Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਆਮਰਪਾਲੀ ਮੁਹਿੰਮ ਸਮਾਜ ਨੂੰ ਵਾਤਾਵਰਣ ਅਤੇ ਰਿਵਾਇਤ ਨਾਲ ਜੋੜਦਾ ਹੈ - ਡਾ. ਅਮਿਤ ਅਗਰਵਾਲ

ਆਮਰਪਾਲੀ ਸਮਾਜਿਕਾ ਦਾ ਕੀਤਾ ਵਿਮੋਚਨ

 Dr Amit Agrawal, Commissioner and Secretary, Haryana Information, Public Relations and Languages Department, Haryana Admin, Haryana

Web Admin

Web Admin

5 Dariya News

ਚੰਡੀਗੜ੍ਹ , 12 Aug 2025

Last updated on: Aug 13, 2025, 17:51 IST

ਹਰਿਆਣਾ ਦੇ ਸੂਚਨਾ, ਜਨਸੰਪਰਕ ਅਤੇ ਭਾਸ਼ਾ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ ਨੇ ਕਿਹਾ ਕਿ ਆਮਰਪਾਲੀ ਮੁਹਿੰਮ ਸਮਾਜ ਨੂੰ ਵਾਤਾਵਰਣ ਅਤੇ ਰਿਵਾਇਤ ਨਾਲ ਜੋੜਦਾ ਹੈ ਜਿਸ ਨਾਲ ਸਾਡੇ ਸੰਸਕਾਰਾਂ ਦੀ ਨੀਂਹ ਮਜਬੂਤ ਹੁੰਦੀ ਹੈ। ਡਾ. ਅਗਰਵਾਲ ਅੱਜ ਇੱਥੇ ਆਮਰਪਾਲੀ ਸਮਾਰਿਕਾ ਦੇ ਵਿਮੋਚਨ ਸਮਾਰੋਹ ਮੌਕੇ 'ਤੇ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਹਨ।

ਇਸ ਤੋਂ ਪਹਿਲਾਂ, ਸੂਚਨਾ, ਜਨਸੰਪਰਕ ਅਤੇ ਭਾਸ਼ਾ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ ਅਤੇ ਵਧੀਕ ਨਿਦੇਸ਼ਕ ਸ੍ਰੀਮਤੀ ਵਰਸ਼ਾ ਖੰਗਵਾਲ ਨੇ ਆਮਰਪਾਲੀ ਸਮਾਰਿਕਾ ਦਾ ਵਿਮੋਚਨ ਕੀਤਾ। ਸਮਾਰਿਕਾ ਦਾ ਪ੍ਰਕਾਸ਼ਨ ਮਹਾਰਾਣੀ ਲੱਛਮੀਬਾਈ ਕਾਲਜ, ਭਿਵਾਨੀ ਰੋਹਿੱਲਾ, ਹਿਸਾਰ ਵੱਲੋਂ ਕੀਤਾ ਗਿਆ ਹੈ।

ਡਾ. ਅਮਿਤ ਅਗਰਵਾਲ ਨੇ ਕਾਲਜ ਦੀ ਪ੍ਰਿੰਸੀਪਲ ਡਾ. ਸ਼ਮੀਮ ਸ਼ਰਮਾ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਜੋ ਆਮਰਪਾਲੀ ਯਾਨੀ ਅੰਬ ਓਗਾਓ, ਆਮਦਨੀ ਵਧਾਓ ਵਾਤਾਵਰਣ ਬਚਾਓ ਮੁਹਿੰਮ ਸ਼ੁਰੂ ਕੀਤੀ ਹੈ ਉਹ ਜਿੱਥੇ ਸਾਡੇ ਵਾਤਾਵਰਣ ਨੂੰ ਸੰਤੁਲਿਤ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ ਉੱਥੇ ਹੀ ਕਿਸਾਨਾਂ ਨੂੰ ਆਰਥਕ ਰੂਪ ਨਾਲ ਖੁਸ਼ਹਾਲ ਕਰਨ ਵਿੱਚ ਵੀ ਸਹਾਇਕ ਹੋਵੇਗਾ।

ਉਨ੍ਹਾਂ ਨੇ ਗ੍ਰਾਮੀਣ ਆਂਚਲ ਵਿੱਚ ਮਹਾਰਾਣੀ ਲੱਛਮੀਬਾਈ ਕਾਲਜ ਸ਼ੁਰੂ ਕਰਨ ਦੇ ਕਦਮ ਦੀ ਪ੍ਰਸੰਸਾਂ ਕਰਦੇ ਹੋਏ ਕਿਹਾ ਕਿ ਇਸ ਨਾਲ ਪਿੰਡ ਦੀ ਕੁੜੀਆਂ ਨੂੰ ਉਨ੍ਹਾਂ ਦੇ ਘਰ ਦੇ ਕੋਲ ਸਿਖਿਆ ਲੈਣ ਵਿੱਚ ਆਸਾਨੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਵੀ ਕੁੜੀਆਂ ਦੀ ਸਿਖਿਆ ਲਈ ਗੰਭੀਰ ਹੈ ਅਤੇ ਹਰੇਕ 20 ਕਿਲੋਮੀਟਰ ਦੀ ਦੂਰੀ 'ਤੇ ਕੰਨਿਆ ਕਾਲਜ ਖੋਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਹਰਿਆਣਾ ਦੀ ਕੁੜੀਆਂ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਹਨ, ਚਾਹੇ ਖੇਡ ਹੋਵੇ ਜਾਂ ਪੜਾਈ ਜਾਂ ਫਿਰ ਹੋਰ ਖੇਤਰ ਵਿੱਚ, ਅੱਜ ਉਹ ਹਰ ਥਾਂ ਆਪਣੀ ਪ੍ਰਤਿਭਾ ਦੇ ਝੰਡੇ ਗੱਡ ਰਹੀਆਂ ਹਨ।

ਸੂਚਨਾ, ਜਨਸੰਪਰਕ ਅਤੇ ਭਾਸ਼ਾ ਵਿਭਾਗ ਦੀ ਵਧੀਕ ਨਿਦੇਸ਼ਕ ਸ੍ਰੀਮਤੀ ਵਰਸ਼ਾ ਖੰਗਵਾਲ ਨੇ ਪ੍ਰੋਗਰਾਮ ਦੀ ਅਗਵਾਈ ਕਰਦੇ ਹੋਏ ਆਮਰਪਾਲੀ ਮੁਹਿੰਮ ਨੂੰ ਸਮਾਜ ਲਈ ਪ੍ਰੇਰਣਾਸਰੋਤ ਦਸਿਆ ਅਤੇ ਕਿਹਾ ਕਿ ਇਹ ਸਾਡੇ ਵਾਤਾਵਰਣ ਦੇ ਪ੍ਰਤੀ ਆਪਣੀ ਜਿਮੇਵਾਰੀਆਂ ਦਾ ਅਹਿਸਾਸ ਦਿਲਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਵਿਰਾਸਤ ਸਿਰਫ ਜਮੀਨ ਦੀ ਨਹੀਂ ਹੁੰਦੀ, ਸਗੋ ਹਰਿਆਲੀ ਦੀ ਵੀ ਹੁੰਦੀ ਹੈ। ਸਾਡੇ ਬਜੁਰਗਾਂ ਤੋਂ ਜੋ ਹਰਾ-ਭਰਿਆ ਵਾਤਾਵਰਣ ਮਿਲਿਆ ਏ ਉਹ ਅਗਲੀ ਪੀੜੀ ਨੂੰ ਸਪੁਰਦ ਕਰਨ ਦਾ ਸਾਡਾ ਫਰਜ਼ ਬਣਦਾ ਹੈ। 

ਉਨ੍ਹਾਂ ਨੇ ਆਮਰਪਾਲੀ ਮੁਹਿੰਮ ਲਈ ਡਾ. ਸ਼ਮੀਮ ਸ਼ਰਮਾ ਨੂੰ ਵਧਾਈ ਤੇ ਸ਼ੁਭਕਾਮਨਾਵਾਂ ਵੀ ਦਿੱਤੀਆਂ। ਮਹਾਰਾਣੀ ਲੱਛਮੀਬਾਈ ਕਾਲਜ, ਭਿਵਾਨੀ ਰੋਹਿੱਲਾ, ਹਿਸਾਰ ਦੀ ਪ੍ਰਿੰਸੀਪਲ ਡਾ. ਸ਼ਮੀਮ ਸ਼ਰਮਾ ਨੇ ਆਮਰਪਾਲੀ ਮੁਹਿੰਮ ਦੇ ਵਿਚਾਰ ਰੂਪੀ ਬੀਜ ਤੋਂ ਲੈ ਕੇ ਇਸ ਦੇ ਦਰਖਤ ਬਨਣ ਤੱਕ ਦੇ ਸਫਰ 'ਤੇ ਵਿਸਤਾਰ ਨਾਲ ਚਾਨਣ ਪਾਇਆ। ਉਨ੍ਹਾਂ ਨੇ ਦਸਿਆ ਕਿ ਕਾਲਜ ਦੇ ਕੁੱਝ ਵਿਦਿਆਰਥੀਆਂ ਨੂੰ ਪ੍ਰੋਤਸਾਹਿਤ ਕਰ ਕੇ ਉਨ੍ਹਾਂ ਨੇ ਅੰਬ ਦੇ ਪੌਧੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ। 

ਇਹ ਪੌਧਾ ਪੇੜ ਬਣ ਕੇ ਲਗਭਗ ਪੰਜ ਸਾਲ ਵਿੱਚ ਫੱਲ ਦੇਣ ਲਗਦਾ ਹੈ। ਘਰ-ਆਂਗਨ ਵਿੱਚ ਉਗਾ ਕੇ ਇਸ ਤੋਂ ਆਪਣੇ ਫੱਲ ਖਾਣ ਦੀ ਤ੍ਰਿਪਤੀ ਪੂਰੀ ਕੀਤੀ ਜਾ ਸਕਦੀ ਹੈ। ਜੇਕਰ ਕਿਸਾਨ ਇੰਨ੍ਹਾਂ ਨੂੰ ਆਪਣੇ ਖੇਤਾਂ ਜਾਂ ਬਾਗ-ਬਗੀਚਿਆਂ ਵਿੱਚ ਉਗਾਉਂਦਾ ਹੈ ਤਾਂ ਚੰਗੀ-ਖਾਸੀ ਆਮਦਨੀ ਵੀ ਕਮਾ ਸਕਦਾ ਹੈ। ਉਨ੍ਹਾਂ ਨੇ ਦਸਿਆ ਕਿ ਇੰਨ੍ਹਾਂ ਖੁਸ਼ੀਆਂ ਦੀ ਬਦੌਲਤ ਹੀ ਆਮਰਪਾਲੀ ਮੁਹਿੰਮ ਨੂੰ ਅੰਬ ਊਗਾਓ-ਆਮਦਨੀ ਵਧਾਓ ਵਾਤਾਵਰਣ ਬਚਾਓ ਦਾ ਨਾਰਾ ਦਿੱਤਾ ਗਿਆ ਹੈ।

ਆਮਰਪਾਲੀ ਸਮਾਰਿਕਾ ਦੇ ਵਿਮੋਚਨ ਦੇ ਮੌਕੇ 'ਤੇ ਹਰਿਆਣਾ ਸਾਹਿਤ ਅਕਾਦਮੀ ਦੇ ਨਿਦੇਸ਼ਕ ਡਾ. ਚੰਦਰ ਤ੍ਰਿਖਾ, ਸੂਚਨਾ, ਜਨਸੰਪਰਕ ਅਤੇ ਭਾਸ਼ਾ ਵਿਭਾਗ ਦੀ ਸੰਯੁਕਤ ਨਿਦੇਸ਼ਕ ਸ੍ਰੀਮਤੀ ਉਰਵਸ਼ੀ ਰੰਗਾਰਾ, ਸੂਚਨਾ, ਜਨਸੰਪਰਕ ਅਤੇ ਭਾਸ਼ਾ ਵਿਭਾਗ ਦੇ ਸੰਯੁਕਤ ਨਿਦੇਸ਼ਕ ਸ੍ਰੀ ਰਾਜ ਸਿੰਘ ਕਾਦਿਆਨ, ਮਹਾਰਾਣੀ ਲੱਛਮੀਬਾਈ ਕਾਲਜ ਦੀ ਨਿਦੇਸ਼ਕ ਡਾ. ਨੀਲਮ ਪ੍ਰਭਾ, ਇਤਿਹਾਸ ਦੇ ਸੇਵਾਮੁਕਤ ਪ੍ਰੋਫੈਸਰ ਸ੍ਰੀ ਐਮਐਮ ਜੁਨੇਜਾ, ਡਾ. ਆਸ਼ਾ ਤੋਂ ਇਲਾਵਾ ਕਈ ਅਧਿਕਾਰੀ ਅਤੇ ਸਾਹਿਤਕਾਰ ਮੌਜੂਦ ਸਨ।

 

 

Tags: Dr Amit Agrawal , Commissioner and Secretary , Haryana Information , Public Relations and Languages Department , Haryana Admin , Haryana

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD