Saturday, 11 May 2024

 

 

ਖ਼ਾਸ ਖਬਰਾਂ ਜਗਰਾਉਂ ਵਿੱਚ ਗਰਜੇ ਵੜਿੰਗ; ਵੋਟਰਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸੰਕਲਪ ਲਿਆ ਹੁਸ਼ਿਆਰਪੁਰ ਤੋਂ ਲੋਕ ਸਭਾ ਉਮੀਦਵਾਰ ਸ੍ਰੀਮਤੀ ਯਾਮਿਨੀ ਗੋਮਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਕਾਂਗਰਸ ਵੰਡ ਪਾਊ ਮੁੱਦਿਆਂ 'ਤੇ ਨਹੀਂ, ਸਗੋਂ ਅਸਲ ਮੁੱਦਿਆਂ 'ਤੇ ਚੋਣ ਲੜ ਰਹੀ ਹੈ : ਅਮਰਿੰਦਰ ਸਿੰਘ ਰਾਜਾ ਵੜਿੰਗ ਸੁਖਵਿੰਦਰ ਬਿੰਦਰਾ ਨੇ ਰਾਣਾ ਗੁਰਮੀਤ ਸਿੰਘ ਸੋਢੀ ਦਾ ਘਰ ਪਹੁੰਚਣ ਤੇ ਕੀਤਾ ਨਿੱਘਾ ਸਵਾਗਤ ਪੰਜਾਬ ਅਧਾਰਿਤ ਐਨਜੀਓ ਨੇ ਕਿਸਾਨਾਂ ਲਈ ਨਿਰਯਾਤ ਅਤੇ ਨੌਜਵਾਨਾਂ ਲਈ ਸਟਾਰਟਅੱਪ ਮੌਕਿਆਂ ਦੀ ਸ਼ੁਰੂਆਤ ਲਈ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ ਸਾਬਕਾ ਸੰਸਦ ਮੈਂਬਰਾਂ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਸੰਭਾਲ ਨਹੀਂ ਕੀਤੀ, ਲੋਕ ਮੋਦੀ ਨੂੰ ਮੌਕਾ ਦੇਣ : ਡਾ. ਸੁਭਾਸ਼ ਸ਼ਰਮਾ ਸੰਗਰੂਰ ਤੇ ਦਿੜ੍ਹਬਾ ਵਿਖੇ ਵੱਖ- ਵੱਖ ਐਸੋਸੀਏਸ਼ਨਾਂ ਵੱਲੋਂ ਮੀਤ ਹੇਅਰ ਨੂੰ ਹਮਾਇਤ ਦਾ ਐਲਾਨ ਅਰਵਿੰਦ ਕੇਜਰੀਵਾਲ ਦੀ ਰਿਹਾਈ ਨੂੰ ਮੀਤ ਹੇਅਰ ਤੇ ਅਮਨ ਅਰੋੜਾ ਨੇ ਸੱਚ ਦੀ ਜਿੱਤ ਦੱਸਿਆ 'ਸਤਯਮੇਵ ਜਯਤੇ' - ਇਹ ਤਾਨਾਸ਼ਾਹੀ ਦੇ ਅੰਤ ਦੀ ਸ਼ੁਰੂਆਤ ਹੈ: ‘ਆਪ’ ਵਰਤਮਾਨ ਸ਼ਾਸ਼ਨ ਨੇ ਜਿਸ ਡਰ ਅਤੇ ਚਿੰਤਾ ਦੇ ਮਾਹੌਲ ਨੂੰ ਆਕਾਰ ਦਿੱਤਾ ਹੈ, ਉਸਦੇ ਖਿਲਾਫ ਮੋਰਚਾ ਖੋਲ੍ਹੋ : ਵਿਜੇ ਇੰਦਰ ਸਿੰਗਲਾ ਨਾਮਜਦਗੀਆਂ ਭਰਨ ਦੇ ਚੌਥੇ ਦਿਨ 06 ਉਮੀਦਵਾਰਾਂ ਨੇ ਜ਼ਿਲ੍ਹਾ ਚੋਣ ਅਫਸਰ ਕੋਲ ਭਰੇ ਆਪਣੇ ਕਾਗਜ ਚੌਥੇ ਦਿਨ ਚਾਰ ਉਮੀਦਾਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ: ਰਾਜੇਸ਼ ਧੀਮਾਨ ਅੱਜ ਫ਼ਰੀਦਕੋਟ ਹਲਕੇ ਲਈ 8 ਨਾਮਜ਼ਦਗੀ ਪੱਤਰ ਹੋਏ ਦਾਖ਼ਲ- ਵਿਨੀਤ ਕੁਮਾਰ ਨਾਮਜ਼ਦਗੀਆਂ ਦੇ ਚੌਥੇ ਦਿਨ 4 ਉਮੀਦਵਾਰਾਂ ਤੇ 2 ਕਵਰਿੰਗ ਉਮੀਦਵਾਰਾਂ ਵੱਲੋਂ ਕੀਤੇ ਗਏ ਨਾਮਜ਼ਦਗੀ ਪੱਤਰ ਦਾਖ਼ਲ ਐਨ ਕੇ ਸ਼ਰਮਾ ਵੱਲੋਂ ਪਟਿਆਲਾ ’ਚ ਵਿਸ਼ਾਲ ਰੈਲੀ ਨਾਲ ਸ਼ਕਤੀ ਪ੍ਰਦਰਸ਼ਨ ਟਰੈਕਟਰ ’ਤੇ ਸਵਾਰ ਹੋ ਕੇ ਨਾਮਜ਼ਦਗੀ ਪੱਤਰ ਭਰਨ ਪੁੱਜੇ ਐਨ ਕੇ ਸ਼ਰਮਾ ਦੇਸ਼ ਵਿੱਚ ਲੋਕ ਰਾਜ ਦੀ ਬਹਾਲੀ ਲਈ ਕਾਂਗਰਸ ਲਿਆਓ - ਗੁਰਜੀਤ ਔਜਲਾ 14 ਪਰਿਵਾਰਾਂ ਨੇ ਮਿਲਾਇਆ ਕਾਂਗਰਸ ਨਾਲ ਹੱਥ, 'ਆਪ' ਨੂੰ ਕਿਹਾ ਅਲਵਿਦਾ ਸੀਪੀਆਈ ਐਮ.ਐਲ. (ਲਿਬਰੇਸ਼ਨ) ਵੱਲੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਔਜਲਾ ਦੀ ਹਮਾਇਤ ਦਾ ਐਲਾਨ ਪੰਜਾਬ ਪੁਲਿਸ ਨੇ 48 ਘੰਟਿਆਂ ਅੰਦਰ ਸੁਲਝਾਈ ਬਾਊਂਸਰ ਹੱਤਿਆ ਕਾਂਡ ਦੀ ਗੁੱਥੀ; ਲੱਕੀ ਪਟਿਆਲ ਗੈਂਗ ਦੇ ਦੋ ਸ਼ੂਟਰ ਸੰਖੇਪ ਮੁਕਾਬਲੇ ਉਪਰੰਤ ਕਾਬੂ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਨਾਮਜ਼ਦਗੀਆਂ ਭਰਨ ਦੇ ਤੀਜੇ ਦਿਨ ਇੱਕ ਉਮੀਦਵਾਰ ਨੇ ਭਰੇ ਕਾਗਜ਼

 

ਜ਼ਿਲ੍ਹਾ ਚੋਣ ਅਫ਼ਸਰ ਜਤਿੰਦਰ ਜੋਰਵਾਲ ਵੱਲੋਂ ਅਸਲਾ ਡੀਲਰਾਂ ਨੂੰ ਆਦਰਸ਼ ਚੋਣ ਜ਼ਾਬਤੇ ਦੀ ਇੰਨ-ਬਿੰਨ ਪਾਲਣਾ ਲਈ ਨਿਰਦੇਸ਼ ਜਾਰੀ

ਸੰਗਰੂਰ ਜ਼ਿਲ੍ਹੇ ‘ਚ ਜਲਦ ਕਰਵਾਈ ਜਾਵੇਗੀ ਅਸਲਾ ਵੇਚਣ ਵਾਲੀਆਂ ਦੁਕਾਨਾਂ ਦੀ ਜਾਂਚ: ਜ਼ਿਲ੍ਹਾ ਚੋਣ ਅਫ਼ਸਰ ਜਤਿੰਦਰ ਜੋਰਵਾਲ

Jitendra Jorwal, DC Sangrur, Deputy Commissioner Sangrur, Sangrur, ECI, Chief Electoral Officer Punjab, Lok Sabha Elections 2024, General Elections 2024, CEO Punjab, Chunav Ka Parv, Desh Ka Garv

Web Admin

Web Admin

5 Dariya News

ਸੰਗਰੂਰ , 20 Mar 2024

ਜ਼ਿਲ੍ਹਾ ਚੋਣ ਅਫ਼ਸਰ-ਕਮ-ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਜਤਿੰਦਰ ਜੋਰਵਾਲ ਵੱਲੋਂ ਭਾਰਤੀ ਚੋਣ ਕਮਿਸ਼ਨ ਵੱਲੋਂ ਆਗਾਮੀ ਲੋਕ ਸਭਾ ਚੋਣਾਂ ਨੂੰ ਅਮਨ-ਸ਼ਾਂਤੀ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਅਸਲਾ ਡੀਲਰਾਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ‘ਚ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਗੰਨ ਹਾਊਸ ਮਾਲਕਾਂ ਨੂੰ ਆਦਰਸ਼ ਚੋਣ ਜ਼ਾਬਤੇ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਲਈ ਨਿਰਦੇਸ਼ ਜਾਰੀ ਕੀਤੇ।

ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਲੋਕ ਸਭਾ ਹਲਕਾ ਸੰਗਰੂਰ-12 ਦੀ ਆਮ ਚੋਣ ਦੇ ਮੱਦੇਨਜ਼ਰ ਜ਼ਿਲ੍ਹੇ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ, ਲੋਕਹਿੱਤ ਵਿਚ ਸ਼ਾਂਤੀ ਬਰਕਰਾਰ ਰੱਖਣ ਅਤੇ ਚੋਣਾਂ ਨੂੰ ਸੁਚੱਜੇ ਤੇ ਸਾਂਤਮਈ ਢੰਗ ਨਾਲ ਨੇਪਰੇ ਚਾੜ੍ਹਨ ਲਈ ਅਤੇ ਕਿਸੇ ਅਣਹੋਣੀ ਘਟਨਾ ਨੂੰ ਹੋਣ ਤੋਂ ਰੋਕਣ ਲਈ ਅਸਲਾ ਧਾਰਕਾਂ ਪਾਸੋਂ ਸਬੰਧਤ ਥਾਣਿਆਂ ਜਾਂ ਅਸਲਾ ਡੀਲਰਾਂ ਪਾਸ ਅਸਲਾ ਜਮ੍ਹਾ ਕਰਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਾਰੇ ਅਸਲਾ ਡੀਲਰ ਰੋਜ਼ਾਨਾ ਪੱਧਰ ‘ਤੇ ਜਮ੍ਹਾਂ ਕਰਵਾਏ ਗਏ ਅਸਲੇ ਦੀ ਮੇਕ ਅਤੇ ਨੰਬਰ ਸਮੇਤ ਵਿਸਥਾਰਤ ਰਿਪੋਰਟ ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਦੇ ਦਫ਼ਤਰ ਅਤੇ ਸਬੰਧਿਤ ਥਾਣਿਆਂ ਨੂੰ ਨਿਯਮਤ ਤੌਰ ‘ਤੇ ਭੇਜਣੀ ਯਕੀਨੀ ਬਣਾਉਣਗੇ।

ਜ਼ਿਲ੍ਹਾ ਚੋਣ ਅਫ਼ਸਰ ਜਤਿੰਦਰ ਜੋਰਵਾਲ ਨੇ ਕਿਹਾ ਕਿ ਸੰਗਰੂਰ ਜ਼ਿਲ੍ਹੇ ‘ਚ ਜਲਦ ਅਸਲਾ ਵੇਚਣ ਵਾਲੀਆਂ ਦੁਕਾਨਾਂ ਦੀ ਜਾਂਚ ਕਰਵਾਈ ਜਾਵੇਗੀ ਅਤੇ ਜੇਕਰ ਕਿਸੇ ਵੀ ਅਸਲਾ ਵਿਕਰੇਤਾ ਵੱਲੋਂ ਕਿਸੇ ਵੀ ਹਦਾਇਤ ਦੀ ਉਲੰਘਣਾ ਕੀਤੀ ਗਈ ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਹਰ ਅਸਲਾ ਵਿਕਰੇਤਾ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਨ ਤੋਂ ਰੋਕਣ ਲਈ ਗੰਨ ਹਾਊਸ ਦੇ ਪੁਖ਼ਤਾ ਸੁਰੱਖਿਆ ਪ੍ਰਬੰਧ ਕਰਨੇ ਯਕੀਨੀ ਬਣਾਉਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਪੀ. ਨਵਰੀਤ ਸਿੰਘ ਵਿਰਕ, ਸਹਾਇਕ ਕਮਿਸ਼ਨਰ ਉਪਿੰਦਰਜੀਤ ਕੌਰ ਬਰਾੜ ਅਤੇ ਗੰਨ ਹਾਊਸ ਮਾਲਕ ਹਾਜ਼ਰ ਸਨ।

 

Tags: Jitendra Jorwal , DC Sangrur , Deputy Commissioner Sangrur , Sangrur , ECI , Chief Electoral Officer Punjab , Lok Sabha Elections 2024 , General Elections 2024 , CEO Punjab , Chunav Ka Parv , Desh Ka Garv

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD