Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਡਾ. ਮਨਸੁਖ ਮੰਡਾਵੀਯਾ ਨੇ ਹਿਮਾਚਲ ਪ੍ਰਦੇਸ਼ ਦੇ ਕਾਲਾ ਅੰਬ ਵਿੱਚ ਨਵੇਂ ਬਣੇ 30 ਬੈੱਡਾਂ ਵਾਲੇ ਈਐੱਸਆਈਸੀ ਹਸਪਤਾਲ ਦਾ ਉਦਘਾਟਨ ਕੀਤਾ

“ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪਹਿਲੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਨੇ ਰਾਸ਼ਟਰ ਦੀ ਲੇਬਰ ਫੋਰਸ ਦੀ ਸੱਚੀ ਪੂਜਾ ਅਤੇ ਸਨਮਾਨ ਕੀਤਾ ਹੈ”- ਡਾ. ਮੰਡਾਵੀਯਾ

Mansukh Mandaviya, Dr Mansukh Mandaviya, BJP, Bharatiya Janata Party, Employees State Insurance Corporation Hospittal, ESIC Hospital, Kala Amb, Himachal Pradesh

Web Admin

Web Admin

5 Dariya News

ਕਾਲਾ ਅੰਬ , 31 May 2025

Last updated on: Jun 02, 2025, 13:23 IST

ਵਰਕਰਸ ਦੇ ਲਈ ਸਿਹਤ ਸੇਵਾ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਕੇਂਦਰੀ ਕਿਰਤ ਅਤੇ ਰੋਜ਼ਗਾਰ ਅਤੇ ਯੁਵਾ ਮਾਮਲੇ ਤੇ ਖੇਡ ਮੰਤਰੀ ਡਾ. ਮਨਸੁਖ ਮੰਡਾਵੀਯਾ ਨੇ ਅੱਜ ਹਿਮਾਚਲ ਪ੍ਰਦੇਸ਼ ਦੇ ਕਾਲਾ ਅੰਬ ਵਿੱਚ ਨਵੇਂ ਬਣੇ 30 ਬੈੱਡਾਂ ਵਾਲੇ ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ) ਹਸਪਤਾਲ ਦਾ ਉਦਘਾਟਨ ਕੀਤਾ। 

100 ਬੈੱਡਾਂ ਤੱਕ ਅੱਪਗ੍ਰੇਡ ਕਰਨ ਯੋਗ ਡਿਜ਼ਾਈਨ ਕੀਤਾ ਗਿਆ ਇਹ ਹਸਪਤਾਲ ਖੇਤਰ ਵਿੱਚ ਈਐੱਸਆਈਸੀ ਯੋਜਨਾ ਦੇ ਤਹਿਤ ਗੁਣਵੱਤਾਪੂਰਨ ਸਿਹਤ ਸੇਵਾਵਾਂ ਦੇ ਵਿਸਤਾਰ ਵਿੱਚ ਪ੍ਰਮੁੱਖ ਉਪਲਬਧੀ ਹੈ। ਡਾਂ ਮੰਡਾਵੀਯਾ ਨੇ ਹਸਪਤਾਲ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਨਿਰਮਾਣ ਵਰਕਰਾਂ ਨੂੰ ਵੀ ਸਨਮਾਨਿਤ ਕੀਤਾ ਅਤੇ ਕਿਰਤ ਦੀ ਸ਼ਾਨ ਨੂੰ ਸਨਮਾਨ ਦੇਣ ਦੇ ਪ੍ਰਤੀ ਸਰਕਾਰ ਦੀ ਵਚਨਬੱਧਤਾ ‘ਤੇ ਜ਼ੋਰ ਦਿੱਤਾ।

ਪ੍ਰੋਗਰਾਮ ਵਿੱਚ ਡਾ. ਮੰਡਾਵੀਯਾ ਨੇ ਕਿਹਾ, “ਇਹ ਹਸਪਤਾਲ ਸਿਰਫ਼ ਇੱਕ ਦੀਵਾਰ ਨਾਲ ਘਿਰਿਆ ਹੋਇਆ ਢਾਂਚਾ ਨਹੀਂ ਹੈ ਇਹ ਇੱਕ ਮੰਦਰ ਹੈ ਜੋ ਸਾਡੀ ਸ਼੍ਰਮ ਸ਼ਕਤੀ, ਸਾਡੇ ਰਾਸ਼ਟਰ ਦੀ ਤਾਕਤ ਦਾ ਸਨਮਾਨ ਕਰਦਾ ਹੈ। ਇਸੇ ਸ਼ਕਤੀ ਨੇ ਸਾਡੇ ਰਾਸ਼ਟਰ ਦਾ ਨਿਰਮਾਣ ਕੀਤਾ ਹੈ, ਇਸ ਸ਼ਕਤੀ ਨੂੰ ਪਹਿਚਾਣਨਾ ਅਤੇ ਉਸ ਦਾ ਉਥਾਨ ਕਰਨਾ ਸਾਡੇ ਦੇਸ਼ ਨੂੰ ਅੱਗੇ ਵਧਾਉਣ ਲਈ ਜ਼ਰੂਰੀ ਹੈ।”

ਕੇਂਦਰੀ ਮੰਤਰੀ ਨੇ ਐਲਾਨ ਕੀਤਾ ਕਿ ਸਰਕਾਰ ਨੇ 200 ਬੈੱਡਾਂ ਜਾਂ ਉਸ ਤੋਂ ਵੱਧ ਬੈੱਡਾਂ ਵਾਲੇ ਸਾਰੇ ਈਐੱਸਆਈਸੀ ਹਸਪਤਾਲਾਂ ਵਿੱਚ ਮੈਡੀਕਲ ਕਾਲਜ ਸਥਾਪਿਤ ਕਰਨ ਦਾ ਫੈਸਲਾ ਲਿਆ ਹੈ। ਇਸ ਦੇ ਇਲਾਵਾ, ਇਨ੍ਹਾਂ ਸੰਸਥਾਨਾਂ ਵਿੱਚ 40 ਫੀਸਦੀ ਸੀਟਾਂ ਬੀਮਿਤ ਵਿਅਕਤੀਆਂ ਦੇ ਬੱਚਿਆਂ ਦੇ ਲਈ ਰਾਖਵੀਆਂ ਹੋਣਗੀਆਂ, ਜਿਸ ਨਾਲ ਵਰਕਰਾਂ ਦੇ ਪਰਿਵਾਰਾਂ ਲਈ ਵੱਧ ਤੋਂ ਵੱਧ ਸਿੱਖਿਆ ਸਬੰਧੀ ਮੌਕੇ ਯਕੀਨੀ ਹੋਣਗੇ। 

ਡਾ. ਮੰਡਾਵੀਯਾ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਪ੍ਰਧਾਨ ਮੰਤਰੀ ਮੋਦੀ ਪਹਿਲੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਨੇ ਅਸਲ ਵਿੱਚ ਭਾਰਤ ਦੀ ਲੇਬਰ ਫੋਰਸ ਦੀ ਪੂਜਾ ਅਤੇ ਸਨਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹੋ ਕਾਰਨ ਹੈ ਕਿ ਈਐੱਸਆਈਸੀ ਲਗਾਤਾਰ ਆਪਣੀਆਂ ਸ਼ਾਖਾਵਾਂ ਦਾ ਵਿਸਥਾਰ ਕਰ ਰਿਹਾ ਹੈ ਅਤੇ ਇਸ 30 ਬੈੱਡਾਂ ਵਾਲੇ ਹਸਪਤਾਲ ਦਾ ਉਦਘਾਟਨ ਉਸੇ ਮਿਸ਼ਨ ਦਾ ਹਿੱਸਾ ਹੈ।

ਉਨ੍ਹਾਂ ਭਰੋਸਾ ਦਿੱਤਾ ਕਿ ਈਐੱਸਆਈਸੀ ਹਸਪਤਾਲ ਸਾਰੇ ਵਰਕਰਾਂ ਦੇ ਲਈ ਹਨ, ਭਾਵੇਂ ਦਵਾਈ ਦਾ ਮੁੱਲ 1 ਰੁਪਏ ਹੋਵੇ ਜਾਂ 1 ਕਰੋੜ ਰੁਪਏ। ਉਨ੍ਹਾਂ ਕਿਹਾ ਕਿ ਹਰ ਜੀਵਨ ਸਮਾਨ  ਰੂਪ ਨਾਲ ਕੀਮਤੀ ਹੈ ਅਤੇ ਗ਼ਰੀਬਾਂ ਦੇ ਇਲਾਜ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਗ਼ਰੀਬੀ ਨੂੰ ਸਭ ਤੋਂ ਵਧੀਆ ਢੰਗ ਨਾਲ ਸਮਝਦੇ ਹਨ ਅਤੇ ਇਹੋ ਕਾਰਨ ਹੈ ਕਿ ਜੋਂ ਅਸੀਂ ਗ਼ਰੀਬਾਂ ਅਤੇ ਸਾਡੇ ਵਰਕਰਾਂ ਨੂੰ ਦਿੱਤੀ ਜਾ ਰਹੀ ਸੱਚੀ ਪਹਿਚਾਣ ਅਤੇ ਸਨਮਾਨ ਦੇਖ ਰਹੇ ਹਾਂ। 

ਸਾਰਿਆਂ ਦੇ ਲਈ ਸੁਲਭ ਸਿਹਤ ਸੇਵਾ ਯਕੀਨੀ ਬਣਾਉਣ ਦੇ ਸਰਕਾਰ ਦੇ ਸੰਕਲਪ ‘ਤੇ ਚਾਨਣਾ ਪਾਉਂਦਿਆਂ, ਕੇਂਦਰੀ ਮੰਤਰੀ ਨੇ ਇੱਕ ਪ੍ਰਭਾਵਸ਼ਾਲੀ ਉਦਾਹਰਣ ਸਾਂਝੀ ਕੀਤੀ: ਜਦੋਂ ਇੱਕ ਗ਼ਰੀਬ ਬੀਮਿਤ ਕਰਮਚਾਰੀ ਦੇ ਬੇਟੇ ਦੇ ਲਈ 2 ਕਰੋੜ ਰੁਪਏ ਦੀਆਂ ਜੀਵਨ ਰੱਖਿਅਕ ਦਵਾਈਆਂ ਦੀ ਮੰਜ਼ੂਰੀ ਮੰਗਣ ਵਾਲੀ ਫਾਈਲ ਸਾਡੇ ਸਾਹਮਣੇ ਲਿਆਂਦੀ ਗਈ, ਤਾਂ ਬਿਨਾ ਕਿਸੇ ਦੇਰੀ ਦੇ ਮੰਜ਼ੂਰੀ ਦੇ ਦਿੱਤੀ ਗਈ। 

ਗ਼ਰੀਬੀ ਕਦੇ ਵੀ ਜੀਵਨ ਰੱਖਿਅਕ ਦੇਖਭਾਲ ਵਿੱਚ ਰੁਕਾਵਟ ਨਹੀਂ ਬਣਨੀ ਚਾਹੀਦੀ।” ਉਨ੍ਹਾਂ ਕਿਹਾ ਕਿ ਟੀਚਾ ਇੱਕ ਸਿਹਤਮੰਦ ਨਾਗਰਿਕ ਬਣਾਉਣਾ ਹੈ, ਜੋ ਬਦਲੇ ਵਿੱਚ ਇੱਕ ਸਿਹਤਮੰਦ ਸਮਾਜ ਅਤੇ ਅੰਤ ਵਿੱਚ ਇੱਕ ਸਿਹਤਮੰਦ ਰਾਸ਼ਟਰ ਦਾ ਨਿਰਮਾਣ ਕਰੇਗਾ। ਉਨ੍ਹਾਂ ਨੇ ਆਪਣੇ ਭਾਸ਼ਣ ਦੇ ਅੰਤ ਵਿੱਚ ਕਰਮਚਾਰੀਆਂ ਦੀ ਭਲਾਈ ਪ੍ਰਤੀ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। 

ਡਾ. ਮੰਡਾਵੀਯਾ ਨੇ ਵਾਅਦਾ ਕੀਤਾ ਕਿ ਸਾਰੀਆਂ ਭਰਤੀ ਪ੍ਰਕਿਰਿਆਵਾਂ ਮਿਸ਼ਨ ਮੋਡ ਵਿੱਚ ਪੂਰੀਆਂ ਕੀਤੀਆਂ ਜਾਣਗੀਆਂ ਅਤੇ ਈਐੱਸਆਈਸੀ ਹਸਪਤਾਲਾਂ ਵਿੱਚ ਸਾਰੀਆਂ ਖਾਲੀ ਥਾਵਾਂ ਭਰੀਆਂ ਜਾਣਗੀਆਂ ਤਾਂ ਜੋ ਸਾਡੇ ਕਰਮਚਾਰੀਆਂ ਨੂੰ ਉਹ ਸਾਰੀ ਦੇਖਭਾਲ ਅਤੇ ਸੇਵਾਵਾਂ ਮਿਲ ਸਕਣ ਜਿਸ ਦੇ ਉਹ ਹੱਕਦਾਰ ਹਨ।

ਲਗਭਗ 100 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਇਸ ਆਧੁਨਿਕ ਹਸਪਤਾਲ ਤੋਂ 1 ਲੱਖ ਤੋਂ ਜ਼ਿਆਦਾ ਲਾਭਾਰਥੀਆਂ ਨੂੰ ਲਾਭ ਮਿਲਣ ਦੀ ਆਸ ਹੈ, ਜੋ ਸਿਰਮੌਰ ਅਤੇ ਗੁਆਂਢੀ ਜ਼ਿਲ੍ਹਿਆਂ ਦੇ ਵਸਨੀਕਾਂ ਨੂੰ ਬਿਹਤਰ ਬੁਨਿਆਦੀ ਢਾਂਚੇ ਅਤੇ ਆਧੁਨਿਕ ਸਿਹਤ ਸੇਵਾਵਾਂ ਤੱਕ ਪਹੁੰਚ ਪ੍ਰਦਾਨ ਕਰੇਗਾ। 

ਹਸਪਤਾਲ ਵਿੱਚ ਜਨਰਲ ਮੈਡੀਸਨ, ਸਰਜਰੀ, ਗਾਇਨੀਕੌਲੋਜੀ, ਹੱਡੀਆਂ ਦੇ ਰੋਗ, ਅੱਖਾਂ ਦੇ ਰੋਗ ਅਤੇ ਡੈਂਟਲ ਜਿਹੇ ਜ਼ਰੂਰੀ ਵਿਭਾਗਾਂ ਦੇ ਨਾਲ-ਨਾਲ ਮੌਡਿਊਲਰ ਆਪ੍ਰੇਸ਼ਨ ਥੀਏਟਰ, CSSD, ਮੈਡੀਕਲ ਗੈਸ ਪਾਈਪਲਾਈਨ ਸਿਸਟਮ ਆਦਿ ਜਿਹੀਆਂ ਵੱਖ-ਵੱਖ ਸਹਾਇਕ ਸੇਵਾਵਾਂ ਵੀ ਉਪਲਬਧ ਹੋਣਗੀਆਂ। ਇਹ ਈਐੱਸਆਈ ਲਾਭਾਰਥੀਆਂ ਦੇ ਇਲਾਜ ਦੀਆਂ ਜ਼ਰੂਰਤਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਕਰਦੇ ਹੋਏ OPD) ਅਤੇ IPD ਦੋਨੋਂ ਤਰ੍ਹਾਂ ਦੀ ਦੇਖਭਾਲ ਪ੍ਰਦਾਨ ਕਰੇਗਾ।

 

Tags: Mansukh Mandaviya , Dr Mansukh Mandaviya , BJP , Bharatiya Janata Party , Employees State Insurance Corporation Hospittal , ESIC Hospital , Kala Amb , Himachal Pradesh

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD