Thursday, 04 June 2026

 

 

ਖ਼ਾਸ ਖਬਰਾਂ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ ਅਜੀਤਪਾਲ ਸਿੰਘ ਕੋਹਲੀ ਵੱਲੋਂ ਲੀਲਾ ਭਵਨ ਤੋਂ ਥਾਪਰ ਚੌਂਕ ਤੱਕ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੜਕ ਲੋਕਾਂ ਨੂੰ ਸਮਰਪਿਤ ਦੋ ਰੋਜ਼ਾ “ਐਡਵਾਂਸਡ ਟੈਕਨੋਲੋਜੀਕਲ ਇੰਟਰਵੈਨਸ਼ਨ ਇਨ ਸਮਾਰਟ ਫਾਰਮਿੰਗ” ਵਰਕਸ਼ਾਪ ਦਾ ਆਯੋਜਨ ਰਾਜਨੀਤਿਕ ਪਾਰਟੀਆਂ ਨੂੰ ਐਸ.ਆਈ.ਆਰ. ਦੇ ਸੋਧੇ ਹੋਏ ਸ਼ਡਿਊਲ ਬਾਰੇ ਜਾਣੂ ਕਰਵਾਇਆ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਜਥੇਬੰਦੀ ਵੱਲੋਂ ਡਾ. ਬਲਵੀਰ ਸਿੰਘ ਨਾਲ ਕੀਤੀ ਗਈ ਮੀਟਿੰਗ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇ : ਵਧੀਕ ਡਿਪਟੀ ਕਮਿਸ਼ਨਰ ਨਾਇਬ ਸਿੰਘ ਸੈਣੀ ਦੀ ‘ਗੋ ਗਲੋਬਲ’ ਅਪ੍ਰੋਚ ਨੂੰ ਮਿਲੀ ਨਵੀਂ ਰਫ਼ਤਾਰ

 

ਜ਼ਿਲਾ ਪੱਧਰੀ ਖੇਡਾਂ ਦੇ ਤੀਜੇ ਦਿਨ ਕਰਵਾਏ ਵੱਖ-ਵੱਖ ਮੁਕਾਬਲੇ

ਔਰਤਾਂ ਦੇ ਚੈੱਸ ਮੁਕਾਬਲੇ ਵਿੱਚ ਸੁਨੀਤਾ ਰਾਣੀ ਅਤੇ ਮਰਦਾਂ ਦਾ ਚੈਸ ਮੁਕਾਬਲਾ ਵਰਿੰਦਰ ਕੁਮਾਰ ਨੇ ਜਿੱਤਿਆ

Sports News, Khedan Watan Punjab Dia 2024, Khedan Watan Punjab Dia, Khedan Watan Punjab Diyan-2024, Khedan Watan Punjab Diyan Season 3, Fatehgarh Sahib

Web Admin

Web Admin

5 Dariya News

ਫਤਿਹਗੜ੍ਹ ਸਾਹਿਬ , 21 Sep 2024

Last updated on: Sep 21, 2024, 00:00 IST

“ਖੇਡਾਂ ਵਤਨ ਪੰਜਾਬ ਦੀਆਂ-2024”  ਦੇ ਜਿਲ੍ਹਾ ਪੱਧਰੀ ਮੁਕਾਬਲਿਆਂ ਦੇ ਤੀਜੇ ਦਿਨ  ਬੈਡਮਿੰਟਨ, ਗੱਤਕਾ, ਹੈਂਡਬਾਲ, ਐਥਲੈਟਿਕਸ, ਚੈੱਸ, ਨੈੱਟਬਾਲ, ਵੇਟ-ਲਿਫਟਿੰਗ, ਸਾਫਟਬਾਲ, ਫੁੱਟਬਾਲ, ਵਾਲੀਬਾਲ (ਸ਼ੂਟਿੰਗ) ਅਤੇ ਵਾਲੀਬਾਲ (ਸਮੈਸ਼ਿੰਗ) ਦੇ ਮੁਕਾਬਲੇ ਵੱਖ-ਵੱਖ ਉਮਰ ਵਰਗਾਂ ਵਿੱਚ ਕਰਵਾਏ ਗਏ। ਤੀਜੇ ਦਿਨ ਦੇ ਖੇਡ ਮੁਕਾਬਲਿਆਂ ਵਿੱਚ ਪੀਸੀਐਸ ਅਧਿਕਾਰੀ ਜਪਿੰਦਰ ਕੌਰ ਅਤੇ ਸਹਿਕਾਰਤਾ ਵਿਭਾਗ ਤੇ ਇੰਸਪੈਕਟਰ ਰੋਜਰ ਸ਼ਰਮਾ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ।

ਇਹ ਜਾਣਕਾਰੀ ਦਿੰਦਿਆਂ ਜਿਲਾ ਖੇਡ ਅਫਸਰ ਗੁਰਦੀਪ ਕੌਰ ਨੇ ਦੱਸਿਆ ਕਿ ਤੀਜੇ ਦਿਨ ਲੜਕੀਆਂ ਦੇ 17 ਸਾਲ ਉਮਰ ਵਰਗ ਦੀ 3 ਕਿ.ਮੀ. ਵਾਕ ਵਿੱਚ ਸੁਰਭੀ ਜੋਰਾ ਪਹਿਲੇ ,  ਪ੍ਰਭਨੂਰ ਕੌਰ ਦੂਜੇ  ਅਤੇ ਕਵਦੀਪ ਕੌਰ ਤੀਜੇ ਸਥਾਨ ਤੇ ਰਹੀ। ਜਦੋਂ ਕਿ ਮਰਦਾਂ ਦੇ 41 ਤੋਂ 50 ਸਾਲ ਉਮਰ ਵਰਗ ਦੀ ਤਿੰਨ ਕਿਲੋਮੀਟਰ ਵਾਕ ਵਿੱਚ ਜੋਗਿੰਦਰ ਪਾਲ ਪਹਿਲੇ ਰਵੀ ਕੁਮਾਰ ਤੇ ਲਖਬੀਰ ਸਿੰਘ ਤੀਜੇ ਸਥਾਨ ਤੇ ਰਹੇ।

 ਔਰਤਾਂ ਦੇ 21 ਸਾਲ ਉਮਰ ਵਰਗ ਦੀ ਪੰਜ ਕਿਲੋਮੀਟਰ ਵਾਕ ਵਿੱਚ ਅੰਤਿਮਾ ਰਾਣੀ ਪਹਿਲੇ ਜਸ਼ਨਪ੍ਰੀਤ ਕੌਰ ਦੂਜੇ ਤੇ ਸਿਮਰਨਜੀਤ ਕੌਰ ਤੀਜੇ ਸਥਾਨ ਤੇ ਰਹੀ। ਜ਼ਿਲਾ ਖੇਡ ਅਫਸਰ ਨੇ ਦੱਸਿਆ ਕਿ ਔਰਤਾਂ ਦੇ 21 ਸਾਲ ਉਮਰ ਵਰਗ ਵਿੱਚ 400 ਮੀਟਰ ਹਰਡਲ ਤੇ ਕਰਵਾਏ ਮੁਕਾਬਲੇ ਵਿੱਚ ਕੋਮਲ ਪਹਿਲੇ ਤੇ ਕਾਜਲ ਦੂਜੇ ਸਥਾਨ ਤੇ ਰਹੀ। ਲੜਕਿਆਂ ਦੇ 14 ਸਾਲ ਉਮਰ ਵਰਗ ਵਿੱਚ ਹੈਂਡਬਾਲ ਦੇ ਮੁਕਾਬਲੇ ਵਿੱਚ ਕੋਚਿੰਗ ਸੈਂਟਰ ਪੰਜੋਰੀਕਲਾਂ ਦੀ ਟੀਮ ਪਹਿਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਸ ਦੀ ਟੀਮ ਦੂਜੇ ਅਤੇ ਸੰਤ ਫਰੀਦ ਪਬਲਿਕ ਸਕੂਲ ਅਮਲੋਹ ਦੀ ਟੀਮ ਤੀਜੇ ਸਥਾਨ ਤੇ ਰਹੀ। 

ਜਦੋਂ ਕਿ ਲੜਕਿਆਂ ਦੇ 17 ਸਾਲ ਉਮਰ ਵਰਗ ਵਿੱਚ ਕਰਵਾਏ ਹੈਂਡਬਾਲ ਦੇ ਮੁਕਾਬਲੇ ਵਿੱਚ ਹੈਂਡਬਾਲ ਕੋਚਿੰਗ ਸੈਂਟਰ ਮੂਲੇਪੁਰ ਪਹਿਲੇ ਹੈਂਡਬਾਲ ਕੋਚਿੰਗ ਸੈਂਟਰ ਪੰਜੋਲੀ ਕਲਾਂ ਦੂਜੇ ਤੇ ਸਰਕਾਰੀ ਸੀਨੀਅਰ ਕੰਟਰੀ ਸਕੂਲ ਸਮਸਪੁਰ ਦੀ ਟੀਮ ਤੀਜੇ ਸਥਾਨ ਤੇ ਰਹੀ। ਔਰਤਾਂ ਦੇ 41 ਤੋਂ 50 ਸਾਲ ਉਮਰ ਵਰਗ ਵਿੱਚ ਕਰਵਾਏ ਚੈਸ ਮੁਕਾਬਲੇ ਵਿੱਚ ਸੁਨੀਤਾ ਰਾਣੀ ਪਹਿਲੇ ਲਖਬੀਰ ਕੌਰ ਦੂਜੇ ਤੇ ਮੋਨਿਕਾ ਸਾਹੀ ਤੀਜੇ ਨੰਬਰ ਤੇ ਰਹੀ। 

ਜਦੋਂ ਕਿ ਇਸੇ ਉਮਰ ਵਰਗ ਵਿੱਚ ਮਰਦਾਂ ਦੇ ਕਰਵਾਏ ਚੈਸ ਮੁਕਾਬਲੇ ਵਿੱਚ ਵਰਿੰਦਰ ਕੁਮਾਰ ਪਹਿਲੇ ਦੀਪਕ ਵਰਮਾ ਦੂਜੇ ਅਤੇ ਲਲਿਤ ਮੋਹਨ ਤੀਜੇ ਸਥਾਨ ਤੇ ਰਹੇ। ਲੜਕਿਆਂ ਦੇ 14 ਸਾਲ ਉਮਰ ਵਰਗ ਵਿੱਚ ਕਰਵਾਏ ਫੁਟਬਾਲ ਮੁਕਾਬਲੇ ਵਿੱਚ ਬਡਲਾ ਦੀ ਟੀਮ ਨੇ ਅਮਲੋ ਕਲੱਬ ਦੀ ਟੀਮ ਨੂੰ 3-1 ਦੇ ਫਰਕ ਨਾਲ ਹਰਾਇਆ।

ਜਦੋਂ ਕਿ ਇਸੇ ਉਮਰ ਵਰਗ ਦੇ ਦੂਜੇ ਮੁਕਾਬਲੇ ਵਿੱਚ ਫਤਿਹ ਸਿੰਘ ਅਕੈਡਮੀ ਫਤਿਹਗੜ੍ਹ ਸਾਹਿਬ ਦੀ ਟੀਮ ਨੇ ਸਰਦਾਰ ਸਲਾਣਾ ਦਾਰਾ ਸਿੰਘ ਸੀਨੀਅਰ ਸੈਕੈਂਡਰੀ ਸਕੂਲ ਸਲਾਣਾ ਦੀ ਟੀਮ ਨੂੰ 3-0 ਦੇ ਫਰਕ ਨਾਲ ਹਰਾ ਕੇ ਜੇਤੂ ਰਹੀ। ਫੁਟਬਾਲ ਦੇ ਇੱਕ ਹੋਰ ਮੁਕਾਬਲੇ ਵਿੱਚ ਬਾਬਾ ਬੁੱਧ ਦਾਸ ਜੀ ਫੁਟਬਾਲ ਅਕੈਡਮੀ ਬਸੀ ਪਠਾਣਾ ਦੀ ਟੀਮ ਨੇ ਸਰਕਾਰੀ ਹਾਈ ਸਕੂਲ ਰਜਿੰਦਰਗੜ੍ਹ ਦੀ ਟੀਮ ਨੂੰ 3-0 ਦੇ ਫਰਕ ਨਾਲ ਹਰਾਇਆ।

ਲੜਕੀਆਂ ਤੇ 21 ਸਾਲ ਉਮਰ ਵਰਗ ਵਿੱਚ ਕਰਵਾਏ ਵਾਲੀਬਾਲ ਦੇ ਮੁਕਾਬਲੇ ਵਿੱਚ ਐਸਪੀਐਸ ਚੁੰਨੀ ਕਲਾਂ ਪਹਿਲੇ ਡਿਵਾਈਨ ਲਾਈਟਸ ਸਕੂਲ ਸਰਹੰਦ ਦੂਜੇ ਅਤੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਨੰਦਪੁਰ ਕਲੌੜ ਦੀ ਟੀਮ ਤੀਜੇ ਸਥਾਨ ਤੇ ਰਹੀ। ਲੜਕੀਆਂ ਦੇ 14 ਸਾਲ ਉਮਰ ਵਰਗ ਵਿੱਚ ਵੇਟ ਲਿਫਟਿੰਗ 35 ਕਿਲੋਗ੍ਰਾਮ ਦੇ ਕਰਵਾਏ ਮੁਕਾਬਲੇ ਵਿੱਚ ਰੀਆ ਪਹਿਲੇ ਸਥਾਨ ਤੇ ਰਹੀ ਜਦੋਂ ਕਿ ਇਸੇ ਉਮਰ ਵਰਗ ਵਿੱਚ ਕਰਵਾਏ 55 ਕਿਲੋਗ੍ਰਾਮ ਵੇਟ ਲਿਫਟਿੰਗ ਦੇ ਮੁਕਾਬਲੇ ਵਿੱਚ ਖੁਸ਼ਪ੍ਰੀਤ ਕੌਰ ਜੇਤੂ ਰਹੀ। 

ਲੜਕੀਆਂ ਦੇ 17 ਸਾਲ ਉਮਰ ਵਰਗ ਦੇ 71 ਕਿਲੋਗ੍ਰਾਮ ਪੇਟ ਲਿਫਟਿੰਗ ਮੁਕਾਬਲੇ ਵਿੱਚ ਨੂਰ ਪਹਿਲੇ ਤੇ ਸ਼ਗਨ ਸ਼ਰਮਾ ਦੂਜੇ ਸਥਾਨ ਤੇ ਰਹੀ। ਲੜਕਿਆਂ ਦੇ 14 ਸਾਲ ਉਮਰ ਵਰਗ ਵਿੱਚ 37 ਕਿਲੋਗ੍ਰਾਮ ਵੇਟ ਲਿਫਟਿੰਗ ਮੁਕਾਬਲੇ ਵਿੱਚ ਮਨਰਾਜ ਪਹਿਲੇ ਆਯੂਸ਼ ਕੁਮਾਰ ਦੂਜੇ ਤੇ ਅਨਮੋਲ ਸ਼ਰਮਾ ਤੀਜੇ ਸਥਾਨ ਤੇ ਰਹੇ। ਲੜਕਿਆਂ ਦੇ 17 ਸਾਲ ਉਮਰ ਵਰਗ ਵਿੱਚ 61 ਕਿਲੋਗ੍ਰਾਮ ਵੇਟ ਲਿਫਟਿੰਗ ਦੇ ਮੁਕਾਬਲੇ ਵਿੱਚ ਅਵਨੀਤ ਪਹਿਲੇ ਹਰਸ਼ਦੀਪ ਦੂਜੇ ਤੇ ਏਕਮ ਪ੍ਰੀਤ ਤੀਜੇ ਸਥਾਨ ਤੇ ਰਿਹਾ। 

ਇਸੇ ਤਰ੍ਹਾਂ ਲੜਕਿਆਂ ਦੇ 21 ਸਾਲ ਉਮਰ ਵਰਗ ਵਿੱਚ 73 ਕਿਲੋਗ੍ਰਾਮ ਵੇਟ ਲਿਫਟਿੰਗ ਮੁਕਾਬਲੇ ਵਿੱਚ ਲਖਵਿੰਦਰ ਸਿੰਘ ਪਹਿਲੇ ਆਯਾਦ ਦੂਜੇ ਤੇ ਹਰਪ੍ਰੀਤ ਸਿੰਘ ਤੀਜੇ ਸਥਾਨ ਤੇ ਰਿਹਾ।  ਔਰਤਾਂ ਦੇ 31 ਤੋਂ 40 ਸਾਲ ਉਮਰ ਵਰਗ ਵਿੱਚ ਕਰਵਾਏ ਚੈਸ ਮੁਕਾਬਲੇ ਵਿੱਚ ਮੀਤਾ ਬਾਲਾ ਪਹਿਲੇ ਹਰਪ੍ਰੀਤ ਕੌਰ ਦੂਜੇ ਤੇ ਅਨੀਤਾ ਗੋਇਲ ਤੀਜੇ ਸਥਾਨ ਤੇ ਰਹੀ।

ਇਸ ਮੌਕੇ ਬਾਸਕਟਬਾਲ ਕੋਚ ਤੇ ਨੋਡਲ ਅਫਸਰ ਖੇਡਾਂ ਵਤਨ ਪੰਜਾਬ ਦੀਆਂ ਰਾਹੁਲਦੀਪ ਸਿੰਘ, ਡੀਐਮ. ਖੇਡਾਂ ਜਸਵੀਰ ਸਿੰਘ, ਲੈਕਚਰਾਰ ਰੂਪਪ੍ਰੀਤ ਕੌਰ, ਐਥਲੈਟਿਕ ਕੋਚ ਲਖਵੀਰ ਸਿੰਘ, ਹੈਂਡਬਾਲ ਕੋਚ ਕੁਲਵਿੰਦਰ ਸਿੰਘ, ਹਾਕੀ ਕੋਚ ਮਨੀਸ਼ ਕੁਮਾਰ, ਫੁੱਟਬਾਲ ਕੋਚ ਸੁਖਦੀਪ ਸਿੰਘ, ਜਿਮਨਾਸਟਿਕ ਕੋਚ ਮਨੋਜ ਕੁਮਾਰ, ਕੁਸ਼ਤੀ ਕੋਚ ਮਨਜੀਤ ਸਿੰਘ, ਵਾਲੀਬਾਲ ਕੋਚ ਯਾਦਵਿੰਦਰ ਸਿੰਘ, ਐਥਲੈਟਿਕ ਕੋਚ ਭੁਪਿੰਦਰ ਕੌਰ, ਖੋਹ-ਖੋਹ ਕੋਚ ਵੀਰਾਂ ਦੇਵੀ, ਐਥਲੈਟਿਕ ਕੋਚ ਸੁਮਨ ਰਾਣੀ, ਮਨਦੀਪ ਸਿੰਘ ਰੋਹਿਤ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖਿਡਾਰੀ ਤੇ ਖੇਡ ਪ੍ਰੇਮੀ ਹਾਜ਼ਰ ਸਨ।

 

Tags: Sports News , Khedan Watan Punjab Dia 2024 , Khedan Watan Punjab Dia , Khedan Watan Punjab Diyan-2024 , Khedan Watan Punjab Diyan Season 3 , Fatehgarh Sahib

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD