Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਡਿਪਟੀ ਕਮਿਸਨਰ ਪਠਾਨਕੋਟ ਆਦਿੱਤਿਆ ਉੱਪਲ ਨੇ ਰੋਡ ਸੇਫਟੀ ਕਮੇਟੀ ਪਠਾਨਕੋਟ ਨਾਲ ਕੀਤੀ ਵਿਸੇਸ ਰੀਵਿਓ ਮੀਟਿੰਗ

ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸਹਿਰ ਅੰਦਰ ਵੱਖ ਵੱਖ ਸਥਾਨਾਂ ਤੇ ਲਗਾਈਆਂ ਜਾਣਗੀਆਂ ਹਾਈ ਮਾਸਕ ਲਾਈਟਾਂ

Aditya Uppal, DC Pathankot, Deputy Commissioner Pathankot, Pathankot

Web Admin

Web Admin

5 Dariya News

ਪਠਾਨਕੋਟ , 20 Aug 2024

Last updated on: Aug 20, 2024, 00:00 IST

ਸ੍ਰੀ ਆਦਿੱਤਿਆ ਉੱਪਲ ਡਿਪਟੀ ਕਮਿਸਨਰ ਪਠਾਨਕੋਟ ਦੀ ਪ੍ਰਧਾਨਗੀ ਵਿੱਚ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਜਿਲ੍ਹਾ ਰੋਡ ਸੇਫਟੀ ਕਮੇਟੀ ਦੀ ਰੀਵਿਓ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਅੰਕੁਰਜੀਤ ਸਿੰਘ ਵਧੀਕ ਡਿਪਟੀ ਕਮਿਸਨਰ (ਜ), ਬ੍ਰਹਮ ਦੱਤ ਟ੍ਹੇਫਿਕ ਇੰਚਾਰਜ ਪਠਾਨਕੋਟ, ਵਿਜੈ ਪਾਸੀ ਟ੍ਰੇਫਿਕ ਮਾਰਸਲ ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਅਤੇ ਹੋਰ ਵੱਖ ਵੱਖ ਸਬੰਧਤ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਵੀ ਹਾਜਰ ਸਨ।

ਮੀਟਿੰਗ ਦੋਰਾਨ ਰੀਵਿਓ ਕਰਦਿਆਂ ਸ੍ਰੀ ਆਦਿੱਤਿਆ ਉੱਪਲ ਡਿਪਟੀ ਕਮਿਸਨਰ ਪਠਾਨਕੋਟ ਨੇ ਕਿਹਾ ਕਿ ਜਿਲ੍ਹੇ ਅੰਦਰ ਮਲਿਕਪੁਰ ਦੇ ਨਜਦੀਕ ਸਥਿਤ ਹਾਈਵੇ ਤੇ ਗੋਲ ਚੋਕ ਵਿਖੇ ਰਾਤ ਦੇ ਸਮੇਂ ਕਾਫੀ ਹਨੇਰਾ ਰਹਿੰਦਾ ਹੈ ਅਤੇ ਜੰਮੂ, ਜਲੰਧਰ, ਅੰਮ੍ਰਿਤਸਰ ਵੱਲੋਂ ਆਉਂਣ ਵਾਲੇ ਵਾਹਨਾਂ ਨੂੰ ਡਾਇਰੈਕਸਨ ਨੂੰ ਲੈ ਕੇ ਕਾਫੀ ਉਲਝਨ ਰਹਿੰਦੀ ਹੈ। ਜਿਸ ਦੇ ਨਤੀਜੇ ਵਜੋਂ ਆਏ ਦਿਨ ਚੋਕ ਵਿੱਚ ਦੁਰਘਟਨਾਵਾਂ ਹੂੰਦੀਆਂ ਹਨ। 

ਉਨ੍ਹਾਂ ਕਿਹਾ ਕਿ ਜਲਦੀ ਹੀ ਮਲਿਕਪੁਰ ਚੋਕ (ਗੋਲ ਚੋਕ ਪੀਰ ਬਾਬਾ) ਵਿਖੇ ਹਾਈ ਮਾਸਕ ਲਾਈਟ ਲਗਾਈ ਜਾਵੇਗੀ। ਉਨ੍ਹਾਂ ਕਾਰਪੋਰੇਸਨ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਸ ਦਾ ਐਸਟੀਮੇਟ ਬਣਾ ਕੇ ਲਿਆਂਦਾ ਜਾਵੈ ਤਾਂ ਜੋ ਸਮੇਂ ਸਿਰ ਚੋਕ ਵਿੱਚ ਹਾਈਮਾਸਕ ਲਾਈਟ ਲਗਾਈ ਜਾ ਸਕੇ। ਉਨ੍ਹਾਂ ਐਨ ਐਚ ਅਧਿਕਾਰੀਆਂ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਚੋਕ ਦੀਆਂ ਤਿੰਨੋਂ ਦਿਸਾਵਾਂ ਵਿੱਚ ਸੂਚਨਾਂ ਬੋਰਡ ਲਗਾਏ ਜਾਣ ਤਾਂ ਜੋ 100-200 ਮੀਟਰ ਪਹਿਲਾਂ ਹੀ ਵਾਹਨ ਚਾਲਕ ਨੂੰ ਅੱਗੇ ਚੋਕ ਹੋਣ ਦੀ ਜਾਣਕਾਰੀ ਮਿਲ ਸਕੇ।

ਉਨ੍ਹਾਂ ਈ.ਓ. ਸੁਜਾਨਪੁਰ ਨੂੰ ਆਦੇਸ ਦਿੰਦਿਆਂ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਮਲਿਕਪੁਰ ਤੋਂ ਮਾਧੋਪੁਰ ਤੱਕ ਜਾਣ ਵਾਲੇ ਮਾਰਗ ਤੇ ਪੁਲ ਨੰਬਰ 4 ਅਤੇ 5 ਤੇ ਲਗਾਈਆਂ ਲਾਈਟਾਂ ਵਿੱਚ ਖਰਾਬੀ ਹੈ ਇਸ ਲਈ ਇਨ੍ਹਾਂ ਦੋਨੋ ਸਥਾਨਾਂ ਦੀ ਜਾਂਚ ਕਰਕੇ ਲਾਈਟਾਂ ਠੀਕ ਕਰਵਾਈਆਂ ਜਾਣ, ਤਾਂ ਜੋ ਰਾਹਗੀਰਾਂ ਨੂੰ ਕਿਸੇ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਬਾਰਿਸ ਦੇ ਦਿਨ੍ਹਾਂ ਵਿੱਚ ਮਲਿਕਪੁਰ-ਮਾਧੋਪੁਰ ਨੇਸਨਲ ਹਾਈਵੇ ਤੇ ਰੇਲਵੇ ਬਿ੍ਰਜ ਦੇ ਹੇਠਾ ਅਕਸਰ ਪਾਣੀ ਖੜਾ ਹੋ ਜਾਂਦਾ ਹੈ ਅਤੇ ਲੋਕਾਂ ਦਾ ਇਸ ਮਾਰਗ ਤੋਂ ਗੁਜਰਨਾ ਵੀ ਮੁਸਕਿਲ ਹੋ ਜਾਂਦਾ ਹੈ। 

ਉਨ੍ਹਾਂ ਨੇਸਨਲ ਹਾਈਵੇ ਅਥਾਰਟੀ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਸ ਸਥਾਨ ਤੇ ਆਟੋਮੈਟਿਕ ਪੰਪ ਲਗਾਇਆ ਜਾਵੈ ਤਾਂ ਜੋ ਬਾਰਿਸ ਦੇ ਦਿਨ੍ਹਾਂ ਵਿੱਚ ਪਾਣੀ ਅਪਣੇ ਆਪ ਪੁਲ ਦੇ ਹੇਠਾ ਤੋਂ ਨਿਕਲ ਜਾਵੈ। ਉਨ੍ਹਾਂ ਦੱਸਿਆ ਕਿ ਪਠਾਨਕੋਟ ਟ੍ਹੇਫਿਕ ਪੁਲਿਸ ਵੱਲੋਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਸਹਿਰ ਅੰਦਰ ਬਹੁਤ ਸਾਰੇ ਸਥਾਨ ਡਾਰਕ ਜੋਨ ਹਨ ਜਿਨ੍ਹਾਂ ਦਾ ਹੱਲ ਕਰਨਾ ਬਹੁਤ ਹੀ ਜਰੂਰੀ ਹੈ, ਉਨ੍ਹਾਂ ਲੋਕ ਨਿਰਮਾਣ ਵਿਭਾਗ ਨੂੰ ਕਿਹਾ ਕਿ ਇਨ੍ਹਾਂ ਡਾਰਕ ਜੋਨ ਦੀ ਵਿਜਟ ਕਰਕੇ ਹੱਲ ਕਰਨ ਲਈ ਯੋਜਨਾ ਬਣਾਈ ਜਾਵੈ। 

ਉਨ੍ਹਾਂ ਕਾਰਪੋਰੇਸਨ ਅਧਿਕਾਰੀਆਂ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਟੈਂਕ ਚੋਕ, ਸਹੀਦ ਭਗਤ ਸਿੰਘ ਚੋਕ ਅਤੇ ਸਿੰਬਲ ਚੋਕ ਤੇ ਵੀ ਹਾਈਮਾਸਕ ਲਾਈਟ ਲਗਾਉਂਣ ਲਈ ਸਰਵੇ ਕਰਕੇ ਰਿਪੋਰਟ ਤਿਆਰ ਕੀਤੀ ਜਾਵੈ। ਉਨ੍ਹਾਂ ਕਿਹਾ ਕਿ ਲਮੀਣੀ ਸਟੇਡੀਅਮ ਨੂੰ ਜਾਣ ਵਾਲੇ ਰਸਤੇ ਤੇ ਵੀ ਕਾਫੀ ਹਨੇਰਾ ਰਹਿੰਦਾ ਹੈ ਇਸ ਲਈ ਇਸ ਮਾਰਗ ਤੇ ਸਟਰੀਟ ਲਾਈਟ ਲਗਾਉਂਣ ਦੀ ਸਰਵੇ ਕੀਤਾ ਜਾਵੈ ਤਾਂ ਜੋ ਸਮੇਂ ਰਹਿੰਦਿਆਂ ਇਸ ਰੋਡ ਤੇ ਸਟਰੀਟ ਲਾਈਟ ਲਗਾਈਆਂ ਜਾ ਸਕਣ।

ਉਨ੍ਹਾਂ ਕਿਹਾ ਕਿ ਜਲਦੀ ਹੀ ਮਲਿਕਪੁਰ ਤੋਂ ਮਾਧੋਪੁਰ ਅਤੇ ਮਲਿਕਪੁਰ ਤੋਂ ਝਾਖੋਲਾਹੜੀ ਨੂੰ ਜਾਣ ਵਾਲੇ ਮਾਰਗ ਤੇ ਵੀ ਸਪੀਡ ਲਿਮਟ ਦੇ ਬੋਰਡ ਲਗਾਏ ਜਾਣ ਅਤੇ ਵਾਹਨਾਂ ਦੀ ਗਤੀ ਸਬੰਧੀ ਵਾਹਨ ਚਾਲਕਾਂ ਨੂੰ ਵੀ ਜਾਗਰੂਕ ਕੀਤਾ ਜਾਵੈ।

 

Tags: Aditya Uppal , DC Pathankot , Deputy Commissioner Pathankot , Pathankot

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD