Tuesday, 21 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਡਾ. ਜਿਤੇਂਦਰ ਸਿੰਘ ਅਤੇ ਉਮਰ ਅਬਦੁੱਲਾ ਨੇ ਕਠੂਆ ਦੇ ਪਹਿਲੇ ਮਿਊਂਸੀਪਲ ਪਾਰਕਿੰਗ ਕੰਪਲੈਕਸ ਦਾ ਉਦਘਾਟਨ ਕੀਤਾ

ਸ਼ਹਿਰੀ ਬੁਨਿਆਦੀ ਢਾਂਚੇ ਨੂੰ ਹੁਲਾਰਾ

Dr Jitendra Singh, Bharatiya Janata Party, BJP, Omar Abdullah, Chief Minister of JK, Jammu and Kashmir National Conference, National Conference, Srinagar, Kashmir, Jammu And Kashmir, Jammu, Rakesh Minhas, Dr Rakesh Minhas, Kathua, DDC Kathua, District Development Commissioner Kathua

Web Admin

Web Admin

5 Dariya News

ਕਠੂਆ , 19 Apr 2025

Last updated on: Apr 21, 2025, 11:05 IST

ਜੰਮੂ ਕਸ਼ਮੀਰ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਨੂੰ ਹੁਲਾਰੇ ਦੇਣ ਦੇ ਲਈ ਇੱਕ ਮਹੱਤਵਪੂਰਨ ਕਦਮ ਉਠਾਉਂਦੇ ਹੋਏ, ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ ਅਤੇ ਪ੍ਰਧਾਨ ਮੰਤਰੀ ਦਫ਼ਤਰ, ਪਰਮਾਣੂ ਊਰਜਾ ਵਿਭਾਗ, ਪੁਲਾੜ ਵਿਭਾਗ, ਪਰਸੋਲਨ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨਸ ਹੈ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਅਤੇ ਮੁੱਖ ਮੰਤਰੀ ਸ਼੍ਰੀ ਓਮਰ ਅਬਦੁੱਲ੍ਹਾ ਨੇ ਅੱਜ ਸੰਯੁਕਤ ਤੌਰ ‘ਤੇ ਕਠੁਆ ਸ਼ਹਿਰ ਵਿੱਚ ਪਹਿਲੀ ਵਾਰ ਨਗਰਪਾਲਿਕਾ ਪਾਰਕਿੰਗ ਕੰਪਲੈਕਸ ਦਾ ਉਦਘਾਟਨ ਕੀਤਾ। 

ਇਹ ਇਸ ਖੇਤਰ ਦੇ ਇੱਕ ਸੁਸਤ ਸ਼ਹਿਰ ਤੋਂ ਆਧੁਨਿਕ ਸ਼ਹਿਰੀ ਕੇਂਦਰ ਵਿੱਚ ਪਰਿਵਰਤਨ ਦੀ ਦਿਸ਼ਾ ਵਿੱਚ ਇੱਕ ਮੀਲ ਪੱਥਰ ਸਾਬਿਤ ਹੋਵੇਗਾ। ਕੜਕਦੀ ਧੁੱਪ ਹੇਠ ਭਰੇ ਇਕੱਠ ਨੂੰ ਸੰਬੋਧਨ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਉਦਘਾਟਨ ਨੂੰ ਕਠੁਆ ਦੇ ਤੇਜ਼ੀ ਨਾਲ ਵਧਦੇ ਸ਼ਹਿਰੀ ਵਿਕਾਸ ਦਾ ਪ੍ਰਤੀਕ ਦੱਸਿਆ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਿਵੇਂ ਇੱਕ ਅਜਿਹਾ ਸ਼ਹਿਰ ਜੋ ਕਦੇ ਨਿਜੀ ਵਾਹਨਾਂ ਤੋਂ ਅਣਜਾਣ ਸੀ, ਹੁਣ ਵਿਵਸਥਿਤ ਕਾਰ ਪਾਰਕਿੰਗ ਸਮਾਧਾਨ ਦੀ ਮੰਗ ਕਰ ਰਿਹਾ ਹੈ। 

ਉਨ੍ਹਾਂ ਨੇ ਯਾਦ ਕਰਦੇ ਹੋਏ ਕਿਹਾ, “ਇੱਕ ਸਮਾਂ ਸੀ ਜਦੋਂ ਪੂਰੇ ਸ਼ਹਿਰ ਵਿੱਚ ਕੇਵਲ ਤਿੰਨ ਕਾਰਾਂ ਦਿਖਾਈ ਦਿੰਦੀਆਂ ਸੀ – ਡੀਸੀ, ਐੱਸਪੀ ਅਤੇ ਐਗਜ਼ੀਕਿਊਟਿਵ ਇੰਜੀਨੀਅਰ ਦੀ ਇੱਕ-ਇੱਕ ਕਾਰ। ਅੱਜ, ਨਿਜੀ ਵਾਹਨਾਂ ਦੀ ਭਾਰੀ ਸੰਖਿਆ ਦੇ ਕਾਰਨ ਸਾਰੀਆਂ ਸੁਵਿਧਾਵਾਂ ਨਾਲ ਲੈਸ ਪਾਰਕਿੰਗ ਸੁਵਿਧਾ ਦਾ ਉਦਘਾਟਨ ਕਰ ਰਹੇ ਹਨ। ਇਸ ਨਾਲ ਇੱਕ ਸਮੇਂ ਤੋਂ ਉਡੀਕ ਰਹੇ ਇਸ ਸ਼ਹਿਰ ਦੇ ਅਭਿਲਾਸ਼ੀ ਉਥਾਨ ਦਾ ਪਤਾ ਚਲਦਾ ਹੈ।”

ਦਿੱਲੀ ਵਿੱਚ ਆਪਣੀ ਮਹੱਤਵਪੂਰਨ ਪ੍ਰਤੀਬੱਧਤਾਵਾਂ ਦੇ ਬਾਵਜੂਦ ਮੁੱਖ ਮੰਤਰੀ ਸ਼੍ਰੀ ਓਮਰ ਅਬਦੁੱਲ੍ਹਾ ਦੀ ਉਪਸਥਿਤੀ ਨੂੰ ਡਾ. ਜਿਤੇਂਦਰ ਸਿੰਘ ਨੇ ਕੇਂਦਰ-ਰਾਜ ਸਹਿਯੋਗ ਦਾ ਸੰਕੇਤ ਦੱਸਿਆ। ਡਾ. ਜਿਤੇਂਦਰ ਸਿੰਘ ਨੇ ਕਿਹਾ, “ਇੱਥੇ ਉਨ੍ਹਾਂ ਦੀ ਉਪਸਥਿਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਦੇ ਤਹਿਤ ਜੰਮੂ-ਕਸ਼ਮੀਰ ਦੇ ਸੰਯੁਕਤ ਵਿਕਾਸ ਦੇ ਲਈ ਰਾਜ ਅਤੇ ਕੇਂਦਰ ਦੀ ਸਾਂਝਾ ਪ੍ਰਤੀਬੱਧਤਾ ਦਾ ਪਤਾ ਚਲਦਾ ਹੈ।”

ਕੇਂਦਰੀ ਮੰਤਰੀ ਨੇ ਦੱਸਿਆ ਕਿ ਨਵੀਂ ਪਾਰਕਿੰਗ ਸੁਵਿਧਾ ਉਨ੍ਹਾਂ ਕਈ ਪਰਿਵਰਤਨਕਾਰੀ ਪ੍ਰੋਜੈਕਟਾਂ ਵਿੱਚੋਂ ਇੱਕ ਹੈ, ਜਿਸ ਨੇ ਪਿਛਲੇ ਦਹਾਕੇ ਵਿੱਚ ਕਠੁਆ ਦੇ ਲੈਂਡਸਕੇਪ ਨੂੰ ਬਦਲ ਦਿੱਤਾ ਹੈ। ਵੰਦੇ ਭਾਰਤ ਟ੍ਰੇਨ ਚਲਾਉਣ ਤੋਂ ਲੈ ਕੇ ਕਠੁਆ ਰੇਲਵੇ ਸਟੇਸ਼ਨ ਨੂੰ ਅੱਪਗ੍ਰੇਡ ਕਰਨ, ਚੋਣ ਹਲਕੇ ਵਿੱਚ ਤਿੰਨ ਮੈਡੀਕਲ ਕਾਲਜ ਸਥਾਪਿਤ ਕਰਨ, ਬਾਇਓਟੈੱਕ ਪਾਰਕ ਸ਼ੁਰੂ ਕਰਨ ਅਤੇ ਇੰਜੀਨੀਅਰਿੰਗ ਅਤੇ ਹੋਮਿਓਪੈਥੀ ਕਾਲਜ ਬਣਾਉਣ ਤੱਕ, ਇਸ ਖੇਤਰ ਵਿੱਚ ਜਨਤਕ ਬੁਨਿਆਦੀ ਢਾਂਚੇ ਵਿੱਚ ਵਿਆਪਕ ਬਦਲਾਅ ਦੇਖਣ ਨੂੰ ਮਿਲਿਆ ਹੈ।

ਡਾ. ਜਿਤੇਂਦਰ ਸਿੰਘ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਐਕਸਪ੍ਰੈੱਸ ਕੌਰੀਡੋਰ ਜਿਹੇ ਕਨੈਕਟੀਵਿਟੀ ਪ੍ਰੋਜੈਕਟ, ਜੋ ਜਲਦੀ ਹੀ ਪੰਜ ਘੰਟੇ ਵਿੱਚ ਦਿੱਲੀ ਤੱਕ ਸਿੱਧੀ ਯਾਤਰਾ ਨੂੰ ਸਮਰੱਥ ਕਰਨਗੇ, ਇਸ ਖੇਤਰ ਦੇ ਲਈ ਗਤੀਸ਼ੀਲਤਾ ਅਤੇ ਆਰਥਿਕ ਸੰਭਾਵਨਾਵਾਂ ਨੂੰ ਹੋਰ ਹੁਲਾਰਾ ਦੇਣਗੇ। ਉਨ੍ਹਾਂ ਨੇ ਕਿਹਾ, “ਜਦੋਂ ਅਜਿਹਾ ਹੋਵੇਗਾ, ਤਾਂ ਤੁਹਾਨੂੰ ਅਹਿਸਾਸ ਹੋਵੇਗਾ ਕਿ ਤਸਵੀਰ ਕਿੰਨੀ ਨਾਟਕੀ ਰੂਪ ਨਾਲ ਬਦਲ ਗਈ ਹੈ।”

ਬੁਨਿਆਦੀ ਢਾਂਚੇ ਤੋਂ ਪਰੇ, ਡਾ. ਜਿਤੇਂਦਰ ਸਿੰਘ ਨੇ ਅਵੈਧ ਖਨਨ (ਮਾਈਨਿੰਗ) ਅਤੇ ਨਸ਼ੀਲੀਆਂ ਦਵਾਈਆਂ ਦੇ ਦੁਰਉਪਯੋਗ ਜਿਹੀਆਂ ਸਮਾਜਿਕ ਚੁਣੌਤੀਆਂ ‘ਤੇ ਗੱਲ ਕੀਤੀ ਅਤੇ ਕਿਹਾ ਕਿ ਹੁਣ ਇਨ੍ਹਾਂ ਦੀ ਦ੍ਰਿੜ੍ਹਤਾ ਨਾਲ ਸਮਾਧਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ੀਲੀਆਂ ਦਵਾਈਆਂ ਦੇ ਅਭਿਸ਼ਾਪ ਤੋਂ ਬਚਾਉਣ ਦੇ ਲਈ ਨਾਗਰਿਕ ਸਮਾਜ, ਪ੍ਰਸ਼ਾਸਨ ਅਤੇ ਮਾਤਾ-ਪਿਤਾ ਨੂੰ ਸ਼ਾਮਲ ਕਰਦੇ ਹੋਏ ਇੱਕ ਸੰਯੁਕਤ ਲੜਾਈ ਦੀ ਤਾਕੀਦ ਕਰਦੇ ਹੋਏ ਕਿਹਾ, “ਕਠੁਆ ਦਾ ਨਾਮ ਹੁਣ ਇਨ੍ਹਾਂ ਮੁੱਦਿਆਂ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ਹੈ।

ਆਓ ਇਸ ਨੂੰ ਇੱਕ ਆਦਰਸ਼ ਦਾ ਉਦਾਹਰਣ ਬਣਾਈਏ।” ਉਦਘਾਟਨ ਸਮਾਰੋਹ ਵਿੱਚ ਕੇਡੀਯਨ-ਗੰਡਿਯਲ(Kediyan-Gandyal) ਵਿੱਚ ਪੁਲ਼, ਜੰਮੂ-ਕਸ਼ਮੀਰ ਦੇ ਪ੍ਰਵੇਸ਼ ਦੁਆਰ ‘ਤੇ ਮਹਾਰਾਜਾ ਗੁਬਾਲ ਸਿੰਘ ਦੀ ਸ਼ਾਨਦਾਰ ਪ੍ਰਤਿਮਾ ਸਮਾਜਿਕ ਅਤੇ ਬੀਸੀਸੀਆਈ ਦੇ ਸਹਿਯੋਗ ਨਾਲ ਇੱਕ ਵੱਡੇ ਸਟੇਡੀਅਮ ਦੀ ਸਥਾਪਨਾ ਜਿਹੇ ਪੂਰੇ ਹੋ ਚੁੱਕੇ ਇਤਿਹਾਸਿਕ ਪ੍ਰੋਜੈਕਟਾਂ ‘ਤੇ ਵੀ ਚਾਨਣਾ ਪਾਇਆ ਗਿਆ। 

ਡਾ. ਜਿਤੇਂਦਰ ਸਿੰਘ ਨੇ ਬਿਰਲਾ ਪਾਰਕ ਜਿਹੀਆਂ ਸੁਵਿਧਾਵਾਂ ਦੇ ਵਿਕਾਸ ਵਿੱਚ ਕਾਰਪੋਰੇਟ  ਜ਼ਿੰਮੇਵਾਰੀ ਦੀ ਭੂਮਿਕਾ ਨੂੰ ਸਵੀਕਾਰ ਕੀਤਾ, ਜਿਸ ਨੂੰ ਦੇਖਣ ਦੇ ਲਈ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸਵੇਰ ਦੀ ਸੈਰ ਦੇ ਲਈ ਸ਼ਾਮਲ ਕੀਤਾ। ਖੇਤਰ ਦੇ ਵਿਕਾਸ ‘ਤੇ ਖੁਸ਼ੀ ਜਾਹਿਰ ਕਰਦੇ ਹੋਏ, ਕੇਂਦਰੀ ਮੰਤਰੀ ਨੇ ਨਾਗਰਿਕ ਜ਼ਿੰਮੇਦਾਰੀ ਅਤੇ ਭਵਿੱਖ ਦੀ ਯੋਜਨਾ ਦੇ ਮਾਧਿਅਮ ਨਾਲ ਇਸ ਨੂੰ ਬਣਾਏ ਰੱਖਣ ਦੇ ਮਹੱਤਵ ਨੂੰ ਦੁਹਰਾਇਆ। 

ਉਨ੍ਹਾਂ ਨੇ ਪੁੱਛਿਆ, “ਜੇਕਰ ਸਾਡੇ ਯੁਵਾ ਨਸ਼ੇ ਦੀ ਲਤ ਦੇ ਸ਼ਿਕਾਰ ਹੋ ਗਏ, ਤਾਂ ਕੌਣ ਕਾਰ ਚਲਾਵੇਗਾ ਜਾਂ ਵੰਦੇ ਭਾਰਤ ਟ੍ਰੇਨ ਵਿੱਚ ਬੈਠੇਗਾ? ਕੌਣ ਆਪਣੇ ਮਾਤਾ-ਪਿਤਾ ਦੀ ਸੇਵਾ ਕਰੇਗਾ ਜਾਂ ਇਨ੍ਹਾਂ ਸੁਵਿਧਾਵਾਂ ਦਾ ਲਾਭ ਉਠਾਵੇਗਾ?” ਡਾ. ਜਿਤੇਂਦਰ ਸਿੰਘ ਨੇ ਆਪਣੇ ਸਮਾਪਨ ਭਾਸ਼ਣ ਵਿੱਚ ਕਿਹਾ, “ਕਠੁਆ ਸਿਰਫ ਇੱਕ ਸ਼ਹਿਰ ਨਹੀਂ ਹੈ; ਇਹ ਭਾਜਪਾ ਦੇ ਲਈ ਪ੍ਰੇਰਣਾ ਦਾ ਸਰੋਤ ਹੈ ਅਤੇ ਸ਼ਯਾਮਾ ਪ੍ਰਸਾਦ ਮੁਖਰਜੀ ਜਿਹੇ ਰਾਸ਼ਟਰੀ ਨਾਇਕਾਂ ਦੇ ਬਲੀਦਾਨ ਦੇ ਲਈ ਇੱਕ ਜੀਵੰਤ ਸ਼ਰਧਾਂਜਲੀ ਹੈ।”

ਨਵੇਂ ਪਾਰਕਿੰਗ ਕੰਪਲੈਕਸ ਦੇ ਚਾਲੂ ਹੋਣ ਅਤੇ ਹੋਰ ਵਿਕਾਸ ਪ੍ਰੋਜੈਕਟਾਂ ਦੇ ਨਾਲ, ਅੱਜ ਦਾ ਉਦਘਾਟਨ ਖੇਤਰ ਦੇ ਸਮਾਜਿਕ-ਆਰਥਿਕ ਦੀ ਮੁੜ-ਸੁਰਜੀਤੀ ਸ਼ਹਿਰ ਦੀ ਵਧਦੀ ਭੂਮਿਕਾ ਦਾ ਪ੍ਰਮਾਣ ਹੈ।

 

Tags: Dr Jitendra Singh , Bharatiya Janata Party , BJP , Omar Abdullah , Chief Minister of JK , Jammu and Kashmir National Conference , National Conference , Srinagar , Kashmir , Jammu And Kashmir , Jammu , Rakesh Minhas , Dr Rakesh Minhas , Kathua , DDC Kathua , District Development Commissioner Kathua

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD