Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਹਰਿਆਣਾ ਸ਼ਹਿਰ ਸਵੱਛਤਾ ਮੁਹਿੰਮ-2025: ਪੀਐਮਡੀਏ ਸੀਈਓ ਨੇ ਕੀਤਾ ਪੰਚਕੂਲਾ ਸ਼ਹਿਰ ਦਾ ਨਿਰੀਖਣ

ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼, ਸੜਕ ਕਿਨਾਰੇ ਸਾਰੀ ਤਰ੍ਹਾ ਦੇ ਕਬਜੇ 3 ਦਿਨ ਅੰਦਰ ਹਟਾਏ ਜਾਣ

KM Pandurang, Director General of Mining and Geology Department Haryana, Haryana, Haryana Admin

Web Admin

Web Admin

5 Dariya News

ਪੰਚਕੂਲਾ , 31 Aug 2025

Last updated on: Sep 03, 2025, 11:30 IST

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੱਲੋਂ ਸੂਬੇ ਨੂੰ ਸਵੱਛ ਅਤੇ ਸੁੰਦਰ ਬਨਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੇ ਗਏ ਹਰਿਆਣਾ ਸ਼ਹਿਰ ਸਵੱਛਤਾ ਮੁਹਿੰਮ ਤਹਿਤ ਅੱਜ ਪੰਚਕੂਲਾ ਮੈਟਰੋਪੋਲੀਟਨ ਡਿਵੇਲਪਮੈਂਟ ਅਥਾਰਿਟੀ (ਪੀਐਮਡੀਏ) ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਕੇ. ਮਕਰੰਦ ਪਾਂਡੂਰੰਗ ਨੇ ਪੰਚਕੂਲਾ ਸ਼ਹਿਰ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸ਼ਹਿਰ ਦੀ ਢਾਂਚਾਗਤ ਵਿਵਸਥਾਵਾਂ ਦਾ ਨਿਰੀਖਣ ਕੀਤਾ ਅਤੇ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੜਕ ਕਿਨਾਰੇ ਸਾਰੇ ਤਰ੍ਹਾ ਦੇ ਕਬਜੇ 3 ਦਿਨ ਦੇ ਅੰਦਰ ਹਟਾਏ ਜਾਣ।

ਸ੍ਰੀ ਪਾਂਡੂਰੰਗ ਨੇ ਰੇਡ ਬਿਸ਼ਪ ਚੌਕ, ਸ਼ਹੀਦ ਸੰਦੀਪ ਸਾਂਕਲਾ ਚੌਕ, ਮਾਜਰੀ ਚੌਕ, ਬੱਸ ਅੱਡੇ, ਅਗਰਸੇਨ ਚੌਥ, ਅਮਰਟੈਕਸ, ਲੇਬਰ ਚੌਕ ਸਮੇਤ ਪ੍ਰਮੁੱਖ ਸੜਕਾਂ ਪਾਰਕਾਂ ਅਤੇ ਮਾਰਕਿਟ ਪਾਰਗਿੰਗ ਥਾਂਵਾ ਦਾ ਨਿਰੀਖਣ ਕੀਤਾ। ਨਿਰੀਖਣ ਦੌਰਾਨ ਉਨ੍ਹਾਂ ਨੇ ਸ਼ਹੀਦ ਸੰਦੀਪ ਸਾਂਕਲਾ ਚੌਕ 'ਤੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨੂੱ ਪੇੜਾਂ ਦੀ ਛੰਟਾਈ ਕਰਨ ਦੇ ਨਿਰਦੇਸ਼ ਦਿੱਤੇ। ਉੱਥੇ ਹੀ, ਪੁਲਿਸ ਸੁਪਰਡੈਂਟ ਨੂੰ ਟੈ੍ਰਫਿਕ ਸੁਚਾਰੂ ਰੱਖਣ ਲਈ ਮਾਜਰੀ ਚੌਕ 'ਤੇ ਰੈਡ ਲਾਇਟ ਲਗਾਵੁਣ ਦੀ ਸੰਭਾਵਨਾਵਾਂ ਤਲਾਸ਼ਣ ਅਤੇ ਸਲਿਪ/ਸਰਵਿਸ ਰੋਡ ਨੂੰ ਚੌੜਾ ਕਰਨ ਦੇ ਨਿਰਦੇਸ਼ ਵੀ ਦਿੱਤੇ।

ਪੋਲੀਥਿਨ ਦੀ ਵਰਤੋ ਨੂੰ ਪਾਬੰਦੀ ਕਰ ਕਪੜੇ ਦੇ ਥੇਲਿਆਂ ਦੀ ਵਰਤੋ ਨੂੱ ਦਿੱਤਾ ਜਾਵੇ ਪ੍ਰੋਤਸਾਹਨ

ਸੀਈਓ ਨੇ ਸੈਕਟਰ-11 ਅਤੇ 14 ਦੀ ਪਾਰਕਿੰਗ ਵਿੱਚ ਕੂੜਾ ਮਿਲਣ 'ਤੇ ਨਗਰ ਨਿਗਮ ਅਧਿਕਾਰੀਆਂ ਨੂੰ ਤੁਰੰਤ ਸਫਾਈ ਕਰਨ ਦੇ ਨਿਰਦੇਸ਼ ਦਿੱਤੇ। ਸ੍ਰੀ ਕੇ ਮਕਰੰਦ ਪਾਂਡੂਰੰਗ ਨੇ ਕਿਹਾ ਕਿ ਸਾਰੇ ਸੈਕਟਰਾਂ ਦੀ ਪਾਰਕਿੰਗ ਦੀ ਰੈਗੂਲਰ ਸਫਾਈ ਯਕੀਨੀ ਕੀਤੀ ਜਾਵੇ ਤਾਂ ਜੋ ਸ਼ਹਿਰ ਦੀ ਛਵੀ ਪ੍ਰਭਾਵਿਤ ਨਾ ਹੋਵੇ। ਨਾਲ ਹੀ ਪੋਲੀਥਿਨ ਬੈਗਸ 'ਤੇ ਪਾਬੰਦੀ ਸਖਤੀ ਨਾਲ ਲਾਗੂ ਕਰਨ ਅਤੇ ਨਾਗਰਿਕਾਂ ਨੂੰ ਕਪੜੇ ਦੇ ਥੈਲੇ ਵਰਤੋ ਕਰਨ ਲਈ ਉਨ੍ਹਾਂ ਨੂੰ ਜਾਗਰੁਕ ਕੀਤਾ ਜਾਵੇ।

ਉਦਯੋਗਿਕ ਖੇਤਰਾਂ ਦੇ ਨਿਰੀਖਣ ਦੌਰਾਨ ਸੀਈਓ ਨੇ ਐਚਐਸਆਈਆਈਡੀਸੀ ਦੇ ਅਧਿਕਾਰੀਆਂ ਨੂੰ ਬਰਸਾਤੀ ਜਲ੍ਹ ਨਿਕਾਸੀ ਲਾਇਨਾਂ ਅਤੇ ਰੋਡ-ਗਲੀਆਂ ਦੀ ਤੁਰੰਤ ਸਫਾਈ ਕਰਨ ਦੇ ਨਿਰਦੇਸ਼ ਦਿੱਤੇ, ਜਿਸ ਨਾਲ ਬਰਸਾਤ ਵਿੱਚ ਜਲਭਰਾਵ ਨਾ ਹੋਵੇ। ਨਾਲ ਹੀ, ਪੀਐਮਡੀਏ ਨੂੱ ਟ੍ਰਾਂਸਫਰ ਹੋਈ ਗ੍ਰੀਨ ਬੈਲਟਸ ਦੇ ਵਿਕਾਸ ਤਹਿਤ ਅੰਦਾਜਾ ਤਿਆਰ ਕਰਨ ਅਤੇ ਮੁੱਖ ਸੜਕਾਂ ਦੇ ਦੋਲੋਂ ਪਾਸੇ ਉੱਗੀ ਝਾੜੀਆਂ ਨੂੰ ਹਟਾਉਣ ਦਾ ਵੀ ਨਿਰਦੇਸ਼ ਦਿੱਤੇ। ਟੁੱਟੀ ਹੋਈ ਰੋਡ ਗਲੀਆਂ 'ਤੇ ਅਸੰਤੋਸ਼ ਜਤਾਉਂਦੇ ਹੋਏ ਉਨ੍ਹਾਂ ਨੇ ਅਧਿਕਾਰੀਆਂ ਨੂੰ ਇੰਨ੍ਹਾਂ ਉੱਚ ਗੁਣਵੱਤਾ ਦੇ ਨਾਲ ਜਲਦੀ ਰਿਪੇਅਰ ਕਰਨ ਦੇ ਨਿਰਦੇਸ਼ ਦਿੱਤੇ।

ਇੰਡਸਟ੍ਰੀਅਲ ਏਰਿਆ ਤੋਂ ਚੰਡੀਗੜ੍ਹ ਬੋਡਰ ਤੱਕ ਦੀ ਸੜਕ ਦੀ ਵਿਸ਼ੇਸ਼ ਮੁਰੰਮਤ ਕਰਨ ਦੇ ਨਿਰਦੇਸ਼

ਸੀਈਓ ਸ੍ਰੀ ਕੇ ਮਕਰੰਗ ਪਾਂਡੂਰੰਗ ਨੇ ਉਦਯੋਗਿਕ ਖੇਤਰ ਤੋਂ ਚੰਡੀਗੜ੍ਹ ਬੋਡਰ ਤੱਕ ਦੀ ਸੜਕ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਨੇ ਐਚਐਸਆਈਆਈਡੀਸੀ ਦੇ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਗੱਡੇ ਭਰਨ ਅਤੇ ਵਿਸ਼ੇਸ਼ ਮੁਰੰਮਤ ਕਰਨ ਦੇ ਨਿਰਦੇਸ਼ ਦਿੱਤੇ ਗਏ। ਨਿਰੀਖਣ ਦੌਰਾਨ ਸਥਾਨਕ ਨਾਗਰਿਕਾਂ ਨੇਜਾਣੂ ਕਰਾਇਆ ਕਿ ਚੰਡੀਗੜ੍ਹ ਬੋਡਰ ਦੇ ਕੋਲ ਸੜਕ ਸੰਕਰੀ ਹੋਣ ਨਾਲ ਪੀਕ ਆਵਰ ਵਿੱਚ ਜਾਮ ਲਗਦਾ ਹੈ। ਇਸ 'ਤੇ ਉਨ੍ਹਾਂ ਨੇ ਐਚਐਸਆਈਆਈਡੀਸੀ ਅਧਿਕਾਰੀਆਂ ਨੂੰ ਸੜਕ ਚੌੜੀਕਰਣ ਅਤੇ ਉਪਯੁਕਤ ਹੱਲ ਕੱਢਣ ਦੇ ਨਿਰਦੇਸ਼ ਦਿੱਤੇ।

ਇਸ ਦੇ ਬਾਅਦ ਅਧਿਕਾਰੀਆਂ ਨੇ ਸੈਕਟਰ 16 ਅਤੇ 17 ਮਾਰਗ ਦਾ ਨਿਰੀਖਣ ਕੀਤਾ। ਇੱਥੇ ਨਾਗਰਿਕਾਂ ਨੇ ਐਚਐਸਵੀਪੀ ਦੇ ਖਾਲੀ ਵਪਾਰਕ ਪਲਾਟਾਂ ਵਿੱਚ ਉੱਗੀ ਝਾੜੀਆਂ ਦੀ ਸ਼ਿਕਾਇਤ ਕੀਤੀ, ਜਿਸ 'ਤੇ ਸੀਈਓ ਨੇ ਤਿੰਨ ਦਿਨ ਵਿੱਚ ਝਾੜੀਆਂ ਹਟਾਉਣ ਦੇ ਆਦੇਸ਼ ਦਿੱਤੇ ਗਏ। ਲੇਬਰ ਚੌਕ ਦੀ ਤੁਰੰਤ ਮੁਰੰਮਤ ਅਤੇ ਡਿਵਾਈਡਿੰਗ ਗ੍ਰਿਲਾਂ ਵਿੱਚ ਖਾਲੀ ਥਾਂਵਾਂ ਨੂੰ ਭਰਨ ਦੇ ਵੀ ਨਿਰਦੇਸ਼ ਦਿੱਤੇ ਤਾਂ ਜੋ ਦੁਰਘਟਨਾਵਾਂ ਤੋਂ ਬਚਿਆ ਜਾ ਸਕੇ।

ਸੀਈਓ ਨੇ ਨਿਰਝਰ ਵਾਟਿਕਾ ਪਾਰਕ ਅਤੇ ਅੰਬ ਬਾਗ (ਮੈਂਗੋ ਗਾਰਡਨ) ਪਾਰਕ ਦਾ ਵੀ ਦੌਰਾ ਕੀਤਾ ਅਤੇ ਪੀਐਮਡੀਏ ਦੇ ਮੁੱਖ ਇੰਜੀਨੀਅਰ ਦੇ ਸਹੀ ਸਫਾਈ, ਲਾਈਟਿੰਗ ਵਿਵਸਥਾ ਅਤੇ ਘਾਹ ਦੀ ਕਟਾਈ ਯਕੀਲੀ ਕਰਨ ਦੇ ਨਿਰਦੇਸ਼ ਦਿੱਤੇ। ਸ੍ਰੀ ਕੇ ਮਕਰੰਦ ਪਾਂਡੂਰੰਗ ਨੇ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਮੁੱਖ ਮੰਤਰੀ ਵੱਲੋਂ ਸ਼ੁਰੂ ਕੀਤੇ ਗਏ ਸਵੱਛਤਾ ਮੁਹਿੰਮ ਨੂੱ ਸਫਲ ਬਨਾਉਣ ਲਈ ਜਿਮੇਵਾਰੀ ਨਾਲ ਕੰਮ ਕਰਨ। ਉਨ੍ਹਾਂ ਨੇ ਕਿਹਾ ਕਿ ਅੱਜ ਨਿਰੀਖਣ ਦੌਰਾਨ ਦੱਸੇ ਗਏ ਕੰਮਾਂ ਦੀ ਪ੍ਰਗਤੀ ਦੀ ਸਮੀਖਿਆ ਅਗਾਮੀ ਹਫਤੇ ਵਿੱਚ ਕੀਤੀ ਜਾਵੇਗੀ।

 

 

Tags: KM Pandurang , Director General of Mining and Geology Department Haryana , Haryana , Haryana Admin

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD