Thursday, 16 May 2024

 

 

ਖ਼ਾਸ ਖਬਰਾਂ ਲੋਕ ਸਭਾ ਚੋਣਾਂ 2024: ਪੰਜਾਬ ਵਿੱਚ ਸੁਤੰਤਰ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ 80 ਫ਼ੀਸਦੀ ਪੁਲਿਸ ਬਲ ਤੇ ਕੇਂਦਰੀ ਬਲਾਂ ਦੀਆਂ 250 ਕੰਪਨੀਆਂ ਕੀਤੀਆਂ ਜਾਣਗੀਆਂ ਤਾਇਨਾਤ ਚਰਨਜੀਤ ਚੰਨੀ 'ਤੇ ਆਮ ਆਦਮੀ ਪਾਰਟੀ ਦਾ ਜਵਾਬੀ ਹਮਲਾ, ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ- ਕਾਂਗਰਸ ਦੇ ਰਾਜ ਦੌਰਾਨ ਸ਼ਰਾਬ ਮਾਫ਼ੀਆ ਦਾ ਬੋਲਬਾਲਾ ਸੀ, ਅਸੀਂ ਮਾਲੀਆ ਵਧਾਇਆ ਸੰਜੇ ਟੰਡਨ ਨੇ ਬਾਬਾ ਬਾਗੇਸ਼ਵਰ ਧਾਮ ਤੋਂ ਆਸ਼ੀਰਵਾਦ ਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਜੀਰਾ ਅਤੇ ਭਿੱਖੀਵਿੰਡ ਵਿੱਚ ਲਾਲਜੀਤ ਭੁੱਲਰ ਲਈ ਕੀਤਾ ਚੋਣ ਪ੍ਰਚਾਰ ਜਿਹੜੀ ਸਾਜ਼ਿਸ਼ ਤਹਿਤ ਭਾਈ ਅੰਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਬਣਾਇਆ, ਉਸਨੂੰ ਸਮਝਣ ਪੰਜਾਬੀ : ਸੁਖਬੀਰ ਸਿੰਘ ਬਾਦਲ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਹੀਦ ਸੁਖਦੇਵ ਥਾਪਰ ਨੂੰ ਉਨ੍ਹਾਂ ਦੀ ਜਨਮ ਭੂਮੀ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ ਕਾਂਗਰਸ ਪਾਰਟੀ ਗਰੀਬ ਪਰਿਵਾਰ ਨੂੰ 8500 ਰੁਪਏ ਪ੍ਰਤੀ ਮਹੀਨਾ ਦੇਵੇਗੀ : ਅਮਰਿੰਦਰ ਸਿੰਘ ਰਾਜਾ ਵੜਿੰਗ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਲਹਿਰ ਆਰੰਭ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਐਨ ਕੇ ਸ਼ਰਮਾ ਦੀ ਚੋਣ ਮੁਹਿੰਮ ਭਖਾਈ ਪੰਜਾਬ ਦੇ ਕਈ ਲੋਕ ਸਭਾ ਹਲਕਿਆਂ 'ਚ ਆਮ ਆਦਮੀ ਪਾਰਟੀ ਨੂੰ ਮਿਲੀ ਵੱਡੀ ਮਜ਼ਬੂਤੀ, ਵਿਰੋਧੀ ਪਾਰਟੀਆਂ ਦੇ ਕਈ ਵੱਡੇ ਆਗੂ ਹੋਏ 'ਆਪ' 'ਚ ਸ਼ਾਮਲ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਭਾਸ਼ ਚਾਵਲਾ ਆਪਣੇ ਸਮਰਥਕਾਂ ਸਮੇਤ ਭਾਜਪਾ 'ਚ ਸ਼ਾਮਲ ਕਾਂਗਰਸ ਫਸਲਾਂ 'ਤੇ ਐੱਮਐੱਸਪੀ ਦੀ ਗਾਰੰਟੀ ਦੇਵੇਗੀ: ਵਿਜੇ ਇੰਦਰ ਸਿੰਗਲਾ ਸੂਬੇ ਦੀ ਗੱਲ ਛੱਡਣ ਪਹਿਲਾਂ ਆਪਣੇ ਹਲਕੇ ਵਿੱਚ ਸਿਹਤ ਸਹੂਲਤਾਂ ਸੁਧਾਰਨ ਬਲਬੀਰ ਸਿੰਘ : ਐਨ.ਕੇ. ਸ਼ਰਮਾ 15,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਪਰਿਵਾਰ ਨੇ ਬਠਿੰਡਾ ਸ਼ਹਿਰ 'ਚ ਭਖਾਈ ਚੋਣ ਮੁਹਿੰਮ ਆਮ ਆਦਮੀ ਪਾਰਟੀ ਦੇ ਸ਼ਾਸਨ 'ਚ ਉਨ੍ਹਾਂ ਦੀ ਮਹਿਲਾ ਸੰਸਦ ਮੈਂਬਰ ਵੀ ਸੁਰੱਖਿਅਤ ਨਹੀਂ : ਡਾ. ਸੁਭਾਸ਼ ਸ਼ਰਮਾ ਤੁਹਾਡੇ ਪਿੰਡਾਂ ਦਾ ਜਨਮਿਆ ਹਾਂ ਤੇ ਤੁਹਾਡਾ ਹਰ ਦੁੱਖ-ਸੁੱਖ ਮੇਰਾ ਆਪਣਾ: ਮੀਤ ਹੇਅਰ ਵੋਟਰ ਜਾਗਰੂਕਤਾ ਮੁਹਿੰਮ ਸਵੀਪ ਤਹਿਤ ਕੋਟ ਧਰਮੂ ਵਿਖੇ ਵਾਲ ਪੇਂਟਿੰਗ ਮੁਕਾਬਲੇ ਹੋਏ ਗੁਰਬਾਜ ਸਿੰਘ ਸਿੱਧੂ ਨੂੰ ਲੰਬੀ ਹਲਕੇ ਦੇ ਵਿੱਚ ਮਿਲ ਰਿਹਾ ਭਰਵਾਂ ਸਮਰਥਨ ਸਰਦੂਲਗੜ ਹਲਕੇ 'ਚ ਪੀਣ ਵਾਲੇ ਸਾਫ ਪਾਣੀ ਅਤੇ ਹੋਰ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਕਰਾਂਗੇ ਹੱਲ: ਜੀਤ ਮਹਿੰਦਰ ਸਿੰਘ ਸਿੱਧੂ ਪਿੰਡ ਧਾਰੜ, ਰਾਣਾ ਕਾਲਾ, ਬਾਲੀਆ ਮੰਝਪੁਰ ਤੋਂ ਵੱਡੀ ਗਿਣਤੀ ਵਿੱਚ ਆਪ ਪਾਰਟੀ ਵਿੱਚ ਸ਼ਾਮਿਲ ਹੋਏ ਲੋਕ: ਮੰਤਰੀ ਹਰਭਜਨ ਈ.ਟੀ.ਓ

 

ਸੰਜੀਵ ਅਰੋੜਾ ਨੇ ਇੰਡਸਟਰੀ ਦਾ ਮੁੱਦਾ ਗਡਕਰੀ ਕੋਲ ਉਠਾਉਣ ਦਾ ਦਿੱਤਾ ਭਰੋਸਾ

Sanjeev Arora, AAP, Aam Aadmi Party, Aam Aadmi Party Punjab, AAP Punjab

Web Admin

Web Admin

5 Dariya News

ਲੁਧਿਆਣਾ , 13 Mar 2024

ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀ.ਆਈ.ਸੀ.ਯੂ.) ਦੀ ਸਟੀਅਰਿੰਗ ਕਮੇਟੀ ਦੇ ਇੱਕ ਵਫ਼ਦ ਨੇ ਅੱਜ ਇੱਥੇ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨਾਲ ਮੁਲਾਕਾਤ ਕੀਤੀ ਅਤੇ ਉਦਯੋਗ ਦੇ ਵੱਖ-ਵੱਖ ਭਖਦੇ ਮੁੱਦਿਆਂ 'ਤੇ ਚਰਚਾ ਕੀਤੀ। ਵਫ਼ਦ ਨੇ ਸ਼ਹਿਰ ਵਿੱਚ ਬੁਨਿਆਦੀ ਢਾਂਚੇ ਵਿੱਚ ਹੋਰ ਸੁਧਾਰ ਕਰਨ ਦਾ ਮੁੱਦਾ ਉਠਾਇਆ। ਨੁਮਾਇੰਦਿਆਂ ਨੇ ਦੱਸਿਆ ਕਿ ਫੋਕਲ ਪੁਆਇੰਟ ਤੋਂ ਜੀ.ਟੀ.ਰੋਡ ਤੱਕ ਬਾਹਰ ਜਾਣ ਅਤੇ ਦਾਖਲੇ ਦੀ ਸਮੱਸਿਆ ਹੈ। 

ਉਨ੍ਹਾਂ ਕਿਹਾ ਕਿ ਇਹ ਸੜਕ ਦਾ ਇਹ ਹਿੱਸਾ ਨੈਸ਼ਨਲ ਹਾਈਵੇਅਜ਼  ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਦਾ ਹੈ, ਜੋ ਇੱਕ ਛੋਟੀ ਚੌੜਾਈ ਵਾਲੇ ਪੁਲ ਦੇ ਹੇਠਾਂ ਤੋਂ ਲੰਘਦਾ ਹੈ, ਜਿੱਥੇ ਵਾਹਨਾਂ ਦਾ ਭਾਰੀ ਜਾਮ ਹੁੰਦਾ ਹੈ। ਉਨ੍ਹਾਂ ਨੇ ਵਾਹਨਾਂ ਦੀ ਸੁਚਾਰੂ ਆਵਾਜਾਈ ਲਈ ਜੀ.ਟੀ.ਰੋਡ ਤੋਂ ਫੋਕਲ ਪੁਆਇੰਟ ਤੱਕ ਵੱਖਰੇ ਐਂਟਰੀ ਅਤੇ ਐਗਜ਼ਿਟ ਪੁਆਇੰਟ ਦੀ ਮੰਗ ਉਠਾਈ। ਅਰੋੜਾ ਨੇ ਨੁਮਾਇੰਦਿਆਂ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਮੁੱਦੇ ਨੂੰ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਅਤੇ ਹੋਰ ਸਬੰਧਤ ਅਧਿਕਾਰੀਆਂ ਕੋਲ ਪਹਿਲ ਦੇ ਆਧਾਰ 'ਤੇ ਉਠਾਉਣਗੇ।

ਨੁਮਾਇੰਦਿਆਂ ਨੇ ਪਾਵਰ ਇੰਟੈਂਸਿਵ ਯੂਨਿਟਾਂ ਵਿੱਚ ਸਮਾਰਟ ਮੀਟਰ ਲਗਾਉਣ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਵੱਲੋਂ ਪ੍ਰਸਤਾਵਿਤ 5200 ਰੁਪਏ ਪ੍ਰਤੀ ਮਹੀਨਾ ਕਿਰਾਏ ਦਾ ਮੁੱਦਾ ਵੀ ਉਠਾਇਆ। ਇਹ ਬੇਨਤੀ ਕੀਤੀ ਗਈ ਕਿ ਸਿਰਫ ਨਾਮਾਤਰ ਕਿਰਾਇਆ ਵਸੂਲਿਆ ਜਾਵੇ। ਅਰੋੜਾ ਨੇ ਪੀ.ਐਸ.ਪੀ.ਸੀ.ਐਲ. ਦੇ ਅਧਿਕਾਰੀਆਂ ਅਤੇ ਸੂਬਾ ਸਰਕਾਰ ਕੋਲ ਮਾਮਲਾ ਉਠਾਉਣ ਦਾ ਭਰੋਸਾ ਦਿੱਤਾ।

ਗੱਲਬਾਤ ਦੌਰਾਨ ਅਰੋੜਾ ਨੇ ਵਫ਼ਦ ਨੂੰ ਦੱਸਿਆ ਕਿ ਹਲਵਾਰਾ ਹਵਾਈ ਅੱਡਾ ਆਉਂਦੇ ਦੋ ਕੁ ਮਹੀਨਿਆਂ ਵਿੱਚ ਚਾਲੂ ਹੋ ਜਾਵੇਗਾ। ਅਰੋੜਾ ਨੇ ਕਿਹਾ ਕਿ ਉਹ ਸ਼ਹਿਰ ਦੇ ਸਨਅਤਕਾਰਾਂ ਵੱਲੋਂ ਆਪਣੇ ਸਾਹਮਣੇ ਰੱਖੀਆਂ ਮੰਗਾਂ ਅਤੇ ਮੁੱਦਿਆਂ ਨੂੰ ਹਮੇਸ਼ਾ ਪਹਿਲ ਦਿੰਦੇ ਹਨ ਕਿਉਂਕਿ ਉਦਯੋਗ ਸੂਬੇ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਹਨ। ਉਨ੍ਹਾਂ ਸਪੱਸ਼ਟ ਕਿਹਾ ਕਿ ਉਨ੍ਹਾਂ ਦੇ ਦਰਵਾਜ਼ੇ ਹਰੇਕ ਲਈ ਆਪਣੀਆਂ ਸ਼ਿਕਾਇਤਾਂ ਉਨ੍ਹਾਂ ਤੱਕ ਪਹੁੰਚਾਉਣ ਲਈ ਹਮੇਸ਼ਾ ਖੁੱਲ੍ਹੇ ਹਨ।

ਸੀ.ਆਈ.ਸੀ.ਯੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਅਰੋੜਾ ਦੇ ਸਕਾਰਾਤਮਕ ਹੁੰਗਾਰੇ ਅਤੇ ਹਮੇਸ਼ਾ ਸਬੰਧਤ ਅਧਿਕਾਰੀਆਂ ਕੋਲ ਉਨ੍ਹਾਂ ਦੇ ਮੁੱਦਿਆਂ ਨੂੰ ਰੱਖਣ ਦੇ ਅਣਥੱਕ ਯਤਨਾਂ ਲਈ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਏ.ਪੀ.ਐਸ ਗੋਗੀਆ, ਸੰਜੇ ਧੀਮਾਨ, ਆਰ.ਪੀ.ਐਸ ਕਲਸੀ, ਡਾ.ਐਸ.ਬੀ.ਸਿੰਘ ਅਤੇ ਅਜੈ ਭਾਰਤੀ ਆਦਿ ਹਾਜ਼ਰ ਸਨ।

संजीव अरोड़ा ने उद्योग के मुद्दे को गडकरी के समक्ष उठाने का दिया आश्वासन

लुधियाना

चैंबर ऑफ इंडस्ट्रियल एंड कमर्शियल अंडरटेकिंग्स (सीआईसीयू) स्टीयरिंग कमेटी के एक प्रतिनिधिमंडल ने आज यहां सांसद (राज्यसभा) संजीव अरोड़ा से मुलाकात की और उद्योग के विभिन्न ज्वलंत मुद्दों पर चर्चा की। प्रतिनिधिमंडल ने शहर में बुनियादी ढांचे को और बेहतर बनाने का मुद्दा उठाया। प्रतिनिधियों ने इस बात पर प्रकाश डाला कि फोकल प्वाइंट से जीटी रोड तक निकास और प्रवेश की समस्या है।

उन्होंने कहा कि सड़क का यह हिस्सा नेशनल हाईवेज़ अथॉरिटी ऑफ इंडिया (एनएचएआई) का है, जो एक छोटी चौड़ाई वाले पुल के नीचे से होकर गुजरता है जहां वाहन यातायात जाम की गंभीर समस्या मौजूद है। उन्होंने वाहन यातायात के सुचारू प्रवाह के लिए जीटी रोड से फोकल प्वाइंट तक एक अलग प्रवेश और निकास बिंदु की मांग उठाई।अरोड़ा ने प्रतिनिधियों को आश्वासन दिया कि वह इस मुद्दे को प्राथमिकता के आधार पर केंद्रीय सड़क परिवहन और राजमार्ग मंत्री नितिन गडकरी और अन्य संबंधित लोगों के समक्ष उठाएंगे।

प्रतिनिधियों ने पंजाब स्टेट पावर कारपोरेशन लिमिटेड (पीएसपीसीएल) द्वारा पावर इंटेंसिव यूनिट्स में स्मार्ट मीटर लगाने के लिए प्रस्तावित 5200 रुपये प्रति माह किराए का मुद्दा भी उठाया। अनुरोध किया गया कि नाममात्र का किराया ही लिया जाए। अरोड़ा ने इस मामले को पीएसपीसीएल अधिकारियों और राज्य सरकार के समक्ष उठाने का आश्वासन दिया।

चर्चा के दौरान अरोड़ा ने प्रतिनिधिमंडल को बताया कि हलवारा हवाई अड्डा अगले दो महीनों के भीतर चालू हो जाएगा।अरोड़ा ने कहा कि वह हमेशा शहर के उद्योगपतियों द्वारा उनके समक्ष उठाई गई मांगों और मुद्दों को प्राथमिकता देते हैं क्योंकि उद्योग को राज्य की अर्थव्यवस्था की रीढ़ माना जाता है। उन्होंने स्पष्ट रूप से कहा कि उनके दरवाजे हर किसी के लिए अपनी शिकायतें उनके पास लाने के लिए हमेशा खुले हैं।

सीआईसीयू के अध्यक्ष उपकार सिंह आहूजा ने अरोड़ा को उनकी सकारात्मक प्रतिक्रिया और संबंधित अधिकारियों के साथ उनके मुद्दों को रखने में हमेशा अथक प्रयास करने के लिए धन्यवाद दिया।इस अवसर पर अन्य लोगों में एपीएस गोगिया, संजय धीमान, आरपीएस कलसी, डॉ. एसबी सिंह और अजय भारती उपस्थित थे।

Sanjeev Arora assures to take up industry issue with Gadkari

Ludhiana 

A delegation of Chamber of Industrial and Commercial Undertakings (CICU) Steering Committee met MP (Rajya Sabha) Sanjeev Arora here today, and discussed various burning issues of the industry.The delegation raised the issue of further improving infrastructure in the city. The delegates highlighted that there is problem of exit and entry from Focal Point to GT Road. 

They said this portion of the road belongs to The National Highways Authority of India (NHAI), which is through a small width under bridge where exists the problem of acute vehicular traffic jams. They raised the demand for a separate entry and exit point from GT road to Focal Point for smooth flow of vehicular traffic.

Arora assured to delegates that he would take up this issue on priority basis with the Union Minister of Road Transport and Highways Nitin Gadkari and others concerned.The delegates also raised the issue of rent of Rs.5200 per month proposed to be charged by Punjab State Power Corporation Limited (PSPCL) to power intensive units for installation of smart meter. 

It was requested that nominal rent should be charged only. Arora assured to take up this matter with the PSPCL authorities and the state government. During discussion, Arora apprised the delegation that the Halwara Airport would be operational within about a couple of months.

Arora said he always gives priority to demands and issues taken before him by the city industrialists because industry is considered as backbone of economy of a state. He categorically stated that his doors are always open for everyone to bring their grievances to him.  

CICU president Upkar Singh Ahuja thanked Arora for his positive response and always making tireless efforts in putting up their issues with concerned authorities. Among others, APS Gogia, Sanjay Dhiman, RPS Kalsi, Dr SB Singh and Ajay Bharti were present on the occasion.

 

Tags: Sanjeev Arora , AAP , Aam Aadmi Party , Aam Aadmi Party Punjab , AAP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD