Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਗਿਰੀਰਾਜ ਸਿੰਘ ਨੇ ਇੰਡੀ ਹਾਟ ਦਾ ਉਦਘਾਟਨ ਕੀਤਾ - ਭਾਰਤ ਦੇ ਅਮੀਰ ਹੈਂਡਲੂਮ ਅਤੇ ਦਸਤਕਾਰੀ ਵਿਰਾਸਤ ਦਾ ਜਸ਼ਨ

12 ਤੋਂ 18 ਫਰਵਰੀ 2025 ਤੱਕ ਚਲਣ ਵਾਲਾ ਇੰਡੀ ਹਾਟ ਈਵੈਂਟ ਭਾਰਤ ਦੇ ਸਭ ਤੋਂ ਵੱਡੇ ਗਲਬੋਲ ਟੈਕਸਟਾਈਲ ਈਵੈਂਟ, ਭਾਰਤ ਟੈਕਸ 2025 ਦੇ ਨਾਲ ਜੁੜਿਆ ਹੋਇਆ ਹੈ

Giriraj Singh, BJP, Bharatiya Janata Party, Minister of Textiles, National Crafts Museum and Hastkala Academy

Web Admin

Web Admin

5 Dariya News

ਨਵੀਂ ਦਿੱਲੀ , 13 Feb 2025

Last updated on: Feb 13, 2025, 00:00 IST

ਮਾਣਯੋਗ ਟੈਕਸਟਾਈਲ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਨੇ ਨੈਸ਼ਨਲ ਕ੍ਰਾਫਟਸ ਮਿਊਜ਼ਮ ਅਤੇ ਹਸਤਕਲਾ ਅਕੈਡਮੀ, ਨਵੀਂ ਦਿੱਲੀ ਵਿਖੇ ਇੰਡੀ ਹਾਟ ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਬੋਲਦੇ ਹੋਏ, ਮਾਣਯੋਗ ਟੈਕਸਟਾਈਲ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਇੰਡੀ ਹਾਟ ਕੇਵਲ ਇੱਕ ਪ੍ਰਦਰਸ਼ਨੀ ਨਹੀਂ ਹੈ, ਬਲਕਿ ਭਾਰਤ ਦੀ ਸਮ੍ਰਿੱਧ ਟੈਕਸਟਾਈਲ ਅਤੇ ਹੈਂਡੀਕ੍ਰਾਫਟ ਵਿਰਾਸਤ ਦਾ ਉਤਸਵ ਹੈ। 

ਐੱਚਐੱਮਓਟੀ ਨੇ ਅੱਗੇ ਕਿਹਾ ਕਿ ਇਸ ਮੰਚ ਰਾਹੀਂ, ਅਸੀਂ ਨਾ ਸਿਰਫ਼ ਪਰੰਪਰਾਗਤ ਸ਼ਿਲਪ ਨੂੰ ਸੁਰੱਖਿਅਤ ਕਰ ਰਹੇ ਹਾਂ, ਬਲਕਿ ਕਾਰੀਗਰਾਂ ਅਤੇ ਬੁਣਕਰਾਂ ਨੂੰ ਗਲੋਬਲ ਮਾਰਕਿਟ ਤੱਕ ਸਿੱਧੀ ਪਹੁੰਚੰ ਵੀ ਪ੍ਰਦਾਨ ਕਰ ਰਹੇ ਹਾਂ। ਇੰਡੀ ਹਾਟ ਈਵੈਂਟ, ਜੋ 12 ਤੋਂ 18 ਫਰਵਰੀ, 2025 ਤੱਕ ਚਲੇਗਾ, ਭਾਰਤ ਦੀ ਪਰੰਪਰਾਗਤ ਕਲਾ ਨੂੰ ਅੰਤਰਰਾਸ਼ਟਰੀ ਦਰਸ਼ਕਾਂ ਦੇ ਸਾਹਮਣੇ ਪ੍ਰਦਰਸ਼ਿਤ ਕਰਨ ਲਈ ਬਣਾਇਆ ਗਿਆ ਹੈ। 

ਇੰਡੀ ਹਾਟ ਵਿੱਚ ਹਿੱਸਾ ਲੈਣ ਵਾਲੇ ਦਸਤਕਾਰੀ ਕਾਰੀਗਰ ਭਾਰਤ ਦੇ ਵਿਭਿੰਨ ਖੇਤਰਾਂ ਦੀਆਂ ਵਿਭਿੰਨ ਸ਼ਿਲਪ ਪਰੰਪਰਾਵਾਂ ਦੀ ਨੁਮਾਇੰਦਗੀ ਕਰਦੇ ਹਨ। ਇੰਡੀ ਹਾਟ ਵਿੱਚ 80 ਵਿਭਿੰਨ ਪ੍ਰਕਾਰ ਦੇ ਹੱਥ-ਕਲਾ ਅਤੇ ਹੱਥ ਨਾਲ ਬੁਣੇ ਹੋਏ ਉਤਪਾਦਾਂ ਦਾ ਜੀਵੰਤ ਪ੍ਰਦਰਸ਼ਨ ਕੀਤਾ ਗਿਆ ਹੈ, ਜਿਨ੍ਹਾਂ ਨੂੰ ਦੇਸ਼ ਭਰ ਦੇ 85 ਕਾਰੀਗਰਾਂ ਅਤੇ ਬੁਣਕਰਾਂ ਦੁਆਰਾ ਤਿਆਰ ਕੀਤਾ ਗਿਆ ਹੈ। 

ਉਨ੍ਹਾਂ ਨੇ ਸ਼ਿਲਪਾਂ ਵਿੱਚ ਗੁਲਾਬੀ ਮੀਨਾਕਾਰੀ, ਤਰਕਾਸ਼ੀ ਸ਼ਿਲਪ, ਮਿਥਿਲਾ ਪੇਂਟਿੰਗ, ਕਾਲੀ ਮਿੱਟੀ ਦੇ ਬਰਤਨ, ਚੰਬਾ ਰੁਮਾਲ, ਪੰਜਾਬੀ ਜੁੱਤੀ, ਕਲਮਕਾਰੀ ਪੇਂਟਿੰਗ, ਬਿਦਰੀ ਸ਼ਿਲਪ, ਬਸਤਰ ਢੋਕਰਾ, ਗੁਜਰਾਤ ਸੂਫ ਕਢਾਈ, ਕੱਛ ਅਜਰਾਖ ਹੈਂਡ ਬਲਾਕ ਪ੍ਰਿਟਿੰਗ, ਆਰਣਮੁਲਾ ਧਾਤੂ ਦਾ ਸ਼ੀਸ਼ਾ ਅਤੇ ਕਈ ਹੋਰ ਸ਼ਾਮਲ ਹਨ। 

ਉਨ੍ਹਾਂ ਦੇ ਦੁਆਰਾ ਪ੍ਰਦਰਸ਼ਿਤ ਕੱਪੜਿਆਂ ਵਿੱਚ ਪੈਠਣੀ ਸਾੜੀਆਂ, ਟਸਰ ਸਿਲਕ ਸਾੜੀਆਂ, ਜਾਮਦਾਨੀ ਸਾੜੀਆਂ, ਪਸ਼ਮੀਨਾ ਸ਼ਾਲ, ਮੂਗਾ ਸਿਲਕ ਸਾੜੀਆਂ, ਉੱਪਾਡਾ ਜਾਮਦਾਨੀ, ਮਾਹੇਸ਼ਵਰੀ ਸਾੜੀਆਂ ਅਤੇ ਹੈਂਡਲੂਮ ਯੋਗ ਮੈਟ ਸ਼ਾਮਲ ਹਨ, ਜੋ ਭਾਰਤ ਦੀ ਸਮ੍ਰਿੱਧ ਬੁਣਕਰੀ ਦੀ ਵਿਰਾਸਤ ਨੂੰ ਉਜਾਗਰ ਕਰਦੇ ਹਨ।

ਇਹ ਈਵੈਂਟ ਭਾਰਤ ਟੈਕਸ 2025 ਦੇ ਨਾਲ ਜੁੜਿਆ ਹੋਇਆ ਹੈ, ਜੋ 14 ਤੋਂ 17 ਫਰਵਰੀ, 2025 ਤੱਕ ਭਾਰਤ ਮੰਡਪਮ, ਨਵੀਂ ਦਿੱਲੀ ਵਿਖੇ ਆਯੋਜਿਤ ਕੀਤਾ ਜਾਵੇਗਾ। ਨੈਸ਼ਨਲ ਕ੍ਰਾਫਟ ਮਿਊਜ਼ਮ ਵਿੱਚ ਪ੍ਰਦਰਸ਼ਨੀ ਲਗਾਉਣ ਵਾਲੇ ਕਾਰੀਗਰਾਂ ਦੇ ਇਲਾਵਾ, 30 ਕਾਰੀਗਰ ਭਾਰਤ ਟੈਕਸ 2025 ਦੇ ਤਹਿਤ ਭਾਰਤ ਮੰਡਪਮ ਵਿੱਚ ਲਾਈਵ ਸ਼ਿਲਪ ਪ੍ਰਦਰਸ਼ਨ ਕਰਨਗੇ, ਜਿਸ ਨਾਲ ਅੰਤਰਰਾਸ਼ਟਰੀ ਖਰੀਦਦਾਰਾਂ, ਨੀਤੀ ਨਿਰਮਾਤਾਵਾਂ ਅਤੇ ਉਦਯੋਗ ਹਿਤਧਾਰਕਾਂ ਦਰਮਿਆਨ ਉਨ੍ਹਾਂ ਦਾ ਵਿਜ਼ਨ ਹੋਰ ਵਧੇਗਾ। 

ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ, ਇੰਡੀ ਹਾਟ ਦੇ ਈ-ਇਨਵਾਈਟ ਨੂੰ ਅਧਿਕਾਰਿਤ ਖਰੀਦਦਾਰ ਕਿੱਟ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਗਲੋਬਲ ਭਾਗੀਦਾਰੀ ਨੂੰ ਆਕਰਸ਼ਿਤ ਕਰਨ ਲਈ ਭਾਰਤ ਮੰਡਪਮ ਵਿੱਚ ਵਿਆਪਕ ਪ੍ਰਚਾਰ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ। 

ਭਾਰਤ ਟੈਕਸ 2025 ਵਿੱਚ 2.2 ਮਿਲੀਅਨ ਵਰਗ ਫੁੱਟ ਦਾ ਪ੍ਰਦਰਸ਼ਨੀ ਖੇਤਰ ਹੋਵੇਗਾ, ਜਿਸ ਵਿੱਚ 5,000 ਤੋਂ ਵੱਧ ਪ੍ਰਦਰਸ਼ਕ ਹਿੱਸਾ ਲੈਣਗੇ। ਭਾਰਤ ਮੰਡਪਮ ਵਿੱਚ ਆਯੋਜਿਤ ਇਸ ਈਵੈਂਟ ਵਿੱਚ 110 ਤੋਂ ਵੱਧ ਦੇਸ਼ਾਂ ਤੋਂ 6,000 ਤੋਂ ਵੱਧ ਅੰਤਰਰਾਸ਼ਟਰੀ ਖਰੀਦਦਾਰਾਂ ਅਤੇ 120,000 ਤੋਂ ਵੱਧ ਵਿਜ਼ਿਟਰਾਂ ਦੇ ਆਉਣ ਦੀ ਉਮੀਦ ਹੈ, ਜਿਨ੍ਹਾ ਵਿੱਚ ਨੀਤੀ ਨਿਰਮਾਤਾ, ਗਲੋਬਲ ਸੀਈਓ ਅਤੇ ਉਦਯੋਗ ਜਗਤ ਦੇ ਲੀਡਰਸ ਸ਼ਾਮਲ ਹਨ।

ਵਿਕਾਸ ਕਮਿਸ਼ਨਰਾਂ (ਹੈਂਡੀਕ੍ਰਾਫਟ ਅਤੇ ਹੈਂਡਲੂਮ) ਦੇ ਦਫ਼ਤਰ ਦੁਆਰਾ ਆਯੋਜਿਤ ਇਹ ਵਿਸ਼ੇਸ਼ ਪਹਿਲ, ਕਾਰੀਗਰਾਂ ਅਤੇ ਬੁਣਕਰਾਂ ਨੂੰ ਆਪਣੀ ਸ਼ਿਲਪ ਕੌਸ਼ਲ ਦਾ ਪ੍ਰਦਰਸ਼ਨ ਕਰਨ ਲਈ ਇੱਕ ਗਲੋਬਲ ਪਲੈਟਫਾਰਮ ਪ੍ਰਦਾਨ ਕਰਕੇ ਭਾਰਤ ਦੀ ਸਮ੍ਰਿੱਧ ਹੈਂਡਲੂਮ ਅਤੇ ਹੈਂਡੀਕ੍ਰਾਫਟ ਵਿਰਾਸਤ ਦਾ ਉਤਸਵ ਮਨਾਉਂਦੀ ਹੈ।

ਇਸ ਨੂੰ ਨੈਸ਼ਨਲ ਇੰਸਟੀਟਿਊਟ ਆਫ਼ ਫੈਂਸ਼ਨ ਟੈਕਨੋਲੋਜੀ (ਨਿਫਟ) ਦੇ ਸਹਿਯੋਗ ਨਾਲ ਗਹਿਣ ਵਿਚਾਰ ਦੇ ਨਾਲ ਤਿਆਰ ਕੀਤਾ ਗਿਆ ਹੈ, ਜਿਸ ਨਾਲ ਇਹ ਸੁਨਿਸ਼ਚਿਤ ਹੁੰਦਾ ਹੈ ਕਿ ਭਾਰਤ ਦੀ ਬਿਹਤਰੀਨ ਸ਼ਿਲਪ ਕੌਸ਼ਲ ਨੂੰ ਸਮਕਾਲੀ ਅਤੇ ਆਕਰਸ਼ਕ ਤਰੀਕੇ ਨਾਲ ਪੇਸ਼ ਕੀਤਾ ਜਾਵੇ।

ਇੰਡੀ ਹਾਟ ਵਿੱਚ ਆਉਣ ਵਾਲੇ ਵਿਜ਼ਿਟਰਸ ਪਰੰਪਰਾਗਤ ਸ਼ਿਲਪ ਤਕਨੀਕਾਂ ਦੇ ਲਾਈਵ ਪ੍ਰਦਰਸ਼ਨ ਦਾ ਅਨੁਭਵ ਕਰ ਸਕਦੇ ਹਨ, ਜਿਸ ਨਾਲ ਉਨ੍ਹਾਂ ਨੂੰ ਭਾਰਤ ਦੀ ਸਦੀਆਂ ਪੁਰਾਣੀ ਸ਼ਿਲਪ ਕੌਸ਼ਲ ਨੂੰ ਸਿੱਧੇ ਦੇਖਣ ਦਾ ਮੌਕਾ ਮਿਲੇਗਾ। ਇਹ ਈਵੈਂਟ ਕਾਰੀਗਰਾਂ ਅਤੇ ਖਰੀਦਦਾਰਾਂ ਦਰਮਿਆਨ ਸਿੱਧਾ ਸੰਵਾਦ ਵੀ ਸਥਾਪਿਤ ਕਰਦਾ ਹੈ, ਜਿਸ ਨਾਲ ਇਨ੍ਹਾਂ ਕੁਸ਼ਲ ਸ਼ਿਲਪਕਾਰਾਂ ਲਈ ਬਜ਼ਾਰ ਸੰਪਰਕ ਅਤੇ ਆਰਥਿਕ ਸਸ਼ਕਤੀਕਣ ਨੂੰ ਹੁਲਾਰਾ ਮਿਲਦਾ ਹੈ।

 

Tags: Giriraj Singh , BJP , Bharatiya Janata Party , Minister of Textiles , National Crafts Museum and Hastkala Academy

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD