Tuesday, 14 May 2024

 

 

ਖ਼ਾਸ ਖਬਰਾਂ ਅਯੁੱਧਿਆ ਵਿੱਚ ਵਿਸ਼ਾਲ ਸ਼੍ਰੀ ਰਾਮ ਮੰਦਰ ਬਣ ਗਿਆ ਹ, ਹੁਣ ਮਥੁਰਾ ਦੀ ਵਾਰੀ ਹੈ : ਪੁਸ਼ਕਰ ਸਿੰਘ ਧਾਮੀ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਤਿਹਗੜ੍ਹ ਸਾਹਿਬ ਤੋਂ 'ਆਪ' ਉਮੀਦਵਾਰ ਗੁਰਪ੍ਰੀਤ ਜੀਪੀ ਲਈ ਕੀਤਾ ਚੋਣ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਸੰਪੰਨ ਕੀਤੀ ਪੰਜਾਬ ਬਚਾਓ ਯਾਤਰਾ ਪੰਜਾਬ ਕਰਜ਼ੇ ਦੀ ਲਪੇਟ 'ਚ, ਗਰਦਨ ਤੱਕ ਕਰਜ਼ੇ 'ਚ ਡੁੱਬਿਆ ਹੋਇਆ : ਵਿਜੇ ਇੰਦਰ ਸਿੰਗਲਾ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰੇਗੀ ਕਾਂਗਰਸ ਸਰਕਾਰ; ਐਮਐਸਪੀ ਲਈ ਕਾਨੂੰਨੀ ਗਾਰੰਟੀ ਪ੍ਰਦਾਨ ਕਰੇਗੀ ਚੰਡੀਗੜ੍ਹ ਦੇ ਵਾਰਡ 8 ਤੋਂ ਨਗਰ ਨਿਗਮ ਚੋਣ ਲੜੇ ਅਮਰੀਕ ਸਿੰਘ ਸੈਣੀ ਹੋਏ ਆਪ ਵਿੱਚ ਸ਼ਾਮਿਲ ਸੰਗਰੂਰ ਅਤੇ ਫ਼ਰੀਦਕੋਟ ਲੋਕ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਮਨੀਸ਼ ਤਿਵਾੜੀ ਦੀ ਪਦਯਾਤਰਾ 'ਚ ਹਜ਼ਾਰਾਂ ਕਾਂਗਰਸ, 'ਆਪ', ਸਪਾ ਵਰਕਰਾਂ ਨੇ ਸ਼ਮੂਲੀਅਤ ਕੀਤੀ ਫਿਰਕੂ ਵੰਡੀਆਂ ਪਾਉਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਠਿੱਬੀ ਲਾ ਕੇ ਕਾਂਗਰਸ ਦੀ ਸਰਕਾਰ ਬਣਾ ਦਿਓ - ਗੁਰਜੀਤ ਔਜਲਾ ਮੀਤ ਹੇਅਰ ਨੇ ਮਾਲੇਰਕੋਟਲਾ ਵਿਖੇ ਪਾਰਟੀ ਦਫਤਰ ਦਾ ਕੀਤਾ ਉਦਘਾਟਨ ਰਾਜਾ ਵੜਿੰਗ ਨੇ ਦਾਖਾ ਵਿੱਚ ਪ੍ਰਚਾਰ ਕੀਤਾ, ਪੰਜਾਬ ਲਈ ਕਾਂਗਰਸ ਦੇ 'ਪੰਜ ਨਿਆਂ’ ਦੀ ਵਕਾਲਤ ਕੀਤੀ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਨੇ ਲੋਕ ਸਭਾ ਚੋਣਾਂ ਸਬੰਧੀ ਕੀਤੀਆਂ ਤਿਆਰੀਆਂ ਦਾ ਨਿਰੀਖਣ ਕੀਤਾ ਸੀਜੀਸੀ ਲਾਂਡਰਾਂ ਦੀ ਐਯੂਓ ਮਹਿਮਾ ਨੇ ਸਰਵੋਤਮ ਕੈਡੇਟ ਲਈ ਸੀਡਬਲਿਓ ਐਵਾਰਡ ਜਿੱਤਿਆ 6000 ਰੁਪਏ ਦੀ ਰਿਸ਼ਵਤ ਲੈਂਦਾ ਏ.ਐਸ.ਆਈ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜਨਰਲ ਅਬਜਰਵਰ ਵੱਲੋਂ ਫਾਜ਼ਿਲਕਾ ਦਾ ਦੌਰਾ, ਚੋਣ ਤਿਆਰੀਆਂ ਦਾ ਲਿਆ ਜਾਇਜ਼ਾ ਐਲਪੀਯੂ ਵੱਲੋਂ 15ਵੇਂ ਅਚੀਵਰਜ਼ ਅਵਾਰਡ ਸਮਾਰੋਹ ਦਾ ਆਯੋਜਨ: ਵਿਦਿਆਰਥੀਆਂ ਨੂੰ ਕੀਤਾ ਇੱਕ ਕਰੋੜ ਰੁਪਏ ਦੇ ਨਕਦ ਪੁਰਸਕਾਰਾਂ ਨਾਲ ਸਨਮਾਨਿਤ ਬੀਐਸਐਫ ਦੇ ਵਿਹੜੇ ਗੂੰਜਿਆਂ ਮਤਦਾਨ ਦਾ ਨਾਅਰਾ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਘੰਟਾ ਘਰ ਚੌਕ ਸਮੇਤ ਮੁੱਖ ਬਜਾਰਾਂ ਦਾ ਦੌਰਾ ਮੋਹਕਮਪੁਰਾ ਤੋਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਕਾਂਗਰਸ ਵਿੱਚ ਸ਼ਾਮਲ ਜਨਰਲ ਅਬਜਰਵਰ ਦੀ ਨਿਗਰਾਨੀ ਹੇਠ ਚੋਣ ਅਮਲੇ ਦੀ ਹੋਈ ਰੈਂਡੇਮਾਈਜੇਸ਼ਨ

 

ਡੀ.ਸੀ. ਰਾਜੇਸ਼ ਧੀਮਾਨ ਵੱਲੋਂ ਸਿੱਖਿਆ ਖੇਤਰ ’ਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਅਧਿਆਪਕ ਸਨਮਾਨਿਤ

ਅਧਿਆਪਕ ਸਮਾਜ ਦਾ ਸਭ ਤੋਂ ਮਹੱਤਵਪੂਰਨ ਹਿੱਸਾ - ਧੀਮਾਨ

Rajesh Dhiman, DC Ferozepur, Deputy Commissioner Ferozepur, Ferozepur

Web Admin

Web Admin

5 Dariya News

ਫ਼ਿਰੋਜ਼ਪੁਰ , 02 Apr 2024

ਅਧਿਆਪਕ ਸਮਾਜ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੁੰਦੇ ਹਨ। ਅਧਿਆਪਕ ਵਿਦਿਆਰਥੀਆਂ ਲਈ ਮਜ਼ਬੂਤ ਬੁਨਿਆਦ ਅਤੇ ਮਾਰਗਦਰਸ਼ਕ ਬਣਕੇ ਉਨ੍ਹਾਂ ਵਿਚ ਕਦਰਾਂ-ਕੀਮਤਾਂ ਦਾ ਪ੍ਰਵਾਹ ਕਰਦੇ ਹਨ ਅਤੇ ਵਿਦਿਆਰਥੀਆਂ ਦੇ ਨਾਲ-ਨਾਲ ਦੇਸ਼ ਤੇ ਸਮਾਜ ਦੇ ਚੰਗੇ ਭਵਿੱਖ ਦਾ ਨਿਰਮਾਣ ਕਰਨ ਵਿੱਚ ਵੱਡਮੁੱਲਾ ਯੋਗਦਾਨ ਪਾਉਂਦੇ ਹਨ। 

ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਸ੍ਰੀ ਰਾਜੇਸ਼ ਧੀਮਾਨ ਵੱਲੋਂ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵੱਖ-ਵੱਖ ਵਿਸ਼ਿਆਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਵਾਧੂ ਜਮਾਤਾਂ ਲਗਾਉਣ ਤੇ ਲਗਨ ਅਤੇ ਮਿਹਨਤ ਨਾਲ ਵਿਦਿਆਰਥੀਆਂ ਅਤੇ ਸਕੂਲ ਸਿੱਖਿਆ ਵਿਭਾਗ ਨੂੰ ਸਪੋਰਟ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਮੌਕੇ ਕੀਤਾ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਅਧਿਆਪਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਅਧਿਆਪਕ ਸਮਾਜ ਦਾ ਅਜਿਹਾ ਥੰਮ੍ਹ ਹਨ ਜਿਸ 'ਤੇ ਭਵਿੱਖ ਵਿੱਚ ਹੋਣ ਵਾਲੇ ਚੰਗੇ ਬਦਲਾਅ ਦੀ ਜ਼ਿੰਮੇਵਾਰੀ ਹੁੰਦੀ ਹੈ। ਉਨ੍ਹਾਂ ਸਕੂਲੀ ਸਮੇਂ ਤੋਂ ਵਧੇਰੇ ਕਲਾਸਾਂ ਲਗਾਉਣ ਵਾਲੇ ਅਤੇ ਸਿੱਖਿਆ ਦੇ ਖੇਤਰ ਵਿੱਚ ਹੋਰ ਵਧੇਰੇ ਗਤੀਵਿਧੀਆਂ ਵਿੱਚ ਆਪਣਾ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਦੇ ਆਪਣੀ ਡਿਊਟੀ, ਸਮਾਜ ਤੇ ਵਿਦਿਆਰਥੀਆਂ ਪ੍ਰਤੀ ਸਮਰਪਣ ਭਾਵਨਾ ਲਈ ਸ਼ਲਾਘਾ ਕੀਤੀ।

ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਸੰਜੀਵ ਕੁਮਾਰ ਗੌਤਮ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿੱ.) ਪ੍ਰਗਟ ਸਿੰਘ ਬਰਾੜ ਨੇ ਆਖਿਆ ਕਿ ਇਨ੍ਹਾਂ ਅਧਿਆਪਕਾਂ ਵੱਲੋਂ ਸੈਸ਼ਨ 2023-2024 ਦੌਰਾਨ ਮਿਸ਼ਨ-100% ਤਹਿਤ ਅੱਠਵੀਂ, ਦਸਵੀਂ ਅਤੇ ਬਾਰਵੀਂ ਦੇ ਬੋਰਡ ਇਮਤਿਹਾਨਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਐਕਸਟਰਾ ਜਮਾਤਾਂ ਲਗਾਈਆਂ ਗਈਆਂ ਸਨ ਅਤੇ ਸੈਸ਼ਨ 2024-2025 ਵਾਸਤੇ ਐਨਰੋਲਮੈਂਟ ਕੰਪੇਨ ਵਿੱਚ ਇਨ੍ਹਾਂ ਅਧਿਆਪਕਾਂ ਵੱਲੋਂ ਅਹਿਮ ਰੋਲ ਅਦਾ ਕੀਤਾ ਜਾ ਰਿਹਾ ਹੈ। 

ਇਸ ਮੌਕੇ ਨੀਲਮ ਰਾਣੀ ਡੀ.ਈ.ਓ.(ਐ.ਸਿ.) ਨੇ ਵੀ ਸਨਮਾਨ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਉਸਾਰੂ ਗਤੀਵਿਧੀਆਂ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ। ਡਿਪਟੀ ਡੀ.ਈ.ਓ. ਪ੍ਰਗਟ ਸਿੰਘ ਬਰਾੜ ਨੇ ਦੱਸਿਆ ਕਿ ਐਕਸਟਰਾ ਜਮਾਤਾ ਲਗਾਉਣ ਵਿੱਚ ਮੀਨਾਕਸ਼ੀ ਹਿੰਦੀ ਮਿਸਟ੍ਰੇਸ ਸ.ਸ.ਸ.ਸ. ਕਰੀਆਂ ਪਹਿਲਵਾਨ ਵਰਗੇ ਉਹ ਅਧਿਆਪਕ ਵੀ ਸ਼ਾਮਲ ਹਨ ਜਿਹੜੇ 2022 ਵਿੱਚ ਰਿਟਾਇਰ ਹੋ ਚੁੱਕੇ ਸਨ, ਪਰਤੂੰ ਫਿਰ ਵੀ ਬੜੀ ਲਗਨ ਨਾਲ ਨੈਸ਼ਨਲ ਮੀਨਸ ਕਮ ਸਕਾਲਰਸ਼ਿਪ ਸਕੀਮ ਤਹਿਤ ਹੋਣ ਵਾਲੇ ਪੇਪਰ ਦੀ ਤਿਆਰੀ ਕਰਵਾਈ ਅਤੇ ਬੋਰਡ ਦੀਆਂ ਜਮਾਤਾਂ ਨੂੰ ਪੜ੍ਹਾਇਆ ਗਿਆ। 

ਡਿੰਪਲ ਕੁਮਾਰ ਮੈਥ ਮਾਸਟਰ ਸਸਸਸ ਸੋਹਨਗੜ ਛੁੱਟੀ ਵਾਲੇ ਦਿਨ ਵੀ ਵਿਦਿਆਰਥੀਆਂ ਦੀਆਂ ਜਮਾਤਾਂ ਲਗਾਉਂਦੇ ਹਨ। ਰਮੇਸ਼ ਕੁਮਾਰ ਹਿੰਦੀ ਮਾਸਟਰ ਸ.ਮਿ.ਸ. ਬੂਈਆਂ ਵਾਲਾ ਦੇ ਇੰਚਾਰਜ ਹਨ ਅਤੇ ਸਕੂਲ ਦੀ ਬਿਹਤਰੀ ਵਾਸਤੇ ਲਗਾਤਾਰ ਯਤਨਸ਼ੀਲ ਹਨ। ਉਨ੍ਹਾਂ ਦੱਸਿਆ ਕਿ ਅਜੇ ਕੁਮਾਰ ਲੈਕਚਰਾਰ ਮੈਥ ਸਰਕਾਰੀ (ਕੰਨਿਆ) ਸਸਸ ਜੀਰਾ ਨੇ ਬਾਰ੍ਹਵੀਂ ਦੀਆਂ ਬੋਰਡ ਦੀਆਂ ਐਕਸਟਰਾ ਜਮਾਤਾਂ ਲਗਾਈਆਂ ਹਨ ਅਤੇ ਉਹ ਆਨਲਾਈਨ ਮਾਧਿਅਮ ਰਾਹੀਂ ਵੀ ਆਪਣਾ ਬਣਦਾ ਯੋਗਦਾਨ ਵਿਭਾਗ ਨੂੰ ਦਿੰਦੇ ਰਹਿੰਦੇ ਹਨ, ਅਸ਼ਵਨੀ ਕੁਮਾਰ ਮੈਥ ਮਾਸਟਰ (ਸਟੇਟ ਐਵਾਰਡੀ) ਸ.ਹ.ਸ. ਝੋਕ ਹਰੀ ਹਰ ਨੇ ਐਨ.ਐਮ.ਐਮ.ਐਸ. ਅਤੇ ਅੱਠਵੀਂ, ਦਸਵੀਂ ਦੀਆਂ ਐਕਸਟਰਾ ਜਮਾਤਾਂ ਲਈਆਂ ਅਤੇ ਸਕੂਲ ਦੀ ਸੁੰਦਰਤਾ ਵਾਸਤੇ ਕੰਮ ਕੀਤਾ, ਗੁਰਪ੍ਰੀਤ ਸਿੰਘ ਸਾਇੰਸ ਮਾਸਟਰ ਸਹਸ ਪੀਰ ਇਸਮਾਇਲ ਖਾਂ ਵਿਖੇ ਐਨ.ਐਮ.ਐਮ.ਐਸ. ਅਤੇ ਅੱਠਵੀਂ ਦੱਸਵੀਂ ਦੀਆਂ ਐਕਸਟਰਾ ਜਮਾਤਾਂ ਅਗਸਤ ਤੋਂ ਲਗਾ ਰਹੇ ਹਨ ਅਤੇ ਬਤੌਰ ਰਿਸੋਰਸ ਪਰਸਨ ਅਤੇ ਬਲਾਕ ਮੈਂਟਰ ਦੇ ਤੌਰ 'ਤੇ ਵੀ ਵਿਭਾਗ ਨੂੰ ਸਮੇਂ ਸਮੇਂ 'ਤੇ ਯੋਗਦਾਨ ਦਿੰਦੇ ਰਹਿੰਦੇ ਹਨ। 

ਇਸੇ ਤਰ੍ਹਾਂ ਸੁਨੀਲ ਕੁਮਾਰ ਹਿੰਦੀ ਮਾਸਟਰ ਸਹਸ ਛਾਂਗਾ ਰਾਏ ਉਤਾੜ, ਬੇਅੰਤ ਸਿੰਘ ਸਾਇੰਸ ਮਾਸਟਰ ਸ.ਹ.ਸ. ਨਿਜ਼ਾਮਵਾਲਾ, ਕਰਮਜੀਤ ਸਿੰਘ ਐਸ.ਐਸ. ਮਾਸਟਰ ਸ.ਹ.ਸ. ਬਸਤੀ ਬੇਲਾ ਸਿੰਘ, ਰਜਿੰਦਰ ਕੌਰ ਐਸ.ਐਸ. ਮਿਸਟ੍ਰੈਸ ਸਹਸ ਲਹਿਰਾ ਰੋਹੀ, ਰੇਖਾ ਰਾਣੀ ਐਸ.ਐਸ. ਮਿਸਟ੍ਰੈਸ ਸ.ਹ.ਸ. ਭੜਾਣਾ, ਮਨਦੀਪ ਕੌਰ ਸਾਇੰਸ ਮਿਸਟ੍ਰੈਸ ਸ.ਸ.ਸ.ਸ. ਪੀਰ ਮੁਹੰਮਦ, ਪਰਮਜੀਤ ਕੌਰ ਮੈਥ ਮਿਸਟ੍ਰੈਸ ਸ.ਹ.ਸ. ਮਨਸੂਰਦੇਵਾ, ਕੁਲਵਿੰਦਰ ਸਿੰਘ ਐਸ.ਐਸ. ਮਾਸਟਰ ਸ.ਮਿ.ਸ. ਕਾਲੂ ਅਰਾਈ ਹਿਠਾੜ, ਸੁਰਿੰਦਰ ਸਿੰਘ ਐਸ.ਐਸ. ਮਾਸਟਰ ਸ.ਮਿ.ਸ. ਵਿਰਕ ਖੁਰਦ ਅਤੇ ਰੇਖਾ ਪੰਜਾਬੀ ਮਿਸਟ੍ਰੈਸ ਸ.ਹ.ਸ. ਪਿੰਡੀ ਨੂੰ ਵੀ ਸਕੂਲ ਵਿੱਚ ਐਕਸਟਰਾ ਜਮਾਤਾਂ ਲਗਾਉਣ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਦਫ਼ਤਰ(ਸੈਸਿ) ਤੋਂ ਇੰਚਾਰਜ ਸੁਪਰਡੈਂਟ ਮੈਡਮ ਸੁਮਨ ਗੁਪਤਾ ਸਟੈਨੋ ਸੁਖਚੈਨ ਸਿੰਘ ਅਤੇ ਲਵਦੀਪ ਸਿੰਘ ਵੀ ਹਾਜਰ ਸਨ।

 

Tags: Rajesh Dhiman , DC Ferozepur , Deputy Commissioner Ferozepur , Ferozepur

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD