Wednesday, 22 July 2026

 

 

ਖ਼ਾਸ ਖਬਰਾਂ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ

 

ਰੇਂਜ ਨਾਰਕੋਟਿਕਸ ਕਮ ਸਪੈਸ਼ਲ ਓਪਰੇਸ਼ਨ ਸੈੱਲ ਵੱਲੋਂ 255 ਗ੍ਰਾਮ ਕੋਕੀਨ, 10.25 ਗ੍ਰਾਮ ਐਮ ਡੀ ਐਮ ਏ ਡਰੱਗ ਅਤੇ 02 ਲੱਖ ਰੁਪਏ ਡਰੱਗ ਮਨੀ ਸਮੇਤ ਨਾਈਜੀਰੀਅਨ ਨਾਗਰਿਕ ਗ੍ਰਿਫਤਾਰ

Crime News Punjab, Punjab Police, Police, Crime News, SAS Nagar Police, Mohali Police

Web Admin

Web Admin

5 Dariya News

ਸਾਹਿਬਜ਼ਾਦਾ ਅਜੀਤ ਸਿੰਘ ਨਗਰ , 15 Sep 2025

Last updated on: Sep 17, 2025, 12:02 IST

ਪੰਜਾਬ ਸਰਕਾਰ ਅਤੇ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ “ਯੁੱਧ ਨਸ਼ਿਆ ਵਿਰੁੱਧ” ਤਹਿਤ  ਹਰਚਰਨ ਸਿੰਘ ਭੁੱਲਰ, ਡੀ.ਆਈ.ਜੀ, ਰੂਪਨਗਰ ਰੇਂਜ ਦੇ ਦਿਸ਼ਾ-ਨਿਰਦੇਸ਼ਾ ਹੇਠ ਰੇਂਜ ਐਂਟੀ-ਨਾਰਕੋਟਿਕ ਕਮ ਸਪੈਸ਼ਲ ਓਪਰੇਸ਼ਨ ਸੈਲ ਰੂਪਨਗਰ ਰੇਂਜ ਵੱਲੋਂ ਨਸ਼ਾ ਤਸਕਰੀ ਕਰਨ ਵਾਲੇ ਨਾਈਜੀਰੀਅਨ ਨਾਗਰਿਕ ਨੂੰ 255 ਗ੍ਰਾਮ ਕੋਕੀਨ, 10.25 ਗ੍ਰਾਮ ਐਮ ਡੀ ਐਮ ਏ  ਪਿਲਜ਼ (ਜੋ ਕਿ ਇੰਟਰਨੈਸ਼ਨਲ ਡਰੱਗ ਹੈ) ਅਤੇ 02 ਲੱਖ ਰੁਪਏ ਡਰੱਗ ਮਨੀ (ਭਾਰਤੀ ਕਰੰਸੀ) ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।

ਜਾਣਕਾਰੀ ਦਿੰਦਿਆਂ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਮਿਤੀ 12-09-2025 ਨੂੰ ਇੰਸਪੈਕਟਰ ਸੁਖਵਿੰਦਰ ਸਿੰਘ, ਇੰਚਾਰਜ, ਰੇਂਜ ਐਂਟੀ-ਨਾਰਕੋਟਿਕਸ ਕਮ ਸਪੈਸ਼ਲ ਓਪਰੇਸ਼ਨ ਸੈਲ ਕੈਂਪ ਐਟ ਮੋਹਾਲੀ ਦੀ ਅਗਵਾਈ ਹੇਠ,  ਉਨ੍ਹਾਂ ਦੀ ਟੀਮ ਪ੍ਰੀਤ ਕਰਿਆਨਾ ਸਟੋਰ, ਜੀ.ਟੀ.ਬੀ. ਕਲੋਨੀ, ਖਰੜ, ਜ਼ਿਲ੍ਹਾ ਐਸ.ਏ.ਐਸ.ਨਗਰ ਨੇੜੇ ਮੌਜੂਦ ਸੀ ਤਾਂ ਵਕਤ ਕਰੀਬ 11.45 ਤੇ ਮੁੱਖਬਰ ਖਾਸ ਨੇ ਇਤਲਾਹ ਦਿਤੀ ਕਿ ਅਗਸਟੀਨ ਓਕਵੁਡਿਲ (Augustine Okwudili S/o Elodimuo Okwudili R/o Nigerian) ਕੋਕੀਨ ਦੀ ਤਸਕਰੀ ਦਾ ਧੰਦਾ ਕਰਦਾ ਹੈ।ਜੋ ਹੁਣ ਵੀ ਜੀ.ਟੀ.ਬੀ. ਕਲੋਨੀ ਵਿਚ ਆਪਣੇ ਪੱਕੇ ਗਾਹਕਾ ਨੂੰ ਕੋਕੀਨ ਵੇਚ ਰਿਹਾ ਹੈ।

ਜੀ.ਟੀ.ਬੀ. ਕਲੋਨੀ ਵਿਚ ਰੇਡ ਕਰਨ ਤੇ ਅਗਸਟੀਨ ਓਕਵੁਡਿਲ ਉਕਤ ਨੂੰ 255 ਗ੍ਰਾਮ ਕੋਕੀਨ ਸਮੇਤ ਕਾਬੂ ਕੀਤਾ ਗਿਆ, ਜਿਸਦੇ ਖਿਲਾਫ ਮੁਕੱਦਮਾ ਨੰਬਰ 343 ਮਿਤੀ 13-09-2025 ਅ/ਧ 21/61/85 ਐਨ.ਡੀ.ਪੀ.ਐਸ.ਐਕਟ, ਥਾਣਾ ਸਿਟੀ ਖਰੜ੍, ਜ਼ਿਲ੍ਹਾ ਐਸ.ਏ.ਐਸ.ਨਗਰ ਦਰਜ ਕਰਵਾਇਆ ਗਿਆ। ਅਗਸਟੀਨ ਓਕਵੁਡਿਲ ਪਾਸੋ 255 ਗ੍ਰਾਮ ਹੈਰੋਇਨ ਅਤੇ 2,00,000/- ਰੁਪਏ ਡਰੱਗ ਮਨੀ (ਭਾਰਤੀ ਕਰੰਸੀ ਨੋਟ) ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।

ਦੋਸ਼ੀ ਅਗਸਟੀਨ ਓਕਵੁਡਿਲ ਨੂੰ ਮਿਤੀ 13-09-2025 ਨੂੰ ਮਾਨਯੋਗ ਅਦਾਲਤ ਖਰੜ ਵਿਚ ਪੇਸ਼ ਕਰਕੇ 02 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਿਸ ਰਿਮਾਂਡ ਦੌਰਾਨ ਦੋਸ਼ੀ ਅਗਸਟੀਨ ਓਕਵੁਡਿਲ ਤੋਂ ਪੁੱਛਗਿਛ ਕੀਤੀ ਗਈ ਜੋ ਭਾਰਤ ਵਿੱਚ ਆਪਣੀ ਰਿਹਾਇਸ਼ ਦੀ ਕੋਈ ਵੀ ਵੈਲਿਡ ਪਾਸਪੋਰਟ ਜਾਂ ਵੈਲਿਡ ਵੀਜਾ ਜਾਂ  ਕੋਈ ਹੋਰ ਦਸਤਾਵੇਜ ਪੇਸ਼ ਨਹੀ ਕਰ ਸਕਿਆ। ਜਿਸ ਤੇ ਮੁਕੱਦਮੇ ਵਿੱਚ ਜੁਰਮ 14 ਫਾਰਨਰ ਐਕਟ 1946 ਦਾ ਵਾਧਾ ਕੀਤਾ ਗਿਆ।ਦੋਸ਼ੀ ਅਗਸਟੀਨ ਓਕਵੁਡਿਲ ਦੀ ਪੁੱਛਗਿੱਛ ਤੇ ਉਸਦੀ ਸਕੂਟਰੀ ਨੰਬਰੀ ਪੀ ਬੀ-65-ਵਾਈ-7161 ਵਿੱਚੋਂ ਐਮ ਡੀ ਐਮ ਏ ਪਿੱਲਜ਼ 10.25 gm ਬ੍ਰਾਮਦ ਹੋਇਆ, ਜੋ ਕਿ ਇੰਟਰਨੈਸ਼ਨਲ ਡਰੱਗ ਹੈ। 

ਮੁੱਢਲੀ ਤਫਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਕੋਕੀਨ ਅਤੇ ਐਮ ਡੀ ਐਮ ਏ ਮੋਹਾਲੀ, ਚੰਡੀਗੜ੍ਹ ਅਤੇ ਪੰਚਕੂਲਾ ਏਰੀਆ ਦੇ ਹਾਈ ਪ੍ਰੋਫਾਇਲ ਲੋਕ ਅਤੇ ਹਾਈ ਪ੍ਰੋਫਾਇਲ ਪਾਰਟੀਆਂ ਵਿਚ ਮਹਿੰਗੇ ਭਾਅ ਤੇ ਵੇਚੀ ਜਾਂਦੀ ਸੀ,  ਜੋ ਕਿ ਇੰਟਰਨੈਸ਼ਨਲ ਬਾਰਡਰ ਤੋਂ ਪਾਰਸਲ ਰਾਹੀਂ ਸਮੱਗਲ ਹੋ ਕੇ ਆਉਦੀਂ ਸੀ । ਉਕਤ ਦੋਸ਼ੀ ਕੋਕੀਨ ਅਤੇ ਐਮ ਡੀ ਐਮ ਏ ਕਿਥੋਂ ਲੈ ਕੇ ਆਉਂਦਾ ਹੈ ਅਤੇ ਅੱਗੇ ਕਿਸ-ਕਿਸ ਨੂੰ ਵੇਚਦਾ ਹੈ ਅਤੇ ਉਸ ਨਾਲ ਇਸ ਧੰਦੇ ਵਿਚ ਹੋਰ ਕਿਹੜੇ ਵਿਅਕਤੀ ਸ਼ਾਮਲ ਹਨ, ਸਬੰਧੀ ਬੈਕਵਰਡ ਅਤੇ ਫਾਰਵਰਡ ਲਿੰਕ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

 

Tags: Crime News Punjab , Punjab Police , Police , Crime News , SAS Nagar Police , Mohali Police

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD