Friday, 03 May 2024

 

 

ਖ਼ਾਸ ਖਬਰਾਂ ਕਾਂਗਰਸ ਸਕੱਤਰ ਅਤੇ ਸੰਯੁਕਤ ਸਕੱਤਰ ਸਮੇਤ 300 ਦੇ ਕਰੀਬ ਭਾਜਪਾ ਚ ਸ਼ਾਮਲ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਨਿਰਵਿਘਨ ਨਾਮਜ਼ਦਗੀ ਪ੍ਰਕਿਰਿਆ ਲਈ ਪ੍ਰਬੰਧਾਂ ਨੂੰ ਅੰਤਿਮ ਰੂਪ ਦੇਣ ਲਈ ਕੀਤੀ ਮੀਟਿੰਗ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਦੀ ਪ੍ਰਧਾਨਗੀ ਹੇਠ ਨਾਮਜ਼ਦਗੀਆਂ ਭਰਨ ਸਬੰਧੀ ਸਿਆਸੀ ਪਾਰਟੀਆਂ ਨਾਲ ਮੀਟਿੰਗ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਦੀ ਪ੍ਰਧਾਨਗੀ ਹੇਠ ਨਾਮਜ਼ਦਗੀਆਂ ਭਰਨ ਸਬੰਧੀ ਸਿਆਸੀ ਪਾਰਟੀਆਂ ਨਾਲ ਮੀਟਿੰਗ ਲੁਧਿਆਣਾ ਪ੍ਰਸ਼ਾਸਨ ਕਣਕ ਦੀ ਨਿਰਵਿਘਨ ਖਰੀਦ ਸੀਜ਼ਨ ਨੂੰ ਯਕੀਨੀ ਬਣਾ ਰਿਹਾ ਹੈ - ਡਿਪਟੀ ਕਮਿਸਸ਼ਨਰ ਜੇਕਰ ਭਾਜਪਾ ਇੱਕ ਵਾਰ ਫਿਰ ਸੱਤਾ 'ਚ ਆਈ ਤਾਂ ਰਾਖਵਾਂਕਰਨ ਖ਼ਤਮ ਕਰ ਦੇਵੇਗੀ : ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਦਾ ਸ਼ਹਿਰ ਵਾਸੀਆਂ ਨੇ ਕੀਤਾ ਨਿੱਘਾ ਸਵਾਗਤ, ਹਜ਼ਾਰਾਂ ਕਾਂਗਰਸੀ ਵਰਕਰ ਪਹੁੰਚੇ ਸ਼ਹਿਰ ਦੀ ਸਾਫ਼-ਸਫਾਈ ’ਚ ਭਾਗ ਲੈਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਮਿਸ਼ਨਰ ਨੇ ਕੀਤਾ ਸਨਮਾਨਿਤ ਜਿਲ੍ਹੇ ਵਿੱਚ ਹੁਣ ਤੱਕ 440280 ਮੀਟਰਿਕ ਟਨ ਕਣਕ ਦੀ ਹੋਈ ਆਮਦ–ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵੋਟਿੰਗ ਮਸ਼ੀਨਾਂ ਦੀ ਪਹਿਲੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੌਣ ਅਫ਼ਸਰ ਘਨਸ਼ਾਮ ਥੋਰੀ ਦੀ ਨਿਗਰਾਨੀ ਵਿਚ ਹੋਈ ਵੋਟਿੰਗ ਮਸ਼ੀਨਾਂ ਦੀ ਪਹਿਲੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਵਿਨੀਤ ਕੁਮਾਰ ਦੀ ਨਿਗਰਾਨੀ ਵਿਚ ਹੋਈ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਅਤੇ ਬੀ.ਐੱਸ.ਐੱਫ. ਦੇ ਜਵਾਨਾਂ ਨੇ ਕੱਢਿਆ ਫਲੈਗ ਮਾਰਚ ਸਿਆਸੀ ਪਾਰਟੀਆਂ ਦੀ ਮੌਜੂਦਗੀ ’ਚ ਵੋਟਿੰਗ ਮਸ਼ੀਨਾਂ ਦੀ ਹੋਈ ਪਹਿਲੀ ਰੈਂਡੇਮਾਈਜ਼ੇਸ਼ਨ ਡੀ.ਸੀ. ਆਸ਼ਿਕਾ ਜੈਨ ਨੇ ਮੈਰਿਟ ਵਿੱਚ ਆਏ ਸਰਕਾਰੀ ਸਕੂਲਾਂ ਦੇ 10ਵੀਂ ਅਤੇ 10+2 ਜਮਾਤ ਦੇ ਹੋਣਹਾਰ ਵਿਦਿਆਰਥੀਆਂ ਦਾ ਮੈਡਲਾਂ ਨਾਲ ਸਨਮਾਨ ਕਰ ਮਨੋਬਲ ਵਧਾਇਆ ਪਟਿਆਲਾ ਜ਼ਿਲ੍ਹੇ ਦੇ 52 ਵਿਦਿਆਰਥੀਆਂ ਬਾਰਵੀਂ ਦੀ ਮੈਰਿਟ ਸੂਚੀ ’ਚ, ਸਰਕਾਰੀ ਸਕੂਲਾਂ 33 ਵਿਦਿਆਰਥੀ ਚਮਕੇ ਵੋਟਿੰਗ ਮਸ਼ੀਨਾਂ ਦੀ ਪਹਿਲੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਰਾਜੇਸ਼ ਧੀਮਾਨ ਦੀ ਨਿਗਰਾਨੀ ਵਿਚ ਹੋਈ ਗਰਮੀ ਦੇ ਚੱਲਦਿਆਂ ਪੋਲਿੰਗ ਬੂਥਾਂ ਤੇ ਕੀਤੇ ਜਾਣਗੇ ਖਾਸ ਪ੍ਰਬੰਧ ਸੀਜੀਸੀ ਲਾਂਡਰਾਂ ਵਿਖੇ ਵਿਗਆਨ ਅਤੇ ਤਕਨਾਲੋਜੀ ਵਿੱਚ ਕੰਪਿਊਟੇਸ਼ਨਲ ਵਿਧੀਆਂ ਸੰਬੰਧੀ ਚੌਥੀ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਜ਼ਿਲ੍ਹਾ ਚੋਣ ਅਫਸਰ ਡਾ ਸੇਨੂ ਦੁੱਗਲ ਵੱਲੋਂ ਅਬੋਹਰ ਅਤੇ ਬੱਲੂਆਣਾ ਦੇ ਗਿਣਤੀ ਕੇਂਦਰਾਂ ਦਾ ਦੌਰਾ ਭਗਵੰਤ ਮਾਨ ਨੇ ਫਗਵਾੜਾ 'ਚ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ ਕਰਕੇ 'ਆਪ' ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ ਕਾਂਗਰਸ ਦੀ ਜਿੱਤ ਤੋਂ ਬਾਅਦ ਸਭ ਤੋਂ ਪਹਿਲਾਂ ਅਗਨੀਵੀਰ ਵਰਗੀਆਂ ਸਕੀਮਾਂ ਨੂੰ ਖਤਮ ਕਰਨਾ ਹੋਵੇਗਾ

 

ਬਟਾਲਾ ਪੁਲਿਸ ਨੂੰ ਇੱਕ ਹੋਰ ਵੱਡੀ ਸਫਲਤਾ ਮਿਲੀ

ਬਟਾਲਾ ਪੁਲਿਸ ਵਲੋਂ ਫਿਰੋਤੀਆਂ ਮੰਗਣ ਵਾਲੇ ਗਿਰੋਹ ਦਾ ਪਰਦਾਫਾਸ਼-ਦੋ ਦੋਸ਼ੀ ਗਿਰਫ਼ਤਾਰ

Crime News Punjab, Punjab Police, Police, Crime News, Batala Police, Batala

Web Admin

Web Admin

5 Dariya News

ਬਟਾਲਾ , 13 Apr 2024

ਐਸ ਐਸ ਪੀ ਬਟਾਲਾ ਮੈਡਮ ਅਸ਼ਵਨੀ ਗੋਟਿਆਲ ਵਲੋਂ ਪੁਲਿਸ ਲਾਈਨ ਵਿੱਖੇ ਪਰੈੱਸ ਕਾਨਫਰੰਸ ਕੀਤੀ ਗਈ ਤੇ ਦੱਸਿਆ ਕਿ ਬਟਾਲਾ ਪੁਲਿਸ ਵਲੋਂ ਫਿਰੋਤੀਆਂ ਮੰਗਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ ਦੋ ਦੋਸ਼ੀ ਗਿਰਫ਼ਤਾਰ ਕੀਤੇ ਗਏ ਹਨ। ਐਸਐਸਪੀ ਬਟਾਲਾ ਨੇ ਦੱਸਿਆ ਕਿ 12 ਅਪਰੈਲ 2024 ਨੂੰ ਇਕ ਦਰਖਾਸਤ ਜੋਬਨਜੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਜੋਧਾ ਨੰਗਲ ਨੇ ਇਕ ਦਰਖਾਸਤ ਦਿੱਤੀ ਕਿ ਉਸਦਾ ਵੱਡਾ ਭਰਾ ਪ੍ਰਭਦੀਪ ਸਿੰਘ ਉਰਫ ਭੀਮ ਪੁੱਤਰ ਮਨਜੀਤ ਸਿੰਘ ਮਿਤੀ 11 ਅਪਰੈਲ 2024 ਦਾ ਸੁਰੇਸ਼ ਕੁਮਾਰ ਪੁੱਤਰ ਸੁਰਜੀਤ ਸਿੰਘ ਵਾਸੀ ਮੋਹਰਬਾਨਪੁਰ ਅੰਮ੍ਰਿਤਸਰ ਨੂੰ ਮਿਲਣ ਲਈ ਜਿਲਾ ਬਟਾਲਾ ਵਿਖੇ ਗਿਆ ਪਰ ਉਸਤੋ ਬਾਅਦ ਘਰ ਵਾਪਸ ਨਹੀਂ ਆਇਆ ਤਾਂ ਕਾਫੀ ਉਡੀਕ ਕਰਨ ਤੋ ਬਾਅਦ ਉਸਨੇ ਸੁਰੇਸ਼ ਕੁਮਾਰ ਨੂੰ ਫੋਨ ਕੀਤਾ ਅਤੇ ਆਪਣੇ ਭਰਾ ਸਬੰਧੀ ਪੁੱਛਿਆ ਜਿਸਤੇ ਸੁਰੇਸ਼ ਕੁਮਾਰ ਨੇ ਉਸਨੂੰ ਕਿਹਾ ਕਿ ਉਹ ਇੱਥੇ ਕਿੱਤੇ ਹੋਵੇਗਾ ਅਤੇ ਆਪਾ ਉਸਨੂੰ ਲੱਭ ਲੈਂਦੇ ਹਾਂ। 

ਜਿਸਤੇ ਦਰਖਾਸਤ ਕਰਤਾ ਸੁਰੇਸ਼ ਕੁਮਾਰ ਨਾਲ ਆਪਣੇ ਭਰਾ ਨੂੰ ਲੱਭਦਾ ਰਿਹਾ ਜੋ ਉਸਨੂੰ ਬਾਅਦ ਵਿੱਚ ਪਤਾ ਲੱਗਾ ਕਿ ਉਸਦੇ ਭਰਾ ਦੇ ਨਾਲ ਮਿਤੀ 11 ਅਪਰੈਲ 2024 ਨੂੰ ਆਏ ਦੋ ਵਿਅਕਤੀ ਜਿੰਨਾ ਦਾ ਨਾਮ ਰਜਿੰਦਰ ਸਿੰਘ ਵਾਸੀ ਗੁੰਮਟਾਲਾ ਰੋਡ ਅੰਮ੍ਰਿਤਸਰ ਅਤੇ ਵੱਸਣ ਸਿੰਘ ਵਾਸੀ ਪਿੰਡ ਮੋਨੀਆ ਕੁਹਾਰਾ ਅੰਮ੍ਰਿਤਸਰ ਦਿਹਾਤੀ ਅਗਵਾ ਹੋ ਚੁੱਕੇ ਹਨ ਅਤੇ ਉਸਦਾ ਭਰਾ ਵੀ ਉਨਾ ਦੇ ਨਾਲ ਅਗਵਾ ਹੋ ਚੁੱਕਾ ਹੈ ਜੋ ਇਸ ਸਬੰਧੀ ਰਜਿੰਦਰ ਸਿੰਘ ਦੀ ਪਤਨੀ ਮੋਨਿਕਾ ਨੂੰ ਕਿਸੇ ਵਿਦੇਸ਼ੀ ਨੰਬਰ ਤੋਂ 2 ਕਰੋੜ 50 ਲੱਖ ਦੀ ਫਿਰੋਤੀ ਸਬੰਧੀ ਫੋਨ ਆਇਆ ਕਿ ਤੁਸੀ ਫਿਰੋਤੀ ਦੀ ਮੰਗ ਪੂਰੀ ਕਰੋ ਤਾਂ ਹੀ ਅਸੀ ਤਿੰਨ ਅਗਵਾ ਵਿਅਕਤੀਆ ਨੂੰ ਰਿਹਾਅ ਕਰਾਂਗੇ। 

ਜਿਸਤੇ ਮੁਕੱਦਮਾ ਨੰਬਰ 30 ਮਿਤੀ 12.4.2024 ਜੁਰਮ 365,387,506,120-ਬੀ ਥਾਣਾ ਸਿਟੀ ਬਟਾਲਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਮੈਡਮ ਅਸ਼ਵਨੀ ਗੋਟਿਆਲ, ਆਈ ਪੀ ਐਸ ਸੀਨੀਅਰ ਕਪਤਾਨ ਪੁਲਿਸ ਬਟਾਲਾ ਦੇ ਦਿਸ਼ਾ ਨਿਰਦੇਸ਼ ਤੇ ਡੀ.ਐਸ.ਪੀ ਸ੍ਰੀ ਅਜਾਦ ਦਵਿੰਦਰ ਸਿੰਘ ਪੀ.ਪੀ.ਐਸ ਸਬ ਡਵੀਜਨ ਸਿਟੀ ਬਟਾਲਾ ਦੀ ਨਿਗਰਾਨੀ ਹੇਠ ਐਸ ਆਈ ਖੁਸ਼ਬੂ ਸ਼ਰਮਾ ਮੁੱਖ ਅਫਸਰ ਥਾਣਾ ਸਿਟੀ ਬਟਾਲਾ ਦੀ ਟੀਮ ਨੇ ਦੋਰਾਨੇ ਤਫਤੀਸ਼ ਮਾਮਲੇ ਦੇ ਤੱਥਾਂ ਦੀ ਪੜਤਾਲ ਕਰਦੇ ਹੋਏ ਸੁਰੇਸ਼ ਕੁਮਾਰ ਉਕਤ ਦੀ ਨੀਅਤ ਸ਼ੱਕੀ ਪਾਈ ਗਈ ਅਤੇ ਪੁੱਛਗਿੱਛ ਦੌਰਾਨ ਉਸਦੇ ਫੋਨ ਟੈਕਨੀਕਲ ਤਰੀਕੇ ਨਾਲ ਜਾਂਚ ਕਰਨ ਤੇ ਕੁੱਝ ਸ਼ੱਕੀ ਨੰਬਰਾ ਦਾ ਪਤਾ ਕਰਕੇ ਪਿੰਡ ਗਾਜੀਭਰਵਾਨ ਜਿਲਾ ਪਠਾਨਕੋਟ ਵਿਖੇ ਰੇਡ ਕੀਤੀ ਗਈ ਜਿਥੇ ਉਕਤ ਤਿੰਨਾਂ ਵਿਅਕਤੀਆਂ ਨੂੰ ਅਗਵਾ ਕਰਨ ਵਾਲਾ ਵਿਅਕਤੀ ਦੀ ਪਹਿਚਾਣ ਕੀਤੀ ਗਈ ਜੋ ਕਿ ਭੂਸ਼ਨ ਸਿੰਘ ਪੁੱਤਰ ਰੱਖ ਸਿੰਘ ਵਾਸੀ ਗਾਜੀਭਰਵਾਨ ਜਿਲਾ ਪਠਾਨਕੋਟ ਵਜੋ ਹੋਈ ਜਿਸਨੂੰ ਮੁਕੱਦਮਾ ਵਿੱਚ ਨਾਮਜਦ ਕਰਕੇ ਪੁਲਿਸ ਪਾਰਟੀ ਵੱਲੋ ਕਾਬੂ ਕੀਤਾ ਗਿਆ ਜਿਸ ਪਾਸੋ ਉਕਤ ਤਿੰਨੇ ਅਗਵਾ ਵਿਅਕਤੀਆਂ ਨੂੰ ਉਸਦੇ ਕਬਜ਼ੇ ਵਿੱਚੋ ਸੁਰੱਖਿਅਤ ਹਾਲਤ ਵਿੱਚ ਛੁਡਵਾਇਆ ਗਿਆ। 

ਇਸਤੋ ਇਲਾਵਾ ਵਾਰਦਾਤ ਸਮੇ ਵਰਤੀ ਗੱਡੀ ਸਵਿਫਟ ਡਿਜਾਇਰ ਉਸ ਪਾਸੋ ਬ੍ਰਾਮਦ ਕੀਤੀ ਗਈ। ਜੋ ਅਗਵਾ ਰਜਿੰਦਰ ਸਿੰਘ ਦੀ ਪਤਨੀ ਮੋਨਿਕਾ ਨੂੰ ਕਿਸੇ ਵਿਦੇਸ਼ੀ ਨੰਬਰ ਤੋ ਦੋ ਕਰੋੜ 50 ਲੱਖ ਦੀ ਫਿਰੋਤੀ ਸਬੰਧੀ ਫੋਨ ਆਇਆ ਸੀ, ਉਹ ਨੰਬਰ ਭੂਸ਼ਨ ਸਿੰਘ ਦੇ ਲੜਕੇ ਬੀਰ ਸਿੰਘ ਉਮਰ ਕ੍ਰੀਬ 26 ਸਾਲ ਜੋ ਕ੍ਰੀਬ ਦੋ ਸਾਲਾ ਤੋਂ ਵਿਦੇਸ਼ ਸਪੇਨ ਵਿੱਚ ਰਹਿ ਰਿਹਾ ਹੈ ਪਾਇਆ ਗਿਆ ਹੈ। ਜੋ ਦੋਸ਼ੀਆ ਪਾਸੋਂ ਛੁਡਵਾਏ ਗਏ ਉਕਤ ਤਿੰਨੇ ਪੀੜਤ ਵਿਅਕਤੀਆ ਨੂੰ ਉਹਨਾ ਦੇ ਵਾਰਸਾ ਹਵਾਲੇ ਕੀਤਾ ਗਿਆ है।

ਗ੍ਰਿਫਤਾਰ ਦੋਸ਼ੀ ਸੁਰੇਸ਼ ਕੁਮਾਰ ਪੁੱਤਰ ਸੁਰਜੀਤ ਸਿੰਘ ਵਾਸੀ ਮੇਹਰਬਾਨਪੁਰਾ ਜਿਲਾ ਅੰਮ੍ਰਿਤਸਰ ਦਿਹਾਤੀ ਪਹਿਲਾ ਤੋ ਦਰਜ ਮੁਕੱਦਮਾ ਨੰਬਰ 21/2020 ਜੁਰਮ 406,420, ਭ:ਦ 13 ਪੰਜਾਬ ਟ੍ਰੈਵਲ ਪਰਫੈਸ਼ਨਲ ਰੈਗੂਲੇਸ਼ਨ ਐਕਟ ਥਾਣਾ ਬਹਿਰਾਮ ਐਸ.ਬੀ.ਐਸ ਨਗਰ ਵਿਖੇ ਦਰਜ ਹੈ ਅਤੇ ਦੋਸ਼ੀ ਭੂਸ਼ਨ ਸਿੰਘ ਪੁੱਤਰ ਰੱਖ ਸਿੰਘ ਵਾਸੀ ਗਾਜੀਭਰਵਾਨ ਜਿਲਾ ਪਠਾਨਕੋਟ ਹੈ।

 

Tags: Crime News Punjab , Punjab Police , Police , Crime News , Batala Police , Batala

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD