਾ ਕਿ ਹਰਿਆਣਾ ਸਦਿਆਂ ਤੋਂ ਭਾਈਚਾਰੇ, ਆਪਸੀ ਮਦਦ ਅਤੇ ਸਮਾਜਿਕਤਾ ਦਾ ਪ੍ਰਤੀਕ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਅੱਜ ਉਸ ਰਵਾਇਤ ਨੂੰ ਦੁਬਾਰਾ ਜਿੰਦਾ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਵਿਸ਼ਵਕਰਮਾ ਸਮਾਜ ਅਤੇ ਹੋਰ ਸਾਰੀ ਬਿਰਾਦਰਿਆਂ ਨੇ ਸਾਰੇ ਸਮਾਜਾਂ ਨੂੰ ਆਪਣੀ ਆਪਣੀ ਭੂਮਿਕਾਵਾਂ ਨਾਲ ਹਰਿਆਣਾ ਨੂੰ ਸਵੈ-ਨਿਰਭਰ ਅਤੇ ਖ਼ੁਸ਼ਹਾਲ ਬਣਾਇਆ ਜਾ ਰਿਹਾ ਹੈ। ਉਨਾਂ੍ਹ ਨੇ ਕਿਹਾ ਕਿ 36 ਬਿਰਾਦਰੀ ਦਾ ਆਪਸੀ ਭਾਈਚਾਰਾ ਹਰਿਆਣਾ ਦੀ ਅਸਲੀ ਪਛਾਣ ਹੈ ਅਤੇ ਮੁੱਖ ਮੰਤਰੀ ਇਸ ਨੂੰ ਹੋਰ ਮਜਬੂਤ ਕਰਨ ਲਈ ਲਗਾਤਾਰ ਯਤਨ ਕਰ ਰਹੇ ਹਨ।

 

Tags: Nayab Singh Saini , Haryana , Bharatiya Janata Party , BJP , Haryana Chief Minister , Chief Minister of Haryana , BJP Haryana , Dr Arvind Sharma , Krishan Lal Panwar , Ranbir Gangwa , Rohtak , Lord Vishwakarma Jayanti , Mukhyamantri Vishwakarma Samman Yojana

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD