Thursday, 04 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਹਿਮਾਚਲ ਪ੍ਰਦੇਸ਼ ਤੋਂ ਨਰੇਂਦਰ ਮੋਦੀ ਦਾ ਅਟੁੱਟ ਰਿਸ਼ਤਾ : ਪ੍ਰੇਮ ਕੁਮਾਰ ਧੂਮਲ

Prem Kumar Dhumal, Himachal Pradesh, Himachal, Bharatiya Janata Party, BJP, BJP Himachal, BJP Himachal Pradesh

Web Admin

Web Admin

5 Dariya News

ਚੰਡੀਗੜ੍ਹ , 17 Sep 2025

Last updated on: Sep 18, 2025, 10:59 IST

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਜੀਵਨ ਯਾਤਰਾ –ਇੱਕ ਸਮਰਪਿਤ ਵਰਕਰ ਤੋਂ ਲੈ ਕੇ ਦੇਸ਼ ਦੀ ਸਰਬਉੱਚ ਅਗਵਾਈ ਤੱਕ ਭਾਰਤ ਦੇ ਵੱਖ-ਵੱਖ ਖੇਤਰਾਂ ਨਾਲ ਉਨ੍ਹਾਂ ਦੇ ਡੂੰਘੇ ਜੁੜਾਅ ਦੀ ਕਹਾਣੀ ਹੈ। ਇਨ੍ਹਾਂ ਜੁੜਾਅਵਾਂ ਵਿੱਚੋਂ ਇੱਕ ਵਿਸ਼ੇਸ਼ ਨਿਜੀ, ਰਾਜਨੀਤਿਕ ਅਤੇ ਅਧਿਆਤਮਿਕ ਸਬੰਧ ਹਿਮਾਚਲ ਪ੍ਰਦੇਸ਼ ਨਾਲ ਰਿਹਾ ਹੈ, ਦੇਵਭੂਮੀ, ਵੀਰਭੂਮੀ ਅਤੇ ਬੇਮਿਸਾਲ ਕੁਦਰਤੀ ਸੁੰਦਰਤਾ ਦੀ ਧਰਤੀ ਹੈ। ਦੇਸ਼ ਦੀ ਵਾਗਡੋਰ ਸੰਭਾਲਣ ਤੋਂ ਬਹੁਤ ਪਹਿਲਾਂ ਹੀ, ਨਰੇਂਦਰ ਮੋਦੀ ਨੇ ਹਿਮਾਚਲ ਦੀਆਂ ਪਵਿੱਤਰ ਵਾਦੀਆਂ 'ਤੇ ਆਪਣੀ ਛਾਪ ਛੱਡ ਦਿੱਤੀ ਸੀ।

ਮੋਦੀ ਦਾ ਹਿਮਾਚਲ ਨਾਲ ਰਸਮੀ ਜੁੜਾਅ ਵਰ੍ਹੇ 1994 ਵਿੱਚ ਹੋਇਆ, ਜਦੋਂ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਨੇ ਰਾਜ ਇੰਚਾਰਜ ਨਿਯੁਕਤ ਕੀਤਾ। ਨਿਯੁਕਤੀ ਤੋਂ ਪਹਿਲਾਂ ਵੀ, ਉਨ੍ਹਾਂ ਦੀ ਹਿਮਾਚਲ ਦੀਆਂ ਯਾਤਰਾਵਾਂ ਅਧਿਆਤਮਿਕ ਸਾਧਨਾ ਅਤੇ ਸਥਾਨਕ ਸੱਭਿਆਚਾਰ ਨਾਲ ਡੂੰਘੇ ਸੰਪਰਕ ਦਾ ਮਾਧਿਅਮ ਰਹੀਆਂ ਸਨ। ਉਹ ਸ਼ਿਮਲਾ ਦੇ ਜਾਖੂ ਅਤੇ ਸੰਕਟਮੋਚਨ ਮੰਦਿਰਾਂ ਵਿੱਚ ਅਕਸਰ ਜਾਂਦੇ ਸਨ ਅਤੇ ਰਸਤੇ ਵਿੱਚ ਬਾਂਦਰਾਂ ਨੂੰ ਖੁਆਉਣ ਲਈ ਛੋਲੇ ਅਤੇ ਗੁੜ ਆਪਣੇ ਨਾਲ ਰੱਖਦੇ ਸਨ – ਇਹ ਉਨ੍ਹਾਂ ਦੇ ਜਾਨਵਰਾਂ ਅਤੇ ਕੁਦਰਤ ਦੇ ਪ੍ਰਤੀ ਉਨ੍ਹਾਂ ਦੀ ਹਮਦਰਦੀ ਦਾ ਪ੍ਰਮਾਣ ਸੀ।

1998 ਦੀਆਂ ਵਿਧਾਨ ਸਭਾ ਚੋਣਾਂ ਨਰੇਂਦਰ ਮੋਦੀ ਦੀ ਅਗਵਾਈ ਅਤੇ ਹਿਮਾਚਲ ਤੋਂ ਉਨ੍ਹਾਂ ਦੇ ਜ਼ਮੀਨੀ ਜੁੜਾਅ ਦਾ ਪ੍ਰਮਾਣ ਰਿਹਾ। ਉਸ ਦੌਰ ਵਿੱਚ ਨਾ ਸੋਸ਼ਲ ਮੀਡੀਆ ਸੀ ਅਤੇ ਨਾ ਆਧੁਨਿਕ ਪ੍ਰਚਾਰ ਸਾਧਨ, ਫਿਰ ਵੀ ਉਨ੍ਹਾਂ ਨੇ ਕਿਤੇ ਯਾਤਰਾਵਾਂ ਕੀਤੀਆਂ ਅਤੇ ਜਨ ਸੰਪਰਕ ਦੇ ਸ਼ਾਨਦਾਰ ਤਰੀਕੇ ਲੱਭੇ ਅਤੇ ਵਰਕਰਾਂ ਵਿੱਚ ਉਤਸਾਹ ਜਗਾਇਆ। ਨਾਲ ਹੀ ਸਥਾਨਕ ਸੱਭਿਆਚਾਰ ਨੂੰ ਸਨਮਾਨ ਦਿੰਦੇ ਹੋਏ ਅਨੋਖੇ ਸੁਆਗਤ ਦੁਆਰ ਬਣਵਾਏ। ਚੰਬਾ ਵਿੱਚ ਉਨ੍ਹਾਂ ਦੀ ਹੀ ਪਹਿਲ ‘ਤੇ ਬਣਿਆ ‘ਗੱਦੀ ਸ਼ੌਲ ਗੇਟ’ ਨਾ ਸਿਰਫ਼ ਸਥਾਨਕ ਗੌਰਵ ਦਾ ਪ੍ਰਤੀਕ ਬਣਿਆ, ਸਗੋਂ ਭਾਜਪਾ ਦਾ ਸੰਦੇਸ਼ ਸਿੱਧੇ ਜਨਤਾ ਦੇ ਦਿਲ ਤੱਕ ਪਹੁੰਚਾਉਣ ਦਾ ਪ੍ਰਭਾਵਸ਼ਾਲੀ ਜ਼ਰੀਆ ਸਿੱਧ ਹੋਇਆ। 

ਹਿਮਾਚਲ ਤੋਂ ਨਰੇਂਦਰ ਮੋਦੀ ਦਾ ਜੁੜਾਅ ਸਿਰਫ਼ ਸੰਗਠਨ ਅਤੇ ਰਾਜਨੀਤੀ ਤੱਕ ਸੀਮਤ ਨਹੀਂ ਰਿਹਾ, ਸਗੋਂ ਇੱਥੋਂ ਦੀ ਪ੍ਰਕਿਰਤੀ ਅਤੇ ਲੋਕਾਂ ਨਾਲ ਉਨ੍ਹਾਂ ਦਾ ਡੂੰਘਾ ਗੂੜ੍ਹਾ ਸਬੰਧ ਵੀ ਸਮੇਂ-ਸਮੇਂ 'ਤੇ ਸਾਹਮਣੇ ਆਇਆ ਹੈ। ਨਰੇਂਦਰ ਮੋਦੀ ਅਕਸਰ ਹਿਮਾਚਲ ਪ੍ਰਦੇਸ਼ ਵਿੱਚ ਬਿਜਲੀ ਮਹਾਦੇਵ ਦੇ ਦਰਸ਼ਨ ਕਰਨ ਜਾਂਦੇ ਸਨ, ਜੋ ਉੱਥੋਂ ਦੇ ਸਥਾਨਕ ਦੇਵਤਾ ਹਨ। ਰਸਤੇ ਵਿੱਚ ਉਹ ਗ੍ਰਾਮੀਣਾਂ ਨਾਲ ਸਹਿਜਤਾ ਨਾਲ ਗੱਲਬਾਤ ਕਰਦੇ ਅਤੇ ਉਨ੍ਹਾਂ ਦੇ ਅਨੁਭਵਾਂ ਅਤੇ ਹਾਲਾਤ ਨੂੰ ਸਮਝਣ ਵਿੱਚ ਦਿਲਚਸਪੀ ਦਿਖਾਉਂਦੇ ਸਨ। 

ਮੰਦਿਰ ਪਹੁੰਚਣ ਤੋਂ ਬਾਅਦ ਮੋਦੀ ਨਾ ਸਿਰਫ਼ ਦਰਸ਼ਨ ਕਰਦੇ, ਸਗੋਂ ਆਲੇ ਦੁਆਲੇ ਦੀ ਕੁਦਰਤੀ ਸੁੰਦਰਤਾ ਦਾ ਆਨੰਦ ਵੀ ਲਿਆ ਕਰਦੇ ਸਨ। ਉਨ੍ਹਾਂ ਨੇ ਹਿਮਾਚਲ ਭਾਜਪਾ ਸੰਗਠਨ ਨੂੰ ਮਜ਼ਬੂਤੀ ਅਤੇ ਨਵੀਂ ਊਰਜਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ। ਵਰਕਰਾਂ  ਨੂੰ ਰਾਜਨੀਤੀ ਵਿੱਚ ਵਧੇਰੇ ਅਨੁਸ਼ਾਸਿਤ, ਸੰਗਠਿਤ ਅਤੇ ਗੰਭੀਰ ਬਣਾਉਣ ਦਾ ਕ੍ਰੈਡਿਟ ਵੀ ਉਨ੍ਹਾਂ ਨੂੰ ਜਾਂਦਾ ਹੈ। ਪੁਰਾਣੇ ਵਰਕਰ ਯਾਦ ਕਰਦੇ ਹਨ ਕਿ ਇੰਚਾਰਜ ਵਜੋਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਰਾਜ ਕਾਰਜਕਾਰਨੀ ਦੀ ਮੀਟਿੰਗ, ਜੋ ਪਹਿਲਾਂ ਅੱਧੇ ਦਿਨ ਦੀ ਰਸਮੀ ਪ੍ਰਕਿਰਿਆ ਹੋਇਆ ਕਰਦੀ ਸੀ, ਉਸ ਨੂੰ ਦੋ ਦਿਨਾਂ ਦੀ ਰਿਹਾਇਸ਼ੀ ਪ੍ਰਣਾਲੀ ਵਿੱਚ ਬਦਲ ਦਿੱਤਾ। 

ਇਹੀ ਕਦਮ ਸੰਗਠਨ ਨੂੰ ਸਸ਼ਕਤ ਕਰਨ ਲਈ ਇੱਕ ਮਜ਼ਬੂਤ ਨੀਂਹ ਬਣਿਆ। ਉਨ੍ਹਾਂ ਨੇ ਹਿਮਾਚਲ ਦੇ ਭਾਜਪਾ ਸੰਗਠਨ ਨੂੰ ਮਜ਼ਬੂਤ ਬਣਾਉਣ ਅਤੇ ਇਸ ਵਿੱਚ ਨਵੀਂ ਊਰਜਾ ਦਾ ਸੰਚਾਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਨੇ ਵਰਕਰਾਂ ਨੂੰ ਰਾਜਨੀਤੀ ਵਿੱਚ ਵਧੇਰੇ ਯੋਜਨਾਬੱਧ ਅਤੇ ਗੰਭੀਰ ਪਹੁੰਚ ਅਪਣਾਉਣ ਲਈ ਤਿਆਰ ਕੀਤਾ। ਇੱਕ ਸੀਨੀਅਰ ਵਰਕਰ ਯਾਦ ਕਰਦਾ ਹੈ ਕਿ ਇੰਚਾਰਜ ਦੇ ਰੂਪ ਵਿੱਚ ਆਉਂਦਿਆ ਹੀ ਉਨ੍ਹਾਂ ਨੇ ਰਾਜ ਕਾਰਜਕਾਰਨੀ ਦੀ ਮੀਟਿੰਗ, ਜੋ ਕਿ ਪਹਿਲਾਂ ਸਿਰਫ਼ ਅੱਧੇ ਦਿਨ ਦੀ ਰਸਮੀ ਹੁੰਦੀ ਸੀ, ਉਸ ਨੂੰ ਦੋ ਦਿਨਾਂ ਦਾ ਰਿਹਾਇਸ਼ੀ ਪ੍ਰੋਗਰਾਮ ਬਣਾ ਕੇ ਸੰਗਠਨ ਨੂੰ ਮਜ਼ਬੂਤ ਕਰਨ ਦੀ ਠੋਸ ਨੀਂਹ ਰੱਖੀ।

ਉਨ੍ਹਾਂ ਨੇ ਹਿਮਾਚਲ ਸੰਗਠਨ ਵਿੱਚ ਵਰਕਰਾਂ ਤੋਂ ਸਹਿਯੋਗ ਲੈ ਕੇ ਕੰਮ ਕਰਨ ਦੀ ਪਰੰਪਰਾ ਦੀ ਸ਼ੁਰੂਆਤ ਕੀਤੀ, ਜਿਸ ਦਾ ਜੀਵੰਤ ਉਦਾਹਰਣ ਸ਼ਿਮਲਾ ਦਾ ਦਫ਼ਤਰ ‘ਦੀਪਕਮਲ’ ਹੈ। ਇਸ ਦਾ ਨਿਰਮਾਣ ਅਤੇ ਉਦਘਾਟਨ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੋਇਆ, ਜਿਸ ਵਿੱਚ ਉਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ। ਉਨ੍ਹਾਂ ਦੇ ਮਾਤਾ ਜੀ ਉਨ੍ਹਾਂ ਨੂੰ ਖਰਚ ਕਰਨ ਲਈ ਜੋ ਪੈਸੇ ਦਿੰਦੇ ਸਨ, ਰਾਜ ਦਫ਼ਤਰ ਨਿਰਮਾਣ ਲਈ ਉਨ੍ਹਾਂ ਨੇ ਉਹ ਪੈਸੇ ਪਾਰਟੀ ਨੂੰ ਦੇ ਦਿੱਤੇ ਜਿਸ ਕਾਰਨ ਹੋਰ ਵਰਕਰਸ ਵੀ ਯੋਗਦਾਨ ਦੇਣ ਲਈ ਪ੍ਰੇਰਿਤ ਹੋਏ। 

ਉਨ੍ਹਾਂ ਨੇ ਨਾ ਸਿਰਫ਼ ਦਫ਼ਤਰ ਦੇ ਨਿਰਮਾਣ ਵਿੱਚ ਮਾਰਗਦਰਸ਼ਨ ਅਤੇ ਸਹਿਯੋਗ ਦਿੱਤਾ, ਸਗੋਂ ਹਿਮਾਚਲ ਦੇ ਵਰਕਰਾਂ ਨੂੰ ਇਸ ਨੂੰ ਕੰਪਿਊਟਰ ਦੀ ਵਰਤੋਂ ਦੇ ਨਾਲ ਆਧੁਨਿਕ ਸਰੂਪ ਦੇਣ ਲਈ ਵੀ ਪ੍ਰੇਰਿਤ ਅਤੇ ਟ੍ਰੇਂਡ ਕੀਤਾ। ਜਦੋਂ 1998 ਵਿੱਚ ਹਿਮਾਚਲ ਵਿਧਾਨ ਸਭਾ ਸਮੇਂ ਤੋਂ ਪਹਿਲਾਂ ਭੰਗ ਹੋਈ, ਓਦੋਂ ਮੋਦੀ ਦੀ ਰਾਜਨੀਤਿਕ ਸੂਝ-ਬੂਝ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਨੇ ਭਾਜਪਾ ਅਤੇ ਹਿਮਾਚਲ ਵਿਕਾਸ ਕਾਂਗਰਸ (ਐੱਚਵੀਸੀ) ਵਿਚਕਾਰ ਗਠਜੋੜ ਕਰਵਾਇਆ, ਇੱਕ ਆਜ਼ਾਦ ਵਿਧਾਇਕ ਦਾ ਸਮਰਥਨ ਯਕੀਨੀ ਬਣਾਇਆ, ਅਤੇ ਇੱਥੋਂ ਤੱਕ ਕਿ ਕਾਂਗਰਸ ਨੇਤਾ ਠਾਕੁਰ ਗੁਲਾਬ ਸਿੰਘ ਨੂੰ ਸਪੀਕਰ ਦੇ ਅਹੁਦੇ ਲਈ ਚੋਣਾਂ ਵਿੱਚ ਉਤਾਰਨ ਲਈ ਤਿਆਰ ਕਰ ਲਿਆ। 

ਇਸ ਦੇ ਨਤੀਜੇ ਵਜੋਂ ਕਾਂਗਰਸ ਦੀ ਗਿਣਤੀ ਘੱਟ ਹੋਈ ਅਤੇ ਪ੍ਰੇਮ ਕੁਮਾਰ ਧੂਮਲ ਦੀ ਅਗਵਾਈ ਵਿੱਚ ਭਾਜਪਾ-ਐੱਚਵੀਸੀ ਸਰਕਾਰ ਦਾ ਗਠਨ ਸੰਭਵ ਹੋ ਸਕਿਆ। ਇਹ ਉਨ੍ਹਾਂ ਦੇ ਬੇਮਿਸਾਲ ਰਣਨੀਤਕ ਕੌਸ਼ਲ ਦਾ ਪ੍ਰਮਾਣ ਸੀ। ਹਿਮਾਚਲ ਨਾਲ ਉਨ੍ਹਾਂ ਦਾ ਸਬੰਧ ਸਿਰਫ ਰਾਜਨੀਤੀ ਤੱਕ ਸੀਮਿਤ ਨਹੀਂ ਰਿਹਾ। ਇੱਥੋਂ ਮਿਲੀ ਸਿੱਖ ਨੂੰ ਉਨ੍ਹਾਂ ਨੇ ਅੱਗੇ ਵੀ ਲਾਗੂ ਕੀਤਾ। ਸੋਲਨ ਦੀ ਮਸ਼ਰੂਮ ਖੇਤੀ ਨੂੰ ਉਨ੍ਹਾਂ ਨੇ ਬਾਅਦ ਵਿੱਚ ਗੁਜਰਾਤ ਵਿੱਚ ਹੁਲਾਰਾ ਦਿੱਤਾ। 

ਯੂਨੀਵਰਸਿਟੀਆਂ ਵਿੱਚ ਰੱਖਿਆ ਅਤੇ ਰਣਨੀਤਕ ਅਧਿਐਨ ਸ਼ੁਰੂ ਕਰਨ ਦਾ ਸੁਝਾਅ ਦਿੱਤਾ, ਤਾਂ ਜੋ ਹਿਮਾਚਲ ਦੀ ਫੌਜੀ ਪਰੰਪਰਾ ਨੂੰ ਵਿਦਿਅਕ ਅਧਾਰ ਮਿਲੇ। ਨਰੇਂਦਰ ਮੋਦੀ ਨੇ ਪੈਰਾਗਲਾਈਡਿੰਗ ਕਰਨਾ ਵੀ ਹਿਮਾਚਲ ਪ੍ਰਦੇਸ਼ ਤੋਂ ਹੀ ਸਿੱਖਿਆ। ਰਾਜਨੀਤੀ ਤੋਂ ਪਰ੍ਹੇ, ਮੋਦੀ ਹਮੇਸ਼ਾ ਹਿਮਾਚਲ ਪ੍ਰਦੇਸ਼ ਨੂੰ "ਦੇਵਭੂਮੀ" ਮੰਨਦੇ ਰਹੇ। ਉਹ ਪਹਾੜੀ ਮੰਦਿਰਾਂ ਵਿੱਚ ਰੁੱਖਾਂ ਹੇਠ ਬੈਠ ਕੇ ਲੰਬੇ ਸਮੇਂ ਤੱਕ ਧਿਆਨ ਸਾਧਨਾ ਕਰਦੇ ਸਨ। ਕੁਦਰਤ ਅਤੇ ਪਰਮਾਤਮਾ ਦੇ ਪ੍ਰਤੀ ਉਨ੍ਹਾਂ ਦੀ ਡੂੰਘੀ ਆਸਥਾ ਉਨ੍ਹਾਂ ਦੇ ਜੀਵਨ ਅਤੇ ਕਾਰਜਸ਼ੈਲੀ ਦੋਵਾਂ ਵਿੱਚ ਝਲਕਦੀ ਸੀ। 

ਉਹ ਹਿਮਾਚਲੀ ਭੋਜਨ ਦੇ ਵਿਸ਼ੇਸ਼ ਸ਼ੌਕੀਨ ਹਨ - ਮੰਡੀ ਦੀ ਸੇਪੂ ਬੜ੍ਹੀ, ਚੰਬਾ ਦਾ ਮਧਰਾ ਅਤੇ ਕਾਂਗੜਾ ਦੀ ਧਾਮ ਉਨ੍ਹਾਂ ਦੇ ਮਨਪਸੰਦ ਪਕਵਾਨਾਂ ਵਿੱਚ ਗਿਣੇ ਜਾਂਦੇ ਹਨ। ਸਥਾਨਕ ਸੱਭਿਆਚਾਰ ਦੇ ਪ੍ਰਤੀ ਇਹ ਗੁੜ੍ਹਤਾ ਉਨ੍ਹਾਂ ਨੂੰ ਹਿਮਾਚਲਵਾਸੀਆਂ ਦੇ ਹੋਰ ਨੇੜੇ ਲਿਆਉਂਦੀ ਹੈ।ਉਨ੍ਹਾਂ ਦੀ ਯਾਦਦਾਸ਼ਤ ਸ਼ਕਤੀ ਵੀ ਇਸ ਜੁੜਾਅ ਨੂੰ ਹੋਰ ਵਿਸ਼ੇਸ਼ ਬਣਾਉਂਦੀ ਹੈ- ਵਰ੍ਹਿਆਂ ਪੁਰਾਣੇ ਵਰਕਰਾਂ ਅਤੇ ਪੱਤਰਕਾਰਾਂ ਨੂੰ ਉਹ ਅੱਜ ਵੀ ਨਾਮ ਲੈ ਕੇ ਪਛਾਣਦੇ ਹਨ। 

2017 ਵਿੱਚ ਸ਼ਿਮਲਾ ਵਿੱਚ ਇੱਕ ਸਮਾਗਮ ਵਿੱਚ ਉਨ੍ਹਾਂ ਨੇ ਸਟੇਜ ਤੋਂ ਕਈ ਪੁਰਾਣੇ ਸਾਥੀਆਂ ਨੂੰ ਨਾਮ ਲੈ ਕੇ ਸੰਬੋਧਨ ਕੀਤਾ ਅਤੇ ਸਮਾਗਮ ਦੇ ਬਾਅਦ ਇੰਡੀਅਨ ਕੌਫੀ ਹਾਊਸ ਪਹੁੰਚ ਕੇ ਉੱਥੋਂ ਦੀ ਕੌਫੀ ਦਾ ਆਨੰਦ ਲਿਆ, ਜਿਸਦਾ ਜ਼ਿਕਰ ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਵੀ ਕੀਤਾ। 2019 ਦੇ ਲੋਕ ਸਭਾ ਚੋਣ ਅਭਿਆਨ ਦੌਰਾਨ ਸੋਲਨ ਵਿੱਚ ਉਨ੍ਹਾਂ ਨੇ ਸਟੇਜ ਤੋਂ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਮਨੋਹਰ ਜੀ ਦੇ ਛੋਲਿਆਂ ਦਾ ਵੀ ਜ਼ਿਕਰ ਕੀਤਾ। 

ਅਜਿਹੀਆਂ ਉਦਾਹਰਣਾਂ ਇਹ ਦਰਸਾਉਂਦੀਆਂ ਹਨ ਕਿ ਹਿਮਾਚਲ ਨਾਲ ਨਰੇਂਦਰ ਮੋਦੀ ਦਾ ਰਿਸ਼ਤਾ ਸਿਰਫ਼ ਕਰਤੱਵ ਤੱਕ ਸੀਮਤ ਨਹੀਂ, ਸਗੋਂ ਉਨ੍ਹਾਂ ਦੀਆਂ ਯਾਦਾਂ, ਰੁਚੀਆਂ ਅਤੇ ਜੀਵਨ ਦੇ ਤਜ਼ਰਬਿਆਂ ਦਾ ਹਿੱਸਾ ਹੈ - ਅਤੇ ਇਸ ਰਿਸ਼ਤੇ ਦੇ ਹੋਰ ਵੀ ਪਹਿਲੂ ਸਮੇਂ-ਸਮੇਂ 'ਤੇ ਸਾਹਮਣੇ ਆਉਂਦੇ ਰਹਿੰਦੇ ਹਨ। ਅੱਜ ਪ੍ਰਧਾਨ ਮੰਤਰੀ ਵਜੋਂ ਉਹ ਹਿਮਾਚਲ ਨੂੰ ਵਿਸ਼ੇਸ਼ ਤਰਜੀਹ ਦਿੰਦੇ ਹਨ- ਭਾਵੇ ਉਹ ਰੋਹਤਾਂਗ ਟਨਲ ਦਾ ਨਿਰਮਾਣ ਹੋਵੇ ਜਾ ਟੂਰਿਜ਼ਮ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ। 

ਹਿਮਾਚਲ ਨੇ ਨਰੇਂਦਰ ਮੋਦੀ ਨੂੰ ਆਪਣੇਪਣ, ਵਿਸ਼ਵਾਸ ਅਤੇ ਸਿੱਖ ਦਿੱਤੀ ਅਤੇ ਬਦਲੇ ਵਿੱਚ ਮੋਦੀ ਨੇ ਹਿਮਾਚਲ ਨੂੰ ਨਵੀਂ ਊਰਜਾ, ਵਿਕਾਸ ਅਤੇ ਮਾਣ ਦੀ ਪਛਾਣ ਦਿੱਤਾ। ਇਹੀਂ ਰਿਸ਼ਤਾ ਇਸ ਵਿਲੱਖਣ ਅਧਿਆਏ ਨੂੰ ਪੂਰਣਤਾ ਵੀ ਦਿੰਦਾ ਹੈ ਅਤੇ ਭਵਿੱਖ ਦੇ ਲਈ ਸੰਭਾਵਨਾਵਾਂ ਦੇ ਦਰਵਾਜ਼ੇ ਵੀ ਖੋਲ੍ਹਦਾ ਹੈ।

 

Tags: Prem Kumar Dhumal , Himachal Pradesh , Himachal , Bharatiya Janata Party , BJP , BJP Himachal , BJP Himachal Pradesh

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD