Thursday, 04 June 2026

 

 

ਖ਼ਾਸ ਖਬਰਾਂ ਐਮਆਰਐਸਏਐਫਪੀਆਈ ਦੇ ਦੋ ਕੈਡਿਟਾਂ ਨੇ ਏਐਫਸੀਏਟੀ ਵਿੱਚ ਦੇਸ਼ ਭਰ ਵਿੱਚੋਂ ਹਾਸਲ ਕੀਤਾ ਦੂਜਾ ਤੇ ਛੇਵਾਂ ਰੈਂਕ 5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ ਕੇਵਲ ਸਿੰਘ ਢਿੱਲੋਂ ਨੇ ਸੰਭਾਲੀ ਕਮਾਨ, ‘ਮਹਾਰਾਜਾ ਰਣਜੀਤ ਸਿੰਘ ਵਾਲੇ ਪੰਜਾਬ’ ਨੂੰ ਬਣਾਇਆ ਭਾਜਪਾ ਦਾ ਆਦਰਸ਼ 1000 ਰੁਪਏ ਦੀ ਸਹਾਇਤਾ ਬਹੁਤ ਘੱਟ ਅਤੇ ਬਹੁਤ ਦੇਰ ਨਾਲ ਚੁੱਕਿਆ ਗਿਆ ਕਦਮ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਵਿੱਚ ਇਸ ਵਾਰ ਬਣੇਗੀ ਡਬਲ ਇੰਜਣ ਵਾਲੀ ਭਾਜਪਾ ਸਰਕਾਰ : ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਸਵਰਗੀ ਚੌਧਰੀ ਭਜਨ ਲਾਲ ਦੀ ਬਰਸੀ 'ਤੇ ਦਿੱਤੀ ਸ਼ਰਧਾਂਜਲੀ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਹਰਿਆਣਾ ਦਾ ਵੱਡਾ ਕਦਮ, 100 ਕਰੋੜ ਰੁਪਏ ਦੇ ਗ੍ਰੀਨ ਕਲਾਈਮੇਟ ਫੰਡ ਦੀ ਸਥਾਪਨਾ ਦਾ ਪ੍ਰਸਤਾਵ ਰਾਹੁਲ ਚਾਬਾ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜ਼ਨ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਐਲਪੀਯੂ ਦੀ ਵਿਦਿਆਰਥਣ ਪੂਜਾ ਸਿੰਘ ਨੇ ਰਾਸ਼ਟਰੀ ਰਿਕਾਰਡ ਅਤੇ ਏਸ਼ੀਅਨ ਯੂ20 ਸੋਨ ਤਗਮਾ ਜਿੱਤ ਕੇ ਭਾਰਤੀ ਐਥਲੈਟਿਕਸ ਇਤਿਹਾਸ ਨੂੰ ਦੁਬਾਰਾ ਲਿਖਿਆ ਦਲਵਿੰਦਰਜੀਤ ਸਿੰਘ ਵੱਲੋਂ ਐੱਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਜਨਗਣਨਾ-2027 ਦੇ ਪਹਿਲੇ ਫੇਜ਼ ਦਾ ਕੰਮ ਮੁਕੰਮਲ ਕਰਨ ਵਾਲੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਕੀਤਾ ਸਨਮਾਨਿਤ ਬਲਬੀਰ ਸਿੰਘ ਪਨੂੰ ਨੇ 'ਮੁੱਖ ਮੰਤਰੀ ਤੀਰਥ ਯਾਤਰਾ' ਤਹਿਤ ਪਿੰਡ ਦਮੋਦਰ ਤੋਂ ਸ਼ਰਧਾਲੂਆਂ ਦੀ ਬੱਸ ਰਵਾਨਾ ਕੀਤੀ ‘ਮੇਰੀ ਰਸੋਈ’ ਯੋਜਨਾ ਨਾਲ ਲੋੜਵੰਦ ਪਰਿਵਾਰਾਂ ਨੂੰ ਮਿਲੀ ਮਜ਼ਬੂਤੀ : ਬ੍ਰਮ ਸ਼ੰਕਰ ਜਿੰਪਾ ਈ-ਵੇਸਟ ਇਕੱਠਾ ਕਰਨ ਦੀ ਮੁਹਿੰਮ ਤਹਿਤ 1500 ਕਿਲੋਗ੍ਰਾਮ ਇਲੈਕਟ੍ਰਾਨਿਕ ਕੂੜਾ ਵਿਗਿਆਨਕ ਰੀਸਾਈਕਲਿੰਗ ਲਈ ਭੇਜਿਆ ਗਿਆ : ਆਸ਼ਿਕਾ ਜੈਨ ਭਾਰਤ ਦੇ ਨੌਜਵਾਨਾਂ ਨੂੰ ਨੌਕਰੀ ਲੱਭਣ ਵਾਲੇ ਨਹੀਂ, ਸਗੋਂ ਨੌਕਰੀਆਂ ਪੈਦਾ ਕਰਨ ਵਾਲੇ ਬਣਨਾ ਚਾਹੀਦਾ ਹੈ : ਗੁਲਾਬ ਚੰਦ ਕਟਾਰੀਆ 18000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਵਿਜੀਲੈਂਸ ਬਿਊਰ ਨੇ ਕੀਤਾ ਕਾਬੂ ਜ਼ਿਲ੍ਹਾ ਚੋਣ ਅਫਸਰ ਰਾਹੁਲ ਵੱਲੋਂ ਐਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਪੰਜਾਬ ਰਾਜ ਵਿੱਚ ਐਸ.ਆਈ.ਆਰ. ਅਧੀਨ ਘਰੋ-ਘਰੀ ਗਣਨਾ 25 ਜੂਨ 2026 ਤੋਂ ਹੋਵੇਗੀ ਸ਼ੁਰੂ

 

ਸੀ.ਆਈ.ਏ. ਸਟਾਫ ਖਰੜ੍ਹ ਵੱਲੋਂ ਵਹੀਕਲ ਚੋਰ ਗਿਰੋਹ ਦਾ ਪਰਦਾਫਾਸ਼

3 ਗਿਰਫ਼ਤਾਰ, 6 ਕਾਰਾਂ ਅਤੇ 1 ਐਕਟਿਵਾ ਬਰਾਮਦ

5 Dariya News

5 Dariya News

5 Dariya News

ਖਰੜ੍ਹ , 13 Mar 2025

Last updated on: Mar 14, 2025, 10:34 IST

ਤਲਵਿੰਦਰ ਸਿੰਘ ਪੀ.ਪੀ.ਐਸ. ਉੱਪ-ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਜਿਲਾ ਐਸ.ਏ.ਐਸ. ਨਗਰ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼੍ਰੀ ਦੀਪਕ ਪਾਰਿਕ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਅਤੇ ਸ਼੍ਰੀ ਹਰਵੀਰ ਸਿੰਘ ਅਟਵਾਲ ਪੀ.ਪੀ.ਐਸ. ਕਪਤਾਨ ਪੁਲਿਸ (ਸ਼ਹਿਰੀ) ਜਿਲਾ ਐਸ.ਏ.ਐਸ. ਨਗਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀ.ਆਈ.ਏ. ਸਟਾਫ ਦੀ ਟੀਮ ਵੱਲੋਂ ਇੱਕ ਵਹੀਕਲ ਚੋਰ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 03 ਮੈਂਬਰਾ ਨੂੰ ਗ੍ਰਿਫਤਾਰ ਕਰਕੇ, ਉਹਨਾਂ ਪਾਸੋਂ 06 ਚੋਰੀ ਕੀਤੀਆਂ ਕਾਰਾਂ ਅਤੇ ਇੱਕ ਐਕਟਿਵਾ ਬ੍ਰਾਮਦ ਕਰਾਉਣ ਵਿੱਚ ਸਫਲਤਾ ਹਾਸਿਲ ਕੀਤੀ ਹੈ। 

ਤਲਵਿੰਦਰ ਸਿੰਘ ਪੀ.ਪੀ.ਐਸ. ਉੱਪ-ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਜੀ ਨੇ ਪ੍ਰੈਸ ਨੂੰ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 04-03-2025 ਨੂੰ ਸੀ.ਆਈ.ਏ. ਸਟਾਫ ਦੇ SI ਹਰਭੇਜ ਸਿੰਘ ਵੱਲੋਂ ਮੁੱਖਬਰੀ ਦੇ ਅਧਾਰ ਤੇ ਮੁਕੱਦਮਾ ਨੰ: 60 ਮਿਤੀ 04-03-2025 ਅ/ਧ 303(2), 317(2), 3(5) BNS ਥਾਣਾ ਸਦਰ ਖਰੜ੍ਹ ਬਰਖਿਲਾਫ ਇੰਦਰਪ੍ਰੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਬਸਤੀ ਘੁਮਿਆਰਾ ਵਾਲ਼ੀ ਜਲਾਲਬਾਦ, ਜਿਲਾ ਫਾਜਿਲਕਾ ਹਾਲ ਵਾਸੀ ਖਰੜ੍ਹ, ਜਰਮਨਜੀਤ ਸਿੰਘ ਪੁੱਤਰ ਗੁਰਲਾਲ ਸਿੰਘ ਵਾਸੀ ਪਿੰਡ ਠੱਠਾ, ਜਿਲਾ ਤਰਨਤਾਰਨ, ਗੁਰਵਿੰਦਰ ਸਿੰਘ ਪੁੱਤਰ ਛੋਟਾ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਖਰੜ੍ਹ ਅਤੇ ਸੁਖਰਾਜ ਸਿੰਘ ਉਰਫ ਸੁੱਖਾ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਠੱਠਾ ਥਾਣਾ ਸਰਹਾਲ਼ੀ ਕਲਾਂ, ਜਿਲਾ ਤਰਨਤਾਰਨ ਦੇ ਦਰਜ ਰਜਿਸਟਰ ਕੀਤਾ ਗਿਆ ਸੀ ਕਿ ਉਕਤਾਨ ਦੋਸ਼ੀ ਆਪਸ ਵਿੱਚ ਮਿਲ਼ਕੇ ਕਾਰਾਂ/ਮੋਟਰਸਾਈਕਲ/ਐਕਟਿਵਾ ਆਦਿ ਚੋਰੀ ਕਰਦੇ ਹਨ। 

ਚੋਰੀ ਕੀਤੇ ਵਹੀਕਲਾਂ ਨੂੰ ਅੱਗੇ ਵੇਚਣ ਵਿੱਚ ਇਹਨਾਂ ਨਾਲ਼ ਜਰਮਨ ਵਾਸੀ ਪਿੰਡ ਠੱਠਾ, ਜਿਲਾ ਤਰਨਤਾਰਨ ਅਤੇ ਇਹਨਾਂ ਦੇ ਹੋਰ ਵੀ ਕਈ ਸਾਥੀ ਸ਼ਾਮਲ ਹਨ। ਜੋ ਉਕਤ ਮੁਕੱਦਮਾ ਵਿੱਚ ਸਭ ਤੋਂ ਪਹਿਲਾਂ ਦੋਸ਼ੀ ਇੰਦਰਪ੍ਰੀਤ ਸਿੰਘ ਉਰਫ ਪ੍ਰਿੰਸ ਨੂੰ ਮਿਤੀ 05-03-2025 ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 01 ਚੋਰੀ ਸ਼ੁਦਾ ਕਾਰ ਬ੍ਰਾਮਦ ਕੀਤੀ ਗਈ। ਤਫਤੀਸ਼ ਦੌਰਾਨ ਦੋਸ਼ੀ ਜਰਮਨਜੀਤ ਸਿੰਘ ਨੂੰ ਵੀ ਮਿਤੀ 05-03-2025 ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 02 ਕਾਰਾਂ ਬ੍ਰਾਮਦ ਕੀਤੀਆਂ ਗਈਆਂ। ਮਿਤੀ 06-03-2025 ਨੂੰ ਦੋਸ਼ੀ ਗੁਰਵਿੰਦਰ ਸਿੰਘ ਉਰਫ ਗੁਰੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਇੱਕ ਚੋਰੀ ਸ਼ੁਦਾ ਕਾਰ ਅਤੇ ਇੱਕ ਐਕਟਿਵਾ ਬ੍ਰਾਮਦ ਕੀਤੀ ਗਈ। ਇਸ ਤੋਂ ਇਲਾਵਾ ਦੋਸ਼ੀ ਸੁਖਰਾਜ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਉਸਦੇ ਘਰ ਰੇਡ ਕੀਤੀ ਗਈ, ਜਿਸਦੇ ਪਿੰਡ ਠੱਠਾ ਤੋਂ 02 ਕਾਰਾਂ ਬ੍ਰਾਮਦ ਕੀਤੀਆਂ ਗਈਆਂ। 

ਨਾਮ ਪਤਾ ਦੋਸ਼ੀਆਂਨ:-

1. ਦੋਸ਼ੀ ਇੰਦਰਪ੍ਰੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਮਕਾਨ ਨੰ: 27 ਪਿੰਡ ਰਾਈਆਂ ਵਾਲ਼ਾ ਰੋਡ, ਬਸਤੀ ਘੁਮਿਆਰਾ ਵਾਲ਼ੀ ਜਲਾਲਬਾਦ, ਥਾਣਾ ਸਦਰ ਜਲਾਲਾਬਾਦ, ਜਿਲਾ ਫਾਜਿਲਕਾ ਹਾਲ ਵਾਸੀ ਮਕਾਨ ਨੰ: 165/6 ਗੁਰੂ ਤੇਗ ਬਹਾਦਰ ਨਗਰ ਖਰੜ੍ਹ, ਥਾਣਾ ਸਿਟੀ ਖਰੜ੍ਹ, ਜਿਲਾ ਐਸ.ਏ.ਐਸ. ਨਗਰ ਜਿਸਦੀ ਉਮਰ ਕ੍ਰੀਬ 34 ਸਾਲ ਹੈ, ਜੋ ਪੜਿਆ ਲਿਖਿਆ ਨਹੀਂ ਹੈ। (ਦੋਸ਼ੀ ਨੂੰ ਪਿੰਡ ਮੇਹਰਬਾਨ, ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ) 

2. ਦੋਸ਼ੀ ਜਰਮਨਜੀਤ ਸਿੰਘ ਪੁੱਤਰ ਗੁਰਲਾਲ ਸਿੰਘ ਵਾਸੀ ਪਿੰਡ ਠੱਠਾ, ਥਾਣਾ ਸਰਹਾਲ਼ੀ ਕਲਾਂ, ਜਿਲਾ ਤਰਨਤਾਰਨ ਜਿਸਦੀ ਉਮਰ ਕ੍ਰੀਬ 23 ਸਾਲ ਹੈ, ਜੋ ਬਾਰਾਂ ਕਲਾਸਾਂ ਪਾਸ ਹੈ ਅਤੇ ਸ਼ਾਦੀ ਸ਼ੁਦਾ ਹੈ। (ਦੋਸ਼ੀ ਨੂੰ ਅੰਮ੍ਰਿਤਸਰ ਰੋਡ ਤਰਨਤਾਰਨ ਤੋਂ ਗ੍ਰਿਫਤਾਰ ਕੀਤਾ ਗਿਆ) 

3. ਦੋਸ਼ੀ ਗੁਰਵਿੰਦਰ ਸਿੰਘ ਪੁੱਤਰ ਛੋਟਾ ਸਿੰਘ ਵਾਸੀ ਮਕਾਨ ਨੰ: 165/6 ਗੁਰੂ ਤੇਗ ਬਹਾਦਰ ਨਗਰ ਖਰੜ੍ਹ, ਥਾਣਾ ਸਿਟੀ ਖਰੜ੍ਹ, ਜਿਲਾ ਐਸ.ਏ.ਐਸ. ਨਗਰ ਜਿਸਦੀ ਉਮਰ ਕ੍ਰੀਬ 31 ਸਾਲ ਹੈ। ਜੋ 10 ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ। (ਦੋਸ਼ੀ ਨੂੰ ਭਗਤਖਾਟ, ਖਰੜ੍ਹ ਤੋਂ ਗ੍ਰਿਫਤਾਰ ਕੀਤਾ ਗਿਆ) 

4. ਸੁਖਰਾਜ ਸਿੰਘ ਉਰਫ ਸੁੱਖਾ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਠੱਠਾ ਥਾਣਾ ਸਰਹਾਲ਼ੀ ਕਲਾਂ, ਜਿਲਾ ਤਰਨਤਾਰਨ। (ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ) 

ਬ੍ਰਾਮਦਗੀ ਦਾ ਵੇਰਵਾ:- ਕੁੱਲ 06 ਕਾਰਾਂ ਅਤੇ ਇੱਕ ਐਕਟਿਵਾ ALTO = 05 WAGON-R = 01 Activa = 01 

ਤਰੀਕਾ ਵਾਰਦਾਤ ਅਤੇ ਪੁੱਛਗਿੱਛ ਦੋਸ਼ੀਆਂਨ:- ਮੁਕੱਦਮਾ ਦੇ ਦੋਸ਼ੀਆਂਨ ਜੋ ਕਿ ਪੁਲਿਸ ਰਿਮਾਂਡ ਅਧੀਨ ਹਨ, ਜਿਨਾਂ ਦੀ ਪੁੱਛਗਿੱਛ ਤੋਂ ਖੁਲਾਸਾ ਹੋਇਆ ਕਿ ਦੋਸ਼ੀ ਸਾਲ 2007 ਤੋਂ ਪੁਰਾਣੀਆਂ ਮਾਰੂਤੀ-ਸੁਜੂਕੀ ਦੀਆਂ ਕਾਰਾਂ ਹੀ ਚੋਰੀ ਕਰਦੇ ਸਨ, ਕਿਉਂਕਿ ਇਹਨਾਂ ਕਾਰਾਂ ਵਿੱਚ ਕੋਈ ਸੈਂਸਰ ਵਗੈਰਾ ਨਹੀਂ ਹੁੰਦਾ ਸੀ, ਇਹਨਾਂ ਪੁਰਾਣੀਆਂ ਕਾਰਾਂ ਦੇ ਲਾਕ ਪੁਰਾਣੇ ਹੋਣ ਕਰਕੇ, ਦੋਸ਼ੀ ਘਸੀਆਂ ਹੋਈਆਂ ਪੁਰਾਣੀਆਂ ਮੋਟਰਸਾਈਕਲਾਂ ਦੀ ਚਾਬੀਆਂ ਨਾਲ਼ ਹੀ ਖੋਲ ਲੈਂਦੇ ਸਨ। 

ਜੋ ਦੋਸ਼ੀਆਂਨ ਨੇ ਇਹਨਾਂ ਕਾਰਾਂ ਵਿੱਚੋਂ 02 ਕਾਰਾਂ ਦੋਸ਼ੀ ਜਰਮਨਜੀਤ ਸਿੰਘ ਨੂੰ ਵੇਚੀਆਂ ਸੀ ਅਤੇ ਬਾਕੀ ਕਾਰਾਂ ਅਜੇ ਵੇਚਣੀਆਂ ਸਨ। ਦੋਸ਼ੀ ਨਸ਼ਾ ਕਰਨ ਦੇ ਆਦੀ ਹਨ, ਜੋ ਨਸ਼ੇ ਦੀ ਲੋੜ ਨੂੰ ਪੂਰਾ ਕਰਨ ਲਈ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ। ਦੋਸ਼ੀ ਗੁਰਵਿੰਦਰ ਸਿੰਘ ਅਤੇ ਦੋਸ਼ੀ ਇੰਦਰਪ੍ਰੀਤ ਸਿੰਘ ਖਿਲਾਫ ਪਹਿਲਾਂ ਵੀ ਮੁਕੱਦਮਾ ਨੰ: 12 ਮਿਤੀ 16-01-2023 ਅ/ਧ 379, 411 IPC ਥਾਣਾ ਫੇਸ-8 ਮੋਹਾਲ਼ੀ ਦਰਜ ਰਜਿਸਟਰ ਹੈ। ਜਿਸ ਵਿੱਚ ਦੋਸ਼ੀਆਂਨ ਪਾਸੋਂ 08 ਗੱਡੀਆਂ, 08 ਸਕੂਟਰ ਮੋਟਰਸਾਈਕਲ ਅਤੇ ਹੋਰ ਸਕਰੈਪ ਬ੍ਰਾਮਦ ਕੀਤੀ ਗਈ ਸੀ।

 

Tags: Crime News Punjab , Punjab Police , Police , Crime News , Kharar Police , Kharar , Kharar News , News of Kharar , Kharar Updates

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD