Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਰਾਜਨਾਥ ਸਿੰਘ ਨੇ ਗਗਨਯਾਨ ਪੁਲਾੜ ਯਾਤਰੀਆਂ ਦਾ ਸਨਮਾਨ ਕੀਤਾ

ਭਾਰਤ ਦੀ ਪੁਲਾੜ ਲੀਡਰਸ਼ਿਪ ਦੀ ਸ਼ਲਾਘਾ

Rajnath Singh, Union Defence Minister, Defence Minister of India, BJP, Bharatiya Janata Party, Shubhanshu Shukla, PB Nair, Ajit Krishnan, Ajit Krishnan

Web Admin

Web Admin

5 Dariya News

ਨਵੀਂ ਦਿੱਲੀ , 24 Aug 2025

Last updated on: Aug 25, 2025, 15:56 IST

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 24 ਅਗਸਤ, 2025 ਨੂੰ ਨਵੀਂ ਦਿੱਲੀ ਵਿੱਚ ਇੱਕ ਸਮਾਗਮ ਦੌਰਾਨ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ, ਗਰੁੱਪ ਕੈਪਟਨ ਪੀਬੀ ਨਾਇਰ, ਗਰੁੱਪ ਕੈਪਟਨ ਅਜੀਤ ਕ੍ਰਿਸ਼ਨਨ ਅਤੇ ਗਰੁੱਪ ਕੈਪਟਨ ਅੰਗਦ ਪ੍ਰਤਾਪ ਨੂੰ ਸਨਮਾਨਿਤ ਕੀਤਾ, ਜੋ ਇਸਰੋ ਦੇ ਪਹਿਲੇ ਪੁਲਾੜ ਉਡਾਣ ਮਿਸ਼ਨ ਗਗਨਯਾਨ ਦਾ ਹਿੱਸਾ ਹਨ। 

ਇਸ ਮੌਕੇ 'ਤੇ ਬੋਲਦਿਆਂ, ਰਕਸ਼ਾ ਮੰਤਰੀ ਨੇ ਚਾਰੇ ਗਗਨਯਾਤਰੀਆਂ ਨੂੰ ਦੇਸ਼ ਦੇ ਰਤਨ ਅਤੇ ਰਾਸ਼ਟਰੀ ਅਕਾਂਖਿਆਵਾਂ ਦੇ ਮੋਢੀ ਦੱਸਿਆ। ਪੁਲਾੜ ਵਿੱਚ ਭਾਰਤ ਦੀ ਵਧਦੀ ਮੌਜੂਦਗੀ ਨੂੰ ਉਜਾਗਰ ਕਰਦੇ ਹੋਏ, ਸ਼੍ਰੀ ਰਾਜਨਾਥ ਸਿੰਘ ਨੇ ਕਿਹਾ, "ਅਸੀਂ ਪੁਲਾੜ ਨੂੰ ਸਿਰਫ਼ ਖੋਜ ਦੇ ਖੇਤਰ ਵਜੋਂ ਨਹੀਂ ਦੇਖਦੇ, ਸਗੋਂ ਕੱਲ੍ਹ ਦੀ ਆਰਥਿਕਤਾ, ਸੁਰੱਖਿਆ, ਊਰਜਾ ਅਤੇ ਮਨੁੱਖਤਾ ਦੇ ਭਵਿੱਖ ਵਜੋਂ ਦੇਖਦੇ ਹਾਂ। 

ਅਸੀਂ ਧਰਤੀ ਦੀ ਸਤ੍ਹਾ ਤੋਂ ਪਰੇ ਪੁਲਾੜ ਦੀਆਂ ਨਵੀਆਂ ਸਰਹੱਦਾਂ ਵੱਲ ਲਗਾਤਾਰ ਅੱਗੇ ਵਧ ਰਹੇ ਹਾਂ। ਅਸੀਂ ਚੰਦ ਤੋਂ ਮੰਗਲ ਤੱਕ ਆਪਣੀ ਮੌਜੂਦਗੀ ਪਹਿਲਾਂ ਹੀ ਦਰਜ ਕੀਤੀ ਹੈ ਅਤੇ ਅੱਜ, ਰਾਸ਼ਟਰ ਗਗਨਯਾਨ ਜਿਹੇ ਮਿਸ਼ਨਾਂ ਲਈ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਹੈ"। ਰਕਸ਼ਾ ਮੰਤਰੀ ਨੇ ਇਸ ਪ੍ਰਾਪਤੀ ਨੂੰ ਨਾ ਸਿਰਫ਼ ਇੱਕ ਤਕਨੀਕੀ ਮੀਲ ਪੱਥਰ ਦੱਸਿਆ, ਸਗੋਂ ਆਤਮਨਿਰਭਰ ਭਾਰਤ ਵੱਲ ਇੱਕ ਨਵਾਂ ਅਧਿਆਏ ਦੱਸਿਆ। 

"ਭਾਰਤ ਦੁਨੀਆ ਦੀਆਂ ਮੋਹਰੀ ਪੁਲਾੜ ਸ਼ਕਤੀਆਂ ਵਿੱਚ ਮਾਣ ਨਾਲ ਖੜ੍ਹਾ ਹੈ। ਇਸਦਾ ਪੁਲਾੜ ਪ੍ਰੋਗਰਾਮ ਪ੍ਰਯੋਗਸ਼ਾਲਾਵਾਂ ਅਤੇ ਲਾਂਚ ਵਾਹਨਾਂ ਤੱਕ ਸੀਮਤ ਨਹੀਂ ਹੈ। ਇਹ ਸਾਡੀਆਂ ਰਾਸ਼ਟਰੀ ਅਕਾਂਖਿਆਵਾਂ ਅਤੇ ਆਲਮੀ ਦ੍ਰਿਸ਼ਟੀਕੋਣ ਦਾ ਪ੍ਰਤੀਬਿੰਬ ਹੈ। ਉਨ੍ਹਾਂ ਨੇ ਕਿਹਾ, "ਚੰਦਰਯਾਨ ਤੋਂ ਮੰਗਲਯਾਨ ਤੱਕ, ਅਸੀਂ ਦਿਖਾਇਆ ਹੈ ਕਿ ਸੀਮਤ ਸਰੋਤਾਂ ਦੇ ਨਾਲ ਵੀ, ਇੱਕ ਅਸੀਮਤ ਇੱਛਾ ਸ਼ਕਤੀ ਸਭ ਤੋਂ ਚੁਣੌਤੀਪੂਰਨ ਟੀਚਿਆਂ ਨੂੰ ਸ਼ਾਨਦਾਰ ਪ੍ਰਾਪਤੀਆਂ ਵਿੱਚ ਬਦਲ ਸਕਦੀ ਹੈ।" 

ਸ਼੍ਰੀ ਰਾਜਨਾਥ ਸਿੰਘ ਨੇ ਦੱਸਿਆ ਕਿ ਪੁਲਾੜ ਦੀਆਂ ਟੈਕਨੋਲੋਜੀਆਂ, ਭਾਵੇਂ ਉਹ ਸੰਚਾਰ ਉਪਗ੍ਰਹਿ ਹੋਣ, ਮੌਸਮ ਨਿਗਰਾਨੀ ਜਾਂ ਆਫ਼ਤ ਪ੍ਰਬੰਧਨ, ਭਾਰਤ ਦੇ ਹਰ ਪਿੰਡ ਅਤੇ ਹਰ ਖੇਤਰ ਵਿੱਚ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ ਅਤੇ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਪੁਲਾੜ ਯਾਤਰਾ ਵਿੱਚ ਪਿੱਛੇ ਨਹੀਂ ਰਹਿ ਸਕਦਾ।

ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੁਲਾੜ ਮਾਈਨਿੰਗ, ਡੂੰਘੀ ਪੁਲਾੜ ਖੋਜ ਅਤੇ ਗ੍ਰਹਿ ਸਰੋਤ ਮਨੁੱਖੀ ਸੱਭਿਅਤਾ ਦੀ ਦਿਸ਼ਾ ਨੂੰ ਮੁੜ ਪਰਿਭਾਸ਼ਿਤ ਕਰਨਗੇ। ਰਕਸ਼ਾ ਮੰਤਰੀ ਨੇ ਅੱਗੇ ਕਿਹਾ ਕਿ ਦੁਨੀਆ ਇੱਕ ਅਜਿਹੇ ਯੁੱਗ ਵਿੱਚ ਦਾਖਲ ਹੋ ਗਈ ਹੈ ਜਿੱਥੇ ਪੁਲਾੜ ਹੁਣ ਫੌਜੀ ਸ਼ਕਤੀ ਜਾਂ ਤਕਨੀਕੀ ਹੁਨਰ ਦਾ ਪ੍ਰਤੀਕ ਨਹੀਂ ਹੈ, ਸਗੋਂ ਮਨੁੱਖੀ ਸੱਭਿਅਤਾ ਦੀ ਸਮੂਹਿਕ ਯਾਤਰਾ ਵਿੱਚ ਇੱਕ ਨਵਾਂ ਪੜਾਅ ਹੈ। 

ਉਨ੍ਹਾਂ ਨੇ ਕਿਹਾ, "ਭਾਰਤ ਨੇ ਹਮੇਸ਼ਾ ਦੁਨੀਆ ਨੂੰ 'ਵਸੁਧੈਵ ਕੁਟੁੰਬਕਮ' ਦਾ ਸੁਨੇਹਾ ਦਿੱਤਾ ਹੈ। ਅਤੇ, ਅੱਜ, ਸਾਡੇ ਵਿਗਿਆਨੀ ਅਤੇ ਪੁਲਾੜ ਯਾਤਰੀ ਉਸੇ ਸੁਨੇਹੇ ਨੂੰ ਨਵੀਆਂ ਉਚਾਈਆਂ 'ਤੇ ਲੈ ਜਾ ਰਹੇ ਹਨ।" ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦੇ ਸਫਲ ਪੁਲਾੜ ਮਿਸ਼ਨ ਲਈ ਪ੍ਰਸ਼ੰਸਾ ਕਰਦੇ ਹੋਏ, ਸ਼੍ਰੀ ਰਾਜਨਾਥ ਸਿੰਘ ਨੇ ਉਨ੍ਹਾਂ ਦੇ ਦ੍ਰਿੜ ਇਰਾਦੇ ਅਤੇ ਹਿੰਮਤ ਨੂੰ ਉਜਾਗਰ ਕੀਤਾ ਜੋ ਭਾਰਤ ਦੀ ਭਾਵਨਾ ਨੂੰ ਦਰਸਾਉਂਦੇ ਹਨ, ਜਿਸ ਨਾਲ ਉਹ ਰਾਸ਼ਟਰੀ ਮਾਣ ਦਾ ਸਰੋਤ ਬਣ ਗਏ ਹਨ। 

ਉਨ੍ਹਾਂ ਨੇ ਕਿਹਾ, “ਸਿਰਫ਼ ਢਾਈ ਮਹੀਨਿਆਂ ਵਿੱਚ ਢਾਈ ਸਾਲ ਦੀ ਟ੍ਰੇਨਿੰਗ ਪੂਰੀ ਕਰਕੇ, ਗਰੁੱਪ ਕੈਪਟਨ ਸ਼ੁਕਲਾ ਦੇ ਸ਼ਾਨਦਾਰ ਪ੍ਰਮਾਣ ਨੇ ਉਨ੍ਹਾਂ ਦੇ ਨਿੱਜੀ ਸਮਰਪਣ ਅਤੇ ਭਾਰਤੀ ਲੋਕਾਂ ਦੀ ਲਗਨ ਨੂੰ ਦਰਸਾਇਆ ਹੈ। ਉਨ੍ਹਾਂ ਦਾ ਅਸਾਧਾਰਨ ਕਾਰਨਾਮਾ ਸਿਰਫ਼ ਇੱਕ ਤਕਨੀਕੀ ਪ੍ਰਾਪਤੀ ਨਹੀਂ ਹੈ, ਇਹ ਵਿਸ਼ਵਾਸ ਅਤੇ ਸਮਰਪਣ ਦਾ ਸੁਨੇਹਾ ਹੈ। 

ਇਹ ਸਿਰਫ਼ ਭਾਰਤ ਦਾ ਮਾਣ ਨਹੀਂ, ਇਹ ਸਮੁੱਚੀ ਮਨੁੱਖਤਾ ਦੀ ਤਰੱਕੀ ਦਾ ਸਬੂਤ ਹੈ।" ਰਕਸ਼ਾ ਮੰਤਰੀ ਨੇ ਗਰੁੱਪ ਕੈਪਟਨ ਸ਼ੁਕਲਾ ਨੂੰ ਨਾਗਰਿਕ-ਫੌਜ ਸੁਮੇਲ ਦਾ ਪ੍ਰਤੀਕ ਦੱਸਿਆ। ਉਨ੍ਹਾਂ ਨੇ ਕਿਹਾ, “ਭਾਵੇਂ ਉਹ ਭਾਰਤੀ ਹਵਾਈ ਫੌਜ ਦੀ ਵਰਦੀ ਪਹਿਨਦੇ ਹਨ, ਪਰ ਪੁਲਾੜ ਵਿੱਚ ਉਨ੍ਹਾਂ ਦੀ ਯਾਤਰਾ ਸਿਰਫ਼ ਹਥਿਆਰਬੰਦ ਫੌਜਾਂ ਜਾਂ ਭਾਰਤ ਵੱਲੋਂ ਹੀ ਨਹੀਂ ਸੀ, ਸਗੋਂ ਸਮੁੱਚੀ ਮਨੁੱਖਤਾ ਦੇ ਪ੍ਰਤੀਨਿਧੀ ਵਜੋਂ ਸੀ। 

ਇਸ ਇਤਿਹਾਸਕ ਮਿਸ਼ਨ ਰਾਹੀਂ ਨਾਗਰਿਕ ਖੇਤਰ ਵਿੱਚ ਉਨ੍ਹਾਂ ਦਾ ਯੋਗਦਾਨ ਹਮੇਸ਼ਾ ਇਤਿਹਾਸ ਵਿੱਚ ਦਰਜ ਰਹੇਗਾ।” ਪੁਲਾੜ ਯਾਤਰੀਆਂ ਨੂੰ ਸਰੀਰਕ, ਮਾਨਸਿਕ, ਭਾਵਨਾਤਮਕ ਅਤੇ ਮਨੋਵਿਗਿਆਨਕ ਤੌਰ 'ਤੇ ਤਿਆਰ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਰਾਜਨਾਥ ਸਿੰਘ ਨੇ ਇਸ ਟ੍ਰੇਨਿੰਗ ਵਿੱਚ ਇੰਸਟੀਟਿਊਟ  ਆਫ਼ ਏਰੋਸਪੇਸ ਮੈਡੀਸਨ ਵਲੋਂ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕੀਤਾ। 

ਉਨ੍ਹਾਂ ਨੇ ਕਿਹਾ, “ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਉਸ ਸੰਸਥਾ ਦੀ ਸਫਲਤਾ ਦਾ ਇੱਕ ਰੌਸ਼ਨ ਸਰੂਪ ਹਨ।” ਇਸ ਪ੍ਰੋਗਰਾਮ ਦੇ ਹਿੱਸੇ ਵਜੋਂ, ਗਰੁੱਪ ਕੈਪਟਨ ਸ਼ੁਕਲਾ ਨੇ ਐਕਸੀਓਮ ਮਿਸ਼ਨ 4 ਦੇ ਹਿੱਸੇ ਵਜੋਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੀ ਯਾਤਰਾ ਕਰਨ ਦਾ ਆਪਣਾ ਅਸਾਧਾਰਨ ਅਨੁਭਵ ਸਾਂਝਾ ਕੀਤਾ। ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ ਅਤੇ ਚੀਫ਼ ਆਫ਼ ਦ ਏਅਰ ਸਟਾਫ਼ ਏਅਰ ਚੀਫ਼ ਮਾਰਸ਼ਲ ਏਪੀ ਸਿੰਘ ਵੀ ਸਨਮਾਨ ਸਮਾਰੋਹ ਦੌਰਾਨ ਮੌਜੂਦ ਸਨ।

 

Tags: Rajnath Singh , Union Defence Minister , Defence Minister of India , BJP , Bharatiya Janata Party , Shubhanshu Shukla , PB Nair , Ajit Krishnan , Ajit Krishnan

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD