Wednesday, 22 July 2026

 

 

ਖ਼ਾਸ ਖਬਰਾਂ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ

 

ਜਿਲ੍ਹਾ ਐਸ.ਏ.ਐਸ. ਨਗਰ ਪੁਲਿਸ ਵੱਲੋਂ ਅੰਤਰ-ਰਾਜੀ ਵਾਹਨ ਚੋਰ ਗਿਰੋਹ ਬੇਨਕਾਬ – 05 ਦੋਸ਼ੀ ਗ੍ਰਿਫ਼ਤਾਰ, 18 ਚੋਰੀਸ਼ੁਦਾ ਗੱਡੀਆਂ ਬਰਾਮਦ

Crime News Punjab, Punjab Police, Police, Crime News, SAS Nagar Police, Mohali Police

Web Admin

Web Admin

5 Dariya News

ਸਾਹਿਬਜ਼ਾਦਾ ਅਜੀਤ ਸਿੰਘ ਨਗਰ , 03 Sep 2025

Last updated on: Sep 03, 2025, 16:47 IST

ਸ਼੍ਰੀ ਸੌਰਵ ਜਿੰਦਲ ਪੀ.ਪੀ.ਐਸ. ਕਪਤਾਨ ਪੁਲਿਸ (ਜਾਂਚ), ਜਿਲਾ ਐਸ.ਏ.ਐਸ. ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼੍ਰੀ ਹਰਮਨਦੀਪ ਸਿੰਘ ਹਾਂਸ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਜਿਲਾ ਐਸ.ਏ.ਐਸ. ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਪਰਾਧਿਕ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਸ਼੍ਰੀ ਤਲਵਿੰਦਰ ਸਿੰਘ ਪੀ.ਪੀ.ਐਸ. ਕਪਤਾਨ ਪੁਲਿਸ (ਆਪਰੇਸ਼ਨ), ਸ਼੍ਰੀ ਜਤਿੰਦਰ ਸਿੰਘ ਚੌਹਾਨ ਪੀ.ਪੀ.ਐਸ. ਉੱਪ-ਕਪਤਾਨ ਪੁਲਿਸ (ਜਾਂਚ) ਜਿਲਾ ਐਸ.ਏ.ਐਸ. ਨਗਰ ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ ਦੀ ਟੀਮ ਵੱਲੋਂ ਅੰਤਰ-ਰਾਜੀ ਵਾਹਨ ਚੋਰ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਗਿਰੋਹ ਦੇ 05 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਅਲੱਗ-ਅਲੱਗ ਕਿਸਮ ਦੀਆਂ 18 ਗੱਡੀਆਂ ਬ੍ਰਾਮਦ ਕਰਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ।  

ਸ਼੍ਰੀ ਸੌਰਵ ਜਿੰਦਲ ਨੇ ਅੱਗੇ ਦੱਸਿਆ ਕਿ ਮਿਤੀ 18-08-2025 ਨੂੰ ਸੀ.ਆਈ.ਏ. ਸਟਾਫ ਦੀ ਟੀਮ ਖਰੜ ਤੋਂ ਲਾਡਰਾਂ ਰੋਡ ਮੌਜੂਦ ਸੀ, ਜਿੱਥੇ ਸੀ.ਆਈ.ਏ. ਸਟਾਫ ਦੇ ਏ ਐਸ ਆਈ ਅੰਮ੍ਰਿਤਪਾਲ ਸਿੰਘ ਨੂੰ ਸੂਚਨਾ ਮਿਲੀ ਕਿ ਨਿਤਿਸ਼ ਸ਼ਰਮਾਂ ਉਰਫ ਨਿਸ਼ੂ, ਰਣਵੀਰ ਸਿੰਘ ਉਰਫ ਜੱਸੂ, ਰਮਨਜੋਤ ਸਿੰਘ ਉਰਫ ਜੋਤ ਜੋ ਕਿ ਆਪਣੇ ਹੋਰ ਸਾਥੀ ਸਰਾਜ ਅਨਵਰ ਸੰਧੂ ਉਰਫ ਰਾਜੂ ਅਤੇ ਸ਼ਿਵ ਚਰਨ ਦਾਸ ਉਰਫ ਸ਼ਿਵ ਧਾਲੀਵਾਲ ਨਾਲ਼ ਮਿਲ਼ਕੇ ਪੰਜਾਬ ਅਤੇ ਬਾਹਰਲੀਆਂ ਸਟੇਟਾਂ ਵਿੱਚ ਵਹੀਕਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਅਤੇ ਚੋਰੀ ਕੀਤੇ ਵਹੀਕਲਾਂ ਦੇ ਇੰਜਣ ਨੰਬਰ ਅਤੇ ਚਾਸੀ ਨੰਬਰ ਨੂੰ ਟੈਂਪਰ ਕਰਕੇ ਫਰਜੀ ਦਸਤਾਵੇਜਾਂ ਦੇ ਅਧਾਰ ਤੇ ਭੋਲ਼ੇ-ਭਾਲ਼ੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਕੇ, ਅੱਗੇ ਵੇਚਦੇ ਹਨ। 

ਜਿਨਾਂ ਵਿਰੁੱਧ ਪਹਿਲਾਂ ਵੀ ਵਾਹਨ ਚੋਰੀ ਦੇ ਮੁਕੱਦਮੇ ਦਰਜ ਹਨ। ਜੋ ਮੁੱਖਬਰੀ ਦੇ ਅਧਾਰ ਤੇ ਦੋਸ਼ੀਆਂਨ ਵਿਰੁੱਧ ਮੁਕੱਦਮਾ ਨੰ: 312 ਮਿਤੀ 18-08-2025 ਅ/ਧ 303(2), 317(2), 319(2), 318(4), 338, 336, 340(2), 61(2) BNS ਥਾਣਾ ਸਿਟੀ ਖਰੜ੍ਹ ਦਰਜ ਰਜਿਸਟਰ ਕੀਤਾ ਗਿਆ।

ਨਾਮ ਪਤਾ ਦੋਸ਼ੀਆਂਨ:-

1. ਦੋਸ਼ੀ ਨਿਤੇਸ਼ ਸ਼ਰਮਾਂ ਉਰਫ ਨਿਸ਼ੂ ਪੁੱਤਰ ਸੁਨੀਲ ਸ਼ਰਮਾਂ ਵਾਸੀ ਗਲ਼ੀ ਨੰ: 16 ਅਜੀਤ ਰੋਡ ਬਠਿੰਡਾ, ਥਾਣਾ ਫੇਸ-3 ਸਿਵਲ ਲਾਈਨ, ਬਠਿੰਡਾ, ਜਿਸਦੀ ਉਮਰ ਕ੍ਰੀਬ 31 ਸਾਲ ਹੈ, ਜੋ 08 ਕਲਾਸਾਂ ਪਾਸ ਹੈ ਅਤੇ ਅਨਮੈਰਿਡ ਹੈ।

2. ਦੋਸ਼ੀ ਰਣਵੀਰ ਸਿੰਘ ਉਰਫ ਜੋਜੀ ਪੁੱਤਰ ਦਲਬੀਰ ਸਿੰਘ ਵਾਸੀ ਗਲ਼ੀ ਨੰ: 6 ਦਸਮੇਸ਼ ਨਗਰ ਰਾਮਪੁਰਾ ਫੂਲ, ਥਾਣਾ ਰਾਮਪੁਰਾ ਫੂਲ, ਜਿਲਾ ਬਠਿੰਡਾ ਜਿਸਦੀ ਉਮਰ ਕ੍ਰੀਬ 23 ਸਾਲ ਹੈ, ਜੋ 12 ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ।

3. ਦੋਸ਼ੀ ਰਮਨਜੋਤ ਸਿੰਘ ਉਰਫ ਜੋਤ ਪੁੱਤਰ ਦਲਜੀਤ ਸਿੰਘ ਵਾਸੀ ਪਿੰਡ ਮਹਿਰਾਜ ਥਾਣਾ ਰਾਮਪੁਰਾ ਫੂਲ, ਜਿਲਾ ਬਠਿੰਡਾ ਜਿਸਦੀ ਉਮਰ ਕ੍ਰੀਬ 24 ਸਾਲ ਹੈ, ਜਿਸਨੇ ਬੀ.ਏ. ਦੀ ਪੜਾਈ ਕੀਤੀ ਹੋਈ ਹੈ ਅਤੇ ਅਨਮੈਰਿਡ ਹੈ। (ਦੋਸ਼ੀ ਨਿਤੇਸ਼, ਰਣਵੀਰ ਅਤੇ ਰਮਨਜੋਤ ਨੂੰ ਮਿਤੀ 18-08-2025 ਨੂੰ ਏਅਰਪੋਰਟ ਰੋਡ ਮੋਹਾਲ਼ੀ ਤੋਂ ਗ੍ਰਿਫਤਾਰ ਕੀਤਾ ਗਿਆ)

4. ਦੋਸ਼ੀ ਸਰਾਜ ਅਨਵਰ ਸੰਧੂ ਉਰਫ ਰਾਜੂ ਪੁੱਤਰ ਬਲੀ ਮੁਹੰਮਦ ਸੰਧੂ ਵਾਸੀ ਪਿੰਡ ਬਿਜੋਕੀ ਖੁਰਦ, ਥਾਣਾ ਅਮਰਗੜ੍ਹ ਜਿਲਾ ਮਲੇਰਕੋਟਲਾ ਜਿਸਦੀ ਉਮਰ ਕ੍ਰੀਬ 32 ਸਾਲ ਹੈ, ਜੋ 12 ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ। ਦੋਸ਼ੀ ਦੇ ਖਿਲਾਫ ਪਹਿਲਾਂ ਵੀ ਥਾਣਾ ਸਦਰ ਗੁੜਗਾਓ ਵਿੱਚ ਚੋਰੀ ਦੀਆਂ ਕਾਰਾਂ ਅੱਗੇ ਵੇਚਣ ਸਬੰਧੀ ਮੁਕੱਦਮਾ ਦਰਜ ਹੈ। (ਦੋਸ਼ੀ ਨੂੰ ਮਿਤੀ 21-08-25 ਨੂੰ ਨੇੜੇ ਕੋਹੀਨੂਰ ਢਾਬਾ, ਜੀਰਕਪੁਰ ਤੋਂ ਗ੍ਰਿਫਤਾਰ ਕੀਤਾ ਗਿਆ) ਦੋਸ਼ੀ ਕ੍ਰਾਈਮ ਬ੍ਰਾਂਚ, ਗਾਜੀਆਬਾਦ ਪੁਲਿਸ ਨੂੰ ਵੀ ਲੋੜੀਂਦਾ ਹੈ।

5. ਦੋਸ਼ੀ ਸ਼ਿਵ ਚਰਨ ਦਾਸ ਉਰਫ ਸ਼ਿਵ ਧਾਲੀਵਾਲ ਪੁੱਤਰ ਮਲਾਗਰ ਰਾਮ ਵਾਸੀ ਮਕਾਨ ਨੰ: 241 ਵਾਰਡ ਨੰ: 6 ਬੈਕਸਾਈਡ ਬਸਤੀ ਪੈਟਰੌਲ ਪੰਪ ਧਰਮਕੋਟ, ਥਾਣਾ ਧਰਮਕੋਟ, ਜਿਲਾ ਮੋਗਾ ਜਿਸਦੀ ਉਮਰ 49 ਸਾਲ ਹੈ, ਜਿਸਨੇ BP.ed ਅਤੇ MP.ed ਦੀ ਪੜਾਈ ਕੀਤੀ ਹੋਈ ਹੈ। ਜੋ ਸ਼ਾਦੀ ਸ਼ੁਦਾ ਹੈ। (ਦੋਸ਼ੀ ਨੂੰ ਮਿਤੀ 25-08-2025 ਨੂੰ ਉਸਦੇ ਘਰ ਧਰਮਕੋਟ ਤੋਂ ਗ੍ਰਿਫਤਾਰ ਕੀਤਾ ਗਿਆ)

ਪੁੱਛਗਿੱਛ ਦੋਸ਼ੀਆਂਨ:-

ਉਪਰੋਕਤ ਦੋਸ਼ੀਆਂ ਦੀ ਪੁੱਛਗਿੱਛ ਤੋਂ ਖੁਲਾਸਾ ਹੋਇਆ ਕਿ ਉਹ ਆਪਣੇ ਹੋਰ ਕਈ ਸਾਥੀਆਂ ਨਾਲ਼ ਮਿਲ਼ਕੇ ਪੰਜਾਬ ਅਤੇ ਅੱਡ-ਅੱਡ ਰਾਜਾਂ ਤੋਂ ਵਹੀਕਲ ਚੋਰੀ ਕਰਦੇ ਹਨ ਅਤੇ ਚੋਰੀ ਦੇ ਵਹੀਕਲ ਖਰੀਦ ਕੇ ਉਹਨਾਂ ਪਰ ਐਕਸੀਡੈਂਟਲ ਗੱਡੀਆਂ ਦੇ ਚਾਸੀ ਨੰਬਰ ਦੇ ਪੀਸ ਕੱਟਕੇ ਚੋਰੀ ਦੀਆਂ ਗੱਡੀਆਂ ਤੇ ਟੈਂਪਰਿੰਗ ਕਰ ਦਿੰਦੇ ਹਨ ਅਤੇ ਐਕਸੀਡੈਂਟਲ ਗੱਡੀਆਂ ਨੂੰ ਅੱਗੇ ਕਬਾੜ ਵਿੱਚ ਵੇਚਕੇ ਉਹਨਾਂ ਗੱਡੀਆਂ ਦੇ ਮਾਲਕਾ ਤੋਂ ਲਏ ਗਏ ਪੇਪਰਾਂ ਦੇ ਅਧਾਰ ਤੇ ਦੁਬਾਰਾ ਚੋਰੀ ਕੀਤੀਆਂ ਗੱਡੀਆਂ ਤੇ ਨੰਬਰ ਦੀ ਰਜਿਸਟ੍ਰੇਸ਼ਨ ਕਰਵਾਕੇ ਭੋਲ਼ੇ-ਭਾਲ਼ੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਕੇ ਵੇਚ ਦਿੰਦੇ ਸਨ। 

ਦੋਸ਼ੀ ਰਣਵੀਰ ਸਿੰਘ ਜੋ ਕਿ ਗੱਡੀਆਂ ਨੂੰ ਟੈਂਪਰਿੰਗ ਕਰਨ ਦਾ ਮਾਹਰ ਹੈ, ਜਿਸ ਪਾਸ ਗੱਡੀਆਂ ਦੇ ਇੰਜਣ ਨੰਬਰ ਅਤੇ ਚਾਸੀ ਨੰਬਰ ਨੂੰ ਟੈਂਪਰਿੰਗ ਕਰਨ ਵਾਲ਼ੀ ਡੌਟ ਮਸ਼ੀਨ ਵੀ ਬ੍ਰਾਮਦ ਕੀਤੀ ਗਈ ਹੈ। ਉਕਤ ਦੋਸ਼ੀਆਂ ਨਾਲ਼ ਇਸ ਗਿਰੋਹ ਵਿੱਚ ਕਈ ਚੋਰ ਅਤੇ ਜਾਅਲੀ ਦਸਤਾਵੇਜ, ਨੰਬਰ ਪਲੇਟਾਂ ਤਿਆਰ ਕਰਨ ਵਾਲ਼ੇ ਦੋਸ਼ੀ ਵੀ ਸ਼ਾਮਲ ਹਨ। 

ਜਿਨਾਂ ਨੂੰ ਮੁਕੱਦਮਾ ਵਿੱਚ ਨਾਮਜਦ ਕਰਕੇ ਲਗਾਤਾਰ ਗ੍ਰਿਫਤਾਰ ਕਰਨ ਲਈ ਰੇਡਾਂ ਕੀਤੀਆਂ ਜਾ ਰਹੀਆਂ ਹਨ। ਗ੍ਰਿਫਤਾਰ ਕੀਤੇ ਦੋਸ਼ੀਆਂ ਦੇ ਕਈ ਸਾਥੀ ਅਜੇ ਫਰਾਰ ਚੱਲ ਰਹੇ ਹਨ। ਜਿਨਾਂ ਪਾਸੋਂ ਵੀ ਚੋਰੀ ਦੀਆਂ ਕਈ ਗੱਡੀਆਂ ਬ੍ਰਾਮਦ ਹੋਣੀਆਂ ਬਾਕੀ ਹਨ।

ਬ੍ਰਾਮਦਗੀ ਦਾ ਵੇਰਵਾ:-

01 ਫਾਰਚੂਨਰ ਕਾਰ, 01 ਸਕਾਰਪੀਓ, 02 ਮਹਿੰਦਰਾ ਥਾਰ, 01 ਮਹਿੰਦਰਾ XUV500, 04 ਕਰੇਟਾ, 01 ਬੋਲੈਰੋ, 02 ਸਵਿਫਟ, 03 ਗਲਾਂਜਾ, 01 ਵਰਨਾ, 01 ਆਰਟਿਗਾ ਅਤੇ 01 ਹੌਂਡਾ ਸਿਟੀ ਕਾਰ 

ਟਰੇਸ ਹੋਏ ਮੁਕੱਦਮੇ:-

1) ਮੁਕੱਦਮਾ ਨੰ: 21137 ਮਿਤੀ 01-08-2025 ਅ/ਧ 305(B) BNS ਥਾਣਾ ਕ੍ਰਾਈਮ ਬ੍ਰਾਂਚ, ਜਿਲਾ ਰੋਹਿਨੀ, ਦਿੱਲੀ।

ਦੋਸ਼ੀਆਂ ਦਾ ਪੁਲਿਸ ਰਿਮਾਂਡ ਖਤਮ ਹੋਣ ਤੇ ਜੁਡੀਸ਼ੀਅਲ ਰਿਮਾਂਡ ਵਿੱਚ ਭੇਜਿਆ ਜਾ ਰਿਹਾ ਹੈ, ਬ੍ਰਾਮਦ ਕੀਤੀਆਂ ਚੋਰੀ ਦੀਆਂ ਗੱਡੀਆਂ ਦੇ ਅਸਲ ਨੰਬਰ/ਮਾਲਕੀ ਟਰੇਸ ਕਰਨ ਲਈ ਸਬੰਧਤ ਏਜੰਸੀਆਂ ਵਿੱਚ ਭੇਜਿਆ ਜਾ ਰਿਹਾ ਹੈ ਤਾਂ ਜੋ ਦੋਸ਼ੀਆਂ ਪਾਸੋਂ ਬ੍ਰਾਮਦ ਹੋਈਆਂ ਕਾਰਾਂ ਅਸਲ ਮਾਲਕਾਂ/ਇੰਸ਼ੋਰੈਂਸ ਕੰਪਨੀਆਂ ਨੂੰ ਦਿੱਤੀਆਂ ਜਾ ਸਕਣ।

 

Tags: Crime News Punjab , Punjab Police , Police , Crime News , SAS Nagar Police , Mohali Police

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD