Thursday, 02 July 2026

 

 

ਖ਼ਾਸ ਖਬਰਾਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਮੋਹਾਲੀ ਤੋਂ 68ਵੀਂ ਅਤੇ 69ਵੀਂ ਬੱਸ ਰਵਾਨਾ ਵਿਸ਼ੇਸ਼ ਗਹਿਰੀ ਸੁਧਾਈ: ਜ਼ਿਲ੍ਹੇ ਦੇ ਹਲਕਾ ਭਦੌੜ ਦਾ ਬੀ.ਐੱਲ.ਓ. ਅੰਕੁਰ ਕੁਮਾਰ ਸੂਬੇ ਭਰ ਵਿੱਚੋਂ ਮੋਹਰੀ ਨਰਿੰਦਰਪਾਲ ਸਿੰਘ ਸਵਨਾ ਨੇ ਪਿੰਡ ਮੁਹੰਮਦ ਅਮੀਰਾ ਤੇ ਮੁਹੰਮਦ ਪੀਰਾ ਵਿਖੇ ਜ਼ਰੂਰਤਮੰਦ ਪਰਿਵਾਰਾਂ ਨੂੰ ਵੰਡੀਆਂ ਰਾਸ਼ਨ ਕਿੱਟਾਂ ਨਰਿੰਦਰਪਾਲ ਸਿੰਘ ਸਵਨਾ ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸਾਂ ਕੀਤੀਆਂ ਰਵਾਨਾ ਹਲਕਾ ਮੋਹਾਲੀ ਵਿੱਚ 'ਲੋਕ ਮਿਲਣੀ' ਪ੍ਰੋਗਰਾਮਾਂ ਦਾ ਆਯੋਜਨ ਟਾਟਾ ਪਾਵਰ ਨੇ ਪੰਜਾਬ ਵਿੱਚ ‘ਘਰ ਘਰ ਸੋਲਰ’ ਮੁਹਿੰਮ ਦੀ ਸ਼ੁਰੂਆਤ ਕੀਤੀ ਡਾ. ਰਵਜੋਤ ਸਿੰਘ ਨੇ ਕਾਹਲਵਾਂ ਵਿਖੇ ਕੀਤੀ ’ਲੋਕ ਮਿਲਣੀ’ ਕੁਲਜੀਤ ਸਿੰਘ ਰੰਧਾਵਾ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ 69ਵੀਂ ਅਤੇ 70ਵੀਂ ਬੱਸ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਪਿੰਡ ਨਲੀਨੀ ਵਿਖੇ ਲੋੜਵੰਦ ਪਰਿਵਾਰਾਂ ਨੂੰ 5-5 ਮਰਲੇ ਦੇ 192 ਪਲਾਟ ਮੁਹੱਈਆ ਕਰਵਾਏ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਯਤਨਸ਼ੀਲ ਹੈ - ਐਡਵੋਕੇਟ ਅਮਰਪਾਲ ਸਿੰਘ ਕੁਲਤਾਰ ਸਿੰਘ ਸੰਧਵਾਂ ਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਮਾਨਸੂਨ ਤੋਂ ਪਹਿਲਾਂ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦਾ ਜ਼ਮੀਨੀ ਜਾਇਜ਼ਾ ਲਵੇਗੀ ਭਾਜਪਾ ਪੰਜਾਬ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਲਾਭਪਾਤਰੀ ਔਰਤਾਂ ਦੇ ਬੈਂਕ ਖਾਤਿਆਂ 'ਚ ਤਿੰਨ ਮਹੀਨਿਆਂ ਦੀ ਰਾਸ਼ੀ ਆਈ ''ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ'' ਆਰਥਿਕ ਸਸ਼ਕਤੀਕਰਨ ਅਤੇ ਪਰਿਵਾਰਕ ਮਜ਼ਬੂਤੀ ਵੱਲ ਇਤਿਹਾਸਕ ਕਦਮ - ਡਾ.ਵਿਜੈ ਸਿੰਗਲਾ ਹਲਕਾ ਸਰਦੂਲਗੜ੍ਹ ਦੀਆਂ ਮਾਵਾਂ-ਧੀਆਂ ਦੀ ਝੁਨੀਰ ਮੀਟਿੰਗ ਬਣੀ ਵਿਸ਼ਾਲ ਰੈਲੀ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਮੌਕੇ ਡੇਰਾਬੱਸੀ ਵਿੱਚ ਲਾਈਵ ਪ੍ਰਸਾਰਣ ਐਲਪੀਯੂ ਦੇ ਮਲਟੀਮੀਡੀਆ ਅਤੇ ਐਨੀਮੇਸ਼ਨ ਵਿਦਿਆਰਥੀ 'ਐਡੂ-ਰਿਵੋਲਿਊਸ਼ਨ' ਰਾਹੀਂ ਕਲਾਸਰੂਮ ਸਿੱਖਿਆ ਨੂੰ ਰਚਨਾਤਮਕ ਕਰੀਅਰ ਵਿੱਚ ਬਦਲ ਰਹੇ ਹਨ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ: ਹਰਪਾਲ ਸਿੰਘ ਚੀਮਾ ਆਸ਼ਿਕਾ ਜੈਨ ਵੱਲੋਂ ਐਸ.ਆਈ.ਆਰ. ਦੀ ਪ੍ਰਗਤੀ ਦਾ ਲਿਆ ਜਾਇਜ਼ਾ ਬਾਲ ਮੁਕੰਦ ਸ਼ਰਮਾ ਵੱਲੋਂ ਮੀਟਿੰਗ ਦੌਰਾਨ ਰਾਸ਼ਨ ਡਿਪੂਆਂ, ਆਂਗਨਵਾੜੀ ਕੇਂਦਰਾਂ ਅਤੇ ਮਿਡ ਡੇਅ ਮੀਲ ਦੀ ਸਥਿਤੀ ਦਾ ਜਾਇਜ਼ਾ ਸਰਹੱਦੀ ਡਿਫੈਂਸ ਡੈਮ ਵਿਵਾਦ : ਰਾਜਪਾਲ ਕਟਾਰੀਆ ਨੇ ਲਿਆ ਗੰਭੀਰ ਨੋਟਿਸ, ਗ੍ਰਹਿ ਤੇ ਰੱਖਿਆ ਮੰਤਰੀ ਨਾਲ ਕਰਨਗੇ ਗੱਲਬਾਤ

 

ਸੀਜੀਸੀ ਲਾਂਡਰਾਂ ਬਾਇਓਸਟਾਰਟ 2.0 ਦੀ ਮੇਜ਼ਬਾਨੀ ਕਰਦਾ ਹੈ: ਉਦਯੋਗਿਕ ਸੂਝ ਅਤੇ ਸਟਾਰਟਅੱਪ ਪਿਚਿੰਗ ਨਾਲ ਭਵਿੱਖ ਦੇ ਬਾਇਓਐਂਟਰਪ੍ਰੀਨਿਓਰਾਂ ਨੂੰ ਸਸ਼ਕਤ ਬਣਾਉਣਾ

CGC Landran, Landran, Chandigarh Group Of Colleges, Satnam Singh Sandhu, Rashpal Singh Dhaliwal

Web Admin

Web Admin

5 Dariya News

ਲਾਂਡਰਾਂ , 27 Mar 2025

Last updated on: Mar 27, 2025, 17:21 IST

ਬਾਇਓਟੈਕਨਾਲੋਜੀ ਵਿਭਾਗ, ਸੀਸੀਟੀ, ਸੀਜੀਸੀ ਲਾਂਡਰਾਂ ਵੱਲੋਂ ਕੈਂਪਸ ਵਿਖੇ ਬਾਇਓਸਟਾਰਟ 2.0 ਦਾ ਆਯੋਜਨ ਕੀਤਾ ਗਿਆ ਜੋ ਕਿ ਬਾਇਓਐਂਟਰਪ੍ਰੈਨਿਓਰਿਟੀ ਅਤੇ ਬਾਇਓਐਂਟਰਪ੍ਰੈਨਿਓਰਿਅਲ ਲਚਕਤਾ ਬਣਾਉਣ ਸੰਬੰਧੀ ਕਪੈਸਿਟੀ ਬਿਲਡਿੰਗ ਪ੍ਰੋਗਰਾਮ (ਸਮਰੱਥਾ ਨਿਰਮਾਣ ਪ੍ਰੋਗਰਾਮ) ਦਾ ਦੂਜਾ ਐਡੀਸ਼ਨ ਹੈ।

ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਪ੍ਰਸਿੱਧ ਮਾਹਿਰਾਂ, ਉੱਦਮੀਆਂ ਅਤੇ ਉਦਯੋਗਿਕ ਆਗੂਆਂ ਨੂੰ ਇੱਕੋ ਮੰਚ ’ਤੇ ਇਕੱਠਾ ਕਰਨਾ ਅਤੇ ਬਾਇਓਐਂਟਰਪ੍ਰੈਨਿਓਰਿਟੀ ਵਿੱਚ ਉੱਤਮਤਾ ਪ੍ਰਾਪਤ ਕਰਨ ਲਈ ਵਿਿਦਆਰਥੀਆਂ ਨੂੰ ਪ੍ਰੇਰਿਤ ਕਰਨ ਅਤੇ ਸਾਧਨਾਂ ਨਾਲ ਲੈਸ ਕਰਨਾ ਸੀ।ਇਸ ਦੌਰਾਨ ਡਾ.ਅਜੀਤ ਦੁਆ, ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਪੰਜਾਬ ਬਾਇਓਟੈਕਨਾਲੋਜੀ ਇਨਕਿਊਬੇਟਰ (ਪੀਬੀਟੀਆਈ) ਨੇ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। 

ਉਨ੍ਹਾਂ ਨੇ ਡਾ.ਪੀ ਐਨ ਰੀਸ਼ੀਕੇਸ਼ਾ, ਕੈਂਪਸ ਡਾਇਰੈਕਟਰ, ਸੀਜੀਸੀ ਲਾਂਡਰਾਂ, ਡਾ.ਪਲਕੀ ਸਾਹਿਬ ਕੌਰ, ਡਾਇਰੈਕਟਰ ਪ੍ਰਿੰਸੀਪਲ, ਸੀਸੀਟੀ ਸੀਜੀਸੀ ਲਾਂਡਰਾਂ ਅਤੇ ਫੈਕਲਟੀ ਮੈਂਬਰਾਂ ਦੀ ਮੌਜੂਦਗੀ ਵਿੱਚ ਸਮਾਗਮ ਦਾ ਉਦਘਾਟਨ ਕੀਤਾ।ਆਪਣੇ ਸੰਬੋਧਨ ਵਿੱਚ  ਡਾ.ਅਜੀਤ ਸਿੰਘ ਦੁਆ ਨੇ ਭਾਰਤ ਭਰ ਵਿੱਚ ਪੀਬੀਟੀਆਈ ਅਤੇ ਯੂਨੀਵਰਸਿਟੀਆਂ ਵਿਚਕਾਰ ਵੱਖ ਵੱਖ ਸਹਿਯੋਗਾਂ ਸੰਬੰਧੀ ਚਾਨਣਾ ਪਾਇਆ ਅਤੇ ਨਾਲ-ਨਾਲ ਬਾਇਓਟੈਕ ਸਟਾਰਟਅੱਪਸ ਦੇ ਵਿਕਾਸ ਨੂੰ ਸਮਰਥਨ ਦੇਣ ਅਤੇ ਬਾਇਓਐਂਟਰਪ੍ਰੈਨਿਓਰਿਟੀ ਨੂੰ ਉਤਸ਼ਾਹਿਤ ਕਰਨ ਲਈ ਇਨਕਿਊਬੇਟਰ ਵਿੱਚ ਉਪਲਬਧ ਵਿਆਪਕ ਸਹੂਲਤਾਂ ਸੰਬੰਧੀ ਵੀ ਜਾਣੂ ਕਰਵਾਇਆ।

ਸ਼੍ਰੀ ਮਨਜੀਤ ਸਿੰਘ ਨਿੱਝਰ, ਵਾਈਸ ਚੇਅਰਮੈਨ, ਐਮਐਸਐਮਈ ਪ੍ਰਮੋਸ਼ਨ ਕੌਂਸਲ ਆਫ ਇੰਡੀਆ ਫਾਰ ਐਫਡੀਆਈ ਟਰੇਡ ਅਤੇ ਇੰਡੋ ਬ੍ਰਿਿਟਸ਼ ਟਰੇਡ ਕੌਂਸਲ ਯੂ ਕੇ ਫਾਰ ਪੰਜਾਬ ਦੇ ਵਾਈਸ ਪ੍ਰੈਜ਼ੀਡੈਂਟ ਨੇ ਮਹਿਮਾਨ ਵਜੋਂ ਵਿਿਦਆਰਥੀਆਂ ਨੂੰ ਵਿਸ਼ਵੀ ਪੱਧਰ ’ਤੇ ਸੋਚਣ ਅਤੇ ਖਾਸ ਕਰਕੇ ਅੰਤਰਰਾਸ਼ਟਰੀ ਸੰਪਰਕਾਂ ਅਤੇ ਭਾਈਵਾਲੀ ਜ਼ਰੀਏ ਸਰਹੱਦਾਂ ਤੋਂ ਪਾਰ ਆਪਣੇ ਉੱਦਮੀ ਵਪਾਰ ਦਾ ਵਿਸਤਾਰ ਕਰਨ ਲਈ ਵੀ ਉਤਸ਼ਾਹਿਤ ਕੀਤਾ।

ਇਸ ਮੌਕੇ ਸਟਾਰਟਅੱਪ ਪੰਜਾਬ ਦੇ ਸਟਾਰਟਅੱਪ ਕੋਆਰਡੀਨੇਟਰ ਸ਼੍ਰੀ ਸਲਿਲ ਕਪਲਸ਼ ਅਤੇ ਮੋਹਾਲੀ ਵਿੱਚ ਡਾਇਵਰਸਿਟੀ ਏਸ ਬਿਜ਼ਨਸ ਕੰਸਲਟਿੰਗ ਦੇ ਸੰਸਥਾਪਕ ਸ਼੍ਰੀ ਹਿਤੇਸ਼ ਕੁਮਾਰ ਗੁਲਾਟੀ ਸਣੇ ਵਿਸ਼ੇਸ਼ ਮਹਿਮਾਨਾਂ ਨੇ ਭਾਗੀਦਾਰਾਂ ਨਾਲ ਇੰਟਰਐਕਟਿਵ ਸੈਸ਼ਨਾਂ ਰਾਹੀਂ ਗੱਲਬਾਤ ਕੀਤੀ। 

ਇਸ ਦੇ ਨਾਲ ਹੀ ਸ਼੍ਰੀ ਕਪਲਸ਼ ਨੇ ਪੰਜਾਬ ਵਿੱਚ ਸਟਾਰਟਅੱਪ ਈਕੋਸਿਸਟਮ ਨੂੰ ਵਧਾਉਣ ਲਈ ਸਟਾਰਟਅੱਪ ਪੰਜਾਬ ਵੱਲੋਂ ਕੀਤੀਆਂ ਗਈਆਂ ਵੱਖ-ਵੱਖ ਪਹਿਲਕਦਮੀਆਂ ਬਾਰੇ ਚਰਚਾ ਕੀਤੀ। ਸ਼੍ਰੀ ਗੁਲਾਟੀ ਨੇ ਸਟਾਰਟਅੱਪਸ ਦੇ ਸਾਹਮਣੇ ਆਉਣ ਵਾਲੀਆਂ ਦਰਪੇਸ਼ ਚੁਣੌਤੀਆਂ, ਖਾਸ ਕਰਕੇ ਬਾਇਓਟੈਕਨਾਲੋਜੀ ਖੇਤਰ ਵਿਚ ਚੁਣੌਤੀਆਂ ਸੰਬੰਧੀ ਇੱਕ ਦਿਲਚਸਪ ਭਾਸ਼ਣ ਦਿੱਤਾ।

ਇਸ ਉਪਰੰਤ ਇੱਕ ਪੈਨਲ ਚਰਚਾ ਹੋਈ ਜਿਸ ਵਿੱਚ ਬਾਇਓਟੈਕ ਉਦਯੋਗ ਦੇ ਪ੍ਰਮੁੱਖ ਸਟਾਰਟਅੱਪ ਆਗੂ ਸ਼ਾਮਿਲ ਹੋਏ। ਇਨ੍ਹਾਂ ਆਗੂਆਂ ਵਿੱਚੋਂ ਵਿਪਾਸ਼ਾ ਸ਼ਰਮਾ, ਸੀਈਓ, ਐਮਕੇਲੀ ਬਾਇਓਟੈਕ ਪ੍ਰਾਈਵੇਟ ਲਿਮਟਿਡ, ਡਾ.ਗੌਰੀ, ਸੰਸਥਾਪਕ, ਗੌਰੀਜ਼ ਸਕਿਨਕੇਅਰ ਪ੍ਰਾਈਵੇਟ ਲਿਮਟਿਡ, ਸ਼੍ਰੀ ਅਨਮੋਲ ਭਾਟੀਆ, ਸੰਸਥਾਪਕ ਅਤੇ ਨਿਰਦੇਸ਼ਕ, ਬੀਏਐਨਸੀ ਬਾਇਓ ਪੋਲੀਮਰਜ਼ ਪ੍ਰਾਈਵੇਟ ਲਿਮਟਿਡ ਅਤੇ ਸ਼੍ਰੀ ਜੈਨੇਂਦਰ ਜੈਨ, ਸਹਿ ਸੰਸਥਾਪਕ, ਇਨਵੀਗੋਰੇਟ ਬਾਇਓਟੈਕਨਾਲੋਜੀਜ਼ ਆਦਿ ਸ਼ਾਮਲ ਹੋਏ।

ਬਾਇਓਸਟਾਰਟ 2.0 ਪ੍ਰੋਗਰਾਮ ਵਿੱਚ ਵਿਚਾਰ ਪਿੱਚਿੰਗ ਮੁਕਾਬਲਾ ਸੱਭ ਤੋਂ ਦਿਲਚਸਪ ਰਿਹਾ ਜਿਸ ਵਿੱਚ ਬਾਇਓਟੈਕਨਾਲੋਜੀ ਵਿਭਾਗ, ਸੀਜੀਸੀ ਲਾਂਡਰਾਂ ਦੇ ਵਿਿਦਆਰਥੀਆਂ ਨੇ ਸੱਦੇ ਗਏ ਮਹਿਮਾਨ ਪੈਨਲ ਅੱਗੇ ਆਪਣੇ ਨਵੀਨਤਾਕਾਰੀ ਵਿਚਾਰ ਪੇਸ਼ ਕੀਤੇ। ਇਸ ਦੌਰਾਨ ਪਹਿਲਾ ਸਥਾਨ ਐਨਸ਼ਿਐਂਟ ਐਸੈਂਸ ਟੀਮ ਨੇ ਪ੍ਰਾਪਤ ਕੀਤਾ, ਜਿਸ ਵਿੱਚ ਬੀਐਸਸੀ ਬਾਇਓਟੈਕਨਾਲੋਜੀ ਦੀਆਂ ਵਿਿਦਆਰਥਣਾਂ ਸਲੋਨੀ ਠਾਕੁਰ, ਸ਼ਾਈਨ, ਸੱਭਿਆ ਅਤੇ ਰਿੰਮੀ ਸ਼ਾਮਲ ਸਨ। ਇਸੇ ਤਰ੍ਹਾਂ ਦੂਜਾ ਇਨਾਮ ਸੀਸੀਟੀ, ਸੀਜੀਸੀ ਲਾਂਡਰਾਂ ਤੋਂ ਬੀਐਸਸੀ (ਆਨਰਜ਼) ਮਾਈਕ੍ਰੋਬਾਇਓਲੋਜੀ ਕਰ ਰਹੇ ਮਾਧਵ ਨੇ ਜਿੱਤਿਆ।

 

Tags: CGC Landran , Landran , Chandigarh Group Of Colleges , Satnam Singh Sandhu , Rashpal Singh Dhaliwal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD