Wednesday, 22 July 2026

 

 

ਖ਼ਾਸ ਖਬਰਾਂ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ

 

ਫਾਜਿਲਕਾ ਵਿੱਚ ਦੋ ਭਰਾਵਾਂ ਵਿਚਕਾਰ ਹੋਏ ਲੜਾਈ ਝਗੜੇ ਦੌਰਾਨ ਇੱਕ ਭਰਾ ਦੀ ਮੌਤ ਹੋਣ ਦੇ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ 18 ਘੰਟੇ ਦੇ ਅੰਦਰ ਅੰਦਰ ਦੋਸ਼ੀ ਨੂੰ ਕੀਤਾ ਰਾਉਂਡਅੱਪ

Crime News Punjab, Punjab Police, Police, Crime News, Fazilka Police, Fazilka

Web Admin

Web Admin

5 Dariya News

ਫਾਜਿਲਕਾ , 20 Aug 2024

Last updated on: Aug 20, 2024, 00:00 IST

ਸ੍ਰੀ ਵਰਿੰਦਰ ਸਿੰਘ ਬਰਾੜ ਸੀਨੀਅਰ ਕਪਤਾਨ ਪੁਲਿਸ ਫਾਜਿਲਕਾ ਦੀ ਅਗਵਾਈ ਹੇਠ ਅਤੇ ਸ੍ਰੀ ਪਰਦੀਪ ਸਿੰਘ ਕਪਤਾਨ ਪੁਲਿਸ (ਇੰਨਵੈ:) ਫਾਲਿਜਕਾ ਨਿਗਰਾਨੀ ਹੇਠ ਇੰਸਪੈਕਟਰ ਮਨਜੀਤ ਸਿੰਘ ਮੁੱਖ ਅਫਸਰ ਥਾਣਾ ਸਿਟੀ ਫਾਜਿਲਕਾ ਵੱਲੋਂ ਫਾਜਿਲਕਾ ਦੀ ਭੈਰੋ ਬਸਤੀ ਵਿੱਚ ਇੱਕ ਭਰਾ ਵੱਲੋਂ ਦੂਸਰੇ ਭਰਾ ਦਾ ਕਤਲ ਕਰਨ ਦੇ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਮੁਕੱਦਮਾ ਦਰਜ ਹੋਣ ਤੋਂ 18 ਘੰਟੇ ਦੇ ਅੰਦਰ ਅੰਦਰ ਦੋਸ਼ੀ ਨੂੰ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।

ਮੁਕੱਦਮਾ ਨੰਬਰ 139 ਮਿਤੀ 19—08—2024 ਜੁਰਮ 105 ਭਾਰਤੀ ਨਿਆਂ ਸੰਹਿਤਾ ਥਾਣਾ ਸਿਟੀ ਫਾਜਿਲਕਾ ਬਰਬਿਆਨ ਦਰਸ਼ਨ ਕਸ਼ਅੱਪ ਪੁੱਤਰ ਚਰਨਜੀਵੀ ਕਸ਼ਅੱਪ ਵਾਸੀ ਭੈਰੋ ਬਸਤੀ ਸੈਣੀਆ ਰੋਡ ਫਾਜਿਲਕਾ ਬਰਖਿਲਾਫ ਅਜੇ ਪੁੱਤਰ ਦਰਸ਼ਨ ਕਸ਼ਅਪ ਵਾਸੀ ਭੈਰੋ ਬਸਤੀ ਸੈਣੀਆਂ ਰੋਡ ਫਾਜਿਲਕਾ ਦਰਜ ਰਜਿਸਟਰ ਕੀਤਾ ਗਿਆ ਕਿ ਦੋਸ਼ੀ ਅਜੇ ਉਕਤ ਅਤੇ ਉਸਦੇ ਭਰਾ ਸ਼ਿਵਮ ਦਾ ਸ਼ਰਾਬੀ ਹਾਲਤ ਵਿੱਚ ਇੱਕ ਦੂਸਰੇ ਨਾਲ ਝਗੜਾ ਹੋਣ ਕਾਰਨ ਸ਼ਿਵਮ ਦੇ ਸਿਰ ਵਿੱਚ ਸੱਟ ਵੱਜਣ ਕਾਰਨ ਮੌਤ ਹੋ ਗਈ ਸੀ।

ਦੌਰਾਨੇ ਤਫਤੀਸ਼ ਇੰਸਪੈਕਟਰ ਮਨਜੀਤ ਸਿੰਘ ਮੁੱਖ ਅਫਸਰ ਥਾਣਾ ਨੇ ਮੌਕਾ ਤੇ ਪੁੱਜ ਕੇ ਹਲਾਤਾਂ ਦਾ ਜਾਇਜਾ ਲਿਆ। ਜੋ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਅਜੇ ਕਸ਼ਅਪ ਅਤੇ ਮ੍ਰਿਤਕ ਸ਼ਿਵਮ ਦੋਨਾਂ ਨੇ ਸ਼ਰਾਬ ਪੀਤੀ ਹੋਈ ਸੀ ਤੇ ਇਹਨਾਂ ਦਾ ਕਿਸੇ ਕੁੜੀ ਨਾਲ ਪੇ੍ਰਮ ਸਬੰਧਾਂ ਨੂੰ ਲੈ ਕੇ ਆਪਸ ਵਿੱਚ ਪਹਿਲਾਂ ਬਹਿਸਬਾਜੀ ਹੋਈ ਅਤੇ ਬਾਅਦ ਵਿੱਚ ਝਗੜਾ ਹੋ ਗਿਆ। ਇਸੇ ਦੌਰਾਨ ਅਜੇ ਨੇ ਆਪਣੇ ਭਰਾ ਸ਼ਿਵਮ ਨੂੰ ਧੱਕਾ ਮਾਰਿਆ ਅਤੇ ਸ਼ਿਵਮ ਘਰ ਅੰਦਰ ਪਏ ਪੱਥਰ ਦੇ ਉਪਰ ਡਿੱਗ ਪਿਆ ਅਤੇ ਉਸਦੇ ਸਿਰ ਵਿੱਚ ਸੱਟ ਲੱਗਣ ਕਾਰਨ ਉਸਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਦੋਸ਼ੀ ਅਜੇ ਮੌਕਾ ਤੋਂ ਫਰਾਰ ਹੋ ਗਿਆ। 

ਜਿਸ ਨੂੰ ਕਾਬੂ ਕਰਨ ਲਈ ਟੈਕਨੀਕਲ ਸੈਲ ਫਾਜਿਲਕਾ ਦੀ ਮਦਦ ਨਾਲ ਇੰਚਾਰਜ ਸੀ.ਆਈ.ਏ ਫਾਜਿਲਕਾ ਅਤੇ ਮੁੱਖ ਅਫਸਰ ਥਾਣਾ ਸਿਟੀ ਫਾਜਿਲਕਾ ਵੱਲੋਂ ਪੁਲਿਸ ਦੀਆਂ ਵੱਖ ਵੱਖ ਪਾਰਟੀਆਂ ਬਣਾ ਕੇ ਦੋਸ਼ੀ ਦੇ ਟਿਕਾਣਿਆਂ ਤੇ ਰੇਡ ਕੀਤੇ ਗਏ। ਇਸੇ ਦੌਰਾਨ ਦੋਸ਼ੀ ਬਾਰੇ ਪਤਾ ਲੱਗਾ ਕਿ ਉਹ ਫਾਜਿਲਕਾ—ਰਿਵਾੜੀ ਐਕਸਪ੍ਰੈਸ ਯਾਤਰੀ ਰੇਲਗੱਡੀ ਰਾਹੀਂ ਭਵਾਨੀ, ਜਿਲ੍ਹਾ ਸਿਰਸਾ (ਹਰਿਆਣਾ) ਪਹੁੰਚ ਗਿਆ ਹੈ। ਜਿਸਨੂੰ ਜੀ.ਆਰ.ਪੀ. ਭਵਾਨੀ ਅਤੇ ਸੀ.ਆਈ.ਏ ਟੀਮ ਭਵਾਨੀ ਦੀ ਮਦਦ ਨਾਲ ਕਾਬੂ ਕਰ ਲਿਆ ਗਿਆ। 

ਇਸ ਤਰਾਂ ਦੋਸ਼ੀ ਨੂੰ ਮੁਕੱਦਮਾ ਦਰਜ ਹੋਣ ਤੋ 18 ਘੰਟੇ ਦੇ ਅੰਦਰ ਅੰਦਰ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਗਈ ਹੈ। ਜੋ ਦੋਨੋਂ ਭਰਾਵਾਂ ਦੇ ਕਿਸੇ ਕੁੜੀ ਨਾਲ ਪ੍ਰੇਮ ਸਬੰਧਾਂ ਬਾਰੇ ਗੱਲ ਸਾਹਮਣੇ ਆਈ ਹੈ, ਉਸ ਬਾਰੇ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਤਫਤੀਸ਼ ਦੌਰਾਨ ਜੋ ਵੀ ਹਲਾਤ ਸਾਹਮਣੇ ਆਉਣਗੇ, ਉਸ ਮੁਤਾਬਿਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਮੁਕੱਦਮਾ ਨੰਬਰ 139 ਮਿਤੀ 19—08—2024 ਜੁਰਮ 105 ਭਾਰਤੀ ਨਿਆਂ ਸੰਹਿਤਾ ਥਾਣਾ ਸਿਟੀ ਫਾਜਿਲਕਾ

ਬਰਖਿਲਾਫ:— ਅਜੇ ਪੁੱਤਰ ਦਰਸ਼ਨ ਕਸ਼ਅਪ ਵਾਸੀ ਭੈਰੋ ਬਸਤੀ ਸੈਣੀਆਂ ਰੋਡ ਫਾਜਿਲਕਾ

 

Tags: Crime News Punjab , Punjab Police , Police , Crime News , Fazilka Police , Fazilka

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD