Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਦੇਸ਼ ਭਗਤ ਯੂਨੀਵਰਸਿਟੀ ਸਮੇਤ ਪੱਤਰਕਾਰ , ਲੇਖਕ ਤੇ ਖਿਡਾਰੀਆਂ ਨੂੰ ਮਿਲਿਆ ਐਵਾਰਡ

ਆਮ ਘਰਾਂ ਦੀਆਂ ਬੱਚੀਆਂ ਨੂੰ ਕਿਸੇ ਕੰਮ ਨਾਲ ਜੋੜ ਦੇਣਾ ਵੱਡਾ ਪੁੰਨ ਦਾ ਕੰਮ -ਗਵਰਨਰ ਪੰਜਾਬ

Gulab Chand Kataria, Governor of Punjab, Punjab Governor, Punjab Raj Bhavan, Disha Indian Award, Avinash Rai Khanna, Satnam Singh Sandhu, Jagjit Singh Dardi, Sargun Kaur

Web Admin

Web Admin

5 Dariya News

ਮੋਹਾਲੀ , 30 Apr 2025

Last updated on: May 01, 2025, 11:45 IST

ਆਮ ਘਰਾਂ ਦੀਆਂ ਬੱਚੀਆਂ ਨੂੰ ਕਿਸੇ ਕੰਮ ਦੇ ਨਾਲ ਜੋੜ ਦੇਣਾ ਵੱਡਾ ਪੁੰਨ ਦਾ ਕੰਮ ਹੈ ।  ਮੈਨੂੰ ਹਲੇ ਤੱਕ ਐਸੀ ਸੋਚ ਨਹੀਂ ਮਿਲੀ ਜਿਸਨੇ ਘਰਾਂ ਦੇ ਵਿੱਚ ਝਾੜੂ ਪੋਚੇ ਦਾ ਕੰਮ ਕਰਨ ਵਾਲੀਆਂ ਲੜਕੀਆਂ ਨੂੰ ਵੀ ਸਸ਼ਕਤ ਕੀਤਾ ਹੋਵੇ । ਲੜਕੀਆਂ ਨੂੰ ਜਲਦੀ ਕੰਮ ਤੇ ਪਹੁੰਚਣ ਲਈ ਸਾਈਕਲਾਂ ਦੀ ਵੰਡ ਕਰਨਾ ਸਾਧਨ ਛੋਟਾ ਹੋ ਸਕਦਾ ਹੈ ਪਰ ਟਰੱਸਟ  ਦੀ ਭਾਵਨਾ ਵੱਡੀ ਹੈ । 

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਗੁਲਾਬ ਚੰਦ ਕਟਾਰੀਆ ਗਵਰਨਰ ਪੰਜਾਬ ਨੇ ਦਿਸ਼ਾ ਵੋਮੈਨ ਵੈੱਲਫੇਅਰ  ਟਰੱਸਟ ਰਜਿ ਪੰਜਾਬ ਵੱਲੋਂ ਟਰੱਸਟ ਪ੍ਰਧਾਨ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਪੰਜਵੇਂ ਦਿਸ਼ਾ ਇੰਡੀਅਨ ਅਵਾਰਡ ਸਮਾਰੋਹ ਦੌਰਾਨ ਟਰੱਸਟ ਦੇ ਕੰਮਾਂ ਦੀ ਸ਼ਲਾਘਾ  ਕਰਦੇ ਹੋਏ ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਕੀਤਾ । ਇਸ ਪ੍ਰੋਗਰਾਮ ਵਿੱਚ ਭਾਰਤੀ ਜਨਤਾ ਪਾਰਟੀ ਤੋਂ ਸੀਨੀਅਰ ਆਗੂ ਅਵਿਨਾਸ਼ ਰਾਏ ਖੰਨਾ , ਸਰਦਾਰ ਸਤਨਾਮ ਸਿੰਘ ਸੰਧੂ ਮੈਂਬਰ ਰਾਜ ਸਭਾ , ਪਦਮ ਸ਼੍ਰੀ ਐਵਾਰਡੀ ਸਰਦਾਰ ਜਗਜੀਤ ਸਿੰਘ ਦਰਦੀ ਅਤੇ ਸਰਗੁਣ ਕੌਰ ਡਾਇਰੈਕਟਰ ਮਨੋਹਰ ਕੰਪਨੀ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ । 

ਹੋਰ ਅੱਗੇ ਬੋਲਦੇ ਹੋਏ ਗਵਰਨਰ ਪੰਜਾਬ ਨੇ ਕਿਹਾ ਕਿ  ਤੇਜਾਬ ਪੀੜਤ ਧੀਆਂ ਦਾ ਦਰਦ ਸਮਾਜ ਵੀ ਨਹੀਂ ਸਮਝਦਾ । ਦੁੱਖ ਹੁੰਦਾ ਹੈ ਕਿ ਸਾਡੇ ਸਮਾਜ ਨੇ ਮਹਿਲਾ ਦੇ ਸਨਮਾਨ ਨੂੰ ਮਲੀਆ ਮੇਟ ਕਰ ਦਿੱਤਾ। ਉਹਨਾਂ ਕਿਹਾ ਕਿ ਮੈਂ ਡਾਕਟਰ ਅੰਬੇਡਕਰ ਦਾ ਧੰਨਵਾਦ ਕਰਦਾ ਹਾਂ , ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਨਾਲ ਹੀ ਔਰਤ ਨੂੰ ਵੀ ਮਤਦਾਨ ਦਾ ਅਧਿਕਾਰ ਦਿੱਤਾ । 

ਇਸ ਮੌਕੇ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਆਪਣੇ ਹਲਕੇ ਵਿੱਚ ਸ਼ੁਰੂ ਕੀਤੇ ਗਏ ਕਾਲਜ ਦੀ ਉਦਾਹਰਨ ਦੇ ਕੇ ਮਹਿਲਾ ਸਸ਼ਕਤੀਕਰਨ ਦੇ ਉੱਤੇ ਜ਼ੋਰ ਦਿੱਤਾ । ਇਸਦੇ ਨਾਲ ਹੀ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਹੁਰਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰੇ ਦੇਸ਼ ਵਿੱਚ ਇਸ ਕਦਰ ਬਦਲਾਵ ਕੀਤੇ ਹਨ ਕਿ ਮਹਿਲਾਵਾਂ ਪ੍ਰਤੀ ਵਿਅਕਤੀ ਸਮਾਜ ਦੀ ਸੋਚ ਬਦਲੀ ਹੈ ।

ਜ਼ਿਕਰ ਯੋਗ ਹੈ ਕਿ ਦਿਸ਼ਾ ਟਰੱਸਟ ਵੱਲੋਂ ਸਮਾਜ ਦੇ ਵੱਖੋ ਵੱਖਰੇ ਖੇਤਰਾਂ ਵਿੱਚ ਯੋਗਦਾਨ ਪਾਉਣ ਵਾਲੀਆਂ 22 ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ । ਸਨਮਾਨਿਤ ਹੋਣ ਵਾਲੀਆਂ ਸ਼ਖਸੀਅਤਾਂ ਵਿੱਚ , ਡਾਕਟਰ ਹਰਸ਼ਿੰਦਰ ਕੌਰ  , ਮਨਦੀਪ ਕੌਰ ਟਾਂਗਰਾ ,ਬਲਵੀਰ ਕੌਰ ਰਾਏ ਕੋਟੀ , ਡਾਕਟਰ ਭਾਨੂੰ ਸਲੂਜਾ , ਜਗਜੀਤ ਕੌਰ ਕਾਹਲੋਂ, ਕੰਚਨ ਬੇਦੀ, ਡਾਕਟਰ ਰਜਿੰਦਰ ਸਿੰਘ , ਸੁਭਾਸ਼ ਗੋਇਲ , ਪ੍ਰੋਫੈਸਰ ਖੁਸ਼ ਧਾਲੀਵਾਲ , ਨਿਸ਼ਾ ਬਾਨੋ , ਬੀਬੀ ਸਤਵੰਤ ਕੌਰ ਜੌਹਲ,  ਪਹਿਲਵਾਨ ਪੂਰਵੀ ਅਤੇ ਸਮਾਜ ਸੇਵੀ ਰਵੀ ਸ਼ਰਮਾ ਦਾ ਨਾਂ ਸ਼ਾਮਿਲ ਹੈ  ।

ਦੇਸ਼ ਭਗਤ ਯੂਨੀਵਰਸਿਟੀ ਸਮੇਤ ਪੱਤਰਕਾਰ ਵੀ ਸਨਮਾਨਿਤ

ਇਸ ਮੌਕੇ ਦੇਸ਼ ਭਗਤ ਯੂਨੀਵਰਸਿਟੀ ਨੇ ਬੈਸਟ ਯੂਨੀਵਰਸਿਟੀ ਆਫ ਨੌਰਥ ਇੰਡੀਆ ਦਾ ਐਵਾਰਡ  ਪ੍ਰਾਪਤ ਕੀਤਾ । ਜਦੋਂ ਕਿ ਸੀਨੀਅਰ ਪੱਤਰਕਾਰ ਹਰਪ੍ਰੀਤ ਸਿੰਘ ਦਰਦੀ ,  ਤਰਲੋਚਨ ਸਿੰਘ , ਸਿਮਰਨਜੋਤ ਸਿੰਘ ਮੱਕੜ , ਮਹਿਲਾ ਪੱਤਰਕਾਰ ਅਕਾਂਕਸ਼ਾ ਸਕਸੈਨਾ ਨੇ ਫੋਰਥ ਪਿਲਰ ਆਫ ਡੈਮੋਕਰੇਸੀ ਦਿਸ਼ਾ ਇੰਡੀਅਨ ਐਵਾਰਡ ਪ੍ਰਾਪਤ ਕੀਤਾ । ਦੱਸਣ ਯੋਗ ਹੈ ਕਿ ਪਿਛਲੇ ਪੰਜ ਸਾਲਾਂ ਤੋਂ ਦਿਸ਼ਾ ਟਰੱਸਟ ਵੱਲੋਂ ਪੰਜਾਬ ਦੀਆਂ ਧੀਆਂ ਨੂੰ ਸਸ਼ਕਤ ਕਰਨ ਦੇ ਲਈ ਦਿਸ਼ਾ ਰੁਜ਼ਗਾਰ ਮੁਹਿੰਮ ਲਾਈ ਜਾ ਰਹੀ ਹੈ। ਟਰੱਸਟ ਵੱਲੋਂ ਕਰਵਾਏ ਗਏ ਪੰਜਵੇਂ ਦਿਸ਼ਾ ਇੰਡੀਅਨ ਐਵਾਰਡ ਸਮਾਰੋਹ ਦੌਰਾਨ ਵੀ ਇਸ ਪ੍ਰੋਗਰਾਮ ਨੇ ਮਹਿਲਾਵਾਂ ਨੂੰ ਵਿੱਤੀ ਤੌਰ ਤੇ ਸਸ਼ਕਤ ਕਰਨ ਦਾ ਹੋਕਾ ਦਿੱਤਾ ।

 

Tags: Gulab Chand Kataria , Governor of Punjab , Punjab Governor , Punjab Raj Bhavan , Disha Indian Award , Avinash Rai Khanna , Satnam Singh Sandhu , Jagjit Singh Dardi , Sargun Kaur

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD