Wednesday, 22 July 2026

 

 

ਖ਼ਾਸ ਖਬਰਾਂ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ

 

ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਮੋਬਾਇਲ ਟਾਵਰਾਂ ਦੇ ਸਾਮਾਨ ਦੀਆਂ 34 ਤੋਂ ਵੱਧ ਚੋਰੀਆਂ ਵਿੱਚ ਸ਼ਾਮਲ ਅੰਤਰਰਾਜੀ ਚੋਰ ਗਿਰੋਹ ਦੇ 6 ਮੈਂਬਰ ਗ੍ਰਿਫਤਾਰ

Crime News Punjab, Punjab Police, Police, Crime News, Sangrur Police, Sangrur

Web Admin

Web Admin

5 Dariya News

ਸੰਗਰੂਰ , 29 Oct 2024

Last updated on: Oct 29, 2024, 00:00 IST

ਐਸ.ਐਸ.ਪੀ ਸੰਗਰੂਰ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ, ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਮੋਬਾਇਲ ਟਾਵਰਾਂ ਤੋਂ ਆਰ.ਆਰ.ਯੂ. ਅਤੇ ਹੋਰ ਇਲੈਕਟ੍ਰਾਨਿਕ ਡਿਵਾਇਸ ਆਦਿ ਸਮਾਨ ਦੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 06 ਮੈਬਰਾਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਕੋਲ਼ੋਂ ਇੱਕ ਦੇਸੀ ਪਿਸਤੌਲ 315 ਬੋਰ ਸਮੇਤ 3 ਜਿੰਦਾ ਰੌਂਦ 315 ਬੋਰ, ਇੱਕ ਦੇਸੀ ਪਿਸਤੌਲ 315 ਬੋਰ ਲੰਬੀ ਬੈਰਲ ਸਮੇਤ 3 ਜਿੰਦਾ ਰੌਂਦ 315 ਬੋਰ, ਦੋ ਗੱਡੀਆਂ HR-26AE-8880 ਮਾਰਕਾ ਸਕਾਰਪਿਓ ਤੇ DL-9-CAD-6065 ਮਾਰਕਾ ਸਵਿਫਟ ਡਿਜਾਇਰ ਬਿਨਾ ਕਾਗਜਾਤ ਅਤੇ ਚੋਰੀ ਸੁਦਾ ਨੋਕੀਆ ਕੰਪਨੀ ਦੇ 24RRU(4G) ਅਤੇ 87+64 ਕਿੱਲੋ ਆਪਟੀਕਲ ਫਾਇਬਰ ਤਾਰ ਦੀ ਬ੍ਰਾਮਦਗੀ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਰੁੱਧ ਮਿਤੀ 26-10-2024 ਨੂੰ ਬੀ.ਐਨ.ਐਸ. ਦੀ ਧਾਰਾ 303(2), 317(2) ਅਤੇ 25/54/59  ਆਰਮਜ ਐਕਟ ਤਹਿਤ ਮੁਕੱਦਮਾ ਨੰ: 148 ਥਾਣਾ ਸਿਟੀ ਸੁਨਾਮ ਦਰਜ ਰਜਿਸਟਰ ਕੀਤਾ ਗਿਆ। ਐਸ.ਐਸ.ਪੀ. ਸਰਤਾਜ ਸਿੰਘ ਚਾਹਲ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਗਿਰੋਹ ਨੇ ਪੰਜਾਬ ਦੇ ਜ਼ਿਲ੍ਹਾ ਸੰਗਰੂਰ, ਪਟਿਆਲਾ, ਮਾਨਸਾ ਵਿੱਚ ਮੋਬਾਇਲ ਟਾਵਰਾਂ ਤੋਂ (RRU/AHEC) ਅਤੇ ਹੋਰ ਇਲੈਕਟ੍ਰਾਨਿਕ ਡਿਵਾਈਸ ਆਦਿ ਕਈ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। 

ਉਨ੍ਹਾਂ ਕਿਹਾ ਕਿ ਇਸ ਸਬੰਧੀ ਪਲਵਿੰਦਰ ਸਿੰਘ ਚੀਮਾਂ (ਕਪਤਾਨ ਪੁਲਿਸ ਇਨਵੈਸਟੀਗੇਸ਼ਨ) ਅਤੇ ਦਿਲਜੀਤ ਸਿੰਘ ਵਿਰਕ (ਉਪ ਕਪਤਾਨ ਪੁਲਿਸ ਇਨਵੈਸਟੀਗੇਸ਼ਨ) ਦੀ ਅਗਵਾਈ ਵਿੱਚ ਇੰਸਪੈਕਟਰ ਸੰਦੀਪ ਸਿੰਘ ਇੰਚਾਰਜ ਸੀ.ਆਈ.ਏ ਸੰਗਰੂਰ ਦੀ ਟੀਮ ਨੂੰ ਉਸ ਸਮੇਂ ਸਫਲਤਾ ਹਾਸਲ ਮਿਲੀ ਜਦੋ ਸੀ.ਆਈ.ਏ ਦੀ ਟੀਮ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਮੋਬਾਇਲ ਟਾਵਰਾਂ ਨੂੰ ਨਿਸ਼ਾਨਾ ਬਣਾ ਕੇ ਇਲੈਕਟ੍ਰਾਨਿਕ ਡਿਬਾਈਸ ਆਦਿ ਦੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚੋਰ ਗਿਰੋਹ ਦਾ ਪਰਦਾ ਫਾਸ਼ ਕੀਤਾ। 

ਐਸ.ਐਸ.ਪੀ. ਨੇ ਦੱਸਿਆ ਕਿ ਤਫਤੀਸ਼ ਦੌਰਾਨ ਦੋਸ਼ੀਆਨ ਦੀ ਪੁੱਛਗਿੱਛ ਤੋ ਬਾਅਦ ਮਿਤੀ 26.10.2024 ਨੂੰ ਇਸ ਮੁਕੱਦਮੇ ਵਿੱਚ ਵੀਰਪਾਲ ਸਿੰਘ ਉਰਫ ਵੀਰੂ ਉਰਫ ਵੀਰੂ ਮੈਂਬਰ ਪੁੱਤਰ ਧਰਮ ਸਿੰਘ ਵਾਸੀ ਮਾਡਲ ਟਾਊਨ 01 ਸ਼ੇਰੋਂ ਨੂੰ ਵੀ ਬਤੌਰ ਦੋਸ਼ੀ ਨਾਮਜ਼ਦ ਕੀਤਾ ਗਿਆ।

ਗ੍ਰਿਫਤਾਰ ਕੀਤੇ ਦੋਸ਼ੀਆਨ ਦਾ ਵੇਰਵਾ :

ਲੜੀ ਨੰ:

ਦੋਸੀਆਨ ਦਾ ਵੇਰਵਾ

ਬ੍ਰਾਮਦਗੀ

1.  ਲਵਪ੍ਰੀਤ ਸਿੰਘ ਉਰਫ ਆਂਡਾ ਪੁੱਤਰ ਕੇਵਲ ਸਿੰਘ ਵਾਸੀ ਮਾਡਲ ਟਾਊਨ ਨੰ 01, ਸ਼ੇਰੋ ਉਮਰ 26 ਸਾਲ

➢ 02 ਦੇਸੀ ਪਿਸਤੌਲ 315 ਬੋਰ ਸਮੇਤ 06 ਜਿੰਦਾ ਰੌਂਦ 315 ਬੋਰ

➢ 02 ਗੱਡੀਆਂ HR-26AE-8880 ਮਾਰਕਾ ਸਕਾਰਪਿਓ ਤੇ DL-9-CAD-6065 ਮਾਰਕਾ ਸਵਿਫਟ ਡਿਜਾਇਰ ਬਿਨਾ ਕਾਗਜਾਤ 

➢ ਚੋਰੀ ਸੁਦਾ ਨੋਕੀਆ ਕੰਪਨੀ ਦੇ 24 RRU (4G) 

➢ 151 ਕਿੱਲੋ ਆਪਟੀਕਲ ਫਾਇਬਰ ਤਾਰ 

2.  ਜਸ਼ਨਦੀਪ ਸਿੰਘ ਉਰਫ ਦੀਪੂ ਪੁੱਤਰ ਸਤਗੁਰ ਸਿੰਘ ਵਾਸੀ ਸ਼ੇਰੋ ਉਮਰ 22 ਸਾਲ 

3.  ਵਿੱਕੀ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਮਾਡਲ ਟਾਊਨ ਨੰ 01, ਸ਼ੇਰੋਂ  ਉਮਰ 23 ਸਾਲ

4.  ਗੁਰਸੇਵਕ ਸਿੰਘ ਉਰਫ ਪੀਟਰ ਪੁੱਤਰ ਗੁਰਪਾਲ ਸਿੰਘ ਵਾਸੀ ਸ਼ੇਰੋ ਉਮਰ 25 ਸਾਲ 

5.  ਬਲਕਾਰ ਸਿੰਘ ਉਰਫ ਜਾਮਾ ਪੁੱਤਰ ਚਮਕੌਰ ਸਿੰਘ ਵਾਸੀ ਮਾਡਲ ਟਾਊਨ ਨੰ 01 ਸ਼ੇਰੋ  ਉਮਰ 25 ਸਾਲ

6.  ਵੀਰਪਾਲ ਸਿੰਘ ਉਰਫ ਵੀਰੂ ਉਰਫ ਵੀਰੂ ਮੈਂਬਰ ਪੁੱਤਰ ਧਰਮ ਸਿੰਘ ਵਾਸੀ ਮਾਡਲ ਟਾਊਨ 01 ਸ਼ੇਰੋਂ ਉਮਰ 34 ਸਾਲ 

ਗ੍ਰਿਫਤਾਰ ਕੀਤੇ ਦੋਸੀਆਂਨ ਦਾ ਸਾਬਕਾ ਰਿਕਾਰਡ:

01.ਲਵਪ੍ਰੀਤ ਸਿੰਘ ਉਰਫ ਆਡਾ ਪੁੱਤਰ ਕੇਵਲ ਸਿੰਘ ਵਾਸੀ ਮਾਡਲ ਟਾਊਨ ਨੰ 01, ਸੇਰੋਂ

➢ ਮੁਕੱਦਮਾ ਨੰ 04 ਮਿਤੀ 12.01.2018 ਅ/ਧ 61/1/14 ਐਕਸਾਇਜ ਐਕਟ ਥਾਣਾ ਚੀਮਾਂ

➢ ਮੁਕੱਦਮਾ ਨੰ 174 ਮਿਤੀ 07.08.2021 ਅ/ਧ 457,380,34 ਹਿੰ.ਡੰ ਥਾਣਾ ਸਿਟੀ ਸੁਨਾਮ

➢ ਮੁਕੱਦਮਾ ਨੰ 31 ਮਿਤੀ 05.05.2021 ਅ/ਧ 25 ਆਰਮਜ ਐਕਟ ਥਾਣਾ ਚੀਮਾਂ 

02.ਵਿੱਕੀ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਮਾਡਲ ਟਾਊਨ ਨੰ 01, ਸ਼ੇਰੋ

➢ ਮੁਕੱਦਮਾ ਨੰ 116 ਮਿਤੀ 20.07.2024 ਅ/ਧ 379 ਥਾਣਾ ਝਨੀਰ ਜਿਲ੍ਹਾ ਮਾਨਸਾ   

03.ਬਲਕਾਰ ਸਿੰਘ ਉਰਫ ਜਾਮਾ ਪੁੱਤਰ ਚਮਕੌਰ ਸਿੰਘ ਵਾਸੀ ਮਾਡਲ ਟਾਊਨ ਨੰ 01 ਸ਼ੇਰੋ

➢ ਮੁਕੱਦਮਾ ਨੰ 116 ਮਿਤੀ 20.07.2024 ਅ/ਧ 379 ਥਾਣਾ ਝਨੀਰ ਜਿਲ੍ਹਾ ਮਾਨਸਾ

➢ ਮੁਕੱਦਮਾ ਨੰ 04 ਮਿਤੀ 12.01.2018 ਅ/ਧ 61/1/14 ਐਕਸਾਇਜ ਐਕਟ ਥਾਣਾ ਚੀਮਾਂ

 

Tags: Crime News Punjab , Punjab Police , Police , Crime News , Sangrur Police , Sangrur

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD