ਚੰਡੀਗੜ੍ਹ ਗਰੁੱਪ ਆਫ਼ ਕਾਲਜਜ਼ ਝੰਜੇੜੀ, ਮੋਹਾਲੀ ਨੇ 76ਵਾਂ ਗਣਤੰਤਰ ਦਿਵਸ ਵੱਡੇ ਉਤਸ਼ਾਹ ਅਤੇ ਦੇਸ਼-ਭਗਤੀ ਭਰੇ ਜਜ਼ਬੇ ਨਾਲ ਮਨਾਇਆ। ਇਸ ਮੌਕੇ ਤੇ ਕੈਂਪਸ ਨੂੰ ਰਾਸ਼ਟਰੀ ਤਿਰੰਗੇ ਦੇ ਰੰਗਾਂ ਨਾਲ ਸਜਾਇਆ ਗਿਆ ਸੀ ਜਿੱਥੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ਼ ਨੇ ਇਹ ਦਿਹਾੜਾ ਇਕਠੇ ਹੋ ਕੇ ਮਨਾਇਆ। ਇਸ ਸਮਾਰੋਹ ਦੀ ਸ਼ੁਰੂਆਤ ਤਿਰੰਗੇ ਨੂੰ ਫਹਿਰਾਉਣ ਨਾਲ ਹੋਈ। ਇਸ ਦੇਸ਼-ਭਗਤੀ ਭਰੇ ਦਿਨ ਨੂੰ ਸਮਰਪਿਤ ਕੈਂਪਸ ਵਿਚ ਦੇਸ਼ ਦੇ ਗੁਣ ਗਾਣ ਕਰਦੇ ਹੋਏ ਪ੍ਰਦਰਸ਼ਨ ਕਰਵਾਏ ਗਏ।
ਜਿਸ ਵਿਚ ਵਿਦਿਆਰਥੀਆਂ ਨੇ ਦੇਸ਼-ਭਗਤੀ ਗੀਤ, ਰਵਾਇਤੀ ਡਾਂਸ ਅਤੇ ਵਿਭਿੰਨ ਰਾਜਾਂ ਦੀ ਸੰਸਕ੍ਰਿਤੀ ਨੂੰ ਦਰਸਾਉਣ ਵਾਲੀਆਂ ਪੇਸ਼ਕਾਰੀਆਂ ਨਾਲ ਸਭ ਨੂੰ ਮੁਗਧ ਕੀਤਾ। ਇਸ ਮੌਕੇ ਤੇ ਸਭ ਤੋਂ ਆਕਰਸ਼ਕ ਐਨ ਸੀ ਸੀ ਕੈਡਟਸ ਵੱਲੋਂ ਪੇਸ਼ ਕੀਤੀ ਗਈ ਪਰੇਡ ਸੀ। ਜਿੱਥੇ ਉਨ੍ਹਾਂ ਅਨੁਸ਼ਾਸਨ ਪੇਸ਼ਕਾਰੀ ਕਰਦੇ ਹੋਏ ਸਭ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਇਹ ਪਰੇਡ ਨਾ ਸਿਰਫ਼ ਦੇਸ਼ ਦੇ ਸ਼ਹੀਦਾਂ ਪ੍ਰਤੀ ਸ਼ਰਧਾਂਜਲੀ ਸੀ, ਸਗੋਂ ਸੰਵਿਧਾਨ ਦੇ ਸਿਧਾਂਤਾਂ ਦੀ ਯਾਦ ਦਿਵਾਉਂਦੀ ਨਜ਼ਰ ਆਈ।
ਇਸ ਮੌਕੇ ਤੇ ਗਣਤੰਤਰ ਦਿਵਸ ਦੇ ਮਹੱਤਵ ਨੂੰ ਦਰਸਾਉਣ ਲਈ ਵਿਚਾਰ-ਗੋਸ਼ਟੀਆਂ ਦਾ ਆਯੋਜਨ ਵੀ ਕੀਤਾ ਗਿਆ। ਸੀ ਜੀ ਸੀ ਝੰਜੇੜੀ, ਮੋਹਾਲੀ ਦੀ ਮੈਨੇਜਮੈਂਟ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸੰਵਿਧਾਨ ਦੇ ਮੁੱਲਾਂ ਨੂੰ ਆਪਣੇ ਜੀਵਨ ਵਿਚ ਲਾਗੂ ਕਰਨ ਅਤੇ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ।