Tuesday, 14 May 2024

 

 

ਖ਼ਾਸ ਖਬਰਾਂ ਫਿਰਕੂ ਵੰਡੀਆਂ ਪਾਉਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਠਿੱਬੀ ਲਾ ਕੇ ਕਾਂਗਰਸ ਦੀ ਸਰਕਾਰ ਬਣਾ ਦਿਓ - ਗੁਰਜੀਤ ਔਜਲਾ ਮੀਤ ਹੇਅਰ ਨੇ ਮਾਲੇਰਕੋਟਲਾ ਵਿਖੇ ਪਾਰਟੀ ਦਫਤਰ ਦਾ ਕੀਤਾ ਉਦਘਾਟਨ ਰਾਜਾ ਵੜਿੰਗ ਨੇ ਦਾਖਾ ਵਿੱਚ ਪ੍ਰਚਾਰ ਕੀਤਾ, ਪੰਜਾਬ ਲਈ ਕਾਂਗਰਸ ਦੇ 'ਪੰਜ ਨਿਆਂ’ ਦੀ ਵਕਾਲਤ ਕੀਤੀ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਨੇ ਲੋਕ ਸਭਾ ਚੋਣਾਂ ਸਬੰਧੀ ਕੀਤੀਆਂ ਤਿਆਰੀਆਂ ਦਾ ਨਿਰੀਖਣ ਕੀਤਾ ਸੀਜੀਸੀ ਲਾਂਡਰਾਂ ਦੀ ਐਯੂਓ ਮਹਿਮਾ ਨੇ ਸਰਵੋਤਮ ਕੈਡੇਟ ਲਈ ਸੀਡਬਲਿਓ ਐਵਾਰਡ ਜਿੱਤਿਆ 6000 ਰੁਪਏ ਦੀ ਰਿਸ਼ਵਤ ਲੈਂਦਾ ਏ.ਐਸ.ਆਈ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜਨਰਲ ਅਬਜਰਵਰ ਵੱਲੋਂ ਫਾਜ਼ਿਲਕਾ ਦਾ ਦੌਰਾ, ਚੋਣ ਤਿਆਰੀਆਂ ਦਾ ਲਿਆ ਜਾਇਜ਼ਾ ਐਲਪੀਯੂ ਵੱਲੋਂ 15ਵੇਂ ਅਚੀਵਰਜ਼ ਅਵਾਰਡ ਸਮਾਰੋਹ ਦਾ ਆਯੋਜਨ: ਵਿਦਿਆਰਥੀਆਂ ਨੂੰ ਕੀਤਾ ਇੱਕ ਕਰੋੜ ਰੁਪਏ ਦੇ ਨਕਦ ਪੁਰਸਕਾਰਾਂ ਨਾਲ ਸਨਮਾਨਿਤ ਬੀਐਸਐਫ ਦੇ ਵਿਹੜੇ ਗੂੰਜਿਆਂ ਮਤਦਾਨ ਦਾ ਨਾਅਰਾ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਘੰਟਾ ਘਰ ਚੌਕ ਸਮੇਤ ਮੁੱਖ ਬਜਾਰਾਂ ਦਾ ਦੌਰਾ ਮੋਹਕਮਪੁਰਾ ਤੋਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਕਾਂਗਰਸ ਵਿੱਚ ਸ਼ਾਮਲ ਜਨਰਲ ਅਬਜਰਵਰ ਦੀ ਨਿਗਰਾਨੀ ਹੇਠ ਚੋਣ ਅਮਲੇ ਦੀ ਹੋਈ ਰੈਂਡੇਮਾਈਜੇਸ਼ਨ ਕੇਸ ਵਿੱਚੋਂ ਨਾਮ ਕੱਢਣ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜ਼ਮੀਨ ਦੇ ਇੰਤਕਾਲ ਬਦਲੇ 3 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਦਾ ਕਰਿੰਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ 5ਵੇਂ ਦਿਨ ਅੱਜ 19 ਨਾਮਜ਼ਦਗੀ ਪੱਤਰ ਹੋਏ ਦਾਖਲ ਪ੍ਰੋ: ਵਿਰਸਾ ਸਿੰਘ ਵਲਟੋਹਾ ਨੇ ਖਡੂਰ ਸਾਹਿਬ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਲੰਬੀ ਹਲਕੇ ’ਚ ਅਕਾਲੀ ਦਲ ਨੂੰ ਵੱਡਾ ਝਟਕਾ, ਦਰਜ਼ਨਾਂ ਅਕਾਲੀ ਕਾਂਗਰਸ ਵਿਚ ਹੋਏ ਸ਼ਾਮਲ ਕਾਂਗਰਸੀ ਉਮੀਦਵਾਰ ਦੇ ਪੁੱਤਰ ਗੁਰਬਾਜ਼ ਸਿੰਘ ਸਿੱਧੂ ਵੱਲੋਂ ਸੰਗਤ ਮੰਡੀ ’ਚ ਚੋਣ ਦਫ਼ਤਰ ਦਾ ਉਦਘਾਟਨ ਡਾ: ਸਰੋਜ ਪਾਂਡੇ ਨੇ ਚੋਣ ਪ੍ਰਚਾਰ ਚ ਯੁਵਾ ਸ਼ਕਤੀ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਵੇਗੀ, ਬਾਰੇ ਰੋਡਮੈਪ ਤਿਆਰ ਕੀਤਾ ਦਲ ਬਦਲੂਆਂ ’ਤੇ ਵਿਸ਼ਵਾਸ ਨਾ ਕਰੋ ਜਿਹਨਾਂ ਨੇ ਆਪਣੀ ਮਾਂ ਪਾਰਟੀ ਨੂੰ ਧੋਖਾ ਦਿੱਤਾ: ਸੁਖਬੀਰ ਸਿੰਘ ਬਾਦਲ ਗੁਰਜੀਤ ਸਿੰਘ ਔਜਲਾ ਨੇ ਗੁਰੂ ਘਰ ਮੱਥਾ ਟੇਕ ਕੇ ਨਾਮਜ਼ਦਗੀ ਕੀਤੀ ਦਾਖ਼ਲ

 

ਕਮਜ਼ੋਰੀਆਂ ਦੀ ਪਹਿਚਾਣ ਕਰਕੇ ਸੁਧਾਰ ਕੀਤਾ ਜਾਵੇ ਤਾਂ ਸਫਲਤਾ ਚੁੰਮਦੀ ਹੈ ਕਦਮ : ਕੋਮਲ ਮਿੱਤਲ

ਡਿਪਟੀ ਕਮਿਸ਼ਨਰ ਨੇ ‘ਇਸਰੋ’ ਲਈ ਯੁਵਿਕਾ ਪ੍ਰੋਗਰਾਮ ਲਈ ਚੁਣੀ ਗਈ ਹੁਸ਼ਿਆਰਪੁਰ ਦੀਆਂ ਵਿਦਿਆਰਥਣਾਂ ਨਾਲ ਮੁਲਾਕਾਤ ਕਰਕੇ ਵਧਾਇਆ ਹੌਸਲਾ

Komal Mittal, DC Hoshiarpur, Deputy Commissioner Hoshiarpur, Hoshiarpur

Web Admin

Web Admin

5 Dariya News

ਹੁਸ਼ਿਆਰਪੁਰ , 02 Apr 2024

ਸੁਪਨੇ ਜ਼ਰੂਰ ਦੇਖੋ ਅਤੇ ਉਨ੍ਹਾਂ ਨੂੰ ਹਕੀਕਤ ਵਿਚ ਬਦਲਣ ਲਈ ਜਾਨ ਨਾਲ ਮਿਹਨਤ ਕਰੋ, ਆਪਣੀ ਕਮਜ਼ੋਰੀਆਂ ਨੂੰ ਪਹਿਚਾਣੋ ਅਤੇ ਉਨ੍ਹਾਂ ਵਿਚ ਸੁਧਾਰ ਕਰਕੇ ਉਸ ਕੰਮ ਵਿਚ ਮੁਹਾਰਤ ਹਾਸਲ ਕਰੋ। ਜਿਸ ਦਿਨ ਇਸ ਦਿਸ਼ਾ ਵਿਚ ਤੁਸੀ ਕੰਮ ਕਰਨਾ ਸ਼ੁਰੂ ਕਰ ਦਿੱਤਾ, ਸਫਲਤਾ ਤੁਹਾਡੇ ਪੈਰ ਚੁੰਮੇਗੀ। ਇਹ ਵਿਚਾਰ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਭਾਰਤੀ ਪੁਲਾੜ ਖੋਜ ਸੰਸਥਾਨ (ਇਸਰੋ) ਦੇ ਯੁਵਿਕਾ ਪ੍ਰੋਗਰਾਮ ਵਿਚ ਟ੍ਰੇਨਿੰਗ ਲਈ ਚੁਣੀਆਂ ਹੁਸ਼ਿਆਰਪੁਰ ਦੇ ਸਰਕਾਰੀ ਸਕੂਲਾਂ ਦੀਆਂ ਦੋ ਵਿਦਿਆਰਥਣਾਂ ਨਾਲ ਗੱਲਬਾਤ ਦੌਰਾਨ ਪ੍ਰਗਟ ਕੀਤੇ। 

ਅੱਜ ਉਨ੍ਹਾਂ ਆਪਣੇ ਦਫ਼ਤਰ ਵਿਚ ‘ਇਸਰੋ’ ਵਿਚ ਨੌਜਵਾਨ ਵਿਗਿਆਨੀ ਪ੍ਰੋਗਰਾਮ (ਯੁਵਿਕਾ-2024) ਟ੍ਰੇਨਿੰਗ ਲਈ ਚੁਣੇ ਜਾਣ ’ਤੇ ਵਿਦਿਆਰਥਣਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹੌਸਲਾ ਵਧਾਇਆ ਅਤੇ ਉਨ੍ਹਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਵਿਦਿਆਰਥਣਾਂ, ਅਧਿਆਪਕਾਂ ਅਤੇ ਮਾਪਿਆਂ ਨੂੰ ਉਨ੍ਹਾਂ ਦੀ ਸਫਲਤਾ ਲਈ ਵੀ ਵਧਾਈ ਦਿੱਤੀ। ਡਿਪਟੀ ਕਮਿਸ਼ਨਰ ਨੇ ਚੁਣੀਆਂ ਗਈਆਂ ਵਿਦਿਆਰਥਣਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਪੁੱਛਿਆ ਅਤੇ ਕਈ ਨਵੀਨ ਅਤੇ ਸਹਿਜ ਸਵਾਲਾਂ ਦੇ ਜਵਾਬ ਵੀ ਦਿੱਤੇ। 

ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਨਾਲ ਵੱਧ ਤੋਂ ਵੱਧ ਵਿਦਿਆਰਥੀਆਂ ਦੇ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ (ਐਸ.ਟੀ.ਈ.ਐਮ) ਵਿਚ ਅੱਗੇ ਵਧਣ ਦੀ ਆਸ ਹੈ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਦਾ ਉਦੇਸ਼ ਨੌਜਵਾਨ ਦਿਮਾਗਾਂ ਨੂੰ ਪੁਲਾੜ ਵਿਗਿਆਨ ਅਤੇ ਤਕਨਾਲੋਜੀ ਵਿਚ ਕੈਰੀਅਰ ਬਣਾਉਣ ਲਈ ਪ੍ਰੇਰਿਤ ਅਤੇ ਉਤਸ਼ਾਹਿਤ ਕਰਨਾ ਹੈ। 

ਭਾਰਤੀ ਪੁਲਾੜ ਖੋਜ ਸੰਗਠਨ ਦੁਆਰਾ ਆਯੋਜਿਤ ਯੁਵਿਕਾ ਪ੍ਰੋਗਰਾਮ ਅਧੀਨ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਰਕਾਰੀ ਹਾਈ ਸਕੂਲ ਗੋਵਿੰਦਪੁਰ ਖੁਣਖੁਣ ਦੀ ਨੌਵੀਂ ਜਮਾਤ ਦੀ ਹੋਣਹਾਰ ਵਿਦਿਆਰਥਣ ਗੁਰਲੀਨ ਕੌਰ ਅਤੇ ਸਰਕਾਰੀ ਹਾਈ ਸਕੂਲ ਜੁਝਾਰ ਚਠਿਆਲ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਅਰਸ਼ਪ੍ਰੀਤ ਕੌਰ ਨੇ ਪੂਰੇ ਭਾਰਤ ਵਿਚੋਂ ਚੁਣੇ ਗਏ 350 ਵਿਦਿਆਰਥੀਆਂ ਵਿਚ ਆਪਣਾ ਸਥਾਨ ਬਣਾਇਆ ਹੈ। ਕੋਮਲ ਮਿੱਤਲ ਨੇ ਕਿਹਾ ਕਿ ਇਨ੍ਹਾਂ ਸਕੂਲਾਂ ਦੇ ਬੱਚੇ ਪਹਿਲਾਂ ਵੀ ਰਾਸ਼ਟਰੀ ਪੱਧਰ ’ਤੇ ਆਪਣਾ ਸਥਾਨ ਬਣਾ ਚੁੱਕੇ ਹਨ ਅਤੇ ਵਿਗਿਆਨ ਦੇ ਵਿਸ਼ੇ ਵਿਚ ਬੱਚਿਆਂ ਦੀ ਮੁਹਾਰਤ ਆਪਣੇ ਆਪ ਵਿਚ ਦੂਸਰਿਆਂ ਲਈ ਇਕ ਉਦਾਹਰਨ ਬਣਦੀ ਜਾ ਰਹੀ ਹੈ। 

ਉਨ੍ਹਾਂ ਕਿਹਾ ਕਿ ਇਸ ਗੱਲ ਦੀ ਖੁਸ਼ੀ ਹੈ ਕਿ ਇਨ੍ਹਾਂ ਸਕੂਲਾਂ ਦੀਆਂ ਵਿਦਿਆਥਣਾਂ ਨੂੰ ਇਸਰੋ ਦੁਆਰਾ ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਚੁਣੇ ਵਿਦਿਆਰਥੀਆਂ ਵਿਚੋਂ ਆਪਣਾ ਸਥਾਨ ਬਣਾਉਣਾ ਅਸਲ ਵਿਚ ਯੋਗਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਗਾਈਡ ਅਧਿਆਪਕ ਦੇ ਨਾਲ-ਨਾਲ ਦੂਸਰੇ ਸਟਾਫ ਮੈਂਬਰਾਂ ਨੇ ਵੀ ਉਨ੍ਹਾਂ ਦੀ ਸਫਲਤਾ ਵਿਚ ਅਹਿਮ ਯੋਗਦਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੁਰਲੀਨ ਅਤੇ ਅਰਸ਼ਪ੍ਰੀਤ ਦੀ ਇਸ ਸਫਲਤਾ ਨਾਲ ਦੂਸਰੇ ਵਿਦਿਆਰਥੀਆਂ ਨੂੰ ਵੀ ਅੱਗੇ ਵਧਣ ਵਿਚ ਮਦਦ ਮਿਲੇਗੀ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਪਹਿਲ ਦੇ ਆਧਾਰ ’ਤੇ ਹੁਣ ਵਿਦਿਆਰਥੀਆਂ ਤੋਂ ਵਰਕਿੰਗ ਮਾਡਲ ਆਦਿ ਬਣਵਾਏ ਜਾਣ ਲੱਗੇ ਹਨ ਜਿਸ ਨਾਲ ਵਿਦਿਆਰਥੀਆਂ ਦੀ ਰੁਚੀ ਵਿਗਿਆਨ ਵਿਸ਼ੇ ਅਤੇ ਇਸਦੇ ਪ੍ਰਯੋਗਾਂ ਵਿਚ ਵਧ ਰਹੀ ਹੈ। ਉਨ੍ਹਾਂ ਵਿਦਿਆਰਥਣਾਂ ਨੂੰ ਕਿਹਾ ਕਿ ਉਹ ਭਵਿੱਖ ਵਿਚ ਕਿਸੇ ਵੀ ਖੇਤਰ ਵਿਚ ਜਾਣ, ਪਰ ਚੰਗੇ ਨਾਗਰਿਕ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਸਮਾਜ ਲਈ ਕੁਝ ਨਾ ਕੁਝ ਜ਼ਰੂਰ ਕਰਨ।

ਇਸ ਮੌਕੇ ਸਹਾਇਕ ਕਮਿਸ਼ਨ ਦਿਵਿਆ ਪੀ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਗੁਰਿੰਦਰਜੀਤ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਧੀਰਜ ਵਸ਼ਿਸ਼ਟ, ਸਰਕਾਰੀ ਹਾਈ ਸਕੂਲ ਗੋਵਿੰਦਪੁਰ ਖੁਣਖੁਣ ਦੀ ਮੁੱਖ ਅਧਿਆਪਕਾ ਸਮਰਿਤੂ ਰਾਣਾ ਅਤੇ ਗਾਈਡ ਅਧਿਆਪਕਾ ਪਵਨ ਚੌਧਰੀ, ਸਰਕਾਰੀ ਹਾਈ ਸਕੂਲ ਜੁਝਾਰ ਚਠਿਆਲ ਦੇ ਇੰਚਾਰਜ ਮੁੱਖ ਅਧਿਆਪਕ ਸਤਪਾਲ ਅਤੇ ਗਾਈਡ ਅਧਿਆਪਕ ਅਮਨਪ੍ਰੀਤ ਸਿੰਘ ਸਹੋਤਾ ਵੀ ਮੌਜੂਦ ਸਨ।

कमजोरियों को पहचान कर करें सुधार, सफलता कदम चुमेगी: कोमल मित्तल

डिप्टी कमिश्नर ने इसरो के युविका प्रोग्राम के लिए चयनित होशियारपुर के सरकारी स्कूल की छात्राओं के साथ भेंट कर बढ़ाया हौंसला

होशियारपुर

सपने जरुर देखें और उसे हकीकत में बदलने के लिए जी जान से मेहनत करें, अपनी कमजोरियों को पहचाने और उसमें सुधार कर उस कार्य में निपुणता हासिल करें , जिस दिन इस दिशा में आपने काम करना शुरु कर दिया, सफलता आपके कदम चूमेगी। यह विचार डिप्टी कमिश्नर कोमल मित्तल ने इसरो के युविका प्रोग्राम में ट्रेनिंग के लिए चयनित होशियारपुर के सरकारी स्कूल की दो छात्राओं के साथ बातचीत के दौरान रखे। 

आज उन्होंने अपने कार्यालय में भारतीय अंतरिक्ष खोज संस्था (इसरो)  में युवा वैज्ञानिक कार्यकम (युविका-2024) ट्रेनिंग के लिए चयनित होने पर छात्राओं से मुलाकात कर उनका हौंसला बढ़ाया व उन्हें भविष्य के लिए शुभकामनाएं दी। उन्होंने छात्राओं, उनके अध्यापक व अभिभावकों को उनकी सफलता के लिए भी बधाई दी।

डिप्टी कमिश्नर ने चयनित छात्राओं के साथ बातचीत करते हुए उनके भविष्य की योजनाओं के बारे में पूछा और कई नवीन और सहज प्रश्नों के उत्तर  भी दिए। उन्होंने कहा कि इस कार्यक्रम से अधिक से अधिक विद्यार्थियों के विज्ञान, प्रौद्योगिकी, इंजीनियरिंग और गणित (एसटीईएम) में आगे बढ़ने की उम्मीद है। उन्होंने कहा के कार्यक्रम का उद्देश्य युवा दिमागों को अंतरिक्ष विज्ञान और प्रौद्योगिकी में करियर बनाने के लिए प्रेरित और प्रोत्साहित करना है। 

भारतीय अंतरिक्ष खोज संस्था इसरो द्वारा आयोजित युविका कार्यक्रम के अधीन होशियारपुर जिले के सरकारी हाई स्कूल गोविंदपुर खुणखुण की नौवीं कक्षा की होनहार छात्रा गुरलीन कौर और  सरकारी हाई स्कूल जुझार चठीयाल की नौवीं कक्षा की छात्रा अर्शप्रीत कौर  ने पूरे भारत में से चुने गए 350 विद्यार्थियों में अपना स्थान बनाया है। गुरलीन कौर को इंडियन इंस्टीट्यूट ऑफ़ रिमोर्ट सेंसिंग देहरादून में 15 दिन की ट्रेनिंग का अवसर प्राप्त हुआ है।

कोमल मित्तल ने कहा कि इन स्कूलों  के बच्चे पहले भी राष्ट्रीय स्तर पर अपना स्थान बना चुके हैं और विज्ञान के विषय में बच्चों की महारत अपने आप में दूसरों के लिए एक उदाहरण बनती जा रही है। उन्होंने कहा कि उन्हें इस बात की खुशी है कि इन स्कूलों  की छात्राओं को इसरो द्वारा चुना गया है। उन्होंने कहा के पूरे देश में चयनित विद्यार्थियों में अपना स्थान बनाना वास्तव में उसकी योग्यता को दर्शाता है। 

उन्होंने कहा की गाइड अध्यापक के साथ-साथ दूसरे स्टाफ सदस्यों ने भी उसकी सफलता में अहम योगदान दिया है। उन्होंने कहा कि गुरलीन तथा अर्शप्रीत कौर की इस सफलता से दूसरे विद्यार्थियों को भी आगे बढ़ने में मदद मिलेगी। डिप्टी कमिश्नर ने कहा के सरकारी स्कूलों में स्कूलों में प्राथमिक स्तर पर अब विद्यार्थियों से वर्किग मॉडल आदि बनवाए जाने लगे हैं जिससे विद्यार्थियों की रुचि विज्ञान विषय तथा इसके प्रयोगों में बढ़ रही है। उन्होंने छात्राओं को कहा कि वे भविष्य में किसी भी क्षेत्र में जाएं लेकिन आदर्श नागरिक की जिम्मेदारी निभाते हुए बन समाज के लिए कुछ न कुछ जरुर करें। 

इस मौके पर सहायक कमिश्नर दिव्या. पी, जिला शिक्षा अधिकारी (सेकेंडरी) शिक्षा गुरिंदरजीत कौर,  उप जिला शिक्षा अधिकारी धीरज वशिष्ठ, सरकारी हाई स्कूल गोविंदपुर खुणखुण की   मुख्य अध्यापिका स्मृतु राणा तथा गाइड अध्यापिका पवन चौधरी, सरकारी हाई स्कूल जुझार चठीयाल के इंचार्ज मुख्य अध्यापक सतपाल और गाइड अध्यापक अमनप्रीत सिंह सहोता भी उपस्थित थे।

 

Tags: Komal Mittal , DC Hoshiarpur , Deputy Commissioner Hoshiarpur , Hoshiarpur

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD