Wednesday, 22 July 2026

 

 

ਖ਼ਾਸ ਖਬਰਾਂ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ

 

ਪਟਿਆਲਾ ਪੁਲਿਸ ਵੱਲੋਂ ਫਿਲੀਪੀਨਜ਼ ਬੈਠੇ ਸਾਈਬਰ ਠੱਗਾਂ ਨੂੰ ਬੈਂਕ ਖਾਤੇ ਅਤੇ ਮੋਬਾਇਲ ਸਿਮ ਕਾਰਡ ਮੁਹੱਈਆ ਕਰਵਾਉਣ ਵਾਲਾ ਪਟਿਆਲਾ ਦਾ ਗਿਰੋਹ ਕਾਬੂ

Crime News Punjab, Punjab Police, Police, Crime News, Patiala Police, Patiala

Web Admin

Web Admin

5 Dariya News

ਪਟਿਆਲਾ , 02 Sep 2025

Last updated on: Sep 03, 2025, 13:14 IST

ਐਸ.ਐਸ.ਪੀ ਪਟਿਆਲਾ ਸ੍ਰੀ ਵਰੁਨ ਸ਼ਰਮਾ, ਆਈ.ਪੀ.ਐਸ ਦੀ ਨਿਗਰਾਨੀ ਹੇਠ ਪਟਿਆਲਾ ਪੁਲਿਸ ਦੀ ਸਾਈਬਰ ਕਰਾਇਮ ਟੀਮ ਨੇ ਸ੍ਰ.ਆਸਵੰਤ ਸਿੰਘ ਪੀ.ਪੀ.ਐਸ, ਐਸ.ਪੀ ਸਾਈਬਰ ਕਰਾਇਮ ਅਤੇ ਆਰਥਿਕ ਅਪਰਾਧ, ਪਟਿਆਲਾ ਅਤੇ ਇੰਸਪੈਕਟਰ ਤਰਨਦੀਪ ਕੌਰ, ਐਸ.ਐਚ.ਓ ਥਾਣਾ ਸਾਈਬਰ ਕਰਾਇਮ ਪਟਿਆਲਾ ਦੀ ਅਗਵਾਈ ਹੇਠ ਪਟਿਆਲੇ ਦੇ ਇੱਕ ਅਜਿਹੇ ਗਿਰੋਹ ਨੂੰ ਫੜਿਆ ਹੈ ਜੋ ਫਿਲੀਪੀਨਜ਼ ਬੈਠੇ ਸਾਈਬਰ ਠੱਗਾ ਨੂੰ ਪੈਸੇ ਲੈ ਕੇ ਸਾਈਬਰ ਠੱਗੀ ਮਾਰਨ ਲਈ ਬੈਂਕ ਖਾਤੇ ਅਤੇ ਮੋਬਾਇਲ ਸਿਮ ਕਾਰਡ ਮੁਹੱਈਆ ਕਰਵਾ ਰਿਹਾ ਸੀ।ਆਮ ਲੋਕਾਂ ਦੇ ਨਾਮ ਤੇ ਲਏ ਗਏ ਇਹਨਾਂ ਮੋਬਾਇਲ ਸਿਮਾਂ ਰਾਹੀਂ ਫਿਲੀਪੀਨਜ਼ ਬੈਠੇ ਸਾਈਬਰ ਠੱਗਾਂ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਫੋਨ ਕਰਕੇ ਉਹਨਾਂ ਨੂੰ ਡਿਜੀਟਲ ਅਰੈਸਟ ਦਾ ਡਰਾਵਾ ਦੇ ਕੇ ਜਾਂ ਨਿਵੇਸ਼ ਸਕੀਮਾਂ ਦਾ ਝਾਂਸਾ ਦੇ ਕੇ ਸਾਈਬਰ ਧੋਖਾਧੜੀ ਦਾ ਸ਼ਿਕਾਰ ਬਣਾ ਕੇ ਇਹਨਾਂ ਆਮ ਲੋਕਾਂ ਦੇ ਨਾਮ ਤੇ ਖੋਲੇ ਗਏ ਬੈਂਕ ਖਾਤਿਆਂ ਵਿੱਚ ਪੈਸੇ ਪੁਆ ਲਏ ਜਾਂਦੇ ਸਨ ਅਤੇ ਫਿਰ ਇਸ ਪੈਸੇ ਨੂੰ ਹੋਰ ਬੈਂਕ ਖਾਤਿਆਂ ਵਿਚੋਂ ਘੁਮਾ ਕੇ ਕਢਵਾ ਲਿਆ ਜਾਂਦਾ ਸੀ।

ਹੁਣ ਤੱਕ ਇਸ ਗਿਰੋਹ ਦੇ 4 ਮੈਂਬਰਾ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ।ਪੰਕਜ਼, ਅਰਸ਼ਦੀਪ ਅਤੇ ਮੰਗਾ ਸਿੰਘ (ਸਾਰੇ ਪਟਿਆਲਾ ਦੇ ਵਾਸੀ) ਵੱਲੋਂ ਚਲਾਇਆ ਜਾ ਰਿਹਾ ਇਹ ਗਿਰੋਹ ਭੋਲੇ ਭਾਲੇ ਨੋਜਵਾਨਾ ਨੂੰ ਨੋਕਰੀ ਦੇਣ ਦਾ ਝਾਂਸਾ ਦੇ ਕੇ ਉਹਨਾਂ ਦਾ ਸੈਲਰੀ ਖਾਤੇ ਉਹਨਾ ਦੇ ਨਾਮ ਤੇ ਖੁਲਵਾ ਕੇ ਉਸ ਖਾਤੇ ਦਾ ਸਾਰਾ ਵੇਰਵਾ, ATM Card, ਅਤੇ Net Banking ਦਾ ਵੇਰਵਾ ਆਪਣੇ ਕੋਲ ਰੱਖ ਲੈਂਦੇ ਸਨ।ਫਿਰ ਇਸ ਬੈਂਕ ਖਾਤੇ ਦਾ ATM Card, ਅਤੇ Net Banking ਦਾ ਵੇਰਵਾ ਫਿਲੀਪੀਨਜ਼ ਬੈਠੇ ਸਾਈਬਰ ਠੱਗਾਂ ਬਾਬੂ ਅਤੇ ਸੂਮੀ (ਜੋ ਪੰਜਾਬੀ ਮੂਲ ਦੇ ਹਨ) ਨੂੰ ਵੇਚ ਦਿੰਦੇ ਸਨ।

ਇਹਨਾ ਵੱਲੋਂ ਇੱਕ ਸੇਵਿੰਗ ਬੈਂਕ ਖਾਤਾ 10,000/-ਰੁਪਏ ਅਤੇ ਇੱਕ ਕਰੰਟ ਬੈਂਕ ਖਾਤਾ 40,000/-ਰੁਪਏ ਵਿੱਚ ਵੇਚਿਆ ਜਾਂਦਾ ਸੀ।ਹੁਣ ਤੱਕ ਇਸ ਗੈਂਗ ਨੇ 30 ਤੋਂ ਵੱਧ ਬੈਂਕ ਖਾਤੇ ਫਿਲੀਪੀਨਜ਼ ਬੈਠੇ ਸਾਈਬਰ ਠੱਗਾ ਨੂੰ ਵੇਚੇ ਹਨ, ਜਿਹਨਾ ਵੱਲੋਂ ਕੁੱਝ ਮਹੀਨਿਆਂ ਵਿੱਚ ਹੀ ਇਹਨਾ ਬੈਂਕ ਖਾਤਿਆ ਰਾਹੀ ਕਰੋੜਾਂ ਰੁਪਏ ਦੀ ਧੋਖਾਧੜੀ ਕੀਤੀ ਗਈ ਹੈ।ਇਹਨਾ ਮਿਊਲ ਬੈਂਕ ਖਾਤਿਆਂ ਵਿੱਚ ਹੋਏ ਲੈਣ-ਦੇਣ ਦੀ ਪੂਰੀ ਜਾਣਕਾਰੀ ਬੈਂਕਾ ਤੋਂ ਪ੍ਰਾਪਤ ਕੀਤੀ ਜਾ ਰਹੀ ਹੈ।ਇਸ ਗਿਰੋਹ ਨੇ ਚੌਰਾ ਰੋਡ ਪਟਿਆਲਾ ਵਿਖੇ ਕੁੱਝ ਸਮੇਂ ਲਈ ਇੱਕ ਅਣ-ਅਧਿਕਾਰਤ ਡੀ-ਐਡੀਕਸ਼ਨ ਸੈਂਟਰ ਵੀ ਚਲਾਇਆ ਸੀ ਅਤੇ ਨਸ਼ਾ ਕਰਨ ਵਾਲਿਆ ਨੂੰ 500/-ਰੁਪਏ ਪ੍ਰਤੀ ਸਿਮ ਦਾ ਲਾਲਚ ਦੇ ਕੇ ਉਹਨਾ ਦੇ ਨਾਵਾਂ ਤੇ ਨਵੇਂ ਸਿਮ ਕਾਰਡ ਖਰੀਦ ਲਏ।

ਇਹ ਸਿਮ ਕਾਰਡ ਵੀ ਅੱਗੇ ਫਿਲੀਪੀਨਜ਼ ਬੈਠੇ ਸਾਈਬਰ ਠੱਗਾ ਨੂੰ ਵੇਚੇ ਜਾਂਦੇ ਸਨ ਅਤੇ ਕੋਰੀਅਰ ਰਾਹੀ ਟੀ.ਸ਼ਰਟ ਦੀ ਸੀਨ ਵਿੱਚ ਲੁਕਾ ਛੁਪਾ ਕੇ ਫਿਲੀਪੀਨਜ਼ ਭੇਜੇ ਜਾਂਦੇ ਸਨ।ਹੁਣ ਤੱਕ ਇਸ ਗੈਂਗ ਨੇ ਲਗਭਗ 50 ਸਿਮ ਕਾਰਡ ਫਿਲੀਪੀਨਜ਼ ਭੇਜੇ ਹਨ।ਇਹ ਸਿਮ ਕਾਰਡ ਸਾਈਬਰ ਠੱਗਾ ਵੱਲੋਂ ਭਾਰਤ ਵਿੱਚ ਭੋਲਾ ਭਾਲੇ ਲੋਕਾ ਨੂੰ ਕਾਲ ਕਰਨ ਲਈ ਵਰਤੇ ਜਾਂਦੇ ਹਨ।ਇਹ ਸਾਰੇ ਸਿਮ ਕਾਰਡ ਡੀਜੀਟਲ ਜ਼ੋਨ ਦੁਕਾਨ ਤੋਂ ਬਿਨਾਂ ਸਹੀ ਜਾਂਚ ਪੜਤਾਲ ਦੇ ਵੇਚੇ ਗਏ ਸਨ।ਇਸ ਦੁਕਾਨ ਦੇ ਮਾਲਕ ਬੀਰਬਲ ਪੁੱਤਰ ਕ੍ਰਿਸ਼ਨ ਚੰਦ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।

ਇਸ ਮਾਮਲੇ ਸਬੰਧੀ ਮੁਕੱਦਮਾ ਨੰਬਰ 29 ਮਿਤੀ 27.08.2025 ਅ/ਧ 316(2), 318(4), 336(3), 338, 340(2), 351(2), 61(2) ਬੀ.ਐਨ.ਐਸ ਅਤੇ 66-ਸੀ ਆਈ.ਟੀ ਐਕਟ ਥਾਣਾ ਸਾਈਬਰ ਕਰਾਇਮ ਪਟਿਆਲਾ ਦਰਜ ਰਜਿਸਟਰ ਕੀਤਾ ਗਿਆ ਹੈ ਜਿਸ ਵਿੱਚ ਹੁਣ ਤੱਕ 4 ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ।ਫਿਲੀਪੀਨਜ਼ ਬੈਠੇ ਸਾਈਬਰ ਠੱਗਾਂ ਬਾਬੂ ਅਤੇ ਸੂਮੀ ਦੇ ਪੰਜਾਬ ਕਨੈਕਸ਼ਨ ਸਬੰਧੀ ਤਫਤੀਸ਼ ਜਾਰੀ ਹੈ ਤਾਂ ਜੋ ਇਸ ਸਾਈਬਰ ਧੋਖਾਧੜੀ ਦੇ ਪੂਰੇ ਜਾਲ ਨੂੰ ਬੇਨਕਾਬ ਕੀਤਾ ਜਾ ਸਕੇ।

 

Tags: Crime News Punjab , Punjab Police , Police , Crime News , Patiala Police , Patiala

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD