Wednesday, 22 July 2026

 

 

ਖ਼ਾਸ ਖਬਰਾਂ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ

 

ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਜਿਲ੍ਹਾ ਪੱਧਰ ਖੇਡਾਂ ਨਹਿਰੂ ਸੇਟਡੀਅਮ ਵਿਚ ਜਾਰੀ

ਐਮ.ਐਲ.ਏ ਜੈਤੋ ਸ.ਅਮੋਲਕ ਸਿੰਘ ਨੇ ਕੀਤੀ ਸ਼ਿਰਕਤ

Amolak Singh, AAP, Aam Aadmi Party, Aam Aadmi Party Punjab, AAP Punjab, Sports News, Khedan Watan Punjab Dia 2024, Khedan Watan Punjab Dia, Khedan Watan Punjab Diyan-2024, Khedan Watan Punjab Diyan Season 3

Web Admin

Web Admin

5 Dariya News

ਫ਼ਰੀਦਕੋਟ , 14 Sep 2024

Last updated on: Sep 14, 2024, 00:00 IST

ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵਲੋ ਜਿਲ੍ਹਾ ਪ੍ਰਸ਼ਾਸਨ ਫਰੀਦਕੋਟ ਦੇ ਸਹਿਯੋਗ ਦੇ ਖੇਡਾਂ ਵਤਨ ਪੰਜਾਬ ਦੀਆਂ 2024 ਸੀਜਨ-3 ਅਧੀਨ ਜਿਲ੍ਹਾ ਪੱਧਰ ਖੇਡਾਂ -2024 (ਲੜਕੇ ਅਤੇ ਲੜਕੀਆਂ) ਵੱਖ-ਵੱਖ ਖੇਡਾਂ ਵਿੱਚ ਲੜਕੇ ਅਤੇ ਲੜਕੀਆਂ ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿਖੇ ਪਿਛਲੇ ਤਿੰਨ ਦਿਨਾ ਤੋ ਕਰਵਾਈਆ ਜਾ ਰਹੀਆਂ ਹਨ। ਇਨ੍ਹਾ ਖੇਡਾਂ ਵਿੱਚ ਲੜਕੇ ਅਤੇ ਲੜਕੀਆਂ ਦੇ ਵੱਖ-ਵੱਖ ਉਮਰ ਵਰਗਾਂ ਦੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ।

ਅੱਜ ਦੀਆਂ ਗੇਮਾ

ਇਹਨਾਂ ਖੇਡਾ ਵਿੱਚ ਐਮ.ਐਲ.ਏ ਜੈਤੋ  ਸ.ਅਮੋਲਕ ਸਿੰਘ ਮੁੱਖ ਮਹਿਮਾਨ ਵਜੋ ਸ਼ਾਮਲ ਹੋਏ। ਉਹਨਾਂ ਦੇ ਨਾਲ ਸ. ਪਰਮਿੰਦਰ ਸਿੰਘ ਸਹਾਇਕ ਡਾਇਰੈਕਟਰ ਸਪੋਰਟਸ, ਸਿਮਰਨਜੀਤ ਸਿੰਘ ਟਰੱਕ ਯੂਨੀਅਨ ਪ੍ਰਧਾਨ, ਲਛਮਣ ਸਿੰਘ ਭੱਗਤੂਆਣਾ ਮਾਰਕਿਟ ਕਮੇਟੀ ਚੇਅਰਮੈਨ ,ਜਸਬੀਰ ਜੱਸੀ ਅਤੇ ਹੋਰ ਵੀ ਵਿਸ਼ੇਸ ਮਹਿਮਾਨ ਵਜੋ ਹਾਜ਼ਰ ਸਨ। ਐਮ.ਐਲ.ਏ ਅਮੋਲਕ ਸਿੰਘ ਨੇ ਅੰ: 14 ਅਤੇ 17 ਦੇ ਜੇਤੂ ਖਿਡਾਰੀਆਂ ਨੂੰ ਮੈਡਲ ਦੇ ਕੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਵੱਧ ਤੋਂ ਵੱਧ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ਨਾਲ ਜੁੜਨ ਲਈ ਪ੍ਰੇਰਿਤ ਕੀਤਾ। 

ਉਨ੍ਹਾਂ ਦੱਸਿਆ ਕਿ ਖੇਡਾਂ ਮਨੁੱਖੀ ਜੀਵਨ ਦਾ ਇੱਕ ਜਰੂਰੀ ਅੰਗ ਹਨ, ਖੇਡਾਂ ਨਾਲ ਸਾਡੇ ਸਰੀਰ ਨੂੰ ਸਰੀਰਕ ਤੰਦਰੁਸਤੀ ਨਾਲ-ਨਾਲ ਮਾਨਸਿਕ ਤੰਦਰੁਸਤੀ ਵੀ ਮਿਲਦੀ ਹੈ ਅਤੇ ਇਸ ਨਾਲ ਬੱਚਿਆਂ ਨੂੰ ਨਸ਼ਿਆਂ ਤੋ ਦੂਰ ਰੱਖਿਆ ਜਾ ਸਕਦਾ ਹੈ। ਸ. ਬਲਜਿੰਦਰ ਸਿੰਘ ਜਿਲ੍ਹਾ ਖੇਡ ਅਫਸਰ ਫਰੀਦਕੋਟ ਨੇ ਦੱਸਿਆ ਇਹ ਖੇਡਾਂ ਨਹਿਰੂ ਸਟੇਡੀਅਮ ਫਰੀਦਕੋਟ, ਸਰਕਾਰੀ ਬਲਵੀਰ ਸਕੂਲ ਫਰੀਦਕੋਟ ਅਤੇ ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ  ਵਿਖੇ ਕਰਵਾਈਆ ਜਾਂ ਰਹੀਆਂ ਹਨ ਅਤੇ ਚੈਸ ਗੇਮ ਦੀਆਂ ਖੇਡਾਂ ਡਰੀਮਲੈਂਡ ਪਬਲਿਕ ਸਕੂਲ ਕੋਟਕਪੂਰਾ ਵਿਖੇ ਕਰਵਾਈ ਜਾ ਰਹੀ ਹੈ। 

ਇਨ੍ਹਾਂ ਖੇਡਾਂ ਵਿੱਚ ਅਥਲੈਟਿਕਸ, ਫੁੱਟਬਾਲ, ਖੋਹ-ਖੋਹ, ਕਬੱਡੀ (ਨੈਸ਼), ਕਬੱਡੀ (ਸਰਕਲ), ਵਾਲੀਬਾਲ (ਸਮੈਂਸ਼ਿੰਗ), ਵਾਲੀਬਾਲ (ਸ਼ੂਟਿੰਗ), ਹੈਂਡਬਾਲ, ਜੂਡੋ, ਗੱਤਕਾ, ਕਿੱਕਬਾਕਸਿੰਗ, ਹਾਕੀ, ਬੈਡਮਿੰਟਨ, ਬਾਸਕਿਟਬਾਲ, ਰੈਸਲਿੰਗ, ਟੇਬਲ ਟੈਨਿਸ, ਚੈੱਸ, ਤੈਰਾਕੀ, ਵੈਟਲਿਫਟਿੰਗ ਅਤੇ ਪਾਵਰਲਿਫਟਿੰਗ ਦੇ ਖੇਡ ਮੁਕਾਬਲੇ ਕਰਵਾਏ ਜੀ ਰਹੇ ਹਨ। ਇਹ ਖੇਡ ਮੁਕਾਬਲੇ ਮਿਤੀ 16 ਸਤੰਬਰ 2024 ਤੱਕ ਜਾਰੀ ਰਹਿਣਗੇ। ਅੱਜ ਹੋਈਆਂ ਖੇਡਾਂ ਦੇ ਮੁਕਾਬਲਿਆ ਵਿੱਚ ਕੁਸ਼ਤੀ ਅੰ: 14 (ਲੜਕੀਆਂ) 30 ਕਿਲੋ ਵਿੱਚ ਸੋਨੀਆਂ ਨੇ ਪਹਿਲਾ, ਰਾਖੀ ਨੇ ਦੂਜਾ, ਪਾਇਲ ਅਤੇ ਅੰਕਿਤਾ ਨੇ ਤੀਜਾ ਸਥਾਨ ਹਾਸਿਲ ਕੀਤਾ। 

33 ਕਿਲੋ ਵਿੱਚ ਨੇਹਾ ਨੇ ਪਹਿਲਾ, ਹਰਪ੍ਰੀਤ ਨੇ ਦੂਜਾ, ਅਲਕਾ ਅਤੇ ਉਪਕਰਨ ਨੇ ਤੀਜਾ ਸਥਾਨ ਹਾਸਿਲ ਕੀਤਾ। 36 ਕਿਲੋ ਵਿੱਚ ਮੁਸਕਾਨ ਨੇ ਪਹਿਲਾ, ਸੁਮਨ ਨੇ ਦੂਜਾ, ਮੁਨੀਸ਼ਾ ਅਤੇ ਸਿਮਰਨਦੀਪ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। 42 ਕਿਲੋ ਵਿੱਚ ਹਰਮਨ ਨੇ ਪਹਿਲਾ, ਨਵਨੀਤ ਕੌਰ ਨੇ ਦੂਜਾ, ਗਗਨਦੀਪ ਕੌਰ ਅਤੇ ਸਹਿਜਦੀਪ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰ:17 (ਲੜਕੀਆ) 40 ਕਿਲੋ ਭਾਰ ਵਰਗ ਵਿੱਚ ਲਛਮੀ ਨੇ ਪਹਿਲਾ, ਚੂਨੀਆਂ ਨੇ ਦੂਜਾ, ਸੁਖਮਨਦੀਪ ਕੌਰ ਅਤੇ ਖੁਸ਼ੀ ਨੇ ਤੀਜਾ ਸਥਾਨ ਹਾਸਿਲ ਕੀਤਾ। 

46 ਕਿਲੋ ਵਿੱਚ ਕਮਲ ਪ੍ਰੀਤ ਕੌਰ ਨੇ ਪਹਿਲਾ, ਹਰਵਿੰਦਰ ਕੌਰ ਨੇ ਦੂਜਾ, ਚਾਹਤ ਅਤੇ ਖੁਸ਼ੀ ਨੇ ਤੀਜਾ ਸਥਾਨ ਹਾਸਿਲ ਕੀਤਾ। ਵਾਲੀਬਾਲ ਦੇ ਖੇਡ ਮੁਕਾਬਲਿਆ ਵਿੱਚ ਅੰ:17 (ਲੜਕਿਆ) ਵਿੱਚ ਵਾਂਦਰਜਟਾਣਾ ਅਤੇ ਡੋਹਕ ਦੀਆਂ ਟੀਮਾਂ ਵਿੱਚੋ ਵਾਂਦਰਜਟਾਣਾ ਦੀ ਟੀਮ ਜੇਤੂ ਰਹੀ। ਅੰ:17 (ਲੜਕੀਆਂ) ਦੇ ਖੇਡ ਮੁਕਾਬਲੇ ਵਿੱਚ ਡੋਹਕ ਅਤੇ ਕੋਚਿੰਗ ਸੈਂਟਰ ਜੈਤੋ ਦੀਆਂ ਟੀਮਾ ਵਿੱਚੋ ਕੋਚਿੰਗ ਸੈਂਟਰ ਜੈਤੋ ਦੀ ਟੀਮ ਜੇਤੂ ਰਹੀ। 

ਅੰ:14 (ਲੜਕੀਆਂ) ਦੇ ਫਾਈਨਲ ਮੈਚ ਵਿੱਚ ਕੋਚਿੰਗ ਸੈਂਟਰ ਜੈਤੋ ਦੀ ਟੀਮ ਨੇ ਵਾਂਦਰਜਟਾਣਾ ਦੀ ਟੀਮ ਨੂੰ ਹਰਾਇਆ। ਬਾਸਕਿਟਬਾਲ ਖੇਡ  ਮੁਕਾਬਲਿਆ ਵਿੱਚ ਅੰ:14 (ਲੜਕੇ) ਵਿੱਚ ਦਸਮੇਸ਼ ਪਬਲਿਕ ਸਕੂਲ ਫਰੀਦਕੋਟ ਅਤੇ ਬਾਬਾ ਫਰੀਦ ਕਲੱਬ ਦੀਆਂ ਟੀਮਾ ਵਿੱਚੋ ਦਸਮੇਸ਼ ਪਬਲਿਕ ਸਕੂਲ ਦੀ ਟੀਮ ਨੇ ਪਹਿਲਾ ਬਾਬਾ ਫਰੀਦ ਕਲੱਬ ਦੀ ਟੀਮ ਨੇ ਦੂਜਾ, ਅਤੇ ਬੈਸਟ ਪੁਆਇੰਟ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰ:14 (ਲੜਕੀਆਂ) ਵਿੱਚ ਸ.ਸ.ਸ.ਸ. ਸਕੂਲ ਕੋਟਕਪੂਰਾ ਦੀ ਟੀਮ ਨੇ ਪਹਿਲਾ, ਦਿੱਲੀ ਇੰਟਰਨੈਂਸ਼ਨਲ ਸਕੂਲ ਫਰੀਦਕੋਟ ਦੀ ਟੀਮ ਨੇ ਦੂਜਾ, ਅਤੇ ਦਸਮੇਸ਼ ਪਬਲਿਕ ਸਕੂਲ ਫਰੀਦਕੋਟ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ। 

ਖੋਹ-ਖੋਹ ਦੇ ਖੇਡ ਮੁਕਾਬਲਿਆ ਵਿੱਚ ਅੰ:14 (ਲੜਕੇ) ਵਿੱਚ ਸਰਕਾਰੀ ਹਾਈ ਸਕੂਲ ਢੀਮਾਂਵਾਲੀ ਦੀ ਟੀਮ ਨੇ ਪਹਿਲਾ, ਜੀ.ਟੀ.ਬੀ.ਮਹਿਮੂਆਣਾ ਦੀ ਟੀਮ ਨੇ ਦੂਜਾ ਅਤੇ ਸੰਧਵਾਂ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰ:17 ਵਿੱਚ ਅਜਿਤ ਗਿੱਲ ਦੀ ਟੀਮ ਨੇ ਪਹਿਲਾ, ਗੁਰੂ ਹਰਕ੍ਰਿਸ਼ਨ ਸਕੂਲ ਗੋਲੇਵਾਲਾ ਦੀ ਟੀਮ ਨੇ ਦੂਜਾ, ਅਤੇ ਸੰਧਵਾਂ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ।

 

Tags: Amolak Singh , AAP , Aam Aadmi Party , Aam Aadmi Party Punjab , AAP Punjab , Sports News , Khedan Watan Punjab Dia 2024 , Khedan Watan Punjab Dia , Khedan Watan Punjab Diyan-2024 , Khedan Watan Punjab Diyan Season 3

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD