Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

'ਰੰਗ ਪੰਜਾਬ ਦੇ' ਫ਼ੈਸ਼ਨ ਸ਼ੋਅ 'ਚ ਪੰਜਾਬੀ ਵਿਰਾਸਤ, ਫ਼ੈਸ਼ਨ ਤੇ ਸੰਗੀਤ ਦੇ ਵਿਲੱਖਣ ਜਸ਼ਨ ਨੇ ਲੁੱਟਿਆ ਵਿਰਾਸਤੀ ਮੇਲਾ

ਮੇਅਰ ਕੁੰਦਨ ਗੋਗੀਆ, ਡੀ.ਆਈ.ਜੀ. ਮਨਦੀਪ ਸਿੰਘ ਸਿੱਧੂ, ਪ੍ਰਸਿੱਧ ਅਦਾਕਾਰ ਬੀਨੂੰ ਢਿੱਲੋਂ ਤੇ ਡਿਪਟੀ ਕਮਿਸ਼ਨਰ ਸਮੇਤ ਵੱਡੀ ਗਿਣਤੀ ਪੁੱਜੇ ਪਟਿਆਲਵੀ

Preeti Yadav, Dr. Preeti Yadav, DC Patiala, Deputy Commissioner Patiala, Patiala, Patiala Heritage Festival 2025, Punjabi Heritage Festival, Rang Punjab De Fashion Show, Punjabi Culture & Fashion, Traditional Punjabi Attire, Patiala Heritage Fest 2025, Punjabi Music & Art, Binnu Dhillon

Web Admin

Web Admin

5 Dariya News

ਪਟਿਆਲਾ , 15 Feb 2025

Last updated on: Feb 15, 2025, 00:00 IST

ਪਟਿਆਲਾ ਹੈਰੀਟੇਜ ਫੈਸਟੀਵਲ-2025 ਦੀ ਅੱਜ ਤੀਸਰੀ ਸ਼ਾਮ ਇੱਥੇ ਕਿਲਾ ਮੁਬਾਰਕ ਦੇ ਦਰਬਾਰ ਹਾਲ ਦੇ ਖੁਲ੍ਹੇ ਵਿਹੜੇ ਵਿਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੈਰ ਸਪਾਟਾ ਤੇ ਸੱਭਿਆਚਾਰਕ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਗਏ 'ਰੰਗ ਪੰਜਾਬ ਦੇ' ਫ਼ੈਸ਼ਨ ਸ਼ੋਅ 'ਚ ਪੰਜਾਬੀ ਵਿਰਾਸਤ, ਫ਼ੈਸ਼ਨ ਤੇ ਸੰਗੀਤ ਦੇ ਵਿਲੱਖਣ ਜਸ਼ਨ ਨੇ ਮੇਲਾ ਲੁੱਟ ਲਿਆ।

ਇਸ ਉਤਸਵ ਦਾ ਉਦਘਾਟਨ ਡੀ.ਆਈ.ਜੀ. ਮਨਦੀਪ ਸਿੰਘ ਸਿੱਧੂ, ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਪ੍ਰਸਿੱਧ ਪੰਜਾਬੀ ਅਦਾਕਾਰ ਬੀਨੂੰ ਢਿੱਲੋਂ, ਵੱਲੋਂ ਕਿਲ੍ਹਾ ਮੁਬਾਰਕ ਅੰਦਰ ਬਾਬਾ ਆਲਾ ਸਿੰਘ ਦੇ ਧੂਣੇ 'ਤੇ 260 ਸਾਲਾਂ ਤੋਂ ਵਧੇਰੇ ਸਾਲਾਂ ਤੋਂ ਜਗਦੀ ਆ ਰਹੀ ਜੋਤ ਤੋਂ ਅਗਨੀ ਲਿਆਕੇ ਦੀਪ ਜਗਾਉਣ ਨਾਲ ਕੀਤਾ ਗਿਆ। 

ਇਸ ਮੌਕੇ ਐਥਨਿਕ ਵਾਕ ਫੈਸ਼ਨ ਸ਼ੋਅ ਦੇ ਹੋਸਟ ਤੇ ਮਸ਼ਹੂਰ ਐਂਕਰ, ਕਲਾਕਾਰ, ਕਵੀ ਤੇ ਗਾਇਕਾ ਸਤਿੰਦਰ ਸੱਤੀ,  ਏ.ਡੀ.ਸੀ. (ਜ) ਇਸ਼ਾ ਸਿੰਗਲ, ਮੈਡਮ ਕੰਚਨ ਸਮੇਤ ਹੋਰ ਪਤਵੰਤੇ ਮੌਜੂਦ ਸਨ। ਸਤਿੰਦਰ ਸੱਤੀ ਦੀ ਅਗਵਾਈ ਵਾਲੇ ਐਥਨਿਕ ਵਾਕ ਫੈਸ਼ਨ ਸ਼ੋਅ ਵਿੱਚ ਪੰਜਾਬੀ ਪਹਿਰਾਵਿਆਂ ਦਾ ਆਧੁਨਿਕ ਸੁਮੇਲ 'ਚ ਮਸ਼ਹੂਰ ਡਿਜ਼ਾਈਨਰ ਐਲੀ ਅਤੇ ਕਿਮ ਨੇ ਪੰਜਾਬੀ ਪਹਿਰਾਵਿਆਂ ਨੂੰ ਇੱਕ ਨਵੇਂ ਰੂਪ ਵਿੱਚ ਪੇਸ਼ ਕੀਤਾ। 

ਦੋ ਦਰਜਨ ਦੇ ਕਰੀਬ ਮਸ਼ਹੂਰ ਵੱਖ-ਵੱਖ ਮਾਡਲਾਂ ਨੇ ਪਟਿਆਲਸ਼ਾਹੀ ਅੰਦਾਜ਼ ਅਤੇ ਆਧੁਨਿਕ ਫ਼ੈਸ਼ਨ ਦਾ ਮਿਲਾਪ ਦਰਸਾਉਂਦੇ ਹੋਏ, ਰਵਾਇਤੀ ਪੰਜਾਬੀ ਲਿਬਾਸ ਦੀ ਸ਼ਾਨ ਵਿਖਾਈ। ਇਸ ਦੌਰਾਨ ਲੁਪਤ ਹੋ ਰਹੀ ਹੱਥਾਂ ਨਾਲ ਕਢਾਈ, ਭਾਰਤੀ ਆਰਕੀਟੈਕਟ ‘ਤੇ ਅਧਾਰਿਤ ਡਿਜ਼ਾਈਨ ਵਾਲੇ ਕੁੜੀਆਂ ਲਈ ਸਲਵਾਰ ਸੂਟ, ਲਹਿੰਗਾ, ਸ਼ਰਾਰਾ, ਗਰਾਰਾ, ਅਨਾਰਕਲੀ ਅਤੇ ਮੁੰਡਿਆਂ ਲਈ ਸ਼ੇਰਵਾਨੀ, ਕੁੜਤੇ ਅਤੇ ਆਫਰੀਨ ਡਿਜ਼ਾਈਨ ਦੀਆਂ ਜੁੱਤੀਆਂ ਦੇ ਖ਼ੁਦ ਬਣਾਏ ਨਮੂਨੇ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ। 

ਇਸ ਫ਼ੈਸ਼ਨ ਸ਼ੋਅ 'ਚ ਵਿਰਾਸਤ, ਫੈਸ਼ਨ ਤੇ ਸੰਗੀਤ ਦੇ ਸੁਮੇਲ ਨੇ ਪੰਜਾਬੀ ਸੱਭਿਆਚਾਰ, ਇਤਿਹਾਸ, ਅਤੇ ਆਧੁਨਿਕ ਰੁਝਾਨਾਂ ਦੇ ਸ਼ਾਨਦਾਰ ਮਿਲਾਪ ਨੇ ਪਟਿਆਲਾ ਹੈਰੀਟੇਜ ਫੈਸਟੀਵਲ ਨੂੰ ਸਿਖ਼ਰਾਂ 'ਤੇ ਪਹੁੰਚਾ ਦਿੱਤਾ। ਜਦੋਂਕਿ ਸਤਿੰਦਰ ਸੱਤੀ ਨੇ ਆਪਣੇ ਖਾਸ ਅੰਦਾਜ਼ ਨਾਲ ਪੰਜਾਬੀ ਵਿਰਾਸਤ ਅਤੇ ਇਤਿਹਾਸ ਦੀ ਮਹਿਮਾ ਗਾਈ ਤੇ ਦਰਸ਼ਕਾਂ 'ਚ ਇੱਕ ਵੱਖਰੀ ਭਾਵਨਾਤਮਕ ਲਹਿਰ ਭਰੀ ਤੇ ਦਰਸ਼ਕਾਂ ਦਾ ਮਨ ਮੋਹ ਲਿਆ।

ਪ੍ਰਸਿੱਧ ਗਾਇਕਾ ਜੈਸਮਿਨ ਅਖ਼ਤਰ ਨੇ ਆਪਣੀ ਸੁਰੀਲੀ ਆਵਾਜ਼ਾ 'ਚ ਲੋਕਗੀਤਾਂ ਅਤੇ ਗ਼ਜ਼ਲਾਂ ਦੀ ਭਾਵਪੂਰਤ ਪੇਸ਼ਕਾਰੀ ਕਰਕੇ ਫ਼ੈਸ਼ਨ ਸ਼ੋਅ ਦੀ ਸ਼ਾਮ ਅਨੋਖੀ ਬਣਾ ਦਿੱਤੀ। ਇਸ ਮੌਕੇ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਯਤਨਸ਼ੀਲ ਹੈ ਅਤੇ ਪਟਿਆਲਾ ਵਿਰਾਸਤੀ ਮੇਲਾ ਇਸ ਗੱਲ ਦਾ ਪ੍ਰਤੱਖ ਸਬੂਤ ਹੈ। 

ਕੁੰਦਨ ਗੋਗੀਆ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਪੰਜਾਬ ਸਰਕਾਰ ਵੱਲੋਂ ਲਾਏ ਜਾ ਰਹੇ ਅਜਿਹੇ ਮੇਲੇ ਪੰਜਾਬੀ ਸੱਭਿਆਚਾਰ ਨੂੰ ਵਿਸ਼ਵ ਪੱਧਰ 'ਤੇ ਇੱਕ ਨਵੀਂ ਪਛਾਣ ਦੇਣਗੇ। ਇਸ ਮੌਕੇ ਸੀ.ਏ. ਪੀ.ਡੀ.ਏ. ਮਨੀਸ਼ਾ ਰਾਣਾ, ਸਮਾਗਮ ਦੇ ਨੋਡਲ ਅਫ਼ਸਰ ਤੇ ਏ.ਡੀ.ਸੀ. (ਜ) ਇਸ਼ਾ ਸਿੰਗਲ, ਐਸ.ਡੀ.ਐਮ ਸਮਾਣਾ ਤਰਸੇਮ ਚੰਦ, ਸਹਾਇਕ ਕਮਿਸ਼ਨਰ (ਜ) ਰਿਚਾ ਗੋਇਲ ਸਮੇਤ ਵੱਡੀ ਗਿਣਤੀ ਪਟਿਆਵਲੀ ਮੌਜੂਦ ਸਨ।

 

Tags: Preeti Yadav , Dr. Preeti Yadav , DC Patiala , Deputy Commissioner Patiala , Patiala , Patiala Heritage Festival 2025 , Punjabi Heritage Festival , Rang Punjab De Fashion Show , Punjabi Culture & Fashion , Traditional Punjabi Attire , Patiala Heritage Fest 2025 , Punjabi Music & Art , Binnu Dhillon

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD