Monday, 08 June 2026

 

 

ਖ਼ਾਸ ਖਬਰਾਂ ਫ਼ਿਰੋਜ਼ਪੁਰ ਦੇ ਦੁਕਾਨਦਾਰ ਕਤਲ ਮਾਮਲੇ ਵਿੱਚ ਸ਼ਾਮਲ ਦੋ ਸ਼ੂਟਰ ਜੰਮੂ-ਕਸ਼ਮੀਰ ਤੋਂ ਕਾਬੂ; ਇੱਕ ਪਿਸਤੌਲ ਬਰਾਮਦ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਫ਼ੈਸਲਾਕੁੰਨ ਦੌਰ ਵਿੱਚ, ਪੰਜਾਬ ਬਣੇਗਾ ਨਸ਼ਾ ਮੁਕਤ ਸੂਬਾ : ਗੁਰਮੀਤ ਸਿੰਘ ਖੁੱਡੀਆਂ ਕੁਲਤਾਰ ਸਿੰਘ ਸੰਧਵਾਂ ਪਿੰਡ ਧੂੜਕੋਟ ਵਿਖੇ ਪੀਰ ਬੇਰੀ ਜੀ ਦੇ ਸਲਾਨਾ ਭੰਡਾਰੇ ਵਿਚ ਹੋਏ ਨਤਮਸਤਕ ਅਮਨ ਅਰੋੜਾ ਵੱਲੋਂ ਵਿਧਾਨ ਸਭਾ ਹਲਕਾ ਸੁਨਾਮ ਦੇ ਵੱਖ-ਵੱਖ ਪਿੰਡਾਂ ਵਿੱਚ ਕਰੀਬ 12 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਅਤੇ ਲੋਕ ਅਰਪਣ ਡਾ: ਮਨਸੁਖ ਮਾਂਡਵੀਆ ਅਤੇ ਰੇਖਾ ਗੁਪਤਾ ਨੇ MY Bharat ਸੰਮੇਲਨ ਵਿੱਚ 6,000 ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਹਲਕਾ ਅਜਨਾਲਾ ਚ ਬਿਜਲੀ ਸੁਧਾਰਾਂ ਲਈ 25 ਕਰੋੜ ਰੁਪਏ ਦੀ ਰਾਸ਼ੀ ਜਾਰੀ : ਕੁਲਦੀਪ ਸਿੰਘ ਧਾਲੀਵਾਲ ਸ਼ੀਤਲ ਜੁਨੇਜਾ ਨੇ ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਦੀ ਮੀਟਿੰਗ ਵਿੱਚ ਅੰਮ੍ਰਿਤਸਰ ਤੇ ਤਰਨਤਾਰਨ ਦੇ ਵਪਾਰੀਆਂ ਨਾਲ ਸਬੰਧਤ ਅਹਿਮ ਮੁੱਦੇ ਉਠਾਏ ਗਏ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਹਰ ਪਿੰਡ ਅਤੇ ਹਰ ਵਾਰਡ ਤੱਕ ਪਹੁੰਚੇਗੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਵਰਕਰ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਝਾੜੂ ਖੋਲ੍ਹ ਕੇ ਕੀਤਾ ਪ੍ਰਦਰਸ਼ਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਵਿੱਚ ਸਿਹਤ ਸੇਵਾਵਾਂ ਦੇ ਢਹਿ ਚੁੱਕੇ ਢਾਂਚੇ ਦਾ ਕੀਤਾ ਪਰਦਾਫਾਸ਼ ਹਰਦੀਪ ਸਿੰਘ ਮੁੰਡੀਆਂ, ਕੀਮਤੀ ਭਗਤ ਅਤੇ ਡਾ. ਸੰਨੀ ਆਹਲੂਵਾਲੀਆ ਵੱਲੋਂ ਗਊ ਹਸਪਤਾਲ ਤੇ ਗਊਸ਼ਾਲਾ ਦਾ ਦੌਰਾ ਨਿਊ ਚੰਡੀਗੜ੍ਹ ਵਿੱਚ ਪੰਜਾਬ ਦਾ ਮਾਣ ਕ੍ਰਿਕਟਰਾਂ ਦਾ ਸਨਮਾਨ ਭਗਵੰਤ ਸਿੰਘ ਮਾਨ ਵੱਲੋਂ ਉਸਾਰੀ ਕਿਰਤੀਆਂ ਲਈ ਵੱਡੀ ਰਾਹਤ ਦਾ ਐਲਾਨ ਕਾਂਗਰਸ ਵੱਲੋਂ ਝਾੜੂ ਦੀ ‘ਬੇਅਦਬੀ’ ਦੇ ਦੋਸ਼ਾਂ ਹੇਠ ਟਾਂਡਾ ਦੇ ਪਾਰਟੀ ਵਰਕਰ ਦੀ ਗ੍ਰਿਫ਼ਤਾਰੀ ਖ਼ਿਲਾਫ਼ ਸੂਬਾ ਪੱਧਰੀ ਰੋਸ ਪ੍ਰਦਰਸ਼ਨ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਬਣੀ ਲੋਕ ਲਹਿਰ : ਡਾ. ਬਲਬੀਰ ਸਿੰਘ ਆਈਕੋਨ ਸਿਰੇਮਿਕਸ ਨੇ ਲਵਲੀ ਮਾਰਬਲਜ਼ ਐਂਡ ਸੈਨੀਟੇਸ਼ਨ ਦੇ ਸਹਿਯੋਗ ਨਾਲ, ਜਲੰਧਰ ਵਿੱਚ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਲਗਜ਼ਰੀ ਸਿਰੇਮਿਕ ਗੈਲਰੀ ਦਾ ਉਦਘਾਟਨ ਕੀਤਾ ਨਾਇਬ ਸਿੰਘ ਸੈਣੀ ਨੇ ਸਮਾਲਖਾ ਦੇ ਸੇਵਾ ਸਾਧਨਾ ਅਤੇ ਗ੍ਰਾਮ ਵਿਕਾਸ ਕੇਂਦਰ ਦੇ ਸਾਲਾਨਾ ਸਥਾਪਨਾ ਦਿਵਸ 'ਤੇ ਬਤੌਰ ਮੁੱਖ ਮਹਿਮਾਨ ਲਿਆ ਹਿੱਸਾ ਯੋਗ ਨੂੰ ਬਣਾਓ ਜੀਵਨ ਸ਼ੈਲੀ ਦਾ ਹਿੱਸਾ, ਸਿਹਤਮੰਦ ਨਾਗਰਿਕ ਨਾਲ ਹੀ ਬਣੇਗਾ ਸਿਹਤਮੰਦ ਭਾਰਤ : ਰਣਬੀਰ ਗੰਗਵਾ ਨਵਾਂਗਾਂਵ ਨਗਰ ਕੌਂਸਲ ਦੇ ਨਵ-ਚੁਣੇ ਭਾਜਪਾ ਕੌਂਸਲਰਾਂ ਨੇ ਸੁਖਵਿੰਦਰ ਸਿੰਘ ਗੋਲਡੀ ਨਾਲ ਕੀਤੀ ਮੁਲਾਕਾਤ ਵਿਜੈ ਇੰਦਰ ਸਿੰਗਲਾ ਦੇ ‘ਕਾਨੂੰਨੀ ਲੜਾਈ’ ਦੇ ਐਲਾਨ ਤੋਂ ਬਾਅਦ ਪ੍ਰਸ਼ਾਸਨ ਬੈਕਫੁੱਟ ’ਤੇ ਤਰੁਣ ਚੁੱਘ ਨੇ ਰਾਜ ਸਭਾ ਲਈ ਭਰਿਆ ਨਾਮਜ਼ਦਗੀ ਪੱਤਰ

 

CMPA 2025 : ਪੰਜਾਬੀ ਫਿਲਮ ਇੰਡਸਟਰੀ ਦਾ 'ਸਿੰਪਾ ਐਵਾਰਡ 2025' ਸ਼ਾਨੋ ਸ਼ੋਕਤ ਨਾਲ ਹੋਇਆ ਸੰਪੰਨ

ਓਮਜੀ ਫਿਲਮਜ਼ ਤੋਂ ਬੈਸਟ ਨਿਰਮਾਤਾ ਸੁਵਿਧਾ ਸਾਹਨੀ,ਬੈਸਟ ਨਿਰਦੇਸ਼ਕ ਮਨੀਸ਼ ਭੱਟ,ਬੈਸਟ ਕਹਾਣੀਕਾਰ ਜੱਸੀ ਲੋਖਾ ਤੇ ਬੈਸਟ ਡਾਇਲਾਗ ਲੇਖਕ ਗੁਰਪ੍ਰੀਤ ਰਟੌਲ 'ਸਿੰਪਾ ਐਵਾਰਡ 2025' ਨਾਮ ਸਨਮਾਨਿਤ

Pollywood, Cinemedia Punjab Awards, CMPA 2025, CMPA, CGC Jhanjeri, Chandigarh Group Of Colleges, Rashpal Singh Dhaliwal, Jhanjeri, CGC Jhanjeri Campus

5 Dariya News

5 Dariya News

5 Dariya News (ਹਰਜਿੰਦਰ ਸਿੰਘ ਜਵੰਦਾ)

ਝੰਜੇੜੀ , 22 Mar 2025

Last updated on: Mar 25, 2025, 22:40 IST

ਪੰਜਾਬੀ ਫਿਲਮ ਇੰਡਸਟਰੀ ਦਾ 'ਸਿੰਪਾ ਐਵਾਰਡ 2025' (ਸਿਨੇ ਮੀਡੀਆ ਪੰਜਾਬੀ ਐਵਾਰਡ)' ਸੀ ਜੀ ਸੀ ਝੰਜੇੜੀ ਕਾਲਜ ਮੁਹਾਲੀ ਵਿਖੇ ਆਯੋਜਿਤ ਕੀਤਾ ਗਿਆ।ਇਸ ਪ੍ਰੋਗਰਾਮ ਵਿਚ ਸਭ ਤੋਂ ਵੱਡਾ ਸਹਿਯੋਗ ਚੇਅਰਮੈਨ ਚੰਡੀਗੜ੍ਹ ਗਰੁੱਪ ਆਫ ਕੌਲਜ, ਰਸ਼ਪਾਲ ਸਿੰਘ ਧਾਲੀਵਾਲ ਤੇ ਮੈਨੇਜਿੰਗ ਡਾਇਰੈਕਟਰ ,ਅਰਸ਼ ਧਾਲੀਵਾਲ ਦਾ ਰਿਹਾ ,ਦੱਸ ਦਈਏ ਕਿ  ਇਸ ਸਮਾਗਮ ਵਿੱਚ ਪੰਜਾਬੀ  ਸਿਨੇਮਾ, ਸੰਗੀਤ ਅਤੇ ਫਿਲਮ ਮੀਡੀਆ ਨੂੰ ਸਮਰਪਿਤ ਵੱਖ ਵੱਖ ਉੱਚ ਸਖਸ਼ੀਅਤਾਂ ਨੂੰ ਐਵਾਰਡ ਦੇ ਰੂਪ ਵਿੱਚ ਸਨਮਾਨਿਤ ਕੀਤਾ ਗਿਆ। 

ਇਸ ਐਵਾਰਡ ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬੀ ਫਿਲਮਾਂ ਦੇ ਅਦਾਕਾਰ ਯੋਗਰਾਜ ਸਿੰਘ, ਜੈ ਰੰਧਾਵਾ, ਨਾਮੀ ਨਿਰਮਾਤਾ ਆਸ਼ੂ ਮੁਨੀਸ਼ ਸਾਹਨੀ, ਓਮ ਜੀ ਗਰੁੱਪ ਅਤੇ ਗਾਇਕ ਮੁਹੰਮਦ ਸਦੀਕ ਵਲੋਂ ਸਾਂਝੇ ਤੌਰ ਤੇ ਸ਼ਮ੍ਹਾ ਰੌਸ਼ਨ ਕਰਦੇ ਹੋਏ ਕੀਤੀ ਗਈ ਅਤੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਐਵਾਰਡ ਸਮਾਰੋਹਾਂ ਦੀ ਪੰਜਾਬੀ ਫਿਲਮ ਇੰਡਸਟਰੀ ਅਤੇ ਫਿਲਮੀ ਮੀਡੀਆ ਨੂੰ ਬੇਹੱਦ ਜ਼ਰੂਰਤ ਹੈ ਅਤੇ ਅਜਿਹੇ ਐਵਾਰਡ ਕਲਾਕਾਰਾਂ ਅਤੇ ਪੱਤਰਕਾਰਾਂ ਦਾ ਹੌਂਸਲਾ ਬੁਲੰਦ ਕਰਦੇ ਹਨ। 

ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਐਵਾਰਡ ਦੀ ਸ਼ਾਨ ਬਣੇ ਜੈ ਰੰਧਾਵਾ ,ਗਾਇਕ ਪੰਮੀ ਬਾਈ, ਅਮਰ ਨੂਰੀ, ਅਮਰਦੀਪ ਸਿੰਘ ਗਿੱਲ, ਅਸ਼ੋਕ ਮਸਤੀ, ਹਰਦੀਪ ਗਿੱਲ, ਅਲਾਪ ਸਿਕੰਦਰ, ਏਕਮ ਚੰਨੋਲੀ, ਸਾਰੰਗ ਸਿਕੰਦਰ, ਹਰਦੀਪ ਸਿੰਘ (ਹਰਦੀਪ ਫਿਲਮਜ਼), ਗਾਇਕ ਜੈਲੀ, ਰਾਖੀ ਹੁੰਦਲ, ਰਾਜ ਜੁਨੇਜਾ, ਦੀਪ ਸਹਿਗਲ, ਮੁਹੰਮਦ ਸਾਦਿਕ, ਕਵੀ ਸਿੰਘ, ਸਤਿੰਦਰ ਧੜਾਕ, ਤਿਲਕ ਰਾਜ, ਬਿੱਲ ਸਿੰਘ, ਪੰਜ ਦਰਿਆ ਸੱਭਿਆਚਾਰਕ ਮੰਚ ਤੋਂ ਲੱਖਾ ਸਿੰਘ, ਸੀਜੀਸੀ ਕੌਲਜ ਤੋਂ ਇੰਦਰਪ੍ਰੀਤ ਸਿੰਘ , ਭੁਪਿੰਦਰ ਸਿੰਘ, ਕੰਵਰਦੀਪ ਸਿੰਘ , ਮਿਊਜ਼ਿਕ ਡਾਇਰੈਕਟਰ ਕੁਲਜੀਤ, ਅੰਮ੍ਰਿਤਪਾਲ ਬਿੱਲਾ, ਹਰਜੀਤ ਵਾਲੀਆ, ਮਨੀ ਬੋਪਾਰਾਏ, ਸ਼ਵੇਤਾ ਗੋਰਸ਼, ਅਰਸ਼ ਗਿੱਲ, ਟਾਇਗਰ ਅਤੇ ਸਾਹਿਬ ਸਿੰਘ ਆਦਿ ਵਲੋਂ 'ਸਿੰਪਾ ਐਵਾਰਡ 2025' ਦੀ ਸਲ਼ਾਘਾ ਕਰਦਿਆਂ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੱਤੀ ਗਈ।

ਇਸ ਐਵਾਰਡ ਸ਼ੋਅ ਮੌਕੇ ਅਦਾਕਾਰ ਜੈ ਰੰਧਾਵਾ, ਧੀਰਜ ਕੁਮਾਰ, ਜਿੰਮੀ ਸ਼ਰਮਾ, ਕਵੀ ਸਿੰਘ,ਦਰਸ਼ਨ ਔਲਖ, ਪ੍ਰੋਡਿਊਸਰ ਸੁਵਿਦਾ ਸ਼ਾਹਨੀ, ਨਿਰਦੇਸ਼ਕ ਸਿਮਰਜੀਤ ਹੁੰਦਲ, ਬਨਿੰਦਰ ਬੰਨੀ, ਕੁੱਲ ਸਿੱਧੂ, ਡੈਵੀ ਸਿੰਘ ,ਹਾਰਭੀ ਸੰਘਾ, ਪਰਮਵੀਰ ਸਿੰਘ,ਕੁਲਜਿੰਦਰ ਸਿੰਘ ਸਿੱਧੂ, ਪਲਵਿੰਦਰ ਧਾਮੀ, ਬੋਬ ਖਹਿਰਾ, ਸਤਵੰਤ ਕੌਰ, ਜਸਵੀਰ ਗਿੱਲ ,ਯੂ ਐਸ ਏ ਦੀ ਅਦਾਕਾਰਾ ਰੇਖਾ ਪ੍ਰਭਾਕਰ, ਐਕਸ਼ਨ ਡਾਇਰੈਕਟਰ ਪੰਮਾ ਢਿਲੋਂ, ਦੇਵਗਨ ਫੈਮਲੀ,ਅਦਾਕਾਰਾ ਕਿਰਨ ਸ਼ੈਰਗਿੱਲ, ਫਿਦਾ ਗਿੱਲ, ਮੁਹੰਦਮ ਨਾਜਿਮ, ਵਰਨਾਜ ਸਟੂਡਿਓ ਤੋਂ ਗੁਰਨਾਜ, ਫਿਲਮ ਕਹਾਣੀਕਾਰ ਜੱਸੀ ਲੋਖਾ, ਅਜੀਤ ਅਖਬਾਰ ਤੋਂ ਅਜਾਇਬ ਸਿੰਘ ਔਜਲਾ, ਪੱਤਰਕਾਰ ਕਾਲਾ ਸੈਣੀ, ਪੰਜਾਬੀ ਸਕਰੀਨ ਤੋਂ ਦਲਜੀਤ ਸਿੰਘ ਅਰੋੜਾ, ਪੱਤਰਕਾਰ ਜਿੰਦ ਜਵੰਦਾ,  ਫਿਲਮ ਐਡੀਟਰ ਰੋਹਿਤ ਧੀਮਾਨ, ਡਾਇਲਾਗ ਰਾਈਟਰ ਤੇ ਗੀਤਕਾਰ ਗੁਰਪ੍ਰੀਤ ਰਟੋਲ, ਕਾਸਟਿੰਗ ਡਾਇਰੈਕਟਰ ਰੋਮਾ ਰੇਖੀ, ਸਿਨੇ ਸਾਜ ਪ੍ਰੋਡੰਕਸ਼ਨ ਤੋਂ ਅੰਗਦ ਸਚਦੇਵਾ, ਧਰਮਿੰਦਰ ਸੋਨੂ ਅਤੇ ਗਰੀਬ ਦਾਸ ਆਦਿ ਸਖਸ਼ੀਅਤਾਂ ਨੂੰ ਵੱਖ ਵੱਖ ਕੈਟਾਗਿਰੀ ਅਧੀਨ 'ਸਿੰਪਾ ਐਵਾਰਡ 2025' ਨਾਲ ਨਿਵਾਜਿਆ ਗਿਆ।

ਇਸ ਮੌਕੇ ਹਾਜ਼ਰੀਨ  ਕਲਾਕਾਰਾਂ ਅਤੇ ਭੰਗੜਾ ਗਰੁੱਪ ਦੇ ਨੌਜਵਾਨਾਂ ਅਤੇ ਮੁਟਿਆਰਾਂ ਦੀ ਲਾਈਵ ਪੇਸ਼ਕਾਰੀ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਵਰੂਨ ਨੇ ਬਾਖੂਬੀ ਨਿਭਾਈ। ਇਸ ਮੌਕੇ 'ਸਿੰਪਾ ਐਵਾਰਡ 2025' ਦੇ ਫਾਊਂਡਰ ਕੁਲਵੰਤ ਗਿੱਲ,ਐਨ ਐਸ ਲਹਿਲ  ਅਤੇ ਤੇਜਿੰਦਰ ਕੌਰ ਨੇ ਦੱਸਿਆ ਕਿ ਇਸ ਐਵਾਰਡ ਸ਼ੋਅ ਦਾ ਮਕਸਦ ਪੰਜਾਬੀ ਸਿਨੇਮਾ ਤੇ ਮੀਡੀਆ ਖੇਤਰ ਨਾਲ ਜੁੜੇ ਪੱਤਰਕਾਰਾਂ ਨੂੰ  ਐਵਾਰਡ ਦੇ ਰੂਪ ਵਿੱਚ ਸਨਮਾਨਿਤ ਕਰਦਿਆਂ ਉਨ੍ਹਾਂ ਦਾ ਹੌਂਸਲਾ ਅਫਜ਼ਾਈ ਕਰਨਾ ਹੈ।

ਇਸ ਮੌਕੇ ਉੱਘੀ ਸਮਾਜ ਸੇਵੀ ਜਗਜੀਤ ਕੌਰ ਕਾਹਲੋਂ, ਪੱਤਰਕਾਰ ਤਿਲਕ ਰਾਜ, ਓਮਕਾਰ ਸਿੰਘ ਸਿੱਧੂ, ਰਵਿੰਦਰ ਸਿੰਘ, ਕੌਮਲ ਮਿੱਤਲ, ਨਿਰਮਾਤਾ ਤੇ ਸਿੰਪਾ ਦੇ ਪ੍ਰੋਗਰਾਮਿੰਗ ਮੁੱਖੀ ਪ੍ਰਦੀਪ ਢੱਲ, ਆਰ.ਪੀ ਸਿੰਘ, ਕਰਨੈਲ ਸਿੰਘ, ਦਵਿੰਦਰ ਸਿੰਘ ਚੌਹਾਨ, ਸਿਮਰਪ੍ਰੀਤ ਕੌਰ, ਸਰਬਜੀਤ ਸਿੰਘ ਗਿੱਲ, ਨਿਰਮਾਤਾ ਦਲੀਪ ਸ਼ਾਹ,, ਜਸ਼ਨ ਗਿੱਲ, ਸੈਂਡੀ ਜੁਨੇਜਾ, ਮਨਪ੍ਰੀਤ ਔਲਖ, ਹਰਪ੍ਰੀਤ ਸਿੰਘ, ਕੁਲਦੀਪ ਸਿੰਘ, ਗਾਇਕ ਬੌਬੀ ਬਾਜਵਾ, ਰਮਨਦੀਪ ਸਿੰਘ, ਬਿੰਦਰ, ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਸ਼ਾਈਨ ਸੰਦੀਪ, ਪ੍ਰਾਗ, ਸਰਬਜੀਤ ਸੋਢੀ, ਤਰਨਜੀਤ ਸਿੰਘ, ਸਿਮਰਨ ਹੰਸ ,ਆਰ ਬੀ ਜੇ ਚੌਹਾਨ ਆਦਿ  ਵੀ ਮੌਜੂਦ ਰਹੇ।ਪ੍ਰੋਗਰਾਮ ਦੇ ਵਿੱਚ ਅਰਸ਼ਦ ਅਲੀ ਇੰਟਰਨੈਸ਼ਨਲ ਭੰਗੜਾ ਕੋਚ ਅਪਣੀ ਟੀਮ ਨਾਲ ਹਾਜ਼ਿਰ ਹੋਏ।

ਇਸ ਖਾਸ ਮੌਕੇ ਤੇ ਸਿੰਪਾ ਦੇ ਮੈਂਬਰ ਸੀਨੀਅਰ ਪੱਤਰਕਾਰ ਅਜਾਇਬ ਔਜਲਾ, ਰਾਜਿੰਦਰ ਦੱਤ, 5 ਦਰਿਆ ਚੈਨਲ ਤੋਂ ਦਵਿੰਦਰ ਚੌਹਾਨ, ਜ਼ੀਅ ਪੰਜਾਬੀ ਪੰਜਾਬ ਹਰਿਆਣਾ-ਹਿਮਾਚਲ ਤੋਂ ਲਖਵਿੰਦਰ ਸਿੰਘ, ਸਮਰ ਨਿਊਜ ਤੋਂ ਰਵਿੰਦਰ ਸਿੰਘ ,ਲਿਵਇੰਗ ਇੰਡੀਆ ਤੋਂ ਕੁਲਦੀਪ ਸਚਦੇਵਾ, ਪੰਜਾਬੀ ਠਿਕਾਣਾ ਚੈਨਲ ਤੇ ਪੱਤਰਕਾਰ ਦਿਨੇਸ਼ ਅਤੇ ਸੁਖਵਿੰਦਰ ਕੌਰ, ਅਰਬਨ ਮਿਲਾਂਗੇ ਤੋਂ ਨੇਹਾ ਬਰਾਸਬਾਲ, ਬਿੱਗ ਐਫ ਐਮ ਤੋਂ ਜਤਿਨ ਜੀ, ਡੇਲੀ ਪੋਸਟ ਤੋਂ ਅਭੀਸ਼ੇਕ ਤੇ ਸੰਦੀਪ ,ਚੰਡੀਗੜ੍ਹ ਦਿਨਵਰ ਤੋਂ ਸੰਜੀਵ ਮਹਾਜਨ, ਰੁਤਵਾ ਪੰਜਾਬ ਤੋਂ ਮਲਕੀਤ ਸਿੰਘ, ਦੀਪ, ਐਂਕਰ ਸ਼ਵੇਤਾ, ਐਂਕਰ ਕਾਮਿਆ , ਅਰਮਾਨ, ਫੋਰਐਵਰ ਚੈਨਲ ਤੋਂ ਜਸ਼ਨ, ਚਸਕਾ ਟੀਵੀ ਤੋਂ ਸੰਦੀਪ, ਫੈਕਟ ਨਿਊਜ ਤੋਂ ਮਨਪ੍ਰੀਤ ਔਲਖ, ਲਿਵਔਨ ਚੈਨਲ ਤੋਂ ਰਮਨਦੀਪ ਸਿੰਘ, ਏ.ਬੀ.ਸੀ ਤੋਂ ਜਗਤਾਰ ਭੂੱਲਰ, ਫੈਕਟ ਨਿਊਜ ਤੋਂ ਅਨਿਲ ਭਾਰਦਭਾਜ, ਆਰ ਬੀ ਜੇ ਚੌਹਾਨ, ਸਿਮਰਨ ਹੰਸ, ਲੱਕੀ ਕੁਰਾਲੀ, ਦਿਆਲ ਕ੍ਰਿਸ਼ਨ, ਹਰਮਨਦੀਪ ਸਿੰਘ, ਫਿਲਮਜ਼ ਸਟਾਰਜ਼ ਤੋਂ ਸਵਿੰਦਰ ਸਿੰਘ, ਹਿੰਮਤ ਸਿੰਘ, ਵਰਲਡ ਨਿਊਜ ਤੋਂ ਸ਼ਿੰਵਮ, ਪੌਲੀਵੁੱਡ ਨਿਊਜ ਤੇ ਪੌਲੀਵੁੱਡ ਟਾਈਮਜ਼ ਤੋਂ ਗੁਰਪ੍ਰੀਤ ਸਿੰਘ ,ਐਕਸਪਰਟ ਮੀਡੀਆ ਤੋਂ ਲਾਡੀ ਚੀਮਾ ਤੇ ਨੇਹਾ ਰਾਜਪੂਤ,ਪਰਿੰਦੇ ਪੀ ਆਰ ਤੋਂ ਪ੍ਰਭਜੋਤ ਕੌਰ,ਨੌਕ ਮੀਡੀਆ ਤੋਂ ਵਿਸ਼ਾਲ ਕਲਸੀ, ਤੇਜਿੰਦਰ ਸਿੰਘ ਤੇਜੀ,ਚੰਦਨ ,ਨਤਿਕਾ ਮੈਮ,ਡਿਜੀਟਲ ਡੇਲੀ ਤੋਂ ਗੁਰਪ੍ਰੀਤ,ਡੇਲੀ ਵਰਲਡ ਪੰਜਾਬੀ ਤੋਂ ਸਰਬਜੀਤ ਸਿੰਘ,ਮਾਈ ਟੀਵੀ ਯੂ.ਐਸ.ਏ ਤੋਂ ਮੋਨੀ ਗਿੱਲ ,ਦਾਸ ਫਿਲਮਜ਼,ਜੀ ਐਸ ਸਟੂਡਿਓ ਤੋਂ ਸ਼ਰਨ ,ਪੀਬੀ 37 ਤੋਂ ਕਮਲ,ਪੰਜਾਬ ਪ੍ਰਥਮ ਤੋਂ ਰਵਨੀਤ ਸਿੰਘ,ਐਕਮੈ ਮਿਊਜ਼ਿਕ ਤੋਂ ਅਨੂਪ ਕੁਮਾਰ,ਪੰਜਾਬੀ ਮੀਨੀਆ ਤੋਂ ਸਮੀਰ ਵਲੇਚਾ,ਪੰਜਾਬੀ ਫਰੰਟ ਤੋਂ ਯੂਗੇਸ਼ ਵਰਮਾ,ਸਾਹਿਬ,ਖਹਿਰਾ ਪ੍ਰੋਡੰਕਸ਼ਨ ਤੋਂ ਬੌਬ ਖੈਰਾ,ਯੁੱਗਮਾਰਗ ਤੋਂ ਸ਼੍ਰੀ ਸ਼ਸ਼ੀ ਪਾਲ ਜੈਨ,ਐਡੀਟਰ ਪੈਗਾਮੇ ਜਗਤ ਦਵਿੰਦਰ ਕੁਮਾਰ,ਦਿਸ਼ਾ ਚੈਨਲ ਤੋਂ ਹਰਦੀਪ ਵਿਰਕ,ਕੈਮਰਾਮੈਨ ਦਲਜੀਤ ਸਿੰਘ,ਪੰਜਾਬ ਪਲੱਸ ਤੋਂ ਸੁਨੀਲ,ਸੀਨੀਅਰ ਪੱਤਰਕਾਰ ਜੱਸੀ ਵੜੈਚ,ਕੈਮਰਾਮੈਨ ਅਮਨਦੀਪ ਸਿੰਘ,ਮਨਪ੍ਰੀਤ ਖੁੱਲਰ,ਬਿਲੋਗਰ ਨਿਮਰਤ ਪ੍ਰਤਾਪ ਸਿੰਘ ਹਾਜ਼ਿਰ ਸਨ। 

ਇਸ ਖਾਸ ਮੌਕੇ ਤੇ ਸੀਨੀਅਰ ਪੱਤਰਕਾਰ ਕਮਾਇਨੀ ਸ਼ਰਮਾ ਤੇ ਏਵੀਪੀ ਨਿਊਜ ਦੇ ਸੀਨੀਅਰ ਹੋਸਟ ਬਵਨੀਤ ਸਿੰਘ ਦਾ ਖਾਸ ਸਨਮਾਨ ਕੀਤਾ ਗਿਆ, ਇਸ ਪ੍ਰੋਗਰਾਮ ਨੂੰ ਸਿਰੇ ਚੜਾਉਣ ਵਿੱਚ ਸਾਜ ਸਿਨੇ ਪ੍ਰੋਡੰਕਸ਼ਨ ਤੋਂ ਅੰਗਦ ਸਚਦੇਵਾ, ਤ੍ਰਿਸ਼ਾ ਸਟੂਡਿਓ, ਹਰਦੀਪ ਫਿਲਮਜ਼, ਵਰਨਾਜ ਸਟੂਡਿਓ, ਸਾਵਨ ਜਵੈਲਰ,ਰੈਕਸ ਇੰਮੀਗਰੇਸ਼ਨ,ਐਮ.ਡੀ.ਐਨ ਇੰਟਰਟੇਨਮੈਂਟ,ਨੋਕਆਊਟ,ਸਾਇਆ ਫਿਲਮ,ਫਿਲਮੀ ਅੱਡਾ,ਮੰਡੇਰ ਪ੍ਰਡੰਕਸ਼ਨ,ਇੱਜੀਵੇਅ ਇੰਟਰਟੇਨਮੈਂਟ,ਰਕਸ਼ਾ ਹੋਮਜ ਜੀਰਕਪੁਰ,ਬਿੰਨੀ ਫਿਲਮਜ਼,ਦਮਨ ਮਜੀਠਿਆ,ਪੰਜਾਬ ਪਲੱਸ ਤੋਂ ਗਰੋਵਰ ਮਾਨਕ ਦਾ ਵੱਡਾ ਸਹਿਯੋਗ ਰਿਹਾ। ਇਹਨਾਂ ਤੋਂ ਇਲਾਵਾ ਜਲ ਕੰਪਣੀ ਤੇ ਸੋਨਾਇਜ ਸਟੂਡਿਓ ਦਾ ਸਹਿਯੋਗ ਰਿਹਾ ,ਪ੍ਰੋਗਰਾਮ ਦੇ ਅਖੀਰ ਵਿੱਚ ਸੀਜੀਸੀ ਦੀਆਂ ਮੁਟਿਆਰਾਂ ਨੇ ਗਿੱਧੇ ਨਾਲ ਰੌਣਕ ਲਗਾ ਦਿੱਤੀ ਤੇ ਸਾਰੇ ਪ੍ਰਬੰਧਕ ਗਿੱਧੇ ਦੀਆਂ ਬੋਲੀਆਂ ਤੇ ਥਿਰਕਦੇ ਹੋਏ ਨਜ਼ਰ ਆਏ।

 

Tags: Pollywood , Cinemedia Punjab Awards , CMPA 2025 , CMPA , CGC Jhanjeri , Chandigarh Group Of Colleges , Rashpal Singh Dhaliwal , Jhanjeri , CGC Jhanjeri Campus

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD