Tuesday, 21 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ ਵਿੱਚ 46,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ

ਵੰਦੇ ਭਾਰਤ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਦੁਨੀਆ ਦਾ ਸਭ ਤੋਂ ਉੱਚਾ ਰੇਲ ਪੁਲ ਰਾਸ਼ਟਰ ਨੂੰ ਸਮਰਪਿਤ ਕੀਤਾ

Narendra Modi, Modi, BJP, Bharatiya Janata Party, Prime Minister of India, Prime Minister, Narendra Damodardas Modi, Ashwini Vaishnaw, Dr Jitendra Singh, Omar Abdullah, Chief Minister of JK, Jammu and Kashmir National Conference, National Conference, Srinagar, Kashmir, Jammu And Kashmir, Jammu, Surinder Kumar Choudhary, Manoj Sinha, Lieutenant Governor JK, Raj Bhavan, Chenab Bridge, Vande Bharat, Railway Projects

Web Admin

Web Admin

5 Dariya News

ਕਟੜਾ , 06 Jun 2025

Last updated on: Jun 07, 2025, 12:39 IST

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜੰਮੂ ਅਤੇ ਕਸ਼ਮੀਰ ਦੇ ਕਟੜਾ ਵਿੱਚ 46,000 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਖਰ ਰੱਖਿਆ, ਉਦਘਾਟਨ ਕੀਤਾ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ। ਵੀਰ ਜ਼ੋਰਾਵਰ ਸਿੰਘ ਦੀ ਭੂਮੀ ਨੂੰ ਨਮਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅੱਜ ਦਾ ਸਮਾਗਮ ਭਾਰਤ ਦੀ ਏਕਤਾ ਅਤੇ ਦ੍ਰਿੜ੍ਹ ਸੰਕਲਪ ਦਾ ਸ਼ਾਨਦਾਰ ਉਤਸਵ ਹੈ। 

ਸ਼੍ਰੀ ਮੋਦੀ ਨੇ ਕਿਹਾ ਕਿ ਮਾਤਾ ਵੈਸ਼ਣੋ ਦੇਵੀ ਦੇ ਅਸ਼ੀਰਵਾਦ ਨਾਲ ਕਸ਼ਮੀਰ ਘਾਟੀ ਹੁਣ ਭਾਰਤ ਦੇ ਵਿਸ਼ਾਲ ਰੇਲ ਨੈੱਟਵਰਕ ਨਾਲ ਜੁੜ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਅਸੀਂ ਹਮੇਸ਼ਾ ਗਹਿਰੀ ਸ਼ਰਧਾ ਦੇ ਨਾਲ ‘ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ’ ਕਹਿੰਦੇ ਹੋਏ ਮਾਂ ਭਾਰਤੀ ਨੂੰ ਬੁਲਾਇਆ ਹੈ, ਅੱਜ ਇਹ ਸਾਡੇ ਰੇਲ ਨੈੱਟਵਰਕ ਵਿੱਚ ਵੀ ਇੱਕ ਅਸਲੀਅਤ ਬਣ ਗਈ ਹੈ।” 

ਉਨ੍ਹਾਂ ਨੇ  ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਊਧਮਪੁਰ-ਸ੍ਰੀਨਗਰ-ਬਾਰਾਮੁੱਲਾ ਰੇਲ ਲਾਇਨ ਪ੍ਰੋਜੈਕਟ ਕੇਵਲ ਇੱਕ ਨਾਮ ਨਹੀਂ ਹੈ, ਬਲਕਿ ਇਹ ਜੰਮੂ ਅਤੇ ਕਸ਼ਮੀਰ ਦੀ ਨਵੀਂ ਤਾਕਤ ਅਤੇ ਭਾਰਤ ਦੀਆਂ ਵਧਦੀਆਂ ਸਮਰੱਥਾਵਾਂ ਦਾ ਪ੍ਰਤੀਕ ਹੈ। ਖੇਤਰ ਵਿੱਚ ਰੇਲ ਬੁਨਿਆਦੀ ਢਾਂਚੇ ਅਤੇ ਕਨੈਕਟਿਵਿਟੀ ਨੂੰ ਹੁਲਾਰਾ ਦੇਣ ਦੀ ਪ੍ਰਤੀਬੱਧਤਾ ਦੇ ਅਨੁਰੂਪ, ਉਨ੍ਹਾਂ ਨੇ ਚਨਾਬ ਅਤੇ ਅੰਜੀ ਪੁਲ਼ਾਂ ਦਾ ਉਦਘਾਟਨ ਕੀਤਾ ਅਤੇ ਜੰਮੂ ਅਤੇ ਕਸ਼ਮੀਰ ਦੇ ਅੰਦਰ ਕਨੈਕਟਿਵਿਟੀ ਨੂੰ ਵਧਾਉਂਦੇ ਹੋਏ ਵੰਦੇ ਭਾਰਤ ਟ੍ਰੇਨਾਂ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। 

ਇਸ ਦੇ ਅਤਿਰਿਕਤ, ਸ਼੍ਰੀ ਮੋਦੀ ਨੇ ਜੰਮੂ ਵਿੱਚ ਇੱਕ ਨਵੇਂ ਮੈਡੀਕਲ ਕਾਲਜ ਦਾ ਨੀਂਹ ਪੱਥਰ ਭੀ ਰੱਖਿਆ, ਜਿਸ ਨਾਲ ਖੇਤਰ ਵਿੱਚ ਸਿਹਤ ਸੁਵਿਧਾਵਾਂ ਨੂੰ ਮਜ਼ਬੂਤ ਕਰਨ ਦੇ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਬਲ ਮਿਲਿਆ। ਉਨ੍ਹਾਂ ਨੇ ਕਿਹਾ ਕਿ 46,000 ਕਰੋੜ ਰੁਪਏ ਦੇ ਪ੍ਰੋਜੈਕਟ ਜੰਮੂ ਅਤੇ ਕਸ਼ਮੀਰ ਵਿੱਚ ਵਿਕਾਸ ਨੂੰ ਗਤੀ ਦੇਣਗੇ, ਜਿਸ ਨਾਲ ਪ੍ਰਗਤੀ ਅਤੇ ਸਮ੍ਰਿੱਧੀ ਆਵੇਗੀ। 

ਪ੍ਰਧਾਨ ਮੰਤਰੀ ਨੇ ਵਿਕਾਸ ਅਤੇ ਪਰਿਵਰਤਨ ਦੇ ਇਸ ਨਵੇਂ ਯੁਗ ਦੇ ਲਈ ਲੋਕਾਂ ਨੂੰ ਸ਼ੁਭਕਾਮਨਾਵਾਂ ਅਤੇ ਵਧਾਈਆਂ ਦਿੱਤੀਆਂ। ਸ਼੍ਰੀ ਮੋਦੀ ਨੇ ਕਿਹਾ ਕਿ ਜੰਮੂ ਅਤੇ ਕਸ਼ਮੀਰ ਦੀਆਂ ਪੀੜ੍ਹੀਆਂ ਨੇ ਰੇਲਵੇ ਕਨੈਕਟਿਵਿਟੀ ਦਾ ਸੁਪਨਾ ਲੰਬੇ ਸਮੇਂ ਤੋਂ ਦੇਖਿਆ ਸੀ, ਅੱਜ ਇਹ ਸੁਪਨਾ ਸੱਚ ਹੋ ਗਿਆ ਹੈ। 

ਮੁੱਖ ਮੰਤਰੀ ਉਮਰ ਅਬਦੁੱਲਾ ਦੇ ਹਾਲ ਹੀ ਵਿੱਚ ਦਿੱਤੇ ਗਏ ਬਿਆਨ ਦਾ ਉਲੇਖ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੱਤਵੀਂ ਜਾਂ ਅੱਠਵੀਂ ਕਲਾਸ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਦੇ ਰੂਪ ਵਿੱਚ ਭੀ ਸ਼੍ਰੀ ਅਬਦੁੱਲਾ ਇਸ ਪ੍ਰੋਜੈਕਟ ਦੇ ਪੂਰਾ ਹੋਣ ਦਾ ਇੰਤਜ਼ਾਰ ਕਰ ਰਹੇ ਸਨ। 

ਸ਼੍ਰੀ ਮੇਦੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਲੰਬੇ ਸਮੇਂ ਤੋਂ ਪਰਤੀਖਿਅਤ ਇਸ ਆਕਾਂਖਿਆ ਦੀ ਪੂਰਤੀ ਜੰਮੂ ਅਤੇ ਕਸ਼ਮੀਰ ਦੇ ਲੱਖਾਂ ਲੋਕਾਂ ਦੇ ਲਈ ਇੱਕ ਇਤਿਹਾਸਿਕ ਪਲ ਹੈ, ਜੋ ਬਿਹਤਰ ਕਨੈਕਟਿਵਿਟੀ ਅਤੇ ਪ੍ਰਗਤੀ ਦਾ ਮਾਰਗ ਪੱਧਰਾ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਦੀ ਸਰਕਾਰ ਦੇ ਲਈ ਸੁਭਾਗ ਦੀ ਬਾਤ ਹੈ ਕਿ ਇਸ ਖ਼ਾਹਿਸ਼ੀ ਰੇਲਵੇ ਪ੍ਰੋਜੈਕਟ ਨੇ ਉਨ੍ਹਾਂ ਦੇ ਕਾਰਜਕਾਲ ਦੇ ਦੌਰਾਨ ਗਤੀ ਪਕੜੀ ਅਤੇ ਹੁਣ ਸਫ਼ਲਤਾਪੂਰਵਕ ਪੂਰੀ ਹੋ ਗਈ ਹੈ। 

ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਸ ਪ੍ਰੋਜੈਕਟ ਵਿੱਚ ਕਈ ਚੁਣੌਤੀਆਂ ਸਨ, ਜਿਵੇਂ ਕਿ ਕਠਿਨ ਭੂਭਾਗ, ਖਰਾਬ ਮੌਸਮ ਦੀ ਸਥਿਤੀ ਅਤੇ ਪਹਾੜਾਂ ਵਿੱਚ ਡਿਗਦੀਆਂ ਚਟਾਨਾਂ, ਜਿਸ ਨਾਲ ਇਹ ਪ੍ਰੋਜੈਕਟ ਬੇਹੱਦ ਕਠਿਨ ਅਤੇ ਚੁਣੌਤੀਪੂਰਨ ਹੋ ਗਈ ਸੀ। ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹਮੇਸ਼ਾ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਦ੍ਰਿੜ੍ਹ ਸੰਕਲਪ ਦੇ ਨਾਲ ਉਨ੍ਹਾਂ ‘ਤੇ ਜਿੱਤ ਪਾਉਣ ਦਾ ਵਿਕਲਪ ਚੁਣਿਆ ਹੈ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਜੰਮੂ ਅਤੇ ਕਸ਼ਮੀਰ ਵਿੱਚ ਚਲ ਰਹੀਆਂ ਸਾਰੇ ਮੌਸਮਾਂ ਵਿੱਚ ਕਾਰਜਸ਼ੀਲ ਰਹਿਣ ਵਾਲੇ ਕਈ ਬੁਨਿਆਦੀ ਢਾਂਚਾ ਪ੍ਰੋਜੈਕਟ ਇਸ ਪ੍ਰਤੀਬੱਧਤਾ ਦੀ ਉਦਾਹਰਣ ਹਨ। ਉਨ੍ਹਾਂ ਨੇ ਹਾਲ ਹੀ ਵਿੱਚ ਖੋਲ੍ਹੀ ਗਈ ਸੋਨਮਰਗ ਸੁਰੰਗ ਅਤੇ ਚਨਾਬ ਬ੍ਰਿਜ ਅਤੇ ਅੰਜੀ ਬ੍ਰਿਜ ‘ਤੇ ਯਾਤਰਾ ਕਰਨ  ਦੇ ਆਪਣੇ ਅਨੁਭਵ ਨੂੰ ਜ਼ਿਕਰਯੋਗ ਉਪਲਬਧੀ ਦੱਸਿਆ। 

ਸ਼੍ਰੀ ਮੋਦੀ ਨੇ ਭਾਰਤ ਦੇ ਇੰਜੀਨੀਅਰਾਂ ਅਤੇ ਵਰਕਰਾਂ ਦੀ ਇੰਜੀਨੀਅਰਿੰਗ ਪ੍ਰਤਿਭਾ ਅਤੇ ਅਟੁੱਟ ਸਮਰਪਣ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਆਰਚ ਬ੍ਰਿਜ ਚਨਾਬ ਬ੍ਰਿਜ ਭਾਰਤ ਦੀ ਖ਼ਾਹਿਸ਼  ਦਾ ਪ੍ਰਮਾਣ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਲੋਕ ਏਫਿਲ ਟਾਵਰ ਦੇਖਣ ਦੇ ਲਈ ਪੈਰਿਸ ਜਾਂਦੇ ਹਨ, ਉੱਥੇ ਹੀ ਚਨਾਬ ਬ੍ਰਿਜ ਦੀ ਉਚਾਈ ਉਸ ਤੋਂ ਭੀ ਅਧਿਕ ਹੈ, ਜਿਸ ਨਾਲ ਇਹ ਨਾ ਕੇਵਲ ਇੱਕ ਮਹੱਤਵਪੂਰਨ ਬੁਨਿਆਦੀ ਢਾਂਚਾ ਉਪਲਬਧੀ ਬਣ ਗਿਆ ਹੈ, ਬਲਕਿ ਇੱਕ ਉੱਭਰਦਾ ਹੋਇਆ ਟੂਰਿਸਟ ਆਕਰਸ਼ਣ ਭੀ ਬਣ ਗਿਆ ਹੈ। 

ਇਸੇ ਤਰ੍ਹਾਂ, ਪ੍ਰਧਾਨ ਮੰਤਰੀ ਨੇ ਅੰਜੀ ਬ੍ਰਿਜ ਨੂੰ ਇੰਜੀਨੀਅਰਿੰਗ ਦਾ ਚਮਤਕਾਰ ਦੱਸਿਆ, ਜੋ ਭਾਰਤ ਦਾ ਪਹਿਲਾ ਕੇਬਲ-ਸਮਰਥਿਤ ਰੇਲਵੇ ਬ੍ਰਿਜ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸੰਰਚਨਾਵਾਂ ਕੇਵਲ ਸਟੀਲ ਅਤੇ ਕੰਕ੍ਰੀਟ ਨਾਲ ਬਣੀਆਂ ਨਹੀਂ ਹਨ, ਬਲਕਿ ਭਾਰਤ ਦੀ ਸ਼ਕਤੀ ਦੇ ਜੀਵੰਤ ਪ੍ਰਤੀਕ ਹਨ, ਜੋ ਪੀਰ ਪੰਜਾਲ ਪਹਾੜਾਂ ਦੇ ਉੱਬੜ-ਖਾਬੜ ਉੱਚੇ ਸਥਾਨ ‘ਤੇ ਖੜ੍ਹੇ ਹਨ। 

ਸ਼੍ਰੀ ਮੋਦੀ ਨੇ ਕਿਹਾ ਕਿ ਇਹ ਉਪਲਬਧੀਆਂ ਇੱਕ ਵਿਕਸਿਤ ਰਾਸ਼ਟਰ ਦੇ ਲਈ ਭਾਰਤ ਦੇ ਵਿਜ਼ਨ ਦੀ ਪ੍ਰਤੀਨਿਧਤਾ ਕਰਦੀਆਂ ਹਨ, ਜੋ ਸਾਬਤ ਕਰਦੀਆਂ ਹਨ ਕਿ ਭਾਰਤ ਦੀ ਪ੍ਰਗਤੀ ਦਾ ਸੁਪਨਾ ਜਿਤਨਾ ਬੜਾ ਹੈ, ਉਤਨਾ ਹੀ ਉਸ ਦਾ ਲਚੀਲਾਪਣ, ਸਮਰੱਥਾ ਅਤੇ ਦ੍ਰਿੜ੍ਹ ਸੰਕਲਪ ਭੀ ਹੈ। 

ਇਸ ਦੇ ਅਤਿਰਿਕਤ ਉਨ੍ਹਾਂ ਨੇ ਇਸ ਬਾਤ ‘ਤੇ ਭੀ ਜ਼ੋਰ ਦਿੱਤਾ ਕਿ ਸ਼ੁੱਧ ਇਰਾਦੇ ਅਤੇ ਅਣਥੱਕ ਸਮਰਪਣ ਭਾਰਤ ਦੇ ਰੂਪਾਂਤਰਣ ਦੇ ਪਿੱਛੇ ਦੀਆਂ ਪ੍ਰੇਰਕ ਸ਼ਕਤੀਆਂ ਹਨ। ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦੇ ਹੇ ਕਿਹਾ ਕਿ ਚਨਾਬ ਬ੍ਰਿਜ ਅਤੇ ਅੰਜੀ ਬ੍ਰਿਜ ਦੋਨੋਂ ਹੀ ਜੰਮੂ ਅਤੇ ਕਸ਼ਮੀਰ ਵਿੱਚ ਸਮ੍ਰਿੱਧੀ ਦੇ ਉਤਪ੍ਰੇਰਕ ਦੇ ਰੂਪ ਵਿੱਚ ਕੰਮ ਕਰਨਗੇ। 

ਉਨ੍ਹਾਂ ਨੇ ਕਿਹਾ, “ਇਹ ਇਤਿਹਾਸਿਕ ਪ੍ਰੋਜੈਕਟ ਨਾ ਕੇਵਲ ਟੂਰਿਜ਼ਮ ਨੂੰ ਹੁਲਾਰਾ ਦੇਣਗੇ ਬਲਕਿ ਅਰਥਵਿਵਸਥਾ ਦੇ ਵਿਭਿੰਨ ਖੇਤਰਾਂ ਨੂੰ ਵੀ ਲਾਭ ਪਹੁੰਚਾਉਣਗੇ, ਜਿਸ ਨਾਲ ਕਾਰੋਬਾਰਾਂ ਅਤੇ ਉਦਯੋਗਾਂ ਦੇ ਲਈ ਨਵੇਂ ਅਵਸਰ ਪੈਦਾ ਹੋਣਗੇ।” ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਜੰਮੂ ਅਤੇ ਕਸ਼ਮੀਰ ਦੇ ਦਰਮਿਆਨ ਬਿਹਤਰ ਰੇਲ ਸੰਪਰਕ ਸਥਾਨਕ ਉੱਦਮੀਆਂ ਦੇ ਲਈ ਅਵਸਰਾਂ ਦੇ ਨਵੇਂ ਦੁਆਰ ਖੋਲ੍ਹੇਗਾ,ਜਿਸ ਨਾਲ ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ। 

ਸ਼੍ਰੀ ਮੋਦੀ ਨੇ ਕਿਹਾ ਕਿ ਕਸ਼ਮੀਰ ਦੇ ਸੇਬ ਹੁਣ ਘੱਟ ਲਾਗਤ ‘ਤੇ ਦੇਸ਼ ਭਰ ਦੇ ਪ੍ਰਮੁੱਖ ਬਜ਼ਾਰਾਂ ਤੱਕ ਪਹੁੰਚਣਗੇ, ਜਿਸ ਨਾਲ ਵਪਾਰ ਵਿੱਚ ਅਧਿਕ ਕੁਸ਼ਲਤਾ ਆਵੇਗੀ। ਇਸ ਦੇ ਅਤਿਰਿਕਤ, ਸੁੱਕੇ ਮੇਵੇ ਅਤੇ ਕਸ਼ਮੀਰ ਦੀਆਂ ਪ੍ਰਸਿੱਧ ਪਸ਼ਮੀਨਾ ਸ਼ਾਲਾਂ ਅਤੇ ਹੋਰ ਪਰੰਪਰਾਗਤ ਹਸਤਸ਼ਿਲਪ ਹੁਣ ਅਸਾਨੀ ਨਾਲ ਦੇਸ਼ ਦੇ ਹਰ ਕੋਣੇ ਵਿੱਚ ਪਹੁੰਚਾਏ ਜਾ ਸਕਣਗੇ, ਜਿਸ ਨਾਲ ਖੇਤਰ ਦੇ ਕਾਰੀਗਰਾਂ ਅਤੇ ਉਦਯੋਗ ਨੂੰ ਮਜ਼ਬੂਤੀ ਮਿਲੇਗੀ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਬਿਹਤਰ ਸੰਪਰਕ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਲਈ ਆਵਾਜਾਈ ਹੋਰ ਅਧਿਕ ਸੁਵਿਧਾਜਨਕ ਬਣਾਏਗਾ, ਜਿਸ ਨਾਲ ਭਾਰਤ ਦੇ ਵਿਭਿੰਨ ਹਿੱਸਿਆਂ ਵਿੱਚ ਆਵਾਗਮਨ ਸੁਗਮ ਹੋ ਸਕੇਗਾ। ਸ਼੍ਰੀ ਮੋਦੀ ਨੇ ਸੰਗਲਦਾਨ ਦੇ ਇੱਕ ਵਿਦਿਆਰਥੀ ਦੀ ਮਾਰਮਿਕ ਟਿੱਪਣੀ ਸਾਂਝੀ ਕੀਤੀ, ਜਿਸ ਨੇ ਕਿਹਾ ਕਿ ਹੁਣ ਤੱਕ ਕੇਵਲ ਉਨ੍ਹਾਂ ਲੋਕਾਂ ਨੇ ਹੀ ਅਸਲ ਜੀਵਨ ਵਿੱਚ ਟ੍ਰੇਨ ਦੇਖੀ ਸੀ ਜਿਨ੍ਹਾਂ ਨੇ ਪਿੰਡ ਤੋਂ ਬਾਹਰ ਕਦਮ ਰੱਖਿਆ ਸੀ। 

ਜ਼ਿਆਦਾਤਰ ਗ੍ਰਾਮੀਣਾਂ ਨੇ ਕੇਵਲ ਵੀਡੀਓ ਵਿੱਚ ਹੀ ਟ੍ਰੇਨਾਂ ਦੇਖੀਆਂ ਸਨ। ਉਨ੍ਹਾਂ ਨੂੰ ਵਿਸ਼ਵਾਸ ਨਹੀਂ ਸੀ ਕਿ ਜਲਦੀ ਹੀ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਤੋਂ ਇੱਕ ਰੀਅਲ ਟ੍ਰੇਨ ਭੀ ਗੁਜਰੇਗੀ। ਪ੍ਰਧਾਨ ਮੰਤਰੀ ਨੇ ਇਹ ਭੀ ਉਲੇਖ ਕੀਤਾ ਕਿ ਕਈ ਲੋਕਾਂ ਨੇ ਹੁਣ ਟ੍ਰੇਨਾਂ ਦੀ ਸਮਾਂ-ਸਾਰਣੀ ਨੂੰ ਭੀ ਯਾਦ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਉਹ ਨਵੀਂ ਕਨੈਕਟਿਵਿਟੀ ਨੂੰ ਲੈਕੇ ਕਾਫ਼ੀ ਉਤਸ਼ਾਹਿਤ ਹਨ। 

ਉਨ੍ਹਾਂ ਨੇ ਇੱਕ ਯੁਵਤੀ ਦੀ ਇੱਕ ਵਿਚਾਰਸ਼ੀਲ ਟਿੱਪਣੀ ‘ਤੇ ਪ੍ਰਕਾਸ਼ ਪਾਇਆ, ਜਿਸ ਵਿੱਚ ਉਸ ਨੇ ਕਿਹਾ ਕਿ ਹੁਣ ਮੌਸਮ ਇਹ ਤੈ ਨਹੀਂ ਕਰੇਗਾ ਕਿ ਸੜਕਾਂ ਖੁੱਲ੍ਹੀਆਂ ਰਹਿਣਗੀਆਂ ਜਾਂ ਬੰਦ। ਇਹ ਨਵੀਂ ਰੇਲ ਸੇਵਾ ਸਾਰੇ ਮੌਸਮਾਂ ਵਿੱਚ ਲੋਕਾਂ ਦੀ ਮਦਦ ਕਰੇਗੀ। ਪ੍ਰਧਾਨ ਮੰਤਰੀ ਨੇ ਕਿਹਾ, “ਜੰਮੂ ਅਤੇ ਕਸ਼ਮੀਰ ਭਾਰਤ ਮਾਤਾ ਦਾ ਮੁਕਟ ਹੈ, ਜੋ ਉੱਜਵਲ ਰਤਨਾਂ ਨਾਲ ਸੁਸੱਜਿਤ ਹੈ-ਹਰੇਕ ਰਤਨ ਇਸ ਖੇਤਰ ਦੀ ਅਸੀਮ ਸ਼ਕਤੀ ਅਤੇ ਸੌਂਦਰਯ ਦੀ ਪ੍ਰਤੀਨਿਧਤਾ ਕਰਦਾ ਹੈ।” 

ਉਨ੍ਹਾਂ ਨੇ ਇਸ ਦੇ ਪ੍ਰਾਚੀਨ ਸੱਭਿਆਚਾਰ, ਪਰੰਪਰਾਵਾਂ,ਅਧਿਆਤਮਿਕ ਚੇਤਨਾ, ਮਨਮੋਹਕ ਪਰਿਦ੍ਰਿਸ਼ਾਂ, ਔਸ਼ਧੀਯ ਜੜੀਆਂ-ਬੂਟੀਆਂ, ਫਲਦੇ-ਫੁੱਲਦੇ ਬਾਗ਼ਾਂ ਅਤੇ ਜੀਵੰਤ ਯੁਵਾ ਪ੍ਰਤਿਭਾ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹ ਗੁਣ ਭਾਰਤ ਦੇ ਮੁਕਟ ਵਿੱਚ ਬਹੁਮੁੱਲੇ ਰਤਨਾਂ ਦੀ ਤਰ੍ਹਾਂ ਚਮਕਦੇ ਹਨ। 

ਦਹਾਕਿਆਂ ਤੋਂ ਜੰਮੂ ਅਤੇ ਕਸ਼ਮੀਰ ਦਾ ਦੌਰਾ ਕਰ ਰਹੇ ਪ੍ਰਧਾਨ ਮੰਤਰੀ ਨੇ ਖੇਤਰ ਦੀ ਸਮਰੱਥਾ ਬਾਰੇ ਆਪਣੀ ਗਹਿਰੀ ਸਮਝ ਦੀ ਪੁਸ਼ਟੀ ਕੀਤੀ ਅਤੇ ਜੰਮੂ ਅਤੇ ਕਸ਼ਮੀਰ ਦੇ ਨਿਰੰਤਰ ਵਿਕਾਸ ਅਤੇ ਉਥਾਨ ਦੇ ਲਈ ਆਪਣੀ ਪ੍ਰਤੀਬੱਧਤਾ ਦੁਹਰਾਈ, ਜਿਸ ਨਾਲ ਉੱਥੋਂ ਦੇ ਲੋਕਾਂ ਦੀ ਸਮ੍ਰਿੱਧੀ ਸੁਨਿਸ਼ਚਿਤ ਹੋ ਸਕੇ।

ਪ੍ਰਧਾਨ ਮੰਤਰੀ ਨੇ ਕਿਹਾ, “ਜੰਮੂ ਅਤੇ ਕਸ਼ਮੀਰ ਲੰਬੇ ਸਮੇਂ ਤੋਂ ਭਾਰਤ ਦੀ ਸਿੱਖਿਆ ਅਤੇ ਸੱਭਿਆਚਾਰਕ ਵਿਰਾਸਤ ਦਾ ਇੱਕ ਥੰਮ੍ਹ ਰਿਹਾ ਹੈ।” ਉਨ੍ਹਾਂ ਨੇ ਕਿਹਾ ਕਿ ਜਿਵੇਂ-ਜਿਵੇਂ ਭਾਰਤ ਖ਼ੁਦ ਨੂੰ ਆਲਮੀ ਗਿਆਨ ਕੇਂਦਰ ਦੇ ਰੂਪ ਵਿੱਚ ਸਥਾਪਿਤ ਕਰ ਰਿਹਾ ਹੈ, ਇਸ ਰੂਪਾਂਤਰਣ ਵਿੱਚ ਜੰਮੂ ਅਤੇ ਕਸ਼ਮੀਰ ਦੀ ਸਹਿਭਾਗਤਾ ਵਧ ਰਹੀ ਹੈ। 

ਸ਼੍ਰੀ ਮੋਦੀ ਨੇ ਜੰਮੂ ਅਤੇ ਸ੍ਰੀਨਗਰ ਵਿੱਚ ਕੇਂਦਰੀ ਯੂਨੀਵਰਸਿਟੀਆਂ ਦੇ ਨਾਲ-ਨਾਲ ਆਈਆਈਟੀ, ਆਈਆਈਐੱਮ, ਏਮਸ ਅਤੇ ਐੱਨਆਈਟੀ ਜਿਹੇ ਪ੍ਰਮੁੱਖ ਸੰਸਥਾਨਾਂ ਦੀ ਉਪਸਥਿਤੀ ਦੀ ਤਰਫ਼ ਇਸ਼ਾਰਾ ਕੀਤਾ, ਜੋ ਇਸ ਖੇਤਰ ਵਿੱਚ ਅਕਾਦਮਿਕ ਉਤਕ੍ਰਿਸ਼ਟਤਾ ਨੂੰ ਮਜ਼ਬੂਤ ਬਣਾ ਰਹੇ ਹਨ। 

ਉਨ੍ਹਾਂ ਨੇ ਰਿਸਰਚ ਈਕੋਸਿਸਟਮ ਦੇ ਵਿਸਤਾਰ, ਇਨੋਵੇਸ਼ਨ ਅਤੇ ਸਿੱਖਣ ਦੇ ਅਵਸਰਾਂ ਨੂੰ ਹੋਰ ਵਧਾਉਣ ਦਾ ਭੀ ਉਲੇਖ ਕੀਤਾ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਸਿਹਤ ਸੇਵਾ ਵਿੱਚ ਜ਼ਿਕਰਯੋਗ ਪ੍ਰਗਤੀ ਹੋਈ ਹੈ ਅਤੇ ਹਾਲ ਦੇ ਵਰ੍ਹਿਆਂ ਵਿੱਚ ਦੋ ਰਾਜ ਪੱਧਰੀ ਕੈਂਸਰ ਸੰਸਥਾਨ ਸਥਾਪਿਤ ਕੀਤੇ ਗਏ ਹਨ।

ਪਿਛਲੇ ਪੰਜ ਵਰ੍ਹਿਆਂ ਵਿੱਚ, ਸੱਤ ਨਵੇਂ ਮੈਡੀਕਲ ਕਾਲਜ ਖੋਲ੍ਹੇ ਗਏ ਹਨ, ਜਿਸ ਨਾਲ ਮਰੀਜ਼ਾਂ ਅਤੇ ਖ਼ਾਹਿਸ਼ੀ ਮੈਡੀਕਲ ਵਿਦਿਆਰਥੀਆਂ ਦੋਨਾਂ ਨੂੰ ਹੀ ਕਾਫ਼ੀ ਲਾਭ ਹੋਇਆ ਹੈ। ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਜੰਮੂ ਅਤੇ ਕਸ਼ਮੀਰ ਵਿੱਚ ਐੱਮਬੀਬੀਐੱਸ ਦੀਆਂ ਸੀਟਾਂ 500 ਤੋਂ ਵਧ ਕੇ 1,300 ਹੋ ਗਈਆਂ ਹਨ, ਜਿਸ ਨਾਲ ਮੈਡੀਕਲ ਐਜੂਕੇਸ਼ਨ ਦੀ ਸੁਵਿਧਾ ਵਧ ਗਈ ਹੈ। 

ਇਸ ਦੇ ਅਤਿਰਿਕਤ, ਰਿਆਸੀ ਜ਼ਿਲ੍ਹੇ (Reasi district) ਵਿੱਚ ਇੱਕ ਨਵਾਂ ਮੈਡੀਕਲ ਕਾਲਜ ਬਣਨ ਵਾਲਾ ਹੈ, ਜਿਸ ਨਾਲ ਇਸ ਖੇਤਰ ਵਿੱਚ ਸਿਹਤ ਸੁਵਿਧਾਵਾਂ ਵਧਣਗੀਆਂ। ਪ੍ਰਧਾਨ ਮੰਤਰੀ ਨੇ ਸ਼੍ਰੀ ਮਾਤਾ ਵੈਸ਼ਣੋ ਦੇਵੀ ਇੰਸਟੀਟਿਊਟ ਆਵ੍ ਮੈਡੀਕਲ ਐਕਸੀਲੈਂਸ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹ ਨਾ ਕੇਵਲ ਇੱਕ ਆਧੁਨਿਕ ਹਸਪਤਾਲ ਹੈ, ਬਲਕਿ ਇਹ ਭਾਰਤ ਦੀ ਕਲਿਆਣ ਦੀ ਸਮ੍ਰਿੱਧ ਪਰੰਪਰਾ ਦਾ ਪ੍ਰਤੀਕ ਭੀ ਹੈ। 

ਉਨ੍ਹਾਂ ਨੇ  ਪੂਰੇ ਭਾਰਤ ਦੇ ਭਗਤਾਂ ਦੇ ਯੋਗਦਾਨ ਦੀ ਭੀ ਸ਼ਲਾਘਾ ਕੀਤੀ, ਜਿਨ੍ਹਾਂ ਦੇ ਦਾਨ ਨਾਲ ਇਸ ਸੰਸਥਾਨ ਦੀ ਸਥਾਪਨਾ ਵਿੱਚ ਮਦਦ ਮਿਲੀ। ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ, ਸ਼੍ਰੀ ਮੋਦੀ ਨੇ ਇਸ ਨੇਕ ਕੰਮ ਵਿੱਚ ਸਮਰਪਿਤ ਪ੍ਰਯਾਸਾਂ ਦੇ ਲਈ ਸ਼੍ਰੀ ਮਾਤਾ ਵੈਸ਼ਣੋ ਦੇਵੀ ਸ਼੍ਰਾਇਨ ਬੋਰਡ ਨੂੰ ਵਧਾਈ ਦਿੱਤੀ। 

ਉਨ੍ਹਾਂ ਨੇ ਇਹ ਭੀ ਐਲਾਨ ਕੀਤਾ ਕਿ ਹਸਪਤਾਲ ਦੀ ਸਮਰੱਥਾ 300 ਤੋਂ ਵਧਾ ਕੇ 500 ਬਿਸਤਰ  ਕੀਤੀ ਜਾਵੇਗੀ, ਜਿਸ ਨਾਲ ਮੈਡੀਕਲ ਸੇਵਾਵਾਂ ਵਿੱਚ ਹੋਰ ਸੁਧਾਰ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਿਕਾਸ ਨਾਲ ਕਟੜਾ ਵਿੱਚ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਨੂੰ ਅਧਿਕ ਸੁਵਿਧਾ ਮਿਲੇਗੀ।

ਇਸ ਬਾਤ ਨੂੰ ਰੇਖਾਂਕਿਤ ਕਰਦੇ ਹੋਏ ਕਿ ਉਨ੍ਹਾਂ ਦੀ ਸਰਕਾਰ ਨੇ ਹੁਣ ਆਪਣੇ ਕਾਰਜਕਾਲ ਦੇ 11 ਵਰ੍ਹੇ ਪੂਰੇ ਕਰ ਲਏ ਹਨ, ਪ੍ਰਧਾਨ ਮੰਤਰੀ ਨੇ ਇਸ ਅਵਧੀ ਨੂੰ ਗ਼ਰੀਬਾਂ ਦੇ ਉਥਾਨ ਅਤੇ ਨਾਗਰਿਕਾਂ ਨੂੰ ਸਸ਼ਕਤ ਬਣਾਉਣ ਦੇ ਲਈ ਸਮਰਪਿਤ ਕੀਤਾ ਅਤੇ ਕਈ ਪ੍ਰਮੁੱਖ ਕਲਿਆਣਕਾਰੀ ਪਹਿਲਾਂ ‘ਤੇ ਪ੍ਰਕਾਸ਼ ਪਾਇਆ, ਜਿਨ੍ਹਾਂ ਨੇ ਲੱਖਾਂ ਲੋਕਾਂ ਦੇ ਜੀਵਨ ਨੂੰ ਬਦਲ ਦਿੱਤਾ ਹੈ। 

ਉਨ੍ਹਾਂ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਉਲੇਖ ਕੀਤਾ, ਜਿਸ ਨੇ 4 ਕਰੋੜ ਨਿਰਧਨ ਪਰਿਵਾਰਾਂ ਨੂੰ ਪੱਕੇ ਘਰ ਦੇ ਕੇ ਉਨ੍ਹਾਂ ਦੇ ਸੁਪਨੇ ਨੂੰ ਪੂਰਾ ਕੀਤਾ ਹੈ। ਉੱਜਵਲਾ ਯੋਜਨਾ ਨੇ 10 ਕਰੋੜ ਘਰਾਂ ਤੋਂ ਧੂੰਏਂ ਨੂੰ ਖ਼ਤਮ ਕਰਨ ਵਿੱਚ ਮਦਦ ਕੀਤੀ ਹੈ ਅਤੇ ਮਹਿਲਾਵਾਂ ਅਤੇ ਬੱਚਿਆਂ ਦੀ ਸਿਹਤ ਦੀ ਰੱਖਿਆ ਕੀਤੀ ਹੈ।

ਆਯੁਸ਼ਮਾਨ ਭਾਰਤ ਨੇ 50 ਕਰੋੜ ਵੰਚਿਤ ਨਾਗਰਿਕਾਂ ਨੂੰ 5 ਲੱਖ ਰੁਪਏ ਤੱਕ ਦੀ ਮੁਫ਼ਤ ਸਿਹਤ ਸੇਵਾ ਪ੍ਰਾਪਤ ਕਰਨ ਦੇ ਸਮਰੱਥ ਬਣਾਇਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਨੇ ਖੁਰਾਕ ਸੁਰੱਖਿਆ ਸੁਨਿਸ਼ਚਿਤ ਕੀਤੀ, ਹਰ ਥਾਲੀ ਨੂੰ ਉਚਿਤ (ਲੋੜੀਂਦੇ) ਪੋਸ਼ਣ ਨਾਲ ਭਰ ਦਿੱਤਾ, ਜਦਕਿ ਜਨ ਧਨ ਯੋਜਨਾ ਨੇ 50 ਕਰੋੜ ਤੋਂ ਅਧਿਕ ਨਿਰਧਨ ਵਿਅਕਤੀਆਂ ਦੇ ਲਈ ਬੈਂਕਿੰਗ ਸੁਵਿਧਾ ਪ੍ਰਦਾਨ ਕੀਤੀ, ਜਿਸ ਨਾਲ ਉਹ ਵਿੱਤੀ ਪ੍ਰਣਾਲੀ ਵਿੱਚ ਸ਼ਾਮਲ ਹੋ ਗਏ। 

ਪ੍ਰਧਾਨ ਮੰਤਰੀ ਨੇ ਸੌਭਾਗਯ ਯੋਜਨਾ ਦਾ ਭੀ ਉਲੇਖ ਕੀਤਾ, ਜਿਸ ਨੇ ਅੰਧੇਰੇ ਵਿੱਚ ਰਹਿਣ ਵਾਲੇ 2.5 ਕਰੋੜ ਪਰਿਵਾਰਾਂ ਨੂੰ ਬਿਜਲੀ ਪਹੁੰਚਾਈ। ਸਵੱਛ ਭਾਰਤ ਮਿਸ਼ਨ ਦੇ ਤਹਿਤ 12 ਕਰੋੜ ਟਾਇਲਟਸ ਬਣਾਏ ਗਏ, ਜਿਸ ਨਾਲ ਖੁੱਲ੍ਹੇ ਵਿੱਚ ਸ਼ੌਚ ਦੀ ਚੁਣੌਤੀ ਖ਼ਤਮ ਹੋਈ। ਉਨ੍ਹਾਂ ਨੇ ਕਿਹਾ ਕਿ ਜਲ ਜੀਵਨ ਮਿਸ਼ਨ ਨੇ 12 ਕਰੋੜ ਘਰਾਂ ਨੂੰ ਨਲ ਦਾ ਜਲ ਉਪਲਬਧ ਕਰਵਾਇਆ, ਜਿਸ ਨਾਲ ਮਹਿਲਾਵਾਂ ‘ਤੇ ਬੋਝ ਘੱਟ ਹੋਇਆ, ਜਦਕਿ ਪੀਐੱਮ ਕਿਸਾਨ ਸਨਮਾਨ ਨਿਧੀ ਨੇ 10 ਕਰੋੜ ਛੋਟੇ ਕਿਸਾਨਾਂ ਨੂੰ ਪ੍ਰਤੱਖ ਵਿੱਤੀ ਸਹਾਇਤਾ ਪ੍ਰਦਾਨ ਕੀਤੀ, ਜਿਸ ਨਾਲ ਗ੍ਰਾਮੀਣ ਭਾਰਤ ਮਜ਼ਬੂਤ ਹੋਇਆ।

ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੇ 11 ਵਰ੍ਹਿਆਂ ਵਿੱਚ 25 ਕਰੋੜ ਤੋਂ ਅਧਿਕ ਲੋਕਾਂ ਨੇ ਗ਼ਰੀਬੀ ਨੂੰ ਸਫ਼ਲਤਾਪੂਰਵਕ ਦੂਰ ਕੀਤਾ ਹੈ ਅਤੇ ਉਹ ਨਵ-ਮੱਧ ਵਰਗ ਵਿੱਚ ਪਰਿਵਰਤਿਤ ਹੋ ਗਏ ਹਨ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਸਰਕਾਰ ਗ਼ਰੀਬਾਂ ਅਤੇ ਉੱਭਰਦੇ ਮੱਧ ਵਰਗ ਦੋਹਾਂ ਨੂੰ ਮਜ਼ਬੂਤ ਕਰਨ, ਪ੍ਰਮੁੱਖ ਸੁਧਾਰਾਂ ਦੇ ਜ਼ਰੀਏ ਆਰਥਿਕ ਅਤੇ ਸਮਾਜਿਕ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਲਈ ਪ੍ਰਤੀਬੱਧ ਹੈ। 

ਪ੍ਰਧਾਨ ਮੰਤਰੀ ਨੇ ਵੰਨ ਰੈਂਕ, ਵੰਨ ਪੈਨਸ਼ਨ, 12 ਲੱਖ ਰੁਪਏ ਤੱਕ ਦੀ ਤਨਖ਼ਾਹ ‘ਤੇ ਟੈਕਸ ਛੂਟ, ਘਰ ਖਰੀਦਦਾਰਾਂ ਦੇ ਲਈ ਵਿੱਤੀ ਸਹਾਇਤਾ ਅਤੇ ਸਸਤੀ ਹਵਾਈ ਯਾਤਰਾ ਦੇ ਲਈ ਸਹਾਇਤਾ ਜਿਹੀਆਂ ਪਹਿਲਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਰਕਾਰ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੀ ਹੈ ਅਤੇ ਸਾਰਿਆਂ ਦੇ ਲਈ ਪ੍ਰਗਤੀ ਲਿਆ ਰਹੀ ਹੈ। 

ਉਨ੍ਹਾਂ ਨੇ ਕਿਹਾ ਕਿ ਅਜ਼ਾਦੀ ਦੇ ਬਾਅਦ ਪਹਿਲੀ ਵਾਰ ਉਨ੍ਹਾਂ ਦੀ ਸਰਕਾਰ ਨੇ ਇਮਾਨਦਾਰ, ਟੈਕਸ ਚੁਕਾਉਣ ਵਾਲੇ ਮੱਧ ਵਰਗ ਦੇ ਲਈ ਕੰਮ ਕੀਤਾ ਹੈ। ਸ਼੍ਰੀ ਮੋਦੀ ਨੇ ਰੇਖਾਂਕਿਤ ਕੀਤਾ ਕਿ ਉਨ੍ਹਾਂ ਦੀ ਸਰਕਾਰ ਲਗਾਤਾਰ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਕਰ ਰਹੀ ਹੈ, ਟੂਰਿਜ਼ਮ ਆਰਥਿਕ ਵਿਕਾਸ ਅਤੇ ਕਨੈਕਟਿਵਿਟੀ ਦੇ ਇੱਕ ਮਹੱਤਵਪੂਰਨ ਵਾਹਕ ਦੇ ਰੂਪ ਵਿੱਚ ਉੱਭਰ ਰਿਹਾ ਹੈ। 

ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਟੂਰਿਜ਼ਮ ਨਾ ਕੇਵਲ ਰੋਜ਼ਗਾਰ ਪੈਦਾ ਕਰਦਾ ਹੈ ਬਲਕਿ ਲੋਕਾਂ ਦੇ ਦਰਮਿਆਨ ਏਕਤਾ ਨੂੰ ਭੀ ਹੁਲਾਰਾ ਦਿੰਦਾ ਹੈ। ਇਸ ਪ੍ਰਗਤੀ ਵਿੱਚ ਰੁਕਾਵਟ ਪਾਉਣ ਦੇ ਪਾਕਿਸਤਾਨ ਦੇ ਵਾਰ-ਵਾਰ ਦੇ ਪ੍ਰਯਾਸਾਂ ਦੀ ਨਿੰਦਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਮਾਨਵਤਾ, ਸਮਾਜਿਕ ਸਦਭਾਵ ਅਤੇ ਆਰਥਿਕ ਸਮ੍ਰਿੱਧੀ ਦੇ ਵਿਰੁੱਧ ਹੈ। 

ਪਹਿਲਗਾਮ ਵਿੱਚ 22 ਅਪ੍ਰੈਲ ਦੀ ਘਟਨਾ ਦਾ ਉਲੇਖ ਕਰਦੇ ਹੋਏ, ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ਨੇ ਕਸ਼ਮੀਰੀਅਤ ਅਤੇ ਮਾਨਵਤਾ ਦੋਨਾਂ ‘ਤੇ ਹਮਲਾ ਕੀਤਾ, ਜਿਸ ਦਾ ਉਦੇਸ਼ ਭਾਰਤ ਵਿੱਚ ਹਿੰਸਾ ਭੜਕਾਉਣਾ ਅਤੇ ਮਿਹਨਤਕਸ਼ ਕਸ਼ਮੀਰੀਆਂ ਦੀ ਆਜੀਵਿਕਾ ਨੂੰ ਪ੍ਰਭਾਵਿਤ ਕਰਨਾ ਸੀ। 

ਉਨ੍ਹਾਂ ਨੇ ਦੱਸਿਆ ਕਿ ਟੂਰਿਸਟਾਂ ‘ਤੇ ਇਹ ਜਾਣ-ਬੁੱਝ ਕੇ ਕੀਤਾ ਗਿਆ ਹਮਲਾ ਜੰਮੂ ਅਤੇ ਕਸ਼ਮੀਰ ਵਿੱਚ ਵਧਦੇ-ਫੁੱਲਦੇ ਟੂਰਿਜ਼ਮ ਉਦਯੋਗ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਸੀ, ਜਿੱਥੇ ਪਿਛਲੇ ਕੁਝ ਵਰ੍ਹਿਆਂ ਵਿੱਚ ਟੂਰਿਸਟਾਂ ਦੀ ਰਿਕਾਰਡ ਸੰਖਿਆ ਦਰਜ ਕੀਤੀ ਗਈ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਦੇ ਦੁਰਭਾਵਨਾਪੂਰਨ ਇਰਾਦੇ ਨੇ ਸਥਾਨਕ ਵਰਕਰਾਂ, ਜਿਨ੍ਹਾਂ ਵਿੱਚ ਘੁੜਸਵਾਰੀ ਕਰਵਾਉਣ ਵਾਲੇ, ਕੁਲੀ, ਗਾਇਡ, ਗੈਸਟ ਹਾਊਸ ਦੇ ਮਾਲਕ ਅਤੇ ਦੁਕਾਨਦਾਰ ਸ਼ਾਮਲ ਹਨ, ਨੂੰ ਸਿੱਧੇ ਪ੍ਰਭਾਵਿਤ ਕੀਤਾ। 

ਉਨ੍ਹਾਂ ਦਾ ਉਦੇਸ਼ ਉਨ੍ਹਾਂ ਦੀ  ਆਜੀਵਿਕਾ ਨੂੰ ਨਸ਼ਟ ਕਰਨਾ ਸੀ। ਉਨ੍ਹਾਂ ਨੇ ਯੁਵਾ ਆਦਿਲ ਦੇ ਸਾਹਸ ਦੀ ਪ੍ਰਸ਼ੰਸਾ ਕੀਤੀ, ਜੋ ਆਤੰਕਵਾਦੀਆਂ ਦੇ  ਖ਼ਿਲਾਫ਼  ਖੜ੍ਹਾ ਰਿਹਾ ਅਤੇ ਇਮਾਨਦਾਰੀ ਨਾਲ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਦੇ ਪ੍ਰਯਾਸ ਵਿੱਚ ਦੁਖਦ ਰੂਪ ਨਾਲ ਆਪਣੀ ਜਾਨ ਗੁਆ ਦਿੱਤੀ। 

ਸ਼੍ਰੀ ਮੋਦੀ ਨੇ ਜੰਮੂ-ਕਸ਼ਮੀਰ ਦੇ ਲੋਕਾਂ ਦੀ ਸੁਰੱਖਿਆ ਦੇ ਲਈ ਆਪਣੀ ਸਰਕਾਰ ਦੀ ਪ੍ਰਤੀਬੱਧਤਾ ਦੁਹਰਾਈ ਅਤੇ ਇਹ ਸੁਨਿਸ਼ਚਿਤ ਕੀਤਾ ਕਿ ਆਤੰਕਵਾਦ ਕਦੇ ਭੀ ਖੇਤਰ ਦੀ ਪ੍ਰਗਤੀ ਨੂੰ ਰੋਕਣ ਵਿੱਚ ਸਫ਼ਲ ਨਹੀਂ ਹੋਵੇਗਾ। ਜੰਮੂ ਅਤੇ ਕਸ਼ਮੀਰ ਦੇ ਲੋਕਾਂ ਦੀ ਗਤੀਸ਼ੀਲਤਾ ਦੀ ਪ੍ਰਸ਼ੰਸਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਦੀ ਸਾਜ਼ਿਸ਼ ਦੇ ਖ਼ਿਲਾਫ਼ ਉਨ੍ਹਾਂ ਦਾ ਦ੍ਰਿੜ੍ਹ ਰੁਖ਼ (ਇਰਾਦਾ) ਇੱਕ ਸ਼ਕਤੀਸ਼ਾਲੀ ਸੰਦੇਸ਼ ਦਿੰਦਾ ਹੈ। 

ਉਨ੍ਹਾਂ ਨੇ ਕਿਹਾ ਕਿ ਜੰਮੂ ਅਤੇ ਕਸ਼ਮੀਰ ਦੇ ਯੁਵਾ ਹੁਣ ਆਤੰਕਵਾਦ ਦਾ ਡਟ ਕੇ ਮੁਕਾਬਲਾ ਕਰਨ ਦੇ ਲਈ ਦ੍ਰਿੜ੍ਹ ਸੰਕਲਪਿਤ ਹਨ। ਸ਼੍ਰੀ ਮੋਦੀ ਨੇ ਆਤੰਕਵਾਦ ਦੇ ਵਿਨਾਸ਼ਕਾਰੀ ਪ੍ਰਭਾਵ ਦੀ ਨਿੰਦਾ ਕੀਤੀ ਅਤੇ ਯਾਦ ਦਿਵਾਇਆ ਕਿ ਕਿਵੇਂ ਇਸ ਨੇ ਸਕੂਲਾਂ ਨੂੰ ਜਲਾ ਦਿੱਤਾ, ਹਸਪਤਾਲਾਂ ਨੂੰ ਤਬਾਹ ਕਰ ਦਿੱਤਾ ਅਤੇ ਘਾਟੀ ਵਿੱਚ ਪੀੜ੍ਹੀਆਂ ਨੂੰ ਨਸ਼ਟ ਕੀਤਾ। 

ਉਨ੍ਹਾਂ ਨੇ ਕਿਹਾ ਕਿ ਆਤੰਕਵਾਦ ਨੇ ਸੁਤੰਤਰ ਅਤੇ ਨਿਰਪੱਖ ਚੋਣਾਂ ਨੂੰ ਭੀ ਇੱਕ ਬੜੀ ਚੁਣੌਤੀ ਬਣਾ ਦਿੱਤਾ ਹੈ, ਜਿਸ ਨਾਲ ਲੋਕਾਂ ਨੂੰ ਆਪਣੇ ਪ੍ਰਤੀਨਿਧੀਆਂ ਨੂੰ ਚੁਣਨ ਦੇ ਅਧਿਕਾਰ ਤੋਂ ਵੰਚਿਤ ਹੋਣਾ ਪੈ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਦੁਆਰਾ ਪ੍ਰਦਰਸ਼ਿਤ ਕੀਤੀ ਗਈ ਤਾਕਤ ਅਤੇ ਦ੍ਰਿੜ੍ਹ ਸੰਕਲਪ ਇੱਕ ਮਹੱਤਵਪੂਰਨ ਮੋੜ ਹੈ, ਜੋ ਸ਼ਾਂਤੀ, ਪ੍ਰਗਤੀ ਅਤੇ ਉੱਜਵਲ ਭਵਿੱਖ ਦੇ ਪ੍ਰਤੀ ਉਨ੍ਹਾਂ ਦੀ ਪ੍ਰਤੀਬੱਧਤਾ ਦਾ ਸੰਕੇਤ ਦਿੰਦਾ ਹੈ। 

ਸ਼੍ਰੀ ਮੋਦੀ ਨੇ ਕਿਹਾ ਕਿ ਜੰਮੂ ਅਤੇ ਕਸ਼ਮੀਰ ਨੇ ਵਰ੍ਹਿਆਂ ਤੱਕ ਆਤੰਕਵਾਦ ਨੂੰ ਝੱਲਿਆ, ਜਿਸ ਦੇ ਕਾਰਨ ਕਈ ਲੋਕਾਂ ਨੂੰ ਆਪਣੇ ਸੁਪਨਿਆਂ ਨੂੰ ਤਿਆਗਣ ਅਤੇ ਹਿੰਸਾ ਨੂੰ ਆਪਣੀ ਕਿਸਮਤ ਮੰਨ ਲੈਣ ਨੂੰ ਬੇਬਸ ਹੋਣਾ ਪਿਆ। ਹਾਲਾਂਕਿ, ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਨੇ ਹੁਣ ਇਸ ਸਥਿਤੀ ਨੂੰ ਬਦਲ ਦਿੱਤਾ ਹੈ, ਜਿਸ ਨਾਲ ਜੰਮੂ ਅਤੇ ਕਸ਼ਮੀਰ ਦੇ ਯੁਵਾ ਫਿਰ ਤੋਂ ਸੁਪਨੇ ਦੇਖ ਪਾ ਰਹੇ ਹਨ ਅਤੇ ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰ ਪਾ ਰਹੇ ਹਨ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਸ਼ਮੀਰ ਦੇ ਯੁਵਾ ਹੁਣ ਚਹਿਲ-ਪਹਿਲ ਭਰੇ ਬਜ਼ਾਰਾਂ, ਜੀਵੰਤ ਸ਼ਾਪਿੰਗ ਮਾਲ ਅਤੇ ਫਲਦੇ-ਫੁੱਲਦੇ ਸਿਨੇਮਾ ਹਾਲ ਨੂੰ ਦੇਖ ਕੇ ਖੁਸ਼ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਸਥਾਨਕ ਲੋਕ ਜੰਮੂ ਅਤੇ ਕਸ਼ਮੀਰ ਨੂੰ ਫਿਲਮ ਸ਼ੂਟਿੰਗ ਦੇ ਲਈ ਇੱਕ ਮੰਜ਼ਿਲ ਦੇ ਰੂਪ ਵਿੱਚ ਪੁਨਰਜੀਵਤ ਕਰਨ ਅਤੇ ਇਸ ਨੂੰ ਖੇਡਾਂ ਦੇ ਕੇਂਦਰ ਦੇ ਰੂਪ ਵਿੱਚ ਵਿਕਸਿਤ ਕਰਨ ਦੀ ਇੱਛਾ ਰੱਖਦੇ ਹਨ। 

ਸ਼੍ਰੀ ਮੋਦੀ ਨੇ ਮਾਤਾ ਖੀਰ ਭਵਾਨੀ ਮੇਲੇ ਦੀ ਉਦਾਹਰਣ ਦਿੱਤੀ, ਜਿੱਥੇ ਹਜ਼ਾਰਾਂ ਸ਼ਰਧਾਲੂ ਇਕੱਠੇ ਹੋਏ, ਜੋ ਜੰਮੂ ਅਤੇ ਕਸ਼ਮੀਰ ਦੇ ਨਵੇਂ, ਆਸ਼ਾਵਾਦੀ ਚਿਹਰੇ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਆਗਾਮੀ ਅਮਰਨਾਥ ਯਾਤਰਾ ਅਤੇ ਈਦ ਦੇ ਉਸਤਵ ਦੀ ਭਾਵਨਾ ਨੂੰ ਭੀ ਉਜਾਗਰ ਕੀਤਾ, ਜੋ ਖੇਤਰ ਦੇ ਲਚੀਲੇਪਣ ਅਤੇ ਪ੍ਰਗਤੀ ਨੂੰ ਦਰਸਾਉਂਦਾ ਹੈ। 

ਇਸ ਬਾਤ ‘ਤੇ ਦ੍ਰਿੜ੍ਹਤਾ ਨਾਲ ਜ਼ੋਰ ਦਿੰਦੇ ਹੋਏ ਕਿ ਪਹਿਲਗਾਮ ਹਮਲੇ ਨਾਲ ਜੰਮੂ ਅਤੇ ਕਸ਼ਮੀਰ ਵਿੱਚ ਵਿਕਾਸ ਦੀ ਗਤੀ ਨਹੀਂ ਡਗਮਗਾਏਗੀ, ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਆਸਵੰਦ ਕੀਤਾ ਕਿ ਇਸ ਖੇਤਰ ਦੇ ਵਿਕਾਸ ਵਿੱਚ ਕੋਈ ਰੁਕਾਵਟ ਨਹੀਂ ਆਵੇਗੀ, ਉਨ੍ਹਾਂ ਨੇ ਐਲਾਨ ਕੀਤਾ ਕਿ ਜੰਮੂ ਅਤੇ ਕਸ਼ਮੀਰ ਦੇ ਨੌਜਵਾਨਾਂ ਦੇ ਸੁਪਨਿਆਂ ਨੂੰ ਚੁਣੌਤੀ ਦੇਣ ਵਾਲੀ ਕਿਸੇ ਭੀ ਰੁਕਾਵਟ ਦਾ ਸਾਹਮਣਾ ਉਨ੍ਹਾਂ ਨੂੰ ਖ਼ੁਦ ਕਰਨਾ ਹੋਵੇਗਾ।

ਪ੍ਰਧਾਨ ਮੰਤਰੀ ਨੇ ਯਾਦ ਦਿਵਾਇਆ ਹੈ ਕਿ ਠੀਕ ਇੱਕ ਮਹੀਨੇ ਪਹਿਲੇ, ਭਾਰਤ ਨੇ ਅਪ੍ਰੇਸ਼ਨ ਸਿੰਦੂਰ ਨੂੰ ਅੰਜਾਮ ਦਿੱਤਾ ਸੀ, ਜਿਸ ਵਿੱਚ ਪਾਕਿਸਤਾਨ ਸਥਿਤ ਆਤੰਕਵਾਦੀਆਂ ਦੇ ਟਿਕਾਣਿਆਂ ਨੂੰ ਨਸ਼ਟ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਕਿਹਾ, “ਜਦੋਂ ਭੀ ਪਾਕਿਸਤਾਨ ਅਪ੍ਰੇਸ਼ਨ ਸਿੰਦੂਰ ਦਾ ਨਾਮ ਸੁਣੇਗਾ, ਉਸ ਨੂੰ ਆਪਣੀ ਅਪਮਾਨਜਨਕ ਹਾਰ ਦੀ ਯਾਦ ਆਵੇਗੀ।” 

ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ਦੀ ਸੈਨਾ ਅਤੇ ਆਤੰਕੀ ਨੈੱਟਵਰਕ ਨੇ ਭਾਰਤ ਦੇ ਇਸ ਸਾਹਸੀ ਕਦਮ ਦੀ ਕਦੇ ਕਲਪਨਾ ਨਹੀਂ ਕੀਤੀ ਸੀ ਅਤੇ ਕੁਝ ਹੀ ਮਿੰਟਾਂ ਵਿੱਚ ਦਹਾਕਿਆਂ ਤੋਂ ਉਨ੍ਹਾਂ ਦੁਆਰਾ ਬਣਾਏ ਗਏ ਆਤੰਕੀ ਢਾਂਚੇ ਨੂੰ ਬਰਬਾਦ ਕਰ ਦਿੱਤਾ ਗਿਆ। ਸ਼੍ਰੀ ਮੋਦੀ ਨੇ ਕਿਹਾ ਕਿ ਪਾਕਿਸਤਾਨ ਸਦਮੇ ਅਤੇ ਹਤਾਸ਼ਾ ਵਿੱਚ ਹੈ ਅਤੇ ਜੰਮੂ, ਪੁੰਛ ਅਤੇ ਹੋਰ ਜ਼ਿਲ੍ਹਿਆਂ ਵਿੱਚ ਨਿਰਦੋਸ਼ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। 

ਉਨ੍ਹਾਂ ਨੇ ਪਾਕਿਸਤਾਨ ਦੇ ਕਰੂਰ ਹਮਲਿਆਂ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਦੁਨੀਆ ਨੇ ਦੇਖਿਆ ਕਿ ਕਿਵੇਂ ਉਸ ਨੇ ਘਰਾਂ ਨੂੰ ਨਸ਼ਟ ਕਰ ਦਿੱਤਾ, ਸਕੂਲਾਂ ਅਤੇ ਹਸਪਤਾਲਾਂ ‘ਤੇ ਬੰਬਾਰੀ ਕੀਤੀ ਅਤੇ ਮੰਦਿਰਾਂ, ਮਸਜਿਦਾਂ ਅਤੇ ਗੁਰਦੁਆਰਿਆਂ ‘ਤੇ ਗੋਲਾਬਾਰੀ ਕੀਤੀ। ਪ੍ਰਧਾਨ ਮੰਤਰੀ ਨੇ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਦੀ ਜੀਵੰਤਤਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਦੀ ਆਕਰਾਮਕਤਾ ਦਾ ਸਾਹਮਣਾ ਕਰਨ ਵਿੱਚ ਉਨ੍ਹਾਂ ਦੇ ਸਾਹਸ ਨੂੰ ਹਰ ਭਾਰਤੀ ਨੇ ਦੇਖਿਆ ਹੈ। 

ਉਨ੍ਹਾਂ ਨੇ ਕਿਹਾ ਕਿ ਹਰ ਨਾਗਰਿਕ ਪੂਰੀ ਸ਼ਕਤੀ ਨਾਲ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਖੜ੍ਹਾ ਹੈ ਅਤੇ ਇਹ ਅਟੁੱਟ ਸਮਰਥਨ ਅਤੇ ਇਕਜੁੱਟਤਾ ਸੁਨਿਸ਼ਚਿਤ ਕਰਦਾ ਹੈ। ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਸੀਮਾ ਪਾਰ ਤੋਂ ਗੋਲੀਬਾਰੀ ਦੇ ਕਾਰਨ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲੇ ਪਰਿਵਾਰਾਂ ਨੂੰ ਪਹਿਲੇ ਹੀ ਸਰਕਾਰੀ ਸਹਾਇਤਾ ਦੇ ਲਈ ਨਿਯੁਕਤੀ ਪੱਤਰ ਮਿਲ ਚੁੱਕੇ ਹਨ। 

ਗੋਲਾਬਾਰੀ ਤੋਂ ਪ੍ਰਭਾਵਿਤ 2,000 ਤੋਂ ਅਧਿਕ ਪਰਿਵਾਰਾਂ ਦੁਆਰਾ ਝੱਲੀ ਜਾ ਰਹੀ ਕਠਿਨਾਈ ਦੇ ਪ੍ਰਤੀ ਸੰਵੇਦਨਸ਼ੀਲਤਾ ਜਤਾਉਂਦੇ ਹੋਏ ਸ਼੍ਰੀ ਮੋਦੀ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਲੋਕਾਂ ਦੀ ਪੀੜਾ ਪੂਰੇ ਦੇਸ਼ ਦੀ ਪੀੜਾ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲੇ ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਦੀ ਮੁਰੰਮਤ ਦੇ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਸੀ, ਜਿਸ ਨਾਲ ਪ੍ਰਭਾਵਿਤ ਲੋਕਾਂ ਨੂੰ ਰਾਹਤ ਮਿਲੀ। 

ਪ੍ਰਧਾਨ ਮੰਤਰੀ ਨੇ ਇਹ ਭੀ ਐਲਾਨ ਕੀਤਾ ਕਿ ਕੇਂਦਰ ਸਰਕਾਰ ਨੇ ਹੁਣ ਇਸ ਸਹਾਇਤਾ ਨੂੰ ਵਧਾਉਣ ਦਾ ਨਿਰਣਾ ਲਿਆ ਹੈ, ਜਿਸ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਅਧਿਕ ਸਹਾਇਤਾ ਮਿਲੇਗੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਪਰਿਵਾਰਾਂ ਦੇ ਲਈ ਅਤਿਰਿਕਤ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਕਿ ਜਿਨ੍ਹਾਂ ਦੇ ਘਰ ਨੂੰ ਸੀਮਾ ਪਾਰ ਤੋਂ ਗੋਲੀਬਾਰੀ ਦੇ ਕਾਰਨ ਨੁਕਸਾਨ ਹੋਇਆ ਸੀ। 

ਉਨ੍ਹਾਂ ਨੇ ਕਿਹਾ ਕਿ ਗੰਭੀਰ ਤੌਰ ‘ਤੇ ਨੁਕਸਾਨੇ ਗਏ ਪਰਿਵਾਰਾਂ ਨੂੰ ਹੁਣ 2 ਲੱਖ ਰੁਪਏ ਮਿਲਣਗੇ, ਜਦਕਿ ਅੰਸ਼ਕ ਤੌਰ ‘ਤੇ ਨੁਕਸਾਨੇ ਗਏ ਘਰਾਂ ਨੂੰ ਪਹਿਲੇ ਦਿੱਤੀ ਗਈ ਸਹਾਇਤਾ ਦੇ ਇਲਾਵਾ ਇੱਕ ਲੱਖ ਰੁਪਏ ਦੀ ਅਤਿਰਿਕਤ ਸਹਾਇਤਾ ਦਿੱਤੀ ਜਾਵੇਗੀ। ਸ਼੍ਰੀ ਮੋਦੀ ਨੇ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਖੜ੍ਹੇ ਰਹਿਣ, ਉਨ੍ਹਾਂ ਨੂੰ ਨਿਰੰਤਰ ਰਾਹਤ ਸੁਨਿਸ਼ਚਿਤ ਕਰਨ ਅਤੇ ਉਨ੍ਹਾਂ ਦੇ ਘਰਾਂ ਅਤੇ ਜੀਵਨ ਨੂੰ ਫਿਰ ਤੋਂ ਖੁਸ਼ਹਾਲ ਬਣਾਉਣ ਵਿੱਚ ਉਨ੍ਹਾਂ ਦੀ ਮਦਦ ਕਰਨ ਦੀ ਆਪਣੀ ਸਰਕਾਰ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ, “ਸਰਕਾਰ ਸੀਮਾ ‘ਤੇ ਰਹਿਣ ਵਾਲੇ ਲੋਕਾਂ ਨੂੰ ਦੇਸ਼ ਦੇ ਅਗ੍ਰਿਮ ਪੰਕਤੀ ਦਾ ਰੱਖਿਅਕ (nation's frontline protectors) ਮੰਨਦੀ ਹੈ।” ਉਨ੍ਹਾਂ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ ਸੀਮਾਵਰਤੀ ਜ਼ਿਲ੍ਹਿਆਂ ਵਿੱਚ ਵਿਕਾਸ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਈ ਅਭੂਤਪੂਰਵ ਪ੍ਰਯਾਸ ਕੀਤੇ ਗਏ ਹਨ। 

ਪ੍ਰਮੁੱਖ ਪਹਿਲਾਂ ਨੂੰ ਰੇਖਾਂਕਿਤ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਲਗਭਗ 10,000 ਨਵੇਂ ਬੰਕਰਾਂ ਦਾ ਨਿਰਮਾਣ ਕੀਤਾ ਗਿਆ ਹੈ, ਜਿਨ੍ਹਾਂ ਨੇ ਅਪ੍ਰੇਸ਼ਨ ਸਿੰਦੂਰ ਦੇ ਬਾਅਦ ਲੋਕਾਂ ਦੀ ਜਾਨ ਬਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਪ੍ਰਧਾਨ ਮੰਤਰੀ ਨੇ ਜੰਮੂ ਅਤੇ ਕਸ਼ਮੀਰ ਸੰਭਾਗ ਦੇ ਲਈ ਦੋ ਨਵੀਆਂ ਸੀਮਾ ਬਟਾਲੀਅਨਾਂ ਦੇ ਗਠਨ ਦਾ ਐਲਾਨ ਕੀਤਾ, ਜਿਸ ਨਾਲ ਖੇਤਰ ਵਿੱਚ ਸੁਰੱਖਿਆ ਅਭਿਯਾਨਾਂ ਨੂੰ ਹੋਰ ਮਜ਼ਬੂਤੀ ਮਿਲੇਗੀ। 

ਇਸ ਦੇ ਅਤਿਰਿਕਤ, ਉਨ੍ਹਾਂ ਨੇ ਦੱਸਿਆ ਕਿ ਦੋ ਸਮਰਪਿਤ ਮਹਿਲਾ ਬਟਾਲੀਅਨਾਂ ਦੀ ਭੀ ਸਫ਼ਲਤਾਪੂਰਵਕ ਸਥਾਪਨਾ ਕੀਤੀ ਗਈ ਹੈ, ਜਿਸ ਨਾਲ ਰੱਖਿਆ ਸਮਰੱਥਾਵਾਂ ਨੂੰ ਮਜ਼ਬੂਤੀ ਮਿਲੀ ਹੈ ਅਤੇ ਹਥਿਆਰਬੰਦ ਬਲਾਂ ਵਿੱਚ ਮਹਿਲਾਵਾਂ ਨੂੰ ਸਸ਼ਕਤ ਬਣਾਇਆ ਗਿਆ ਹੈ। 

ਭਾਰਤ ਦੇ ਅੰਤਰਰਾਸ਼ਟਰੀ ਸੀਮਾਵਰਤੀ ਖੇਤਰਾਂ, ਵਿਸ਼ੇਸ਼ ਤੌਰ ‘ਤੇ ਚੁਣੌਤੀਪੂਰਨ ਇਲਾਕਿਆਂ ਵਿੱਚ ਹੋ ਰਹੇ ਮਹੱਤਵਪੂਰਨ ਬੁਨਿਆਦੀ ਢਾਂਚੇ ਦੇ ਵਿਕਾਸ ‘ਤੇ ਪ੍ਰਕਾਸ਼ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਕਨੈਕਟਿਵਿਟੀ ਅਤੇ ਸੁਰੱਖਿਆ ਵਿੱਚ ਸੁਧਾਰ ਦੇ ਲਈ ਅਰਬਾਂ ਰੁਪਏ ਦਾ ਨਿਵੇਸ਼ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਕਠੂਆ-ਜੰਮੂ ਰਾਜਮਾਰਗ ਨੂੰ ਛੇ ਲੇਨ ਵਾਲੇ ਐਕਸਪ੍ਰੈੱਸਵੇ ਵਿੱਚ ਅਪਗ੍ਰੇਡ ਕੀਤਾ ਜਾ ਰਿਹਾ ਹੈ, ਜਦਕਿ ਅਖਨੂਰ-ਪੁੰਛ (ਪੁਣਛ) ਰਾਜਮਾਰਗ ਨੂੰ ਸੁਗਮ ਯਾਤਰਾ ਦੀ ਸੁਵਿਧਾ ਦੇ ਲਈ ਚੌੜਾ ਕੀਤਾ ਜਾ ਰਿਹਾ ਹੈ। ਵਾਇਬ੍ਰੈਂਟ ਵਿਲੇਜ ਪ੍ਰੋਗਰਾਮ ਦੇ ਤਹਿਤ ਸੀਮਾਵਰਤੀ ਪਿੰਡਾਂ ਵਿੱਚ ਵਿਕਾਸ ਪਹਿਲਾਂ ਵਿੱਚ ਤੇਜ਼ੀ ਲਿਆਂਦੀ ਗਈ ਹੈ, ਜਿਸ ਨਾਲ ਨਿਵਾਸੀਆਂ ਦੇ ਲਈ ਬਿਹਤਰ ਜੀਵਨ ਪੱਧਰ ਅਤੇ ਅਵਸਰ ਸੁਨਿਸ਼ਚਿਤ ਹੋਏ ਹਨ। 

ਸ਼੍ਰੀ ਮੋਦੀ ਨੇ ਉਲੇਖ ਕੀਤਾ ਕਿ ਜੰਮੂ ਅਤੇ ਕਸ਼ਮੀਰ ਦੇ 400 ਪਿੰਡ ਪਹਿਲੇ ਖਰਾਬ ਮੌਸਮਾਂ ਵਿੱਚ ਕਨੈਕਟਿਵਿਟੀ ਤੋਂ ਵੰਚਿਤ ਰਹਿੰਦੇ ਸਨ, ਹੁਣ ਉਨ੍ਹਾਂ ਪਿੰਡਾਂ ਦੇ ਲਈ 1,800 ਕਿਲੋਮੀਟਰ ਨਵੀਆਂ ਸੜਕਾਂ ਬਣਾ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਐਲਾਨ ਕੀਤਾ ਕਿ ਸਰਕਾਰ ਇਨ੍ਹਾਂ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੇ ਲਈ 4,200 ਕਰੋੜ ਰੁਪਏ ਤੋਂ ਅਧਿਕ ਐਲੋਕੇਟ ਕਰ ਰਹੀ ਹੈ, ਜਿਸ ਨਾਲ ਸੀਮਾਵਰਤੀ ਖੇਤਰਾਂ ਵਿੱਚ ਆਰਥਿਕ ਵਿਕਾਸ ਅਤੇ ਖੇਤਰੀ ਵਿਕਾਸ ਨੂੰ ਬਲ ਮਿਲੇਗਾ।

ਪ੍ਰਧਾਨ ਮੰਤਰੀ ਨੇ ਜੰਮੂ ਅਤੇ ਕਸ਼ਮੀਰ ਦੇ ਨੌਜਵਾਨਾਂ ਨੂੰ ਵਿਸ਼ੇਸ਼ ਅਪੀਲ ਕੀਤੀ ਅਤੇ ਉਨ੍ਹਾਂ ਨੂੰ ਭਾਰਤ ਦੀ ਮੈਨੂਫੈਕਚਰਿੰਗ ਕਾਂਤੀ ਵਿੱਚ ਸਰਗਰਮ ਤੌਰ ‘ਤੇ ਹਿੱਸਾ ਲੈਣ ਦਾ ਆਗਰਹਿ ਕੀਤਾ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਅਪ੍ਰੇਸ਼ਨ ਸਿੰਦੂਰ ਨੇ ਆਤਮਨਿਰਭਰ ਭਾਰਤ ਦੀ ਤਾਕਤ ਨੂੰ ਪ੍ਰਦਰਸ਼ਿਤ ਕੀਤਾ ਅਤੇ ਅੱਜ ਦੁਨੀਆ ਭਾਰਤ ਦੇ ਰੱਖਿਆ ਈਕੋ-ਸਿਸਟਮ ਨੂੰ ਪਹਿਚਾਣ ਰਹੀ ਹੈ। 

ਇਸ ਸਫ਼ਲਤਾ ਦਾ ਕ੍ਰੈਡਿਟ ਹਥਿਆਰਬੰਦ ਬਲਾਂ ਦੇ ‘ਮੇਕ ਇਨ ਇੰਡੀਆ’ ‘ਤੇ ਭਰੋਸੇ ਨੂੰ ਦਿੰਦੇ ਹੋਏ ਕਿਹਾ ਕਿ ਹੁਣ ਹਰ ਭਾਰਤੀ ਨੂੰ ਉਨ੍ਹਾਂ ਦੀ ਪ੍ਰਤੀਬੱਧਤਾ ਦਾ ਅਨੁਕਰਣ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਇਸ ਵਰ੍ਹੇ ਦੇ ਬਜਟ ਵਿੱਚ ਐਲਾਨੇ ਮਿਸ਼ਨ ਮੈਨੂਫੈਕਚਰਿੰਗ ਪਹਿਲ ‘ਤੇ ਪ੍ਰਕਾਸ਼ ਪਾਇਆ, ਜਿਸ ਦਾ ਉਦੇਸ਼ ਭਾਰਤ ਦੇ ਮੈਨੂਫੈਕਚਰਿੰਗ ਖੇਤਰ ਵਿੱਚ ਤੇਜ਼ੀ ਲਿਆਉਣਾ ਹੈ। 

ਉਨ੍ਹਾਂ ਨੇ ਜੰਮੂ ਅਤੇ ਕਸ਼ਮੀਰ ਦੇ ਯੁਵਾ ਇਨੋਵੇਟਰਾਂ ਅਤੇ ਉੱਦਮੀਆਂ ਨੂੰ ਇਸ ਮਿਸ਼ਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਰਾਸ਼ਟਰੀ ਸੁਰੱਖਿਆ ਅਤੇ ਆਰਥਿਕ ਵਿਕਾਸ ਨੂੰ ਵਧਾਉਣ ਦੇ ਲਈ ਭਾਰਤ ਨੂੰ ਉਨ੍ਹਾਂ ਦੀ ਆਧੁਨਿਕ ਸੋਚ, ਇਨੋਵੇਸ਼ਨ, ਵਿਚਾਰਾਂ ਅਤੇ ਕੌਸ਼ਲ ਦੀ ਜ਼ਰੂਰਤ ਹੈ। 

ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਪਿਛਲੇ ਇੱਕ ਦਹਾਕੇ ਵਿੱਚ ਇੱਕ ਪ੍ਰਮੁੱਖ ਨਿਰਯਾਤਕ ਦੇ ਰੂਪ ਵਿੱਚ ਉੱਭਰਿਆ ਹੈ ਅਤੇ ਅਗਲਾ ਲਕਸ਼ ਭਾਰਤ ਨੂੰ ਵਿਸ਼ਵ ਦੇ ਟੌਪ ਰੱਖਿਆ ਨਿਰਯਾਤਕਾਂ ਵਿੱਚ ਸ਼ਾਮਲ ਕਰਨਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਜਿਤਨੀ ਤੇਜ਼ੀ ਨਾਲ ਇਸ ਲਕਸ਼ ਦੀ ਤਰਫ਼ ਵਧੇਗਾ, ਉਤਨੇ ਹੀ ਅਧਿਕ ਰੋਜ਼ਗਾਰ ਦੇ ਅਵਸਰ ਦੇਸ਼ ਭਰ ਵਿੱਚ ਪੈਦਾ ਹੋਣਗੇ ਅਤੇ ਇਸ ਨਾਲ ਲੱਖਾਂ ਲੋਕਾਂ ਨੂੰ ਲਾਭ ਹੋਵੇਗਾ।

ਹਰੇਕ ਭਾਰਤੀ ਨੂੰ ਭਾਰਤ ਵਿੱਚ ਬਣੇ ਉਤਪਾਦਾਂ ਨੂੰ ਪ੍ਰਾਥਮਿਕਤਾ ਦੇਣ ਦੀ ਪ੍ਰਤੀਬੱਧਤਾ ਕਰਨ ਦੀ ਅਪੀਲ ਕਰਦੇ ਹੋਏ ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਹ ਉਤਪਾਦ ਦੇਸ਼ਵਾਸੀਆਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਦਾ ਸੱਚਾ ਪ੍ਰਤੀਬਿੰਬ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਵਿੱਚ ਬਣੇ ਉਤਪਾਦਾਂ ਦਾ ਉਪਯੋਗ ਕਰਨਾ ਰਾਸ਼ਟਰ ਦੀ ਵਾਸਤਵਿਕ ਸੇਵਾ ਹੈ ਜਿਸ ਨਾਲ ਅਰਥਵਿਵਸਥਾ ਮਜ਼ਬੂਤ ਹੋਵੇਗੀ ਅਤੇ ਵਰਕਰ ਸਸ਼ਕਤ ਬਣਨਗੇ। 

ਪ੍ਰਧਾਨ ਮੰਤਰੀ ਨੇ ਆਗਰਹਿ ਕੀਤਾ ਕਿ ਜਿਸ ਤਰ੍ਹਾਂ ਦੇਸ਼ ਸੀਮਾਵਾਂ ‘ਤੇ ਆਪਣੇ ਹਥਿਆਰਬੰਦ ਬਲਾਂ ਦਾ ਸਨਮਾਨ ਕਰਦਾ ਹੈ, ਉਸੇ ਤਰ੍ਹਾਂ ਉਸੇ ਬਜ਼ਾਰ ਵਿੱਚ ਭੀ ‘ਮੇਡ ਇਨ ਇੰਡੀਆ’ ਦੇ ਗੌਰਵ ਨੂੰ ਬਣਾਈ ਰੱਖਣਾ ਚਾਹੀਦਾ ਹੈ ਜਿਸ ਨਾਲ ਇਹ ਸੁਨਿਸ਼ਚਿਤ ਹੋ ਸਕੇ ਕਿ ਦੇਸ਼ ਦੀ ਤਾਕਤ ਰੱਖਿਆ ਅਤੇ ਵਣਜ ਦੋਨਾਂ ਵਿੱਚ ਪ੍ਰਤੀਬਿੰਬਤ ਹੋ ਰਹੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜੰਮੂ ਅਤੇ ਕਸ਼ਮੀਰ ਦਾ ਭਵਿੱਖ ਉੱਜਵਲ ਅਤੇ ਸਮ੍ਰਿੱਧ ਹੈ, ਕਿਉਂਕਿ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੋਨੋਂ ਮਿਲ ਕੇ ਵਿਕਾਸ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਨੇ ਇਹ ਸੁਨਿਸ਼ਚਿਤ ਕਰਦੇ ਹੋਏ ਕਿ ਸ਼ਾਂਤੀ ਅਤੇ ਸਮ੍ਰਿੱਧੀ ਇਸ ਯਾਤਰਾ ਦਾ ਅਧਾਰ ਬਣੀ ਰਹੇ, ਸਹਿਯੋਗ ਅਤੇ ਪ੍ਰਗਤੀ ਦੀ ਭਾਵਨਾ ‘ਤੇ ਜ਼ੋਰ ਦਿੱਤਾ। 

ਪ੍ਰਧਾਨ ਮੰਤਰੀ ਨੇ ਮਾਤਾ ਵੈਸ਼ਣੋ ਦੇਵੀ ਦੇ ਅਸ਼ੀਰਵਾਦ ਤੋਂ ਪ੍ਰੇਰਿਤ ਵਿਕਾਸ ਪਥ ਨੂੰ ਮਜ਼ਬੂਤ ਕਰਨ ਦੇ ਆਪਣੇ ਦ੍ਰਿੜ੍ਹ ਸੰਕਲਪ ਨੂੰ ਵਿਅਕਤ ਕੀਤਾ। ਉਨ੍ਹਾਂ ਨੇ ਵਿਕਸਿਤ ਭਾਰਤ ਅਤੇ ਵਿਕਸਿਤ ਜੰਮੂ ਅਤੇ ਕਸ਼ਮੀਰ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੁਹਰਾਈ ਅਤੇ ਦ੍ਰਿੜ੍ਹ ਸੰਕਲਪ ਅਤੇ ਏਕਤਾ ਦੇ ਨਾਲ ਇਸ ਲਕਸ਼ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ ਦੀ ਬਾਤ ਕੀਤੀ। 

ਸ਼੍ਰੀ ਮੋਦੀ ਨੇ ਇਨ੍ਹਾਂ ਜ਼ਿਕਰਯੋਗ ਪ੍ਰੋਜੈਕਟਾਂ ਦੇ ਲਈ ਲੋਕਾਂ ਨੂੰ ਹਾਰਦਿਕ ਵਧਾਈ ਦਿੰਦੇ ਹੋਏ, ਉੱਨਤੀ ਦੀ ਭਾਵਨਾ ਦੀ ਅਪੀਲ ਦੇ ਨਾਲ ਆਪਣੇ ਸੰਬੋਧਨ ਦਾ ਸਮਾਪਨ ਕੀਤਾ। ਇਸ ਸਮਾਗਮ ਵਿੱਚ ਜੰਮੂ ਅਤੇ ਕਸ਼ਮੀਰ ਦੇ ਉਪ ਰਾਜਪਾਲ ਸ਼੍ਰੀ ਮਨੋਜ ਸਿਨਹਾ, ਜੰਮੂ ਅਤੇ ਕਸ਼ਮੀਰ ਦੇ ਮੁੱਖ ਮੰਤਰੀ ਸ਼੍ਰੀ ਉਮਰ ਅਬਦੁੱਲਾ, ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ, ਸ਼੍ਰੀ ਵੀ. ਸੋਮੰਨਾ ਅਤੇ ਡਾ. ਜਿਤੇਂਦਰ ਸਿੰਘ ਸਹਿਤ  ਹੋਰ ਪਤਵੰਤੇ ਉਪਸਥਿਤ ਸਨ।

ਪਿਛੋਕੜ

ਚਨਾਬ ਅਤੇ ਅੰਜੀ ਰੇਲ ਬ੍ਰਿਜ

ਨਦੀ ਤੋਂ 359 ਮੀਟਰ ਦੀ ਉਚਾਈ ‘ਤੇ ਸਥਿਤ ਵਾਸਤੂਕਲਾ ਦਾ ਚਮਤਕਾਰ ਚਨਾਬ ਰੇਲ ਬ੍ਰਿਜ (Chenab Rail Bridge) ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਆਰਚ ਬ੍ਰਿਜ ਹੈ। ਇਹ 1,315 ਮੀਟਰ ਲੰਬਾ ਸਟੀਲ ਆਰਚ ਬ੍ਰਿਜ ਹੈ ਜਿਸ ਨੂੰ ਭੁਚਾਲ ਅਤੇ ਹਵਾ ਦੀ ਹਰ ਸਥਿਤੀ ਦਾ ਸਾਹਮਣਾ ਕਰਨ ਦੇ ਲਈ ਤਿਆਰ ਕੀਤਾ ਗਿਆ ਹੈ। 

ਇਸ ਬ੍ਰਿਜ ਦਾ ਇੱਕ ਪ੍ਰਮੁੱਖ ਪ੍ਰਭਾਵ ਜੰਮੂ ਅਤੇ ਸ੍ਰੀਨਗਰ ਦੇ ਦਰਮਿਆਨ ਸੰਪਰਕ ਨੂੰ ਵਧਾਉਣਾ ਹੈ। ਇਸ ਪੁਲ਼ (ਬ੍ਰਿਜ) ‘ਤੇ ਚਲਣ ਵਾਲੀ ਵੰਦੇ ਭਾਰਤ ਟ੍ਰੇਨ (Vande Bharat train) ਦੇ ਜ਼ਰੀਏ ਕਟੜਾ ਅਤੇ ਸ੍ਰੀਨਗਰ ਦੇ ਦਰਮਿਆਨ ਯਾਤਰਾ ਕਰਨ ਵਿੱਚ ਸਿਰਫ਼ 3 ਘੰਟੇ ਲਗਣਗੇ, ਜਿਸ ਨਾਲ ਮੌਜੂਦਾ ਯਾਤਰਾ ਸਮੇਂ ਵਿੱਚ 2-3 ਘੰਟੇ ਦੀ ਕਮੀ ਆਵੇਗੀ। ਅੰਜੀ ਬ੍ਰਿਜ (Anji Bridge) ਭਾਰਤ ਦਾ ਪਹਿਲਾ ਕੇਬਲ-ਸਟੇਡ ਰੇਲ ਬ੍ਰਿਜ (cable-stayed rail bridge) ਹੈ ਜੋ ਇਸ ਚੁਣੌਤੀਪੂਰਨ ਭੂਭਾਗ ਵਿੱਚ ਰਾਸ਼ਟਰ ਦੀ ਸੇਵਾ ਕਰੇਗਾ।

ਕਨੈਕਟਿਵਿਟੀ ਪ੍ਰੋਜੈਕਟ ਅਤੇ ਹੋਰ ਵਿਕਾਸ ਪਹਿਲਾਂ

ਪ੍ਰਧਾਨ ਮੰਤਰੀ ਨੇ ਊਧਮਪੁਰ-ਸ੍ਰੀਨਗਰ-ਬਾਰਾਮੁੱਲਾ ਰੇਲ ਲਿੰਕ (ਯੂਐੱਸਬੀਆਰਐੱਲ-USBRL) ਪ੍ਰੋਜੈਕਟ  ਭੀ ਰਾਸ਼ਟਰ ਨੂੰ ਸਮਰਪਿਤ ਕੀਤਾ। 272 ਕਿਲੋਮੀਟਰ ਲੰਬੇ ਯੂਐੱਸਬੀਆਰਐੱਲ ਪ੍ਰੋਜੈਕਟ (USBRL project) ਵਿੱਚ 36 ਸੁਰੰਗਾਂ (119 ਕਿਲੋਮੀਟਰ ਤੱਕ ਫੈਲੀਆਂ ਹੋਈਆਂ) ਅਤੇ 943 ਬ੍ਰਿਜ(ਪੁਲ਼) ਸ਼ਾਮਲ ਹਨ। 

ਇਸ ਦਾ ਨਿਰਮਾਣ ਲਗਭਗ 43,780 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ। ਇਹ ਪ੍ਰੋਜੈਕਟ ਕਸ਼ਮੀਰ ਘਾਟੀ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਸਾਰੇ ਮੌਸਮਾਂ ਵਿੱਚ ਨਿਰਵਿਘਨ ਰੇਲ ਸੰਪਰਕ ਸਥਾਪਿਤ ਕਰਨ ਵਿੱਚ ਮਦਦਗਾਰ ਹੈ, ਜਿਸ ਦਾ ਉਦੇਸ਼ ਖੇਤਰੀ ਗਤੀਸ਼ੀਲਤਾ ਵਿੱਚ ਤੇਜ਼ੀ ਲਿਆਉਣਾ ਅਤੇ ਸਮਾਜਿਕ-ਆਰਥਿਕ ਏਕੀਕਰਣ ਨੂੰ ਹੁਲਾਰਾ ਦੇਣਾ ਹੈ।

ਪ੍ਰਧਾਨ ਮੰਤਰੀ ਨੇ ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ ਤੋਂ ਸ੍ਰੀਨਗਰ ਅਤੇ ਵਾਪਸ ਜਾਣ ਵਾਲੀਆਂ ਦੋ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨਾਂ (Vande Bharat Express trains) ਨੂੰ ਭੀ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਟ੍ਰੇਨਾਂ ਨਿਵਾਸੀਆਂ, ਸੈਲਾਨੀਆਂ, ਤੀਰਥ-ਯਾਤਰੀਆਂ ਅਤੇ ਹੋਰ ਲੋਕਾਂ ਦੇ ਲਈ ਇੱਕ ਤੇਜ਼, ਅਰਾਮਦਾਇਕ ਅਤੇ ਭਰੋਸੇਯੋਗ ਯਾਤਰਾ ਵਿਕਲਪ ਪ੍ਰਦਾਨ ਕਰਨਗੀਆਂ।

ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਤੌਰ ‘ਤੇ ਸੀਮਾਵਰਤੀ ਖੇਤਰਾਂ ਦੇ ਦੂਰ-ਦਰਾਜ ਇਲਾਕਿਆਂ ਤੱਕ ਕਨੈਕਟਿਵਿਟੀ ਨੂੰ ਹੁਲਾਰਾ ਦੇਣ ਦੇ  ਲਈ ਵਿਭਿੰਨ ਸੜਕ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਉਨ੍ਹਾਂ ਨੇ ਰਾਸ਼ਟਰੀ ਰਾਜਮਾਰਗ-701 ‘ਤੇ ਰਾਫੀਆਬਾਦ ਤੋਂ ਕੁਪਵਾੜਾ (Rafiabad to Kupwara) ਤੱਕ ਸੜਕ ਚੌੜੀਕਰਣ ਪ੍ਰੋਜੈਕਟ ਅਤੇ ਐੱਨਐੱਚ-444 ‘ਤੇ ਸ਼ੋਪੀਆਂ ਬਾਈਪਾਸ ਸੜਕ (Shopian bypass road) ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ, ਜਿਸ ਦੀ ਲਾਗਤ 1,952 ਕਰੋੜ ਰੁਪਏ ਤੋਂ ਅਧਿਕ ਹੈ। 

ਉਨ੍ਹਾਂ ਨੇ ਸ੍ਰੀਨਗਰ ਵਿੱਚ ਰਾਸ਼ਟਰੀ ਰਾਜਮਾਰਗ-1 'ਤੇ ਸੰਗ੍ਰਾਮ ਜੰਕਸ਼ਨ (Sangrama Junction) ਅਤੇ ਰਾਸ਼ਟਰੀ ਰਾਜਮਾਰਗ-44 'ਤੇ ਬੇਮਿਨਾ ਜੰਕਸ਼ਨ (Bemina Junction) 'ਤੇ ਦੋ ਫਲਾਈਓਵਰ ਪ੍ਰੋਜੈਕਟਾਂ ਦਾ ਭੀ ਉਦਘਾਟਨ ਕੀਤਾ। ਇਨ੍ਹਾਂ ਪ੍ਰੋਜੈਕਟਾਂ ਨਾਲ ਟ੍ਰੈਫਿਕ ਭੀੜ ਘੱਟ ਹੋਵੇਗੀ ਅਤੇ ਯਾਤਰੀਆਂ ਦੇ ਲਈ ਟ੍ਰੈਫਿਕ ਪ੍ਰਵਾਹ ਵਿੱਚ ਸੁਧਾਰ ਹੋਵੇਗਾ।

ਪ੍ਰਧਾਨ ਮੰਤਰੀ ਨੇ ਕਟੜਾ ਵਿੱਚ 350 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਇੰਸਟੀਟਿਊਟ ਆਵ੍ ਮੈਡੀਕਲ ਐਕਸੀਲੈਂਸ ਦਾ ਨੀਂਹ ਪੱਥਰ ਭੀ ਰੱਖਿਆ। ਇਹ ਰਿਆਸੀ (Reasi) ਜ਼ਿਲ੍ਹੇ ਦਾ ਪਹਿਲਾ ਮੈਡੀਕਲ ਕਾਲਜ ਹੋਵੇਗਾ ਜੋ ਇਸ ਖੇਤਰ ਵਿੱਚ ਹੈਲਥਕੇਅਰ ਇਨਫ੍ਰਾਸਟ੍ਰਕਚਰ ਵਿੱਚ ਮਹੱਤਪੂਰਨ ਯੋਗਦਾਨ ਦੇਵੇਗਾ।

 

Tags: Narendra Modi , Modi , BJP , Bharatiya Janata Party , Prime Minister of India , Prime Minister , Narendra Damodardas Modi , Ashwini Vaishnaw , Dr Jitendra Singh , Omar Abdullah , Chief Minister of JK , Jammu and Kashmir National Conference , National Conference , Srinagar , Kashmir , Jammu And Kashmir , Jammu , Surinder Kumar Choudhary , Manoj Sinha , Lieutenant Governor JK , Raj Bhavan , Chenab Bridge , Vande Bharat , Railway Projects

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD