Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਨੌਜੁਆਨਾਂ ਨੂੰ ਅਪੀਲ, ਸਿਖਿਆ ਨੂੰ ਜੀਵਨ ਦਾ ਮੁੱਖ ਆਧਾਰ ਬਨਾਉਣ

ਸਿਖਿਆ ਹੀ ਸਕਾਰਾਤਮਕ ਬਦਲਾਅ ਅਤੇ ਰਾਸ਼ਟਰ ਨਿਰਮਾਣ ਦਾ ਸੱਭ ਤੋਂ ਮਜਬੂਤ ਸਰੋਤ - ਮੁੱਖ ਮੰਤਰੀ

Nayab Singh Saini, Haryana, Bharatiya Janata Party, BJP, Haryana Chief Minister, Chief Minister of Haryana, BJP Haryana, Jodhpur, Rajasthan

Web Admin

Web Admin

5 Dariya News

ਜੋਧਪੁਰ (ਰਾਜਸਤਥਾਨ) , 29 Aug 2025

Last updated on: Aug 30, 2025, 16:46 IST

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਨੌਜੁਆਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਪੁਰਖਿਆਂ ਦੀ ਗੌਰਵਸ਼ਾਲੀ ਰਿਵਾਇਤਾਂ ਨੂੰ ਸੰਭਾਲਦੇ ਹੋਏ ਸਿਖਿਆ ਨੂੰ ਆਪਣੇ ਜੀਵਨ ਦਾ ਮੁੱਖ ਆਧਾਰ ਬਨਾਉਣ। ਸਿਰਫ ਸਿਖਿਆ ਹੀ ਉਹ ਮਜਬੂਤ ਸਾਧਨ ਹੈ, ਜਿਸ ਦੇ ਰਾਹੀਂ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਇਆ ਜਾ ਸਕਦਾ ਹੈ। ਸਿਖਿਆ ਨਾਲ ਹੀ ਨਵੀਂ ਸੋਚ, ਆਤਮਵਿਸ਼ਵਾਸ ਅਤੇ ਪ੍ਰਗਤੀ ਦੇ ਮੌਕੇ ਪ੍ਰਾਪਤ ਹੁੰਦੇ ਹਨ। ਨੌਜੁਆਨਾਂ ਨੂੰ ਚਾਹੀਦਾ ਹੈ ਕਿ ਉਹ ਸਿਖਿਆ ਦੇ ਨਾਲ-ਨਾਲ ਨੈਤਿਕ ਮੁੱਲਾਂ ਨੂੰ ਵੀ ਅਪਨਾਉਣ, ਤਾਂ ਜੋ ਰਾਸ਼ਟਰ ਨਿਰਮਾਣ ਵਿੱਚ ਆਪਣੀ ਸਾਰਥਕ ਭੁਮਿਕਾ ਨਿਭਾ ਸਕਣ।

ਮੁੱਖ ਮੰਤਰੀ ਸ਼ੁੱਕਰਵਾਰ ਨੂੰ ਰਾਜਸਤਥਾਨ ਦੇ ਜੋਧਪੁਰ ਵਿੱਚ ਸ੍ਰੀ ਸੁਮੇਰ ਵਿਦਿਅਕ ਸੰਸਥਾਨ ਦੇ 128ਵੇਂ ਸਥਾਪਨਾ ਸਮਾਰੋਹ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ। ਇਸ ਮੌਕੇ 'ਤੇ ਮੁੱਖ ਮੰਤਰੀ ਨੇ ਸਿਖਿਆ ਤੇ ਹੋਰ ਸਮਾਜਿਕ ਖੇਤਰਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ 800 ਲੋਕਾਂ ਨੂੰ ਸਨਮਾਨਿਤ ਕੀਤਾ। ਇਸ ਤੋਂ ਪਹਿਲਾਂ, ਮੁੱਖ ਮੰਤਰੀ ਨੇ ਸੋਨੀ ਦੇਵੀ ਗਹਿਲੋਤ ਪੈਵੇਲਿਅਨ ਅਤੇ ਗਰਾਉਂਡ ਅਤੇ ਸ੍ਰੀ ਭਾਮਾਸ਼ਾਹ ਜੀ ਅਤੇ ਸਮਾਜ ਸੇਵੀ ਸ੍ਰੀ ਦੇਵੀ ਲਾਲ ਗਹਿਲੋਤ ਜੀ ਦੀ ਪ੍ਰਤਿਮਾਵਾਂ ਦਾ ਉਦਘਾਟਨ ਕੀਤਾ। ਉਨ੍ਹਾਂ ਦੀ ਪ੍ਰਤਿਮਾਵਾਂ ਆਉਣ ਵਾਲੇ ਪੀੜੀਆਂ ਨੂੰ ਉਨ੍ਹਾਂ ਦੇ ਕੰਮਾਂ, ਸਿਦਾਂਤਾਂ ਅਤੇ ਆਦਰਸ਼ਾਂ ਨੂੰ ਅਪਨਾਉਣ ਦੀ ਪੇ੍ਰਰਣਾ ਦਿੰਦੀ ਰਹੇਗੀ।

ਨਾਇਬ ਸਿੰਘ ਸੈਣੀ ਨੇ ਵਿਦਿਅਕ ਸੰਸਥਾਨ ਦੇ ਪ੍ਰਬੰਧਕਾਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਮਾਜ ਸੇਵਕਾਂ ਨੇ 128 ਸਾਲ ਪਹਿਲਾਂ ਇਸ ਸੰਸਥਾਨ ਦੀ ਨੀਂਹ ਰੱਖੀ ਸੀ। ਇਹ ਸਾਡੇ ਆਜਾਦੀ ਦੇ ਅੰਦੋਲਨ ਦਾ ਤਾਂ ਗਵਾਹ ਹੈ ਹੀ, ਆਜਾਦੀ ਦੇ ਬਾਅਦ ਭਾਰਤ ਦੇ ਵਿਕਾਸ ਵਿੱਚ ਯੋਗਦਾਨ ਕਰਨ ਵਾਲੀ ਸੰਸਥਾਵਾਂ ਵਿੱਚੋਂ ਵੀ ਇੱਕ ਹੈ। ਉਨ੍ਹਾ ਨੇ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਉਹ ਮੁੱਖ ਮੰਤਰੀ ਦੇ ਨਾਤੇ ਨਹੀਂ, ਸਗੋ ਸਮਾਜ ਦੇ ਮੈਂਬਰ, ਤੁਹਾਡਾ ਭਰਾ ਅਤੇ ਬੇਟੇ ਦੇ ਨਾਤੇ ਆਇਆ ਹਾਂ।

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੀ ਜਨਤਾ ਨੇ ਸਾਡੀ ਸਰਕਾਰ ਨੂੰ ਤੀਜੀ ਵਾਰ ਜਨਸੇਵਾ ਦਾ ਇਤਿਹਾਸਕ ਮੌਕਾ ਦਿੱਤਾ ਹੈ। ਇਹ ਜਨਸਮਰਥਨ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸਾਲ 2047 ਤੱਕ ਭਾਰਤ ਨੂੰ ਦੁਨੀਆ ਦਾ ਵਿਕਸਿਤ ਰਾਸ਼ਟਰ ਬਨਾਉਣ ਦੇ ਵਿਜਨ ਨੂੰ ਸਾਕਾਰ ਕਰਨ ਵਿੱਚ ਹਰਿਆਣਾ ਨੂੰ ਭੁਮਿਕਾ ਨੂੰ ਦੇਖਦੇ ਹੋਏ ਮਿਲਿਆ ਹੈ। ਇਹ ਜਨ-ਸਮਰਥਨ ਰਾਸ਼ਟਰਵਾਦ, ਸੁਸਾਸ਼ਨ, ਅੰਤੋਂਦੇਯ ਦਰਸ਼ਨ ਅਤੇ ਸੱਭਕਾ ਸਾਥ-ਸੱਭਕਾ ਵਿਕਾਸ ਦੀ ਭਾਵਨਾ ਦੇ ਪ੍ਰਤੀ ਮਿਲਿਆ ਹੈ। 

ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਅੱਜ ਦੇਸ਼ ਵਿਕਸਿਤ ਭਾਰਤ ਬਨਣ ਦੇ ਵੱਲ ਤੇਜੀ ਨਾਲ ਵੱਧ ਰਿਹਾ ਹੈ। ਚਾਹੇ ਬੁਨਿਆਦੀ ਢਾਂਚੇ ਦਾ ਵਿਕਾਸ ਹੋਵੇ, ਕਿਸਾਨਾਂ ਦੀ ਆਮਦਨ ਵਧਾਉਣ ਦੀ ਵੱਲ ਹੋਵੇ, ਮਹਿਲਾਵਾਂ ਮਜਬੂਤੀਕਰਣ ਦੀ ਗੱਲ ਹੋਵੇ ਜਾਂ ਨੌਜੁਆਨਾਂ ਨੂੰ ਰੁਜਗਾਰ ਦੇ ਨਵੇਂ ਮੌਕੇ ਉਪਲਬਧ ਕਰਾਉਣਾ ਹੋਵੇ, ਹਰ ਖੇਤਰ ਵਿੱਚ ਦੇਸ਼ ਨੇ ਤੇਜੀ ਨਾਲ ਪ੍ਰਗਤੀ ਕੀਤੀ ਹੈ। ਡਿਫੇਂਸ ਕੋਰੀਡੋਰ ਤੋਂ ਲੈ ਕੇ ਫ੍ਰੇਟ ਕੋਰੀਡੋਰ ਤੱਕ, ਭਾਰਤਮਾਲਾ ਤੋਂ ਸਾਗਰਮਾਲਾ ਤੱਕ, ਰੋਡਵੇਜ਼, ਰੇਲਵੇ ਅਤੇ ਏਅਰਬੇਜ ਕਨੈਕਟੀਵਿਟੀ ਦਾ ਜਾਲ ਪੂਰੇ ਦੇਸ਼ ਵਿੱਚ ਫੈਲਾਉਣ ਲਈ ਕੇਂਦਰ ਸਰਕਾਰ ਮਿਸ਼ਨ ਮੋਡ 'ਤੇ ਕੰਮ ਕਰ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਮਾਲੀ ਸੰਸਥਾਨ ਜੋੜਪੁਰ ਪਿਛਲੇ 128 ਸਾਲਾਂ ਤੋਂ ਸਿਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਅਦੁੱਤੀ ਯੋਗਦਾਨ ਦੇਰਿਹਾ ਹੈ। ਸਮਾਜ ਦੇ ਵਿਦਿਆਰਥੀਆਂ ਨੂੰ ਸਿਖਲਾਈ, ਰੁਜਗਾਰ, ਸਕਾਲਰਸ਼ਿਪ ਅਤੇ ਫਰੀ ਕੋਚਿੰਗ ਵਰਗੀ ਸਹੂਲਤਾਂ ਦੇਕੇ ਉਨ੍ਹਾਂ ਨੂੰ ਆਤਮਨਿਰਭਰ ਬਣਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਮਾਜ ਦਾ ਗੌਰਵਸ਼ਾਲੀ ਇਤਿੀਾਸ ਸੰਘਰਸ਼, ਤਿਆਗ ਅਤੇ ਸੇਵਾ ਨਾਲ ਭਰਿਆ ਰਿਹਾ ਹੈ, ਜਿਸ ਨੇ ਦੇਸ਼ ਨੂੰ ਵੀਰ ਯੋਧਾ, ਵਿਦਵਾਨ, ਕਲਾਕਾਰ ਅਤੇ ਖਿਡਾਰੀ ਦਿੱਤੇ ਹਨ। 

ਮਹਾਤਮਾ ਜੋਤਿਬਾ ਫੂਲੇ, ਸਾਵਿਤਰੀਬਾਈ ਫੂਲੇ, ਜਗਦੇਵ ਪ੍ਰਸਾਦ ਕੁਸ਼ਵਾਹਾ, ਮੇਜਰ ਧਿਆਨਚੰਦ ਅਤੇ ਨੇਕਚੰਦ ਸੈਣੀ ਵਰਗੇ ਮਹਾਨ ਸਖਸ਼ੀਅਤਾਂ ਨੈ ਸਿਖਿਆ, ਸਮਾਜਿਕ ਸੁਧਾਰ, ਖੇਡ ਅਤੇ ਕਲਾ ਦੇ ਖੇਤਰ ਵਿੱਚ ਅਮਿੱਟ ਛਾਪ ਛੱਡੀ ਹੈ। ਇਹ ਦਰਸ਼ਾਉਂਦਾ ਹੈ ਕਿ ਜਦੋਂ ਸਮਾਜ ਇੱਕਜੁੱਟ ਹੋ ਕੇ ਆਪਣੀ ਸਭਿਆਚਾਰਕ ਧਰੋਹਰ ਨੂੰ ਸੰਭਾਲਦੇ ਹੋਹੇ ਸਿਖਿਆ ਅਤੇ ਸੇਵਾ ਨੂੰ ਆਧਾਰ ਬਨਾਉਂਦਾ ਹੈ, ਤਾਂ ਪ੍ਰਗਤੀ ਅਤੇ ਬਦਲਾਅ ਯਕੀਨੀ ਰੂਪ ਨਾਲ ਸੰਭਵ ਹੁੰਦੇ ਹਨ।

ਇਸ ਮੌਕੇ 'ਤੇ ਰਾਜਸਥਾਨ ਸਰਕਾਰ ਦੇ ਕੈਬੀਨੇਟ ਮੰਤਰੀ ਸ੍ਰੀ ਅਵਿਨਾਸ਼ ਗਹਿਲੋਤ, ਸਾਂਸਦ ਸ੍ਰੀ ਰਾਜੇਂਦਰ ਗਹਿਲੋਤ, ਵਿਧਾਇਕ ਸ੍ਰੀ ਭਗਵਾਨ ਰਾਮ ਸੈਣੀ, ਸ੍ਰੀ ਭਾਗਚੰਦ ਟਾਂਕੜਾ, ਸ੍ਰੀਮਤੀ ਸ਼ੋਭਾ ਸੈਣੀ ਕੁਸ਼ਵਾਹਾ, ਮਾਲੀ ਸੰਸਥਾਨਾ ਜੋਧਪੁਰ ਦੇ ਚੇਅਰਮੈਨ ਸ੍ਰੀ ਪੇ੍ਰਮ ਸਿੰਘ ਪਰਿਹਾਰ, ਸ੍ਰੀ ਸੁਮੇਰ ਵਿਦਿਅਕ ਸੰਸਥਾਨ ਦੇ ਚੇਅਰਮੈਨ ਸ੍ਰੀ ਨਰੇਂਦਰ ਸਿੰਘ ਕੱਛਾਵਾਹ ਸਮੇਤ ਹੋਰ ਮਾਣਯਗੋ ਮੌਜੂਦ ਰਹੇ।

 

Tags: Nayab Singh Saini , Haryana , Bharatiya Janata Party , BJP , Haryana Chief Minister , Chief Minister of Haryana , BJP Haryana , Jodhpur , Rajasthan

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD