Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਪੰਜਾਬੀ ਫ਼ਿਲਮ ‘ਆਪਣੇ ਘਰ ਬੇਗਾਨੇ’ ਲੈ ਕੇ ਆ ਰਿਹਾ ਬਲਰਾਜ ਸਿਆਲ

 Pollywood, Entertainment, Actress, Cinema, Punjabi Films, Movie, Balraj Siyal

Web Admin

Web Admin

5 Dariya News

ਚੰਡੀਗੜ੍ਹ , 11 Nov 2024

Last updated on: Nov 11, 2024, 00:00 IST

ਬਲਰਾਜ ਸਿਆਲ ਪੰਜਾਬੀ ਕਾਮੇਡੀ ਖੇਤਰ ਦਾ ਇੱਕ ਜਾਣਿਆ ਪਛਾਣਿਆ ਨਾਂ ਹੈ ਜਿਸਨੇ ਅੰਤਰਰਾਸ਼ਟਰੀ ਪੱਧਰ ਤੱਕ ਆਪਣੀ ਪਹਿਚਾਣ ਸਥਾਪਿਤ ਕੀਤੀ। ਵੇਖਿਆ ਜਾਵੇ ਤਾਂ ਉੱਘੇ ਕਮੇਡੀਅਨ ਕਪਲ ਸ਼ਰਮਾ ਤੋਂ ਬਾਅਦ ਬਲਰਾਜ ਸਿਆਲ ਇੱਕ ਉਹ ਕਲਾਕਾਰ ਹੈ ਜਿਸਨੇ ਨੈਸ਼ਨਲ ਟੈਲੀਵਿਜ਼ਨ ਉੱਪਰ ਆਪਣਾ ਵੱਖਰਾ ਰੁਤਬਾ ਕਾਇਮ ਕੀਤਾ। 

ਬਲਰਾਜ ਸਿਆਲ ਜਿੱਥੇ ਇਕ ਚੰਗਾ ਕਮੇਡੀਅਨ ਹੈ, ਉੱਥੇ ਇੱਕ ਸੁਲਝਿਆ ਹੋਇਆ ਸਮਾਜਿਕ ਤੱਥਾਂ ਨੂੰ ਲੈ ਕੇ ਚੱਲਣ ਵਾਲਾ ਵਧੀਆ ਲੇਖਕ ਵੀ ਹੈ ਉਸਨੇ ਅਨੇਕਾਂ ਫਿਲਮਾਂ ਲਈ ਡਾਇਲਾਗ ਲਿਖੇ ਅਤੇ ਹੁਣ ਉਹ ਬਤੌਰ ਲੇਖਕ ਅਤੇ ਡਾਇਰੈਕਟਰ ਆਪਣੀ ਪਹਿਲੀ ਫਿਲਮ ਆਪਣੇ ਘਰ ਬਿਗਾਨੇ ਲੈ ਕੇ ਆ ਰਿਹਾ ਹੈ।ਇਸ ਫਿਲਮ ਦਾ ਟ੍ਰੇਲਰ ਦੱਸ ਰਿਹਾ ਹੈ ਕਿ ਇਹ ਫਿਲਮ ਪਰਿਵਾਰਾਂ ਅਤੇ ਰਿਸ਼ਤਿਆਂ ਦੀ ਕਹਾਣੀ ਹੈ। ਅਜਿਹੇ ਖੂਬਸੂਰਤ ਮੁੱਦੇ ਤੇ ਫਿਲਮ ਬਣਾਉਣਾ ਆਪਣੇ ਆਪ ਵਿੱਚ ਮਾਣ ਵਾਲੀ ਗੱਲ ਹੈ।ਇਸ ਫਿਲਮ ਨਾਲ ਬਲਰਾਜ ਪੰਜਾਬੀ ਸਿਨਮੇ ਖੇਤਰ ਵਿੱਚ ਵੀ ਆਪਣੀਆਂ ਅਮਿਟ ਪੈੜਾਂ ਪਾਵੇਗਾ। 

ਪੰਜਾਬ ਦੇ ਜਲੰਧਰ ਸ਼ਹਿਰ ਤੇ ਜਮਪਲ ਬਲਰਾਜ ਸਿਆਲ ਨੇ ਆਪਣੀ ਮੁੱਢਲੀ ਪੜ੍ਹਾਈ ਅਤੇ ਗ੍ਰੈਜੂਏਸ਼ਨ ਜਲੰਧਰ ਤੋਂ ਹੀ ਕੀਤੀ ਇਸੇ ਦੌਰਾਨ ਉਹ ਰੰਗ ਮੰਚ ਸਰਗਰਮੀਆਂ ਨਾਲ ਜੁੜ ਗਿਆ ਅਤੇ ਆਪਣੇ ਅੰਦਰ ਕਲਾ ਦੇ ਬੀਜ ਨੂੰ ਵੱਧਦਾ ਫੁੱਲਦਾ ਰੱਖਿਆ । 

ਰੰਗ ਮੰਚ ਕਰਦਿਆਂ ਕਰਦਿਆਂ ਬਲਰਾਜ ਕਾਮੇਡੀ ਦੇ ਖੇਤਰ ਵੱਲ ਤੁਰਿਆ ਜਿੱਥੇ ਉਸਨੇ ਆਪਣੇ ਸਕੂਲੀ ਕਾਲਜ ਪੱਧਰ ਤੇ ਇੱਕ ਵੱਖਰੀ ਪਹਿਚਾਣ ਬਣਾਈ ਇਹ ਪਹਿਚਾਣ ਉਸਨੂੰ ਐਮ ਐਚ ਵੰਨ ਦੇ ਪ੍ਰੋਗਰਾਮ ਹੱਸਦੇ ਹਸਾਉਂਦੇ ਰਹੋ ਦੇ ਮੰਚ ਤੱਕ ਲੈ ਗਈ ਜਿੱਥੇ ਉਹ ਜੇਤੂ ਕਰਾਰ ਹੋ ਕੇ ਅੱਗੇ ਵਧਣ ਵਿੱਚ ਸਫਲ ਹੋਇਆ ਇਸ ਤੋਂ ਅੱਗੇ ਵੱਧਦਿਆਂ ਬਲਰਾਜ ਸਿਆਲ ਨੇ ਨੈਸ਼ਨਲ ਟੈਲੀਵਿਜ਼ਨ ਦੇ ਵੱਖ-ਵੱਖ ਚੈਨਲਾਂ ਰਾਹੀਂ ਆਪਣੀ ਪਹਿਚਾਣ ਨੂੰ ਗੁੜੀ ਕਰਨ ਲਈ ਅਨੇਕਾਂ ਸੰਘਰਸ਼ ਅਤੇ ਤਜਰਬਿਆਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਇਆ। 

ਉਸਨੇ ਸੋਨੀ, ਜੀ, ਸਬ, ਕਲਰਜ਼ ਅਤੇ ਸਟਾਰ ਚੈਨਲਾਂ ਦੇ ਅਨੇਕਾਂ ਰਿਆਲਟੀ ਸ਼ੋਆਂ ਚ ਖਤਰੋਂ ਕੇ ਖਿਲਾੜੀ, ਕਾਮੇਡੀ ਸਰਕਸ, ਐਂਟਰਟੇਨ ਕੀ ਰਾਤ, ਲਾਫਟਰ ਚੈਲੇਂਜ, ਵਰਗੇ ਰਿਐਲਿਟੀ ਸ਼ੋਆਂ ਦੇ ਵਿੱਚ ਸ਼ਮੂਲੀਅਤ ਕੀਤੀ।ਕਪਲ ਸ਼ਰਮਾ ਤੋਂ ਬਾਅਦ ਬਲਰਾਜ ਸਿਆਲ ਪੰਜਾਬ ਦਾ ਉਹ ਦੂਸਰਾ ਕਲਾਕਾਰ ਸੀ ਜਿਸ ਨੇ ਨੈਸ਼ਨਲ ਟੈਲੀਵਿਜ਼ਨ ਦੇ ਵੱਡੇ ਵੱਡੇ ਰਿਐਲਿਟੀ ਸੋਅਜ਼ ਦਾ ਹਿੱਸਾ ਬਣ ਕੇ ਜੇਤੂ ਰਿਹਾ। 

ਬਲਰਾਜ ਸਿਆਲ ਜਿੱਥੇ ਇੱਕ ਚੰਗਾ ਕਾਮੇਡੀਅਨ ਹੈ ਉੱਥੇ ਇੱਕ ਸੁਲਝਿਆ ਹੋਇਆ ਸਮਾਜਿਕ ਸਰੋਕਾਰਾਂ ਨਾਲ ਜੁੜਿਆ ਹੋਇਆ ਵਧੀਆ ਲੇਖਕ ਵੀ ਹੈ। ਫਿਲਮਾਂ ਵੱਲ ਕਦਮ ਵਧਾਉਦਿਆਂ ਬਲਰਾਜ ਸਿਆਲ ਨੇ ਪਹਿਲੀ ਪੰਜਾਬੀ ਫਿਲਮ ਸਰਦਾਰ ਜੀ ਲਈ ਡਾਇਲੋਗ ਲਿਖੇ ਇਸ ਤੋਂ ਬਾਅਦ ਫਿਲਮ ਅੰਮ੍ਰਿਤਸਰੀਆ, ਕਪਤਾਨ, ਜਿੰਦੂਆ ਫਿਲਮਾਂ ਲਈ ਵੀ ਕੰਮ ਕੀਤਾ। 

ਬਤੌਰ ਅਦਾਕਾਰ ਉਹ ਜੱਟ ਬੋਇਜ ਫਿਲਮ ਰਾਹੀਂ ਪਰਦੇ ਤੇ ਨਜ਼ਰ ਆਇਆ। ਇੰਨੀ ਦਿਨੀ ਬਲਰਾਜ ਸਿਆਲ ਬਤੌਰ ਲੇਖਕ ਨਿਰਮਾਤਾ ਅਤੇ ਨਿਰਦੇਸ਼ਕ ਆਪਣੀ ਫਿਲਮ ਆਪਣੇ ਘਰ ਬਿਗਾਨੇ ਲੈ ਕੇ ਆ ਰਿਹਾ ਹੈ ਜਿਸ ਤੇ ਉਹ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਿਹਾ

ਸੀ ਇਹ ਫਿਲਮ ਉਸਦੀ ਜ਼ਿੰਦਗੀ ਦਾ ਇੱਕ ਬਹੁਤ ਹਸੀਨ ਸੁਫਨਾ ਹੈ ਜਿਸ ਨੂੰ ਪੂਰਾ ਕਰਨ ਉਹ ਦਿਨ ਰਾਤ ਵਾਹ ਲਾ ਰਿਹਾ ਹੈ। ਬਲਰਾਜ ਨੇ ਦੱਸਿਆ ਕਿ ਇਹ ਫਿਲਮ ਆਮ ਪੰਜਾਬੀ ਫਿਲਮਾਂ ਨਾਲੋਂ ਬਿਲਕੁਲ ਵੱਖਰੇ ਕਿਸਮ ਦੀ ਫਿਲਮ ਹੈ ਜੋ ਹਰ ਉਮਰ ਵਰਗ ਦੇ ਦਰਸ਼ਕਾਂ ਦੇ ਦਿਲਾਂ ਨੂੰ ਟੁੰਬੇਗੀ।

ਦਾਦੇ ਅਤੇ ਪੋਤੇ ਦੇ ਖੂਬਸੂਰਤ ਅਤੇ ਸਦੀਵੀਂ ਰਿਸ਼ਤੇ ਦੁਆਲੇ ਬੁਣੀ ਗਈ ਇਹ ਫਿਲਮ ਤੇਜ਼ੀ ਨਾਲ ਬਦਲ ਰਹੇ ਅਜੌਕੇ ਰਿਸ਼ਤਿਆਂ ਦੀ ਕਹਾਣੀ ਹੈ।ਇਹ ਫਿਲਮ ਰਿਸ਼ਤਿਆਂ ਵਿੱਚ ਤੇਜ਼ੀ ਨਾਲ ਆ ਰਹੇ ਬਦਲਾਅ ਦੀ ਕਹਾਣੀ ਹੈ। ਫਿਲਮ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਦਿੱਗਜ

ਅਦਾਕਾਰ ਯੋਗਰਾਜ ਸਿੰਘ ਮੁਤਾਬਕ “ਰਜਨੀ” ਫ਼ਿਲਮ ਤੋਂ ਬਾਅਦ ਦਰਸ਼ਕ ਇਸ ਵਿੱਚ ਉਹਨਾਂ ਨੂੰ ਇੱਕ ਵੱਖਰੇ ਤੇ ਦਮਦਾਰ ਕਿਰਦਾਰ ਵਿੱਚ ਦੇਖਣਗੇ। 

“ਗੈਂਗ ਆਫ਼ ਫਿਲਮ ਮੇਕਰਸ” ਦੇ ਬੈਨਰ ਹੇਠ ਬਣੀ ਨਿਰਮਾਤਾ ਪਰਮਜੀਤ ਸਿੰਘ, ਆਕਾਸ਼ਦੀਪ ਤੇ ਗਗਨਦੀਪ ਚਾਲੀ ਦੀ ਇਸ ਫ਼ਿਲਮ ਦੇ ਕਰੇਟਿਵ ਨਿਰਦੇਸ਼ਕ ਦਵਿੰਦਰ ਸਿੰਘ ਹਨ। ਫਿਲਮ ਦਾ ਮਿਊਜ਼ਿਕ ਗੋਲਡ ਬੁਆਏਜ, ਜੱਸੀ ਕਟਿਆਲ ਅਤੇ ਗੁਰਮੋਹ ਨੇ ਤਿਆਰ

ਕੀਤਾ ਹੈ। 

ਫਿਲਮ ਲਈ ਗੀਤ ਅਬੀਰ, ਗੁਰਜੀਤ ਖੋਸਾ, ਵਿੰਦਰ ਨੱਥੂਮਾਜਰਾ ਨੇ ਲਿਖੇ ਹਨ। ਇਹਨਾਂ ਗੀਤਾਂ ਨੂੰ ਨਿੰਜਾ, ਨਵਰਾਜ ਹੰਸ, ਕਮਲ ਖਾਨ, ਮਾਸ਼ਾ ਅਲੀ, ਸਿਮਰਨ ਚੌਧਰੀ ਅਤੇ ਅੰਬਰ ਵਸ਼ਿਸ਼ਟ ਨੇ ਦਿੱਤੀ ਹੈ। ਬਲਰਾਜ ਮੁਤਾਬਾਕ ਉਹ ਬਚਪਨ ਤੋਂ ਸਿਨਮਾ ਦਾ ਵਿਿਦਆਰਥੀ

ਹੈ। 

ਉਹ ਹਮੇਸ਼ਾ ਹੀ ਸਿਨਮਾ ਰਾਹੀਂ ਸਮਾਜਿਕ ਮੁੱਦਿਆਂ ਦੀ ਗੱਲ ਕਰਨਾ ਚਾਹੁੰਦਾ ਸੀ। ਹੁਣ ਮੌਕਾ ਮਿਲਣ ‘ਤੇ ਉਹ ਉਹ ਆਪਣਾ ਸਿਨਮਾ ਪੇਸ਼ ਕਰਨ ਜਾ ਰਿਹਾ ਹੈ। ਇਹ ਉਹ ਸਿਨਮਾ ਹੋਵੇਗਾ ਜੋ ਦਰਸ਼ਕਾਂ ਦਾ ਸਿਰਫ ਮਨੋਰੰਜਨ ਹੀ ਨਹੀਂ ਕਰੇਗਾ ਬਲਕਿ ਉਹਨਾਂ ਨੂੰ ਆਪਣੇ ਸਮਾਜ, ਸੱਭਿਆਚਾਰ ਤੇ ਰਿਸ਼ਤਿਆਂ ਪ੍ਰਤੀ ਜਾਗਰੂਕ ਵੀ ਕਰੇਗਾ।

 

Tags: Pollywood , Entertainment , Actress , Cinema , Punjabi Films , Movie , Balraj Siyal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD