Wednesday, 22 July 2026

 

 

ਖ਼ਾਸ ਖਬਰਾਂ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ

 

“ਮੈਂ ISI ਦੀਆਂ ਕਠਪੁਤਲੀਆਂ ਨੂੰ ਚੁਣੌਤੀ ਦਿੰਦਾ ਹਾਂ -ਨਾ ਪੰਨੂੰ ਅਤੇ ਨਾ ਹੀ ਰਿੰਦਾ ਕਿਸੇ ਸੱਚੇ ਰਾਸ਼ਟਰਵਾਦੀ ਨੂੰ ਡਰਾ ਸਕਦੇ ਹਨ” : ਸੁਖਮਿੰਦਰਪਾਲ ਸਿੰਘ ਗਰੇਵਾਲ

Web Admin

Web Admin

5 Dariya News

ਲੁਧਿਆਣਾ , 05 Jul 2025

Last updated on: Jul 05, 2025, 21:45 IST

ਭਾਜਪਾ ਦੇ ਸੀਨੀਅਰ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਅੱਜ ਪਾਕਿਸਤਾਨ ਪਿੱਛੋਂ ਚੱਲ ਰਹੇ ਆਤੰਕਵਾਦੀਆਂ ਗੁਰਪਤਵੰਤ ਸਿੰਘ ਪੰਨੂੰ (SFJ) ਅਤੇ ਹਰਵਿੰਦਰ ਸਿੰਘ ਰਿੰਦਾ ਵੱਲੋਂ ਮਿਲ ਰਹੀਆਂ ਨਵੀਆਂ ਅਤੇ ਵਧ ਰਹੀਆਂ ਮੌਤ ਦੀਆਂ ਧਮਕੀਆਂ ਖਿਲਾਫ ਇੱਕ ਤਿੱਖਾ, ਠੋਸ ਅਤੇ ਸਖ਼ਤ ਬਿਆਨ ਜਾਰੀ ਕੀਤਾ। ਗਰੇਵਾਲ ਨੇ ISI ਵੱਲੋਂ ਇੱਕ ਰਾਸ਼ਟਰਵਾਦੀ ਆਵਾਜ਼ ਨੂੰ ਡਿਜੀਟਲ ਦਹਿਸ਼ਤਗਰਦੀ ਅਤੇ ਵਿਦੇਸ਼ੀ ਪ੍ਰਚਾਰ ਰਾਹੀਂ ਚੁੱਪ ਕਰਵਾਉਣ ਦੀ ਕੋਸ਼ਿਸ਼ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ।

ਗਰੇਵਾਲ ਨੇ ਚੁਣੌਤੀ ਦਿੰਦਿਆਂ ਕਿਹਾ ਕਿ ਸਭ ਨੂੰ ਪਤਾ ਹੋਣਾ ਚਾਹੀਦਾ ਹੈ -ਮੈਂ ਪਾਕਿਸਤਾਨ ਦੇ ਭੌਂਕਦੇ ਏਜੰਟਾਂ ਦੀ ਕਿਸੇ ਵੀ ਧਮਕੀ ਅੱਗੇ ਕਦੇ ਨਹੀਂ ਝੁਕਿਆ। ਮੈਂ ਪੰਜਾਬ ਦੇ ਕਾਲੇ ਦੌਰ ’ਚ ਵੀ ਡਟ ਕੇ ਖੜ੍ਹਾ ਹੋਇਆ। ਮੈਂ ਪੰਨੂੰ ਅਤੇ ਰਿੰਦਾ ਨੂੰ ਖੁੱਲ੍ਹੀ ਚੁਣੌਤੀ ਦਿੰਦਾ ਹਾਂ-ਜੇ ਤੁਹਾਨੂੰ ਲੱਗਦਾ ਹੈ ਕਿ ਇੱਕ ਈਮੇਲ ਮੈਨੂੰ ਹਿੱਲਾ ਸਕਦੀ ਹੈ, ਤਾਂ ਤੁਸੀਂ ਭਾਜਪਾ ਦੇ ਆਗੂ ਤੇ ਪੰਜਾਬ ਦੀ ਧਰਤੀ ’ਚ ਪਲੇ ਜੱਟ ਸਿੱਖ ਰਾਸ਼ਟਰਵਾਦੀ ਦੀ ਆਤਮਾ ਨੂੰ ਘੱਟ ਅੰਦੇਸ਼ਿਆ ਹੈ।

ਉਨ੍ਹਾਂ ਨੇ ਕਿਹਾ ਕਿ ਗੁਰਪਤਵੰਤ ਸਿੰਘ ਪੰਨੂੰ ਕੋਈ ਸਿਆਸੀ ਆਵਾਜ਼ ਨਹੀਂ ਹੈ। ਉਹ ISI ਵੱਲੋਂ ਚਲਾਇਆ ਗਿਆ ਇੱਕ ਮਾਨਸਿਕ ਤੌਰ ’ਤੇ ਗੁੰਝਲਦਾਰ ਅਤੇ ਖਤਰਨਾਕ ਆਤੰਕਵਾਦੀ ਹੈ ਜੋ ਅਮਰੀਕਾ ਦੇ ਕਾਨੂੰਨਾਂ ਅਤੇ ਮੀਡੀਆ ਦੀ ਆੜ ’ਚ ਛੁਪਿਆ ਹੋਇਆ ਹੈ। ਉਸ ਵੱਲੋਂ ਭੇਜੇ ਈਮੇਲ, ਜਿਸ ’ਚ ਰਾਅ ਦੇ ਮੁਖੀ ਪਰਾਗ ਜੈਨ ਨੂੰ ਮਾਰਨ ਦੀ ਖੁੱਲ੍ਹੀ ਕਾਲ ਹੈ, ਇਹ ਸਿੱਧਾ ਅੰਤਰਰਾਸ਼ਟਰੀ ਆਤੰਕਵਾਦ ਹੈ।

ਗਰੇਵਾਲ ਨੇ ਕਿਹਾ ਕਿ ਇਹ ਸਿਰਫ ਮੇਰੇ ਖਿਲਾਫ ਨਹੀਂ -ਇਹ ਭਾਰਤ ਦੀ ਖੁਫੀਆ ਏਜੰਸੀ ਅਤੇ ਭਾਰਤੀ ਰਾਸ਼ਟਰਤਾ ਉੱਤੇ ਹਮਲਾ ਹੈ। ਪੰਨੂੰ ਅਤੇ ਰਿੰਦਾ ਦੇ ਪਿੱਛੇ ਬੈਠੇ ISI ਦੇ ਆਕਾ ਖਾਲਿਸਤਾਨੀ ਪ੍ਰਚਾਰ ਰਾਹੀਂ ਭਾਰਤ ਨੂੰ ਟੁਕੜਿਆਂ ’ਚ ਵੰਡਣਾ ਚਾਹੁੰਦੇ ਹਨ। ਪਰ ਜਦ ਤੱਕ ਅਸੀਂ ਜਿਉਂਦੇ ਹਾਂ, ਇਹ ਕਦੇ ਨਹੀਂ ਹੋ ਸਕੇਗਾ।ਗਰੇਵਾਲ ਨੇ ਦੱਸਿਆ ਕਿ ਉਹਨਾਂ ਨੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੂੰ ਇਕ ਆਧਿਕਾਰਕ ਚਿੱਠੀ ਲਿਖੀ ਹੈ, ਜਿਸ ਵਿੱਚ ਉਨ੍ਹਾਂ ਨੇ NIA ਦੀ ਜਾਂਚ, ਡਿਜੀਟਲ ਫੋਰੈਂਸਿਕ ਜਾਂਚ, ਕੂਟਨੀਤਿਕ ਕਾਰਵਾਈ ਦੀ ਮੰਗ ਕੀਤੀ ਹੈ ।

ਉਨ੍ਹਾਂ ਨੇ ਕਿਹਾ ਕਿ ਮੈਂ ਡਰਦਾ ਨਹੀਂ, ਪਰ ਰਾਸ਼ਟਰ ਨੂੰ ਇਹਨਾਂ ਵਿਦੇਸ਼ੀ ਭਾੜੇ ਦੇ ਕਾਤਲਾਂ ਖਿਲਾਫ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਮੇਰੀ ਪਾਰਟੀ ਪ੍ਰਤੀ ਸੇਵਾ 35 ਸਾਲਾਂ ਦੀ ਹੈ। ਮੈਂ ਤਿੰਨ ਵਾਰ ਬਾਬਰ ਖਾਲਸਾ ਅਤੇ ਭਿੰਡਰਾਂਵਾਲੇ ਟਾਈਗਰ ਫੋਰਸ ਵੱਲੋਂ ਹਮਲੇ ਝੇਲੇ ਹਨ। ਮੇਰੀ ਰਾਸ਼ਟਰ ਵਾਫ਼ਾਦਾਰੀ ਖ਼ੂਨ ਅਤੇ ਬਲਿਦਾਨ ਨਾਲ ਜੋੜੀ ਹੋਈ ਹੈ।ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ SFJ ਕੋਈ ਆਜ਼ਾਦੀ ਦੀ ਲਹਿਰ ਨਹੀਂ, ਇਕ ਡਿਜੀਟਲ ਆਤੰਕਵਾਦੀ ਮੰਚ ਹੈ ਜੋ ISI ਵੱਲੋਂ ਚਲਾਇਆ ਜਾਂਦਾ ਹੈ। 

ਮੈਨੂੰ ਪੂਰਾ ਵਿਸ਼ਵਾਸ ਹੈ ਕਿ SFJ ਨੂੰ ਇੱਕ ‘ਵਿਦੇਸ਼ੀ ਆਤੰਕਵਾਦੀ ਸੰਗਠਨ (FTO)’ ਘੋਸ਼ਿਤ ਕੀਤਾ ਜਾਣਾ ਚਾਹੀਦਾ ਹੈ।”ਗਰੇਵਾਲ ਨੇ ਐਲਾਨ ਕੀਤਾ  ਕਿ ਚਾਹੇ ਪੰਜਾਬ ਹੋਵੇ ਜਾਂ ਸੰਸਦ -ਸਾਨੂੰ ਇਕ ਹੋ ਕੇ ਆਖਣੀ ਲਾਈਨ ਖਿੱਚਣੀ ਹੋਵੇਗੀ- ਆਤੰਕ ਦੇ ਖ਼ਿਲਾਫ਼ ਜ਼ੀਰੋ ਟੋਲਰੈਂਸ। ਮੈਂ ਇਹ ਲੜਾਈ ਤਿੰਨ ਦਹਾਕਿਆਂ ਤੋਂ ਲੜ ਰਿਹਾ ਹਾਂ — ਤੇ ਹੁਣ ਵੀ ਪੂਰੀ ਤਾਕਤ ਨਾਲ ਲੜਾਂਗਾ। ਇਹ ਸਿਰਫ ਗਰੇਵਾਲ ਦੀ ਨਹੀਂ, ਭਾਰਤ ਮਾਂ ਦੀ ਗੱਲ ਹੈ। ਨਾ ਮੈਂ ਪਿੱਛੇ ਹਟਾਂਗਾ, ਨਾ ਚੁੱਪ ਰਹਾਂਗਾ।

 

Tags: Sukhminderpal Singh Grewal , Bharatiya Janata Party , BJP , BJP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD