Saturday, 27 April 2024

 

 

ਖ਼ਾਸ ਖਬਰਾਂ ਪਟਿਆਲਾ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਡਾ. ਧਰਮਵੀਰ ਗਾਂਧੀ ਦੇ ਨਾਲ, ਸਾਰੇ ਵਰਕਰ ਪਟਿਆਲਾ ਵਿੱਚ ਕਾਂਗਰਸ ਦੀ ਜ਼ਬਰਦਸਤ ਜਿੱਤ ਯਕੀਨੀ ਬਣਾਉਣਗੇ ਪੰਜਾਬ ਦੇ ਅਸਲ ਮੁੱਦਿਆਂ ਨੂੰ ਸਿਆਸੀ ਆਗੂਆਂ ਵੱਲੋਂ ਅਣਗੌਲਿਆ ਜਾ ਰਿਹਾ ਹੈ : ਅਮਰਿੰਦਰ ਸਿੰਘ ਰਾਜਾ ਵੜਿੰਗ ਭਾਜਪਾ ਦਾ ਸੰਕਲਪ ਪੱਤਰ ਮੋਦੀ ਦੀ ਗਾਰੰਟੀ ਚੰਡੀਗੜ੍ਹ 'ਚ ਲਾਂਚ ਮਾਝੇ 'ਚ ਗਰਜੇ ਮਾਨ! ਸ਼ੈਰੀ ਕਲਸੀ ਲਈ ਗੁਰਦਾਸਪੁਰ 'ਚ 'ਆਪ' ਦੀ ਚੋਣ ਮੁਹਿੰਮ ਕੀਤੀ ਸ਼ੁਰੂ ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ- ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈ ਕਾਂਗਰਸ ਔਰਤਾਂ ਨੂੰ ਨੌਕਰੀਆਂ 'ਚ 50 ਫੀਸਦੀ ਰਾਖਵਾਂਕਰਨ ਦੇਵੇਗੀ : ਲਾਂਬਾ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਅਧੀਨ ਆਉਂਦੇ ਹਲਕਿਆਂ ਦੇ ਸਹਾਇਕ ਰਿਟਰਨਿੰਗ ਅਫਸਰਾਂ ਤੇ ਹੋਰ ਅਧਿਕਾਰੀਆਂ ਦੀ ਪੋਸਟਲ ਬੈਲਟ ਪੇਪਰ ਸਬੰਧੀ ਟ੍ਰੇਨਿੰਗ ਕਰਵਾਈ ਸਵੀਪ ਟੀਮ ਵੱਲੋਂ ਹਲਕਾ ਡੇਰਾਬੱਸੀ ਵਿਚ ਨੌਜੁਆਨਾਂ ਨੂੰ ਕੀਤਾ ਗਿਆ ਜਾਗਰੂਕ ਸਿਹਤ ਵਿਭਾਗ ਵੱਲੋਂ ਵਿਸ਼ਵ ਮਲੇਰੀਆ ਦਿਵਸ ਮੋਕੇ ਜਾਗਰੂਕਤਾ ਰੈਲੀ ਕੱਢੀ ਗਈ ਏਜੰਸੀਆਂ ਵੱਲੋਂ 334283.4 ਮੀਟਰਿਕ ਟਨ ਅਨਾਜ ਦੀ ਖਰੀਦ ਨਾਲ ਖਰੀਦ ਪ੍ਰਕਿਰਿਆ 'ਚ ਤੇਜ਼ੀ ਅਕਾਲੀ ਦਲ ਸਿਆਸੀ ਲਾਹਾ ਲੈਣ ਲਈ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ : ਪ੍ਰਨੀਤ ਕੌਰ ਅਧਿਆਪਕ ਕਸ਼ਮੀਰ ਸਿੰਘ ਦਾ ਵੋਟਰ ਗੀਤ 'ਵੋਟ ਜ਼ਰੂਰੀ' ਹੋਇਆ ਰਿਲੀਜ਼ ਲੋਕਾਂ ਨੂੰ ਵੋਟਾਂ ਪਾਉਣ ਸਬੰਧੀ ਜਾਗਰੂਕ ਕਰਨ ਵਿੱਚ ਕੋਈ ਕਸਰ ਨਾ ਛੱਡੀ ਜਾਵੇ : ਡਾ. ਪ੍ਰੀਤੀ ਯਾਦਵ ਡਿਪਟੀ ਕਮਿਸ਼ਨਰ ਵੱਲੋਂ ਸਕੂਲਾਂ ਨੂੰ ਸੇਫ ਸਕੂਲ ਵਾਹਨ ਪਾਰਸੀ ਨੂੰ ਸਖਤੀ ਨਾਲ ਲਾਗੂ ਕਰਨ ਦੀ ਹਦਾਇਤ ਡਿਪਟੀ ਕਮਿਸ਼ਨਰ ਨੇ ਕੀਤਾ ਤਪਾ, ਭਦੌੜ ਦੀਆਂ ਦਾਣਾ ਮੰਡੀਆਂ ਦਾ ਦੌਰਾ ਟੀਕਾਕਰਨ ਤੋਂ ਵਾੰਝੇ ਰਹਿ ਗਏ ਲੋਕ ਆਪਣੇ ਬੱਚਿਆਂ ਨੂੰ ਜਰੂਰ ਲਗਵਾਉਣ ਟੀਕੇ : ਡਾ. ਕਵਿਤਾ ਸਿੰਘ ਡਿਪਟੀ ਕਮਿਸ਼ਨਰ ਵਲੋਂ ਖਰੀਦ ਪ੍ਰਬੰਧਾਂ ਸਬੰਧੀ ਆੜੀਤਆ ਐਸੋਸੀਏਸ਼ਨ ਨਾਲ ਮੀਟਿੰਗ ਵਿਸ਼ਵ ਮਲੇਰੀਆ ਦਿਵਸ ਮੌਕੇ ਕਰਵਾਇਆ ਜਾਗਰੂਕਤਾ ਪ੍ਰੋਗਰਾਮ ਮੋਗਾ ਪੁਲਿਸ ਵੱਲੋ ਦੁਕਾਨਦਾਰ ਉੱਪਰ ਜਾਨਲੇਵਾ ਹਮਲਾ ਕਰਕੇ ਪੈਸਿਆ ਅਤੇ ਸਕੂਟਰੀ ਦੀ ਖੋਹ ਕਰਨ ਵਾਲੇ 5 ਦੋਸ਼ੀ ਕਾਬੂ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਜਿਲ੍ਹਾ ਟਾਸਕ ਫੋਰਸ ਦੀ ਮਲੇਰੀਆ ਜਾਗਰੂਕਤਾ ਸਬੰਧੀ ਹੋਈ ਮੀਟਿੰਗ ਸੇਫ ਸਕੂਲ ਵਾਹਨ ਪਾਲਿਸੀ ਦੀ ਉਲੰਘਣਾਂ ਕਰਨ ਵਾਲੀਆਂ

 

ਪਿੰਡ ਬੁੱਗਾ ਕਲਾਂ ਦੇ ਕਤਲ ਕੇਸ ਵਿੱਚ ਭਗੌੜੇ ਮੁਲਜ਼ਮ 04 ਘੰਟੇ ਵਿੱਚ ਕਾਬੂ

ਜ਼ਮੀਨ ਦੇ ਰੌਲੇ ਕਾਰਨ ਕੀਤਾ ਕਤਲ

Crime News Punjab, Punjab Police, Police, Crime News, Fatehgarh Sahib Police, Fatehgarh Sahib

Web Admin

Web Admin

5 Dariya News

ਫ਼ਤਹਿਗੜ੍ਹ ਸਾਹਿਬ , 28 Mar 2024

ਡਾ: ਰਵਜੋਤ ਗਰੇਵਾਲ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਫਤਹਿਗੜ੍ਹ ਸਾਹਿਬ ਜੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਨਰਿੰਦਰ ਕੌਰ ਪਤਨੀ ਹਰਭਜਨ ਸਿੰਘ ਵਾਸੀ ਵਾਸੀ # 9-ਸੀ, ਰਣਜੀਤ ਨਗਰ ਭਾਦਸੋਂ ਰੋਡ, ਪਟਿਆਲਾ ਨੇ ਇੰਸਪੈਕਟਰ ਅੰਮ੍ਰਿਤਵੀਰ ਸਿੰਘ ਮੁੱਖ ਅਫਸਰ, ਥਾਣਾ ਅਮਲੋਹ ਪਾਸ ਆਪਣਾ ਬਿਆਨ ਲਿਖਾਇਆ ਕਿ ਉਸਦੇ ਘਰਵਾਲੇ ਦਾ ਆਪਣੇ ਭਰਾ ਕੁਲਦੀਪ ਸਿੰਘ ਪੁੱਤਰ ਬੰਤ ਸਿੰਘ ਵਾਸੀ # 22, ਨੇੜੇ ਗਰੀਨ ਪਾਰਕ, ਸਪਰਿੰਗ ਡੇਲ ਪਬਲਿਕ ਸਕੂਲ, ਖੰਨਾ, ਜਿਲ੍ਹਾ ਲੁਧਿਆਣਾ ਨਾਲ ਪਿੰਡ ਬੁੱਗਾ ਕਲਾਂ, ਥਾਣਾ ਅਮਲੋਹ, ਜਿਲ੍ਹਾ ਫਤਹਿਗੜ੍ਹ ਸਾਹਿਬ ਵਾਲੀ ਜਮੀਨ ਦਾ ਰੌਲਾ ਸੀ, ਤੇ ਕਈ ਵਾਰ ਇਸ ਸਬੰਧੀ ਪੰਚਾਇਤੀ ਰਾਜੀਨਾਮੇ ਵੀ ਹੋਏ ਸਨ, ਪਰ ਕੁਲਦੀਪ ਸਿੰਘ ਹਰ ਵਾਰ ਮੁੱਕਰ ਜਾਂਦਾ ਸੀ।

ਮਿਤੀ 27-03-2024 ਨੂੰ ਉਹਨਾਂ ਨੂੰ ਪਤਾ ਲੱਗਾ ਕਿ ਕੁਲਦੀਪ ਸਿੰਘ ਸਮੇਤ ਆਪਣੀ ਘਰਵਾਲੀ ਜਸਵੀਰ ਕੌਰ ਅਤੇ ਮਜਦੂਰਾਂ ਦੀ ਮਦਦ ਨਾਲ ਸਾਡੀ ਰੋਲੇ ਵਾਲੀ ਜਮੀਨ ਦੀ ਮਿਣਤੀ ਕਰ ਰਿਹਾ ਹੈ, ਜਦੋਂ ਉਹ ਮੌਕਾ ਪਰ ਪੁੱਜੇ ਤਾਂ ਇਹ ਵੱਟ ਪਾ ਰਹੇ ਸਨ ਅਤੇ ਗੱਲ ਕਰਨ 'ਤੇ ਉਨ੍ਹਾਂ ਨਾਲ ਗਾਲੀ ਗਲੋਚ ਕਰਨ ਲੱਗੇ। ਨਰਿੰਦਰ ਕੌਰ ਨੇ ਦੱਸਿਆ ਕਿ ਉਸਦੇ ਭਾਣਜੇ ਹਰਕੀਰਤ ਸਿੰਘ ਅਤੇ ਜੀਜਾ ਦਲਬਾਰਾ ਸਿੰਘ ਵੀ ਉਹਨਾਂ ਦੇ ਨਾਲ ਸੀ, ਜਿਨ੍ਹਾਂ ਨੇ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕੁਲਦੀਪ ਸਿੰਘ ਨੇ ਹਰਕੀਰਤ ਸਿੰਘ ਤੇ ਕਹੀ ਦਾ ਵਾਰ ਕੀਤਾ ਤਾਂ ਉਸਨੇ ਕਹੀ ਫੜ ਕੇ ਸੁੱਟ ਦਿਤੀ, ਇੰਨੇ ਵਿੱਚ ਜਸਵੀਰ ਕੌਰ ਨੇ ਲਲਕਾਰਾ ਮਾਰ ਕੇ ਆਪਣੀ ਗੱਡੀ ਵਿੱਚੋਂ ਰਿਵਾਲਵਰ ਕੱਢ ਕੇ ਆਪਣੇ ਘਰਵਾਲੇ ਕੁਲਦੀਪ ਸਿੰਘ ਨੂੰ ਫੜ੍ਹਾ ਦਿੱਤਾ ਤੇ ਕਿਹਾ ਕਿ ਅੱਜ ਹਰ ਰੋਜ ਦਾ ਕਲੇਸ਼ ਖਤਮ ਕਰ ਦਿਉ ਤਾਂ ਕੁਲਦੀਪ ਸਿੰਘ ਨੇ ਰਿਵਾਲਵਰ ਨਾਲ ਮਾਰ ਦੇਣ ਦੀ ਨੀਅਤ ਨਾਲ ਮੇਰੇ ਘਰਵਾਲੇ ਹਰਭਜਨ ਸਿੰਘ ਤੇ ਸਿੱਧਾ ਫਾਇਰ ਕੀਤਾ, ਜੋ ਉਸਦੇ ਖੱਬੇ ਪੱਟ ਪਰ ਵੱਜਿਆ ਅਤੇ ਉਹ ਜਮੀਨ ਪਰ ਡਿੱਗ ਪਿਆ, ਫਿਰ ਉਸਨੇ ਦੂਜਾ ਫਾਇਰ ਮੇਰੇ ਪਤੀ ਦੇ ਗੁਪਤ ਅੰਗ ਵਿੱਚ ਮਾਰਿਆ। 

ਉਨ੍ਹਾਂ ਦੇ ਰੌਲਾ ਪਾਉਣ ਤੇ ਇਹ ਦੋਵੇਂ ਜਾਣੇ ਆਪਣੀ ਕਾਰ ਨੰਬਰੀ ਪੀ ਬੀ 10. ਡੀ  ਵਾਈ 6717 ਮਾਰਕਾ ਵਰਨਾ ਵਿੱਚ ਸਵਾਰ ਹੋ ਕੇ ਫਰਾਰ ਹੋ ਗਏ। ਅਸੀਂ ਮੇਰੇ ਪਤੀ ਨੂੰ ਸਿਵਲ ਹਸਪਤਾਲ ਅਮਲੋਹ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮੁਦੱਈ ਮੁਕੱਦਮਾ ਦੇ ਬਿਆਨ ਦੇ ਅਧਾਰ ਤੇ ਕੁਲਦੀਪ ਸਿੰਘ ਅਤੇ ਉਸਦੀ ਪਤਨੀ ਜਸਵੀਰ ਕੌਰ ਖਿਲਾਫ ਮੁਕੱਦਮਾ ਨੰਬਰ 37 ਮਿਤੀ 27-03-2024 ਅ/ ਧ 302,506,447,511,34 ਆਈ ਪੀ ਸੀ, 27/54/59 ਆਰਮਜ਼ ਐਕਟ ਥਾਣਾ ਅਮਲੋਹ ਦਰਜ ਰਜਿਸਟਰ ਕੀਤਾ ਗਿਆ।

ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਮੁਦੱਈ ਮੁਕੱਦਮਾ ਨਰਿੰਦਰ ਕੌਰ ਦੀ ਇਤਲਾਹ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਸ੍ਰੀ ਰਾਕੇਸ਼ ਯਾਦਵ ਪੀ.ਪੀ.ਐਸ. ਕਪਤਾਨ ਪੁਲਿਸ ਇੰਨਵੈਸਟੀਗੇਸ਼ਨ, ਸ੍ਰੀ ਕ੍ਰਿਸ਼ਨ ਕੁਮਾਰ ਪਾਂਥੇ ਪੀ.ਪੀ.ਐਸ. ਉਪ ਕਪਤਾਨ ਪੁਲਿਸ (ਡੀ) ਫਤਹਿਗੜ੍ਹ ਸਾਹਿਬ, ਸ਼੍ਰੀ ਰਾਜੇਸ਼ ਕੁਮਾਰ ਛਿੱਬਰ, ਪੀ.ਪੀ.ਐਸ. ਉਪ ਕਪਤਾਨ ਪੁਲਿਸ ਸਬ: ਡਵੀਜਨ ਅਮਲੋਹ ਦੀ ਰਹਿਨੁਮਾਈ ਹੇਠ ਇੰਸਪੈਕਟਰ ਅੰਮ੍ਰਿਤਵੀਰ ਸਿੰਘ, ਮੁੱਖ ਅਫਸਰ ਥਾਣਾ ਅਮਲੋਹ ਨੇ ਦੋਸ਼ੀ ਕੁਲਦੀਪ ਸਿੰਘ ਪੁੱਤਰ ਬੰਤ ਸਿੰਘ ਅਤੇ ਉਸਦੀ ਪਤਨੀ ਜਸਵੀਰ ਕੌਰ ਵਾਸੀਆਨ ਉਕਤਾਂਨ ਨੂੰ ਹਰਭਜਨ ਸਿੰਘ ਦੇ ਕਤਲ ਕੇਸ ਵਿੱਚ 04 ਘੰਟੇ ਵਿੱਚ ਹੀ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਅਤੇ ਵਾਰਦਾਤ ਵਿਚ ਵਰਤੀ ਗਈ ਉਕਤ ਕਾਰ ਵੀ ਬ੍ਰਾਮਦ ਕੀਤੀ। 

ਮੁਕੰਦਮਾ ਵਿੱਚ ਦੋਸ਼ੀਆਨ ਨੂੰ ਪੇਸ਼ ਅਦਾਲਤ ਵਿੱਚ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ। ਵਾਰਦਾਤ ਵਿਚ ਵਰਤਿਆ ਗਿਆ ਅਸਲਾ ਰਿਵਾਲਵਰ 32 ਬੋਰ ਮੁਲਜ਼ਮ ਕੁਲਦੀਪ ਸਿੰਘ ਦੀ ਪਤਨੀ ਮੁਲਜ਼ਮ ਜਸਵੀਰ ਕੌਰ ਦੇ ਨਾਮ 'ਤੇ ਹੈ ਅਤੇ ਅਸਲਾ ਲਾਇਸੰਸ ਸਾਲ 2026 ਤੱਕ ਵੈਲਿਡ ਹੈ। ਇਸ ਕੇਸ ਵਿੱਚ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਸਬੰਧੀ ਸਾਡੀ ਟੈਕਨੀਕਲ ਟੀਮ ਅਤੇ ਸੀ.ਆਈ.ਏ ਸਟਾਫ, ਸਰਹਿੰਦ ਦੀ ਟੀਮ ਨੇ ਅਹਿਮ ਭੂਮਿਕਾ ਨਿਭਾਈ।

ਮੁਲਜ਼ਮ ਕੁਲਦੀਪ ਸਿੰਘ ਖਿਲਾਫ ਪਹਿਲਾਂ ਵੀ ਮੁਕੱਦਮਾ ਨੰਬਰ 62 ਮਿਤੀ 07-10-1998 ਅ/ ਧ 302,34, 120-ਬੀ ਆਈ ਪੀ ਸੀ, 27/54/59 ਆਰਮਜ ਐਕਟ ਦਰਜ ਹੈ, ਜੋ ਕੇਸਰ ਸਿੰਘ ਵਾਸੀ ਬੁੱਗਾ ਕਲਾਂ ਦੇ ਕਤਲ ਕੇਸ ਵਿੱਚ ਕਰੀਬ 05 ਸਾਲ ਸੈਂਟਰਲ ਜੇਲ ਪਟਿਆਲਾ ਬੰਦ ਰਿਹਾ ਹੈ ਅਤੇ ਬਰੀ ਹੋ ਚੁੱਕਾ ਹੈ।

ਨਾਮ/ਪਤਾ ਮੁਲਜ਼ਮਾਂ, ਗ੍ਰਿਫਤਾਰੀ ਦੀ ਮਿਤੀ ਅਤੇ ਸਥਾਨ ਤੇ ਬ੍ਰਾਮਦਗੀ :

1. ਕੁਲਦੀਪ ਸਿੰਘ ਪੁੱਤਰ ਬੰਤ ਸਿੰਘ

2. ਜਸਵੀਰ ਕੌਰ ਪਤਨੀ ਕੁਲਦੀਪ ਸਿੰਘ

-ਵਾਸੀਆਨ # 22, ਨੇੜੇ ਗਰੀਨ ਪਾਰਕ, ਸਪਰਿੰਗ ਡੇਲ ਪਬਲਿਕ ਸਕੂਲ, ਖੰਨਾ, ਜ਼ਿਲ੍ਹਾ ਲੁਧਿਆਣਾ

-ਮਿਤੀ 27-03-2024, ਵਕਤ ਕਰੀਬ 01:00 ਪੀ.ਐੱਮ.

-ਸਥਾਨ:- ਮੈਨ ਰੋਡ, ਪਿੰਡ ਫਤਹਿਪੁਰ ਰਾਈਆਂ।

-ਮਿਤੀ 28-03-2024 ਨੂੰ ਮੁਲਜ਼ਮ

ਕੁਲਦੀਪ ਸਿੰਘ ਨੇ ਜੇਰ ਧਾਰਾ 27 ਐਵੀਡੈਂਸ ਐਕਟ ਤਹਿਤ ਬਿਆਨ ਦੇ ਕੇ ਆਪਣੇ ਘਰ ਬੈਡ ਰੂਮ ਪਏ ਬੈਡ ਬੌਕਸ ਵਿੱਚੋਂ ਵਾਰਦਾਤ ਅਸਲਾ ਐਮੀਨੀਸ਼ਨ ਦੀ ਬ੍ਰਾਮਦਗੀ ਕਰਵਾਈ

ਬ੍ਰਾਮਦਗੀ:- ਵਰਨਾ ਕਾਰ ਨੰਬਰੀ ਪੀ ਬੀ 10 ਡੀ ਵਾਈ 6717

-ਇੱਕ 32 ਬੋਰ ਰਿਵਾਲਵਰ ਸਮੇਤ 4 ਵਰਤੇ ਹੋਏ ਖਾਲੀ ਰੋਂਦ ਇੱਕ 12 ਬੋਰ ਡਬਲ ਬੈਰਲ ਗੰਨ, ਹੌਕੀ ਟਾਈਪ ਸਮੇਤ 06 ਜਿੰਦਾ ਰੋਂਦ

 

Tags: Crime News Punjab , Punjab Police , Police , Crime News , Fatehgarh Sahib Police , Fatehgarh Sahib

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD