Tuesday, 21 July 2026

 

 

ਖ਼ਾਸ ਖਬਰਾਂ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਪੇਡਾ ਦੇ ਵਾਇਸ ਚੇਅਰਮੈਨ ਬਣਨ ਉਪਰੰਤ ਸੁਖਜੀਤ ਸਿੰਘ ਢਿੱਲਵਾਂ ਟਿੱਲਾ ਬਾਬਾ ਫ਼ਰੀਦ ਵਿਖੇ ਹੋਏ ਨਤਮਸਤਕ ਐਸ.ਸੀ. ਵਿਦਿਆਰਥੀਆਂ ਨੂੰ ਪੋਸਟ-ਮੈਟ੍ਰਿਕ ਸਕਾਲਰਸ਼ਿਪ ਦੀ ਬਕਾਇਆ ਰਾਸ਼ੀ ਪ੍ਰਾਪਤ ਕਰਨ ਲਈ 15 ਅਗਸਤ ਤੱਕ ਚਾਲੂ ਬੈਂਕ ਖਾਤਿਆਂ ਦੀ ਆਧਾਰ ਸੀਡਿੰਗ ਮੁਕੰਮਲ ਕਰਨ ਦੀ ਅਪੀਲ ਨਰਿੰਦਰ ਕੌਰ ਭਰਾਜ ਵੱਲੋਂ ਪਿੰਡ ਕਪਿਆਲ ਵਿਖੇ ਆਧੁਨਿਕ ਜਿੰਮ ਦਾ ਉਦਘਾਟਨ ਨਰਿੰਦਰ ਕੌਰ ਭਰਾਜ ਵੱਲੋਂ ਪਿੰਡ ਬਲਿਆਲ ਵਿਖੇ ਬਾਜੀਗਰ ਭਾਈਚਾਰੇ ਲਈ 5 ਲੱਖ ਰੁਪਏ ਦੀ ਲਾਗਤ ਨਾਲ ਧਰਮਸ਼ਾਲਾ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਆਜ਼ਾਦੀ ਦਿਹਾੜੇ ਨੂੰ ਪੂਰੇ ਜੋਸ਼ੋ ਖਰੋਸ਼ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ : ਨਵਜੋਤ ਕੌਰ ਲੌਂਗੋਵਾਲ ਨੂੰ ਪੰਜਾਬ ਦੀਆਂ ਸਰਵੋਤਮ ਨਗਰ ਕੌਂਸਲਾਂ ਵਿੱਚ ਸ਼ਾਮਲ ਕਰਨਾ ਸਾਡਾ ਟੀਚਾ: ਅਮਨ ਅਰੋੜਾ ਕੋਟਕਪੂਰਾ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸਾਂ ਰਵਾਨਾ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਨਵਾਂ ਨੱਥੇਵਾਲਾ ਅਤੇ ਨੱਥੇਵਾਲਾ ਵਿਖੇ ਲੋਕ ਮਿਲਣੀ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਬਰਿੰਦਰ ਕੁਮਾਰ ਗੋਇਲ ਵੱਲੋਂ ਸਮਰਾਲਾ ਦੇ ਪਿੰਡ ਪੂਨੀਆ ਵਿੱਚ 1.10 ਕਰੋੜ ਰੁਪਏ ਦੀ ਲਾਗਤ ਵਾਲੀ ਲਿਫਟ ਸਿੰਚਾਈ ਸਕੀਮ ਦਾ ਉਦਘਾਟਨ ਬਾਪੂ ਲਾਲ ਬਾਦਸ਼ਾਹ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈ ਕੇ ਗਰੀਬ, ਲੋੜਵੰਦ ਅਤੇ ਵਾਂਝੇ ਵਰਗ ਦੇ ਭਲੇ ਲਈ ਸਰਕਾਰ ਕੰਮ ਕਰ ਰਹੀ ਹੈ : ਨਾਇਬ ਸਿੰਘ ਸੈਣੀ ਗਊਸ਼ਾਲਾਵਾਂ ਨੂੰ ਆਤਮ-ਨਿਰਭਰ ਅਤੇ ਮਜ਼ਬੂਤ ਬਣਾਉਣ ਲਈ ਪ੍ਰਭਾਵੀ ਯੋਜਨਾਵਾਂ ਲਾਗੂ - ਨਾਇਬ ਸਿੰਘ ਸੈਣੀ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਬਾਲ ਭਵਨਾਂ ਵਿੱਚ ਭਾਰਤ ਸਕਾਊਟਸ ਅਤੇ ਗਾਈਡਾਂ ਦੇ ਵਿਸਥਾਰ ਦੀ ਸ਼ਲਾਘਾ ਕੀਤੀ ਹਰਿਆਣਾ ਵਿੱਚ ਦੁੱਧ ਉਤਪਾਦਨ ਅਤੇ ਨਸਲ ਸੁਧਾਰ ਨੂੰ ਮਿਲੇਗੀ ਗਤੀ : ਸ਼ਿਆਮ ਸਿੰਘ ਰਾਣਾ ਹਰਿਆਣਾ ਵਿੱਚ ਪਾਲਣਾ ਵਿੱਚ ਕਮੀ ਅਤੇ ਨਿਯਮ-ਸਰਲੀਕਰਨ ਮੁਹਿੰਮ ਦਾ ਦੂਜਾ ਦੌਰ ਜ਼ਿਲ੍ਹਾ ਪੱਧਰ 'ਤੇ ਨਿਵੇਸ਼ਕਾਂ ਦੀਆਂ ਅਰਜ਼ੀਆਂ ਪੈਂਡਿੰਗ ਨਾ ਰਹਿਣ, ਇੱਕੋ ਵਾਰ ਵਿੱਚ ਦਰਜ ਹੋਣ ਸਾਰੀਆਂ ਇਤਰਾਜ਼ਾਂ - ਰਾਓ ਨਰਬੀਰ ਸਿੰਘ

 

ਪਰਵਾਸੀਆਂ ਦੇ ਦਫ਼ਤਰ ਅਤੇ ਸੀਬੀਸੀ ਚੰਡੀਗੜ੍ਹ ਦੇ ਰੱਖਿਅਕ ਨੇ ਧੋਖੇਬਾਜ਼ ਪਰਵਾਸ ਨੂੰ ਰੋਕਣ ਲਈ ਨੁੱਕੜ ਨਾਟਕ ਦਾ ਆਯੋਜਨ ਕੀਤਾ

ਚੰਡੀਗੜ੍ਹ ਵਿੱਚ ਨੁੱਕੜ ਨਾਟਕ ਸੁਰੱਖਿਅਤ ਅਤੇ ਕਾਨੂੰਨੀ ਵਿਦੇਸ਼ੀ ਰੁਜ਼ਗਾਰ ਦਾ ਸੰਦੇਸ਼ ਫੈਲਾਉਂਦਾ ਹੈ

Central Bureau of Communication, CBC, Protectorate of Emigrants, PoE, Surakshit Jayen Prashikshit Jayen, CBC Chandigarh, Chandigarh

Web Admin

Web Admin

5 Dariya News

ਚੰਡੀਗੜ੍ਹ , 15 Jul 2025

Last updated on: Jul 15, 2025, 16:55 IST

ਕੇਂਦਰੀ ਸੰਚਾਰ ਬਿਊਰੋ, ਚੰਡੀਗੜ੍ਹ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਪ੍ਰੋਟੈਕਟੋਰੇਟ ਆਫ਼ ਇਮੀਗ੍ਰੈਂਟਸ (ਪੀਓਈ), ਚੰਡੀਗੜ੍ਹ, ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਅੱਜ ਪਾਸਪੋਰਟ ਸੇਵਾ ਕੇਂਦਰ, ਇੰਡਸਟਰੀਅਲ ਏਰੀਆ, ਫੇਜ਼ 2, ਚੰਡੀਗੜ੍ਹ ਦੇ ਨੇੜੇ ਇੱਕ ਨੁੱਕੜ ਨਾਟਕ ਦਾ ਆਯੋਜਨ ਕੀਤਾ। "ਸੁਰਕਸ਼ਿਤ ਜਾਣ, ਪ੍ਰਸ਼ਿਕਸ਼ਤ ਜਾਣ" (Surakshit Jayen, Prashikshit Jayen) ਥੀਮ ‘ਤੇ ਅਧਾਰਿਤ ਇਸ ਨੁੱਕੜ ਨਾਟਕ ਦਾ ਉਦੇਸ਼ ਪਾਸਪੋਰਟ ਬਿਨੈਕਾਰਾਂ ਅਤੇ ਪਾਸਪੋਰਟ ਧਾਰਕਾਂ ਵਿੱਚ ਵਿਦੇਸ਼ਾਂ ਵਿੱਚ ਰੋਜ਼ਗਾਰ ਲਈ ਸੁਰੱਖਿਅਤ ਅਤੇ ਕਾਨੂੰਨੀ ਜਾਣਕਾਰੀ, ਵਿਦੇਸ਼ ਮੰਤਰਾਲੇ ਦੇ ਪ੍ਰਮੁੱਖ ਈ-ਮਾਈਗ੍ਰੇਟ ਪੋਰਟਲ (www.emigrate.gov.in) ਦੀ ਉਪਯੋਗਤਾ ਅਤੇ ਵਿਦੇਸ਼ਾਂ ਵਿੱਚ ਰੋਜ਼ਗਾਰ, ਵਰਕ ਵੀਜ਼ਾ ਅਤੇ ਵਰਕ ਪਰਮਿਟ ਹਾਸਲ ਕਰਦੇ ਸਮੇਂ ਧਿਆਨ ਵਿੱਚ ਰੱਖਣ ਯੋਗ ਗੱਲਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ।

ਇਕੱਠੇ ਹੋਏ ਦਰਸ਼ਕਾਂ ਨੂੰ ਜਾਗਰੂਕਤਾ ਸੰਬਧੀ ਪੈਂਫਲੇਟਸ ਵੀ ਵੰਡੇ ਗਏ। ਜਾਗਰੂਕਤਾ ਫੈਲਾਉਣ ਲਈ ਆਉਣ ਵਾਲੇ ਮਹੀਨਿਆਂ ਵਿੱਚ ਕੇਂਦਰੀ ਸੰਚਾਰ ਬਿਊਰੋ ਦੇ ਸਹਿਯੋਗ ਨਾਲ ਖੇਤਰ ਦੇ ਵਿਭਿੰਨ ਹਿੱਸਿਆ ਵਿੱਚ ਅਜਿਹੇ ਹੋਰ ਨਾਟਕ ਆਯੋਜਿਤ ਕੀਤੇ ਜਾਣਗੇ।

ਨੁੱਕੜ ਨਾਟਕ ਰਾਹੀਂ ਜਨਤਾ ਨੂੰ ਹੇਠਾਂ ਲਿਖਿਆਂ ਸੰਦੇਸ਼ ਦਿੱਤਾ ਗਿਆ:

ਵਰਕ ਵੀਜ਼ਾ 'ਤੇ ਵਿਦੇਸ਼ ਜਾਣ ਦੀ ਯੋਜਨਾ ਬਣਾਉਂਦੇ ਸਮੇਂ: ਹਮੇਸ਼ਾ ਨਕਲੀ ਜਾਂ ਗੈਰ-ਰਜਿਸਟਰਡ ਏਜੰਟਾਂ ਤੋਂ ਬਚੋ ਅਤੇ ਸੋਸ਼ਲ ਮੀਡੀਆ ‘ਤੇ ਇਸ਼ਤਿਹਾਰਾਂ ਅਤੇ ਉਨ੍ਹਾਂ ਦੀਆਂ ਸਫਲਤਾਵਾਂ ਦੀਆਂ ਕਹਾਣੀਆਂ 'ਤੇ ਭਰੋਸਾ ਨਾ ਕਰੋ। ਸਿਰਫ਼ ਇੱਕ ਰਜਿਸਟਰਡ ਭਰਤੀ ਏਜੰਟ ਹੀ ਚੁਣੋ ਅਤੇ www.emigrate.gov.in. 'ਤੇ ਉਨ੍ਹਾਂ ਦੇ ਲਾਇਸੈਂਸ ਦੀ ਪੁਸ਼ਟੀ ਕਰੋ।

ਵੀਜ਼ਾ ਸੰਬਧੀ ਰਸਮੀ ਕਾਰਵਾਈਆਂ ਦੀ ਜਾਂਚ ਖੁਦ ਕਰੋ: ਹਮੇਸ਼ਾ ਵਿਦੇਸ਼ੀ ਦੂਤਾਵਾਸਾਂ ਦੀਆਂ ਅਧਿਕਾਰਿਤ ਵੈੱਬਸਾਈਟਾਂ 'ਤੇ ਹਮੇਸ਼ਾ ਵੀਜ਼ਾ ਜ਼ਰੂਰਤਾਂ ਦੀ ਪੁਸ਼ਟੀ ਕਰੋ। ਉਦਾਹਰਣ ਵਜੋਂ, ਯੂਕੇ ਲਈ www.gov.uk 'ਤੇ ਜਾਓ; ਯੁਐੱਸਏ ਲਈ, https://in.usembassy.gov.'ਤੇ ਜਾਓ। ਏਜੰਟਾਂ 'ਤੇ ਅੰਨ੍ਹੇਵਾਹ ਨਿਰਭਰ ਰਹਿਣ ਦੀ ਬਜਾਏ ਵੀਜ਼ਾ ਪ੍ਰਕਿਰਿਆਵਾਂ ਨੂੰ ਸਮਝੋ।

ਪੇਅਮੈਂਟ ਸੇਫ਼ਟੀ: ਹਮੇਸ਼ਾ ਔਨਲਾਈਨ ਜਾਂ ਬੈਂਕ ਟ੍ਰਾਂਸਫਰ ਰਾਹੀਂ ਏਜੰਟ ਦੀ ਅਧਿਕਾਰਿਤ ਕੰਪਨੀ ਜਾਂ ਫਰਮ ਦੇ ਖਾਤੇ ਵਿੱਚ ਹੀ ਭੁਗਤਾਨ ਕਰੋ। ਕਦੇ ਵੀ ਨਕਦ ਭੁਗਤਾਨ ਨਾ ਕਰੋ ਅਤੇ ਹਮੇਸ਼ਾ ਉਚਿਤ ਰਸੀਦ ਲਵੋਂ।

ਵਿਜ਼ਟਰ ਵੀਜ਼ਾ ਦੀ ਦੁਰਵਰਤੋਂ ਤੋਂ ਬਚੋ: ਵਿਜ਼ਟਰ ਵੀਜ਼ਾ 'ਤੇ ਵਿਦੇਸ਼ਾਂ ਵਿੱਚ ਕੰਮ ਕਰਨ ਲਈ ਗੁੰਮਰਾਹ ਨਾ ਹੋਵੋ। ਇਹ ਗੈਰ-ਕਾਨੂੰਨੀ ਹੈ ਅਤੇ ਇਸ ਦੇ ਨਤੀਜੇ ਵਜੋਂ ਡਿਪੋਰਟ ਕਰ ਦਿੱਤਾ ਜਾ ਸਕਦਾ ਹੈ।

ਧੋਖਾਧੜੀ ਦੀ ਰਿਪੋਰਟ ਕਰੋ: ਜੇਕਰ ਕੋਈ ਰਜਿਸਟਰਡ ਜਾਂ ਗੈਰ-ਰਜਿਸਟਰਡ ਏਜੰਸੀ ਤੁਹਾਨੂੰ ਵਰਕ ਵੀਜ਼ਾ, ਵਰਕ ਪਰਮਿਟ ਦਾ ਲਾਲਚ ਦਿੰਦੀ ਹੈ, ਵਿਦੇਸ਼ ਵਿੱਚ ਨੌਕਰੀ ਦੀ ਪੇਸ਼ਕਸ਼ ਕਰਦੀ ਹੈ ਅਤੇ ਨਕਦ ਭੁਗਤਾਨ ਦੀ ਮੰਗ ਕਰਦੀ ਹੈ, ਤਾਂ ਤੁਰੰਤ www.emigrate.gov.in 'ਤੇ ਸ਼ਿਕਾਇਤ ਦਰਜ ਕਰੋ ਜਾਂ 24x7 ਟੋਲ ਫ੍ਰੀ ਨੰਬਰ 1800 11 3090 'ਤੇ ਕਾਲ ਕਰੋ। ਚੰਡੀਗੜ੍ਹ ਦੇ ਸੈਕਟਰ 34A, ਸਥਿਤ ਪ੍ਰੋਟੈਕਟੋਰੇਟ ਆਫ਼ ਇਮੀਗ੍ਰੈਂਟਸ ਵਿਖੇ ਨਿਜੀ ਤੌਰ 'ਤੇ ਵੀ ਸ਼ਿਕਾਇਤ ਦਰਜ ਕਰਵਾਈਆਂ ਜਾ ਸਕਦੀਆਂ ਹਨ।

ਸਟੇਅ ਇਨਫੋਮਡ: ਵਿਦੇਸ਼ਾਂ ਵਿੱਚ ਭਾਰਤੀ ਮਿਸ਼ਨਾਂ ਦੀਆਂ ਸਲਾਹਾਂ ਲਈ www.emigrate.gov.in 'ਤੇ ਜਾਓ ਅਤੇ ਸਲਾਹਾਂ ਲਈ ਪੀਬੀਐੱਸਕੇ WhatsApp ਚੈਨਲ ਨੂੰ ਸਬਸਕ੍ਰਾਈਬ ਕਰੋ।

ਪ੍ਰੋਟੈਕਟੋਰੇਟ ਦੁਹਰਾਉਂਦਾ ਹੈ ਕਿ ਕੋਈ ਵੀ ਏਜੰਟ ਜਾਂ ਏਜੰਸੀ ਵਿਦੇਸ਼ ਮੰਤਰਾਲੇ ਤੋਂ ਵੈਧ ਲਾਇਸੈਂਸ ਤੋਂ ਬਿਨਾਂ ਭਾਰਤੀ ਨਾਗਰੀਕਾਂ ਨੂੰ ਵਿਦੇਸ਼ਾਂ ਵਿੱਚ ਰੋਜ਼ਗਾਰ ਲਈ ਭਰਤੀ ਨਹੀਂ ਕਰ ਸਕਦੀ ਹੈ ਜਾਂ ਭਾਰਤ ਦੇ ਬਾਹਰ ਕਿਸੇ ਵੀ ਦੇਸ਼ ਵਿੱਚ ਵਿਦੇਸ਼ੀ ਰੋਜ਼ਗਾਰ, ਵਰਕ ਵੀਜ਼ਾ, ਵਰਕ ਪਰਮਿਟ, ਰੋਜ਼ਗਾਰ ਵੀਜ਼ਾ ਦੀ ਪੇਸ਼ਕਸ਼ ਕਰਨ ਵਾਲੇ ਕਿਸੇ ਵੀ ਇਲੈਕਟ੍ਰੌਨਿਕ ਜਾਂ ਪ੍ਰਿੰਟ ਮਾਧਿਅਮ ਰਾਹੀਂ ਇਸ਼ਤਿਹਾਰ ਨਹੀਂ ਦੇ ਸਕਦੇ ਹਨ। ਬਿਨਾ ਲਾਇਸੈਂਸ ਤੋਂ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣਾ ਇਮੀਗ੍ਰੇਸ਼ਨ ਐਕਟ, 1983 ਦੀ ਉਲੰਘਣਾ ਹੈ ਅਤੇ ਇੱਕ ਸਜ਼ਾਯੋਗ ਅਪਰਾਧ ਹੈ।

ਇੱਛੁਕ ਪ੍ਰਵਾਸੀਆਂ, ਖਾਸ ਕਰਕੇ ਨੌਜਵਾਨਾਂ ਦਰਮਿਆਨ ਜਾਗਰੂਕਤਾ ਲਿਆਉਣ ਲਈ, ਮੌਜੂਦਾ ਸਮੇਂ ਵਿੱਚ ਪ੍ਰੋਟੈਕਟੋਰੇਟ ਆਫ਼ ਇਮੀਗ੍ਰੈਂਟਸ, ਚੰਡੀਗੜ੍ਹ ਦੇ ਅਧਿਕਾਰਤ ਸੋਸ਼ਲ ਮੀਡੀਆ ਚੈਨਲਾਂ (ਟਵਿੱਟਰ: @PoEChandigarh, ਇੰਸਟਾਗ੍ਰਾਮ: @poechandigarh) 'ਤੇ ਇੱਕ ਡਿਜੀਟਲ ਜਾਗਰੂਕਤਾ ਅਭਿਯਾਨ ਵੀ ਚੱਲ ਰਿਹਾ ਹੈ।

 

Tags: Central Bureau of Communication , CBC , Protectorate of Emigrants , PoE , Surakshit Jayen Prashikshit Jayen , CBC Chandigarh , Chandigarh

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD