Friday, 05 June 2026

 

 

ਖ਼ਾਸ ਖਬਰਾਂ ਡੈਲਸੀ ਰੋਡਰਿਗਜ਼ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਹਰਿਆਣਾ ਸਾਰੇ ਵਿਭਾਗਾਂ ਨੂੰ ਆਪਣੇ 5 ਸਾਲਾਂ ਦਾ ਰੋਡਮੈਪ ਏਆਈ ਟੂਲ 'ਤੇ ਅਪਲੋਡ ਕਰਨ ਦੇ ਨਾਇਬ ਸਿੰਘ ਸੈਣੀ ਨੇ ਦਿੱਤੇ ਨਿਰਦੇਸ਼ ਨਾਇਬ ਸਿੰਘ ਸੈਣੀ ਨੇ ਮਾਰਚ 2027 ਤੱਕ 12 ਫੁੱਟ ਦੀ ਹਰ ਸੜਕ ਨੂੰ 18 ਫੁੱਟ ਚੌੜਾ ਕਰਨ ਦੇ ਨਿਰਦੇਸ਼ ਦਿੱਤੇ ਸੂਬੇ ਵਿੱਚ ਸਾਰੇ ਯੋਗ ਪਰਿਵਾਰਾਂ ਨੂੰ ਦਿੱਤੀ ਜਾਵੇਗੀ ਰਿਹਾਇਸ਼ੀ ਸਹੂਲਤ : ਨਾਇਬ ਸਿੰਘ ਸੈਣੀ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਨੌਜਵਾਨਾਂ ਨੂੰ ਰੁਜ਼ਗਾਰ ਸਿਰਜਕ ਬਣ ਕੇ ‘ਵਿਕਸਿਤ ਭਾਰਤ’ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਦੀ ਕੀਤੀ ਅਪੀਲ ਹਰਿਆਣਾ ਦੇ ਵੱਖ-ਵੱਖ ਬੋਰਡਾਂ ਅਤੇ ਕਮਿਸ਼ਨਾਂ ਦੇ ਨਵ-ਨਿਯੁਕਤ ਚੇਅਰਮੈਨਾਂ, ਵਾਈਸ-ਚੇਅਰਮੈਨਾਂ ਅਤੇ ਮੈਂਬਰਾਂ ਨੇ ਪੰਚਕੂਲਾ ਵਿੱਚ ਸੰਭਾਲਿਆ ਅਹੁਦਾ ਗੌਰਵ ਗੌਤਮ ਨੇ ਹਰਿਆਣਾ ਦੇ 23 ਉੱਤਮ ਖਿਡਾਰੀਆਂ ਨੂੰ ਸੀਨੀਅਰ ਅਤੇ ਜੂਨੀਅਰ ਕੋਚਾਂ ਦੇ ਨਿਯੁਕਤੀ ਪੱਤਰ ਸੌਂਪੇ 1 ਕਿਲੋਵਾਟ ਖਪਤਕਾਰਾਂ ਦੇ ਘਰ ਬਿਨਾਂ ਬੈਂਕ ਗਾਰੰਟੀ ਲੱਗੇਗਾ ਸੋਲਰ ਸਿਸਟਮ, ਬਿਜਲੀ ਬਿੱਲ ਹੋਵੇਗਾ ਜ਼ੀਰੋ : ਅਨਿਲ ਵਿਜ ਹਰਿਆਣਾ ਵਿੱਚ ਨਿਯਮਾਂ ਦੇ ਸਰਲੀਕਰਨ ਨਾਲ ਵਧੀ ਕਾਰੋਬਾਰੀ ਸੁਗਮਤਾ ਸੂਬੇ ਦੇ ਸਰਕਾਰੀ ਪੌਲੀਟੈਕਨਿਕ ਸੰਸਥਾਵਾਂ ਵਿੱਚ ਸ਼ੁਰੂ ਹੋਣਗੇ ਨਵੇਂ ਰੁਜ਼ਗਾਰਮੁਖੀ ਕੋਰਸ : ਮਹੀਪਾਲ ਢਾਂਡਾ ਰਾਜ ਸਰਕਾਰ ਸੂਬੇ ਦੇ ਸਰਕਾਰੀ ਹਸਪਤਾਲਾਂ ਨੂੰ ਅਤਿ-ਆਧੁਨਿਕ ਸਹੂਲਤਾਂ ਦੇਣ ਲਈ ਚੁੱਕ ਰਹੀ ਹੈ ਕਦਮ : ਆਰਤੀ ਸਿੰਘ ਰਾਓ ਗੁਰੂਗ੍ਰਾਮ ਵਾਸੀਆਂ ਲਈ ਵੱਡੀ ਸੌਗਾਤ ਨਾਂਗਲ ਚੌਧਰੀ ਵਿੱਚ 11.65 ਕਰੋੜ ਦੀ ਲਾਗਤ ਨਾਲ ਬਣੇਗਾ ਅਤਿ-ਆਧੁਨਿਕ ਕਮਿਊਨਿਟੀ ਹੈਲਥ ਸੈਂਟਰ : ਆਰਤੀ ਸਿੰਘ ਰਾਓ ਮੁੱਖ ਸਕੱਤਰ ਨੂੰ ਹਰਿਆਣਾ ਰਾਈਟ ਟੂ ਸਰਵਿਸ ਕਮਿਸ਼ਨ ਦੇ ਚੀਫ਼ ਕਮਿਸ਼ਨਰ ਦਾ ਵਾਧੂ ਚਾਰਜ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਯੂਕੇ ‘ਚ ਕਤਲ ਕੇਸ ਪਿੱਛੋਂ ਸਿੱਖਾਂ ਨੂੰ ਨਿਸ਼ਾਨਾ ਬਣਾਉਣ ’ਤੇ ਸੱਜੇ ਪੱਖੀ ਪਾਰਟੀਆਂ ਨੂੰ ਲਿਆ ਆੜੇ ਹੱਥੀਂ ਹਰ ਇਕ ਇਨਸਾਨ ਸਾਈਕਲਿੰਗ ਨੂੰ ਆਪਣੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣਾਵੇ : ਵਿਧਾਇਕ ਰੁਪਿੰਦਰ ਸਿੰਘ ਹੈਪੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਐਲਾਨ ਤੋਂ 24 ਘੰਟਿਆਂ ਦੇ ਅੰਦਰ, ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਸਕੂਲਾਂ ਦੁਆਰਾ ਮਨਮਾਨੇ ਢੰਗ ਨਾਲ ਫੀਸਾਂ ਵਿੱਚ ਵਾਧੇ ‘ਤੇ ਰੋਕ ਲਈ ਕਾਨੂੰਨ ਦਾ ਖਰੜਾ ਬਣਾਉਣ ਦੇ ਹੁਕਮ 'ਆਪ' ਨੇ ਜਾਖੜ ਅਤੇ ਬਿੱਟੂ ਦਾ ਹਵਾਲਾ ਦਿੰਦੇ ਹੋਏ ਭਾਜਪਾ ਦੀ 'ਵਰਤੋਂ ਅਤੇ ਸੁੱਟੋ' ਦੀ ਰਾਜਨੀਤੀ ਦੀ ਕੀਤੀ ਨਿੰਦਾ ਸਾਲ 2025-26 ਦੌਰਾਨ ਬਿਸਤ-ਦੁਆਬ ਨਹਿਰੀ ਨੈਟਵਰਕ ਹੇਠ ਸਿੰਜਾਈ ਅਧੀਨ ਰਕਬੇ 'ਚ ਹੋਇਆ 167% ਵਾਧਾ : ਬਰਿੰਦਰ ਕੁਮਾਰ ਗੋਇਲ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ

 

ਮਾਨਤਾ ਪ੍ਰਾਪਤ ਰਾਜਨੀਤੀਕ ਪਾਰਟੀਆਂ 30 ਸਤੰਬਰ ਤੱਕ ਆਪਣੇ ਬੀਐਲਏ ਨਿਯੁਕਤ ਕਰਨ-ਸੀਈਓ ਏ. ਸ੍ਰੀਨਿਵਾਸ

ਹਰਿਆਣਾ ਵਿੱਚ ਲਗਭਗ 23 ਸਾਲਾਂ ਤੋਂ ਬਾਅਦ ਹੋ ਰਿਹਾ ਹੈ ਵੋਟਰ ਲਿਸਟਾਂ ਦਾ ਵਿਸ਼ੇਸ਼ ਸੋਧ ਦਾ ਕੰਮ

A Sreenivas, Election Commision Haryana, ECI, Chief Electoral Officer Haryana, CEO Haryana

Web Admin

Web Admin

5 Dariya News

ਚੰਡੀਗੜ੍ਹ , 16 Sep 2025

Last updated on: Sep 19, 2025, 10:58 IST

ਹਰਿਆਣਾ ਦੇ ਮੁੱਖ ਚੌਣ ਅਧਿਕਾਰੀ ਸ੍ਰੀ ਏ. ਸ੍ਰੀਨਿਵਾਸ ਨੇ ਸੂਬੇ ਦੀ ਸਾਰੀ ਕੌਮੀ ਅਤੇ ਰਾਜ ਪੱਧਰੀ ਮਾਨਤਾ ਪ੍ਰਾਪਤ ਰਾਜਨੀਤੀਕ ਪਾਰਟੀਆਂ ਤੋਂ ਅਪੀਲ ਕੀਤੀ ਕਿ ਉਹ ਆਪਣੀ ਆਪਣੀ ਪਾਰਟੀਆਂ ਦੇ ਬੂਥ ਲੇਵਲ ਏਜੇਂਟ 30 ਸਤੰਬਰ, 2025 ਤੱਕ ਨਿਯੁਕਤ ਕਰਨ ਅਤੇ ਇਸ ਦੀ ਜਾਣਕਾਰੀ ਮੁੱਖ ਚੌਣ ਅਧਿਕਾਰੀ ਅਤੇ ਰਾਜ ਦੇ ਸਾਰੇ ਜ਼ਿਲ੍ਹਾ ਡਿਪਟੀ ਕਮੀਸ਼ਨਰ ਅਤੇ ਜ਼ਿਲ੍ਹਾ ਚੌਣ ਅਧਿਕਾਰੀਆਂ ਨੂੰ ਭਿਜਵਾਣਾ ਯਕੀਨੀ ਕਰਨ।ਸ੍ਰੀ ਏ. ਸ੍ਰੀਨਿਵਾਸ ਅੱਜ ਇੱਥੇ ਵੋਟਰ ਲਿਸਟਾਂ ਦਾ ਵਿਸ਼ੇਸ਼ ਗਹਿਨ ਸੋਧ ਨੂੰ ਲੈ ਕੇ ਬੁਲਾਈ ਗਈ ਰਾਜਨੀਤੀਕ ਪਾਰਟੀਆਂ ਨੂੰ ਸੰਬੋਧਿਤ ਕਰ ਰਹੇ ਸਨ।

ਉਨ੍ਹਾਂ ਨੇ ਕਿਹਾ ਕਿ ਭਾਰਤ ਚੌਣ ਕਮੀਸ਼ਨ ਦਿਸ਼ਾ ਨਿਰਦੇਸ਼ ਅਨੁਸਾਰ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਸੂਬੇ ਦੇ ਮੁੱਖ ਚੌਣ ਅਧਿਕਾਰੀ ਆਪਣੇ ਆਪਣੇ ਰਾਜਾਂ ਦੀ ਵੋਟਰ ਲਿਸਟਾਂ ਦਾ ਵਿਸ਼ੇਸ਼ ਗਹਿਨ ਸੋਧ ਤੋਂ ਪਹਿਲਾਂ ਦਾ ਕੰਮ ਕਰ ਰਹੇ ਹਨ। ਹਰਿਆਣਾ ਵਿੱਚ ਵੋਟਰ ਲਿਸਟਾਂ ਦੇ ਗਹਿਨ ਨਿਰੀਖਣ ਦਾ ਕੰਮ ਲਗਭਗ 23 ਸਾਲਾਂ ਬਾਅਦ ਹੋ ਰਿਹਾ ਹੈ। ਮੌਜ਼ੂਦਾ ਵੋਟਰ ਲਿਸਟ ਨੂੰ ਸਾਲ 2002 ਦੀ ਵੋਟਰ ਲਿਸਟ ਨਾਲ ਮਿਲਾਨ ਕੀਤਾ ਜਾਵੇਗਾ ਜੇਕਰ ਵੋਟਰ ਦਾ ਨਾਮ ਦੋਹਾਂ ਵੋਟਰ ਲਿਸਟਾਂ ਵਿੱਚ ਰਜਿਸਟਰਡ ਹੈ ਤਾਂ ਉਸ ਨੂੰ ਕੋਈ ਵੀ ਦਸਤਾਵੇਜ ਦੇਣ ਦੀ ਲੋੜ ਨਹੀਂ ਹੋਵੇਗੀ।

ਸ੍ਰੀ ਏ. ਸ੍ਰੀ ਨਿਵਾਸ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੇ ਐਕਟ 326 ਅਨੁਸਾਰ ਸਿਰਫ਼ ਭਾਰਤ ਦੇ ਨਾਗਰਿਕ ਨੂੰ ਹੀ ਵੋਟਰ ਲਿਸਟ ਵਿੱਚ ਨਾਮ ਦਰਜ ਕਰਵਾਉਣ ਦਾ ਅਧਿਕਾਰ ਹੈ ਦੂਜੇ ਦੇਸ਼ ਦੇ ਨਾਗਰਿਕ ਭਾਰਤ ਵਿੱਚ ਵੋਟਰ ਨਹੀਂ ਬਣ ਸਕਦੇ । ਉਨ੍ਹਾਂ ਨੇ ਦੱਸਿਆ ਕਿ ਹਰਿਆਣਾ ਦੀ ਵੋਟਰ ਲਿਸਟ ਦਾ ਅੰਤਮ ਪ੍ਰਕਾਸ਼ਨ ਵਿਧਾਨਸਭਾ ਇਲੈਕਸ਼ਨ 2024 ਤੋਂ ਪਹਿਲਾਂ ਕੀਤਾ ਗਿਆ ਸੀ।

ਉਨ੍ਹਾਂ ਨੇ ਦੱਸਿਆ ਕਿ ਸਾਰੇ ਮਾਨਤਾ ਪ੍ਰਾਪਤ ਰਾਜਨੀਤੀਕ ਪਾਰਟੀਆਂ ਨੂੰ ਬੀਐਲਏ ਨਿਯੁਕਤ ਕਰਨਾ ਜਰੂਰੀ ਹੈ ਕਿਉਕਿ ਬੀਐਲਏ ਨੂੰ ਆਪਣੇ ਵੋਟਿੰਗ ਕੇਂਦਰ ਦੀ ਪੂਰੀ ਜਾਣਕਾਰੀ ਰਹਿੰਦੀ ਹੈ। ਉਸ ਨੂੰ ਇਹ ਵੀ ਪਤਾ ਰਹਿੰਦਾ ਹੈ ਕਿ ਕਿਸ ਨੇ 18 ਸਾਲ ਦੀ ਉਮਰ ਪੂਰੀ ਕੀਤੀ ਹੈ ਅਤੇ ਕਿਸ ਵੋਟਰ ਦੀ ਮੌਤ ਹੋ ਚੁੱਕੀ ਹੈ। ਇਹ ਜਾਣਕਾਰੀ ਬੀਐਲਓ ਲਈ ਵੋਟਰ ਲਿਸਟਾਂ ਦੀ ਬਿਨ੍ਹਾਂ ਗਲਤੀ ਤੋਂ ਬਨਾਉਣ ਵਿੱਚ ਬਹੁਤ ਮਹੱਤਵਪੂਰਨ ਹੁੰਦੀ ਹੈ।

ਮੁੱਖ ਚੌਣ ਅਧਿਕਾਰੀ ਨੇ ਰਾਜਨੀਤੀਕ ਪਾਰਟੀਆਂ ਦੇ ਪ੍ਰਤੀਨਿਧੀਆਂ ਨੂੰ ਇਸ ਗੱਲ ਤੋਂ ਵੀ ਜਾਣੂ ਕਰਵਾਇਆ ਕਿ ਭਾਰਤ ਚੌਣ ਕਮੀਸ਼ਨ ਸਾਰੇ ਰਾਜਾਂ ਦੇ ਵੋਟਰਾਂ ਦਾ ਡੇਟਾ ਸਰਚਏਵੇਲ ਮੋੜ 'ਤੇ ਲਿਆਉਣ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ। ਸਾਰੇ ਰਾਜਾਂ ਦਾ ਇਹ ਕੰਮ ਪੂਰਾ ਹੋਣ ਤੋਂ ਬਾਅਦ ਭਾਰਤ ਚੌਣ ਕਮੀਸ਼ਨ ਦੇ ਵੋਟਰ ਪੋਰਟਲ 'ਤੇ ਕੋਈ ਵੀ ਵਿਅਕਤੀ ਕਿਸੇ ਵੀ ਵੋਟਰ ਦੇ ਨਾਮ ਦਾ ਸਰਚ ਕਰ ਸਕਦਾ ਹੈ।

ਮੀਟਿੰਗ ਵਿੱਚ ਵਧੀਕ ਮੁੱਖ ਚੌਣ ਅਧਿਕਾਰੀ ਸ੍ਰੀਮਤੀ ਹੇਮਾ ਸ਼ਰਮਾ, ਸਾਂਝਾ ਮੁੱਖ ਚੌਣ ਅਧਿਕਾਰੀ ਸ੍ਰੀ ਰਾਜ ਕੁਮਾਰ ਲੋਹਾਨ, ਸਹਾਇਕ ਮੁੱਖ ਚੌਣ ਅਧਿਕਾਰੀ ਸ੍ਰੀ ਸੁਨੀਲ ਭੌਰਿਆਂ ਤੋਂ ਇਲਾਵਾ ਸ੍ਰੀ ਤਲਵਿੰਦਰ ਸਿੰਘ, ਇੰਡਿਅਨ ਨੈਸ਼ਨਲ ਕਾਂਗ੍ਰੇਸ , ਸ੍ਰੀ ਸਤੀਸ਼ ਸੈਠੀ, ਸੀਪੀਆਈਐਮ, ਸ੍ਰੀ ਰਣਧੀਰ ਸਿੰਘ, ਜਨਨਾਇਕ ਜਨਤਾ ਪਾਰਟੀ, ਡਾ. ਸਤਯਾਵਰਤ, ਇੰਡੀਅਨ ਨੈਸ਼ਨਲ ਲੋਕਦਲ, ਸ੍ਰੀ ਰਾਮਸਰੂਪ, ਬਹੁਜਨ ਸਮਾਜ ਪਾਰਟੀ ਆਦਿ ਰਾਜਨੀਤੀਕ ਪਾਰਟੀਆਂ ਦੇ ਪ੍ਰਤੀਨਿਧੀ ਸ਼ਾਮਲ ਰਹੇ।

ਸਾਲ 2002 ਦੀ ਵੋਟਰ ਲਿਸਟ ਨੂੰ ਸਾਲ 2024 ਦੀ ਵੋਟਰ ਲਿਸਟ ਤੋਂ ਮਿਲਾਨ ਦਾ ਕੰਮ ਸਾਰੇ ਬੀਐਲਓ ਵੱਲੋਂ ਮਿਤੀ 20 ਸਤੰਬਰ 2025 ਤੱਕ ਕੀਤਾ ਜਾਣਾ ਹੈ। ਜੋ ਕਿ ਭੁੱਲ ਕੇ ਮਿਤੀ 16.09.2025 ਨੂੰ ਵੰਡੇ ਸਮਾਚਾਰ ਪੱਤਰਾਂ ਵਿੱਚ 20 ਅਕਤੂਬਰ ਪ੍ਰਕਾਸ਼ਿਤ ਹੋ ਗਿਆ ਹੈ। ਹਰਿਆਣਾ ਵਿੱਚ ਉਕਤ ਦੋਹਾਂ ਸਾਲਾਂ ਦੀ ਵੋਟਰ ਲਿਸਟਾਂ ਦੇ ਮਿਲਾਨ ਦਾ ਕੰਮ ਸਾਰੇ ਬੀਐਲਓ ਵੱਲੋਂ 20 ਸਤੰਬਰ 2025 ਤੱਕ ਕੀਤਾ ਜਾਣਾ ਹੈ।

 

Tags: A Sreenivas , Election Commision Haryana , ECI , Chief Electoral Officer Haryana , CEO Haryana

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD