Wednesday, 22 July 2026

 

 

ਖ਼ਾਸ ਖਬਰਾਂ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼

 

ਜ਼ਿਲ੍ਹਾ ਪੁਲਿਸ ਨੇ ਖਮਾਣੋਂ ਵਿਖੇ ਹੋਏ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾਈ - ਡਾ. ਰਵਜੋਤ ਗਰੇਵਾਲ

ਅੰਨ੍ਹੇ ਕਤਲ ਕੇਸ ਵਿੱਚ ਸ਼ਾਮਲ 02 ਕਥਿਤ ਦੋਸ਼ੀਆਂ ਨੂੰ ਪੁਲਿਸ ਨੇ ਕੀਤਾ ਕਾਬੂ

Crime News Punjab, Punjab Police, Police, Crime News, Fatehgarh Sahib Police, Fatehgarh Sahib

Web Admin

Web Admin

5 Dariya News

ਫ਼ਤਹਿਗੜ੍ਹ ਸਾਹਿਬ , 18 Nov 2024

Last updated on: Nov 18, 2024, 00:00 IST

ਬੀਤੀ 14 ਨਵੰਬਰ ਨੂੰ ਥਾਣਾ ਖਮਾਣੋਂ ਦੇ ਪਿੰਡ ਜਟਾਣਾ ਨੀਵਾਂ ਦੇ ਡੇਰਾ ਬਾਬਾ ਹਰੀ ਸਿੰਘ ਜੀ ਦੀ ਸਮਾਧ ਕੋਲ ਪਈ ਅਣਪਛਾਤੀ ਲਾਸ਼ ਦੇ ਕਤਲ ਕੇਸ ਦੀ ਗੁੱਥੀ ਜ਼ਿਲ੍ਹਾ ਪੁਲਿਸ ਨੇ ਹੱਲ ਕਰਕੇ ਕਤਲ ਵਿੱਚ ਸ਼ਾਮਲ 02 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ। 

ਉਨ੍ਹਾਂ ਦੱਸਿਆ ਕਿ ਅਣਪਛਾਤੀ ਲਾਸ਼ ਜਿਸ ਦੀ ਪਹਿਚਾਣ ਨਹੀਂ ਹੋ ਰਹੀ ਸੀ, ਬਾਰੇ ਸੂਚਨਾ ਮਿਲਣ ਤੇ ਪੁਲਿਸ ਨੇ ਐਸ.ਪੀ (ਜਾਂਚ) ਰਾਕੇਸ਼ ਯਾਦਵ ਦੀ ਅਗਵਾਈ ਹੇਠ ਡੀਐਸ.ਪੀ. ਖਮਾਣੋਂ ਰਮਿੰਦਰ ਸਿੰਘ ਕਾਹਲੋਂ ਅਤੇ ਮੁੱਖ ਥਾਣਾ ਅਫਸਰ ਖਮਾਣੋਂ ਦੀ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ। ਡਾ: ਰਵਜੋਤ ਗਰੇਵਾਲ ਨੇ ਦੱਸਿਆ ਕਿ ਸਪੈਸ਼ਲ ਟੀਮ ਨੇ ਟੈਕਨੀਕਲ, ਡਿਜੀਟਲ ਅਤੇ ਫੋਰੈਂਸਿਕ ਵੇਰਵੇ ਇੱਕਤਰ ਕਰਕੇ ਮ੍ਰਿਤਕ ਦੀ ਪਹਿਚਾਣ ਦਾ ਪਤਾ ਲਗਾਇਆ। 

ਉਨ੍ਹਾਂ ਦੱਸਿਆ ਕਿ ਲਾਸ਼ ਦੀ ਪਹਿਚਾਣ ਤੋਂ ਮ੍ਰਿਤਕ ਦਾ ਨਾਮ ਸੁੰਦਰ ਕੁਮਾਰ ਉਰਫ ਸੁਨੀਲ ਪੁੱਤਰ ਦੇਵ ਰਾਮ ਵਾਸੀ ਪਲਵਰਾ, ਥਾਣਾ ਥਰਾਲੀ, ਜ਼ਿਲ੍ਹਾ ਚਮੇਲੀ ਉਤਰਾਖੰਡ, ਜਿਸ ਦੀ ਉਮਰ ਕਰੀਬ 30 ਸਾਲ ਸੀ ਅਤੇ ਉਹ ਹਾਲ ਵਾਸੀ ਮਕਾਨ ਮਾਲਕ ਕਿਰਾਏਦਾਰ ਬਲਜੀਤ ਸਿੰਘ ਸੈਕਟਰ 57 ਐਮ.ਓ/03184 ਐਸ.ਏ.ਐਸ. ਨਗਰ ਪਾਇਆ ਗਿਆ। ਪੁਲਿਸ ਟੀਮ ਨੇ ਮੌਕੇ ਤੇ ਜਾ ਕੇ ਮੌਕੇ ਦੀ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਕੀਤੀ ਅਤੇ ਤਕਨੀਕੀ ਵਿੰਗ ਤੇ ਫੋਰੈਂਸਿਕ ਟੀਮ ਵੱਲੋਂ ਸਬੂਤ ਇਕੱਤਰ ਕੀਤੇ ਗਏ। 

ਉਨ੍ਹਾਂ ਦੱਸਿਆ ਕਿ ਲਾਸ਼ ਦੀ ਸ਼ਨਾਖਤ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਖੇ ਰਖਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਲਾਸ਼ ਦੀਆਂ ਫੋਟੋਆਂ ਅਖ਼ਬਾਰਾਂ ਤੇ ਸ਼ੋਸ਼ਲ ਮੀਡੀਆ ਤੇ ਵੀ ਪਾਈਆਂ ਗਈਆਂ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਨੂੰ ਬੁਲਾ ਕੇ ਲਾਸ਼ ਦੀ ਸ਼ਨਾਖਤ ਕਰਵਾਈ। ਮ੍ਰਿਤਕ ਸੁੰਦਰ ਕੁਮਾਰ ਉਰਫ ਸੁਨੀਲ ਦੇ ਭਰਾ ਹੀਰਾ ਰਾਮ ਨੇ ਪੁਲਿਸ ਨੂੰ ਬਿਆਨ ਦਿੱਤਾ ਕਿ ਇਹ ਲਾਸ਼ ਉਸ ਦੇ ਭਰਾ ਸੁੰਦਰ ਕੁਮਾਰ ਉਰਫ ਸੁਨੀਲ ਦੀ ਹੈ। 

ਉਸ ਨੇ ਦੱਸਿਆ ਕਿ ਮ੍ਰਿਤਕ ਮੋਹਾਲੀ ਵਿਖੇ ਠੇਕੇਦਾਰ ਅਜੈ ਯਾਦਵ ਕੋਲ ਕੈਟਰਿੰਗ ਦਾ ਕੰਮ ਕਰਦਾ ਸੀ। ਮ੍ਰਿਤਕ ਦੇ ਭਰਾ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਮ੍ਰਿਤਕ ਸੁੰਦਰ ਕੁਮਾਰ ਉਰਫ ਸੁਨੀਲ ਦੇ ਠੇਕੇਦਾਰ ਅਜੈ ਯਾਦਵ ਦੀ ਭੈਣ ਨਾਲ ਪ੍ਰੇਮ ਸਬੰਧ ਸਨ। ਜਿਸ ਦੀ ਰੰਜਿਸ਼ ਕਾਰਨ ਠੇਕੇਦਾਰ ਅਜੈ ਯਾਦਵ ਪੁੱਤਰ ਧਰਿੰਦਰ ਯਾਦਵ ਵਾਸੀ ਮਕਾਨ ਨੰਬਰ 40 ਸਾਹੀ ਮਾਜਰਾ ਫੇਸ 5 ਮੋਹਾਲੀ, ਥਾਣਾ ਫੇਸ-01 ਮੋਹਾਲੀ ਜ਼ਿਲ੍ਹਾ ਮੋਹਾਲੀ ਹਾਲ ਅਬਾਦ ਪਿੰਡ ਮੋਤੀਪੁਰ ਥਾਣਾ ਬਰੀਆ ਜ਼ਿਲ੍ਹਾ ਪੱਛਮੀ ਚੰਪਾਰਨ (ਬਿਹਾਰ) ਨੇ ਸੁੰਦਰ ਕੁਮਾਰ ਉਰਫ ਸੁਨੀਲ ਦਾ ਕਤਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨ ਤੇ ਠੇਕੇਦਾਰ ਅਜੈ ਯਾਦਵ ਅਤੇ ਅਨੰਦ ਚੁਰਸੀਆ ਦੇ ਖਿਲਾਫ ਥਾਣਾ ਖਮਾਣੋਂ ਵਿਖੇ ਧਾਰਾ 103, 3 (5) ਬੀ.ਐਨ.ਐਸ. ਅਧੀਨ ਮਿਤੀ 17-11-2024 ਨੂੰ ਮੁਕੱਦਮਾ ਨੰਬਰ 109 ਦਰਜ਼ ਕੀਤਾ ਸੀ। 

ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਪੁਲਿਸ ਤਫਤੀਸ਼ ਦੌਰਾਨ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੇ ਛਾਪੇ ਮਾਰੇ ਗਏ ਅਤੇ ਕਥਿਤ ਦੋਸ਼ੀ ਅਜੈ ਯਾਦਵ ਠੇਕੇਦਾਰ ਪੁੱਤਰ ਧਰਿੰਦਰ ਯਾਦਵ ਵਾਸੀ ਮਕਾਨ ਨੰਬਰ 40, ਸਾਹੀ ਮਾਜਰਾ ਫੇਸ 5 ਮੋਹਾਲੀ, ਥਾਣਾ ਫੇਸ-01 ਮੋਹਾਲੀ ਜ਼ਿਲ੍ਹਾ ਮੋਹਾਲੀ ਅਤੇ ਅਨੰਦ ਚਾਰਸੀਆ ਪੁੱਤਰ ਵਿਜੈ ਚਾਰਸੀਆ ਮਕਾਨ ਨੰਬਰ 40 ਸਾਹੀ ਮਾਜਰਾ ਫੇਸ 5 ਮੋਹਾਲੀ, ਥਾਣਾ ਫੇਸ-01 ਮੋਹਾਲੀ ਜ਼ਿਲ੍ਹਾ ਮੋਹਾਲੀ ਹਾਲ ਅਬਾਦ ਪਿੰਡ ਮੋਤੀਪੁਰ ਥਾਣਾ ਬਰੀਆ ਜ਼ਿਲ੍ਹਾ ਪੱਛਮੀ ਚੰਪਾਰਨ (ਬਿਹਾਰ) ਨੂੰ ਗ੍ਰਿਫਤਾਰ ਕਰਕੇ ਕਤਲ ਵਿੱਚ ਵਰਤਿਆ ਗਿਆ ਬੁਲਟ ਮੋਟਰ ਸਾਇਕਲ ਨੰਬਰ ਪੀ.ਬੀ.-65-ਬੀ.ਡੀ.-8507 ਬਰਾਮਦ ਕੀਤਾ ਗਿਆ ਅਤੇ ਮਿਤੀ 18-11-2024 ਨੂੰ ਇੱਕ ਕਾਲੀ ਜੈਕਟ, ਇੱਕ ਚਾਕੂ, ਇੱਕ ਰੱਸੀ, 02 ਮੋਬਾਇਲ ਅਤੇ ਇੱਕ ਕਾਲੇ ਰੰਗ ਦੀ ਨੋਆਇਸ ਕੰਪਨੀ ਦੀ ਸਮਾਰਟ ਵਾਚ ਬਰਾਮਦ ਕੀਤੀ ਗਈ।

 ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਤੋਂ ਕੀਤੀ ਸਖਤੀ ਨਾਲ ਪੁੱਛਗਿੱਛ ਦੌਰਾਨ ਉਨ੍ਹਾਂ ਦੱਸਿਆ ਕਿ ਉਹ ਮਿਤੀ 13.11.2024 ਨੂੰ ਮ੍ਰਿਤਕ ਸੁੰਦਰ ਕੁਮਾਰ ਨੂੰ ਲੈ ਕੇ ਗਏ ਸਨ ਅਤੇ ਉਸ ਨੂੰ ਮੋਟਰ ਸਾਇਕਲ ਤੇ ਘੁਮਾਉਂਦੇ ਰਹੇ ਤੇ ਹਨੇਰਾ ਹੋਣ ਦੀ ਉਡੀਕ ਕਰਦੇ ਰਹੇ। ਕਥਿਤ ਦੋਸ਼ੀਆਂ ਨੇ ਮੰਨਿਆਂ ਕਿ ਹਨੇਰਾ ਹੋਣ ਤੇ ਉਨ੍ਹਾਂ ਮ੍ਰਿਤਕ ਸੁੰਦਰ ਕੁਮਾਰ ਦਾ ਰੱਸੀ ਨਾਲ ਗਲਾ ਘੁੱਟ ਕੇ ਅਤੇ ਚਾਕੂ ਨਾਲ ਗਲ ਤੇ ਕੱਟ ਲਗਾ ਕੇ ਕਤਲ ਕਰ ਦਿੱਤਾ ਸੀ। 

ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।

 

Tags: Crime News Punjab , Punjab Police , Police , Crime News , Fatehgarh Sahib Police , Fatehgarh Sahib

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD