Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

’ਖੇਡਾਂ ਵਤਨ ਪੰਜਾਬ ਦੀਆਂ’ ਨੇ ਸੂਬੇ ’ਚ ਖੇਡ ਸਭਿਆਚਾਰ ਵਿਕਸਤ ਕੀਤਾ : ਚੇਤਨ ਸਿੰਘ ਜੌੜਾਮਾਜਰਾ

ਕਿਹਾ, ਲੜਕੀਆਂ ਦੀ ਖੇਡਾਂ ’ਚ ਭਰਵੀਂ ਸ਼ਮੂਲੀਅਤ ਰੰਗਲੇ ਪੰਜਾਬ ਦੀ ਨਿਸ਼ਾਨੀ

Chetan Singh Jauramajra, Chetan Singh Jormajra, Chetan Singh Jouramajra, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Sports News, Khedan Watan Punjab Dia 2024, Khedan Watan Punjab Dia, Khedan Watan Punjab Diyan-2024, Khedan Watan Punjab Diyan Season 3

Web Admin

Web Admin

5 Dariya News

ਪਟਿਆਲਾ , 11 Sep 2024

Last updated on: Sep 11, 2024, 00:00 IST

ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ’ਖੇਡਾਂ ਵਤਨ ਪੰਜਾਬ ਦੀਆਂ’ ਨੇ ਸੂਬੇ ’ਚ ਖੇਡ ਸਭਿਆਚਾਰ ਵਿਕਸਤ ਕੀਤਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ’ਚ ਲੜਕੀਆਂ ਦੀ ਵੱਡੀ ਗਿਣਤੀ ’ਚ ਭਾਗੀਦਾਰੀ ਬਣ ਰਹੇ ’ਰੰਗਲੇ ਪੰਜਾਬ’ ਦੀ ਨਿਸ਼ਾਨੀ ਹੈ ਜਿਥੇ ਧੀਆਂ ਖੁੱਲ੍ਹੇ ਅਸਮਾਨ ’ਚ ਬੁਲੰਦੀਆਂ ਨੂੰ ਛੂਹਣ ਲਈ ਖੇਡਾਂ ’ਚ ਆਪਣੀ ਖੇਡ ਪ੍ਰਤਿਭਾ ਦੇ ਜੌਹਰ ਦਿਖਾ ਰਹੀਆਂ ਹਨ। 

ਉਹ ਅੱਜ ਸਮਾਣਾ ਵਿਖੇ ਬਲਾਕ ਪੱਧਰੀ ਖੇਡਾਂ ਦੀ ਸਮਾਪਤੀ ਸਮਾਰੋਹ ਵਿੱਚ ਸ਼ਿਰਕਤ ਕਰ ਰਹੇ ਸਨ। ਇਸ ਮੌਕੇ ਹਰਮਿੰਦਰ ਸਿੰਘ ਮਿੰਟੂ, ਗੁਰਦੇਵ ਸਿੰਘ ਟਿਵਾਣਾ, ਬਲਕਾਰ ਸਿੰਘ ਗੱਜੂਮਾਜਰਾ ਅਤੇ ਐਸ.ਡੀ.ਐਮ ਰੀਚਾ ਗੋਇਲ ਵੀ ਮੌਜੂਦ ਸਨ। ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲਗਾਤਾਰ ਤਿੰਨ ਸਾਲਾਂ ਤੋਂ ’ਖੇਡਾਂ ਵਤਨ ਪੰਜਾਬ ਦੀਆਂ’ ਕਰਵਾ ਕੇ ਸੂਬੇ ਦੇ ਹਰ ਉਮਰ ਦੇ ਵਿਅਕਤੀ ਨੂੰ ਆਪਣੀ ਖੇਡ ਪ੍ਰਤਿਭਾ ਦਿਖਾਉਣ ਦਾ ਮੌਕਾ ਦਿੱਤਾ ਹੈ ਅਤੇ ਨਵਾਂ ਰਿਕਾਰਡ ਸਿਰਜਿਆਂ ਹੈ।

ਬਲਾਕ ਪੱਧਰੀ ਖੇਡਾਂ ਦੇ ਆਖ਼ਰੀ ਦਿਨ ਬਲਾਕ ਨਾਭਾ ਦੇ ਟੂਰਨਾਮੈਂਟ ’ਚ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਜਸਬੀਰ ਸਿੰਘ ਜੱਸੀ ਸੋਹੀਆ ਵਾਲਾ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਜ਼ਿਲ੍ਹਾ ਖੇਡ ਅਫ਼ਸਰ ਪਟਿਆਲਾ ਹਰਪਿੰਦਰ ਸਿੰਘ ਨੇ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਖ-ਵੱਖ ਛੇ ਬਲਾਕਾਂ ਵਿੱਚ ਬਲਾਕ ਸਨੌਰ, ਘਨੌਰ, ਨਾਭਾ, ਭੁਨਰਹੇੜੀ, ਰਾਜਪੁਰਾ ਅਤੇ ਸਮਾਣਾ ਵਿੱਚ 9 ਤੋਂ 11 ਸਤੰਬਰ ਤੱਕ ਬਲਾਕ ਪੱਧਰੀ ਮੁਕਾਬਲੇ ਕਰਵਾਏ ਗਏ ਹਨ ਅਤੇ ਟੂਰਨਾਮੈਂਟ ਲਈ ਖਿਡਾਰੀਆਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ।  

ਉਨ੍ਹਾਂ ਦੱਸਿਆ ਕਿ ਆਖ਼ਰੀ ਦਿਨ ਦੇ ਫਾਈਨਲ ਖੇਡ ਮੁਕਾਬਲਿਆਂ ਦੇ ਬਲਾਕ ਸਨੌਰ ਫੁੱਟਬਾਲ (ਲੜਕੇ) ਅੰਡਰ-17 ਸਾਲ ਉਮਰ ਵਰਗ ਵਿੱਚ ਬਹਾਦਰਗੜ੍ਹ ਏ ਸੈਂਟਰ ਪਹਿਲੇ ਸਥਾਨ ਤੇ ਰਿਹਾ ਤੇ ਬਹਾਦਰਗੜ੍ਹ ਸੈਂਟਰ-ਬੀ ਦੂਸਰੇ ਸਥਾਨ ਤੇ ਰਿਹਾ। ਬਲਾਕ ਘਨੌਰ ਦੇ ਕਬੱਡੀ (ਸਰਕਲ ਸਟਾਈਲ) ਅੰਡਰ-17 ਉਮਰ ਵਰਗ ਟੀਮ (ਲੜਕੇ) ਦੇ ਫਾਈਨਲ ਮੁਕਾਬਲਿਆਂ ਵਿੱਚ ਕਾਮੀ ਕਲਾਂ ਦੀ ਟੀਮ ਨੇ ਮੰਡੋਲੀ ਦੀ ਟੀਮ ਨੂੰ 48-41 ਦੇ ਫ਼ਰਕ ਨਾਲ ਹਰਾ ਕਿ ਜਿੱਤ ਹਾਸਲ ਕੀਤੀ। 

ਵਾਲੀਬਾਲ ਲੜਕੇ ਅੰਡਰ-21 ਮਰਦਾਖੁਰ ਦੀ ਟੀਮ ਨੇ ਦਸਮੇਸ਼ ਸੈਂਟਰ ਘਨੌਰ ਨੂੰ 3-2 ਦੇ ਫ਼ਰਕ ਨਲ ਹਰਾ ਕਿ ਜੇਤੂ ਰਹੀ। ਬਲਾਕ ਸਮਾਣਾ ਅਥਲੈਟਿਕਸ ਸ਼ਾਟਪੁੱਟ ਅੰਡਰ-14 ਲੜਕਿਆਂ ਵਿੱਚ ਵੰਸ਼ਪ੍ਰੀਤ ਸਿੰਘ ਫ਼ਤਿਹਪੁਰ ਨੇ ਪਹਿਲਾ, ਅਮਨਦੀਪ ਸਿੰਘ ਨੇ ਦੂਜਾ ਤੇ ਅਨਮੋਲਦੀਪ ਸਿੰਘ ਐਸ.ਬੀ.ਐਸ ਅਕੈਡਮੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕਿਆਂ ਵਿੱਚ ਮਨਿੰਦਰ ਸਿੰਘ, ਬੀਬੀਪੁਰ ਨੇ ਪਹਿਲਾ ਹਰਮਨਪ੍ਰੀਤ ਸਿੰਘ ਕੁਲਬੁਰਛਾ ਨੇ ਦੂਜਾ ਅਤੇ ਪ੍ਰਭਜੋਤ ਸਿੰਘ ਟੋਡਰਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 

ਅੰਡਰ-21 ਲੜਕਿਆਂ ਵਿੱਚ ਗੁਰਸਿਮਰਨ ਸਿੰਘ ਪਬਲਿਕ ਕਾਲਜ ਨੇ ਪਹਿਲਾ ਸਹਿਲਬੀਰ ਸਿੰਘ ਬੁੱਢਾ ਦਲ ਪਬਲਿਕ ਸਕੂਲ ਨੇ ਦੂਜਾ ਅਤੇ ਅਰਸ਼ਦੀਪ ਸਿੰਘ ਬੀਬੀਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਬੱਡੀ (ਨੈਸ਼ਨਲ ਸਟਾਈਲ) ਅੰਡਰ-14 ਲੜਕੇ ਮਰੌੜੀ ਦੀ ਟੀਮ ਨੇ ਪਹਿਲਾ ਖੇੜੀ ਫੱਤਾ ਦੂਜਾ ਅਤੇ ਸ.ਸ.ਸ.ਸ ਸਕੂਲ ਲੜਕੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਕਰਹਾਲੀ ਸਾਹਿਬ ਦੀ ਟੀਮ ਨੇ ਪਹਿਲਾ ਖੇੜੀ ਫੱਤਾ ਨੇ ਦੂਜਾ ਅਤੇ ਮਰੌੜੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਕਬੱਡੀ (ਸਰਕਲ ਕਬੱਡੀ) ਅੰਡਰ-14 ਲੜਕਿਆਂ ਵਿੱਚ ਸਰਕਾਰੀ ਹਾਈ ਸਕੂਲ ਨਨਹੇੜਾ ਨੇ ਪਹਿਲਾ ਜ.ਬੀ.ਐਸ ਬੰਮਣਾ ਨੇ ਦੂਜਾ ਸ.ਸ.ਸ.ਸ ਗਾਜੇਵਾਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਵਿੱਚ ਸ.ਸ.ਸ.ਸ ਗਾਜ਼ੀਪੁਰ ਪਹਿਲਾ ਸ.ਸ.ਸ.ਸ ਗਾਜੇਵਾਸ ਦੂਜਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਅੰਡਰ-21 ਲੜਕਿਆਂ ਵਿੱਚ ਸਮਾਣਾ ਗੁਰਾਇਆ ਅਕੈਡਮੀ ਨੇ ਪਹਿਲਾ ਫ਼ਤਿਹਗੜ੍ਹ ਚੰਨਾ ਨੇ ਦੂਜਾ ਅਤੇ ਤਲਵੰਡੀ ਮਲਿਕ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ।

ਬਲਾਕ ਨਾਭਾ ਦੇ ਫੁੱਟਬਾਲ ਅੰਡਰ-17 ਵਿੱਚ ਭਾਦਸੋਂ ਨੇ ਪਹਿਲਾ ਸ.ਸ.ਸ.ਸ ਛਿੰਟਾਵਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅਥਲੈਟਿਕਸ 100 ਮੀਟਰ ਦੌੜ 21-30 ਉਮਰ ਵਰਗ ਵਿੱਚ ਹੇਮੰਤ ਸ਼ਰਮਾ ਨੇ ਪਹਿਲਾ, ਰਮਨਦੀਪ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਥੇ ਤਰ੍ਹਾਂ 31-40 ਉਮਰ ਵਰਗ ਵਿੱਚ ਹਰਵਿੰਦਰ ਸਿੰਘ ਪਹਿਲਾ ਅਤੇ ਮਨਜਿੰਦਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ,  ਇਸੇ ਤਰ੍ਹਾਂ 41-50 ਉਮਰ ਵਰਗ ਵਿੱਚ ਨਿਰਮਲ ਸਿੰਘ ਨੇ ਪਹਿਲਾ ਅਯੂਵ ਖਾਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਦੌੜ ਵਿੱਚ ਰਾਜੇਸ਼ ਵਸ਼ਿਸਟ ਨੇ ਪਹਿਲਾ ਅਯੂਵ ਖਾਨ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।

 

Tags: Chetan Singh Jauramajra , Chetan Singh Jormajra , Chetan Singh Jouramajra , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Sports News , Khedan Watan Punjab Dia 2024 , Khedan Watan Punjab Dia , Khedan Watan Punjab Diyan-2024 , Khedan Watan Punjab Diyan Season 3

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD