Thursday, 02 July 2026

 

 

ਖ਼ਾਸ ਖਬਰਾਂ ਵਿਸ਼ੇਸ਼ ਗਹਿਰੀ ਸੁਧਾਈ: ਜ਼ਿਲ੍ਹੇ ਦੇ ਹਲਕਾ ਭਦੌੜ ਦਾ ਬੀ.ਐੱਲ.ਓ. ਅੰਕੁਰ ਕੁਮਾਰ ਸੂਬੇ ਭਰ ਵਿੱਚੋਂ ਮੋਹਰੀ ਨਰਿੰਦਰਪਾਲ ਸਿੰਘ ਸਵਨਾ ਨੇ ਪਿੰਡ ਮੁਹੰਮਦ ਅਮੀਰਾ ਤੇ ਮੁਹੰਮਦ ਪੀਰਾ ਵਿਖੇ ਜ਼ਰੂਰਤਮੰਦ ਪਰਿਵਾਰਾਂ ਨੂੰ ਵੰਡੀਆਂ ਰਾਸ਼ਨ ਕਿੱਟਾਂ ਨਰਿੰਦਰਪਾਲ ਸਿੰਘ ਸਵਨਾ ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸਾਂ ਕੀਤੀਆਂ ਰਵਾਨਾ ਹਲਕਾ ਮੋਹਾਲੀ ਵਿੱਚ 'ਲੋਕ ਮਿਲਣੀ' ਪ੍ਰੋਗਰਾਮਾਂ ਦਾ ਆਯੋਜਨ ਟਾਟਾ ਪਾਵਰ ਨੇ ਪੰਜਾਬ ਵਿੱਚ ‘ਘਰ ਘਰ ਸੋਲਰ’ ਮੁਹਿੰਮ ਦੀ ਸ਼ੁਰੂਆਤ ਕੀਤੀ ਡਾ. ਰਵਜੋਤ ਸਿੰਘ ਨੇ ਕਾਹਲਵਾਂ ਵਿਖੇ ਕੀਤੀ ’ਲੋਕ ਮਿਲਣੀ’ ਕੁਲਜੀਤ ਸਿੰਘ ਰੰਧਾਵਾ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ 69ਵੀਂ ਅਤੇ 70ਵੀਂ ਬੱਸ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਪਿੰਡ ਨਲੀਨੀ ਵਿਖੇ ਲੋੜਵੰਦ ਪਰਿਵਾਰਾਂ ਨੂੰ 5-5 ਮਰਲੇ ਦੇ 192 ਪਲਾਟ ਮੁਹੱਈਆ ਕਰਵਾਏ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਯਤਨਸ਼ੀਲ ਹੈ - ਐਡਵੋਕੇਟ ਅਮਰਪਾਲ ਸਿੰਘ ਕੁਲਤਾਰ ਸਿੰਘ ਸੰਧਵਾਂ ਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਮਾਨਸੂਨ ਤੋਂ ਪਹਿਲਾਂ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦਾ ਜ਼ਮੀਨੀ ਜਾਇਜ਼ਾ ਲਵੇਗੀ ਭਾਜਪਾ ਪੰਜਾਬ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਲਾਭਪਾਤਰੀ ਔਰਤਾਂ ਦੇ ਬੈਂਕ ਖਾਤਿਆਂ 'ਚ ਤਿੰਨ ਮਹੀਨਿਆਂ ਦੀ ਰਾਸ਼ੀ ਆਈ ''ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ'' ਆਰਥਿਕ ਸਸ਼ਕਤੀਕਰਨ ਅਤੇ ਪਰਿਵਾਰਕ ਮਜ਼ਬੂਤੀ ਵੱਲ ਇਤਿਹਾਸਕ ਕਦਮ - ਡਾ.ਵਿਜੈ ਸਿੰਗਲਾ ਹਲਕਾ ਸਰਦੂਲਗੜ੍ਹ ਦੀਆਂ ਮਾਵਾਂ-ਧੀਆਂ ਦੀ ਝੁਨੀਰ ਮੀਟਿੰਗ ਬਣੀ ਵਿਸ਼ਾਲ ਰੈਲੀ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਮੌਕੇ ਡੇਰਾਬੱਸੀ ਵਿੱਚ ਲਾਈਵ ਪ੍ਰਸਾਰਣ ਐਲਪੀਯੂ ਦੇ ਮਲਟੀਮੀਡੀਆ ਅਤੇ ਐਨੀਮੇਸ਼ਨ ਵਿਦਿਆਰਥੀ 'ਐਡੂ-ਰਿਵੋਲਿਊਸ਼ਨ' ਰਾਹੀਂ ਕਲਾਸਰੂਮ ਸਿੱਖਿਆ ਨੂੰ ਰਚਨਾਤਮਕ ਕਰੀਅਰ ਵਿੱਚ ਬਦਲ ਰਹੇ ਹਨ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ: ਹਰਪਾਲ ਸਿੰਘ ਚੀਮਾ ਆਸ਼ਿਕਾ ਜੈਨ ਵੱਲੋਂ ਐਸ.ਆਈ.ਆਰ. ਦੀ ਪ੍ਰਗਤੀ ਦਾ ਲਿਆ ਜਾਇਜ਼ਾ ਬਾਲ ਮੁਕੰਦ ਸ਼ਰਮਾ ਵੱਲੋਂ ਮੀਟਿੰਗ ਦੌਰਾਨ ਰਾਸ਼ਨ ਡਿਪੂਆਂ, ਆਂਗਨਵਾੜੀ ਕੇਂਦਰਾਂ ਅਤੇ ਮਿਡ ਡੇਅ ਮੀਲ ਦੀ ਸਥਿਤੀ ਦਾ ਜਾਇਜ਼ਾ ਸਰਹੱਦੀ ਡਿਫੈਂਸ ਡੈਮ ਵਿਵਾਦ : ਰਾਜਪਾਲ ਕਟਾਰੀਆ ਨੇ ਲਿਆ ਗੰਭੀਰ ਨੋਟਿਸ, ਗ੍ਰਹਿ ਤੇ ਰੱਖਿਆ ਮੰਤਰੀ ਨਾਲ ਕਰਨਗੇ ਗੱਲਬਾਤ ਭਗਵੰਤ ਸਿੰਘ ਮਾਨ ਸਰਕਾਰ ਦੀ ਇੱਕ ਹੋਰ ਪ੍ਰਾਪਤੀ : ਮਾਵਾਂ ਧੀਆਂ ਸਤਿਕਾਰ ਯੋਜਨਾ ਸ਼ੁਰੂ

 

ਸੀਸੀਟੀ, ਸੀਜੀਸੀ ਲਾਂਡਰਾਂ ਵੱਲੋਂ ਸਮਰ ਕੋਰਸ ਦਾ ਆਯੋਜਨ

CGC Landran, Landran, Chandigarh Group Of Colleges, Satnam Singh Sandhu, Rashpal Singh Dhaliwal

Web Admin

Web Admin

5 Dariya News

ਲਾਂਡਰਾਂ , 14 Jul 2025

Last updated on: Jul 14, 2025, 17:06 IST

ਚੰਡੀਗੜ੍ਹ ਕਾਲਜ ਆਫ਼ ਟੈਕਨਾਲੋਜੀ (ਸੀਸੀਟੀ), ਸੀਜੀਸੀ ਲਾਂਡਰਾਂ ਦੇ ਬਾਇਓਟੈਕਨਾਲੋਜੀ ਵਿਭਾਗ ਨੇ ਪੰਜਾਬ ਬਾਇਓਟੈਕਨਾਲੋਜੀ ਇਨਕਿਊਬੇਟਰ (ਪੀਬੀਟੀਆਈ), ਮੋਹਾਲੀ ਦੇ ਸਹਿਯੋਗ ਨਾਲ ‘ਫੂਡ ਕਵਾਲਟੀ, ਵਾਟਰ ਸੇਫਟੀ ਐਂਡ ਨੈਨੋਟੈਕਨਾਲੋਜੀ ਐਪਲੀਕੇਸ਼ਨਜ਼ ਇਨ ਵੇਸਟਵਾਟਰ ਟ੍ਰੀਟਮੈਂਟ’ ਵਿਸ਼ੇ ਸੰੰਬੰਧੀ ਇੱਕ ਵਿਸਥਾਰਪੂਰਵਕ ਸਮਰ ਕੋਰਸ ਫਲਤਾਪੂਰਵਕ ਸੰਪੰਨ ਕੀਤਾ। ਸੀਜੀਸੀ ਲਾਂਡਰਾਂ ਅਤੇ ਪੀਬੀਟੀਆਈ ਮੋਹਾਲੀ ਦੋਵਾਂ ਵਿੱਚ ਆਯੋਜਿਤ ਇਸ ਦੱਸ ਦਿਨਾਂ ਦੇ ਪ੍ਰੋਗਰਾਮ ਨੇ ਬਾਇਓਟੈਕਨਾਲੋਜੀ ਦੇ ਵਿਿਦਆਰਥੀਆਂ ਨੂੰ ਥਿਊਰੀ ਅਤੇ ਪ੍ਰੈਕਟੀਕਲ ਅਨੁਭਵ ਦਰਸਾਉਂਦਿਆਂ ਇੱਕ ਵਿਲੱਖਣ ਇੰਟਰਡਿਿਸ਼ਪਲਿਨਰੀ ਸਿੱਖਣ ਦਾ ਮੌਕਾ ਦਿੱਤਾ। 

ਸੀਸੀਟੀ ਵਿਖੇ ਵਿਿਦਆਰਥੀਆਂ ਨੇ ਚਾਂਦੀ ਦੇ ਨੈਨੋਪਾਰਟੀਕਲਾਂ ਦੇ ਰਸਾਇਣਕ, ਗਰੀਨ ਸੰਸਲੇਸ਼ਣ ਅਤੇ ਗੰਦੇ ਪਾਣੀ ਵਿੱਚ ਭਾਰੀ ਧਾਤੂ ਦੇ ਜ਼ਹਿਰੀਲੇਪਣ ਨੂੰ ਘਟਾਉਣ ਵਿੱਚ ਉਨ੍ਹਾਂ ਦੀ ਵਰਤੋਂ, ਜੋ ਕਿ ਇੱਕ ਵਧ ਰਹੀ ਵਾਤਾਵਰਣਿਕ ਚਿੰਤਾ ਹੈ, ਬਾਰੇ ਡੂੰਘਾਈ ਨਾਲ ਵਿਚਾਰ ਕੀਤਾ। ਇਹ ਸੈਸ਼ਨ ਸੀਸੀਟੀ, ਸੀਜੀਸੀ ਲਾਂਡਰਾਂ ਦੇ ਬਾਇਓਟੈਕਨਾਲੋਜੀ ਵਿਭਾਗ ਤੋਂ ਡਾ.ਅਭਿਨੋਏ ਕਿਸ਼ੋਰ, ਡਾ.ਰੰਜੂ ਰਾਠੌਰ ਅਤੇ ਡਾ.ਸੂਕਸ਼ਮ ਪਾਲ ਦੁਆਰਾ ਕਰਵਾਏ ਗਏ ਸਨ। 

ਇਸ ਦੌਰਾਨ ਪੀਬੀਟੀਆਈ ਮੋਹਾਲੀ ਵਿਖੇ ਭਾਗੀਦਾਰਾਂ ਨੇ ਭੋਜਨ ਅਤੇ ਪਾਣੀ ਸੁਰੱਖਿਆ ਵਿਸ਼ਲੇਸ਼ਣ ਜਿਵੇਂ ਕਿ ਕੋਲੀਫਾਰਮ ਅਤੇ ਈ ਕੋਲੀ ਟੈਸਟਿੰਗ ਬਾਰੇ ਮਾਹਰ ਸਿਖਲਾਈ ਦਿੱਤੀ ਗਈ। ਇਨ੍ਹਾਂ ਸੈਸ਼ਨਾਂ ਵਿੱਚ ਉਨ੍ਹਾਂ ਨੂੰ ਆਈਸੀਪੀ ਐਮਐਸ, ਐਲਸੀ, ਐਮਐਸ ਅਤੇ ਜੀਸੀ ਐਫਆਈਡੀ ਵਰਗੇ ਉੱਚ ਸਤਰ ਦੇ ਵਿਸ਼ਲੇਸ਼ਣਾਤਮਕ ਯੰਤਰਾਂ ਦੀ ਵਰਤੋਂ ਬਾਰੇ ਵੀ ਸਿਖਲਾਈ ਦਿੱਤੀ। 

ਅਤਿ ਆਧੁਨਿਕ ਲੈਬ ਸਹੂਲਤਾਂ ਨਾਲ ਮਿਲੀ ਇਸ ਅਸਲ ਸੰਸਾਰੀ ਪਹੁੰਚ ਨੇ ਵਿਿਦਆਰਥੀਆਂ ਲਈ ਉਦਯੋਗਿਕ ਸੂਝ ਅਤੇ ਹੁਨਰ ਨਿਰਮਾਣ ਦੇ ਮੌਕੇ ਪ੍ਰਦਾਨ ਕੀਤੇ। ਕੋਰਸ ਵਿੱਚ ਲਾਈਵ ਪ੍ਰਦਰਸ਼ਨਾਂ, ਇੰਟਰਐਕਟਿਵ ਸ਼ੱਕ ਨਿਵਾਰਣ ਸੈਸ਼ਨਾਂ, ਕੁਇਜ਼ਾਂ ਅਤੇ ਪ੍ਰਯੋਗਸ਼ਾਲਾ ਅਧਾਰਤ ਚੁਣੌਤੀਆਂ ਵਰਗੇ ਦਿਲਚਸਪ ਹਿੱਸਿਆਂ ਨੇ ਕੋਰਸ ਨੂੰ ਗਤੀਸ਼ੀਲ ਅਤੇ ਡੂੰਘਾਈ ਨਾਲ ਭਰਪੂਰ ਬਣਾਇਆ। 

ਇਸੇ ਤਰ੍ਹਾਂ ਵਿਿਦਆਰਥੀਆਂ ਨੇ ਪ੍ਰਯੋਗਸ਼ਾਲਾ ਤਕਨੀਕਾਂ ਅਤੇ ਵਿਿਗਆਨਕ ਸਮੱਸਿਆ ਹੱਲ ਕਰਨ ਦੀ ਸਮਰੱਥਾ ਅਤੇ ਵਿਸ਼ਵਾਸ ਦੋਵਾਂ ਵਿੱਚ ਮਹੱਤਵਪੂਰਨ ਵਾਧੇ ਦੀ ਰਿਪੋਰਟ ਕੀਤੀ। ਇਸ ਪਹਿਲਕਦਮੀ ਦੀ ਸ਼ਲਾਘਾ ਕਰਦੇ ਹੋਏ ਡਾ.ਪਲਕੀ ਸਾਹਿਬ ਕੌਰ, ਡਾਇਰੈਕਟਰ ਪ੍ਰਿੰਸੀਪਲ, ਸੀਸੀਟੀ, ਸੀਜੀਸੀ ਲਾਂਡਰਾਂ ਨੇ ਕਿਹਾ ਕਿ ਇਹ ਗਰਮੀਆਂ ਦਾ ਕੋਰਸ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਇਸ ਤਰ੍ਹਾਂ ਦੇ ਸਹਿਯੋਗ ਨਾ ਸਿਰਫ਼ ਵਿਿਦਆਰਥੀਆਂ ਨੂੰ ਉੱਨਤ ਵਿਿਗਆਨਕ ਗਿਆਨ ਨਾਲ ਲੈਸ ਕਰਦੇ ਹਨ, ਸਗੋਂ ਉਨ੍ਹਾਂ ਨੂੰ ਬਾਇਓਟੈਕਨਾਲੋਜੀ ਉਦਯੋਗ ਦੀਆਂ ਵਿਹਾਰਕ ਮੰਗਾਂ ਨਾਲ ਵੀ ਜੋੜਦੇ ਹਨ। 

ਸੀਸੀਟੀ, ਸੀਜੀਸੀ ਲਾਂਡਰਾਂ ਵਿਖੇ ਅਜਿਹੀਆਂ ਪਹਿਲਕਦਮੀਆਂ ਸਾਨੂੰ ਉਦਯੋਗ ਤਿਆਰ ਬਾਇਓਟੈਕਨਾਲੋਜਿਸਟਾਂ ਦਾ ਪਾਲਣ ਪੋਸ਼ਣ ਕਰਨ ਵਿੱਚ ਮਦਦ ਕਰਦੀਆਂ ਹਨ ਜੋ ਸਮਕਾਲੀ ਵਾਤਾਵਰਣ ਅਤੇ ਸਿਹਤ ਚੁਣੌਤੀਆਂ ਨੂੰ ਹੱਲ ਕਰਨ ਅਤੇ ਸਮਾਜ ਵਿੱਚ ਅਰਥਪੂਰਨ ਯੋਗਦਾਨ ਪਾਉਣ ਦੇ ਸਮਰੱਥ ਹਨ। ਪ੍ਰੋਗਰਾਮ ਦੇ ਅੰਤ ਵਿੱਚ ਵਿਦਾਇਗੀ ਸੈਸ਼ਨ ਕਰਵਾਇਆ ਗਿਆ ਜਿਸ ਵਿੱਚ ਪੀਬੀਟੀਆਈ ਦੇ ਸੀਈਓ ਡਾ.ਅਜੀਤ ਦੁਆ ਅਤੇ ਸੀਸੀਟੀ ਦੇ ਬਾਇਓਟੈਕਨਾਲੋਜੀ ਵਿਭਾਗ ਦੇ ਮੁਖੀ ਡਾ.ਗੁਰਪ੍ਰੀਤ ਕੌਰ ਨੇ ਸ਼ਿਰਕਤ ਕੀਤੀ। 

ਦੋਵਾਂ ਨੇ ਜਨਤਕ ਸਿਹਤ ਅਤੇ ਵਾਤਾਵਰਣ ਸਥਿਰਤਾ ਵਿੱਚ ਅਸਲ ਸੰਸਾਰ ਚੁਣੌਤੀਆਂ ਨੂੰ ਹੱਲ ਕਰਨ ਵਿੱਚ ਅੰਤਰ ਅਨੁਸ਼ਾਸਨੀ ਸਹਿਯੋਗ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਕੋਰਸ ਦੀ ਸਮਾਪਤੀ ਇੱਕ ਸਰਟੀਫਿਕੇਟ ਵੰਡ ਸਮਾਰੋਹ ਨਾਲ ਹੋਈ ਜੋ ਸਿੱਖਣ ਦੀ ਉਪਲਬਧੀ ਅਤੇ ਅਕਾਦਮਿਕ ਭਾਈਚਾਰੇ ਦੀ ਭਾਵਨਾ ਦਾ ਪ੍ਰਤੀਕ ਸੀ।

 

Tags: CGC Landran , Landran , Chandigarh Group Of Colleges , Satnam Singh Sandhu , Rashpal Singh Dhaliwal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD