ਇਸ ਮੁਸੀਬਤ ਦੀ ਘੜੀ ਵਿੱਚ ਹੜ ਪੀੜਤਾਂ ਦੀ ਜੋ ਮਦਦ ਪੰਜਾਬ ਵਾਸੀਆਂ ਨੇ ਕੀਤੀ ਹੈ, ਉਹ ਪੂਰੀ ਦੁਨੀਆਂ ਵਾਸਤੇ ਇੱਕ ਮਿਸਾਲ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਧੀਆ ਨੇ ਪਿੰਡ ਕੋਹਾਲੀ ਵਿਖੇ ਸੋਨੀਆ ਮਾਨ ਵੱਲੋਂ ਕਰਵਾਈ ਇੱਕ ਰੈਲੀ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1600 ਕਰੋੜ ਰੁਪਏ ਦੇਣ ਦਾ ਐਲਾਨ ਕਰਕੇ ਪੰਜਾਬ ਨਾਲ ਕੋਝਾ ਮਜ਼ਾਕ ਕੀਤਾ ਹੈ, ਜਦੋਂ ਕਿ ਇਥੇ 20 ਹਜਾਰ ਕਰੋੜ ਤੋਂ ਵੱਧ ਦਾ ਨੁਕਸਾਨ ਹੋਇਆ ਹੈ।
ਉਨ੍ਹਾਂ ਕਿਹਾ ਕਿ ਇਸ ਆਫਤ ਦੇ ਸਮੇਂ ਪੰਜਾਬ ਸਰਕਾਰ ਪੂਰੀ ਤਰ੍ਹਾਂ ਪੰਜਾਬ ਵਾਸੀਆਂ ਦੇ ਨਾਲ ਖੜੀ ਹੈ ਅਤੇ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਇਸ ਰੈਲੀ ਦੌਰਾਨ ਹਲਕਾ ਰਾਜਾਸਾਂਸੀ ਦੇ ਇੰਚਾਰਜ ਸੋਨੀਆ ਮਾਨ ਨੇ ਆਪਣੇ ਜਨਮ ਦਿਨ ਮੌਕੇ ਦੋ ਐਂਬੂਲੈਂਸਾਂ ਹਲਕਾ ਰਾਜਾਸਾਂਸੀ ਨੂੰ ਭੇਟ ਕਰਦਿਆ ਕਿਹਾ ਕਿ ਇਹ ਐਂਬੂਲੈਂਸਾਂ ਹਰ ਵੇਲੇ ਹੜ ਪੀੜਤ ਇਲਾਕਿਆਂ ਵਿੱਚ ਸੇਵਾਵਾਂ ਨਿਭਾਉਣ ਦੇ ਕੰਮ ਆਉਣਗੀਆਂ।
ਮੈਡਮ ਸੋਨੀਆ ਮਾਨ ਨੇ ਕਿਹਾ ਕਿ ਇਨ੍ਹਾਂ ਐਂਬੂਲੈਂਸਾਂ ਵਿੱਚ ਤੇਲ ਵੀ ਉਹ ਪਵਾ ਕੇ ਦਿਆ ਕਰਨਗੇ ਅਤੇ ਪਿੰਡ ਪਿੰਡ ਮੈਡੀਕਲ ਕੈਂਪ ਲਗਾ ਕੇ ਹੜ ਪੀੜਤਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਰੈਲੀ ਸਮੇਂ ਹਲਕਾ ਅਟਾਰੀ ਦੇ ਇੰਚਾਰਜ ਤਰਸੇਮ ਸਿੰਘ ਸਿਆਲਕਾ, ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਇੰਚਾਰਜ ਜਸਕਰਨ ਸਿੰਘ ਬਿਦੇਸ਼ਾ, ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਸੰਧੂ, ਜੁਆਇੰਟ ਸੈਕਟਰੀ ਸੁਖਦੀਪ ਸਿੰਘ ਛੀਨਾ ਅਤੇ ਡਾ. ਭਗਵੰਤ ਸਿੰਘ ਖਿਆਲਾ ਨੇ ਵੀ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਆਪ ਸਰਕਾਰ ਦੀਆਂ ਨੀਤੀਆਂ ਦੀ ਭਰਪੂਰ ਸ਼ਲਾਘਾ ਕੀਤੀ। ਮਨੀਸ਼ ਸਿਸੋਦੀਆ ਵੱਲੋਂ ਹਰੀ ਝੰਡੀ ਵਿਖਾ ਕੇ ਐਂਬੂਲੈਂਸਾਂ ਨੂੰ ਰਵਾਨਾ ਕੀਤਾ ਗਿਆ। ਮੈਡਮ ਸੋਨੀਆ ਮਾਨ ਵੱਲੋਂ ਮਨੀਸ਼ ਸਿਸੋਦੀਆ ਸਮੇਤ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਦਿਲਬਾਗ ਸਿੰਘ ਕੋਹਾਲੀ, ਲਖਵਿੰਦਰ ਸਿੰਘ ਲੱਖਾ ਭਿੰਡੀਆਂ ਸੈਦਾਂ, ਰਾਮ ਸਿੰਘ ਚੋਗਾਵਾਂ, ਸਰਪੰਚ ਅਵਤਾਰ ਸਿੰਘ ਲਾਲੀ ਸਾਰੰਗੜਾ, ਰਾਜਬੀਰ ਸਿੰਘ ਤੋਲਾ ਨੰਗਲ, ਨਗਰ ਪੰਚਾਇਤ ਰਾਜਾਸਾਂਸੀ ਦੇ ਪ੍ਰਧਾਨ ਅਰਵਿੰਦਰ ਸਿੰਘ ਬੱਬੂ ਸ਼ਾਹ, ਮਹੰਤ ਬਿੱਟੂ ਬਾਵਾ ਰਾਮ ਤੀਰਥ, ਕੌਂਸਲਰ ਕੁਲਵਿੰਦਰ ਸਿੰਘ ਔਲਖ, ਕੌਂਸਲਰ ਸਰਬਜੀਤ ਕੌਰ, ਕੌਂਸਲਰ ਸਿੰਮੀ ਕੌਰ, ਕੌਂਸਲਰ ਮੀਨਾਕਸ਼ੀ, ਕੌਂਸਲਰ ਚਾਚਾ ਦਿਆਲ ਸਿੰਘ, ਰੇਸ਼ਮ ਸਿੰਘ ਵੜੈਚ ਅਦਲੀਵਾਲਾ, ਸਤਨਾਮ ਸਿੰਘ ਅਦਲੀਵਾਲਾ, ਸਰਪੰਚ ਗੁਰਮੁਖ ਸਿੰਘ ਕਲੇਰ, ਸਰਪੰਚ ਝਿਰਮਲ ਸਿੰਘ ਪੱਧਰੀ, ਸਰਪੰਚ ਗੁਰਜੰਟ ਸਿੰਘ ਕੋਹਾਲੀ, ਦਵਿੰਦਰ ਸਿੰਘ ਭੁੱਲਰ, ਗੁਰਸ਼ਰਨ ਸਿੰਘ ਮਾਨਾਵਾਲਾ, ਸ਼ਿਵ ਕੁਮਾਰ ਚੋਗਾਵਾਂ, ਸਰਤਾਜ ਸਿੰਘ ਜੈਲਦਾਰ, ਸਰਪੰਚ ਹਰਵਿੰਦਰ ਸਿੰਘ ਖਿਆਲਾ ਖੁਰਦ, ਗੁਰਵਿੰਦਰ ਸਿੰਘ ਫੌਜੀ ਭਿੱਟੇਵੱਡ, ਸਰਪੰਚ ਗੁਰਜੀਤ ਸਿੰਘ ਘੁੱਕ ਮਾਦੋਕੇ, ਸਰਪੰਚ ਮੋਰ ਸਿੰਘ ਚੈਨਪੁਰ, ਬਲਦੇਵ ਸਿੰਘ ਭੁੱਲਰ, ਦੀਪਕ ਚੌਹਾਨ, ਪ੍ਰਭਬੀਰ ਬਰਾੜ, ਕੰਵਲ ਚੋਗਾਵਾਂ, ਗੁਰਜੰਟ ਸਿੰਘ ਗਿੱਲ, ਸਰਪੰਚ ਪਰਜੀਤ ਸਿੰਘ ਪਿੰਡ ਬੋਪਾਰਾਏ ਬਾਜ ਸਿੰਘ, ਰਵਲੀਨ ਸੰਧੂ ਆਦਿ ਹਾਜ਼ਰ ਸਨ।