Tuesday, 14 May 2024

 

 

ਖ਼ਾਸ ਖਬਰਾਂ ਡਾ: ਸਰੋਜ ਪਾਂਡੇ ਨੇ ਚੋਣ ਪ੍ਰਚਾਰ ਚ ਯੁਵਾ ਸ਼ਕਤੀ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਵੇਗੀ, ਬਾਰੇ ਰੋਡਮੈਪ ਤਿਆਰ ਕੀਤਾ ਦਲ ਬਦਲੂਆਂ ’ਤੇ ਵਿਸ਼ਵਾਸ ਨਾ ਕਰੋ ਜਿਹਨਾਂ ਨੇ ਆਪਣੀ ਮਾਂ ਪਾਰਟੀ ਨੂੰ ਧੋਖਾ ਦਿੱਤਾ: ਸੁਖਬੀਰ ਸਿੰਘ ਬਾਦਲ ਗੁਰਜੀਤ ਸਿੰਘ ਔਜਲਾ ਨੇ ਗੁਰੂ ਘਰ ਮੱਥਾ ਟੇਕ ਕੇ ਨਾਮਜ਼ਦਗੀ ਕੀਤੀ ਦਾਖ਼ਲ ਤਰਸੇਮ ਸਿੰਘ ਡੀ.ਸੀ. ਨੇ ਕੀਤੀ ਘਰ ਵਾਪਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਨਵਾਂਸ਼ਹਿਰ ਵਿੱਚ ਮਲਵਿੰਦਰ ਕੰਗ ਲਈ ਕੀਤਾ ਚੋਣ ਪ੍ਰਚਾਰ ਮਨੀਸ਼ ਤਿਵਾੜੀ ਦੀ ਰਾਮਦਰਬਾਰ ਪਦਯਾਤਰਾ ’ਚ ਭਾਰੀ ਗਿਣਤੀ ਵਿੱਚ ਲੋਕਾਂ ਨੇ ਕੀਤੀ ਸ਼ਮੂਲੀਅਤ ਸੂਬਾ ਕਾਂਗਰਸ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਨੇ ਸ੍ਰੀ ਆਨੰਦਪੁਰ ਸਾਹਿਬ ਸੀਟ ਲਈ ਨਾਮਜ਼ਦਗੀ ਪੱਤਰ ਦਾਖਲ ਕੀਤਾ ਪੰਜਾਬ 'ਚ ਲੋਕ ਸਭਾ ਦੀ ਦੌੜ 'ਚ 'ਆਪ' ਦੂਜਿਆਂ ਨਾਲੋਂ ਸਭ ਤੋਂ ਅੱਗੇ,ਅੱਧੇ ਦਰਜਨ ਹਲਕਿਆਂ 'ਚ ਕਈ ਵੱਡੇ ਆਗੂ ਪਾਰਟੀ 'ਚ ਹੋਏ ਸ਼ਾਮਲ ਨਾਮਜ਼ਦਗੀ ਤੋਂ ਬਾਅਦ 'ਪਟਿਆਲੇ ਦਾ ਭਰੋਸਾ ਪ੍ਰਨੀਤ ਕੌਰ' ਰੋਡ ਸ਼ੋਅ ਰਾਹੀਂ ਕੀਤਾ ਸ਼ਕਤੀ ਪ੍ਰਦਰਸ਼ਨ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਤੋਂ ਦਾਖਲ ਕੀਤੇ ਨਾਮਜ਼ਦਗੀ ਪੱਤਰ ਮੇਰੇ ਵਿਰੋਧੀਆਂ ਕੋਲ ਪ੍ਰਾਪਤੀਆਂ ਦੇ ਨਾਂ ’ਤੇ ਵਿਖਾਉਣ ਵਾਸਤੇ ਕੱਖ ਨਹੀਂ: ਐਨ ਕੇ ਸ਼ਰਮਾ ਸ਼ਰਾਬ ਦੇ ਸ਼ੌਕੀਨ ਮਾਨ ਦਾ ਕਦੇ ਵੀ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦਾ ਇਰਾਦਾ ਨਹੀਂ ਸੀ : ਡਾ ਸੁਭਾਸ਼ ਸ਼ਰਮਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਮੀਤ ਹੇਅਰ ਵੱਲੋਂ ਕਾਗਜ਼ ਦਾਖਲ, ਸੰਗਰੂਰ ਦੇ ਵਿਕਾਸ ਦਾ ਏਜੰਡਾ ਅੱਗੇ ਰੱਖਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਸਿੱਧ ਪੰਜਾਬੀ ਕਵੀ ਸੁਰਜੀਤ ਪਾਤਰ ਦੀ ਅਰਥੀ ਨੂੰ ਦਿੱਤਾ ਮੋਢਾ ਲੁਧਿਆਣਾ ਵਿੱਚ ਕਾਂਗਰਸ ਹੋਈ ਮਜ਼ਬੂਤ, ਬੈਂਸ ਭਰਾ ਕਾਂਗਰਸ ਵਿੱਚ ਹੋਏ ਸ਼ਾਮਿਲ ਕਾਂਗਰਸ ਨੇ ਹਰ ਗਰੀਬ ਪਰਿਵਾਰ ਨੂੰ ਹਰ ਸਾਲ ਇੱਕ ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸਰਬਪੱਖੀ ਵਿਕਾਸ ਦੀ ਵਚਨਬੱਧਤਾ ਨਾਲ ਅੱਗੇ ਵੱਧ ਰਿਹਾ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਚੋਣ ਪ੍ਰਚਾਰ ਪੰਜਾਬ ਦੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਵੱਲ ਧੱਕਿਆ, ਹਰ ਵਰਗ ਦੇ ਚਿਹਰੇ 'ਤੇ ਨਿਰਾਸ਼ਾ ਦੇ ਬੱਦਲ: ਵਿਜੇ ਇੰਦਰ ਸਿੰਗਲਾ ਮਨਮੋਹਨ ਸਿੰਘ ਦੀ ਸਰਕਾਰ ਦੌਰਾਨ ਦੇਸ਼ ਦੇ ਸਭ ਤੋਂ ਵਧੀਆ ਸਾਲ ਸਨ : ਹਰੀਸ਼ ਚੌਧਰੀ ਆਮ ਆਦਮੀ ਪਾਰਟੀ ਪੰਜਾਬ ਤੇ ਦਿੱਲੀ ਵਾਂਗ ਕੇਂਦਰ ਵਿੱਚ ਵੀ ਹੁਣ ਗਾਰੰਟੀਆਂ ਪੂਰੀਆਂ ਕਰੇਗੀ: ਮੀਤ ਹੇਅਰ

 

ਸੰਜੀਵ ਅਰੋੜਾ ਨੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨਾਲ ਮਿਲ ਕੇ ਪੁਨਰਨਿਰਮਾਣ ਕੀਤੇ ਪਾਰਕ ਦਾ ਕੀਤਾ ਉਦਘਾਟਨ

Sanjeev Arora, AAP, Aam Aadmi Party, Aam Aadmi Party Punjab, AAP Punjab

Web Admin

Web Admin

5 Dariya News

ਲੁਧਿਆਣਾ , 13 Mar 2024

ਸੰਸਦ ਮੈਂਬਰ (ਰਾਜਸਭਾ) ਸੰਜੀਵ ਅਰੋੜਾ ਨੇ ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਸੰਦੀਪ ਰਿਸ਼ੀ ਨਾਲ ਮਿਲ ਕੇ ਬੁੱਧਵਾਰ ਨੂੰ ਸਰਾਭਾ ਨਗਰ ਪਾਰਕ ਵਿਖੇ ਪੁਨਰਨਿਰਮਾਣ ਕੀਤੇ ਕਿਊਪਿਡ ਫਾਊਂਟੇਨ ਵਾਟਰ ਬਾਡੀ ਦਾ ਉਦਘਾਟਨ ਕੀਤਾ। ਇਸ ਸਮਾਗਮ ਦੀ ਮੇਜ਼ਬਾਨੀ ਮੈਟਲਮੈਨ ਆਟੋ ਪ੍ਰਾਈਵੇਟ ਲਿਮਟਿਡ ਵੱਲੋਂ ਕੀਤੀ ਗਈ, ਜਿਸ ਨੇ ਨਗਰ ਨਿਗਮ ਲੁਧਿਆਣਾ ਦੀ ਸਰਪ੍ਰਸਤੀ ਹੇਠ ਸਰਾਭਾ ਨਗਰ ਵਿਖੇ ਸਥਿਤ ਐਮਸੀ ਜ਼ੋਨ-ਡੀ ਦਫ਼ਤਰ ਨੇੜੇ ਪਾਰਕ ਦੀ ਸਾਂਭ-ਸੰਭਾਲ ਲਈ ਪਹਿਲ ਕੀਤੀ ਹੈ।

ਅਰੋੜਾ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਮੈਟਲਮੈਨ ਆਟੋ ਪ੍ਰਾਈਵੇਟ ਲਿਮਟਿਡ ਦੇ ਨਵਨੀਤ ਜੈਰਥ ਅਤੇ ਬਿਕਰਮ ਬੈਂਬੀ ਕੁਦਰਤ ਦੀ ਸੰਭਾਲ  ਸ਼ੌਕ ਰੱਖਦੇ ਹਨ ਅਤੇ ਪਾਰਕ ਦੀ ਕੁਦਰਤੀ ਸੁੰਦਰਤਾ ਨੂੰ ਸੰਭਾਲਣ ਅਤੇ ਵਧਾਉਣ ਲਈ ਆਪਣੀ ਅਟੁੱਟ ਵਚਨਬੱਧਤਾ ਦਿਖਾਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਇਹ ਪਾਰਕ ਇਲਾਕਾ ਨਿਵਾਸੀਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ ਜੋ ਸਵੇਰ-ਸ਼ਾਮ ਸੈਰ ਕਰਨ ਲਈ ਇਸ ਪਾਰਕ ਵਿੱਚ ਆਉਂਦੇ ਹਨ। 

ਉਨ੍ਹਾਂ ਕਿਹਾ ਕਿ ਹਰਿਆ ਭਰਿਆ ਪਾਰਕ ਵੱਖ-ਵੱਖ ਕਿਸਮਾਂ ਦੇ ਬੂਟਿਆਂ ਨਾਲ ਭਰਿਆ ਹੋਇਆ ਹੈ ਅਤੇ ਇਸ ਵਿੱਚ ਪੈਦਲ ਚੱਲਣ ਵਾਲੇ ਟ੍ਰੈਕ ਦੀ ਸਹੂਲਤ ਹੈ। ਉਨ੍ਹਾਂ ਨੇ ਕਿਹਾ ਕਿ ਜੈਰੇਥ ਅਤੇ ਬੈਂਬੀ ਦੋਵੇਂ ਮੰਨਦੇ ਹਨ ਕਿ ਕੁਦਰਤ ਵਿੱਚ ਹੋਣ ਤੋਂ ਵਧੀਆ ਕੋਈ ਜਗ੍ਹਾ ਨਹੀਂ ਹੈ, ਉਹ ਵੀ ਉਸ ਖੇਤਰ ਦੇ ਆਲੇ ਦੁਆਲੇ ਜਿੱਥੇ ਤੁਸੀਂ ਰਹਿੰਦੇ ਹੋ। ਇਸ ਤੋਂ ਇਲਾਵਾ ਅਰੋੜਾ ਨੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਸ਼ਹਿਰ ਦੇ ਮੌਜੂਦਾ ਪਾਰਕਾਂ ਦੀ ਹਾਲਤ ਸਮੇਤ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਸਖ਼ਤ ਮਿਹਨਤ ਕਰਨ ਲਈ ਵੀ ਸ਼ਲਾਘਾ ਕੀਤੀ। 

ਉਨ੍ਹਾਂ ਹੋਰ ਸਨਅਤੀ ਸਮੂਹਾਂ ਨੂੰ ਕਿਹਾ ਕਿ ਉਹ ਸ਼ਹਿਰ ਵਿੱਚ ਇਸ ਦੀ ਸਹੀ ਸਾਂਭ-ਸੰਭਾਲ ਲਈ ਆਪਣੇ ਆਸ-ਪਾਸ ਦੇ ਪਾਰਕਾਂ ਨੂੰ ਅਪਣਾਉਣ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇੱਛਾ ਹੈ ਕਿ ਸ਼ਹਿਰ ਦੇ ਸਾਰੇ ਪਾਰਕਾਂ ਦੀ ਬਿਹਤਰ ਸਾਂਭ-ਸੰਭਾਲ ਅਤੇ ਵਾਤਾਵਰਨ ਪੱਖੀ ਹੋਵੇ। ਉਨ੍ਹਾਂ ਕਿਹਾ ਕਿ ਉਦਯੋਗਿਕ ਸਮੂਹ ਇਹ ਕੰਮ ਆਪਣੀਆਂ ਸੀਐਸਆਰ (ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ) ਗਤੀਵਿਧੀਆਂ ਦੇ ਹਿੱਸੇ ਵਜੋਂ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਗ੍ਰੀਨ ਬੈਲਟ ਸ਼ਹਿਰ ਵਾਸੀਆਂ ਦੀ ਚੰਗੀ ਸਿਹਤ ਨੂੰ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ।

ਅਰੋੜਾ ਨੇ ਕਿਹਾ ਕਿ ਕਿਊਪਿਡ ਵਾਟਰ ਬਾਡੀ ਨਾਮ ਪ੍ਰਸਿੱਧ ਨੇਚਰ ਆਰਟਿਸਟ ਹਰਪ੍ਰੀਤ ਸੰਧੂ ਦੇ ਸਿਰਜਣਾਤਮਕ ਦਿਮਾਗ ਦੀ ਉਪਜ ਹੈ, ਹਿਨ੍ਹਆਂ ਨੇ ਦਰਸਾਇਆ ਕਿ ਕਿਊਪਿਡ ਵਾਟਰ ਬਾਡੀ ਕੁਦਰਤ ਪ੍ਰਤੀ ਪਿਆਰ ਅਤੇ ਵਾਤਾਵਰਣ ਅਤੇ ਭਾਈਚਾਰੇ ਵਿਚਕਾਰ ਸਦਭਾਵਨਾ ਭਰੇ ਸਹਿ-ਹੋਂਦ ਦੇ ਦ੍ਰਿਸ਼ਟੀਕੋਣ ਦਾ ਪ੍ਰਮਾਣ ਹੋਵੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਕਿਊਪਿਡ ਫਾਊਂਟੇਨ ਵਾਟਰ ਬਾਡੀ ਲੁਧਿਆਣਾ ਦੇ ਲੋਕਾਂ ਲਈ ਵੱਡੀ ਖਿੱਚ ਦਾ ਕੇਂਦਰ ਬਣੇਗੀ। ਉਨ੍ਹਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿੱਚ ਹਰ ਰੋਜ਼ ਪਾਰਕ ਵਿੱਚ ਆਉਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋਵੇਗਾ।

ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਮੈਟਲਮੈਨ ਆਟੋ ਪ੍ਰਾਈਵੇਟ ਲਿਮਟਿਡ ਪਾਰਕ ਦੀ ਵਧੀਆ ਦੇਖ-ਰੇਖ ਕਰ ਰਹੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਹੋਰ ਉਦਯੋਗਿਕ ਸਮੂਹ ਵੀ ਇਸ ਤੋਂ ਪ੍ਰੇਰਨਾ ਲੈਣਗੇ। ਉਨ੍ਹਾਂ ਕਿਹਾ ਕਿ ਸਰਾਭਾ ਨਗਰ ਪਾਰਕ ਵਿਚ ਜੀਵੰਤ ਫੁੱਲਾਂ ਦੇ ਪੌਦੇ ਲਗਾਉਣ, ਪੈਦਲ ਚੱਲਣ ਵਾਲੇ ਰਸਤਿਆਂ ਦੀ ਸਾਂਭ-ਸੰਭਾਲ ਅਤੇ ਚੰਗੀ ਰੋਸ਼ਨੀ ਕਾਰਨ ਬਹੁਤ ਹੀ ਰੌਣਕ ਦਿਖਾਈ ਦਿੰਦੀ ਹੈ। 

ਉਨ੍ਹਾਂ ਨੇ ਕਿਹਾ ਕਿ ਇੱਕ ਮਹੱਤਵਪੂਰਨ ਕਿਊਪਿਡ ਫਾਊਂਟੇਨ ਵਾਟਰ ਬਾਡੀ ਦੀ ਸਥਾਪਨਾ ਇੱਕ ਮਨਮੋਹਕ ਸ਼ਾਂਤੀ ਪ੍ਰਦਾਨ ਕਰਦੀ ਹੈ, ਜੋ ਇਸਨੂੰ ਪਾਰਕ ਵਿੱਚ ਆਉਣ ਵਾਲੇ ਸਾਰਿਆਂ ਲਈ ਸ਼ਾਂਤੀ, ਪ੍ਰੇਰਨਾ ਅਤੇ ਖੁਸ਼ੀ ਦਾ ਸਥਾਨ ਬਣਾਉਂਦੀ ਹੈ।ਇਸ ਮੌਕੇ ਅਰੋੜਾ ਅਤੇ ਸੰਦੀਪ ਰਿਸ਼ੀ ਵੱਲੋਂ ਬੂਟੇ ਵੀ ਲਗਾਏ ਗਏ। ਅਰੋੜਾ ਅਤੇ ਸੰਦੀਪ ਰਿਸ਼ੀ ਦੋਵਾਂ ਨੇ ਪਾਰਕ ਦਾ ਦੌਰਾ ਵੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੀਏਯੂ ਦੇ ਰਜਿਸਟਰਾਰ ਰਿਸ਼ੀ ਪਾਲ ਸਿੰਘ, ਡਾਇਰੈਕਟਰ ਸਟੂਡੈਂਟਸ ਵੈਲਫੇਅਰ (ਡੀਐਸਡਬਲਿਊ) ਡਾ: ਨਿਰਮਲ ਜੌੜਾ,  ਨੇਚਰ ਆਰਟਿਸਟ ਹਰਪ੍ਰੀਤ ਸੰਧੂ, ਰਵੀ ਜਗੋਤਾ ਅਤੇ ਹੋਰ ਉਦਯੋਗਪਤੀ ਵੀ ਹਾਜ਼ਰ ਸਨ।

संजीव अरोड़ा ने नगर निगम आयुक्त संदीप ऋषि के साथ  पुनर्निर्मित पार्क का किया उद्घाटन

लुधियाना

सांसद (राज्यसभा) संजीव अरोड़ा ने नगर निगम कमिश्नर लुधियाना संदीप ऋषि के साथ बुधवार को पुनर्निर्मित सराभा नगर पार्क में नव स्थापित क्यूपिड फाउंटेन वॉटर बॉडी का उद्घाटन किया। इस कार्यक्रम की मेजबानी मेटलमैन ऑटो प्राइवेट लिमिटेड ने की, जिसने नगर निगम लुधियाना के संरक्षण में सराभा नगर में स्थित एमसी जोन-डी कार्यालय के निकट पार्क को बनाए रखने की पहल की है।

अपने उद्घाटन भाषण में अरोड़ा ने कहा कि उन्हें यह जानकर खुशी हुई कि मेटलमैन ऑटो प्राइवेट लिमिटेड के नवनीत जैरथ और बिक्रम बेम्बी को प्रकृति के संरक्षण का बहुत शौक है और उन्होंने पार्क की प्राकृतिक सुंदरता को संरक्षित करने और बढ़ाने के प्रति अपनी अटूट प्रतिबद्धता दिखाई है। उन्होंने कहा कि उन्हें अवगत कराया गया है कि यह पार्क उन क्षेत्रवासियों के लिए वरदान साबित हो रहा है जो सुबह और शाम की सैर के लिए इस पार्क में आते हैं। 

उन्होंने कहा कि हरा-भरा पार्क विभिन्न किस्मों के वृक्षारोपण से भरपूर और पैदल चलने वाले ट्रैक की सुविधा लिए हुए है। उन्होंने कहा कि जैरथ और बेम्बी दोनों का मानना है कि आपके आसपास प्रकृति में रहने से बेहतर कोई जगह नहीं है, वह भी उस क्षेत्र के आसपास जहां आप रहते हैं। इसके अलावा, अरोड़ा ने शहर में मौजूदा पार्कों की स्थिति सहित बुनियादी ढांचे में सुधार के लिए कड़ी मेहनत करने के लिए नगर निगम आयुक्त संदीप ऋषि की भी सराहना की। 

उन्होंने अन्य औद्योगिक समूहों से आगे आने और शहर में इसके उचित रखरखाव के लिए अपने आसपास के पार्कों को गोद लेने के लिए कहा। उन्होंने कहा कि उनकी इच्छा है कि शहर के सभी पार्कों का रख-रखाव बेहतर और पर्यावरण के अनुकूल हो। उन्होंने कहा कि औद्योगिक समूह अपनी सीएसआर (कॉर्पोरेट सामाजिक जिम्मेदारी) गतिविधियों के तहत यह काम कर सकते हैं। उन्होंने बताया कि ग्रीन बेल्ट्स निवासियों को अच्छा स्वास्थ्य सुनिश्चित करने में महत्वपूर्ण भूमिका निभाती हैं।

अरोड़ा ने कहा कि क्यूपिड वॉटर बॉडी नाम प्रख्यात प्रकृति कलाकार हरप्रीत संधू की रचनात्मक सोच है, जिन्होंने दर्शाया कि क्यूपिड वॉटर बॉडी प्रकृति के प्रति प्रेम और पर्यावरण और समुदाय के बीच सामंजस्यपूर्ण सह-अस्तित्व के दृष्टिकोण का एक प्रमाण होगा। उन्होंने उम्मीद जताई कि क्यूपिड फाउंटेन वॉटर बॉडी लुधियाना के लोगों के लिए बड़े आकर्षण की चीज होगी। उन्होंने यह भी उम्मीद जताई कि भविष्य में पार्क में आने वाले लोगों की प्रतिदिन संख्या बढ़ेगी।

नगर आयुक्त संदीप ऋषि ने कहा कि मेटलमैन ऑटो प्राइवेट लिमिटेड पार्क का अच्छे से रखरखाव कर रही है। उन्होंने आशा व्यक्त की कि अन्य औद्योगिक समूहों को भी इसके लिए प्रेरणा मिलेगी। उन्होंने कहा कि सराभा नगर पार्क जीवंत फूलों के रोपण, पैदल पथों के रखरखाव और अच्छी प्रकाश व्यवस्था के कारण बहुत जीवंत दिखता है। उन्होंने कहा कि एक महत्वपूर्ण क्यूपिड फाउंटेन वॉटर बॉडी की स्थापना एक आकर्षक शांति प्रदान करती है, जिससे यह पार्क में आने वाले सभी लोगों के लिए सांत्वना, प्रेरणा और खुशी का स्थान बन जाता है।

इस अवसर पर अरोड़ा एवं संदीप ऋषि दोनों द्वारा वृक्षारोपण किया गया। अरोड़ा और संदीप ऋषि दोनों ने पार्क का चक्कर भी लगाया। इस अवसर पर अन्य लोगों के अलावा, पीएयू के रजिस्ट्रार ऋषि पाल सिंह, डायरेक्टर स्टूडेंट्स वेलफेयर (डीएसडब्ल्यू) डॉ निर्मल जौड़ा, प्रकृति कलाकार हरप्रीत संधू, रवि जगोटा और अन्य उद्योगपति भी उपस्थित थे।

Sanjeev Arora along with Municipal Commissioner Sandeep Rishi inaugurate newly developed park

Ludhiana 

MP (Rajya Sabha) Sanjeev Arora along with Municipal Commissioner Ludhiana Sandeep Rishi, on Wednesday, inaugurated the newly installed Cupid Fountain Water body at renovated Sarabha Nagar Park.

The event was hosted by Metalman Auto Pvt Ltd who have undertaken the initiative to maintain the park adjacent to MC Zone-D Office situated in Sarabha Nagar under the patronage of Municipal Corporation Ludhiana.

In his inaugural address, Arora said he is glad to know that Navneet Jairath and Bikram Bembi of Metalman Auto Pvt Ltd have a great passion for preserving nature and have shown their unwavering commitment towards preserving and enhancing the natural beauty of the park. 

He said he has been apprised that this park is proving a boon for the area residents who visit this park for morning and evening walks. He said the lush green park is full of plantations of different varieties and walking tracks. He said both Jairath and Bembi believe that there is no better place than to be in nature around you that too in the vicinity of the area where you reside.

Further, Arora also appreciated Municipal Commissioner Sandeep Rishi for working hard to improve infrastructure, including condition of existing parks, in the city. He asked other industrial groups to come forward and adopt parks in their surroundings for its proper maintenance in the city. 

He said he wishes that all the city parks should be well maintained and environment-friendly. He said the industrial groups can do this work under their CSR (corporate social responsibility) activities. He pointed out that green belts play a key role in ensuring good health to the residents.

Arora said the name Cupid Water Body has been the creative thought of eminent nature artist Harpreet Sandhu who depicted that the Cupid Water Body will be a testament for the love for nature and vision for a harmonious coexistence between the environment and the community. 

He hoped that the Cupid Fountain Water Body would be a thing of great attraction for people of Ludhiana. He also hoped that footfall of daily commuters will increase in the future.Municipal Commissioner Sandeep Rishi said Metalman Auto Pvt Ltd is well maintaining the park. 

He hoped that other industrial groups would also get motivation for the same. He added the Sarabha Nagar Park gives a very vibrant look due to the plantation of vibrant flowers, maintaining walking trails and good lighting system. He added installation of a significant Cupid Fountain Water Body gives a catchy serenity, making it a place of solace, inspiration, and joy for all those who visit the park.

On the occasion, tree saplings were planted by both Arora and Sandeep Rishi. Both Arora and Sandeep Rishi also took a round of the park. Among others, PAU’s Registrar Rishi Pal Singh, Director Students' Welfare (DSW) Dr Nirmal Jaura, Nature Artist Harpreet Sandhu, Ravi Jagota, and other industrialists were also present on the occasion.

 

Tags: Sanjeev Arora , AAP , Aam Aadmi Party , Aam Aadmi Party Punjab , AAP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD