Wednesday, 22 July 2026

 

 

ਖ਼ਾਸ ਖਬਰਾਂ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ

 

ਸੀਜੀਸੀ ਝੰਜੇੜੀ ਨੇ ਗ੍ਰੈਂਡ ਨੈਸ਼ਨਲ ਲਿਟਰੇਚਰ ਫੈਸਟੀਵਲ 'ਸਾਹਿਤਅਮ 2025' ਦੀ ਮੇਜ਼ਬਾਨੀ ਕੀਤੀ

ਬਾਲੀਵੁੱਡ ਦੀਆਂ ਹਸਤੀਆਂ ਸਮੇਤ ਉੱਘੇ ਸਾਹਿਤਕਾਰਾਂ ਨੇ ਕੀਤੀ ਸ਼ਿਰਕਤ

CGC Jhanjeri, Chandigarh Group Of Colleges, Satnam Singh Sandhu, Rashpal Singh Dhaliwal, Jhanjeri, CGC Jhanjeri Campus, National Literature Festival, Sahityam 2025, Bollywood, Ashish Vidyarthi, Actor

Web Admin

Web Admin

5 Dariya News

ਮੋਹਾਲੀ , 19 Feb 2025

Last updated on: Feb 19, 2025, 00:00 IST

ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਮੋਹਾਲੀ, ਝੰਜੇੜੀ ਵੱਲੋਂ  ਦੋ ਦਿਨਾਂ ਕੌਮੀ ਸਾਹਿੱਤ ਮਹਾਂਉਤਸਵ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਦੋ ਦਿਨਾਂ ਵਿਚ ਜਿੱਥੇ ਬਾਲੀਵੁੱਡ ਦੀਆਂ ਹਸਤੀਆਂ ਸਮੇਤ ਉੱਘੇ ਸਾਹਿਤਕਾਰਾਂ ਨੇ ਸ਼ਿਰਕਤ ਕੀਤੀ  ਉੱਥੇ ਹੀ ਰਚਨਾਤਮਿਕ ਮਨਾਂ ਅਤੇ ਉਤਸ਼ਾਹੀ ਪਾਠਕਾਂ ਨੇ ਸ਼ਿਰਕਤ ਕਰਦੇ ਹੋਏ ਸਹਿਤ ਦੀ ਦੁਨੀਆਂ ਨੂੰ ਰੂਹ ਤੱਕ ਮਹਿਸੂਸ ਕੀਤਾ।

ਇਸ ਮਹਾਂਉਤਸਵ ਵਿਚ ਕਹਾਣੀ ਕਹਿਣਾ, ਬੌਧਿਕ ਚਰਚਾ ਅਤੇ ਕਲਾ ਪ੍ਰਦਰਸ਼ਨ ਦਾ ਸੁੰਦਰ ਮਿਲਾਪ ਦੇਖਣ ਨੂੰ ਮਿਲਿਆ, ਜੋ ਹਰ ਸ਼ਖ਼ਸ ਦੇ ਦਿਲ ਤੇ ਅਮਿੱਟ ਛਾਪ ਛੱਡ ਗਿਆ। ਫ਼ੈਸਟੀਵਲ ਦੀ ਸ਼ੁਰੂਆਤ 'ਲੂਮਿਨਰੀ ਆਵਰ' ਨਾਲ ਹੋਈ, ਜਿਸ ਵਿਚ ਰਾਸ਼ਟਰੀ ਪੁਰਸਕਾਰ ਜੇਤੂ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਤੇ ਪ੍ਰੇਰਣਾਦਾਇਕ ਬੁਲਾਰੇ ਆਸ਼ਿਸ਼ ਵਿਦਿਆਰਥੀ ਨੇ ਹਿੱਸਾ ਲਿਆ। 

ਆਪਣੀ ਖ਼ਾਸ ਦਿਲ ਖਿੱਚਵੀ ਬੋਲਚਾਲ ਦੀ ਭਾਸ਼ਾ ਅਤੇ ਬਾਲੀਵੁੱਡ ਅੰਦਾਜ਼ ਨਾਲ ਆਸ਼ੀਸ਼ ਵਿਦਿਆਰਥੀ ਨੇ ਦਰਸ਼ਕਾਂ ਨੂੰ ਮੋਹ ਲਿਆ। ਉਨ੍ਹਾਂ ਸਾਹਿੱਤ ਅਤੇ ਪ੍ਰਦਰਸ਼ਨ ਦੇ ਮਿਲਾਪ ਦੀ ਪੜਚੋਲ ਵਿਸਥਾਰ ਸਹਿਤ ਕੀਤੀ। ਇਸ ਦੇ  ਨਾਲ ਹੀ ਆਸ਼ੀਸ਼ ਵਿਦਿਆਰਥੀ ਨੇ ਕਹਾਣੀਆਂ ਨੂੰ ਸਮਝਣ ਦੀ ਕਲਾ ਪ੍ਰੇਰਣਾਦਾਇਕ ਤਰੀਕੇ ਨਾਲ ਅੱਖਰਾਂ ਨਾਲ ਪਰੋਣਾ ਅਤੇ ਪੜਨ ਵਾਲੇ ਨੂੰ ਇਨ੍ਹਾਂ ਸ਼ਬਦਾਂ ਰਾਹੀਂ ਪ੍ਰੇਰਿਤ ਕਰਨ ਦੀ ਗਹਿਰਾਈ ਤੇ ਵਿਸਥਾਰ ਸਹਿਤ ਚਰਚਾ ਕੀਤੀ।

ਇਸ ਦੇ ਇਲਾਵਾ ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਨਿਰਦੇਸ਼ਕ, ਲੇਖਕ ਅਤੇ  ਬੁਲਾਰੇ ਵਿਵੇਕ ਰੰਜਨ ਅਗਨੀਹੋਤਰੀ ਨੇ 'ਸਪੈਕਟ੍ਰਮ ਟਾਕ' ਵਿਚ ਹਿੱਸਾ ਲਿਆ, ਜੋ ਸਮਾਜ ਦਾ ਦਰਪਣ ਵਜੋਂ ਸਾਹਿੱਤ ਬਾਰੇ ਇੱਕ ਰੋਮਾਂਚਕ ਚਰਚਾ ਸੀ। ਵਿਵੇਕ ਅਗਨੀਹੋਤਰੀ ਨੇ ਆਪਣੀ ਬੇਬਾਕ ਪੜਚੋਲ ਨੇ ਵਿਰੋਧੀ ਸੁਰਾਂ ਅਤੇ ਸਭਿਆਚਾਰਕ ਚਰਚਾ ਵਿਚ ਸਾਹਿੱਤ ਦੀ ਭੂਮਿਕਾ ਬਾਰੇ ਵਿਚਾਰ ਕਰਨ ਲਈ ਦਰਸ਼ਕਾਂ ਨੂੰ ਪ੍ਰੇਰਿਤ ਕੀਤਾ।

ਸੀ ਜੀ ਸੀ ਮੋਹਾਲੀ ਦੇ ਐਮ ਡੀ ਅਰਸ਼ ਧਾਲੀਵਾਲ ਨੇ ਸਭ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਹਿਤਯਮ 2025 ਸਾਡੇ ਵੱਲੋਂ ਸਾਹਿੱਤਿਕ ਸੋਚ ਅਤੇ ਬੌਧਿਕ ਚਰਚਾ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਦਾ ਪ੍ਰਤੀਕ ਹੈ। ਇਸ ਵਿਚ ਵਿਸ਼ੇਸ਼ ਲੇਖਕਾਂ, ਵਿਚਾਰਕਾਂ ਅਤੇ ਬੁੱਧੀਜੀਵੀਆਂ ਨੂੰ ਇਕੱਠਾ ਕਰਕੇ, ਅਸੀਂ ਆਪਣੇ ਵਿਦਿਆਰਥੀਆਂ ਅਤੇ ਸਮਾਜ ਨੂੰ ਸਾਹਿੱਤ ਅਤੇ ਕਲਾ ਨਾਲ ਗਹਿਰਾਈ ਨਾਲ ਜੁੜਨ ਲਈ ਪ੍ਰੇਰਿਤ ਕਰਨਾ ਚਾਹੁੰਦੇ ਹਾਂ, ਤਾਂ ਜੋ ਉਨ੍ਹਾਂ ਦੇ ਨਿੱਜੀ ਵਿਕਾਸ ਅਤੇ ਸਮਾਜਿਕ ਵਿਕਾਸ 'ਤੇ ਇਸ ਦਾ ਗਹਿਰਾ ਪ੍ਰਭਾਵ ਸਮਝ ਸਕਣ।

ਫ਼ੈਸਟੀਵਲ ਦਾ ਇਕ ਹੋਰ ਮੁੱਖ  ਆਕਰਸ਼ਨ ਦਾ ਮੈਗਾ ਬੁੱਕ ਲਾਂਚ ਨਾਮਕ ਸਮਾਗਮ ਰਿਹਾ, ਜਿਸ ਵਿਚ ਵੱਖ-ਵੱਖ ਸ਼ੈਲੀਆਂ ਦੇ ਸੋਚ-ਪ੍ਰੋਵੋਕਿੰਗ ਕੰਮਾਂ ਦੀ ਸ਼ਾਨਦਾਰ ਪ੍ਰਦਰਸ਼ਨੀ ਕੀਤੀ ਗਈ। ਇਸ ਸੈਸ਼ਨ ਨੇ ਲੇਖਕਾਂ ਦੀ ਰਚਨਾਤਮਿਕ ਆਤਮਾ ਅਤੇ ਲਿਖਤ ਸ਼ਬਦਾਂ ਰਾਹੀਂ ਮਨੁੱਖੀ ਤਜਰਬਿਆਂ ਨੂੰ ਅਮਰ ਕਰਨ ਦੀ ਉਨ੍ਹਾਂ ਦੀ ਸਮਰੱਥਾ ਨੂੰ ਪ੍ਰਤੱਖ ਰੂਪ ਵਿਚ ਦਰਸਾਇਆ। 

ਇਸ ਮੌਕੇ ਲਾਂਚ ਕੀਤੀਆਂ ਕਿਤਾਬਾਂ ਵਿਚ 'ਦ ਡਾਰਕ ਵਿਥਿਨ' ਵਿਜੈ ਕੁਮਾਰ ਦੁਆਰਾ, 'ਫੀਅਰਲੈੱਸ ਵਰਲਡ' ਡਾ. ਸ਼ਿਵਾਨੀ ਕੌਸ਼ਲ, ਕ੍ਰਿਸ਼ਨਾ ਕਲਸੀ ਅਤੇ ਜਪਜੀਤ ਕੌਰ ਅਰੋੜਾ ਦੁਆਰਾ, ਅਧਿਵਤਾ  ਡਾ. ਸ਼ਿਵਾਨੀ ਕੌਸ਼ਲ, ਹਰਸ਼ਦੀਪ ਸਿੰਘ ਵੱਲੋਂ  'ਐਮ ਐਂਡ ਏ ਕੰਪੈਂਡਿਅਮ: ਇਨਸਾਈਟਸ ਫ੍ਰਮ ਫਿਊਚਰ ਲੀਗਲ ਮਾਈਂਡਸ' ਜਪਜੀਤ ਕੌਰ ਅਰੋੜਾ, ਆਲੀਆ ਜੌਨ, ਮੁਸਕਾਨ ਧਮੀਜਾ ਅਤੇ ਆਰਯਨ ਠਾਕੁਰ ਦੀ  'ਦ ਬਲਿਸ: ਐਨ ਇੰਗਲਿਸ਼ ਪੋਇਟਰੀ ਬੁੱਕ' ਡਾ. ਸ਼ਿਵਾਨੀ ਕੌਸ਼ਿਕ ਅਤੇ ਆਸ਼ਿਸ਼ ਗੁਲੇਰੀਆ 'ਯੂ ਡੂ ਯੂ' ਕਰਮਨਿਆ ਕੌਰ ਸ਼ਾਮਲ ਸਨ।

'ਇਕ ਸ਼ਾਮ ਪੱਤਰ ਦੇ ਨਾਮ' ਸਿਰਲੇਖ ਵਾਲੇ ਇੱਕ ਭਾਵਪੂਰਨ ਸੈਸ਼ਨ ਵਿਚ, ਫ਼ੈਸਟੀਵਲ ਦੌਰਾਨ ਪੱਤਰ ਲਿਖਣ ਦੀ ਭੁੱਲੀ ਹੋਈ ਕਲਾ ਨੂੰ ਦੁਬਾਰਾ ਜਗਾਇਆ। ਇਸ ਦੇ ਇਲਾਵਾ ਆਗਾਜ਼ ਮਾਈ ਸਟੋਰੀ ਸਮੇਤ ਹੋਰ ਕਈ ਸੈਸ਼ਨ ਆਪਣੀ ਅਣਮੁੱਲੀ ਯਾਦ ਵਜੋਂ ਸਮਾਪਤ ਹੋਏ।

 

Tags: CGC Jhanjeri , Chandigarh Group Of Colleges , Satnam Singh Sandhu , Rashpal Singh Dhaliwal , Jhanjeri , CGC Jhanjeri Campus , National Literature Festival , Sahityam 2025 , Bollywood , Ashish Vidyarthi , Actor

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD